ਕੰਗ ਸਾਹਬੂ
ਸਥਿਤੀ :
ਤਹਿਸੀਲ ਨਕੋਦਰ ਦਾ ਪਿੰਡ ਕੰਗ ਸਾਹਬੂ, ਨਕੋਦਰ-ਜਲੰਧਰ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਨਕੋਦਰ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਹਬੂ ਨਾਂ ਦੇ ਆਦਮੀ ਜਿਸ ਦਾ ਗੋਤ ਕੰਗ ਸੀ ਨੇ ਵਸਾਇਆ ਸੀ। ਪਿੰਡ ਦਾ ਨਾਂ ਹੌਲੀ ਹੌਲੀ ‘ਕੰਗ ਸਾਹਬ’ ਪ੍ਰਚਲਤ ਹੈ. ਗਿਆ। ਇਸ ਪਿੰਡ ਵਿੱਚ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਕਿਲ੍ਹਾ ਵੀ ਸੀ ਜਿੱਥੇ ਫੌਜੀ ਭਰਤੀ ਅਤੇ ਸਿਖਲਾਈ ਹੁੰਦੀ ਸੀ। ਇਸ ਪਿੰਡ ਵਿੱਚ ਦੁਆਬੇ ਦੀ ਮਸ਼ਹੂਰ ਛਿੰਝ ਲਗਦੀ ਸੀ। ਪੁਰਾਣੇ ਸਮੇਂ ਵਿੱਚ ਛਿੰਝ ਦਾ ਮੇਲਾ ਪਸ਼ੂਆਂ ਦੀਆਂ ਸੁੱਖਣਾ ਸੁੱਖਣ ਲਈ ਲਗਦਾ ਸੀ।
ਕੰਗ ਸਾਹਬੂ ਦੀ ਗੜ੍ਹੀ ਦੇ ਅਧੀਨ ਨਾਲ ਵਾਲਾ ਸਾਰਾ ਇਲਾਕਾ ਸੀ ਜਿਸ ਕਰਕੇ ਸਾਰੇ ਇਲਾਕੇ ਦੇ ਲੋਕ ਆਪਣੇ ਨਾਂ ਨਾਲ ਕੰਗ ਸ਼ਬਦ ਜੋੜਦੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ