ਕਿੱਲੀ ਚਾਹਲਾਂ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਕਿੱਲੀ ਚਾਹਲਾਂ ਮੋਗਾ-ਲੁਧਿਆਣਾ ਸੜਕ ਤੇ ਸਥਿਤ ਹੈ। ਤੇ ਰੇਲਵੇ ਸਟੇਸ਼ਨ ਅਜੀਤਵਾਲ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਹ ਪਿੰਡ ਲਗਭਗ 250 ਸਾਲ ਪੁਰਾਣਾ ਹੈ। ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਪਿੰਡ ‘ਕਿੱਲੀ ਚਾਹਲਾਂ’ ਚਾਹਲ ਗੋਤ ਬਜ਼ੁਰਗਾਂ ਨੇ ਜ਼ਿਲ੍ਹਾ ਬਠਿੰਡਾ ਦੇ ਰੱਲਾ ਪਿੰਡ ਤੋਂ ਆ ਕੇ ਵਸਾਇਆ ਸੀ ਕਿਉਂਕਿ ਹੱਲਾ-ਜੋਗਾ ਚਾਹਲਾਂ ਦਾ ‘ਚੁਤਾਲੀਆ ਖੇਤਰ’ ਅਰਥਾਤ 44 ਪਿੰਡਾਂ ਦਾ ਇਲਾਕਾ ਕਿਹਾ ਜਾਂਦਾ ਹੈ। ਕਿੱਲੀ ਤੋਂ ਮਤਲਬ ਛੋਟਾ ਮੁਢ ਹੈ।
ਪਿੰਡ ਦੇ ਬਾਬਾ ਜੋਗਾ ਸਿੰਘ ਇੱਕ ਅਜਿਹੇ ਸੂਰਬੀਰ ਸਨ ਜਿਨ੍ਹਾਂ’ ਜਿਨ੍ਹਾਂ ਨੇ ਰੱਲਾ ਤੋਂ ਕੋਹ ਕੁ ਦੀ ਵਾਟ ਦੇ ਫਾਸਲੇ ‘ਤੇ ਭੱਟੀ ਮੁਸਲਮਾਨਾਂ ‘ ਨਾਲ ਯੁੱਧ ਕੀਤਾ ਤੇ ਬਿਨ੍ਹਾਂ ਸੀਸ ਤੋਂ ਧੜ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ; ਜਿੱਥੇ ਅਜ ਉਹਨਾਂ ਦੀ ‘ਯਾਦਗਾਰ ਵਜੋਂ ਇੱਕ’ ( ਬੁਲਿੰਦ ਸਥਾਪਤ ਹੈ ਤੇ ਭਾਦੋਂ ਦੀ ਚੌਥ ਅਤੇ ਚੇਤ ਮਹੀਨੇ ਦੀ ਚੌਥ ਨੂੰ ਸਾਲ ਵਿੱਚ ਦੋ ਮੇਲੇ ਲਗਦੇ ਹਨ।
ਪਿੰਡ ਵਿੱਚ ਇੱਕ ‘ਬਾਬਾ ਜੋਗੀ ਪੀਰ’ ਦੀ ਸਮਾਧ ਹੈ, ਇਸ ਦੇ ਨਾਲ ਹੀ ਸੰਤ ਕਰਤਾਰ ਸਿੰਘ ਅਤੇ ਸੰਤ ਬਾਬਾ ਸੰਗ ਸਿੰਘ (ਕੋਕਰੀ ਫੂਲਾ ਸਿੰਘ ਵਾਲੇ) ਦੀਆਂ ਸਮਾਧਾਂ ਹਨ। ਇਹ ਸੰਤ ਪਿੰਡ ਕਿੱਲੀ ਚਾਹਲਾਂ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸਨ ਤੇ ਇਹਨਾਂ ਨੇ ਲੋਕਾਂ ਨੂੰ ਨਾਮ ਬਾਣੀ ਵੱਲ ਪ੍ਰੇਰਤ ਕੀਤਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ