ਖਰਲ ਗੋਤ ਦਾ ਇਤਿਹਾਸ | Kharal Goat History |

ਬਹੁਤੇ ਖਰਲ ਆਪਣੇ ਆਪ ਨੂੰ ਰਾਜੇ ਜੱਗਦੇਉ ਪੰਵਾਰ ਦੀ ਬੰਸ ਵਿੱਚੋਂ ਮੰਨਦੇ ਹਨ। ਇਸ ਬੰਸ ਦਾ ਮੋਢੀ ਖਰਲ ਨਾਮ ਦਾ ਇਕ ਯੋਧਾ ਸੀ। ਇਹ ਪੰਵਾਰਾਂ ਦੀ ਭੁੱਟੇ ਸ਼ਾਖਾ ਵਿੱਚੋਂ ਹਨ। ਖਰਲਾਂ ਦੇ 50 ਦੇ ਲਗਭਗ ਕਬੀਲੇ ਮਿੰਟਗੁਮਰੀ ਅਤੇ ਸਾਂਦਲਬਾਰ ਵਿੱਚ ਸਨ। ਭੱਟੀਆਂ ਤੇ ਖਰਲਾਂ ਦੀਆਂ ਵਿਰਕਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ । ਖਰਲ ਗੋਤ ਦੇ ਲੋਕ ਬਹੁਤ ਪੁਰਾਣੇ ਸਮੇਂ ਤੋਂ ਹੀ ਰਾਵੀ ਦੇ ਦੋਵੇਂ ਕੰਢਿਆਂ ਤੇ ਮੁਲਤਾਨ ਤੋਂ ਲੈਕੇ ਜ਼ਿਲ੍ਹਾ ਸ਼ੇਖੂਪੁਰ ਦੀ ਤਹਿਸੀਲ ਨਨਕਾਣਾ ਤੱਕ ਫੈਲੇ ਹੋਏ ਸਨ। ਖਰਲ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਬਹੁਤ ਲੜਾਕੇ ਤੇ ਧਾੜਵੀਂ ਸਨ। ਬਹਾਵਲਪੁਰ ਦੇ ਖਰਲ ਰਾਜਪੂਤ ਆਪਣੇ ਆਪ ਨੂੰ ਭੱਟੀ ਰਾਜਪੂਤ ਮੰਨਦੇ ਹਨ। ਕਈ ਇਤਿਹਾਸਕਾਰ ਖਰਲਾਂ ਨੂੰ ਹੱਸਤਨਾਪੁਰ ਦੇ ਰਾਜੇ ਕਰਣ ਦੀ ਬੰਸ ਵਿਚੋਂ ਮੰਨਦੇ ਹਨ। ਇਸ ਬੰਸ ਦੇ ਭੂਪੇ ਨੇ ਆਪਣਾ ਇਲਾਕਾ ਛੱਡ ਕੇ ਸੂਬਾ ਸਿੰਧ ਦੇ ਉੱਚ ਸ਼ਹਿਰ ਵਿੱਚ ਵਾਸਾ ਕਰ ਲਿਆ ਸੀ। ਜਿਥੇ ਉਹ ਅਤੇ ਉਸ ਦੇ ਪੁੱਤਰ ਖਰਲ ਨੂੰ ਮਖਦੂਮ-ਜਹਾਨੀਆਂ ਸ਼ਾਹ ਨੇ ਇਸਲਾਮ ਧਰਮ ਵਿੱਚ ਲੈ ਆਂਦਾ ਸੀ। ਫਿਰ ਉਹ ਲਾਇਲਪੁਰ ਤੇ ਮਿੰਟਗੁਮਰੀ ਵਲ ਆ ਗਏ। ਖਰਲ ਬਹੁਤੇ ਮੁਸਲਮਾਨ ਹੀ ਹਨ। ਮੁਲਤਾਨ ਗਜ਼ਟੀਅਰ ਦੇ ਅਨੁਸਾਰ ਖਰਲ, ਲੰਗਾਹ, ਭੁੱਟੇ ਆਦਿ ਜੱਟ ਪੰਵਾਰ ਬੰਸ ਵਿਚੋਂ ਹਨ । ਈ. ਡੀ. ਮੈਕਲੈਗਨ ਆਪਣੀ ਝੰਗ ਬਾਰੇ ਰਿਪੋਰਟ ਵਿੱਚ ਖਰਲਾਂ ਨੂੰ ਪੰਵਾਰ ਹੀ ਲਿਖਦਾ ਹੈ। ਮਿੰਟਗੁੰਮਰੀ ਦੇ ਕਈ ਖਰਲ ਸਰਦਾਰਾਂ ਦਾ ਕੁਰਸੀਨਾਮਾ ਰਾਜੇ ਜੱਗਦੇਉ ਤਕ ਠੀਕ ਮਿਲਦਾ ਹੈ। ਇਸ ਕੁਰਸੀਨਾਮੇ ਤੋਂ ਪਤਾ ਲਗਦਾ ਹੈ ਕਿ ਇਹ ਰਾਜੇ ਜੱਗਦੇਉ ਦੀ ਬੰਸ ਵਿਚੋਂ ਹਨ। ਇਹ ਭੱਟੀ ਨਹੀਂ ਹਨ। ਖਰਲ ਬੜੇ ਸੁਨੱਖੇ ਜਵਾਨ ਤੇ ਬਹਾਦਰ ਜੋਧੇ ਹੁੰਦੇ ਹਨ। ਮਾਰਧਾੜ ਤੇ ਲੁੱਟਮਾਰ ਕਰਨਾ ਇਨ੍ਹਾਂ ਦਾ ਖਾਨਦਾਨੀ ਪੇਸ਼ਾ ਸੀ। ਇਹ ਖੇਤੀ ਬਾੜੀ ਵਿੱਚ ਦਿੱਲਚਸਪੀ ਘੱਟ ਲੈਂਦੇ ਸਨ ਪਸ਼ੂ ਚਾਰਨ ਤੇ ਦੁੱਧ ਪੀਣ ਦੇ ਸ਼ੌਕੀਨ ਸਨ। ਮਹਾਰਾਜਾ ਰਣਜੀਤ ਸਿੰਘ ਖਰਲਾਂ ਨੂੰ ਦਰਿਆ ਦੇ ਲਾਗੇ ਖੁਲ੍ਹੀਆਂ ਦਰਗਾਹਾਂ ਵਿੱਚ ਆਬਾਦ ਕਰਨਾ ਚਾਹੁੰਦਾ ਸੀ। ਇਕ ਹੋਰ ਰਵਾਇਤ ਦੇ ਅਨੁਸਾਰ ਖਰਲਾਂ ਦਾ ਵੱਡੇਰਾ ਮੁਹਿੰਮਦ ਗੌਰੀ ਦੇ ਸਮੇਂ ਪੀਰ ਸ਼ੇਰ ਸ਼ਾਹ ਸੱਯਦ ਜਲਾਲ ਦੇ ਹੱਥੀਂ ਮੁਸਲਮਾਨ ਹੋਇਆ ਦਸਿਆ ਜਾਂਦਾ ਹੈ। ਕਿਸੇ ਸਮੇਂ ਖਰਲ ਲੁਧਿਆਣੇ ਤੇ ਜਲੰਧਰ ਵਿੱਚ ਵੀ ਵਸਦੇ ਸਨ । ਜਲੰਧਰ ਵਿੱਚ ਖਰਲਕਲਾਂ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ। ਚਿਮਨੀ ਗੋਤ ਦੇ ਜੱਟ ਵੀ ਖਰਲ ਜਾਤੀ ਦੀ ਇਕ ਸ਼ਾਖ ਹਨ। ਖਰਲ, ਭੱਟੀ, ਡੋਗਰ ਤੇ ਵੱਟੂ ਆਦਿ ਕਬੀਲੇ ਬਹੁਤ ਹੀ ਮਾਰ ਖੋਰੇ ਤੇ ਉੱਪਦਰਵੀ ਸਨ । ਕਈ ਵਾਰ ਸਰਕਾਰ ਨੂੰ ਇਨ੍ਹਾਂ ਨੂੰ ਸੁਧਾਰਨ ਲਈ ਸਖਤ ਫੌਜੀ ਕਾਰਵਾਈ ਕਰਨੀ ਪੈਂਦੀ ਸੀ । ਨਵਾਬ ਕਪੂਰ ਸਿੰਘ ਦੇ ਸਮੇਂ ਸਿੱਖਾਂ ਨਾਲ ਵੀ ਇਨ੍ਹਾਂ ਦੀ ਟੱਕਰ ਹੁੰਦੀ ਰਹਿੰਦੀ ਸੀ। ਖਰਲਾਂ ਦੇ ਦੋ ਵੱਡੇ ਟੋਲੇ ਸਨ। ਖਰਲ ਨਿੱਕੀ ਰਾਵੀ ਤੇ ਵੱਡੀ ਰਾਵੀ ਦੇ ਖਰਲ ਲਾਣਿਆਂ ਵਿੱਚ ਵੰਡੇ ਹੋਏ ਸਨ। ਝੰਗ ਦੇ ਸਿਆਲ ਰਾਜਪੂਤਾਂ ਨਾਲ ਵੀ ਇਨ੍ਹਾਂ ਦੀ ਲੜਾਈ ਹੁੰਦੀ ਰਹਿੰਦੀ ਸੀ।

ਖਰਲ ਗੋਤ ਦਾ ਇਤਿਹਾਸ | Kharal Goat History |

ਔਰੰਗਜ਼ੇਬ ਆਲਮਗੀਰ ਦੇ ਸਮੇਂ ਕਮਾਲੀਆ ਦੇ ਖਰਲਾਂ ਦੀ ਬਹੁਤ ਚੜ੍ਹਤ ਸੀ। ਉੱਚ ਦੇ ਖਰਲ ਅਸਲ ਵਿੱਚ ਮਖਦੂਮਸ਼ਾਹ ਜਹਾਨੀਆਂ ਦੇ ਹੱਥੀਂ ਮੁਸਲਮਾਨ ਹੋਏ ਸਨ । ਮੁਲਤਾਨ ਵਿੱਚ ਖਰਲਾਂ ਦੀ ਗਿਣਤੀ ਘੱਟ ਹੀ ਸੀ।

1857 ਈਸਵੀ ਵਿੱਚ ਖਰਲਾਂ ਦੇ ਸਰਦਾਰ ਅਹਿਮਦਖਾਨ ਨੇ ਬਗ਼ਾਵਤ ਕੀਤੀ ਸੀ। ਜਿਸ ਨੂੰ ਮਾਰ ਕੇ ਅੰਗਰੇਜ਼ਾਂ ਨੇ ਖਰਲਾਂ ਨੂੰ ਦਬਾਅ ਲਿਆ ਸੀ । ਖਰਲਾਂ ਨੂੰ ਪਕੜਨਾ ਬਹੁਤ ਮੁਸ਼ਕਲ ਸੀ ਕਿਉਂਕਿ ਉਹ ਕਈ ਵਾਰ ਮਾਰ ਧਾੜ ਤੇ ਚੋਰੀ ਕਰਕੇ ਸੰਘਣੇ ਜੰਗਲਾਂ ਵਿੱਚ ਚਲੇ ਜਾਂਦੇ ਸਨ । ਉਨ੍ਹਾਂ ਦਾ ਪਿੱਛਾ ਕਰਨਾ ਬਹੁਤ ਔਖਾ ਤੇ ਖ਼ਤਰਨਾਕ ਹੁੰਦਾ ਸੀ। ਸੰਦਲਬਾਰ ਦਾ ਪ੍ਰਸਿੱਧ ਚੂੜਾ ਡਾਕੂ ਵੀ ਖਰਲਾਂ ਦੇ ਹੱਥੀਂ ਹੀ ਮਾਰਿਆ ਸੀ। ਖਰਲ ਬੜੇ ਦਲੇਰ ਤੇ ਨਿਡਰ ਸਨ । ਖਰਲਾਂ ਦੇ ਪੁਰਾਣੇ ਉਪਗੋਤ 15 ਦੇ ਲਗਭਗ ਸਨ। ਹੁਣ 21 ਹਨ। ਪਛਮੀ ਪੰਜਾਬ ਵਿੱਚ ਬਹੁਤੇ ਖਰਲ ਮੁਸਲਮਾਨ ਬਣ ਗਏ ਹਨ । ਮਿਰਜਾ ਜੱਟ ਵੀ ਖਰਲ ਕਬੀਲੇ ਵਿੱਚੋਂ ਸੀ। ਸਰਦਾਰ ਹਰਨੇਕ ਸਿੰਘ ਘੜੂੰਆਂ ਪਾਕਿਸਤਾਨ ਵਿੱਚ ਮਿਰਜ਼ੇ ਦੀ ਕਬਰ ਤੇ ਉਹ ਜੰਡ, ਜਿਸ ਹੇਠ ਸਹਿਬਾਂ ਦੇ ਭਰਾਵਾਂ ਮਿਰਜ਼ਾ ਮਾਰਿਆ ਸੀ, ਦੇਖਣ ਪਾਕਿਸਤਾਨੀ ਪੰਜਾਬ ਵਿੱਚ ਗਿਆ ਸੀ। ਉਸਨੇ ਵਾਪਿਸ ਪੰਜਾਬ ਵਿੱਚ ਆਕੇ ਪੰਜਾਬੀ ਟ੍ਰਿਬਿਊਨ 1998 ਈਸਵੀ ਖਰਲਾਂ ਬਾਰੇ ਲਿਖਿਆ ਸੀ “ਲਾਹੌਰ ਤੋਂ ਲੈ ਕੇ ਕਮਾਲੀਏ ਤੱਕ ਖਰਲਾਂ ਦੇ ਪਿੰਡ ਵੱਡੀ ਗਿਣਤੀ ਵਿੱਚ ਹਨ। ਇਹ ਇਲਾਕਾ ਹੀ ਗੰਜੀ ਬਾਰ ਕਹਾਉਂਦਾ ਹੈ। ਖਰਲ ਗੋਤ ਮੁਸਲਮਾਨ ਰਾਜਪੂਤਾਂ ਅਤੇ ਜੱਟਾਂ ਦਾ ਗੋਤ ਹੈ। ਖਰਲਾਂ ਨੂੰ ਸ਼ਾਹ ਜਹਾਨੀਆਂ ਫ਼ਕੀਰ ਨੇ ਪ੍ਰੇਰਨਾ ਰਾਹੀਂ ਮੁਸਲਮਾਨ ਬਣਾਇਆ ਸੀ। ਅੱਜ ਵੀ ਜਦੋਂ ਖਰਲਾਂ ਦੇ ਬੱਚਾ ਜੰਮਦਾ ਹੈ ਤਾਂ ਸ਼ਾਹ ਜਹਾਨੀਆਂ ਦੇ ਚੇਲੇ ਇਨ੍ਹਾਂ ਤੋਂ ਨਜ਼ਰਾਨਾ ਲੈਂਦੇ ਹਨ ਖਰਲਾਂ ਦੇ ਅੱਗੇ 21 ਉਪਗੋਤ ਹਨ। ਸ਼ਾਹੀਕੇ, ਨੂੰਹੇਕੇ ਵੇਜੇਕੇ ਆਦਿ। ਮਿਰਜ਼ੇ ਜੱਟ ਦਾ ਸੰਬੰਧ ਖਰਲਾਂ ਵਿੱਚੋਂ ਸ਼ਾਹੀ ਗੋਤ ਨਾਲ ਹੈ । ਖਰਲਾਂ ਦੀ ਬੋਲੀ ਜਾਂਗਲੀ ਹੈ।”

ਮਿਰਜੇ ਜੱਟ ਬਾਰੇ ਪੰਜਾਬੀ ਵਿੱਚ ਕਈ ਲੋਕ ਕੱਥਾਵਾਂ ਤੇ ਕਿੱਸੇ ਲਿਖੇ ਗਏ ਹਨ। ਮਿਰਜੇ ਬਾਰੇ ਪੀਲੂ ਦਾ ਕਿੱਸਾ ਪੰਜਾਬੀ ਜਗਤ ਵਿੱਚ ਬਹੁਤ ਪ੍ਰਸਿੱਧ ਹੋਇਆ ਹੈ। ਖਰਲ 5 ਖਾੜਕੂ ਜੱਟ ਹਨ। ਮਿਰਜ਼ਾ, ਸਹਿਬਾਂ ਤੇ ਮਿਰਜ਼ੇ ਦੀ ‘ਬੱਕੀ ਤਿੰਨਾਂ ਕਬਰਾਂ ਉੱਤੇ ਦਸ ਚੇਤ ਨੂੰ ਮੈਲਾ ਲੱਗਦਾ ਹੈ। ਸ਼ਾਹੀ ਗੋਤ ਦੇ ਖਰਲ ਸਤਿਕਾਰ ਵਜੋਂ ਆਪਣੇ ਵਡੇਰੇ ਮਿਰਜ਼ੇ ਦਾ ਹੁਣ ਵੀ ਨਾਮ ਨਹੀਂ ਲੈਂਦੇ, ਉਸ ਨੂੰ ਬਾਬਾ ਜੀ ਕਹਿਕੇ ਯਾਦ ਕਰਦੇ ਹਨ। ਖਰਲ ਅਜੇ ਵੀ ਬਹੁਤ ਹੀ ਬਹਾਦਰ ਤੇ ਲੜਾਕੂ ਹਨ। ਮਿਰਜ਼ੇ ਦੀ ਕਬਰ ਵੀ ਜ਼ਿਲ੍ਹਾ ਲਾਇਲਪੁਰ ਦੇ ਖੇਤਰ ਵਿੱਚ ਖਰਲ ਜੱਟਾਂ ਦੇ ਇਲਾਕੇ ਵਿੱਚ ਹੀ ਸੀ। ਉਸ ਦਾ ਆਪਣਾ ਪਿੰਡ ਦਾਨਾਬਾਦ ਜ਼ਿਲ੍ਹਾ ਸ਼ੇਖੂਪੁਰਾ ਤਹਿਸੀਲ ਨਨਕਾਣਾ ਸਾਹਿਬ ਵਿੱਚ ਸੀ। ਇਸ ਸਾਰੇ ਇਲਾਕੇ ਵਿੱਚ ਖਰਲਾਂ ਦੀ ਭਾਰੀ ਗਿਣਤੀ ਸੀ। 1883 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਖਰਲ ਜੱਟ 18819 ਅਤੇ ਖਰਲ ਰਾਜਪੂਤ 16284 ਸਨ। ਬਹੁਤੇ ਖਰਲ ਪੱਛਮੀ ਪੰਜਾਬ ਵਿੱਚ ਹੀ ਆਬਾਦ ਹਨ। ਸਭ ਮੁਸਲਮਾਨ ਬਣ ਗਏ ਸਨ। ਇਨ੍ਹਾਂ ਦਾ ਭਾਈਚਾਰਾ ਵੀ ਬਹੁਤ ਵੱਡਾ ਤੇ ਸ਼ਕਤੀਸ਼ਾਲੀ ਹੈ। ਇਹ ਪ੍ਰਾਚੀਨ ਜੱਟ ਕਬੀਲਾ ਹੈ। ਇਹ ਜੱਗਤ ਪ੍ਰਸਿੱਧ ਭਾਈਚਾਰਾ ਹੈ । ਸਰਦਾਰ ਹੁਕਮਾ ਸਿੰਘ ਚਿਮਨੀ ਮਹਾਰਾਜ ਰਣਜੀਤ ਸਿੰਘ ਦਾ ਇਕ ਸੂਰਬੀਰ ਸਰਦਾਰ ਸੀ। ਚਿਮਣੀ ਵੀ ਖਰਲਾਂ ਦਾ ਉਪਗੋਤ ਹੈ। ਖਰਲ ਗੋਤ ਕੇਵਲ ਪੱਛਮੀ ਪੰਜਾਬ ਵਿੱਚ ਹੀ ਉੱਘਾ ਹੈਪੂਰਬੀ ਪੰਜਾਬ ਵਿੱਚ ਖਰਲਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਖਰਲ ਬਹੁਤ ਬਹਾਦਰ ਜੱਟ ਹਨ। ਖਰਲਾਂ ਅਤੇ ਢੱਡਾਂ” ਦੀ ਜ਼ਿਆਦਾ ਆਬਾਦੀ ਪੱਛਮੀ ਪੰਜਾਬ ਦੇ ਲਾਹੌਰ ਤੇ ਮੁਲਤਾਨ ਦੇ ਜੰਗਲੀ ਇਲਾਕਿਆਂ ਵਿੱਚ ਫੈਲੀ ਹੋਈ ਸੀ। ਪੂਰਬੀ ਪੰਜਾਬ ਵਿੱਚ ਵੀ ਖਰਲ ਨਾਮ ਦੇ ਕਈ ਪਿੰਡ ਹਨ। ਇਹ ਖਰਲ ਜੱਟਾਂ ਨੇ ਹੀ ਆਬਾਦ ਕੀਤੇ ਸਨ। ਅਸਲ ਵਿੱਚ ਜੱਟ ਹੀ ਰਾਜਪੂਤਾਂ ਦੇ ਮਾਪੇ ਹਨ।

ਖਰਲ ਗੋਤ ਦਾ ਇਤਿਹਾਸ | Kharal Goat History |

Leave a Comment