ਔਲਖ ਗੋਤ ਦਾ ਇਤਿਹਾਸ | Aulakh Goat History |

ਔਲਖ, ਔਲਕ ਤੇ ਔਰੇ ਇਕੋ ਹੀ ਗੋਤ ਹੈ। ਔਲਖ ਸੂਰਜ ਬੰਸ ਵਿੱਚੋਂ ਹਨ। ਇਸ ਬੰਸ ਦਾ ਮੋਢੀ ਔਲਕ ਸੀ। ਇਹ ਜੱਗਦੇਉ ਪੱਵਾਰ ਨੂੰ ਵੀ ਆਪਣਾ ਵਡੇਰਾ ਮੰਨਦੇ ਹਨ। ਇਹ ਬਹੁਤੇ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਔਲਖ ਮੁਸਲਮਾਨ ਬਣ ਗਏ ਸਨਪੰਜਾਬ ਵਿੱਚ ਔਲਖ ਨਾਮ ਦੇ ਕਈ ਪਿੰਡ ਹਨ। ਮੁਕਤਸਰ ਅਤੇ ਫਰੀਦਕੋਟ ਦੇ ਖੇਤਰਾਂ ਵਿੱਚ ਵੀ ਔਲਖ ਨਾਮ ਦੇ ਦੋ ਪਿੰਡ ਹਨ। ਮਾਨਸਾ ਵਿੱਚ ਵੀ ਗੁਰਨੇ ਕਲਾਂ ਔਲਖਾਂ ਦਾ ਪ੍ਰਸਿੱਧ ਪਿੰਡ ਹੈ। ਲੁਧਿਆਣੇ ਦੇ ਇਲਾਕੇ ਜਰਗ ਤੋਂ ਔਲਖ ਮਾਝੇ ਵਲ ਚਲੇ ਗਏ। ਮਾਝੇ ਵਿੱਚ ਔਲਖਾਂ ਦੇ 12 ਪਿੰਡ ਹਨ। ਇਸਨੂੰ ਬਾਰਹਾ ਖੇਤਰ ਕਹਿੰਦੇ ਹਨ। ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਕਸਬਾ ਸ਼ਾਹਬਾਜ਼ਪੁਰ ਅਤੇ ਇਸਦੇ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਸਥਿਤ ‘ਬਾਰਹਾ’ ਕਰਕੇ ਜਾਣ ਜਾਂਦੇ 12, ਪਿੰਡਾਂ ਵਿੱਚ ਬਹੁਤੇ ਔਲਖ ਉਪਜਾਤੀ ਦੇ ਜੱਟ ਰਹਿੰਦੇ ਹਨ। ਅੰਬਾਲਾ, ਰੋਪੜ, ਪਟਿਆਲਾ ਤੇ ਸੰਗਰੂਰ ਦੇ ਇਲਾਕੇ ਵਿੱਚ ਵੀ ਔਲਖ ਕਾਫੀ ਹਨ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਔਲਖਾਂ ਦੇ ਕਾਫੀ ਪਿੰਡ ਹਨ। ਮਾਝੇ ਤੋਂ ਔਲਖ ਗੋਤ ਦੇ ਕੁਝ ਲੋਕ ਰਾਵੀ ਤੋਂ ਪੱਛਮ ਵਲ ਵੀ ਚਲੇ ਗਏ। ਮਿੰਟਗੁੰਮਰੀ ਦੇ ਇਲਾਕੇ ਵਿੱਚ ਬਹੁਤੇ ਔਲਖ ਮੁਸਲਮਾਨ ਹਨ। ਇਸ ਇਲਾਕੇ ਵਿੱਚ ਹਮਾਯੂੰ ਦੇ ਸਮੇਂ ਪੀਰ ਮੁਹੰਮਦ ਰਾਜਨ ਦੇ ਪ੍ਰਭਾਵ ਕਾਰਨ ਔਲਖ ਜੱਟਾਂ ਨੇ ਇਸਲਾਮ ਧਾਰਨ ਕਰ ਲਿਆ ਸੀ। ਬੇਸ਼ੱਕ ਔਲਖ ਜੱਟਾਂ ਦੀ ਗਿਣਤੀ ਬਹੁਤੀ ਨਹੀਂ, ਹੁਣ ਤਾਂ ਇਹ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ। ਇਹ ਸੇਖੋਂ ਤੇ ਦਿਉਲ ਜੱਟਾਂ ਨੂੰ ਆਪਣੇ ਭਾਈਚਾਰੇ ਵਿੱਚੋਂ ਸਮਝਦੇ ਹਨ। ਇਨ੍ਹਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ ਸਨ। ਔਲਖ ਦਲਿਤ ਜਾਤੀਆਂ ਵਿੱਚ ਵੀ ਹਨ। ਔਲਖਾਂ ਦਾ ਸਾਂਦਲ ਬਾਰ ਵਿੱਚ ਕੇਵਲ ਇਕ ਪਿੰਡ ਔਲਖ ਨਾਮ ਦਾ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾਂ ਸਿਆਲਕੋਟ ਦੇ ਪਿੰਡ ਚਾਹੜ ਦੇ ਔਲਖਾਂ ਦੀ ਧੀ ਸੀ। ਇਕ ਹੋਰ ਰਵਾਇਤ ਅਨੁਸਾਰ ਔਲਖ ਜੱਟ ਰਾਜਾ ਲੂਈਲਾਕ ਦੀ ਬੰਸ ਵਿਚੋਂ ਹਨ। ਉਜੈਨੀ ਦਾ ਇਕ ਸਾਮਤ ਰਾਜਾ ਯਸ਼ੋਧਰਮਾਨ ਔਲਿਖ ਬੰਸ ਵਿੱਚੋਂ ਸੀ। ਕਈ ਇਤਿਹਾਸਕਾਰ ਔਲਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਇਕ ਪੁਰਾਣਾ ਕਬੀਲਾ ਮੰਨਦੇ ਹਨ। ਔਲਖ ਹਿੰਦੂ ਜਾਟ ਵੀ ਹਨ। ਇੱਬਟਸਨ ਨੇ 1881 ਈਸਵੀ ਦੀ ਜੰਨਸੰਖਿਆ ਅਨੁਸਾਰ ਆਪਣੀ ਕਿਤਾਬ ਵਿੱਚ ਔਲਖ ਜੱਟਾਂ ਦੀ ਕੁਲ ਗਿਣਤੀ 23689 ਲਿੱਖੀ ਹੈ। ਸਾਬਕਾ ਚੀਫ ਏਅਰ ਮਾਰਸ਼ਲ ਸਰਦਾਰ ਅਰਜਨ ਸਿੰਘ ਅੰਮਿ੍ਤਸਰ ਦਾ ਔਲਖ ਜੱਟ ਹੈ। ਇਹ ਬਹੁਤ ਯੋਗ ਤੇ ਦਲੇਰ ਅਫਸਰ ਸੀ। ਸਰਦਾਰ ਅਰਜਨ ਸਿੰਘ ਦਾ ਪਿੰਡ ਨਾਰਲੀ ਹੈ। ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡਾਂ ਨਾਰਲੀ, ਠੱਠਾ, ਸਰਹਾਲੀ ਵੱਡੀ, ਕੋਹਾਲਾ, ਕੋਹਾਲੀ, ਵੈਰੋਵਾਲ, ਲੋਪੋਕੇ, ਸ਼ਾਹਬਾਜ਼ਪੁਰ ਆਦਿ ਵਿੱਚ ਔਲਖ ਜੱਟ ਕਾਫੀ ਵਸਦੇ ਹਨ।

ਔਲਖ ਗੋਤ ਦਾ ਇਤਿਹਾਸ | Aulakh Goat History |

 

ਔਲਖ ਗੋਤ ਦਾ ਔਲਖ ਪਿੰਡ ਧਾਰੀਵਾਲ ਖੇਤਰ ਜ਼ਿਲਾ ਗੁਰਦਾਸਪੁਰ ਵਿੱਚ ਵੀ ਹੈ। ਫਿਰੋਜ਼ਪੁਰ ਦੇ ਜ਼ੀਰੇ ਖੇਤਰ ਵਿੱਚ ਕੋਹਾਲਾ ਪਿੰਡ ਵੀ ਸਾਰਾ ਔਲਖ ਗੋਤ ਦੇ ਜੱਟਾਂ ਦਾ ਹੈ। ਲੁਧਿਆਣੇ ਜ਼ਿਲ੍ਹੇ ਵਿੱਚ ਔਲਖਾਂ ਦੇ ਕਈ ਪਿੰਡ ਹਨ। ਜਰਗ ਦੇ ਪਾਸ ਦੁਧਾਲ ਵੀ ਔਲਖਾਂ ਦਾ ਪ੍ਰਸਿੱਧ ਪਿੰਡ ਹੈ। ਮਲੇਰਕੋਟਲਾ ਖੇਤਰ ਵਿੱਚ ਕੁੱਪ ਪਿੰਡ ਵੀ ਔਲਖ ਭਾਈਚਾਰੇ ਦਾ ਹੈ। ਰੋਪੜ ਖੇਤਰ ਵਿੱਚ ਵੀ ਕੁਝ ਔਲਖ ਵਸਦੇ ਹਨ। ਮਾਝੇ ਤੇ ਮਾਲਵੇ ਵਿੱਚ ਔਲਖ ਗੋਤ ਕਾਫੀ ਪ੍ਰਸਿੱਧ ਹੈ।

ਪੂਰਬੀ ਪੰਜਾਬ ਵਿੱਚ ਔਲਖ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਔਲਖ ਮੁਸਲਮਾਨ ਸਨ। ਐਚ. ਏ. ਰੋਜ਼ ਆਪਣੀ ਕਿਤਾਬ ਗਲੌਸਰੀ ਆਫ ਟ੍ਰਾਈਬਜ਼ ਐਂਡ ਕਾਸਟਸ ਪੰਨਾ-221 ਉੱਤੇ ਔਲਖਾਂ, ਦਿਉਲਾਂ, ਦਲੇਵਾਂ, ਬਲਿੰਗਾਂ ਤੇ ਪਾਮਰਾਂ ਨੂੰ ਜੱਗਦੇਉ ਦੀ ਬੰਸ ਵਿੱਚੋਂ ਲਿਖਦਾ ਹੈ। ਔਲਖ ਬੰਸ ਵਿੱਚੋਂ ਧਨਿਚ ਵੀ ਬਹੁਤ ਪ੍ਰਸਿੱਧ ਸੂਰਬੀਰ ਸੀ। ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਊਨਾ ਦੇ ਪ੍ਰਸਿੱਧ ਪਿੰਡ ਸੰਤੋਖਗੜ੍ਹ ਵਿੱਚ ਵੀ ਔਲਖ ਗੋਤ ਦੇ ਜੱਟ ਆਬਾਦ ਹਨ। ਉੱਤਰ ਪ੍ਰਧੇਸ਼ ਵਿੱਚ ਹਿੰਦੂ ਜੱਟਾਂ ਨੂੰ ਔਲਕ ਜਾਂ ਔਰੇ ਕਿਹਾ ਜਾਂਦਾ ਹੈ। ਕੈਪਟਨ ਦਲੀਪ ਸਿੰਘ ਅਹਿਲਾਵਤ ਆਪਣੀ ਪੁਸਤਕ ਦੇ ਪੰਨਾ-248 (ਜਾਟ ਬੀਰੋਂ ਕਾ ਇਤਿਹਾਸ) ਉੱਤੇ ਲਿਖਦਾ ਹੈ ਕਿ ਮਹਾਂਭਾਰਤ ਦੇ ਸਮੇਂ ਔਲਕ ਨਰੇਸ਼ ਦਾ ਮਹਾਰਾਜ ਯੁਧਿਸ਼ਟਰ ਦੀ ਸਭਾ ਵਿੱਚ ਆਣਾ ਪ੍ਰਮਾਣਿਤ ਹੁੰਦਾ ਹੈ। ਅਸਲ ਵਿੱਚ ਔਲਖ ਬਹੁਤ ਹੀ ਪ੍ਰਾਚੀਨ ਜੱਟ ਘਰਾਣਾ ਹੈ। ਇਹ ਪਰਮਾਰ ਜੱਟਾਂ ਵਿੱਚੋਂ ਹੀ ਹਨ। ਪ੍ਰੋ. ਗੁਰਚਰਨ ਸਿੰਘ ਔਲਖ ਪੰਜਾਬ ਦੇ ਉੱਘੇ ਇਤਿਹਾਸਕਾਰ ਹਨ। ਦੁਆਬੇ ਅਤੇ ਮਾਝੇ ਵਿੱਚੋਂ ਕੁਝ ਔਲਖ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਔਲਖ ਬਹੁਤ ਹੀ ਉੱਘਾ ਤੇ ਪ੍ਰਭਾਵਸ਼ਾਲੀ ਗੋਤ ਹੈ। ਬੀ. ਐਸ. ਦਾਹੀਆ ਵੀ ਆਪਣੀ ਕਿਤਾਬ ‘ਜਾਟਸ’ ਪੰਨਾ-245 ‘ਤੇ ਔਲਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਬਹੁਤ ਹੀ ਪ੍ਰਾਚੀਨ ਜੱਟ ਕਬੀਲਾ ਲਿਖਦਾ ਹੈ। ਪਰਮਾਰ ਵੀ ਜੱਟਾਂ ਦਾ ਪੁਰਾਣਾ ਤੇ ਸ਼ਕਤੀਸ਼ਾਲੀ ਘਰਾਣਾ ਸੀ। ਅਸਲ ਵਿੱਚ ਔਲਖ ਰਾਜੇ ਜੱਗਦੇਉ ਦੇ ਭਾਈਚਾਰੇ ਦੇ ਵਿਚੋਂ ਹਨ। ਇਹ ਪਰਮਾਰ ਬੰਸੀ ਹਨ

ਔਲਖ਼ ਬਾਰੇ ਹੋਰ ਜਾਣਕਾਰੀ  

ਇੱਕ ਜੱਟ ਗੋਤ, ਜਿਨ੍ਹਾਂ ਦਾ ਮੁੱਖ ਟਿਕਾਣਾ ਅੰਮ੍ਰਿਤਸਰ ਜ਼ਿਲ੍ਹਾ ਜਾਪਦਾ ਹੈ, ਜਿੱਥੇ ਉਨ੍ਹਾਂ ਦੇ ਆਪਣੇ 12 ਪਿੰਡ ਬਾਰਾ) ਹਨ ਪਰ ਉਹ ਉੱਤਰੀ ਮਾਲਵੇ ਅਤੇ ਮਾਝੇ ਵਿੱਚ ਵੀ ਮਿਲਦੇ ਹਨ। ਉਹ ਸੂਰਜ ਵੰਸ਼ੀ ਕਹਾਉਂਦੇ ਹਨ ਅਤੇ ਉਨ੍ਹਾਂ ਦਾ ਵਡਾਰੂ ਔਲਖ਼ (ਔਰਕ) ਮਾਝੇ ਵਿੱਚ ਰਹਿੰਦਾ ਸੀਇੱਕ ਹੋਰ ਕਹਾਣੀ ਉਨ੍ਹਾਂ ਦਾ ਪੂਰਵਜ਼ ਰਾਜਾ ਲੂਈ ਲਾਕ, ਜੋ ਚੰਦਰ ਵੰਸ਼ੀ ਇੱਕ ਰਾਜਪੂਤ ਸੀ, ਨੂੰ ਬਣਾਉਂਦੀ ਹੈ। ਉਹ ‘ਸੇਖੋਂ’ ਅਤੇ ‘ਦੇਉ’ ਗੋਤਾਂ ਦੇ ਨਾਲ ਆਪਣਾ ਸਬੰਧ ਜੋੜਦੇ ਹਨ, ਜਿਨ੍ਹਾਂ ਨਾਲ ਉਹ ਵਿਆਹ ਨਹੀਂ ਕਰਦੇ। ਅੰਮ੍ਰਿਤਸਰ ਵਿੱਚ ਉਨ੍ਹਾਂ ਦੀ ਬੰਸਾਵਲੀ ਹੇਠ ਲਿਖੇ ਅਨੁਸਾਰ ਹੈ:-

 

ਸ੍ਰੀ ਰਾਮ ਚੰਦਰ→ਕਸ਼ਬ→ਧੌਲ→ਰਘੂਪਤ→ਉਦੇਰੂਪ-ਪੁਰਾ-ਮਜੰਗ ਮਾਰਖੰਭ→ਗੋਏਮੰਦਲ→ਧਾਨਿਚ→ਔਲਖ਼।

 

ਇਹ ਬੰਸਾਵਲੀ ਉਨ੍ਹਾਂ ਦਾ ਪੁੰਨਨ ਗੋਤ ਨਾਲ ਨਾਤਾ ਜੋੜਦੀ ਹੈ। ਰਾਵੀ ਦੇ ਪੱਛਮ ਤੋਂ ਲੇਈਆਹ ਤੱਕ ਉਹ ਜੱਟ ਗੋਤ ਵਜੋਂ ਮਿਲਦੇ ਹਨ। ਮਿੰਟਗੁਮਰੀ ਵਿੱਚ ਉਹ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਮਿਲਦੇ ਹਨ। ਲੇਈਆ ਦੇ ਮੁਸਲਮਾਨ ਔਲਖ਼ਾਂ ਦੀ ਰਿਵਾਇਤ ਅਜੀਬ ਜੇਹੀ ਹੈ। ਉਨ੍ਹਾਂ ਨੇ ਹਮਾਂਯੂ ਅੱਗੇ ਸ਼ਿਕਾਇਤ ਕੀਤੀ ਸੀ ਕਿ ਪੀਰ ਮੁਹੰਮਦ ਰਾਜਨ ਭੰਗ ਪੀ ਗਿਆ ਹੈ ਅਤੇ ਨਸ਼ਾਬੰਦੀ ਨਿਯਮ ਦੀ ਉਲੰਘਣਾ ਕੀਤੀ ਹੈ। ਇਸ ਲਈ ਰਾਜੇ ਨੇ ਸੰਤ ਨੂੰ ਦਿੱਲੀ ਆਉਣ ਲਈ ਲਿਖਤੀ ਹੁਕਮ ਭੇਜਿਆ। ਉਸ ਦੇ ਚੱਲਣ ਵਾਲ਼ਾ ਸਾਰਾ ਰਾਹ ਤੰਗ ਬਣਾ ਦਿੱਤਾ ਗਿਆ, ਨਾਲ ਹੀ ਚਾਰੇ ਪਾਸਿਉਂ ਜ਼ਹਿਰੀਲੀਆਂ ਤਲਵਾਰਾਂ ਨਾਲ ਘੇਰਾ ਪਾ ਦਿੱਤਾ। ਫਿਰ ਇੱਕ ਭਿਆਨਕ ਹਾਥੀ ਉਸ ਤੇ ਹਮਲਾ ਕਰਨ ਲਈ ਅੱਗੇ ਵੱਲ ਵਧਾਇਆ। ਪਰ ਉਹ ਜਦੋਂ ਇਸਪਾਤੀ ਲੋਹੇ ਤੇ ਤੁਰਿਆ ਤਾਂ ਲੋਹਾ ਪਾਣੀ ਵਿੱਚ ਬਦਲ ਗਿਆ ਅਤੇ ਚੇਲਿਆਂ ਵਿੱਚੋਂ ਇੱਕ ਨੇ ਸੋਟੀ ਨਾਲ ਹਾਥੀ ਮਾਰ ਦਿੱਤਾ। ਦਰਬਾਰੀਆਂ ਦੇ ਵਿੱਚ ਇੱਕ ਪੰਵਾਰ ਰਾਜਪੂਤ ਰਾਜਾ ਔਲਖ਼ ਵੀ ਹਾਜ਼ਰ ਸੀ ਜਿਸ ਨੇ ਉਸ ਸਮੇਂ ਹੀ ਇਸਲਾਮ ਧਾਰਨ ਕਰ ਲਿਆ। ਸੰਤ ਰਾਜਨਪੁਰ ਵਾਪਸ ਆ ਗਿਆ ਅਤੇ ਰਾਜਾ ਔਲ਼ਖ਼ ਵੀ ਉਸ ਦੇ ਪਿੱਛੇ ਪਿੱਛੇ ਆ ਗਿਆ ਅਤੇ ਬਲੂ ਗੋਤ ਤੋਂ ਇਲਾਕਾ ਜਿੱਤ ਲਿਆ ਅਤੇ ਪੀਰ ਨੂੰ ਦੇ ਦਿੱਤਾ, ਜਿਸ ਨੂੰ ਬਾਦਸ਼ਾਹ ਨੇ ਵੀ ਜਾਗੀਰ ਵਿੱਚ ਬਦਲ ਦਿੱਤਾ। ਫਿਰ ਵੀ ਰਾਜਾ ਔਲਖ਼ ਦੇ ਵਾਰਸਾਂ ਨੇ ਇੱਥੇ ਲਗਭਗ 175 ਸਾਲ ਪਹਿਲਾਂ ਰਾਜ ਦਾ ਪ੍ਰਬੰਧ ਕੀਤਾ ਸੀ, ਭਾਵੇਂ ਕਿ ਉਨ੍ਹਾਂ ਦੀ ਤਾਕਤ ਵੀ ਘੱਟ ਗਈ ਸੀ।

ਔਲਖ ਗੋਤ ਦਾ ਇਤਿਹਾਸ | Aulakh Goat History |

Leave a Comment