ਚਨੰਣ ਖੇੜਾ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਚਨੰਣ ਖੇੜਾ, ਅਬੋਹਰ – ਮਲੌਟ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੱਕੀ ਤੋਂ 6 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਡੇਢ ਸੌ ਸਾਲ ਪੁਰਾਣਾ ਵੱਸਿਆ ਦੱਸਿਆ ਜਾਂਦਾ ਹੈ। ਇਸ ਪਿੰਡ ਨੂੰ ਵਸਾਉਣ ਵਾਲਾ ਚੰਨਣ ਖਾਂ ਸੀ ਜਿਸਦੇ ਨਾਂ ‘ਤੇ ਪਿੰਡ ਦਾ ਨਾਂ ‘ਚਨੰਣ ਖੇੜਾ” ਹੈ ਗਿਆ । ਚੰਨਣ ਖਾਂ, ਬਲੂਆਣਾ ਵਸਾਉਣ ਵਾਲੇ ਕਰੀਮ ਬਖਸ਼ ਬੇਟੂਆ ਦਾ ਪੁੱਤਰ ਸੀ। 1947 ਦੀ ਵੰਡ ਤੋਂ ਪਹਿਲਾਂ ਇੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਸੀ, ਵੰਡ ਤੋਂ ਬਾਅਦ ਕੰਬੋਜ, ਚੌਧਰੀ, ਚੋਪੜਾ, ਵਿਜ, ਹਰੀਜਨ, ਮਜ਼੍ਹਬੀ ਸਿੱਖ, ਮਿਸਤਰੀ, ਝਿਊਰ ਅਤੇ ਬਰਾੜ, ਸੇਖੋਂ, ਚਾਹਲ, ਗਿੱਲ ਜੱਟਾਂ ਦੀ ਆਬਾਦੀ ਪਿੰਡ ਵਿੱਚ ਵੱਸ ਗਈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ