ਕੁੰਡਲ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਕੁੰਡਲ, ਅਬੋਹਰ-ਮੁਕਤਸਰ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਅਬੋਹਰ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਬਾਬਾ ਨਿਹਾਲ ਸਿੰਘ ਨੇ 160 – 70 ਸਾਲ ਪਹਿਲਾਂ ਵਸਾਇਆ। ਇੱਥੇ ਮੁਸਲਮਾਨ ਮੁਜ਼ਾਰੇ ਸਨ ਜਿਨ੍ਹਾਂ ਨੇ ਵਿਰੋਧ ਕੀਤਾ। ਮੁਸਲਮਾਨਾਂ ਨਾਲ ਦੁਸ਼ਮਣੀ ਹੋਣ ਕਰਕੇ ਪਿੰਡ ਦੇ ਆਲੇ-ਦੁਆਲੇ ਦਸ ਫੁੱਟ ਚੌੜੀ ਤੇ ਪੰਦਰਾਂ ਫੁੱਟ ਡੂੰਘੀ ਖਾਈ ਗੁਲਾਈ (ਕੁੰਡਲ ਦੀ ਸ਼ਕਲ) ਵਿਚ ਪੁੱਟੀ ਹੋਈ ਸੀ ਜਿਸ ਤੋਂ ਡਾਕੂ ਜਾਂ ਲੁਟੇਰੇ ਪਿੰਡ ‘ਤੇ ਹਮਲਾ ਨਾ ਕਰ ਸਕਣ। ਬੰਦੋਬਸਤ ਵੇਲੇ ਪਿੰਡ ਦਾ ਨਾਂ ਕੁੰਡਲ ਦਰਜ ਕੀਤਾ ਗਿਆ। ਪਿੰਡ ਵਿੱਚ ਜੱਟ ਸਿੱਖਾਂ ਦੇ ਘਰ ਬਹੁਤੇ ਹਨ। ਇਨ੍ਹਾਂ ਤੋਂ ਇਲਾਵਾ ਬਾਗੜੀ ਘੁਮਿਆਰ, ਮਜ਼੍ਹਬੀ ਸਿੱਖ, ਮੇਘਵਾਲ, ਚਮਿਆਰਾਂ ਤੇ ਪੰਡਤਾਂ ਦੇ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ