ਔੜ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਔੜ ਫਿਲੋਰ – ਨਵਾਂ ਸ਼ਹਿਰ ਸੜਕ ਤੇ ਰਾਹੋਂ ਤੋ 10 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਪਿੰਡ ਵਾਲੀ ਜਗ੍ਹਾ ਤੇ ਇੱਕ ਥੇਹ ਸੀ ਜਿਸ ਦਾ ਨਾਂ ‘ਔੜੀ ਜਾਮੋਸ਼’ ਸੀ ਜਿਸ ਤੋਂ ਇਸ ਪਿੰਡ ਦਾ ਨਾਂ ਔੜੀਆਂ ਤੇ ਫੇਰ ਹੌਲੀ ਹੌਲੀ ਔੜ ਪੈ ਗਿਆ। ਸੰਨ 1630 ਵਿੱਚ ਗੜੋਪੜ ਪਿੰਡ ਦੇ ਅਰਜਨ ਘੋੜੇਵਾਹ ਨੇ ਇਸ ਪਿੰਡ ਨੂੰ ‘ਔੜੀਆਂ’ ਨਾਂ ਨਾਲ ਆਬਾਦ ਕੀਤਾ। ਜੋ ਲਗਾਤਾਰ 4 ਪੁਸ਼ਤਾਂ ਤੱਕ ਇਕੱਲਾ ਹੀ ਇਸ ਪਿੰਡ ਦਾ ਮਾਲਕ ਰਿਹਾ। ਅਰਜਨ ਘੋੜੇਵਾਹ ਦੀਆਂ ਅਗਲੀਆਂ ਪੁਸ਼ਤਾਂ ਵਿੱਚ ਰੂਪ ਚੰਦ ਨੇ 1784 ਵਿੱਚ ਮੁਸਲਮਾਨ ਧਰਮ ਗ੍ਰਹਿਣ ਕਰ ਲਿਆ ਤੇ ਰਿਸ਼ੀ ਖਾਂ ਨਾਂ ਰੱਖ ਲਿਆ।
ਮੁਗਲ ਹਕੂਮਤ ਵੇਲੇ ਇੱਥੋਂ ਦਾ ਇੱਕ ਵਜ਼ੀਰ ਹੋਇਆ ਸੀ ਜਿਸ ਨੇ ਪਿੰਡ ਵਿੱਚ ਇੱਕ ਬਹੁਤ ਵੱਡਾ ਤਲਾਬ ਬਣਵਾਇਆ। ਸਿੱਖ ਇਤਿਹਾਸ ਵਿੱਚ ਬਦਨਾਮ ਪੰਡਤ ਸੁੱਚਾ ਨੰਦ ਇਸੇ ਪਿੰਡ ਦਾ ਸੀ। 1947 ਦੇ ਹੱਲਿਆਂ ਵਿੱਚ ਇੱਥੇ ਮੁਸਲਮਾਨਾਂ ਦਾ ਬਹੁਤ ਭਾਰੀ ਕਤਲਿਆਮ ਹੋਇਆ ਸੀ।
ਪਿੰਡ ਵਿੱਚ ਬਾਬਾ ਧਰਮਗੀਰ, ਬਾਬਾ ਪਨਾਤਪੁਰੀ, ਬਾਬਾ ਬ੍ਰਹਮ ਸ਼ਾਹ ਅਤੇ ਬਾਬਾ ਫੀਲ੍ਹੇ ਸ਼ਾਹ ਦੇ ਅਸਥਾਨਾਂ ਦੀ ਲੋਕਾਂ ਵਿੱਚ ਮਾਨਤਾ ਹੈ। ਗੁਰਦੁਆਰੇ, ਸ਼ਿਵਦੁਆਲੇ ਤੇ ਇੱਕ ਧਰਮਸ਼ਾਲਾ ਵੀ ਹੈ। ਪਿੰਡ ਵਿੱਚ ਕੈਨੇਡਾ ਵਸਦੇ ਪੰਜਾਬੀ ਸ. ਕਪੂਰ ਸਿੰਘ ਨੇ ਬਹੁਤ ਵੱਡਾ ਹਸਪਤਾਲ ਖੋਲ੍ਹਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ