ਕਰਨੀ ਖੇੜਾ
ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਕਰਨੀ ਖੇੜਾ ਫਾਜ਼ਿਲਕਾ – ਬਾਰਡਰ ਰੋਡ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਾਜ਼ਿਲਕਾ ਤੋਂ ਵੀ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸੰਨ 1908 ਤੋਂ ਇਸ ਜਗ੍ਹਾ ‘ਤੇ ਵੱਸਿਆ ਹੋਇਆ ਹੈ ਤੇ ਉਸ ਵੇਲੇ ਇਹ ਤਿੰਨ ਠਾਕਰ ਭਰਾਵਾਂ ਦੀ ਸਾਂਝੀ ਜ਼ਮੀਨ ਸੀ। ਉਹਨਾਂ ਵਿੱਚੋਂ ਸਭ ਤੋਂ ਵੱਡੇ ਭਰਾ ਠਾਕਰ ਕਰਨੀ ਸਿੰਘ ਦੇ ਨਾਂ ‘ਤੇ ਇਸ ਪਿੰਡ ਦਾ ਨਾਂ ‘ਕਰਨੀ ਖੇੜਾ’ ਰੱਖਿਆ ਗਿਆ ਸੀ ਪਿੰਡ ਵਿੱਚ ਰਾਏ ਸਿੱਖਾਂ, ਨਾਇਕ ਹਰੀਜਨਾਂ, ਕੁਮਹਾਰ ਬਾਗੜੀਆਂ ਅਤੇ ਮਹਾਜਨਾਂ ਦੇ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ