ਅਕਾਲਗੜ੍ਹ ਢੱਪਈਆਂ ਪਿੰਡ ਦਾ ਇਤਿਹਾਸ | Akalgarh Dhapia Village History

ਅਕਾਲਗੜ੍ਹ ਢੱਪਈਆਂ

ਅਕਾਲਗੜ੍ਹ ਢੱਪਈਆਂ ਪਿੰਡ ਦਾ ਇਤਿਹਾਸ | Akalgarh Dhapia Village History

ਸਥਿਤੀ:

ਤਹਿਸੀਲ ਅੰਮ੍ਰਿਤਸਰ ਦਾ ਪਿੰਡ ਅਕਾਲਗੜ੍ਹ ਢੱਪਈਆਂ, ਅੰਮ੍ਰਿਤਸਰ-ਮਹਿਤਾ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਜੰਡਿਆਲਾ ਤੋਂ 3 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਟਿਆਲੇ ਜ਼ਿਲੇ ਦੇ ਪਿੰਡ ਲੇਹਲ ਤੋਂ ਚਾਰ ਭਰਾ ਤੇ ਇੱਕ ਭੈਣ ਇਸ ਪਾਸੇ ਆ ਗਏ ਅਤੇ ਉਹਨਾਂ ਵਿਚੋਂ ਇੱਕ ਨੇ ਸੈਦੋ ਲੇਹਲ, ਦੂਜੇ ਨੇ ਖੁਜਾਨਾ, ਤੀਜੇ ਨੇ ਚਾਟੀਵਿੰਡ ਲੇਹਲ, ਭੈਣ ਨੇ ਜੀਵਨ ਭੰਧੇਰ ਅਤੇ ਚੌਥੇ ਭਰਾ ਨੇ ਇਸ ਪਿੰਡ ਨੂੰ ਵਸਾਇਆ। ਇਹ ਪਿੰਡ ਕਈ ਸਾਲ ਮੀਂਹਾਂ, ਹੜ੍ਹਾ ਕਰਕੇ ਢੱਠ ਜਾਂਦਾ ਰਿਹਾ। ਢੱਠ ਜਾਣ ਕਰਕੇ ਇਹ ਬਦਲ ਬਦਲ ਕੇ ਕਈ ਥਾਂ ਵਸਾਇਆ ਗਿਆ। ਬਾਰ ਬਾਰ ਢਹਿ ਜਾਣ ਕਾਰਨ ਪਿੰਡ ਦਾ ਨਾਂ ਢੱਪਈਆਂ (ਢਹਿ ਪਈਆਂ) ਰੱਖ ਦਿੱਤਾ । ਲੋਕ ਇਸ ਕੁਦਰਤੀ ਕਰੋਪੀ ਤੋਂ ਪ੍ਰੇਸ਼ਨ ਸਨ। ਇੱਕ ਸਾਲ ਧਰਮ ਪ੍ਰਚਾਰ ਕਰਦੇ ਹੋਏ ਟਿੱਕਾ ਵਡਭਾਗ ਸਿੰਘ ਇਸ ਪਿੰਡ ਆਏ। ਲੋਕਾਂ ਆਪਣੇ ਦੁੱਖ ਦੀ ਵਿਥਿਆ ਸੁਣਾਈ ਅਤੇ ਮੇਹਰ ਕਰਨ ਦੀ ਬੇਨਤੀ ਕੀਤੀ। ਉਹਨਾਂ ਇੱਕ ਥੇਹ ‘ਤੇ ਪਿੰਡ ਦਾ ਨੀਂਹ ਪੱਥਰ ਰੱਖ ਕੇ ਅਕਾਲ ਪੁਰਖ ਦੇ ਨਾਂ ‘ਤੇ ਪਿੰਡ ਦਾ ਨਾਂ ਅਕਾਲਗੜ੍ਹ ਰੱਖ ਦਿੱਤਾ। ਬਾਅਦ ਵਿੱਚ ਲੋਕ ਇਸ ਪਿੰਡ ਨੂੰ ‘ਅਕਾਲਗੜ੍ਹ ਢੱਪਈਆਂ ਕਹਿਣ ਲਗ ਪਏ। ਪਿੰਡ ਦੇ ਸਾਰੇ ਜੱਟਾਂ ਦਾ ਗੋਤ ਲੇਹਲ ਹੈ। ਬਾਕੀ ਹੋਰ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵੱਸਦੇ ਹਨ। ਪਿੰਡ ਵਿੱਚ ਚਾਰ ਗੁਰਦੁਆਰੇ ਅਤੇ ਇੱਕ ਮੰਦਰ ਹੈ।

Leave a Comment

error: Content is protected !!