ਇਹ ਰਾਜਸਤਾਨ ਦੇ ਕਰੌਲੀ ਖੇਤਰ ਤੋਂ ਪੰਜਾਬ ਵਿੱਚ ਆਏ ਸਨ। ਇਹ ਵੀ ਆਪਣਾ ਸੰਬੰਧ ਰਾਜਪੂਤਾਨੇ ਦੇ ਰਾਜਪੂਤਾਂ ਨਾਲ ਜੋੜਦੇ ਹਨ। ਸ਼ੁਰੂ-ਸ਼ੁਰੂ ਵਿੱਚ ਇਹ ਸ਼ਰਾਬ ਕੱਢ ਕੇ ਵੇਚਦੇ ਹੁੰਦੇ ਸਨ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ” ਨੇ ਵੀ ਇਨ੍ਹਾਂ ਬਾਰੇ ਲਿਖਿਆ ਹੈ ਕਿ ਕਲਾਲ ਸ਼ਬਦ ਸੰਸਕ੍ਰਿਤ ਦੇ ਕੀਲਾਲ (ਪਾਣੀ) ਤੋਂ ਵਿਗਸ ਕੇ ਬਣਿਆ ਹੈ। ਕਲਾਲਾਂ ਦਾ ਕੰਮ ਪਹਿਲੇ ਪਹਿਲ ਗੁੜ, ਕਸ (ਕਿੱਕਰ ਦੀ ਛਿੱਲ) ਦੇ ਲਾਹਣ ਪਾਕੇ ਸ਼ਰਾਬ ਕੱਢਣਾ ਤੇ ਸ਼ਰਾਬ ਵੇਚਣਾ ਸੀ।
ਜਦੋਂ ਸਰਕਾਰ ਨੇ ਸ਼ਰਾਬ ਕੱਢਣ ਤੇ ਪਾਬੰਦੀ ਲਾ ਦਿੱਤੀ ਤਾਂ ਕਲਾਲ ਇਸ ਪੇਸ਼ੇ ਤੋਂ ਹੱਟ ਕੇ ਵਪਾਰ ਤੇ ਨੌਕਰੀਆਂ ਕਰਨ ਲੱਗ ਪਏ। ਕੁਝ ਕਲਾਲ ਖੇਤੀ ਬਾੜੀ ਕਰਨ ਲੱਗ ਪਏ। ਬੇਸ਼ਕ ਕਲਾਲ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ ਪਰ ਇਹ ਵੀ ਹੋ ਸਕਦਾ ਹੈ ਕਿ ਇਹ ਜੱਟ ਹੀ ਹੋਣ ਕਿਸੇ ਕਾਰਨ ਸ਼ਰਾਬ ਵੇਚਣ ਲੱਗ ਪਏ। ਸ਼ਰਾਬ ਵੇਚਣ ਕਾਰਨ ਇਸ ਕਬੀਲੇ ਦਾ ਨਾਮ ਕਲਾਲ ਪ੍ਰਚਲਤ ਹੋ ਗਿਆ ਹੋਵੇ।
ਪੰਜਾਬ ਦੇ ਲਹੌਰ ਜ਼ਿਲ੍ਹੇ ਵਿੱਚ ਇਨ੍ਹਾਂ ਦਾ ਮੋਢੀ ਦੇ ਪ੍ਰਸਿੱਧ ਨਗਰ ਆਹਲੂ ਸੀ। ਇਸ ਪਿੰਡ ਦਾ ਜੱਸਾ ਸਿੰਘ ਕਲਾਲ ਇੱਕ ਸਿੱਖ ਮਿਸਲ ਦਾ ਸਰਦਾਰ ਸੀ। ਇਸ ਪਿੰਡ ਦੇ ਨਾਮ ਤੇ ਇਸ ਮਿਸਲ ਦਾ ਨਾਮ ਵੀ ਆਹਲੂਵਾਲੀਆਂ ਮਿਸਲ ਪੈ ਗਿਆ। ਉਸ ਸਮੇਂ ਸਿੱਖਾਂ ਦੀਆਂ ਬਾਰਾਂ ਮਿਸਲਾਂ ਬਣ ਗਈਆਂ ਸਨ । ਜੱਸਾ ਸਿੰਘ ਆਹਲੂਵਾਲੀਆਂ ਬਹੁਤ ਹੀ ਬਹਾਦਰ, ਸਿਆਣਾ ਤੇ ਦੂਰ ਅੰਦੇਸ਼ ਸੀ। ਇਸ ਨੇ ਅਹਿਮਦਸ਼ਾਹ ਅਬਦਾਲੀ ਨਾਲ ਕਈ ਲੜਾਈਆਂ ਲੜੀਆਂ ਅਤੇ ਆਪਣਾ ਸਿੱਕਾ ਵੀ ਚਲਾਇਆ । ਬਾਬਾ ਜੱਸਾ ਸਿੰਘ ਆਪਣੇ ਆਪ ਨੂੰ, ਜਿਵੇਂ ਕਿ ਉਸ ਦੇ ਸਿੱਕੇ ਤੋਂ ਪਤਾ ਚਲਦਾ ਹੈ, ਕਲਾਲ ਵੀ ਅਖਵਾਉਂਦਾ ਸੀ। ਸਿੱਕੇ ਤੇ ਫਾਰਸੀ ਵਿੱਚ ਲਿਖਿਆ ਸੀ।
ਸਿੱਕਾ ਜ਼ਦ ਦਰ ਜਹਾਂ ਬਫਜ਼ਲਿ ਅਕਾਲ।
ਮੁਲਕਿ ਅਹਿਮਦ ਗ੍ਰਿਫਤ ਜੱਸਾ ਕਲਾਲ।
ਇਸ ਲਿਖਤ ਦੇ ਪੰਜਾਬੀ ਵਿੱਚ ਅਰਥ ਹਨ ਕਿ ਅਕਾਲ ਪੁਰਖ ਦੀ ਮਿਹਰ ਨਾਲ ਜੱਸੇ ਕਲਾਲ ਨੇ ਅਹਿਮਦਸ਼ਾਹ ਦੇ ਮੁਲਕ ਤੇ ਕਬਜ਼ਾ ਕਰਕੇ ਦੁਨੀਆਂ ਵਿੱਚ ਆਪਣੇ ਨਾਂ ਦਾ ਸਿੱਕਾ ਚਲਾਇਆ ਹੈ। ਇਸ ਘਟਨਾ ਦੇ ਕੁਝ ਸਮੇਂ ਮਗਰੋਂ ਕਲਾਲ ਸਿੱਖ ਆਪਣੇ ਆਪਨੂੰ ਆਹਲੂਵਾਲੀਏ ਅਖਵਾਉਣ ਲੱਗ ਪਏ। ਇਹ ਜੱਟ ਵੀ ਹਨ ਅਤੇ ਖੱਤਰੀ ਵੀ ਹਨ। ਸ. ਗੁਰਬਖਸ਼ ਸਿੰਘ ਪ੍ਰੀਤ ਲੜੀ ਆਪਣਾ ਗੋਤ ਸੰਖੇਪ ਕਰਕੇ ਵਾਲੀਆ ਵੀ ਦੱਸਦਾ ਸੀ। ਪੰਜਾਬੀ ਦਾ ਮਹਾਨ ਸਾਹਿਤਕਾਰ ਸ. ਜਸਵੀਰ ਸਿੰਘ ਆਹਲੂਵਾਲੀਆਂ ਆਪਣਾ ਗੋਤ ਠੀਕ ਪੂਰਾ ਹੀ ਲਿਖਦਾ ਹੈ। ਪੰਜਾਬ ਵਿੱਚ ਰਿਆਸਤ ਕਪੂਰਥਲਾ ਇਸੇ ਕਲਾਲਾ ਖ਼ਾਨਦਾਨ ਦੀ ਵਿਰਾਸਤ ਸੀ। ਇਸੇ ਖ਼ਾਨਦਾਨ ਵਿੱਚੋਂ ਸ਼ਾਹੀ ਬੰਸ ਦੇ ਕੁਝ ਲੋਕ ਸਿੱਖ ਹਨ ਅਤੇ ਕੁਝ ਇਸਾਈ ਬਣ ਗਏ ਸਨ। ਸਾਬਕਾ ਕੇਂਦਰੀ ਮੰਤਰੀ ਅਰੁਣ ਸਿੰਘ ਵੀ ਇਸੇ ਸ਼ਾਹੀ ਖ਼ਾਨਦਾਨ ਵਿੱਚੋਂ ਹੈ।
ਹੁਣ ਕਲਾਲ ਹਿੰਦੂ, ਮੁਸਲਮ, ਇਸਾਈ ਤੇ ਸਿੱਖ ਧਰਮਾਂ ਵਿੱਚ ਵੰਡੇ ਗਏ ਹਨ। ਮੁਸਲਮਾਨ ਕਲਾਲ ਆਪਣੇ ਆਪ ਨੂੰ ਪਠਾਨ ਜਾਂ ਕਾਕੇਜ਼ਈ ਮੁਸਲਮਾਨ ਅਖਵਾਉਂਦੇ ਹਨ। ਕੋਈ ਵੀ ਕਲਾਲ ਆਪਣੇ ਆਪ ਨੂੰ ਕਲਾਲ ਅਖਵਾਕੇ ਖੁਸ਼ੀ ਤੇ ਮਾਣ ਮਹਿਸੂਸ ਨਹੀਂ ਕਰਦਾ। ਕਿਸੇ ਸਮੇਂ ਕਲਾਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਸਨ। ਪੱਛਮੀ ਪੰਜਾਬ ਦੇ ਗੁਜਰਾਤ, ਮਿੰਟਗੁਮਰੀ ਤੇ ਮੁਲਤਾਨ ਆਦਿ ਦੇ ਕਲਾਲਾਂ ਨੇ ਬਹੁ-ਗਿਣਤੀ ਵਿੱਚ ਮੁਸਲਮਾਨ ਧਰਮ ਧਾਰਨ ਕਰ ਲਿਆ ਸੀ। ਪੰਜਾਬ ਵਿੱਚ ਕਲਾਲ ਨਾਮ ਦੇ ਕਈ ਪੁਰਾਣੇ ਪਿੰਡ ਹਨ। ਕਲਾਲਾਂ ਦੀਆਂ ਮੁਖ 14 ਮੂੰਹੀਆਂ ਹਨ। ਮਾਲਵੇ ਵਿੱਚ ਸਾਰੇ ਕਲਾਲ ਸਿੱਖ ਹਨ। ਜੱਟ ਤੇ ਖੱਤਰੀ ਦੋਵਾਂ ਹੀ ਜਾਤੀਆਂ ਵਿੱਚ ਰਲੇ ਮਿਲੇ ਹਨ। ਕਲਾਲ ਬੜੇ ਸੂਝਵਾਨ, ਸਿਆਣੇ ਤੇ ਖੁਦਗਰਜ਼ ਹੁੰਦੇ ਹਨ । ਪੰਜਾਬੀ ਅਖਾਣ ਹੈ : “ਕਾਲ ਟਲ ਜਾਵੇ ਤੇ ਕਲਾਲ ਕਦੇ ਟਲੇ ਨਾ।”
ਕੁਇਰ ਸਿੰਘ ਕਲਾਲ ਦੀ ਰਚਨਾ ‘ਗੁਰ ਬਿਲਾਸ’ ਮਹਾਨ ਇਤਿਹਾਸਕ ਪੁਸਤਕ ਹੈ। ਗੋਲੀਆ73 ) ਗੋਤ ਦੇ ਜੱਟ ਬ੍ਰਾਹਮਣਾਂ ਵਿੱਚੋਂ ਹਨ। ਇਨ੍ਹਾਂ ਦੇ ਵਡੇਰੇ ਨੂੰ ਬ੍ਰਾਹਮਣਾਂ ਨੇ ਸ਼ਰਾਬ ਪੀਣ ਕਾਰਨ ਆਪਣੀ ਬਰਾਦਰੀ ਵਿੱਚੋਂ ਕੱਢ ਦਿੱਤਾ ਸੀ। ਕਲਾਲ ਵੀ ਸ਼ਰਾਬ ਦੀ ਬਹੁਤ ਵਰਤੋਂ ਕਰਦੇ ਸਨ। ਹਰਿਆਣੇ ਵਿੱਚ ਗੋਲੀਆ ਤੇ ਕਲਾਲ ਗੋਤ ਦੇ ਜੱਟ ਕਾਫੀ ਹਨ। ਪੰਜਾਬ ਵਿੱਚ ਕਲਾਲਾਂ ਦੇ 52 ਉਪਗੋਤ ਹਨ। ਪੰਜਾਬ ਵਿੱਚ ਕਲਾਲ ਅਥਵਾ ਵਾਲੀਆ ਭਾਈਚਾਰੇ ਦੇ ਲੋਕ ਦੂਰ-ਦੂਰ ਤਕ ਸਾਰੇ ਪਾਬ ਵਿੱਚ ਹੀ ਫੈਲੇ ਹੋਏ ਹਨ। ਬਹੁਤੇ ਕਲਾਲ ਆਪਣਾ ਗੋਤ ਵਾਲੀਆ ਹੀ ਲਿਖਦੇ ਹਨ। ਮੁਸਲਮਾਨ ਹਾਕਮਾਂ ਦੇ ਅਨਿਆਂ ਤੇ ਜ਼ੁਲਮਾਂ ਦੇ ਵਿਰੁੱਧ ਦੁੱਲੇਭੱਟੀ, ਜੱਸਾ ਕਲਾਲ, ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ ਵਿਰਕ, ਹਰੀ ਸਿੰਘ ਨਲੂਆ ਆਦਿ ਸੂਰਮਿਆਂ ਨੇ ਮਹਾਨ ਸੰਗਰਾਮ ਕੀਤਾ ਸੀ।