ਗਰਚਾ ਜਾਂ ਗਰਚੇ ਗੋਤ ਦਾ ਇਤਿਹਾਸ | Garcha, Garche Goat History |

ਗਰਚੇ ਜੱਟ ਤੰਵਰ ਰਾਜਪੂਤਾਂ ਦੀ ਇਕ ਸ਼ਾਖ ਹੈ। ਕਿਸੇ ਸਮੇਂ ਇਸ ਕਬੀਲੇ ਦਾ ਦਿੱਲੀ ਉੱਤੇ ਰਾਜ ਹੁੰਦਾ ਸੀ। ਦਿੱਲੀ ਦੇ ਤੰਵਰ ਰਾਜੇ ਅਨੰਗਪਾਲ ਦੂਜੇ ਦੇ ਕੋਈ ਪੁੱਤਰ ਨਹੀਂ ਸੀ । ਚੌਹਾਣਾਂ ਨੇ 1164 ਈਸਵੀ ਦੇ ਲਗਭਗ ਦਿੱਲੀ ਉਨ੍ਹਾਂ ਤੋਂ ਖੋਹ ਲਈ। ਕੁਝ ਸਮੇਂ ਮਗਰੋਂ ਪਿੱਥਵੀ ਰਾਜ ਚੌਹਾਣ ਦਿੱਲੀ ਦਾ ਬਾਦਸ਼ਾਹ ਬਣ ਗਿਆ। ਤੰਵਰ ਦਿੱਲੀ ਦਾ ਇਲਾਕਾ ਛੱਡ ਕੇ ਕਾਫੀ ਗਿਣਤੀ ਵਿੱਚ ਰਾਜਸਤਾਨ ਵਲ ਚਲੇ ਗਏ। ਗਰਚੇ ਵੀ ਦਿੱਲੀ ਦੇ ਖੇਤਰ ਜਮਨਾ ਨਦੀ ਦੇ ਆਲੇ-ਦੁਆਲੇ ਤੋਂ ਉੱਠ ਕੇ ਆਪਣੇ ਤੁਰ ਭਾਈਚਾਰੇ ਨਾਲ ਪਹਿਲਾਂ ਰਾਜਸਤਾਨ ਵੱਲ ਗਏ ਫਿਰ ਲੁਧਿਆਣੇ ਦੇ ਖੇਤਰ ਵਿੱਚ ਆਕੇ ਆਬਾਦ ਹੋ ਗਏ। ਦੱਖਣੀ ਮਾਲਵੇ ਵਿੱਚ ਸਿੱਧੂ ਬਰਾੜ ਕੋਟਕਪੂਰੇ ਤੱਕ ਬਰਾੜ ਕੀ ਖੇਤਰ ਵਿੱਚ ਫੈਲੇ ਹੋਏ ਸਨ। ਮੋਗੇ ਵਿੱਚ ਗਿੱਲਾਂ ਦਾ ਜ਼ੋਰ ਸੀ ਨਿਹਾਲੇਵਾਲਾ ਖੇਤਰ ਵਿੱਚ ਧਾਲੀਵਾਲਾਂ ਦਾ ਕਬਜ਼ਾ ਸੀ। ਲੁਧਿਆਣੇ ਦਾ ਖੇਤਰ ਹੀ ਬੇਆਬਾਦ ਸੀ। ਗਰੇਵਾਲ ਗਰਚਿਆਂ ਤੋਂ ਮਗਰੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਹਨ। ਗਰਚੇ ਲੁਧਿਆਣੇ ਦੇ ਖੇਤਰ ਵਿੱਚ ਬਾਰਵੀਂ ਸਦੀ ਵਿੱਚ ਆਏ ਹਨ। ਗਰੇਵਾਲ 15ਵੀਂ ਸਦੀ ਵਿੱਚ ਆਏ ਹਨ। ਗਰਚੇ ਜਮਨਾ ਦਰਿਆ ਦੇ ਹਰੇ-ਭਰੇ ਇਲਾਕੇ ਵਿੱਚੋਂ ਆਕੇ ਸਤਲੁਜ ਅਤੇ ਬਿਆਸ ਦੇ ਹਰੇ ਭਰੇ ਖੇਤਰਾਂ ਵਿੱਚ ਨਵੇਂ ਪਿੰਡ ਵਸਾਕੇ ਵਸ ਗਏ। ਪਰਮਾਰ ਵੀ ਇਸ ਸਮੇਂ ਹੀ ਆਏ ਸਨ । ਗਰਚੇ ਗੋਤ ਦਾ ਜਨੇਰਾ ਪਿੰਡ ਕੋਹਾੜਾ ਜ਼ਿਲ੍ਹਾ ਲੁਧਿਆਣਾ ਵਿੱਚ ਹੀ ਹੈ। ਇਸ ਤੋਂ ਇਲਾਵਾ ਢੰਡਾਰੀ ਕਲਾਂ, ਢੰਡਾਰੀ ਖੁਰਦ, ਸ਼ੰਕਰ, ਬਿੱਲਗਾ ਅਤੇ ਮਜਾਰਾ ਆਦਿ ਪਿੰਡਾਂ ਵਿੱਚ ਵੀ ਗਰਚੇ ਗੋਤ ਦੇ ਕਾਫੀ ਜੱਟ ਜ਼ਿਮੀਂਦਾਰ ਰਹਿੰਦੇ ਹਨ। ਦੁਆਬੇ ਵਿੱਚ ਵੀ ਫਿਲੌਰ-ਨਵਾਂ ਸ਼ਹਿਰ ਰੋਡ ਤੇ ਗਰਚੇ ਗੋਤ ਦਾ ਗਰਚਾ ਨਾਮ ਦਾ ਇੱਕ ਪੁਰਾਣਾ ਤੇ ਉੱਘਾ ਪਿੰਡ ਹੈ। ਇਸ ਪਿੰਡ ਵਿੱਚ ਗਰਚੇ ਗੋਤ ਦੇ ਜਠੇਰੇ 4 ਆਦੀ ਦੀ ਆਧਿਆਨਾ ਸਥਾਨ ਤੇ ਮੜੀ ਹੈ। ਗਰਚੇ ਗੋਤ ਦੇ ਲੋਕ ਪੂਜਾ ਕਰਦੇ ਹਨ। ਆਦੀ ਮਹਾਨ ਸੰਨਿਆਸੀ ਸੀ । ਗਰਚਿਆਂ ਦੇ ਪਰੋਹਤ ਬ੍ਰਾਹਮਣ ਹਨ । ਰੋਪੜ ਜ਼ਿਲ੍ਹੇ ਵਿੱਚ ਵੀ ਇੱਕ ਪਿੰਡ ਦਾ ਨਾਮ ਗਰਚਾ ਹੈ । ਇਹ ਵੀ ਗਰਚੇ ਭਾਈਚਾਰੇ ਦਾ ਪਿੰਡ ਹੈ। ਦੁਆਬੇ ਵਿੱਚ ਗਰਚੇ ਦਲਿਤ ਜਾਤੀ ਵਿੱਚ ਵੀ ਹਨ। ਕੁਝ ਹਿੰਦੂ ਵੀ ਹਨ। ਮਾਨਸਾ ਇਲਾਕੇ ਦੇ ਪਿੰਡ ਬੀਰੋਕੇ ਕਲਾਂ ਵਿੱਚ ਦਲਿਉ, ਔਲਖ, ਚਹਿਲ ਤੇ ਗਰਚੇ ਜੱਟ ਵਸਦੇ ਹਨ। ਗਰਚੇ ਆਪਣਾ ਪਿਛੋਕੜ ਲੁਧਿਆਣਾ ਜ਼ਿਲ੍ਹਾ ਹੀ ਦਸਦੇ ਹਨ।

ਗਰਚਾ ਜਾਂ ਗਰਚੇ ਗੋਤ ਦਾ ਇਤਿਹਾਸ | Garcha, Garche Goat History |

ਲੁਧਿਆਣੇ ਜ਼ਿਲ੍ਹੇ ਦੇ ਗਰਚੇ ਜੱਟ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਕਾਫੀ ਪ੍ਰਭਾਵਸ਼ਾਲੀ ਹਨ। ਇਨ੍ਹਾਂ ਦੀ ਆਰਥਕ ਹਾਲਤ ਵੀ ਠੀਕ ਹੈ। ਇਨ੍ਹਾਂ ਦੇ ਕੁਝ ਪਿੰਡ ਪਾਇਲ ਕੋਲ ਵੀ ਹਨ। ਢੰਡਾਰੀ ਪਿੰਡ ਦੇ ਸਰਦਾਰ ਅਸ਼ੋਕ ਸਿੰਘ ਗਰਚਾ ਨੇ ਵੀ ਲੇਖਕ ਨੂੰ ਗਰਚੇ ਗੋਤ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ। ਸੀੜੇ, ਚੰਦੜ, ਢੰਡੇ, ਕੰਧੋਲੇ, ਖੋਸੇ, ਨੈਨ ਵੀ ਤੂਰਾਂ ਦੇ ਹੀ ਉਪਗੋਤ ਹਨ। ਬਹੁਤੇ ਗਰਚੇ ਲੁਧਿਆਣੇ ਤੇ ਦੁਆਬੇ ਵਿੱਚ ਹੀ ਆਬਾਦ ਹਨ। ਪੰਜਾਬ ਵਿੱਚ ਗਰਚੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਤੂਰਾਂ ਦਾ ਇੱਕ ਉਪਗੋਤ ਹੈ। ਤੂਰ ਜੱਟਾਂ ਦਾ ਪੁਰਾਣਾ ਗੋਤ ਹੈ। ਇਹ ਆਪਣਾ ਸੰਬੰਧ ਮਹਾਂਭਾਰਤ ਦੇ ਪਾਂਡੋ ਨਾਲ ਜੋੜਦੇ ਹਨ। ਮਹਾਂਭਾਰਤ ਦੇ ਸਮੇਂ ਵੀ ਪੰਜਾਬ ਵਿੱਚ (83) ਜੱਟ ਕਬੀਲੇ ਆਬਾਦ ਸਨ । ਜੱਟਾਂ ਤੇ ਖੱਤਰੀਆਂ ਦੇ ਕਈ ਗੋਤ ਸਾਂਝੇ ਹਨ। ਜੱਟਾਂ ਦੇ ਕਈ ਪ੍ਰਾਚੀਨ ਰਾਜਘਰਾਣੇ ਭਾਰਤ ਦੇ ਪ੍ਰਾਚੀਨ ਇਤਿਹਾਸ ਵਿੱਚ ਬਹੁਤ ਉੱਘੇ ਤੇ ਸ਼ਕਤੀਸ਼ਾਲੀ ਸਨ। ਗਰਚਾ ਵੀ ਜੱਟਾਂ ਦਾ ਇੱਕ ਉੱਘਾ ਤੇ ਛੋਟਾ ਗੋਤ ਹੈ। ਤੂਰਾਂ ਦੀਆਂ ਕਈ ਮੂੰਹੀਆਂ ਹਨ। ਅਸਲ ਵਿੱਚ ਤੂਰਾਂ ਜਾਂ ਤੰਵਰਾਂ ਦਾ ਮੁੱਢਲਾ ਘਰ ਮੱਧ ਏਸ਼ੀਆ ਦਾ ਤੁਰਕਸਤਾਨ ਖੇਤਰ ਹੀ ਹੈ। ਬਹੁਤੀਆਂ ਜੱਟ ਜਾਤੀਆਂ ਇਰਾਨ ਤੇ ਅਫਗਾਨਸਤਾਨ ਦੇ ਰਸਤੇ ਹੀ ਵੱਖ ਵੱਖ ਸਮੇਂ ਭਾਰਤ ਵਿੱਚ ਪਹੁੰਚੀਆਂ ਸਨ। ਸਿੰਧ, ਜ਼ਮਨਾ ਤੇ ਰਾਵੀ ਆਦਿ ਦਰਿਆਵਾਂ ਦੇ ਖੇਤਰਾਂ ਵਿੱਚ ਸਦਾ ਲਈ ਆਬਾਦ ਹੋ ਗਈਆਂ। ਪਹਿਲਾਂ ਗਰਚੇ ਕੇਵਲ ਜਮਨਾ ਦੇ ਖੇਤਰ ਵਿੱਚ ਹੀ ਆਬਾਦ ਸਨ । ਹੁਣ ਮਾਲਵੇ ਤੇ ਦੁਆਬੇ ਵਿੱਚ ਦੂਰ- ਦੂਰ ਤੱਕ ਵਸਦੇ ਹਨ। ਗਰਚਾ ਜੱਗਤ ਪ੍ਰਸਿੱਧ ਗੋਤ ਹੈ।

ਪੰਜਾਬ ਵਿੱਚ ਜੱਟਾਂ ਦਾ ਬੋਲਬਾਲਾ ਹੈ। ਇਨ੍ਹਾਂ ਦਾ ਸਮਾਜਿਕ ਤੇ ਰਾਜਨੀਤਕ ਦਰਜਾ ਵੀ ਰਾਜਪੂਤਾਂ ਅਤੇ ਬ੍ਰਾਹਮਣਾਂ ਆਦਿ ਤੋਂ ਉੱਚਾ ਹੋ ਗਿਆ ਹੈ। ਆਰਥਕ ਹਾਲਤ ਚੰਗੇਰੀ ਹੋਣ ਕਾਰਨ ਜੀਵਨ ਪੱਧਰ ਵੀ ਉੱਚਾ ਹੋ ਗਿਆ ਹੈ।

ਗਰਚਾ ਜਾਂ ਗਰਚੇ ਗੋਤ ਦਾ ਇਤਿਹਾਸ | Garcha, Garche Goat History |

Leave a Comment

error: Content is protected !!