ਉੜਾ ਪੁੜ ਪਿੰਡ ਦਾ ਇਤਿਹਾਸ | Ura Pur Village History

ਉੜਾ ਪੁੜ

ਉੜਾ ਪੁੜ ਪਿੰਡ ਦਾ ਇਤਿਹਾਸ | Ura Pur Village History

ਸਥਿਤੀ :

ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਉੜਾ ਪੁੜ, ਫਿਲੌਰ-ਨਵਾਂ-ਸ਼ਹਿਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 14 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਦੇ ਕਈ ਬਜ਼ੁਰਗਾਂ ਦੇ ਵਿਚਾਰ ਮੁਤਾਬਕ ਬੰਦਾ ਸਿੰਘ ਬਹਾਦਰ ਨੇ ਰਾਹੋਂ ਤੋਂ ਬਾਅਦ ਔੜ ਪਿੰਡ ਨੂੰ ਉਜਾੜਿਆ ਕਿਉਂ ਜੋ ਉਹ ਸੁੱਚਾ ਨੰਦ ਦਾ ਪਿੰਡ ਸੀ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜਾਇਜ਼ ਕਿਹਾ ਸੀ। ਜਿਹੜੇ ਮੁਸਲਮਾਨ ਲੋਕ ਹੱਲੇ ਵਿੱਚ ਮਾਰੇ ਗਏ ਉਹਨਾਂ ਦੀਆਂ ਕਬਰਾ ਸ਼ਹੀਦ ਗੰਜ ਗੁਰਦੁਆਰੇ ਦੇ ਨਜ਼ਦੀਕ ਸਨ। ਜਿਹੜੇ ਸਿੱਖ ਸ਼ਹੀਦ ਹੋਏ ਉਹਨਾਂ ਦਾ ਸਸਕਾਰ ਸ਼ਹੀਦ ਗੰਜ ਗੁਰਦੁਆਰੇ ਵਾਲੀ ਥਾਂ ਤੇ ਕੀਤਾ ਗਿਆ। ਇਸ ਕਰਕੇ ਇਸ ਜਗ੍ਹਾ ਦਾ ਨਾਂ ਗੁਰਦੁਆਰਾ ਸ਼ਹੀਦਾਂ ਵਾਲੀ ਪੈ ਗਿਆ ਜਿਹੜਾ ਕਿ ਬਾਅਦ ਵਿੱਚ ਬਦਲ ਕੇ ਸ਼ਹੀਦ ਗੰਜ ਬਣ ਗਿਆ। ਲਗਭਗ 100 ਸਾਲ ਔੜ ਨੂੰ ਸਿੰਘ ਉਜਾੜਦੇ ਰਹੇ। ਇਸ ਦੌਰਾਨ ਦੂਰ ਨੇੜਿਓਂ ਆ ਕੇ ਸਿੰਘ ਉੜਾਪੁੜ ਵਾਲੀ ਥਾਂ ਤੇ ਆ ਕੇ ਆਬਾਦ ਹੋ ਗਏ ਅੰਗਰੇਜ਼ਾ ਨੇ ਇਸ ਬਸਤੀ ਦਾ ਨਾਂ ਔੜ-ਅਪਰ ਰੱਖਿਆ ਜਿਹੜਾ ਕਿ ਬਾਅਦ ਵਿੱਚ ਵਿਗੜ ਦੇ ਅੜਾਪੜ ਬਣ ਗਿਆ ਜਿਸ ਨੂੰ ਹੁਣ ਉੜਾਪੜ ਕਿਹਾ ਜਾਂਦਾ ਹੈ। ਕਈਆਂ ਦੇ ਖਿਆਲ ਮੁਤਾਬਕ ਇਸ ਪਿੰਡ ਦਾ ਮੁੱਢ ਕਾਲੇ ਖਾਂ ਢੇਰੇ ਖਾਂ ਦੋ ਭਰਾਵਾਂ ਨੇ ਰੱਖਿਆ ਸੀ ਤੇ ਕਾਲੇ ਖਾਂ ਦੀ ਕਬਰ ਹਾਲੇ ਤੱਕ ਵੀ ਕਾਇਮ ਹੈ। ਇਸ ਪਿੰਡ ਵਿੱਚ ਜ਼ਿਆਦਾ ਸੈਣੀ ਬਰਾਦਰੀ ਦੇ ਲੋਕ ਹਨ ਅਤੇ ਕਾਫ਼ੀ ਲੋਕ ਵਿਦੇਸ਼ਾਂ ਵਿੱਚ ਗਏ ਹੋਏ ਹਨ। ਗੁਰਦੁਆਰਾ ਸ਼ਹੀਦ ਗੰਜ ਅਤੇ ਗੁਰਦੁਆਰਾ ਡੇਰਾ ਬਾਬਾ ਵਡਭਾਗ ਸਿੰਘ ਦੀ ਪਿੰਡ ਦੇ ਲੋਕਾਂ ਵਿੱਚ ਬੜੀ ਸ਼ਰਧਾ ਹੈ ਜਿੱਥੇ ਸਵੇਰੇ ਸ਼ਾਮ ਪਾਠ ਤੇ ਕੀਰਤਨ ਹੁੰਦਾ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!