ਕੋਟ ਭਾਈ
ਸਥਿਤੀ:
ਤਹਿਸੀਲ ਗਿੱਦੜਬਾਹਾ ਦਾ ਪਿੰਡ ਕੋਟ ਭਾਈ, ਗਿਦੜਬਾਹਾ – ਛੱਤੇਆਣਾ ਮੁਕਤਸਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗਿਦੜਬਾਹਾ ਤੋਂ 8 ਕਿਲੋਮੀਟਰ:ਦੂਰ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
‘ਕੋਟ ਭਾਈ’ ਦਾ ਨਾਂ ‘ਭਾਈਆਂ ਦਾ ਕੋਟ’ (ਕੋਠੀ) ਦੇ ਨਾਂ ਤੋਂ ਬਣਿਆ। ਭਾਈ ਕਿਸੇ ਜ਼ਮਾਨੇ ਪਿੰਡ ਦੇ ਮਾਲਕ ਸਨ ਜਿਨ੍ਹਾਂ ਦਾ ਮਿੰਨੀ ਕਿਲ੍ਹਾ (ਕੋਟ) ਬਣਿਆ ਹੋਇਆ ਹੈ। ਭਾਈ ਦਿਆਲ ਦਾਸ ਪ੍ਰਸਿੱਧ ਭਾਈ ਹੋਏ ਹਨ। ਉਹ ਜਿਸ ਪਲੰਘ ਉੱਤੇ ਬੈਠਦੇ ਸਨ, ਉਹ ਹੁਣ ਵੀ ਮੌਜੂਦ ਹੈ ਅਤੇ ਚਾਰੇ ਪਾਸਿਓਂ ਮੋਟੇ ਰੱਸੇ ਪਾ ਕੇ ਛੱਤ ਨਾਲ ਟੰਗਿਆ ਹੋਇਆ ਹੈ ਜਿੱਥੇ ਲੋਕ ਸੁੱਖਣਾ ਸੁੱਖਦੇ ਹਨ। ਭਾਈਆਂ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਹਰਨੌਲੀ ਤੇ ਸਿਧੂਵਾਲ ਤੋਂ ਆ ਕੇ ਵਸੇ ਸਨ।
ਇਸ ਪਿੰਡ ਵਿੱਚ ਬਹੁਤੇ ਮਾਨ ਤੇ ਗਿੱਲ ਗੋਤ ਦੇ ਲੋਕ ਵਸਦੇ ਹਨ। ਥਾਣਾ ਅੰਗਰੇਜ਼ਾਂ ਨੇ ਇੱਥੇ ਕਾਇਮ ਕੀਤਾ ਸੀ ਅਤੇ ਇਸ ਥਾਣੇ ਨਾਲ ਬਹੁਤ ਵੱਡੇ ਵੱਡੇ ਪਿੰਡ ਜੁੜੇ ਹੋਏ ਹਨ। ਪਿੰਡ ਵਿੱਚ ਇੱਕ ਦਸਵੀਂ ਪਾਤਸ਼ਾਹੀ ਦਾ ਇਤਿਹਾਸਕ ਗੁਰਦੁਆਰਾ ਹੈ, ਇੱਕ ਸ਼ਿਵਾਲਾ, ਨਿਰੰਕਾਰੀ ਭਵਨ ਤੇ ਇੱਕ ਡੇਰਾ ਬਾਬਾ ਦਲ ਸਿੰਘ ਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ