ਕੋੜਿਆਂ ਵਾਲੀ
ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਕੋੜਿਆਂ ਵਾਲੀ, ਫਾਜ਼ਿਲਕਾ – ਅਬੋਹਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਫਾਜ਼ਿਲਕਾ ਤੋਂ 23 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਬੁਨਿਆਦ 1843 ਈਸਵੀ ਵਿੱਚ ਰੱਖੀ ਗਈ। ਪਿੰਡ ਵਿੱਚ ਪੀਣ ਵਾਲਾ ਪਾਣੀ ਕੌੜਾ ਹੁੰਦਾ ਸੀ ਇਸ ਕਰਕੇ ਇਸਦਾ ਨਾਂ ਕੋੜਿਆਂ ਵਾਲੀ ਪੈ ਗਿਆ। ਪਹਿਲੇ ਇੱਥੇ ਘੜੋਲਾ ਗੋਤ ਦੇ ਚਾਰ ਭਰਾ ਵੱਸੇ। ਪਿੰਡ ਵਿੱਚ ਹਿੰਦੂ, ਸਿੱਖ ਅਤੇ ਹਰੀਜਨਾਂ ਦੀ ਵਸੋਂ है।
ਕਿਹਾ ਜਾਂਦਾ ਹੈ ਕਿ ਇੱਕ ਮਹਾਤਮਾ ਆਪਣੀਆਂ ਗਊਂਆਂ ਨੂੰ ਪਾਣੀ ਪਿਆਉਣ ਲਈ ਇਸ ਪਿੰਡ ਵਿੱਚ ਲਿਆਇਆ ਤੇ ਪਿੰਡ ਵਾਲਿਆਂ ਨੇ ਦੱਸਿਆ ਕਿ ਪਾਣੀ ਕੌੜਾ ਹੈ। ਮਹਾਤਮਾ ਦੇ ਅਸ਼ੀਰਵਾਦ ਨਾਲ ਪਾਣੀ ਮਿੱਠਾ ਹੋ ਗਿਆ ਜਦ ਕਿ ਆਲੇ ਦੁਆਲੇ ਦੇ ਪਿੰਡਾਂ ਦਾ ਪਾਣੀ ਕੌੜਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ