ਕੁੱਪ ਰਹੀੜਾ
ਸਥਿਤੀ :
ਮਲੇਰਕੋਟਲਾ ਤਹਿਸੀਲ ਦਾ ਇਹ ਪਿੰਡ ਕੁੱਪ ਰਹੀੜਾ, ਲੁਧਿਆਣਾ – ਮਲੇਰਕੋਟਲਾ ਸੜਕ ਤੇ ਸਥਿਤ ਅਹਿਮਦਗੜ੍ਹ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸ਼ਹੀਦਾਂ ਦੇ ਲਹੂ ਨਾਲ ਰੰਗੀ ਕੁੱਪ ਰਹੀੜਾਂ ਦੀ ਧਰਤੀ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ। 5 ਫਰਵਰੀ 1762 ਨੂੰ ਇਸ ਧਰਤੀ ‘ਤੇ 35 ਹਜ਼ਾਰ ਸਿੰਘ ਸ਼ਹੀਦ ਹੋਏ ਜਿਸਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਸ. ਜੱਸਾ ਸਿੰਘ ਆਹਲੂਵਾਲੀਆ ਸਿੰਘਾਂ ਦੀ ਅਗਵਾਈ ਕਰ ਰਹੇ ਸਨ ਤੇ ਅਬਦਾਲੀ ਨਾਲ ਰਾਏਕੋਟ, ਪੈਲ, ਸਰਹੰਦ ਅਤੇ ਮਲੇਰਕੋਟਲਾ ਰਿਆਸਤਾਂ ਨੇ ਸਾਥ ਦਿੱਤਾ। ਇਤਿਹਾਸ ਵਿੱਚ ਕੁਪ ਰਹੀੜਾ ਦਾ ਨਾਂ ਇਕੱਠਾ ਆਉਂਦਾ ਹੈ ਪਰ ਕੁੱਪ ਤੇ ਰਹੀੜਾ ਦੋ ਅਲੱਗ-ਅਲੱਗ ਪਿੰਡ ਹਨ, ਕੁੱਪ ਵੀ ਦੋ ਹਨ ਇੱਕ ਕੁੱਪ ਕਲਾਂ ਅਤੇ ਦੂਸਰਾ ਖੁਰਦ ਇੱਥੇ ਕੁੱਪ ਕਲਾਂ ਦਾ ਜ਼ਿਕਰ ਚੱਲ ਰਿਹਾ ਹੈ। ਕੁੱਪ ਦਾ ਮਤਲਬ ਹੈ ਘਾਹ ਦਾ ਉੱਚਾ ਢੇਰ ਜਿਸ ਤੋਂ ਇਸ ਪਿੰਡ ਦਾ ਨਾਂ ਪਿਆ, ਰਹੀੜਾ ਇੱਕ ਢੱਕ ਦੀ ਤਰ੍ਹਾਂ ਦਾ ਦਰਖਤ ਹੈ ਜਿਸ ਤੋਂ ਰਹੀੜਾ ਪਿੰਡ ਦਾ ਨਾਂ ਪਿਆ।
ਪਿੰਡ ਰਹੀੜਾ ਕੁੱਪ ਕਲਾ ਤੋਂ ਦੋ ਕਿਲੋਮੀਟਰ ਦੂਰ ਧੂਰੀ ਲੁਧਿਆਣਾ ਰੇਲਵੇ ਲਾਈਨ ‘ਤੇ ਸਥਿਤ ਹੈ। ਪਹਿਲਾਂ ਇਹ ਇਤਿਹਾਸਕ ਪਿੰਡ ਰਿਆਸਤ ਮਲੇਰਕੋਟਲਾ ਵਿੱਚ ਹੁੰਦਾ। ਸੀ। ਅੱਜ ਵੀ ਬਹੁ-ਗਿਣਤੀ ਮੁਸਲਮਾਨਾਂ ਦੀ ਹੈ। 5 ਫਰਵਰੀ ਨੂੰ ਇੱਥੇ ਸ਼ਹੀਦੀ ਜੋੜ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ