ਊਧੋਵਾਲ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਉਧੋਵਾਲ, ਰਾਹੋਂ-ਚੰਡੀਗੜ੍ਹ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 5 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ ਸਾਢੇ ਚਾਰ ਸੌ ਸਾਲ ਪਹਿਲਾਂ ਰਾਹੋਂ ਤੋਂ ਆਏ ਦੋ ਰਾਜਪੂਤ ਭਰਾਵਾਂ ਉਧੇ ਖਾਂ ਅਤੇ ਫਤਿਹ ਖਾਂ ਨੇ ਵਸਾਇਆ। ਉਧੇ ਖਾਂ ਦੇ ਨਾਂ ਤੇ ਪਿੰਡ ਉਧੋਵਾਲ ਅਤੇ ਫਤਿਹ ਖਾਂ ਦੇ ਨਾਂ ਤੇ ਗੜ੍ਹੀ ਫਤਿਹ ਖਾਂ ਪਿੰਡ ਵਸਿਆ। ਇਹ ਦੋਵੇਂ ਜੁੜ੍ਹਵੇਂ ਪਿੰਡ ਹਨ। ਇੱਥੋਂ ਦੇ ਹਰ ਵਸਨੀਕ ਕੋਲ ਆਪਣੀ ਜ਼ਮੀਨ ਹੈ। ਦੋਹਾਂ ਪਿੰਡਾਂ ਦਾ ਸਾਂਝਾ ਗੁਰਦੁਆਰਾ ਅਤੇ ਰਵਿਦਾਸ ਮੰਦਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ