ਇਹ ਗਹਿਲੋਤ ਰਾਜਪੂਤਾਂ ਵਿੱਚੋਂ ਹਨ। ਇਹ ਸ਼ਿਵ ਦੀ ਬੰਸ ਵਿਚੋਂ ਹਨ। ਜੱਟਾਂ ਦੇ ਮਾਨ ਭੁੱਲਰ, ਹੇਹਰ, ਗੋਦਾਰੇ, ਪੂੰਨੀਆਂ ਆਦਿ 12 ਗੋਤ ਸ਼ਿਵਗੋਤਰੀ ਹਨ। ਇਹ ਬਹੁਤ ਹੀ ਪੁਰਾਣੇ ਜੱਟ ਕਬੀਲੇ ਹਨ। ਐਚ. ਏ. ਰੋਜ਼ ਨੇ ਵੀ ਆਪਣੀ ਖੋਜ ਪੁਸਤਕ ਵਿੱਚ ਗੋਦਾਰਿਆਂ ਬਾਰੇ ਲਿਖਿਆ ਹੈ “ਗੋਦਾਰਾ ਜੱਟ ਸ਼ਿਵਗੋਤਰੀ ਹਨ। ਇਹ ਬਹੁਤੇ ਸਰਸਾ, ਹਿਸਾਰ ਤੇ ਫਤਿਹਾਬਾਦ ਦੇ ਇਲਾਕੇ ਵਿੱਚ ਹਨ। ਇਹ ਨਿਮਬੂ ਜੀ ਨੂੰ ਆਪਣੀ ਬੰਸ ਦਾ ਮੋਢੀ ਮੰਨਦੇ ਹਨ। ਜਿਸਨੇ ਬੀਕਾਨੇਰ ਦੇ ਨਜ਼ਦੀਕ ਇਕ ਪਿੰਡ ਬੰਨਿਆ ਸੀ ਉਹ ਆਪਣੇ ਵਿੱਚੋਂ ਕੋਈ ਮੁਖੀਆ ਨਾ ਚੁਣ ਸਕੇ। ਉਨ੍ਹਾਂ ਨੇ ਜੋਧਪੁਰ ਦੇ ਰਾਜੇ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਇਕ ਛੋਟਾ ਲੜਕਾ ਉਨ੍ਹਾਂ ਨੂੰ ਦੇ ਦੇਣ ਤਾਕਿ ਉਹ ਉਸ ਨੂੰ ਆਪਣਾ ਹਾਕਮ ਬਣਾ ਲੈਣ। ਇਸ ਲਈ ਉਸ ਨੇ ਉਨ੍ਹਾਂ ਨੂੰ ਆਪਣਾ ਪੁੱਤਰ ਬੀਕਾ ਰਾਜਾ ਬਣਾਉਣ ਲਈ ਦੇ ਦਿੱਤਾ। ਉਸ ਦੇ ਮਾਣ ਤੇ ਸਤਿਕਾਰ ਲਈ ਬੀਕਾਨੇਰ ਦੀ ਨੀਂਹ ਰੱਖੀ ਗਈ। ਉਸ ਦਿਨ ਤੋਂ ਬੀਕਾਨੇਰ ਦੇ ਰਾਜੇ ਦੇ ਮੱਥੇ ਤੇ ਰਾਜ ਤਿਲਕ ਗੋਦਾਰੇ ਜੱਟ ਵਲੋਂ ਹੀ ਲਾਇਆ ਜਾਂਦਾ ਹੈ। ਇਸ ਕਾਰਨ ਪ੍ਰਵਾਰਕ ਪ੍ਰੋਹਤ ਤੋਂ ਰਾਜਤਿਲਕ ਨਹੀਂ ਲਵਾਇਆ ਜਾਂਦਾ” ਤਿਲਕ ਕੇਵਲ ਪਾਂਡੂ ਬੰਸੀ ਗੋਂਦਾਰੇ ਹੀ ਜਾਂਦੇ ਹਨ। ਕਿਸੇ ਸਮੇਂ ਬੀਕਾਨੇਰ ਦੇ ਖੇਤਰ ਤੇ ਜੱਟ ਕਬੀਲਿਆਂ ਪੂੰਨੀਆ, ਗੋਦਾਰਾ, ਜੋਹੀਏ, ਸਾਰਨ, ਬੈਹਿਣੀਵਾਲ ਤੇ ਮਾਹਿਲ ਗੋਤ ਦੇ ਜੱਟਾਂ ਨੇ ਆਪਣਾ ਕਬਜ਼ਾ ਕਰ ਰਖਿਆ ਸੀ। ਇਹ ਲੋਕ ਆਪਸ ਵਿੱਚ ਵੀ ਲੜਦੇ ਝਗੜਦੇ ਰਹਿੰਦੇ ਸਨ। ਗੋਂਦਾਰੇ ਸਭ ਤੋਂ ਤਾਕਤਵਰ ਤੇ ਲੜਾਕੂ ਸਨ ਪਰ ਇਨ੍ਹਾਂ ਵਿੱਚ ਵੀ ਏਕਤਾ ਨਹੀਂ ਸੀ। ਜੱਟਾਂ ਵਿੱਚ ਜੇ ਫੁੱਟ ਨਾ ਹੋਵੇ ਤਾਂ ਦੁਨੀਆਂ ਵਿੱਚ ਇਨ੍ਹਾਂ ਵਰਗੀ ਕੋਈ ਬਹਾਦਰ ਕੌਮ ਨਹੀਂ ਹੈ। ਰਾਉ ਬੀਕੇ ਦਾ ਜਨਮ 5 ਅਗਸਤ 1438 ਈਸਵੀ ਨੂੰ ਜੋਧਪੁਰ ਦੇ ਰਾਜਾ ਰਾਊ ਜੋਧ ਦੇ ਘਰ ਰਾਠੌਰ ਬੰਸ ਵਿੱਚ ਹੋਇਆ ਸੀ। 1459 ਈਸਵੀ ਵਿੱਚ ਇਸ ਬੰਸ ਦੀ ਰਿਆਸਤ ਜੋਧਪੁਰ ਦੀ ਰਾਜਧਾਨੀ ਕਿਲ੍ਹਾ ਮਹਿਰਾਨਗੜ੍ਹ ਵਿੱਚ ਸੀ। 1470 ਈਸਵੀ ਦੇ ਲਗਭਗ ਰਾਉ ਬੀਕਾ ਨੇ ਭੱਟੀਆਂ ਤੇ ਜਾਟਾਂ ਨੂੰ ਹਰਾਕੇ ਆਪਣੀ ਬੀਕਾਨੇਰ ਰਿਆਸਤ ਦੇ ਖੇਤਰ ਵਿੱਚ ਕਾਫੀ ਵਾਧਾ ਕਰ ਲਿਆ। ਗੋਦਾਰੇ ਜੱਟਾਂ ਨਾਲ ਇਸ ਰਿਆਸਤ ਦੇ ਸੰਬੰਧ ਮਿੱਤਰਾਂ ਵਾਲੇ ਹੀ ਰਹੇ। ਰਾਜਸਤਾਨ ਤੇ ਹਰਿਆਣੇ ਵਿੱਚ ਗੋਦਾਰੇ ਜੱਟ ਹਿੰਦੂ ਹਨ। ਅਬੋਹਰ, ਮਲੋਟ ਤੇ ਮਾਨਸਾ ਦੇ ਪੰਜਾਬੀ ਇਲਾਕੇ ਵਿੱਚ ਵੀ ਗੋਦਾਰੇ ਹਿੰਦੂ ਜਾਟ ਹਨ। ਮਲੋਟ ਦੇ ਗੋਦਾਰੇ ਚੌਧਰੀ ਵਪਾਰੀ ਬਣਕੇ ਕਾਫੀ ਉਨੱਤੀ ਕਰ ਗਏ ਹਨ। ਹਰਿਆਣੇ, ਰਾਜਸਤਾਨ ਤੇ ਪੰਜਾਬ ਵਿੱਚ ਗੋਦਾਰੇ ਬਿਸ਼ਨੋਈ ਵੀ ਬਣ ਗਏ ਹਨ। ਅਬੋਹਰ ਦੇ ਖੇਤਰ ਵਿੱਚ ਸੀਤੋ ਗਣੋ ਗੋਦਾਰੇ ਚੌਧਰੀਆਂ ਦੇ ਕਾਫੀ ਘਰ ਹਨ। ਪਿੰਡ ਰਸੂਲਪੁਰ ਮਲ੍ਹਾ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਕੁਝ ਗੋਂਦਾਰੇ ਹਨ।

ਗੋਂਦਾਰੇ, ਪੂੰਨੀਏ, ਮਾਹਲ, ਸਾਰਨ ਤੇ ਜੋਈਏ ਆਦਿ ਜਟ ਰਾਠੌਰਾਂ ਤੋਂ ਤੰਗ ਆਕੇ ਪੰਦਰ੍ਹਵੀਂ ਸਦੀ ਤੋਂ ਮਗਰੋਂ ਹੀ ਰਾਜਸਤਾਨ ਤੋਂ ਪੰਜਾਬ ਵਿੱਚ ਦੋਬਾਰਾ ਆਏ ਸਨ। ਪੰਜਾਬ ਦੇ ਮੁਕਤਸਰ, ਫਰੀਦਕੋਟ, ਬਠਿੰਡਾ, ਮਾਨਸਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਗੋਦਾਰੇ ਜੱਟ ਕਾਫੀ ਵਸਦੇ ਹਨ। ਮਾਲਵੇ ਵਿੱਚ ਗੋਂਦਾਰੇ ਜੱਟਾਂ ਦੀ ਵਸੋਂ ਵਾਲੇ ਪ੍ਰਸਿੱਧ ਪਿੰਡ ਬਰਗਾੜੀ, ਗੋਂਦਾਰੇ, ਜਿਉਣਸਿੰਘ ਵਾਲਾ, ਮੱਤਾ, ਡੇਲਿਆਂ ਵਾਲੀ, ਲਧਾਈਕੇ, ਰਟੌਲ, ਘੁਮਿਆਰਾ, ਲਹਿਰਾ ਮੁਹੱਬਤ ਤੇ ਭਦੌੜ ਆਦਿ ਹਨ। ਪੰਜਾਬ ਵਿੱਚ ਗੋਂਦਾਰੇ ਜੱਟਾਂ ਦੀ ਵਸੋਂ ਕੇਵਲ ਮਾਲਵੇ ਵਿੱਚ ਹੀ ਹੈ। ਇਹ ਬਹੁਤ ਹੀ ਘੱਟ ਗਿਣਤੀ ਵਿੱਚ ਹਨ। ਪੰਜਾਬ ਵਿੱਚ ਬਹੁਤੇ ਗੋਂਦਾਰੇ ਜੱਟ ਸਿੱਖ ਹੀ ਹਨ। ਰਾਜਸਤਾਨ ਤੇ ਹਰਿਆਣੇ ਦੇ ਹਿੰਦੂ ਗੋਂਦਾਰੇ ਪੰਜਾਬ ਦੇ ਜੱਟ ਸਿੱਖ ਗੋਂਦਾਰਿਆਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ। ਗੋਦਾਰਾ ਅਤੇ ਗੋਂਦਾਰਾ ਇਕੋ ਹੀ ਗੋਤ ਹੈ। ਉੱਚਾਰਨ ਵਿੱਚ ਹੀ ਫਰਕ ਹੈ। ਹਰਿਆਣੇ ਦਾ ਪ੍ਰਸਿੱਧ ਲੀਡਰ ਚੌਧਰੀ ਮਨੀ ਰਾਮ ਗੋਦਾਰਾ ਬਿਸ਼ਨੋਈ ਹੈ। ਮੁਕਤਸਰ ਦੇ ਖੇਤਰ ਮਲੋਟ ਦੇ ਚੌਧਰੀ ਸੂਰਜਾ ਮਲ ਦੀ ਬੰਸ ਦੇ ਲੋਕ ਵੀ ਗੋਦਾਰੇ ਜਾਟ ਹਨ। ਇਹ ਵਪਾਰੀ ਹਨ। ਬੀਕਾਨੇਰ ਦਾ ਖੇਤਰ ਹੀ ਗੋਦਾਰੇ ਜਾਟਾਂ ਤੇ ਜੱਟਾਂ ਦਾ ਪੁਰਾਣਾ ਹੋਮਲੈਂਡ ਸੀ। ਪਾਂਡੂ ਇਨ੍ਹਾਂ ਦਾ ਮੁੱਖੀਆ ਸੀ। ਗੋਦਾਰੇ ਹਿੰਦੂ ਜਾਟ ਵੀ ਹਨ ਅਤੇ ਸਿੱਖ ਜੱਟ ਵੀ ਹਨ। ਜਾਟ ਅਤੇ ਜੱਟ ਸ਼ਬਦ ਵਿੱਚ ਭਾਸ਼ਾ ਪੱਖੋਂ ਹੀ ਅੰਤਰ ਹੈ, ਜਦੋਂ ਕਿ ਸਮਾਜਿਕ, ਸਭਿਆਚਾਰਕ ਤੇ ਆਰਥਕ ਪੱਖੋਂ ਦੋਹਾਂ ਵਿੱਚ ਇਕਸਾਰਤਾ ਹੈ। ਜਾਟਾਂ ਦੇ ਗੋਤ ਪੰਜਾਬੀ ਜੱਟਾਂ ਨਾਲ ਰਲਦੇ-ਮਿਲਦੇ ਹਨ। ਪਿਛੋਕੜ ਵੀ ਸਾਂਝਾ ਹੈ। ਗੋਂਦਾਰਾ ਜੱਟਾਂ ਦਾ ਬਹੁਤ ਹੀ ਪ੍ਰਸਿੱਧ ਤੇ ਖਾੜਕੂ ਗੋਤ ਹੈ। ਕੈਪਟਿਨ ਦਲੀਪ ਸਿੰਘ ਅਹਿਲਾਵਤ ਨੇ ਆਪਣੀ ਪੁਸਤਕ ‘ਜਾਟ ਬੀਰੋਂ ਕਾ ਇਤਿਹਾਸ’ ਵਿੱਚ ਲਿਖਿਆ ਹੈ ਕਿ ਗੋਦਾਰੇ ਬਹੁਤ ਸ਼ਕਤੀਸ਼ਾਲੀ ਜੱਟ ਸਨ । ਇਨ੍ਹਾਂ ਦਾ ਬੀਕਾਨੇਰ ਖੇਤਰ ਵਿੱਚ ਸਤ ਸੌਂ ਪਿੰਡਾਂ ਤੇ ਕਬਜ਼ਾ ਸੀ। ਪਾਂਡੂ ਗੋਦਾਰੇ ਤੋਂ ਇੱਕ ਗਲਤੀ ਹੋ ਗਈ। ਉਸਨੇ ਕਿਸੇ ਜੱਟ ਇਸਤਰੀ ਨੂੰ ਜਬਰੀ ਚੁੱਕ ਲਿਆ। ਸਾਰੇ ਜੱਟ ਉਸ ਨਾਲ ਨਾਰਾਜ਼ ਹੋ ਗਏ ਇਸ ਕਾਰਨ ਪਾਂਡੂ ਗੋਦਾਰੇ ਨੇ ਜੱਟਾਂ ਵਿਰੁੱਧ ਬੀਕਾ ਰਾਠੌਰ ਦੀ ਸਹਾਇਤਾ ਕੀਤੀ। ਬੀਕੇ ਨੇ ਗੋਦਾਰੇ ਜੱਟਾਰ ਦੀ ਜਰਾਇਤਾ ਨਾਲ ਸੋਈਆਂ, ਪੂੰਨੀਆਂ, ਸਾਰਥੀ ਆਦਿ ਤੋਂ ਉਨ੍ਹਾਂ ਦੇ ਸਾਰੇ ਇਲਾਕੇ ਜਿੱਤ ਲਏ। ਜੱਟਾਂ ਦੀ ਆਪਸੀ ਫੁੱਟ ਕਾਰਨ ਬੀਕਾਨੇਰ ਦੇ ਇਸ ਜੰਗਲੀ ਖੇਤਰ ਲਾਕੇ ਜੱਟ ਦੇ ਛੋਟੇ ਛੋਟੇ ਸਾਰੇ ਰਾਜ ਖ਼ਤਮ ਹੋ ਗਏ। ਰਾਠੌਰ ਬੰਸ ਦਾ ਰਾਜ ਕਾਇਮ ਹੋਣ ਨਵੇਚ ਬੀਕਾਨੇਰ ਖੇਤਰ ਤੋਂ ਕਈ ਜੱਟ ਕਬੀਲੇ ਪੰਜਾਬ ਵੱਲ ਆ ਗਏ। ਪੰਜਾਬ ਪ੍ਰਾਚੀਨ ਸਮੇਂ ਤੋਂ ਹੀ ਜੱਟ ਕਬੀਲਿਆਂ ਦਾ ਘਰ ਸੀ।
