ਕੌਲਗੜ੍ਹ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਕੌਲਗੜ੍ਹ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁੱਢ ਬਾਬਾ ਕੌਲਾਂ ਨੇ ਸਤਾਰਵੀਂ ਸਦੀ ਦੇ ਸ਼ੁਰੂ ਵਿੱਚ ਬੰਨਿਆ ਦੱਸਿਆ। ਜਾਂਦਾ ਹੈ। ਬਾਬਾ ਕੌਲਾਂ ਨੇ ਇੱਥੇ ਬਹੁਤ ਵੱਡਾ ਤਲਾਅ ਖੋਦਿਆ ਜੋ ਆਸ ਪਾਸ ਦੇ 10 – 15 ਪਿੰਡਾਂ ਲਈ ਪਾਣੀ ਦਾ ਸੋਮਾ ਹੁੰਦਾ ਸੀ। ਇਸ ਤਲਾਅ ਦੇ ਕੰਢੇ ਵੱਸੇ ਪਿੰਡ ਦਾ ਨਾਂ ਬਾਬਾ ਕੌਲਾ ਦੇ ਨਾਂ ‘ਤੇ ਕੌਲਗੜ੍ਹ ਪੈ ਗਿਆ।
ਇਸ ਪਿੰਡ ਵਿੱਚ ਬੱਬਰ ਅਕਾਲੀ ਲਹਿਰ ਵੇਲੇ ਗੁਪਤ ਮੀਟਿੰਗਾਂ ਹੁੰਦੀਆਂ ਸਨ। ਇਸ ਪਿੰਡ ਦੇ ਦੋ ਭਰਾਵਾਂ ਰਲਾ ਅਤੇ ਦਿੱਤੂ ਨੇ ਇਸ ਇਲਾਕੇ ਦੇ ਅੰਗਰੇਜ਼ਾਂ ਦੇ ਝੋਲੀ ਚੁੱਕਾਂਸ ਨੂੰ ਖਤਮ ਕਰਨ ਦਾ ਪ੍ਰੋਗਰਾਮ ਬਣਾਇਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ