ਕਿਰਤੋਵਾਲ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਕਿਰਤੋਵਾਲ, ਹਰੀਕੇ- ਭਿਖੀਵਿੰਡ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 8 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਦੋ ਭਰਾਵਾਂ ਕਿਰਤੂ ਤੇ ਰਾਜੂ ਨੇ ਬੰਨਿਆ। ਰਾਜੂ ਦੀ ਕੋਈ ਔਲਾਦ ਨਹੀਂ ਸੀ ਅਤੇ ਕਿਰਤੂ ਦੇ ਨਾਂ ਤੇ ਹੀ ਪਿੰਡ ਦਾ ਨਾਂ ਕਿਰਤੋਵਾਲ ਪਿਆ। ਪਿੰਡ ਵਿੱਚ ਪੁਰਾਣੇ ਮੁਸਲਮਾਨਾਂ ਦੀਆਂ ਥਾਵਾਂ ਹਨ। ਕਿਰਤੋਵਾਲ ਵਿਚੋਂ ਕਿਰਤੋਵਾਲ ਖੁਰਦ ਅਤੇ ਜਿੰਦਾਵਾਲਾ ਵੱਸਿਆ।
ਮਾਤਾ ਰਾਣੀ ਦਾ ਮੰਦਰ ਅਤੇ ਕਾਲਾਮਾਰ ਦੀਆਂ ਯਾਦਗਾਰਾਂ ਤੋਂ ਇਲਾਵਾ ਪਿੰਡ ਵਿੱਚ ਦੋ ਗੁਰਦੁਆਰੇ ਅਤੇ ਇੱਕ ਬਾਬੇ ਝੀਖਲ ਸ਼ਾਹ ਦਾ ਤਕੀਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ