ਅਕਬਰ ਕਲਾਂ ਪਿੰਡ ਦਾ ਇਤਿਹਾਸ | Akbarpur Kalan Village History

ਅਕਬਰ ਕਲਾਂ

ਅਕਬਰ ਕਲਾਂ ਪਿੰਡ ਦਾ ਇਤਿਹਾਸ | Akbarpur Kalan Village History

ਸਥਿਤੀ :

ਤਹਿਸੀਲ ਨਕੌਦਰ ਦਾ ਇਹ ਪਿੰਡ ਅਕਬਰਪੁਰ ਕਲਾਂ ਸ਼ਾਹਕੋਟ-ਮਹਿਤਪੁਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਕੌਦਰ ਤੋਂ 13 ਕਿਲੋਮੀਟਰ ਦੂਰ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਮੁਸਲਮਾਨਾਂ ਦਾ ਤਕੀਆ ਸੀ। ਬਹੁਤ ਪਹਿਲਾਂ ਇੱਥੇ ਭਾਰੀ ਜੰਗਲ ਸੀ ਜਿਸ ਵਿੱਚ ਮੁਸਲਮਾਨ ਸੱਯਦ ਬਾਬਾ ਸ਼ੇਰ ਮਹੁੰਮਦ ਭਗਤੀ ਕਰਦਾ ਸੀ ਤੇ ਉਸਦੇ ਤਕੀਏ ਦੀ ਪੁਰਾਤਨ ਕਾਲ ਵਿੱਚ ਬਹੁਤ ਮਾਨਤਾ ਸੀ। ਕਿਹਾ ਜਾਂਦਾ ਹੈ ਕਿ ਅਕਬਰ ਵੀ ਇਸ ਜੰਗਲ ਵਿੱਚ ਆ ਕੇ ਠਹਿਰਿਆ ਸੀ ਤੇ ਆਪਣਾ ਨਾਂ ਇੱਕ ਪੱਥਰ ਤੇ ਲਿਖ ਕੇ ਰੱਖ ਗਿਆ ਸੀ ਜਿਹੜਾ ਅੱਜ ਵੀ ਕਾਇਮ ਹੈ। ਇਸੇ ਨਾਂ ਤੇ ਇਸ ਪਿੰਡ ਦਾ ਨਾਂ ‘ਅਕਬਰਪੁਰ ਕਲਾਂ’ ਪਿਆ ਇਸ ਪਿੰਡ ਦੇ ਨਾਲ ਹੀ ਉੱਤਰ ਵੱਲ ‘ਅਕਬਰਪੁਰ ਖੁਰਦ’ ਹੈ। ਇਸ ਪਿੰਡ ਕਿਹਾ ਜਾਂਦਾ ਹੈ ਕਿ ਇਸ ਪਿੰਡ ਨੂੰ ਬਾਬਾ ਸ਼ੇਰ ਮਹੁੰਮਦ ਦੀ ਬਖਸ਼ ਹੈ ਕਿ ਵਿੱਚ ਕਦੇ ਗੂੜੇ ਨਹੀਂ ਪੈਣਗੇ ਅਤੇ ਚੋਰੀ ਨਹੀਂ ਹੋਵੇਗੀ, ਜੇਕਰ ਹੋਵੇਗੀ ਤਾਂ ਉਹ ਵੀ ਵਾਪਸ ਆ ਜਾਵੇਗੀ। ਕਹਿੰਦੇ ਹਨ ਕਿ ਇਸ ਪਿੰਡ ਵਿੱਚ ਕਦੀ ਗੁੜੇ ਨਹੀਂ ਪਏ ਤੇ ਨਾਂ ਹੀ ਚੋਰੀ ਹੋਈ ਹੈ। ਦੋਹਾਂ ਪਿੰਡਾਂ ਦਾ ਸਾਝਾਂ ਮੇਲਾ ਬਾਬਾ ਸ਼ੇਰ ਮਹੁੰਮਦ ਦੀ ਕਬਰ ਤੇ 15 ਹਾੜ ਵਾਲੇ ਦਿਨ ਲਗਦਾ ਹੈ। ਹਰ ਜਾਤੀ ਦੇ ਲੋਕ ਇਸ ਜਗ੍ਹਾ ਨੂੰ ਪੂਰੀ ਸ਼ਰਧਾ ਨਾਲ ਮੰਨਦੇ ਹਨ। ਪਿੰਡ ਵਿੱਚ ਢਿੱਲੋਂ, ਸੰਧੂ, ਚਾਹਲ ਆਦਿ ਗੋਤਾਂ ਦੇ ਲੋਕ ਵਧੇਰੇ ਹਨ। ਕੁਝ ਇਸਾਈ ਵੀ ਇਸ ਪਿੰਡ ਵਿੱਚ ਹਨ। ਪਿੰਡ ਦੀ ਮਸੀਤ ਵਿੱਚ ਗੁਰਦੁਆਰਾ ਬਣਿਆ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!