ਅੰਨੀਆਂ
ਸਥਿਤੀ :
ਤਹਿਸੀਲ ਅਮਲੋਹ ਦਾ ਪਿੰਡ ਅੰਨੀਆਂ, ਗੋਬਿੰਦਗੜ੍ਹ-ਨਾਭਾ ਸੜਕ ਤੋਂ 2 ਕਿਲੋਮੀਟਰ, ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ੍ਹ ਤੋਂ 8 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਭੱਦਲਥੂਹਾ ਦੀ ਲੜਕੀ ‘ਅੰਨੋ’ ਦੀ ਸ਼ਾਦੀ ਪਿੰਡ ਸੇਟੀ ਵਿੱਚ ਹੋਈ ਸੀ। ਉਹਨਾਂ ਦਿਨਾਂ ਵਿੱਚ ਪਾਣੀ ਦੀ ਬਹੁਤ ਘਾਟ ਸੀ। ਜਦੋਂ ਉਹ ਪਿੰਡ ਸੇਟੀ ਦੇ ਖੂਹ ਤੇ ਪਾਣੀ ਭਰਨ ਗਈ ਤਾਂ ਉਸਨੂੰ ਔਰਤਾਂ ਨੇ ਕਾਫੀ ਦੇਰ ਪਾਣੀ ਨਹੀਂ ਭਰਨ ਦਿੱਤਾ ਅਤੇ ਬੋਲੀ ਮਾਰੀ ਕਿ ਉਹ ਆਪਣੇ ਪਿਉ ਦੇ ਖੂਹ ਤੇ ਪਾਣੀ ਭਰ ਲਵੇ। ਉਸਦੇ ਪਿਤਾ ਨੂੰ ਜਦੋਂ ਸਾਰੀ ਗੱਲ ਪਤਾ ਲੱਗੀ ਤਾਂ ਉਸਨੇ ਆਪਣੀ ਜ਼ਮੀਨ ਵਿੱਚ ਖੂਹ ਲਗਵਾ ਕੇ ਆਪਣੀ ਲੜਕੀ ਅੰਨੇ ਦਾ ਮਕਾਨ ਬਣਵਾ ਦਿੱਤਾ। ਇਹ ਜਗ੍ਹਾ, ਸੇਟੀ ਅਤੇ ਭੱਦਲਥੂਹਾ ਦੇ ਵਿਚਕਾਰ ਸੀ । ਉੱਥੇ ਅੰਨੇ ਦੇ ਨਾਂ ਤੇ ਪਿੰਡ ਅੰਨੀਆਂ ਵੱਸ ਗਿਆ।
ਪਿੰਡ ਵਿੱਚ ਜੱਟ, ਸੂਦ, ਬ੍ਰਾਹਮਣ, ਘੁਮਿਆਰ, ਮੁਸਲਮਾਨ, ਤਰਖਾਣ, ਲੁਹਾਰ, ਭਰਿਆਈ, ਗੁੱਜਰ, ਜੁਲਾਹੇ, ਹਰੀਜਨ ਜਾਤੀਆਂ ਦੀ ਰਲੀ ਮਿਲੀ ਵਸੋਂ ਹੈ। ਇਸ ਪਿੰਡ ਵਿੱਚ ਰਾਇ ਅਤੇ ਚਹਿਲ ਗੋਤ ਦੇ ਜੱਟ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ