ਘਨੌਲੀ
ਸਥਿਤੀ :
ਤਹਿਸੀਲ ਰੂਪ ਨਗਰ ਦਾ ਪਿੰਡ ਘਨੌਲੀ, ਰੂਪ ਨਗਰ – ਨੰਗਲ ਸੜਕ ‘ਤੇ ਸਥਿਤ ਹੈ ਇਸਦੇ ਨਾਲ ਰੇਲਵੇ ਸਟੇਸ਼ਨ ਘਨੌਲੀ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਇਹ ਪਿੰਡ ਬਹੁਤ ਸਮੇਂ ਪਹਿਲਾਂ ਇੱਕ ਮੁਗ਼ਲ ਇਸਤਰੀ ਨੇ ਵਸਾਇਆ ਸੀ। ਸ਼ਾਇਦ ਉਸਦਾ ਨਾਂ ਪਹਿਲਾਂ ਘਾਹ ਵਾਲੀ ਵਜੋਂ ਜਾਣਿਆ ਜਾਂਦਾ ਸੀ। ਪਰ ਹੌਲੀ ਹੌਲੀ ਇਸ ਪਿੰਡ ਦਾ ਨਾਂ ਘਨੌਲੀ ਪੈ ਗਿਆ। ਮੁਗ਼ਲਾਂ ਤੋਂ ਬਾਅਦ ਇੱਥੇ ਭੁਪਾਲ ਸਿੰਘ ਵਿਰਕ ਨੇ ਸਿੰਘਪੁਰਾ (ਲਾਹੌਰ) ਤੋਂ ਆ ਕੇ ਇੱਥੇ ਸਥਿਤ ਕਿਲ੍ਹੇ ਵਿੱਚ ਰਿਆਸਤ ਸਾਂਭੀ।
ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਹੈ ਜਿੱਥੇ ਜੈਤੋਂ ਦੇ ਮੋਰਚੇ ਨੂੰ ਜਾਂਦੇ ਲੋਕਾਂ ਨੂੰ ਠਹਿਰਾਇਆ ਤੇ ਲੰਗਰ ਛਕਾਇਆ ਜਾਂਦਾ ਸੀ। ਪਿੰਡ ਵਿੱਚ ਇੱਕ ਇਤਿਹਾਸਕ ਕਿਲ੍ਹਾ। ਹੈ ਅਤੇ ਦੋ ਮੰਦਰ ਹਨ। ਪਿੰਡ ਵਿੱਚ ਹਰ ਜਾਤ ਦੇ ਲੋਕ ਵੱਸਦੇ ਹਨ। ਸਭ ਤੋਂ ਵੱਧ ਆਬਾਦੀ ਸੈਣੀਆਂ ਦੀ ਹੈ।
ਪਿੰਡ ਦੀ ਸਾਰੀ ਜ਼ਮੀਨ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਸਥਾਪਤ ਕਰਨ ਲਈ ਲੈ ਲਈ ਹੈ। ਹੁਣ ਲੋਕਾਂ ਦਾ ਜੀਵਨ ਨੌਕਰੀ ‘ਤੇ ਹੀ ਨਿਰਭਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ