ਅਜ਼ੀਮ ਗੜ੍ਹ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਅਜ਼ੀਮਗੜ੍ਹ, ਅਬੋਹਰ – ਮਟੀਲੀ (ਰਾਜਸਥਾਨ) ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅਬੋਹਰ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਵਸਿਆਂ 160 – 170 ਸਾਲ ਹੋ ਗਏ ਹਨ। ਹਰਿਆਣੇ ਦੇ ਅੱਬੂਬ ਸ਼ਹਿਰ ਤੋਂ ਅਜ਼ੀਮ ਮੂੜ੍ਹ ਮੁਸਲਮਾਨ ਨੇ ਇਸ ਪਿੰਡ ਦੀ ਨੀਂਹ ਰੱਖੀ। ਬੰਦੋਬਸਤ ਵੇਲੇ ਵੀ ਇਸ ਪਿੰਡ ਦਾ ਨਾਂ ਅਜ਼ੀਮਗੜ ਦਰਜ ਕੀਤਾ ਗਿਆ ਸੀ। ਇਸ ਪਿੰਡ ਨੂੰ ਵਸਾਉਣ ਵਿੱਚ ਸਿੱਧੂ ਬਰਾੜਾਂ ਤੇ ਬਾਗੜੀ ਘੁਮਿਆਰਾਂ ਦਾ ਹੱਥ ਹੈ। ਮਿਹਨਤ ਸਦਕਾ ਬਾਗੜੀ ਘੁਮਿਆਰ ਇਸ ਪਿੰਡ ਦੀ ਅੱਧੀ ਜ਼ਮੀਨ ਦੇ ਮਾਲਕ ਬਣ ਗਏ ਹਨ। ਘੁਮਿਆਰਾਂ ਤੇ ਸਿੱਧੂ ਬਰਾਤਾਂ ਤੋਂ ਇਲਾਵਾ ਮਜ਼੍ਹਬੀ ਸਿੱਖਾਂ, ਮੇਘਵਾਲ, ਹਰੀਜਨਾਂ, ਝਿਊਰਾਂ ਤੇ ਪੰਡਿਤਾਂ ਦੇ ਵੀ ਘਰ ਇਸ ਪਿੰਡ ਵਿੱਚ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ