ਅਜੀਤਵਾਲ ਪਿੰਡ ਦਾ ਇਤਿਹਾਸ | Ajitwal Village History

ਅਜੀਤਵਾਲ

ਅਜੀਤਵਾਲ ਪਿੰਡ ਦਾ ਇਤਿਹਾਸ | Ajitwal Village History

ਸਥਿਤੀ :

ਤਹਿਸੀਲ ਮੋਗਾ ਦਾ ਪਿੰਡ ਅਜੀਤਵਾਲ, ਮੋਗਾ – ਲੁਧਿਆਣਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅਜੀਤਵਾਲ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਅਜੀਤ ਨਾਂ ਦੇ ਕਿਸੇ ਰਾਜਪੂਤ ਨੇ ਹਠੂਰ (ਜਗਰਾਉਂ) ਤੋਂ ਆ ਕੇ ਬੰਨ੍ਹਿਆ ਸੀ। ਉਸਦੇ ਨਾਂ ਤੇ ਪਿੰਡ ਦਾ ਨਾਂ ਅਜੀਤਵਾਲ ਪੈ ਗਿਆ। ਉਸ ਦੇ ਨਾਲ ਹੀ ਕਪੂਰਿਆਂ ਤੋਂ ਸੰਧੂ ਅਤੇ ਮਾਨਧਤ ਤੋਂ ਮਾਨ ਆ ਕੇ ਵੱਸ ਗਏ। ਕੁਝ ਘਰ ਸਿੱਧੂ, ਬਾਸੀ ਅਤੇ ਧਾਲੀਵਾਲਾਂ ਦੇ ਵੀ ਹਨ। ਮਾਨਾਂ ਵਿਚੋਂ ਭਾਈ ਟਹਿਲ ਸਿੰਘ ਨਾਂ ਦੇ ਬੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਦੁਖਦੀ ਜਾੜ੍ਹ ਹਟਾਈ ਸੀ ਜਿਸਦੇ ਬਦਲੇ ਵਿੱਚ ਮਹਾਰਾਜਾ ਨੇ ਟਹਿਲ ਸਿੰਘ ਨੂੰ ਪਿੰਡ ਅਜੀਤਵਾਲ ਬਤੌਰ ਜਗੀਰ ਦੇ ਦਿੱਤਾ। ਉਹੀ ਸਾਰੇ ਪਿੰਡ ਦਾ ਮਾਮਲਾ ਉਗਰਾਹੁੰਦਾ ਸੀ ਅਤੇ ਮਾਮਲਾ ਨਾਂ ਦੇਣ ਵਾਲੇ ਨੂੰ ਇੱਕ ਭੋਰੇ ਵਿੱਚ ਬੰਦ ਕਰ ਦੇਂਦਾ ਸੀ। ਅੰਗਰੇਜ਼ਾਂ ਦੇ ਆਉਣ ਸਮੇਂ ਉਸਦੀ ਮੌਤ ਹੋ ਗਈ ਅਤੇ ਨਾਲ ਹੀ ਉਸਦੀ ਮਾਲਕੀ ਵੀ ਖ਼ਤਮ ਹੋ ਗਈ।

ਅਜ਼ਾਦੀ ਦੀ ਲੜਾਈ ਵਿੱਚ ਇਸ ਪਿੰਡ ਦੇ ਕਰਮ ਸਿੰਘ ਪੰਡਤ ਅਤੇ ਬਾਬਾ ਦਸੌਧਾ ਸਿੰਘ ਦਾ ਨਾਂ ਵਰਣਨਯੋਗ ਹੈ ਜਿਹਨਾਂ ਦਾ ਸਾਰਾ ਜੀਵਨ ਇਨਕਲਾਬੀ ਸਰਗਰਮੀਆਂ ਵਿੱਚ ਬੀਤਿਆ। ਇੱਥੇ ਇੱਕ ਭਾਈ ਖਜਾਨ ਸਿੰਘ ਦੇ ਡੇਰੇ ਦੀ ਸਮਾਧ ਹੈ ਜਿਸ ਪ੍ਰਤੀ ਲੋਕਾਂ ਦੇ ਦਿਲਾਂ ਵਿੱਚ ਬੜੀ ਸ਼ਰਧਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!