ਕਲਹੋਰ ਜਾਂ ਸਾਰਾਈ ਗੋਤ ਦਾ ਇਤਿਹਾਸ | Kalhor – Sarai Goat History |

ਕਲਹੋਰ ਜਾਂ ਸਾਰਾਈ ਮੂਲ ਰੂਪ ਵਿੱਚ ਇੱਕ ਜੱਟ ਗੋਤ ਜੋ ਦੋਦਾਈ ਲੱਟੀ6, ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਨੇ ਸਿੰਧ ਨੂੰ ਸ਼ਾਹ ਖ਼ਾਨਦਾਨ ਦਿੱਤਾ ਅਤੇ ਡੇਰਾ ਗਾਜ਼ੀਖ਼ਾਨ ਵਿੱਚ ਹੁਣ ਵੀ ਸਪੱਸ਼ਟ ਰੂਪ ਵਿੱਚ ਹੈ। ਉਨ੍ਹਾਂ ਦੇ ਵਡਾਰੂ ਦਰਵੇਸ਼ ਸਨ ਜੋ ਸੱਯਦ ਮੁਹੰਮਦ ਦੇ ਸਿਧਾਂਤਾਂ ਵਿੱਚ ਦਿਲਚਸਪੀ ਰੱਖਦੇ ਸਨ ਅਤੇ ਜੌਨਪੁਰ ਦੇ ਪ੍ਰਸਿੱਧ ਅਧਿਆਪਕ ਬਣ ਗਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ ‘ਹਰਮੂਸ, ਨੇ ਅਬਰਾ ਜੱਟਾਂ ਦੀ ਧੀ ਨੂੰ ਲੈ ਲਿਆ, ਉਸ ਦੇ ਦਾਜ ਵਿੱਚ ਸਹਾਇਤਾ ਵਜੋਂ ਜ਼ਮੀਨ ਮਿਲੀ। ਉਸ ਦੇ ਪੁੱਤਰ ਜਾਂ ਪੋਤਰੇ ਸ਼ੇਖ਼ ਨਸੀਰ ਅਤੇ ਉਸਦੇ ਪੁੱਤਰ ਸ਼ੇਖ ਦੀਨ ਮੁਹੰਮਦ ਨੇ ਦੁਨਿਆਵੀ ਤੌਰ ਤੇ ਪੈਰ ਜਮਾਂ ਲਏ ਅਤੇ ਸਿੰਧ ਵਿੱਚ ਅਬਰਾਂ ਦੇ ਇਲਾਕੇ ਉੱਤੇ ਰੂਹਾਨੀਅਤ ਤੌਰ ਤੇ ਪ੍ਰਭਾਵ ਪਾ ਲਿਆ। ਉਸ ਦੇ ਭਰਾ ਯਾਰ ਮੁਹੰਮਦ ਨੇ ਮੁਗ਼ਲਾਂ ਦੇ ਵਫ਼ਾਦਾਰ ਲੋਕਾਂ ਨੂੰ ਹਟਾ ਦਿੱਤਾ ਅਤੇ ਠੱਠਾ ਦੀ ਸ਼ਿਵੀਸਤਾਨ ਸਰਕਾਰ, ਮੁਲਤਾਨ ਵਿੱਚ ਬਖਾਰ ਦੀ ਸਿਵੀ ਮੁਹਾਲੀ ਅਤੇ ਦੀਹਾਰ ਉੱਤੇ ਧੱਕੇ ਨਾਲ ਕਬਜ਼ਾ ਕਰ ਲਿਆ ਅਤੇ ਮੁਗ਼ਲ ਹਾਕਮਾਂ ਤੋਂ ‘ਖ਼ੁਦ’ ਯਾਰ, ਦੀ ਉਪਾਧੀ ਬਲ ਦੇ ਜ਼ੋਰ ਖੋਹ ਲਈ।” ਉਸ ਦੇ ਵੰਸ਼ਜ਼ ਨੂਰ ਮੁਹੰਮਦ ਨੇ ਬਖ਼ਰ ਮਹੱਲ³* ਵਿੱਚ ਲੱਖੀ ਦੀ ਜ਼ਿੰਮੀਦਾਰੀ ਤੋਂ ਦਾਊਦ ਪੋਤਰੇ ਨੂੰ ਬਾਹਰ ਕੱਢ ਦਿੱਤਾ।

ਕਲਹੋਰ ਜਾਂ ਸਾਰਾਈ ਗੋਤ ਦਾ ਇਤਿਹਾਸ | Kalhor - Sarai Goat History |

ਸੰਨ 1736-37 ਵਿੱਚ ਲੱਟੀ ਖ਼ਾਨ ਨੇ ਠੱਠੀ ਦਾ ਸੂਬਾ, ਬਖਰ ਦੇ ਦੱਖਣੀ ਹਿੱਸੇ ਸਮੇਤ ਦੋਵੇਂ ਲੈ ਲਏ। ਪਰ ਦੋ ਜਾਂ ਤਿੰਨ ਸਾਲਾਂ ਮਗਰੋਂ ਆਪਨੇ ਇਲਾਕੇ ਦਾ 2/3 ਹਿੱਸਾ ਨਾਦਰ ਸ਼ਾਹ ਰਾਹੀਂ ਗੁਆ ਲਿਆ । ਨਾਦਰ ਸ਼ਾਹ ਦੀ ਮੌਤ ਪਿੱਛੋਂ ਤਾਂ ਸਾਰੇ ਸਿੰਧ ਉੱਤੇ ਖ਼ੁਦਾ ਯਾਰ ਦਾ ਕਬਜ਼ਾ ਪੂਰੀ ਤਰ੍ਹਾਂ ਨਾਲ ਮੰਨ ਲਿਆ ਗਿਆ, ਪਰ ਦੁਰਾਨੀ ਦੀ ਨਾਂ-ਮਾਤਰ ਗ਼ੁਲਾਮੀ ਜ਼ਰੂਰ ਰਹੀ। ਪਰ ਉੱਥੇ ਉਨ੍ਹਾਂ ਦਾ ਰਾਜ ਥੋੜ੍ਹਾ ਚਿਰ ਹੀ ਰਿਹਾ। ਨੂਰ ਮੁਹੰਮਦ ਕਲੋਹਰ, ਖੁਦਾ ਯਾਰ ਦੀ ਮੌਤ ਪਿੱਛੋਂ ਆਪਣੇ ਪੁੱਤਰ ਮੁਹੰਮਦ ਮੁਰਾਦ 1752 ‘ਚ ਵਿਚ ਉਤਰਾਧਿਕਾਰੀ ਬਣਿਆ ਸੀ ਪਰ ਉਸ ਨੇ ਸਿਰਫ਼ 5 ਸਾਲ ਹੀ ਰਾਜ ਕੀਤਾ ਅਤੇ ਤਾਲਪੁਰ ਦੇ ਬਲੋਚ ਵੱਲੋਂ ਗੱਦੀ ਤੋਂ ਲਾਹ ਦਿੱਤਾ ਗਿਆ ਸੀ, ਜਿਸਨੇ ਆਪਣੇ ਭਰਾ ਮੀਆਂ ਗ਼ੁਲਾਮ ਸ਼ਾਹ ਨੂੰ 1757- 58 ਵਿੱਚ ਬੜਾ ਸ਼ਕਤੀਸ਼ਾਲੀ ਬਣਾ ਦਿੱਤਾ ਸੀ। ਰਾਜੇ ਦੇ ਅਧੀਨ ਇੱਕ ਨਿਪੁੰਨ ਦੁਰਾਨੀ ਰਾਹੀਂ ਉਸ ਦੇ ਭਰਾ ਅੱਤਰਖ਼ਾਨ ਵੱਲੋਂ ਰਾਜ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ ਪਰ ਨਾਕਾਮ ਹੋ ਗਿਆ ।° ਗ਼ੁਲਾਮ ਸ਼ਾਹ 1771 ਵਿੱਚ ਮਰ ਗਿਆ ਜਦੋਂ ਉਹ ਸਿੰਧ ਵਿੱਚ ਹੈਦਰਾਬਾਦ ਦੀ ਇੱਕ ਗੜ੍ਹੀ ਦੀ ਉਸਾਰੀ ਕਰਨ ਦੀ ਦੇਖਭਾਲ ਕਰ ਰਿਹਾ ਸੀ। 15 ਸਾਲ ਦੇ ਜ਼ਬਰਦਸਤ ਰਾਜ ਕਰਨ ਪਿੱਛੋਂ ਸੰਨ 1758 ਵਿੱਚ ਉਸਨੇ ਈਸਟ ਇੰਡੀਆ ਕੰਪਨੀ ਨੂੰ ਇੱਕ ਕਾਰਖ਼ਾਨਾ ਲਾਉਣ ਦੀ ਇਜ਼ਾਜਤ ਦੇ ਦਿੱਤੀ ਸੀ ਪਰ ਉਸ ਦੇ ਪੁੱਤਰ ਅਤੇ ਵਾਰਸ ਸਰਫ਼ਰਾਜ ਨੇ ਸੰਨ 1775 ਵਿੱਚ ਇਹ ਸੰਧੀ ਰੱਦ ਕਰ ਦਿੱਤੀ ਸੀ। ਇਸ ਨੂੰ ਰੱਦ ਕਰਨ ਦਾ ਕਾਰਨ ਤਾਲਪੁਰ ਦਾ ਮੁੱਖੀ ਬਹਿਰਾਮਖ਼ਾਨ ਸੀ, ਜਿਸਨੇ ਇੱਕ ਸਾਲ ਪਹਿਲਾਂ ਸਰਫ਼ਰਾਜ ਉੱਤੇ ਦਬਾ ਪਾਇਆ ਸੀ ਅਤੇ ਬਹਿਰਾਮ ਖ਼ਾਨ ਦੇ ਪੁੱਤਰਾਂ ਵਿੱਚੋਂ ਇੱਕ ਨੇ ਉਸ ਦੀ ਹੱਤਿਆ ਕਰ ਦਿੱਤੀ ਸੀ ਅਤੇ ਸਰਫ਼ਰਾਜ਼ ਨੂੰ ਲਗਭਗ 1786 ਈ: ਦੇ ਲਾਗੇ ਚਾਗੇ ਰਾਜ ਤੋਂ ਵਾਂਝਾ ਕਰ ਦਿੱਤਾ ਗਿਆ।

ਕਲਹੋਰ ਜਾਂ ਸਾਰਾਈ ਗੋਤ ਦਾ ਇਤਿਹਾਸ | Kalhor - Sarai Goat History |

Leave a Comment

error: Content is protected !!