ਖੇਰਾ ਜਾਂ ਖੇੜਾ ਮੁਲਤਾਨ ਜ਼ਿਲ੍ਹੇ ਦੀ ਕਬੀਰਵਾਲ਼ਾ ਤਹਿਸੀਲ ਵਿੱਚ ਮਿਲਣ ਵਾਲ਼ਾ ਇੱਕ ਕਾਸਤਕਾਰ ਜੱਟ ਗੋਤ, ਜਿਹੜਾ 13ਵੀਂ ਸਦੀ ਵਿੱਚ ਲੱਖੀ ਜੰਗਲ ਤੋਂ ਆਇਆ ਸੀ। ਇਹ ਲੁਧਿਆਣੇ ਅਤੇ ਅੰਮ੍ਰਿਤਸਰ ਵਿੱਚ ਵੀ ਮਿਲਦੇ ਹਨ। ਇਨ੍ਹਾਂ ਦੇ ਬੰਸਾਵਲੀ ਅੱਗੇ ਦਿੱਤੀ ਗਈ ਹੈ, ਜਿਸ ਅਨੁਸਾਰ ਇਹਨਾਂ ਦੇ ਸੂਰਜ ਵੰਸ਼ੀ ਰਾਜਪੂਤ ਹੋਣ ਦਾ ਦਾਅਵਾ ਕੀਤਾ ਗਿਆ ਹੈ।” ਇਨ੍ਹਾਂ ਦਾ ਮੁੱਢਲਾ ਘਰ ਜਮਨਾ ਦੇ ਕੰਢੇ ਮਥਰਾ ਨਗਰੀ ਸੀ, ਜਿੱਥੋਂ ਇਹ ਉੱਠ ਕੇ ਮਾਲਵੇ ਦੇ ਤੱਖਰ ਪਿੰਡ ਵਿੱਚ ਆ ਗਏ। ਫਿਰ ਖਡੂਰ ਵਿੱਚ ਸਥਾਪਤ ਹੋਣ ਦੇ ਯਤਨ ਨੂੰ ਕੰਗਾਂ ਨੇ ਨਾਕਾਮ ਕਰ ਦਿੱਤਾ ਪਰ ਅੰਤ ਨੂੰ ਇਨ੍ਹਾਂ ਨੇ ਕੰਗਾਂ ਨੂੰ ਹਰਾ ਦਿੱਤਾ ਸੀ, ਖੇੜੇ ਮੌਜੂਦਾ ਥਾਂ ਤੇ ਆਬਾਦ ਹੋ ਗਏ। ਫਿਰ ਇੱਥੋਂ ਅੰਮ੍ਰਿਤਸਰ ਆ ਕੇ ਵਸ ਗਏ । ਖੇੜਾ ਸਿੱਧੂ ਜੱਟਾਂ ਦੀ ਧੀ ਦਾ ਪੁੱਤਰ ਸੀ ਅਤੇ ਆਪਣੇ ਵਿਆਹ ਰਾਹੀਂ ਬਣੇ ਰਿਸ਼ਤੇਦਾਰਾਂ ਨਾਲ ਕੁਰੱਖਤ ਵਿਹਾਰ ਕਰਦਾ ਸੀ। ਉਦੋਂ ਤੋਂ ਖੇੜਾ ਨਾਂ ਪੈ ਗਿਆ । ਖੇੜਾ, ਸ਼ਬਦ ਖਰਵਾ ਭਾਵ ਕੌੜਾ ਤੋਂ ਬਣਿਆ ਹੈ। ਬੰਸਾਵਲੀ ਇੰਝ ਹੈ।

ਰਾਏ -→ਜਾਦੋ→ਬਸਾਲ→ਅਨੰਗ ਪਾਲ→ਹਿਲ ਮਚ→ਜੈਰਸ→ਜੱਟੂ -→ਬੇਆਸ-ਮੰਝ→ਜਾਨੂਨ→ਜੱਜ→ਧੋਰ ਜਾਂ ਢੋਰਮਲ→ਲੱਖੀ ਸੇਨ (ਲਖੀਸਾ)→ ਖੇੜਾ।
