ਕਾਹਲੋ ਗੋਤ ਦਾ ਇਤਿਹਾਸ | Kahlon Goat History |

ਇਸ ਬੰਸ ਦਾ ਮੋਢੀ ਕਾਹਲਵਾਂ ਸੀ। ਇਹ ਅੱਗਨੀ ਕੁਲ ਪੰਵਾਰਾਂ ਵਿਚੋਂ ਹਨ। ਰਾਜਪੂਤਾਂ ਦੀਆਂ ਚਾਰ ਅੱਗਨੀ ਕੁਲ ਤੇ ਦੋ ਹੋਰ ਜਾਤੀਆਂ ਸ਼ਾਹੀ ਕੌਮਾਂ ਵਿਚੋਂ ਗਿਣੀਆਂ ਜਾਂਦੀਆਂ ਹਨ। ਕਾਹਲੋਂ ਆਪਣੇ ਆਪ ਨੂੰ ਧਾਰਾ ਨਗਰੀ ਦੇ ਰਾਜੇ ਬਿੱਕਰਮਾਦਿੱਤ ਅਤੇ ਜੱਗਦੇਉ74 ਪਰਮਾਰ ਦੀ ਬੰਸ ਵਿਚੋਂ ਸਮਝਦੇ ਹਨ। ਇਹ ਜੱਗਦੇਉ ਬੰਸੀ ਸੋਲੀ ਨਾਲ ਧਾਰਾ ਨਗਰੀ ਨੂੰ ਛੱਡ ਕੇ ਗਿਆਰਵੀਂ ਸਦੀ ਵਿੱਚ ਪੰਜਾਬ ਵਿੱਚ ਆਏ। ਕੁਝ ਸਮਾਂ ਲੁਧਿਆਣੇ ਦੇ ਖੇਤਰ ਵਿੱਚ ਰਹਿਕੇ ਫਿਰ ਅੱਗੇ ਗੁਰਦਾਸਪੁਰ ਜ਼ਿਲੇ ਦੇ ਬਟਾਲੇ ਦੇ ਨਜ਼ਦੀਕ ਹੀ ਆਬਾਦ ਹੋ ਗਏ। ਕੁਝ ਸਿਆਲਕੋਟ ਵਲ ਚਲੇ ਗਏ। ਇਹ ਬਹੁਤੇ ਗੁਰਦਾਸਪੁਰ ਤੇ ਸਿਆਲਕੋਟ ਦੇ ਦੱਖਣੀ ਖੇਤਰ ਵਿੱਚ ਹੀ ਆਬਾਦ ਹੋਏ। ਗੁਰਦਾਸਪੁਰ ਵਿੱਚ ਕਾਹਲੋਂ ਗੋਤ ਦਾ ਕਾਹਲੋਂ ਪਿੰਡ ਸਾਰੇ ਮਾਝੇ ਵਿੱਚ ਪ੍ਰਸਿੱਧ ਹੈ। ਕੁਝ ਕਾਹਲੋਂ ਲਾਹੌਰ ਅਤੇ ਗੁਜਰਾਂਵਾਲਾ ਵਿੱਚ ਵੀ ਆਬਾਦ ਹੋ ਗਏ ਸਨ। ਰਾਵਲ ਪਿੰਡੀ ਅਤੇ ਮੁਲਤਾਨ ਵਿੱਚ ਕਾਹਲੋਂ ਬਹੁਤ ਹੀ ਘੱਟ ਸਨ ।

ਕਾਹਲੋ ਗੋਤ ਦਾ ਇਤਿਹਾਸ | Kahlon Goat History |

ਪੱਛਮੀ ਪਾਕਿਸਤਾਨ ਵਿੱਚ ਕੁਝ ਕਾਹਲੋਂ ਮੁਸਲਮਾਨ ਵੀ ਬਣ ਗਏ ਸਨ। ਮਾਛੀਵਾੜਾ ਅਤੇ ਫਿਰੋਜ਼ਪੁਰ ਦੇ ਬੇਟ ਇਲਾਕੇ ਵਿੱਚ ਵੀ ਕੁਝ ਕਾਹਲੋਂ ਜੱਟ ਵਸਦੇ ਹਨ। ਦੁਆਬੇ ਵਿੱਚ ਕਾਹਲੋਂ ਕਾਫੀ ਹਨ ਜਲੰਧਰ ਜ਼ਿਲ੍ਹੇ ਵਿੱਚ ਕਾਹਲਵਾਂ ਪਿੰਡ ਵਿੱਚ ਵੀ ਕਾਹਲੋਂ ਗੋਤ ਦੇ ਜੱਟ ਆਬਾਦ ਹਨ। ਮਲੇਰਕੋਟਲਾ ਵਿੱਚ ਜੱਟੂਆ ਪਿੰਡ ਵਿੱਚ ਵੀ ਕਾਹਲੋਂ ਵਸਦੇ ਹਨ। ਕਾਹਲੋਂ ਜੱਟ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਖੇਤਰ ਅਤੇ ਰਿਆਸਤ ਕਪੂਰਥਲਾ ਵਿੱਚ ਵੀ ਕਾਫੀ ਪਿੰਡਾਂ ਵਿੱਚ ਹਨ। ਕਾਹਲੋਂ ਭਾਈਚਾਰੇ ਨੇ ਪੰਜਾਬ ਵਿੱਚ ਆਕੇ ਪੰਜਾਬੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ। ਹੋਰ ਜੱਗਦੇਉ ਬੰਸੀ ਜੱਟਾਂ ਵਾਂਗ ਇਹ ਵੀ ਸਦਾ ਲਈ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਅੱਗੇ ਤੋਂ ਰਾਜਪੂਤਾਂ ਨਾਲੋਂ ਆਪਣੇ ਸੰਬੰਧ ਤੋੜ ਦਿੱਤੇ । ਦੁਆਬੇ ਤੋਂ ਕਾਫੀ ਕਾਹਲੋਂ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਹੁਣ ਪੰਜਾਬ ਵਿੱਚ ਸਾਰੇ ਕਾਹਲੋਂ ਜੱਟ ਸਿੱਖ ਹਨ। ਇਹ ਪ੍ਰਾਚੀਨ ਜੱਟ ਹਨ । 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਕਾਹਲੋਂ ਜੱਟਾਂ ਦੀ ਗਿਣਤੀ 23550 ਸੀ। ਕਾਹਲੋਂ ਜੱਟਾਂ ਦਾ ਪ੍ਰਸਿੱਧ ਗੋਤ ਹੈ। ਕਾਹਲੋਂ ਜੱਟ ਸਿਆਣੇ ਤੇ ਮਿਹਨਤੀ ਹੁੰਦੇ ਹਨ। ਪੰਜਾਬ ਦੇ ਸਾਬਕਾ ਮੁੱਖ ਸਕਤਰ ਗਿਆਨ ਸਿੰਘ ਕਾਹਲੋਂ ਜੱਟ ਸਨ। ਜੱਟਾਂ ਦੇ 21 ਗੋਤ ਜੱਗਦੇਉ ਬੰਸੀ ਪਰਮਾਰਾਂ ਵਿੱਚੋਂ ਹਨ। ਸ. ਗੁਲਾਬ ਸਿੰਘ ਭਾਗੋਵਾਲੀਆਂ ਮਾਝੇ ਦਾ ਕਾਹਲੋ ਜੱਟ ਸੀ। ਕਾਹਲੋਂ ਉੱਘਾ ਤੇ ਛੋਟਾ ਗੋਤ ਹੈ।

ਕਾਹਲੋ ਗੋਤ ਦਾ ਇਤਿਹਾਸ | Kahlon Goat History |

Leave a Comment

error: Content is protected !!