ਅਕਾਲਗੜ੍ਹ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਅਕਾਲਗੜ੍ਹ, ਗੜ੍ਹਸ਼ੰਕਰ – ਹੁਸ਼ਿਆਰਪੁਰ ਸਰਬ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 6 ਕਿਲੋਮੀਟਰ ਦੀ ਦੂਰੀ ਤੋਂ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
235 ਸਾਲ ਪਹਿਲਾਂ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਪੰਜ ਬਜ਼ੁਰਗ ਸ. ਸੂਬਾ ਸਿੰਘ, ਸ. ਸਾਉਣ ਸਿੰਘ, ਸ. ਵਸਾਖਾ ਸਿੰਘ, ਸ. ਗੁਰਮੁਖ ਸਿੰਘ ਅਤੇ ਸ. ਵਸਾਖਾ ਸਿੰਘ ਸੰਧੂ ਇੱਥੇ ਆਏ। ਉਹਨਾਂ ਦਾ ਇਸ ਜ਼ਮੀਨ ਦੇ ਮਾਲਕਾਂ, ਗੜ੍ਹਸ਼ੰਕਰ ਦੇ ਮੁਸਲਮਾਨ ਰਾਜਪੂਤਾਂ ਨਾਲ ਕਈ ਵਾਰ ਝਗੜਾ ਹੋਇਆ। ਪਿੰਡ ਦੇ ਵਸਨੀਕਾਂ ਦਾ ਦ੍ਰਿੜ ਨਿਸ਼ਚਾ ਹੈ। ਕਿ ਇਹਨਾਂ ਸਿੰਘਾਂ ਦੀ ਮਦਦ ਸ਼ਹੀਦਾਂ ਨੇ ਕੀਤੀ। ਇਸ ਪਿੰਡ ਦਾ ਨਾਂ ਮਹਿਕਮਾ ਮਾਲ ਕੇ ਦੇ ਕਾਗਜ਼ਾਂ ਵਿੱਚ ‘ਭਰਥਗੜ੍ਹ ਝੰਗੀ ਸ਼ਹੀਦ ਸੀ। ਬਾਅਦ ਵਿੱਚ ਅੰਗਰੇਜ਼ ਸਰਕਾਰ ਦੇ = ਖਿਲਾਫ ਜੰਗੇ ਆਜ਼ਾਦੀ ਵਿੱਚ ਹਿੱਸਾ ਲੈਣ ਵਾਲੇ ਬੱਬਰਾਂ ਤੇ ਅਕਾਲੀਆਂ ਦਾ ਗੜ੍ਹ ਹੋਣ ਕਰਕੇ ਇਸ ਪਿੰਡ ਦਾ ਨਾਂ ‘ਅਕਾਲਗੜ੍ਹ’ ਪੈ ਗਿਆ।
ਇਸ ਪਿੰਡ ਵਿੱਚ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਹੈ ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਕੀਰਤਪੁਰ ਜਾਂਦਿਆਂ ਤਿੰਨ ਦਿਨ ਰੁੱਕੇ ਸਨ। ਦੂਸਰਾ ਇਤਿਹਾਸ ਇਹ ਹੈ ਕਿ ਦਸਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਸ. ਅਜੀਤ ਸਿੰਘ ਨੂੰ 22 ਬਸੀਆਂ ਦੇ ਸੂਬੇ ਜਾਬਰ ਖਾਂ ਤੋਂ ਇੱਕ ਗਰੀਬ ਪੰਡਤ ਮਰਮਾ ਨੰਦ ਦੀ ਔਰਤ ਛੁਡਾ ਕੇ ਇੱਥੇ ਭਰਥਗੜ੍ਹ ਦੇ ਕੱਚੇ ਕਿਲ੍ਹੇ ਵਿੱਚ ਫੈਸਲਾਕੁਨ ਲੜਾਈ ਲੜੀ ਤੇ ਜਿੱਤ ਪ੍ਰਾਪਤ ਕੀਤੀ। ਇਸ ਲੜਾਈ ਵਿੱਚ ਪੰਜ ਸਿੰਘ ਤੇ ਇੱਕ ਮੁਸਲਮਾਨ ਪੀਰ ਹਸਤਬਲੀ ਸ਼ਹੀਦ ਹੋ ਗਏ ਅਤੇ ਇੱਥੇ ਉਹਨਾਂ ਦਾ ਅੰਤਮ ਸਸਕਾਰ ਕੀਤਾ ਗਿਆ।
ਸੰਨ 1926 ਤੱਕ ਸੰਤ ਬਾਬਾ ਹਰਨਾਮ ਸਿੰਘ ਜੀ ਜੋ ਬੜੇ ਤਪੱਸਵੀ ਸਨ ਨੇ ਇਸ ਅਸਥਾਨ ਦੀ ਸੇਵਾ ਕਰਵਾਈ। ਇਸ ਅਸਥਾਨ ਨੂੰ ਹੈਡਕੁਆਟਰ ਬਣਾ ਕੇ 10 ਗੁਰਦੁਆਰੇ ਬਣਾਏ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਸ਼ਹੀਦਾਂ ਦੀ ਯਾਦਗਾਰ ਪਹਿਲਾਂ ਮੱਟ ਦੇ ਰੂਪ ਵਿੱਚ ਸੀ। 1921 ਵਿੱਚ ਅੰਗਰੇਜ਼ ਅਫਸਰਾਂ ਵਿਰੁੱਧ ਪਿੰਡ ਵਿੱਚ ਬੱਬਰ ਅਕਾਲੀਆਂ ਦਾ ਭਾਰੀ ਇਕੱਠ ਹੋਇਆ।
ਪਿੰਡ ਵਿੱਚ ਜੱਟ, ਰਾਮਗੜ੍ਹੀਏ, ਹਰੀਜਨ, ਰਾਜਪੂਤ ਅਤੇ ਬਾਲਮੀਕ ਜਾਤਾਂ ਦੇ ਲੋਕ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ