ਕੋਟ ਫਤੂਹੀ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਕੋਟ ਫਤੂਹੀ, ਮਾਹਲਪੁਰ – ਫਗਵਾੜਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਵਾ ਪੰਜ ਸੌ ਸਾਲ ਪਹਿਲਾਂ ਰਸੂਲਪੁਰ ਦੇ ਨੰਬਰਦਾਰ ਖਾਨ ਚੰਦ ਨੇ ਮੋਹੜੀ ਗੱਡ ਕੇ ਵਸਾਇਆ ਅਤੇ ਆਪਣੇ ਧੀ ਜਵਾਈ ਰਾਮ ਦੇਵੀ ਤੇ ਲਖੀਆਂ ਨੂੰ ਇੱਥੇ ਬਠਾਇਆ। ਕਈ ਤਰ੍ਹਾਂ ਦੀਆਂ ਲੜਾਈਆਂ ਤੋਂ ਬਾਅਦ ਮੁਕੰਦਪੁਰ ਦੇ ਸਰਦਾਰ ਗਦਾਈਂ ਅਤੇ ਫਤੂਹੀ ਜੈਜੋਂ ਦੀ ਮਦਦ ਨਾਲ ਲਖੀਏ ਨੂੰ ਪਿੰਡ ਦਾ ਮੁਖੀਆ ਬਣਾਇਆ ਗਿਆ ਅਤੇ ਇੱਕ ਕਿਲ੍ਹੇ ਦੀ ਉਸਾਰੀ ਕੀਤੀ ਗਈ ਜਿਸ ਦਾ ਨਾਂ ‘ਕੋਟ ਫਤੂਹੀ’ ਰੱਖਿਆ ਗਿਆ। ਇਸ ਕਿਲ੍ਹੇ ਦੇ ਨਾਂ ‘ਤੇ ਹੀ ਪਿੰਡ ਦਾ ਨਾਂ ‘ਕੋਟ ਫਤੂਹੀ’ ਪ੍ਰਸਿੱਧ ਹੋ ਗਿਆ।
ਇਸ ਪਿੰਡ ਵਿੱਚ ਬੱਬਰ ਅਕਾਲੀ ਲਹਿਰ ਵੇਲੇ 1922 ਵਿੱਚ ਇੱਕ ਕਾਨਫਰੰਸ ਹੋਈ। ਬੱਬਰਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ, ‘ਯਾਦਗਾਰ ਦੇਸ਼ ਭਗਤ ਬੱਬਰ ਅਕਾਲੀਆਂ’ ਬਣਾਇਆ ਗਿਆ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਬਰਨਾ ਸਾਹਿਬ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ