ਕੋਜਾ (ਖੋਜ਼ਾ) ਜਲੰਧਰ ਤਹਿਸੀਲ ਵਿੱਚ ਇੱਕ ਜੱਟ ਗੋਤ ਮਿਲਦਾ ਹੈ ਜੋ ਮੁਸਲਮਾਨ ਬਣਨ ਵਾਲਾ ਪਹਿਲਾ ਜੱਟ ਗੋਤ ਵੀ ਹੈ। ਜਾਪਦਾ ਹੈ ਕਿ ਇਹ ਖੋਜਾ ਹੋਣਗੇ ਜਿਨ੍ਹਾਂ ਦਾ ਪੰਜ ਪਿੰਡਾਂ ਤੇ ਕਬਜ਼ਾ ਹੈ। ਜਿਨ੍ਹਾਂ ਵਿੱਚੋਂ ਇੱਕ ਨੂੰ ਕੋਜਾ ਕਿਹਾ ਜਾਂਦਾ ਹੈ। ਇਸੇ ਜ਼ਿਲ੍ਹੇ ਵਿੱਚ ਇੱਕ ਨਗਰ ਕਿੰਗਰਾ ਹੈ, ਜਿੱਥੇ ਇਨ੍ਹਾ ਦਾ ਮੁੱਖ ਟਿਕਾਣਾ ਸੀ। ਉਹ ਕਹਿੰਦੇ ਹਨ। ਕਿ ਉਨ੍ਹਾਂ ਦਾ ਵੱਡਾਰੂ ਅਸਾਧਾਰਨ ਕੱਦ ਕਾਠ ਵਾਲਾ ਸੀ, ਜਿਸ ਨੇ ਗਜ਼ਨੀ ਦੇ ਸੁਲਤਾਨ ਮਹਿਮੂਦ ਦੇ ਹਮਲਿਆਂ ਵੇਲੇ ਉਸ ਦਾ ਸਾਥ ਦਿੱਤਾ ਸੀ ਅਤੇ ਫਿਰ ਇੱਥੇ ਹੀ ਵੱਸ ਗਿਆ ਕਿਉਂਕਿ ਇਹ ਦੇਸ਼ ਉਸ ਨੂੰ ਪਸੰਦ ਆ ਗਿਆ ਸੀ।

ਉਸ ਦਾ ਨਾਂ ਅਲੀ ਮੁਹੰਮਦ ਜਾਂ ਮੰਜ਼ੂ ਸੀ ਅਤੇ ਉਸ ਦਾ ਉਪਨਾਮ ਉਸ ਦੇ ਕੱਦ ਅਨੁਸਾਰ ਕੋਹ-ਚਾ ਜਾਂ ਛੋਟਾ ਪਹਾੜ ਰੱਖਿਆ ਹੋਇਆ ਸੀ। ਇਹੀ ਸ਼ਬਦ ਸਾਧਾਰਣ ਤੌਰ ਤੇ ਕੋਜਾ ਜਾਂ ਖੋਜਾ ਵਿੱਚ ਬਦਲ ਗਿਆ। ਉਨ੍ਹਾਂ ਦੀਆਂ ਛੇ ਮੂੰਹੀਆਂ, ਸਿਮ, ਸਾਧੂ, ਅਰਾਕ, ਸਿਨ, ਧਨੇਏ ਅਤੇ ਖੂਨਖੁਨ ਹਨ ਅਤੇ ਜੋ ਅਰਬ ਦੀ ਸੰਤਾਨ ਹੋਣ ਦਾ ਦਾਅਵਾ ਕਰਦੀਆਂ ਹਨ ਅਤੇ ਇੰਝ ਉਹ ਮੂਲ ਤੌਰ ਤੇ ਮੁਸਲਮਾਨੀ ਮੂਲ ਦੇ ਸਨ। ਦੂਜੇ ਕੋਜੇ ਵੀ ਅਕਬਰ ਦੇ ਰਾਜ ਦੇ ਵੱਖ-ਵੱਖ ਸਮੇਂ ਇਸਲਾਮ ਵਿੱਚ ਤਬਦੀਲ ਹੋ ਗਏ ਸਨ। ਛੇ ਉਪਗੋਤਾਂ ਹੋਰ ਹਨ ਜੋ ਘੱਟੋ ਘੱਟ ਬਰਾਬਰ ਦੀ ਪਦਵੀ ਵਿੱਚ ਅੰਤਰਜਾਤੀ ਵਿਆਹ ਕਰਦੇ ਅਤੇ ਇੱਕੋ ਹੀ ਬਰਾਬਰ ਦੀ ਪਦਵੀ ਵਰਤਕੇ ਬੁਲਾਉਂਦੇ ਹਨ। ਕੋਜੇ (ਖੋਜੇ) ਗਊ ਦਾ ਮਾਸ ਵਰਤਣ ਤੋਂ ਪ੍ਰਹੇਜ਼ ਕਰਦੇ ਹਨ ਅਤੇ ਹੁਣ ਵੀ ਕੁੱਝ ਸਮੇਂ ਪਹਿਲਾਂ ਹਿੰਦੂ ਰੀਤਾਂ ਦੀ ਪਾਲਣਾ ਕਰਦੇ ਸਨ। ਵਿਆਹ ਸਮੇਂ ਇਸਲਾਮੀ ਨਿਕਾਹ ਦੀ ਰਸਮ ਵੀ ਕਰਦੇ ਹਨ । ਜੱਟ ਔਰਤਾਂ ਨਾਲ ਵਿਆਹ ਕਾਰਨ ਉਹ ਜੱਟ ਦਰਜੇ ਵਿੱਚ ਡੁੱਬ ਗਏ ਜਾਂ ਜੱਟ ਬਣ ਗਏ।
