ਸੇਖਵਾਂ ਜ਼ੀਰਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਸੇਖਵਾਂ ਜ਼ੀਰਾ – ਤਲਵੰਡੀ ਭਾਈ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਾਲੀ ਜਗ੍ਹਾ ‘ਤੇ ਭਾਰਾ ਜੰਗਲ ਸੀ । ਸੇਖੋਂ ਗੋਤ ਦੇ ਸੱਤ ਭਰਾ ਪਿੰਡ ਭੋੜਨੇ – ਤੋਂ ਉੱਠ ਕੇ ਸਨ੍ਹੇਰ ਵਿਖੇ ਆ ਵਸੇ ਅਤੇ ਉਹਨਾਂ ਨੂੰ ਇਸ ਜੰਗਲ ਵਿੱਚ ਇੱਕ ਛੱਪੜ ਦਾ ਪਤਾ ਲੱਗਾ ਅਤੇ ਉਹ ਇੱਥੇ ਆ ਕੇ ਵੱਸ ਗਏ। ਸੇਖੋਂ ਗੋਤ ਦੇ ਭਰਾਵਾਂ ਵਲੋਂ ਪਿੰਡ ਵਸਾਏ ਜਾਣ ਕਰਕੇ ਪਿੰਡ ਦਾ ਨਾਂ ਸੇਖਵਾਂ ਪੈ ਗਿਆ। ਇਹ ਪਿੰਡ ਤਕਰੀਬਨ ਢਾਈ ਸੌ ਸਾਲ ਪਹਿਲਾਂ ਵਸਾਇਆ ਗਿਆ। ਪਿੰਡ ਵਿੱਚ ਜੱਟਾਂ ਤੋਂ ਇਲਾਵਾ ਹਰੀਜਨ, ਮਹਾਜਨ ਤੇ ਜਸਲਾਂ ਦੇ ਘਰ ਵੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ