ਖਾਰਾ ਨਾਭੇ (ਰਿਆਸਤ) ਵਿੱਚ ਮਿਲਣ ਵਾਲ਼ਾ ਇੱਕ ਜੱਟ ਗੋਤ। ਇਹ ਛੱਤਰੀ (ਕੁਸ਼ੱਤਰੀ) ਹੋਣ ਦਾ ਦਾਅਵਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਨ੍ਹਾਂ ਦਾ ਵਡਾਰੂ ਦਿੱਲੀ ਦਰਬਾਰ ਵਿੱਚ ਇੱਕ ਦਫ਼ਤਰ ਦਾ ਪ੍ਰਬੰਧਕ ਸੀ ਪਰ ਉਸ ਦਾ ਪੁੱਤਰ ‘ਖਾਰਾ’ ਡਾਕੂ ਬਣ ਗਿਆ ਅਤੇ ਖਡੂਰ (ਪੰਜਾਬ) ਵੱਲ ਆ ਗਿਆ, ਜਿੱਥੇ ਕਿਸੇ ਹੋਰ ਜਾਤੀ ਦੀ ਔਰਤ ਨਾਲ ਉਸ ਨੇ ਵਿਆਹ ਕਰਵਾ ਲਿਆ ਅਤੇ ਇੰਝ ਉਹ ਜੱਟ ਬਣ ਗਿਆ ।

ਖਾਰੇ ਇੱਕ ਸਿੱਧ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਦੀ ਸਮਾਧ ਖਡੂਰ ਦੇ ਸਥਾਨ ਤੇ ਹੈ ਅਤੇ ਜਿੱਥੇ ਉਹ ਪੰਜੀਰੀ ਆਦਿ ਦਾ ਚੜ੍ਹਾਵਾ ਚਾੜ੍ਹਦੇ ਹਨ। ਉਹ ਉਨ੍ਹਾਂ ਚਿਰ ਸੱਜਰ ਸੂਈ ਗਾਂ ਮੱਝ ਦਾ ਦੁੱਧ ਦਹੀਂ ਨਹੀਂ ਵਰਤਦੇ, ਜਦੋਂ ਤੱਕ ਉਸ ਦੀ ਸਮਾਧ ਤੇ ਨਾ ਚੜ੍ਹਾਉਣ ਖ਼ਾਸ ਤੌਰ ਤੇ ਵਿਸਾਖ, ਜੇਠ ਅਤੇ ਮੱਘਰ ਮਹੀਨੇ ਦੇ ਦੂਜੇ ਅੱਧ ਦੀ ਪੰਜਵੀਂ ਤਾਰੀਕ ਨੂੰ, ਉਹ ਇਸੇ ਉਦੇਸ਼ ਨਾਲ ਭੇਟ ਚਾੜ੍ਹਦੇ ਹਨ। ਖਾਰਾ ਇੱਕ ਸਿੱਧ ਸੀ ਜੋ ਨੀਂਦਰ ਵਿੱਚ ਸੁੱਤਾ-ਸੁੱਤਾ ਹੀ ਆਪਣੇ ਪਸ਼ੂ ਚਾਰਿਆ ਕਰਦਾ ਸੀ। ਇਕ ਵਾਰ ਉਸ ਦਾ ਸਿਰ ਡਾਕੂਆਂ ਵੱਲੋਂ ਵੱਢ ਦਿੱਤਾ ਗਿਆ ਸੀ, ਪਰ ਉਸਨੇ ਅੱਗੇ ਵਧਣਾ ਜਾਰੀ ਰੱਖਿਆ ਅਤੇ ਕੁੱਝ ਗਜ ਦੂਰ ਉਹ ਡਿੱਗ ਪਿਆ ਸੀ । ਜਿੱਥੇ ਉਹ ਡਿੱਗਿਆ ਸੀ ਹੁਣ ਉੱਥੇ ਉਸ ਦੀ ਸਮਾਧ ਹੈ। ਭਾਵੇਂ ਬਹੁਤ ਸਾਰੇ ਖਾਰੇ ਖਡੂਰ ਛੱਡ ਗਏ ਹਨ, ਪਰ ਪੂਜਾ ਹੁਣ ਵੀ ਕੀਤੀ ਜਾਂਦੀ ਹੈ ਖਰੋਰਾ ਜਾਂ ਖਰੌੜਾ ਪੈ ਗਿਆ।
