ਕਿਲਿਆਂ ਵਾਲੀ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਕਿਲਿਆਂ ਵਾਲੀ, ਅਬੋਹਰ – ਫਾਜ਼ਿਲਕਾ ਸੜਕ ਤੋਂ 4 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ ਅਤੇ ਰੇਲਵੇ ਸਟੇਸ਼ਨ ਕਿਲਿਆਂ ਵਾਲੀ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਡੇਢ ਸੌ ਸਾਲ ਪੁਰਾਣਾ ਹੈ। ਸ. ਲਾਲ ਸਿੰਘ ਜਾਖੜ ਨੇ ਤਹਿਸੀਲ ਸਰਸਾ ਤੋਂ ਅੰਗਰੇਜ਼ ਅਫਸਰ ਅਲਵਰ ਤੋਂ ਅਲਾਟਮੈਂਟ ਕਰਾ ਕੇ ਆਪਣੇ ਨਾਲ ਵੀਹ ਕੁ ਘਰਾਂ ਨੂੰ ਪਿੰਡ ਮਹਿਣਾ ਬਲਾਕ ਲੰਬੀ ਤੋਂ ਲਿਆ ਕੇ ਇੱਥੇ ਵਸਾਇਆ। ਪਿੰਡ ਦੀ ਅਲਾਟਮੈਂਟ ਵੇਲੇ ਇੱਥੇ ਬਹੁਤ ਵੱਡੀ ਢਾਬ ਹੋਣ ਕਰਕੇ ਬਾਰਸ਼ਾਂ ਦਾ ਪਾਣੀ ਇਸ ਵਿੱਚ ਇਕੱਠਾ ਹੋ ਜਾਂਦਾ ਸੀ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਆਪਣੇ ਡੰਗਰਾਂ ਨੂੰ ਪਾਣੀ ਪਿਲਾਂਦੇ ਸਨ। ਪਸ਼ੂਆਂ ਦੇ ਅਰਾਮ ਕਰਾਉਣ ਲਈ ਢਾਬ ਦੇ ਆਲੇ-ਦੁਆਲੇ ਕਿੱਲਿਆਂ ਨਾਲ ਪਸ਼ੂ ਬੰਨ੍ਹ ਦੇਂਦੇ ਸਨ। ਇਹਨਾਂ ਕਿਲਿਆਂ ਦੀ ਬਹੁ-ਗਿਣਤੀ ਹੋਣ ਕਰਕੇ ਇਸ ਪਿੰਡ ਦਾ ਨਾਂ ‘ਕਿਲਿਆਂ ਵਾਲੀ’ ਪੈ ਗਿਆ । ਬੰਦੋਬਸਤ ਵੇਲੇ ਵੀ ਪਿੰਡ ਦਾ ਨਾਂ ਕਿਲਿਆਂ ਵਾਲੀ ਦਰਜ ਹੋਇਆ। ਪਿੰਡ ਵਿੱਚ ਜਾਖੜ ਗੋਤ ਦੇ ਲੋਕ ਬਹੁਤ ਹਨ। ਬਾਕੀ ਜਾਤਾਂ ਵਿੱਚੋਂ ਹਰੀਜਨ, ਮਜ਼੍ਹਬੀ ਸਿੱਖ, ਮੇਘਵਾਲ, ਬਾਗੜੀ, ਘੁਮਿਆਰ, ਬਾਜ਼ੀਗਰ ਤੇ ਬਾਵਰੀਆਂ ਦੇ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ