ਗੁਰਮ
ਸਥਿਤੀ :
ਤਹਿਸਲੀ ਲੁਧਿਆਣਾ ਦਾ ਪਿੰਡ ਗੁਰਮ, ਸਾਹਨੇਵਾਲ-ਡੇਹਲੋਂ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕਿੱਲ੍ਹਾ ਰਾਏਪੁਰ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ‘ਗੁਰਮ’ ਗੋਤ ਦੇ ਲੋਕਾਂ ਨੇ ਵਸਾਇਆ ਇਸ ਕਰਕੇ ਇਸ ਦਾ ਨਾਂ ‘ਗੁਰਮ’ ਪੈ ਗਿਆ। ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਇਸ ਪਿੰਡ ਵਿੱਚ ਹੋਇਆ ਅਤੇ ਇੱਥੇ ਉਹਨਾਂ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਗੁਰਦੁਆਰਾ ਹੈ ਜਿੱਥੇ 26 ਅਤੇ 21 ਜਨਵਰੀ ਨੂੰ ਮੇਲਾ ਲਗਦਾ ਹੈ ਅਤੇ ਦੀਵਾਨ ਸਜਾਏ ਜਾਂਦੇ ਹਨ।
ਪਿੰਡ ਵਿੱਚ ਇੱਕ ਬਾਬਾ ਦੁਪਾਹਰ ਦਾਸ ਦੀ ਸਮਾਧ ਹੈ ਜਿਸ ਦੀ ਮਾਨਤਾ ਸਾਰੇ ਪਿੰਡ ਵਾਸੀ ਕਰਦੇ ਹਨ ਅਤੇ ਇੱਥੇ ਦੱਸਵੀਂ ਨੂੰ ਲੋਕਾਂ ਦਾ ਇੱਕਠ ਹੁੰਦਾ ਹੈ। ਇਸ ਸਮਾਧ ਨਾਲ 350 ਵਿਘੇ ਜ਼ਮੀਨ ਹੈ ਜਿਸ ਦੀ ਆਮਦਨ ਪਿੰਡ ਦੀ ਪੰਚਾਇਤ ਲੈਂਦੀ ਹੈ ਅਤੇ ਸਾਰਾ ਪ੍ਰਬੰਧ ਕਰਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ