ਕਿਸ਼ਨਪੁਰਾ ਪਿੰਡ ਦਾ ਇਤਿਹਾਸ | Kishanpura Village History

ਕਿਸ਼ਨਪੁਰਾ

ਕਿਸ਼ਨਪੁਰਾ ਪਿੰਡ ਦਾ ਇਤਿਹਾਸ | Kishanpura Village History

ਸਥਿਤੀ :

ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਕਿਸ਼ਨਪੁਰਾ ਨਵਾਂ ਸ਼ਹਿਰ – ਚੰਡੀਗੜ੍ਹ ਸੜਕ ਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 10 ਕਿਲੋ ਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਇਸ ਪਿੰਡ ਦਾ ਅਸਲ ਨਾਂ ‘ਭਗੜੂੰਦੀ’ ਸੀ ਤੇ 9 ਮਈ 1919 ਨੂੰ ਪਿੰਡ ਵਾਸੀਆਂ ਦੀ ਮੰਗ ਤੇ ਇਸ ਪਿੰਡ ਦਾ ਨਾਂ ‘ਕਿਸ਼ਨਪੁਰਾ’ ਬਦਲਿਆ ਗਿਆ । ਤਕਰੀਬਨ 250 ਸਾਲ ਪਹਿਲਾਂ ਭਾਨ ਮਜ਼ਾਰਾ ਤੋਂ ਭੱਗਾ, ਜੱਗਾ, ਜੀਤਾ, ਸੀਰਾ, ਕਰਮ ਸਿੰਘ ਆਦਿ ਨੇ ਇਸ ਪਿੰਡ ਨੂੰ ਆਬਾਦ ਕੀਤਾ ਤੇ ਭੱਗਾ ਦੇ ਨਾਂ ਤੋਂ ਹੀ ‘ਭਗੜ੍ਹਦੀ’ ਨਾਂ ਰੱਖਿਆ ਗਿਆ। ਪਿੰਡ ਬੱਤਣ ਤੋਂ 20 ਸਾਲ ਬਾਅਦ ਗੁਰਬਖਸ਼ ਸਿੰਘ ਬੜਿੰਗ ਜ਼ਿਲ੍ਹਾ ਜਲੰਧਰ ਤੋਂ, ਮਲੂਕਾ ਜੱਟ ਛੋਕਰ ਪਿੰਡ ਘੁੱਕੇਵਾਲ ਤੋਂ ਇੱਥੇ ਆ ਕੇ ਆਬਾਦ ਹੋ ਗਏ। ਹੌਲੀ ਹੌਲੀ ਹੋਰ ਗੋਤਾਂ ਦੇ ਲੋਕ * ਇੱਥੇ ਆ ਕੇ ਵੱਸ ਗਏ ਤੇ ਪਿੰਡ ਦੀ ਜ਼ਮੀਨ 16 ਹਿੱਸਿਆਂ ਵਿੱਚ ਵੰਡੀ ਗਈ।

ਪਿੰਡ ਦੋਲਤਪੁਰ ਨਾਲ ਹੋਣ ਕਰਕੇ ਬੱਬਰ ਅਕਾਲੀਆਂ ਦਾ ਕਾਫੀ ਪ੍ਰਭਾਵ ਇਸ ਪਿੰਡ ਤੇ ਰਿਹਾ ਹੈ। ਇੱਥੋਂ ਦਾ ਬੱਬਰ ਦਲੀਪ ਸਿੰਘ ਤੇ 250 ਰੁਪਏ ਦਾ ਇਨਾਮ ਸੀ । ਧੰਨਾ ਸਿੰਘ ਜੇਲ ਵਿੱਚ ਹੀ ਸ਼ਹੀਦ ਹੋ ਗਏ ਸਨ। ਮਹਿਤਾਬ ਸਿੰਘ ਨੇ 4 ਸਾਲ ਜੇਲ ਕੱਟੀ।

ਪਿੰਡ ਵਿੱਚ ਇੱਕ ਗੁਰਦੁਆਰਾ ਹੈ ਜੋ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਦੀ ਮਦਦ ਨਾਲ ਉਸਾਰਿਆ ਗਿਆ ਹੈ। ਇੱਕ ਗੁੱਗੇ ਪੀਰ ਦੀ ਜਗ੍ਹਾ ਹੈ। ਇੱਕ ਹਰੀਜਨ ਧਰਮਸ਼ਾਲਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!