ਅਲਾਚੌਰ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਅਲਾਚੌਰ ਨਵਾਂ ਸ਼ਹਿਰ – ਚੰਡੀਗੜ੍ਹ ਸੜਕ ਤੋਂ । ਕਿਲੋ ਮੀਟਰ ਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 4 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਸ ਪਿੰਡ ਤੋਂ ਨੇੜੇ ਦੇ ਪਿੰਡ ਭਟੋਲੀ (ਨੰਗਲ ਦੇ ਕੋਲ) ਤੋਂ ਇੱਕ ਬ੍ਰਾਹਮਣ ਹਰਦੁਆਰੀ ਇਸ ਇਲਾਕੇ ਵਿੱਚ ਆ ਕੇ ਕਾਸ਼ਤ ਕਰਨ ਲੱਗ ਪਿਆ। ਉਹ ਭਾਰੀ ਲਗਾਨ ਦੇ ਸਕਣ ਦੇ ਯੋਗ ਨਹੀਂ ਸੀ ਇਸ ਕਰਕੇ ਉਸਨੇ ਚੌਰ ਨਾਂ ਦੇ ਜੱਟ ਤੇ ਆਲਾ ਨਾਂ ਦੇ ਸੈਣੀ ਨੂੰ ਨਾਲ ਰਲਾ ਲਿਆ ਤੇ ਉਹਨਾਂ ਦੇ ਨਾਵਾਂ ਤੇ ਹੀ ਇਸ ਆਬਾਦੀ ਦਾ ਨਾਂ ਰੱਖ ਦਿੱਤਾ । ਉਸ ਸਮੇਂ ਲਗਾਨ ਦੀ ਵਸੂਲੀ ਸੰਗਤ ਰਾਏ ਨਵਾਂ ਸ਼ਹਿਰ ਤੇ ਬਸੰਤ ਰਾਏ ਰਾਹੋਂ ਵਾਲੇ ਕਰਦੇ ਸਨ।
ਇਹ ਪਿੰਡ ਮੁਸਲਮਾਨ ਰਾਜਪੂਤਾਂ ਦਾ ਗੜ੍ਹ ਸੀ ਇਸੇ ਪਿੰਡ ਤੋਂ ਉਠਕੇ ਰਾਜਪੂਤਾਂ ਨੇ ਬੜਵਾ, ਭਗੌਰਾਂ ਅਤੇ ਬਰਨਾਲਾ ਕਲਾਂ ਪਿੰਡ ਵਸਾਏ।
ਪਿੰਡ ਦਾ ਮੁਖ ਧਾਰਮਿਕ ਅਸਥਾਨ ਸੰਤ ਖੇਮ ਸਿੰਘ ਦੀ ਕੁਟੀਆ ਹੈ ਜਿਸ ਨੂੰ ‘ਅਕਾਲ ਬੁੰਗਾ’ ਕਹਿੰਦੇ ਹਨ। ਪਿੰਡ ਦੀ ਸਾਰੀ ਵਸੋਂ ਅਤੇ ਇਲਾਕੇ ਦੇ ਲੋਕ ਇਸ ਦੀ ਮਾਨਤਾ ਕਰਦੇ ਹਨ। ਇੱਥੇ ਹਰ ਸੰਗਰਾਂਦ ਨੂੰ ਮੇਲਾ ਲਗਦਾ ਹੈ। ਪਿੰਡ ਵਿੱਚ ਇੱਕ ‘ਸਾਧੂਆਣਾ’ ਹੈ ਜਿੱਥੇ ਹੋਲੇ ਮਹੱਲੇ ਤੇ ਮੇਲਾ ਲੱਗਦਾ ਹੈ। ਪਿੰਡ ਵਿੱਚ ਦੋ ਹੋਰ ਗੁਰਦੁਆਰੇ ਵੀ ਹਨ ਜਿੱਥੇ ਗੁਰਪੁਰਬ ਮਨਾਏ ਜਾਂਦੇ ਹਨ। ਸ਼ਿਵ ਮੰਦਰ ਦੀ ਬ੍ਰਾਹਮਣ-ਮਾਨਤਾ ਕਰਦੇ ਹਨ। ਹਰੀਜਨਾਂ ਦੀ ਧਰਮਸ਼ਾਲਾ ਹੈ। ਗੁਰੂ ਰਵੀਦਾਸ ਜੀ ਦਾ ਪੁਰਬ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ