ਗਰਲੋ ਬੇਟ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਗਰਲੋ ਬੇਟ, ਬਲਾਚੌਰ – ਰੂਪ ਨਗਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਢਾਈ ਸੌ ਸਾਲ ਪੁਰਾਣਾ ਵੱਸਿਆ ਹੋਇਆ ਹੈ। ਇੱਥੇ ਪਿੰਡ ਗਰੇਵਾਲ (ਰੋਪੜ) ਤੋਂ ਆ ਕੇ ਕੁਝ ਲੋਕ ਵੱਸੇ ਸਨ ਜਿਸ ਤੋਂ ਇਸ ਪਿੰਡ ਦਾ ਨਾਂ ਗਰਲੋ ਪੈ ਗਿਆ। ਅਤੇ ਇਹ ਪਿੰਡ ਬੇਟ ਖੇਤਰ ਵਿੱਚ ਹੋਣ ਕਰਕੇ ਪਿੰਡ ਦੇ ਨਾਂ ਨਾਲ ‘ਬੇਟ’ ਸ਼ਬਦ ਵੀ ਜੁੜ ਗਿਆ।
ਇਸ ਪਿੰਡ ਵਿੱਚ ਇੱਕ ਹਰੀਜਨ ਧਰਮਸ਼ਾਲਾ, ਹਰੀਜਨ ਸੰਤ ਟਹਿਲ ਦਾਸ ਦੀ ਸਮਾਧ ਅਤੇ ਬਾਬਾ ਅਬਦੁੱਲੇ ਸ਼ਾਹ ਮੁਸਲਮਾਨ ਫਕੀਰ ਦੀ ਜਗ੍ਹਾ ਹੈ ਜਿੱਥੇ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ। ਅੰਗਰੇਜ਼ਾਂ ਦੇ ਰਾਜ ਵੇਲੇ ਇਹ ਪਿੰਡ ਇੱਕ ਵੱਡਾ ਵਪਾਰਕ ਕੇਂਦਰ ਸੀ ਜੋ ਖੰਡਸਾਰੀ ਦੀ ਮੰਡੀ ਵਜੋਂ ਕਾਫੀ ਪ੍ਰਸਿੱਧ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ