ਆਲੋਵਾਲ ਪਿੰਡ ਦਾ ਇਤਿਹਾਸ | Allowal Village History

ਆਲੋਵਾਲ

ਆਲੋਵਾਲ ਪਿੰਡ ਦਾ ਇਤਿਹਾਸ | Allowal Village History

ਸਥਿਤੀ :

ਤਹਿਸੀਲ ਰੂਪ ਨਗਰ ਦਾ ਪਿੰਡ ਆਲੋਵਾਲ, ਰੂਪ ਨਗਰ – ਨੰਗਲ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭਰਤਪੁਰ ਤੋਂ 4 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਇੱਕ ਅਲਾਉਦੀਨ ਨਾਮ ਦੇ ਗੁੱਜਰ ਨੇ ਵਸਾਇਆ ਸੀ। ਕੁਝ ਹੋਰ ਲੋਕ ਵੀ ਇੱਥੇ ਆ ਕੇ ਵੱਸ ਗਏ ਜੋ ਅਲਾਉਦੀਨ ਦੀ ਜ਼ਮੀਨ ਖੋਹਣਾ ਚਾਹੁੰਦੇ ਸਨ । ਲੜਾਈ ਵਿੱਚ ਕੁਝ ਲੋਕ ਅਲਾਉਦੀਨ ਵੱਲ ਹੋ ਗਏ ਅਤੇ ਉਹ ਜਿੱਤ ਗਿਆ ਤੇ ਜ਼ਮੀਨ ਅਲਾਉਦੀਨ ਵਾਲਿਆਂ ਦੀ ਹੋ ਗਈ। ‘ਅਲਾਉਦੀਨ ਵੱਲ’ ਤੋਂ ਨਾ ‘ਅਲਾਉਵਲ’ ਪੈ ਗਿਆ ਜਿਸ ਤੋਂ ਵਿਗੜ ਕੇ ਆਲੋਵਾਲ ਬਣ ਗਿਆ। ਪਿੰਡ ਵਿੱਚ ਧੋਣੇ, ਵਿਲੱਗਣ, ਗਿੱਲ, ਘਾਟੇਹੋੜੇ, ਖੇਪੜ, ਚੋਹਾਨ, ਭੰਬੁਲੇ, ਭਾਟੀਏ ਆਦਿ ਗੋਤਾਂ ਦੇ ਲੋਕ ਰਹਿੰਦੇ ਹਨ। ਪਿੰਡ ਵਿੱਚ ਗੁਰਦੁਆਰਾ, ਸ਼ਿਵ ਦੁਆਲਾ, ਗੁੱਗਾ ਮਾੜੀ ਤੋਂ ਇਲਾਵਾ ਇੱਕ/ਧਰਮਸ਼ਾਲਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!