ਕਹੂਤ ਸ਼ਾਹਪੁਰ, ਗੁਜਰਾਤ (ਪਾਕਿ.) ਰਾਵਲਪਿੰਡੀ, ਹਜ਼ਾਰਾ ਅਤੇ ਜੇਹਲਮ ਵਿੱਚ ਮਿਲਣ ਵਾਲਾ ਕਾਸ਼ਤਕਾਰ ਇੱਕ ਜੱਟ ਗੋਤ। ਰਾਵਲਪਿੰਡੀ ਦੀਆਂ ਪਹਾੜੀਆਂ, ਜਿਨ੍ਹਾਂ ਉੱਤੇ ਹੁਣ ਕੇਤਵਾਲ ਅਤੇ ਧਨਿਆਨਾਂ ਦਾ ਕਬਜ਼ਾ ਹੈ, ਉਨ੍ਹਾਂ ਨੂੰ ਇਨ੍ਹਾਂ ਨੇ ਆਪਣਾ ਨਾਂ ਦਿੱਤਾ ਹੈ ਅਤੇ ਕਹੂਤ ਕਸਬੇ ਨੂੰ ਵੀ ਜੋ ਹੁਣ ਜੰਜ਼ੂਆ ਦੇ ਕਬਜ਼ੇ ਹੇਠ ਹੈ। ਹੁਣ ਉਨ੍ਹਾਂ ਦੇ ਟਿਕਾਣੇ ਲੂਣੀ ਖੇਤਰ ਵਿੱਚ ਮਿਲਦੇ ਹਨ। ਇਸ ਖੇਤਰ ਨੂੰ ਤਹਿਸੀਲ ‘ਚੱਕ ਵਾਲਾ, ਪੈਂਦੀ ਹੈ, ਇਸ ਇਲਾਕੇ ਦਾ ਨਾਮ ਕਹੂਤਾਨੀ ਕਿਹਾ ਜਾਂਦਾ ਹੈ । ਹੁਣ ਉਹ ਜ਼ਾਹਰਾ ਤੌਰ ਤੇ ਕਹਿੰਦੇ ਹਨ ਕਿ ਅਸਲ ਵਿੱਚ ਉਹ ਅਰਬ ਵਿੱਚ ਵੱਸਦੇ ਸਨ ਅਤੇ ਉਹ ਕੁਰੈਸ਼ੀ ਹਨ। ਮੌਜੂਦਾ ਗੋਤ ਤਾਂ ਸਿਰਫ਼ ਨਾਮ ਵਜੋਂ ਹੀ ਹੈ ਕਿਉਂਕਿ ਉਨ੍ਹਾਂ ਦਾ ਵਡਾਰੂ ਸੱਯਦ ਨਵਾਬ ਅਲੀ ਫਿਰੋਜ਼ਸ਼ਾਹ, ਗੌਰੀ ਦੇ ਰਾਜ ਸਮੇਂ ਅੱਜ ਤੋਂ 24 ਪੀੜ੍ਹੀਆਂ ਪਹਿਲਾਂ ਲੱਗਭਗ ਸੰਨ 1359 ਈ: ਵਿੱਚ ਦਿੱਲੀ ਵੱਲ ਆਇਆ ਸੀ। ਨਿਰਸੰਦੇਹ ਇਹ ਫਿਰੋਜ਼ਸ਼ਾਹ ਗੌਰੀ, ਮੁਹੰਮਦ ਤੁਗਲਕ ਦਾ ਪੁੱਤਰ ਫਿਰੋਜ਼ ਤੁਗਲਕ ਹੀ ਹੈ। ਉਸ ਨੇ 1351 ਤੋਂ 1388 ਈ: ਤੱਕ ਰਾਜ ਕੀਤਾ ਸੀ, ਦਿੱਲੀ ਵੱਲ ਜਾਣ ਸਮੇਂ, ਰਾਹ ਵਿੱਚ ਉਹ ਸਿਆਲਕੋਟ ਦੇ ਇੱਕ ਅਧਰਮੀ ਰਾਜੇ ਨਾਲ ਲੜੇ ਅਤੇ ਫਤਿਹ ਪ੍ਰਾਪਤੀ ਕੀਤੀ, ਉਸ ਰਾਜੇ ਦਾ ਨਾਂ ਸੈਨ ਪਾਲ ਸੀ ਅਤੇ ਕਹਿੰਦੇ ਹਨ ਕਿ ਸ਼ਾਇਦ ਉਹ ਡੋਗਰ ਰਾਜ-ਕੁਮਾਰ ਸੀ। ਦਿੱਲੀ ਪੁੱਜ ਕੇ, ਦਿੱਲੀ ਦੇ ਰਾਜੇ ਨੂੰ ਬੜੇ ਸਤਿਕਾਰ ਯੋਗ ਸ਼ਬਦ ਕਹੇ, ਜਿਸ ਨੇ ਉਨ੍ਹਾਂ ਨੂੰ ਧਨੀ ਅਤੇ ਲੂਣੀ ਦੀ ਹੱਦ ਤੱਕ ਦਾ ਇਲਾਕਾ ਨਵਾਬ ਅਲੀ ਦੇ ਪੁੱਤਰ ਕਹੂਤ ਦੀ ਅਗਵਾਈ ਹੇਠ ਆਪਣੇ ਅੱਧੇ ਹਿੱਸੇ ਉੱਤੇ ਕਬਜ਼ਾ ਕਰ ਲੈਣ ਦੀ ਆਗਿਆ ਦੇ ਦਿੱਤੀ। ਇਸ ਲਈ ਉਹ ਆਪਣੇ ਗੋਤ ਦਾ ਮੁਢਲਾ ਸਰੋਤ ਇਸ ਜ਼ਿਲ੍ਹੇ ਤੋਂ ਲੱਭਦੇ ਹਨ ਅਤੇ ਪਹਿਲਾਂ ਉਹ ਗਗਨੇਲਪੁਰ ਵਿੱਚ ਸਥਾਪਤ ਹੋ ਗਏ, ਜਿਸ ਦਾ ਖੰਡਰ ਮੌਜਾ ਵਾਰੀਆ ਮਾਲ, ਲੂਣੀ ਖੇਤਰ ਦੀ ਹੱਦ ਦੇ ਪੈਰਾਂ ਵਿੱਚ ਹੁਣ ਵੀ ਦਿਸਦਾ ਹੈ। ਇੱਥੇ ਉਹ ਕੁੱਝ ਸਮੇਂ ਲਈ ਠਹਿਰ ਗਏ ਸਨ ਅਤੇ ਧਨੀ ਦੇ ਗੁੱਜਰ ਚਰਵਾਹਿਆਂ ਅਤੇ ਪਹਾੜੀ ਜੰਜੂਆਂ ਤੋਂ ਰੋਜ਼ਾਨਾ ਜਾਂ ਸਾਲਾਨਾ ਆਮਦਨ ਦੀ ਮਹੱਤਤਾ ਮਹਿਸੂਸ ਕੀਤੀ ਅਤੇ ਦਿੱਲੀ ਨੇ ਇਨ੍ਹਾਂ ਨੂੰ ਖਿਮਾ ਕਰ ਦਿੱਤਾ। ਮੈੜ ਅਤੇ ਕਸਾਰੇ ਇਨ੍ਹਾਂ ਹਿੱਸਿਆਂ ਵਿੱਚ ਪਹਿਲਾਂ ਨਹੀਂ ਸਨ ਆਏ, ਪਰ ਛੇ ਸੱਤ ਪੀੜ੍ਹੀਆਂ ਪਿੱਛੋਂ ਆਏ। ਉਦੋਂ ਪੂਰਬੀ ਧਨੀ ਇੱਕ ਝੀਲ ਸੀ, ਜਿਸ ਨੂੰ ਬਾਬਰ ਨੇ ਆਕੇ ਸੁਕਾ ਦਿੱਤਾ ਅਤੇ ਇਸ ਕੰਮ ਵਿੱਚ ਕਹੂਤਾ ਨੇ ਵੀ ਹਿੱਸਾ ਪਾਇਆ ਸੀ ਅਤੇ ਧਰਤੀ ਦੀ ਮੰਗ, ਬਸਤੀ ਵਸਾਉਣ ਲਈ ਕੀਤੀ ਸੀ। ਬਾਬਰ ਦੇ ਵੇਲ਼ੇ ਕਹੂਤਾਂ ਦਾ ਚੌਧਰੀ ਸ਼ਹਿਨਸ਼ਾਹ ਸੀ ਜੋ ਕਹੂਤ ਤੋਂ 8 ਵੀਂ ਥਾਂ ਤੇ ਸੀ, ਜੋ ਉਨ੍ਹਾਂ ਦਾ ਵਡੇਰਾ ਸੀ। ਉਨ੍ਹਾਂ ਦੀਆਂ ਰਸਮਾਂ ਅਜੀਬੋ ਗ਼ਰੀਬ ਨਹੀਂ ਹਨ, ਬਿਨਾਂ ਇਸਦੇ ਦੇ ਕਿ ਇਸ ਗੋਤ ਦੀਆਂ ਔਰਤਾਂ ਨੀਲੇ ਰੰਗ ਦਾ ਕੱਪੜਾ ਨਹੀਂ ਪਾਉਂਦੀਆਂ, ਜੇ ਪਾ ਲੈਣ ਤਾਂ ਬਿਮਾਰ ਹੋ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਇਹ ਕਿਸੇ ਵਡਾਰੂ ਦਾ ਸਰਾਪ ਹੈ। ਗੋਤ ਨੂੰ ਉਪਗੋਤਾਂ ਵਿੱਚ ਨਹੀਂ ਵੰਡਿਆ ਗਿਆ। ਉਹ ਅੰਤਰ ਜਾਤੀ ਵਿਆਹ ਕਰਦੇ ਹਨ ਅਤੇ ਥੋੜ੍ਹੇ ਬਹੁਤੇ ਮੈੜਾਂ ਅਤੇ ਕਸਾਰਿਆਂ ਨਾਲ ਅਤੇ ਕਦੇ ਕਦੇ ਅੰਵਾਣਾ ਨਾਲ਼ ਵੀ ਕਰਦੇ ਹਨ।Ps ਵਿਧਵਾਵਾਂ ਨੂੰ ਦੁਬਾਰਾ ਵਿਆਹ ਦੀ ਇਜ਼ਾਜ਼ਤ ਹੈ। ਇਹ ਜ਼ਰੂਰੀ ਨਹੀਂ ਹੈ ਕਿ ਵਿਧਵਾ ਆਪਣੇ ਪਤੀ ਦੇ ਭਰਾ ਨਾਲ ਹੀ ਕਰਵਾਵੇ। ਪਰ ਇਹ ਰਸਮ ਚੰਗੇ ਪਰਿਵਾਰਾਂ ਵਿੱਚ ਨਹੀਂ ਹੈ।

ਗੋਤ ਦਾ ਮਿਰਾਸੀ ਪ੍ਰਚੱਲਤ ਕਵਿਤਾ ਦੀਆਂ ਕੁੱਝ ਤੁਕਾਂ ਦਿੰਦਾ ਹੈ ਜੋ ਬਾਬਰ ਵੱਲੋਂ ਕਲਰ ਕੁਹਾਰ ਵਿੱਚ ਕੀਤੀ ਗਈ ਯਾਤਰਾ ਨਾਲ ਸਬੰਧਤ ਹੈ। ਤੀਜੀ ਪੰਕਤੀ ਦੇ ਵਾਧੇ ਸਮੇਤ ਦੋ ਪੰਕਤੀਆਂ ਕਸਾਰਾਂ ਦੇ ਮਿਰਾਸੀ ਵੱਲੋਂ ਦਿੱਤੀਆਂ ਗਈਆਂ ਹਨ:
“ਕਹੂਤ ਪੋਤਰੇ ਅਬੂ ਤਲਬ ਦੇ ਅੱਵਲ ਆਏ।”
ਪਰ ਪਹਿਲੀਆਂ ਸਤਰਾਂ ਨਾਲ ਪਿਛਲੀਆਂ ਮੇਲ ਨਹੀਂ ਖਾਂਦੀਆਂ ਕਿ ਅਬੂ ਤਲਬ ਮੁਹੰਮਦ ਸਾਹਿਬ ਦੇ ਚਾਚੇ ਸਨ । ਇਹ ਪੰਗਤੀਆਂ ਨੂੰ ਅੱਗੇ ਤੋਰਿਆ ਹੈ:”
ਕਹੂਤ ਚੜ੍ਹਿਆ ਦਿੱਲੀਉਂ, ਸੱਤ ਮਾਰ ਨਗਾਰੇ, ਚਾਰ ਹਜ਼ਾਰ ਭਿਰਾ ਔਰ ਕੰਮੀ ਸਾਰੇ।”
ਕਹੂਤਾਂ ਦੇ ਨੇਤਾ ਦਾ ਨਾਂ ਧੋਨਾ, ਉਹ ਕਹਿੰਦੇ ਹਨ। ਤੀਜਾ ਇੱਕ ਜੰਗੀ ਗੀਤ ਹੈ ਜੋ ਕਹੂਤਾਂ ਦੀਆਂ ਜੰਜ਼ੂਆਂ ਨਾਲ ਹੋਈਆਂ ਲੜਾਈਆਂ ਨਾਲ ਸਬੰਧਤ ਹੈ।
ਮੈੜਾਂ ਅਤੇ ਕਸਰਾਂ ਵਾਂਗ ਉਹ ਸ਼ਕਤੀਸ਼ਾਲੀ ਅਤੇ ਵਿਦਵਤਾ ਨਾਲ ਭਰਪੂਰ ਜਾਪਦੇ ਹਨ ਅਤੇ ਅਦੁੱਤੀ ਸੁਤੰਤਰ ਰੁਤਬਾ ਰੱਖਦੇ ਹਨ, ਪਰ ਜਦੋਂ ਕਿ ਉਨ੍ਹਾਂ ਦੋਹਾਂ ਗੋਤਾਂ ਤੋਂ ਨੈਤਿਕਤਾ ਅਤੇ ਮੁਹਾਂਦਰੇ ਪੱਖੋਂ ਥੋੜ੍ਹੇ ਜਿਹੇ ਵੱਖਰੇ ਹਨ, ਪਰ ਇਹ ਸ਼ੱਕ ਹੈ ਕਿ ਉਹ ਦੋਵੇਂ ਇੱਕੋ ਹੀ ਨਸਲ ਦੇ ਹਨ। ਭਾਵੇਂ ਰੁਤਬੇ ਪੱਖੋਂ ਉਹ ਰਾਜਪੂਤ ਸਮਝੇ ਜਾਂਦੇ ਹਨ। ਪਰ ਉਨ੍ਹਾਂ ਕਦੇ ਵੀ ਰਾਜਪੂਤ ਗੋਤ ਹੋਣ ਦਾ ਦਾਅਵਾ ਨਹੀਂ ਪ੍ਰਗਟ ਕੀਤਾ। ਅਸਲ ਵਿੱਚ ਉਹਨਾਂ ਦੇ ਭਾਟਾਂ ਵੱਲੋਂ ਉਨ੍ਹਾਂ ਦਾ ਮੁਗਲ ਹੋਣ ਦਾ ਦਾਅਵਾ ਕੀਤਾ ਗਿਆ ਹੈ।
