ਅਚਲ

ਸਥਿਤੀ :
ਤਹਿਸੀਲ ਬਟਾਲਾ ਦਾ ਪਿੰਡ ਅਚਲ ਬਟਾਲਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੌਰਵਾਂ-ਪਾਂਡਵਾਂ ਦੇ ਵੇਲੇ ਦਾ ਵੱਸਿਆ ਦੱਸਿਆ ਜਾਂਦਾ ਹੈ। ਇੱਥੇ ਦੋ ਪੁਰਾਤਨ ਮੰਦਰ ਹਨ ਜਿਨ੍ਹਾਂ ਵਿਚੋਂ ਇੱਕ ਪੱਕੇ ਸਰੋਵਰ ਦੇ ਵਿਚਕਾਰ ਸ਼ਿਵ ਜੀ ਦਾ ਹੈ ਅਤੇ ਦੁਸਰਾ ਇਸ ਦੇ ਕੰਢੇ ਤੇ ਸ਼ਿਵ ਜੀ ਦੇ ਪੁੱਤਰ ਕਾਰਤਿਕ ਜਾਂ ਅਚਲੇਸ਼ਵਰ ਮਹਾਰਾਜ ਦਾ ਹੈ। ਅਚਲੇਸ਼ਵਰ ਤੋਂ ਹੀ ਪਿੰਡ ਦਾ ਨਾਂ ਅਚਲ ਪਿਆ।
ਇਸ ਪਿੰਡ ਵਿੱਚ ਮੁਸਲਮਾਨ ਫਕੀਰਾਂ ਤੇ ਹਿੰਦੂ ਸੰਨਿਆਸੀਆਂ ਦੀ ਇੱਕ ਵਾਰੀ ਲੜਾਈ ਵਿੱਚ ਹਿੰਦੂਆਂ ਦੇ ਮੰਦਰ ਢਾਹ ਦਿੱਤੇ ਗਏ ਸਨ। ਸੰਨ 1598 ਈ.ਵਿਚ ਗੋਬਿੰਦਵਾਲ ਜਾਂਦਿਆਂ ਰਸਤੇ ਵਿੱਚ ਅਕਬਰ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਮੰਦਰਾਂ ਨੂੰ ਮੁੜ ਉਸਾਰਨ ਦਾ ਅਤੇ ਦੋਸ਼ੀਆਂ ਨੂੰ ਦੰਡ ਦੇਣ ਦਾ ਹੁਕਮ ਦਿੱਤਾ। ਇਸ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਲਹਿਣਾ ਜੀ ਸ਼ਿਵਰਾਤਰੀ ਦੇ ਮੌਕੇ ਤੇ ਆਏ ਸਨ ਅਤੇ ਭੰਗਰ ਨਾਥ ਤੇ ਪਵਨ ਨਾਥ ਯੋਗੀ ਨਾਲ ਵਿਚਾਰ ਵਟਾਂਦਰਾ ਕੀਤਾ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ