ਕੋਟ ਸ਼ਮੀਰ
ਸਥਿਤੀ :
ਤਹਿਸੀਲ ਬਠਿੰਡਾ ਦਾ ਇਹ ਪਿੰਡ ਕੋਟ ਸ਼ਮੀਰ ਬਠਿੰਡਾ-ਤਲਵੰਡੀ ਸਾਬੋ ਸੜਕ ਤੇ, ਰੇਲਵੇ ਸਟੇਸ਼ਨ ਕਟਾਰ ਸਿੰਘ ਵਾਲਾ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੱਜ ਤੋਂ ਕੋਈ ਪੰਜ ਸਦੀਆਂ ਪਹਿਲਾਂ ਇਹ ਪਿੰਡ ਇੱਕ ਸੁੰਨੀ ਮੁਸਲਮਾਨ ਸ਼ਮੀਰ ਖਾਨ ਦੀ ਗੜ੍ਹੀ ਹੋਇਆ ਕਰਦਾ ਸੀ ਜਿਸ ਕਾਰਨ ਇਸ ਪਿੰਡ ਦਾ ਨਾਂ ਵੀ ਉਸ ਦੇ ਨਾਂ ਤੇ ‘ਕੋਟ ਸ਼ਮੀਰ’ ਪੈ ਗਿਆ। ਸ਼ਮੀਰ ਖਾਂ ਦੀ ਇਸ ਪਿੰਡ ਦੁਆਲੇ ਲਗਭਗ 35 ਹਜ਼ਾਰ ਏਕੜ ਦੀ ਜਗੀਰ ਸੀ ਜਿਸ ਵਿੱਚੋਂ ਹੀ ਰੱਕਬਾ ਟੁੱਟ ਕੇ ਹੋਰ ਨੇੜੇ ਦੇ ਪਿੰਡ ਵੱਸੇ ਜਿਵੇਂ ਪਿੰਡ ਭਾਰਾ, ਕੋਟ ਫੱਤਾ ਅਤੇ ਚੱਠੇ ਵਾਲਾ।
ਇਸ ਪਿੰਡ ਵਿੱਚ ਲੋਕਾਂ ਦੀ ਗਿਣਤੀ ਦੇ ਹਿਸਾਬ ਲਾਈਸੈਂਸ ਹਥਿਆਰ ਸਾਰੇ ਪੰਜਾਬ ਵਿੱਚ ਸਭ ਤੋਂ ਵੱਧ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ