ਗੱਗੋਮਾਹਲ ਪਿੰਡ ਦਾ ਇਤਿਹਾਸ | Gaggo Mahal Village History

ਗੱਗੋਮਾਹਲ

ਗੱਗੋਮਾਹਲ ਪਿੰਡ ਦਾ ਇਤਿਹਾਸ | Gaggo Mahal Village History

ਸਥਿਤੀ :

ਤਹਿਸੀਲ ਅਜਨਾਲਾ ਦਾ ਪਿੰਡ ਗੱਗੋਮਾਹਲ, ਅੰਮ੍ਰਿਤਸਰ-ਅਜਨਾਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੋਟਲਾ ਗੁਜਰਾਂ ਤੋਂ 11 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਬਹੁਤ ਪੁਰਾਣਾ ਵੱਸਿਆ ਦੱਸਿਆ ਜਾਂਦਾ ਹੈ। ਪਿੰਡ ਦੇ ਬਜ਼ੁਰਗਾ ਅਨੁਸਾਰ ਜੱਟ ਜਾਤੀ ਦੇ ਇੱਕ ਵਡੇਰੇ ਬਾਬਾ ਗੱਗੋ ਨੇ ਇਹ ਪਿੰਡ ਵਸਾਇਆ ਸੀ। ਬਾਬਾ ਗੱਗੋ ਦੀ ਗੋਤ ਮਾਹਲ ਸੀ ਜਿਸ ਕਰਕੇ ਪਿੰਡ ਦਾ ਨਾਂ ਬਾਬਾ ਗੱਗੋਮਾਹਲ ਪੈ ਗਿਆ ਅਤੇ ਵਿਗੜਦਾ ਵਿਗੜਦਾ ਸਿਰਫ ‘ਗੱਗੋਮਾਹਲ’ ਬਣ ਗਿਆ। ਬਾਬਾ ਗੱਗੋ ਦੇ ਤਿੰਨ ਭਰਾਵਾਂ ਕਲੋ, ਸੁਲਤਾਨ, ਲੌਗੋ ਅਤੇ ਭੈਣ ਸੂਫੀ ਨੇ ਕਲੋਮਾਹਲ, ਸੁਲਤਾਲ ਮਾਹਲ, ਲੌਂਗੋਮਾਹਲ ਤੇ ਸੂਫੀਆਂ ਪਿੰਡ ਗੱਗੋਮਾਹਲ ਦੇ ਨਾਲ ਵਸਾਏ। ਬਾਬਾ ਗੱਗੋ ਦੀ ਯਾਦ ਵਿੱਚ ਪਿੰਡ ਵਿੱਚ ਬਣੀ ਮਜ਼ਾਰ ਤੇ ਮਾਹਲ ਜਾਤੀ ਦੇ ਨਾਲ ਸੰਬੰਧਿਤ ਨਵਵਿਆਹੇ ਜੋੜੇ ਮੱਥਾ ਟੇਕਣ ਪਿੱਛੋਂ ਹੀ ਆਪਣੇ ਘਰ ਜਾਂਦੇ ਹਨ।

ਇਸ ਪਿੰਡ ਦੀ ਹਰੀਜਨ ਪੱਤੀ ਵਿਚੋਂ ਭਾਈ ਸਾਹਿਬ ਜੈਤਾ ਜੀ ਹੋਏ ਹਨ ਜਿਹਨਾਂ ਨੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤੇ ਗਏ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆਂਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ, ਰੰਗਰੇਟਾ ਗੁਰੂ ਕਾ ਬੇਟਾ’ ਦਾ ਖਿਤਾਬ ਲਿਆ ਅਤੇ ਅੰਮ੍ਰਿਤ ਛੱਕ ਕੇ ਬਾਬਾ ਜੀਵਨ ਸਿੰਘ ਬਣੇ।

ਪਿੰਡ ਵਿੱਚ ਚਾਰ ਗੁਰਦੁਆਰਿਆਂ ਤੇ ਇੱਕ ਮੰਦਰ ਤੋਂ ਇਲਾਵਾ ਇੱਕ ਮੁਸਲਮਾਨ ਫਕੀਰ ਦੀ ਮਜ਼ਾਰ, ਭਾਈ ਜੈਤਾ ਜੀ ਦਾ ਦੇਹੁਰਾ ਅਤੇ ਬ੍ਰਹਮ ਗਿਆਨੀ ਬਾਬਾ ਗਿਆਨ ਦਾਸ ਜੀ ਦਾ ਗੁਰਦੁਆਰਾ ਵੀ ਹੈ। 27 ਸਾਉਣ ਨੂੰ ਮੁਸਲਮਾਨ ਫਕੀਰ ਦੀ ਮਜ਼ਾਰ ‘ਤੇ ਭਾਰੀ ਮੇਲਾ ਲੱਗਦਾ ਹੈ ਅਤੇ ਛਿੰਝ ਪੈਂਦੀ ਹੈ।

ਪਿੰਡ ਦੇ ਇੱਕ ਵਿਅਕਤੀ ਚਰਨ ਦਾਸ, ਸ੍ਰੀ ਜਵਾਹਰ ਲਾਲ ਨਹਿਰੂ ਤੇ ਸ੍ਰੀਮਤੀ ਇੰਦਰਾਂ ਦੇ ਮੁੱਖ ਸਕੱਤਰ ਰਹੇ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!