ਕੋਟਲੀ ਗਾਜਰਾਂ ਕੋਟਲੀ ਠੱਗਾਂ
ਸਥਿਤੀ :
ਤਹਿਸੀਲ ਸ਼ਾਹਕੋਟ ਦਾ ਪਿੰਡ ਕੋਟਲੀ ਠੱਗਾਂ ਦੀ, ਸ਼ਾਹਕੋਟ-ਮਲਸੀਆਂ ਸੜਕ ਤੋਂ 5 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ‘ਤੇ ਮੁਸਲਮਾਨਾਂ ਦਾ ਬਹੁਤ ਦੇਰ ਕਬਜ਼ਾ ਰਿਹਾ ਹੈ। ਇੱਥੇ ਇੱਕ ਕਿਲ੍ਹਾ ਵੀ ਸੀ ਜਿਸ ਕਰਕੇ ਉਸਦੇ ਆਲੇ ਦੁਆਲੇ ਵੱਸੇ ਪਿੰਡ ਦਾ ਨਾਂ ਕੋਟਲੀ ਪੈ ਗਿਆ। ਇੱਥੇ ਮੁਸਲਮਾਨਾਂ ਦੀਆਂ ਮਸਜਿਦਾਂ, ਕਬਰਾਂ ਤੇ ਮੜੀਆਂ ਹਨ ਅਤੇ ਪਿੰਡ ਦਾ ਆਲਾ ਦੁਆਲਾ ਖੰਡਰਾਂ ਨਾਲ ਭਰਿਆ ਪਿਆ ਹੈ। ਕਾਜ਼ੀਆਂ ਦੀ ਇੱਕ ਮਸਜਿਦ ਬਾਬਰ ਦੇ ਵੇਲੇ ਦੀ ਦੱਸੀ ਜਾਂਦੀ ਹੈ। ਮੁਸਲਮਾਨਾਂ ਦੇ ਜ਼ਮਾਨੇ ਵਿੱਚ ਇੱਥੇ ਕਵਾਲੀਆਂ ਤੇ ਜਲਸੇ ਆਮ ਹੁੰਦੇ ਸਨ। ਬਾਅਦ ਵਿੱਚ ਇੱਥੇ ਰਾਜਪੂਤ ਅਤੇ ਕੰਬੋਜਾਂ ਦਾ ਵੀ ਦਬ ਦਬਾ ਰਿਹਾ ਅਤੇ ਮੁਸਲਮਾਨ ਮੁਜ਼ਾਰੇ ਹੋਇਆ ਕਰਦੇ ਸਨ। 1905 ਵਿੱਚ ਸ਼ਾਹਕੋਟ-ਮਲਸੀਆ ਰੇਲਵੇ ਸਟੇਸ਼ਨ ਅੰਗਰੇਜ਼ਾਂ ਨੇ ਬਣਵਾਇਆ। ਇੱਕ ਵਾਰੀ ਮੁਸਲਮਾਨ ਮੁਜ਼ਾਰਿਆਂ ਨੇ ਚਲਦੀ ਗੱਡੀ ਵਿਚੋਂ ਜਾਂ ਰਿਹਾ ਕੱਪੜਾ ਲੁੱਟ ਲਿਆ ਸੀ। ਇਸ ਤੋਂ ਇਸ ਪਿੰਡ ਦਾ ਨਾਂ ‘ਕੋਟਲੀ ਠੱਗਾਂ ਦੀ’ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ