ਚਾਉ।ਇਣ॥ ਇਹ ਜੁ ਦੁਨੀਆ ਸਿਹਰੁ ਮੇਲਾ ॥
ਸਮਰਪਣ
ਮੇਰੇ ਪਿੰਡ ਦੀ ਅਸੀਸਾਂ-ਲਬਰੇਜ਼ ਮਿੱਟੀ ਨੂੰ।
ਦਾਦੀਆਂ ਦੀਆਂ ਮੋਹ ਭਰੀਆਂ ਅੱਖਾਂ ਨੂੰ,
ਬਾਬਿਆਂ ਦੇ ਅੱਟਣਾਂ ਭਰੇ ਹੱਥਾਂ ਨੂੰ।
ਰਾਹ ਤੱਕਦੀ ਉਦਾਸ ਪਿੰਡ ਦੀ ਜੂਹ ਨੂੰ,
ਸਾਂਝੇ ਘਰਾਂ ਦੇ ਉੱਜੜੇ ਇੱਕ ਖੂਹ ਨੂੰ।
ਘੁੱਗ ਵੱਸਦੇ ਮੇਰੇ ਗਰਾਂ ਨੂੰ… ਪਿੰਡ ‘ਧੁੱਗਾ ਕਲਾਂ’ ਨੂੰ।
…ਜਿੱਤ ਤੇ ਹਾਰ ਦੇ ਵਿਚਕਾਰ ਸਿਰਫ਼ ਇੱਕ ਅਧੂਰੀ ਕਹਾਣੀ ਦਾ ਫ਼ਾਸਲਾ ਹੁੰਦਾ ਹੈ। ਜਿਉਂ-ਜਿਉਂ ਦੁਨੀਆ ਵਿਚ ਲੋਕਾਂ ਦੀ ਭੀੜ ਵਧ ਰਹੀ ਹੈ, ਆਦਮੀ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਹੈ। ਆਧੁਨਿਕ ਯੁੱਗ ਦੀਆਂ ਸਹੂਲਤਾਂ ਜਿਉਂ-ਜਿਉਂ ਮਨੁੱਖ ਦੇ ਕਰੀਬ ਆਈਆਂ ਹਨ, ਮਨ ਦਾ ਸਕੂਨ ਦੂਰ ਹੋ ਗਿਆ ਹੈ। ਇਹ ਵਰਤਾਰਾ ਪਿਛਲੀ ਇੱਕ ਸਦੀ ਵਿਚ ਬਹੁਤ ਤੇਜ਼ੀ ਨਾਲ਼ ਵਧਿਆ ਹੈ।
ਮਨੁੱਖ ਭਾਵੇਂ ਇਸ ਬ੍ਰਹਿਮੰਡ ਦਾ ਸਭ ਤੋਂ ਬੁੱਧੀਮਾਨ ਜੀਵ ਹੈ ਜੋ ਸਮਝਣ ਤੇ ਸਮਝਾਉਣ ਦੇ ਕਾਬਿਲ ਹੈ, ਪਰ ਉਹ ਰਹਿੰਦਾ ਦੁਖੀ ਹੈ, ਨਿਰੰਤਰ ਸੁਖ ਦੀ ਭਾਲ਼ ਕਰਦਾ ਹੈ ਅਤੇ ਸੁਖ ਭਾਲ਼ਦਿਆਂ-ਭਾਲ਼ਦਿਆਂ ਹੋਰ ਦੁਖੀ ਹੋ ਜਾਂਦਾ ਹੈ…
ਇਸ ਵਧ ਰਹੀ ਬੇਚੈਨੀ ਪਿੱਛੇ ਕੀ ਕਾਰਨ ਹੈ? ਕੁਝ ਨਿੱਜੀ ਕਾਰਨਾਂ ਤੋਂ ਇਲਾਵਾ ਇੱਕ ਮੂਲ ਕਾਰਨ ਇਹ ਵੀ ਹੈ ਕਿ ਸਾਡੇ ਅੰਦਰ ਆਪਣੇ ਮਨ ਦੀ ਸੋਚ ਤੇ ਮਨੁੱਖੀ ਵਰਤਾਰੇ ਨੂੰ ਸਮਝਣ ਦੀ ਕਮੀ ਹੈ।
ਥੋੜ੍ਹ-ਚਿਰੀ ਖ਼ੁਸ਼ੀ ਭਾਵੇਂ ਮਨੋਰੰਜਨ ਦੇ ਸਾਧਨਾਂ ਰਾਹੀਂ ਮਿਲ ਸਕਦੀ ਹੈ ਪਰ ਸਥਾਈ ਸਕੂਨ ਮਨੁੱਖੀ ਵਰਤਾਰੇ ਨੂੰ ਸਮਝਣ ਵਿਚ ਹੀ ਹੈ। ਮੁੱਢ-ਕਦੀਮ ਤੋਂ ਸਿਆਣਿਆਂ, ਗੁਰੂਆਂ, ਪੀਰ-ਫ਼ਕੀਰਾਂ ਅਤੇ ਦਾਰਸ਼ਨਿਕਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਕੋਸ਼ਿਸ਼ਾਂ ਵਿੱਚੋਂ ਕਈ ਧਰਮ ਉਤਪੰਨ ਹੋਏ ਜੋ ਬਾਅਦ ਵਿਚ ਸੌੜੀਆਂ ਰਹੁ-ਰੀਤਾਂ ਵਿਚ ਫਸ ਕੇ ਭਟਕਣਾ ਦਾ ਕਾਰਨ ਵੀ ਬਣੇ।
ਸਾਖੀਆਂ, ਕਹਾਣੀਆਂ ਅਤੇ ਕਵਿਤਾਵਾਂ ਜ਼ਿੰਦਗੀ ਦੀਆਂ ਸਚਾਈਆਂ ਨੂੰ ਸਮਝਣ ਦਾ ਮਾਧਿਅਮ ਰਹੀਆਂ ਹਨ। ਸਾਰੇ ਧਾਰਮਿਕ ਗ੍ਰੰਥ ਇਸ ਗੱਲ ਦਾ ਪ੍ਰਮਾਣ ਹਨ। ਕਥਾ-ਕਹਾਣੀਆਂ ਸੁਣਨ ਸੁਣਾਉਣ ਦਾ ਸਿਲਸਿਲਾ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਤੋਂ ਮਨੁੱਖ ਨੇ ਬੋਲਣਾ ਸ਼ੁਰੂ ਕੀਤਾ। ਕਈ ਕਹਾਣੀਆਂ ਸਪਸ਼ਟ ਤੇ ਕਈ ਸੰਕੇਤਕ ਹੁੰਦੀਆਂ ਹਨ, ਜੋ ਸਾਡੀ ਸੋਚ ਦੇ ਦਰਵਾਜ਼ੇ ਖੋਲ੍ਹਦੀਆਂ ਹਨ।
ਸੁਖ-ਦੁੱਖ ਤੇ ਜ਼ਿੰਦਗੀ ਦੇ ਤੱਥ, ਸਿਰਫ਼ ਧਾਰਮਿਕ ਅਸਥਾਨਾਂ ਦੇ ਹੀ ਵਿਸ਼ੇ ਨਹੀਂ ਹਨ— ਇਹ ਸਾਂਝ ਵਿਅਕਤੀਗਤ ਹੈ। ਇਸੇ ਲਈ ਸੱਥਾਂ ਦੀ ਵਾਰਤਾਲਾਪ ਤੇ ਦਾਦੀਆਂ ਦੀਆਂ ਕਹਾਣੀਆਂ ਕਿਸੇ ਸਤਿਸੰਗ ਤੋਂ ਘੱਟ ਨਹੀਂ ਸਨ ਹੁੰਦੀਆਂ।
ਸਾਡੇ ਇਤਿਹਾਸ ਤੇ ਮਿਥਿਹਾਸ ਵਿਚ ਚਾਲ਼ੀ ਦਿਨਾਂ ਦੀ ਬਹੁਤ ਮਹਾਨਤਾ ਹੈ। ਚਾਲੀ ਦਿਨਾਂ ਵਿਚ ਵਾਪਰੀਆਂ ਕਈ ਪ੍ਰਚੱਲਿਤ ਘਟਨਾਵਾਂ ਨੇ ਸੰਸਾਰ ਵਿਚ, ਬਹੁਤ ਸਾਰੇ ਵਿਅਕਤੀਗਤ ਤੇ ਸਮਾਜਿਕ ਬਦਲਾਅ ਲਿਆਂਦੇ।
ਕੇਸਰ ਤੇ ਫ਼ਕੀਰ ਦੇ ਨਾਲ਼-ਨਾਲ਼ ਇਹ ਯਾਤਰਾ ਮੇਰੀ ਵੀ ਹੈ, ਜੋ ਸ਼ਾਇਦ ਉਸ ਦਿਨ ਸ਼ੁਰੂ ਹੋਈ ਸੀ ਜਿਸ ਦਿਨ ਮੇਰੇ ਪਰਿਵਾਰ ਦੇ ਵਡੇਰੇ, ਸੰਤਾਲੀ ਦੀ ਵੰਡ ਵੇਲੇ, ਜ਼ਿਲ੍ਹਾ ਸਰਗੋਧਾ ਦੇ ਚੱਕ ਨੰ. 119 ਤੋਂ ਗੱਡਿਆਂ ‘ਤੇ ਆਪਣਾ ਸਾਮਾਨ ਲੱਦ ਕੇ ਤੁਰੇ ਮਠ।
ਸਾਡੇ ਸਾਰਿਆਂ ਦੇ ਅੰਦਰ ਇੱਕ ‘ਕੇਸਰ’ ਹੈ ਜੋ ਆਪਣੇ ਮਕਸਦ ਤੇ ਮੰਜ਼ਿਲ ਦੀ ਭਾਲ਼ ਵਿਚ ਭਟਕ ਰਿਹਾ ਹੈ ਪਰ ਹਰ ਇੱਕ ਨੂੰ ‘ਫ਼ਕੀਰ* ਵਰਗਾ ਮਾਰਗ-ਦਰਸ਼ਕ ਨਹੀਂ ਮਿਲ਼ਦਾ।
ਇਹ ਲਿਖਤ ਇਸੇ ਕੜੀ ਵਿਚ, ਜ਼ਿੰਦਗੀ ਦੇ ਤੱਥਾਂ ਨੂੰ ਸਮਝਣ ਤੇ ਸਾਂਝਾ ਕਰਨ ਦਾ ਇੱਕ ਉਪਰਾਲਾ ਹੈ. ਆਸ ਹੈ ਕਿ ਕਬੂਲ ਕਰੋਗੇ।
“ਕਵੀ-ਓ-ਵਾਚ”
ਕੋਈ ਜਾਵੋ ਜੰਗਲ਼-ਬੇਲਿਆਂ ਵਿਚ ਬੀਨ ਬਜਾਵੇ,
ਮੇਰੇ ਦੇਸ ਨੂੰ ਜਿਹਨੇ ਡੰਗਿਆ ਲੱਭ ਨਾਗ ਲਿਆਵੇ।
ਕੋਈ ਲੱਭੋ ਜੋਗੀ ਜੋਗੜਾ ਜੋ ਕੌਡੀ ਲਾਵੇ,
ਸਹਿਕਦੇ ਦੇਸ ਪੰਜਾਬ ਨੂੰ ਕੋਈ ਆਣ ਬਚਾਵੇ।…
ਸਰਘੀ ਵੇਲਾ
ਕੇਸਰ ਦੀ ਅੱਖ ਇੱਕਦਮ ਖੁੱਲ੍ਹੀ। ਚਾਰੇ ਪਾਸੇ ਮੂੰਹ ਹਨ੍ਹੇਰਾ ਸੀ ਤੇ ਡਰਾਉਣੀ ਚੁੱਪ। ਉਸ ਨੂੰ ਆਪਣੇ ਸਾਹਾਂ ਦੀ ਅਵਾਜ਼ ਵੀ ਸੁਣਾਈ ਦੇ ਰਹੀ ਸੀ। ਉਸ ਨੇ ਮੰਜੇ ਥੱਲਿਓਂ ਆਪਣਾ ਝੋਲ਼ਾ ਕੱਢਿਆ, ਜਿਸ ਵਿਚ ਥੋੜ੍ਹੇ ਜਿਹੇ ਕੱਪੜੇ ਉਸ ਨੇ ਰਾਤ ਹੀ ਪਾ ਲਏ ਸਨ। ਝੋਲ਼ੇ ਵਿੱਚੋਂ ਦਾਦੀ ਲਈ, ਜਿਸ ਨੂੰ ਉਹ ਬੇਬੇ ਕਹਿੰਦਾ ਸੀ,ਰਾਤੀਂ ਲਿਖੀ ਇੱਕ ਚਿੱਠੀ ਕੱਢ ਕੇ ਉਸ ਨੇ ਸਰ੍ਹਾਣੇ ‘ਤੇ ਰੱਖ ਦਿੱਤੀ। ਉਸ ਨੂੰ ਯਕੀਨ ਸੀ ਕਿ ਬੇਬੇ ਜਦੋਂ ਸਵੇਰੇ ਉਸ ਲਈ ਚਾਹ ਲੈ ਕੇ ਆਵੇਗੀ ਤਾਂ ਚਿੱਠੀ ਵੇਖ ਲਵੇਗੀ। ਕੇਸਰ ਨੂੰ ਪਤਾ ਸੀ ਕਿ ਉਸ ਨੂੰ ਮੰਜੇ ‘ਤੇ ਨਾ ਵੇਖ ਕੇ ਘਬਰਾਈ ਹੋਈ ਬੇਬੇ ਚਿੱਠੀ ਲੈ ਕੇ ਗੁਆਂਢੀਆਂ ਦੀ ਨੂੰਹ ਕੋਲ਼ ਪੜ੍ਹਾਉਣ ਲਈ ਜਾਵੇਗੀ। ਇਹ ਸੋਚ ਕੇ ਇੱਕ ਵਾਰ ਤਾਂ ਉਸਦਾ ਦਿਲ ਪਸੀਜ ਗਿਆ ਪਰ ਉਹ ਘਰੋਂ ਜਾਣ ਦਾ ਮਨ ਪੱਕਾ ਬਣਾ ਚੁੱਕਾ ਸੀ।ਉਸ ਨੂੰ ਬੇਬੇ ਨੇ ਹੀ ਪਾਲ਼ਿਆ ਸੀ। ਮਾਂ ਤਾਂ ਸੰਤਾਲ਼ੀ ਦੀ ਵੰਡ ਵੇਲ਼ੇ ਹੀ ਪੂਰੀ ਹੋ ਗਈ ਸੀ ਜਦੋਂ ਉਹ ਅਜੇ ਛੇ-ਸੱਤ ਸਾਲ ਦਾ ਹੀ ਸੀ। ਬਾਪੂ ਵੀ ਕੁਝ ਦੇਰ ਬਾਅਦ ਬੀਕਾਨੇਰ ਜ਼ਮੀਨ ਵੇਖਣ ਗਿਆ ਨਹੀਂ ਸੀ ਮੁੜਿਆ। ਜਿੰਨੇ ਮੂੰਹ ਓਨੀਆਂ ਗੱਲਾਂ, ਕੋਈ ਕਹਿੰਦਾ ਬਾਪੂ ਨੇ ਉੱਥੇ ਹੋਰ ਵਿਆਹ ਕਰਵਾਅ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ। ਪਿਛਲੇ ਦਸ ਸਾਲ ਬੇਬੇ ਨੇ ਸਦੀਆਂ ਵਾਂਗ ਗੁਜ਼ਾਰੇ ਸਨ।ਬਾਪੂ ਦੀ, ਬੇਬੇ ਨੂੰ ਆਖ਼ਰੀ ਚਿੱਠੀ ਬੀਕਾਨੇਰ ਦੀ ਕਿਸੇ ਸਰਾਂ ‘ਚੋਂ ਆਈ ਸੀ, ਜੋ ਬੇਬੇ ਨੇ ਬੜੀ ਸਾਂਭ ਕੇ ਰੱਖੀ ਹੋਈ ਸੀ ਤੇ ਅੱਜ ਕੇਸਰ ਨੇ ਉਹ ਚਿੱਠੀ ਆਪਣੀ ਜੇਬ ‘ਚ ਪਾ ਲਈ ਸੀ। ਉਹ ਬਾਪੂ ਨੂੰ ਲੱਭਣ ਹੀ ਘਰੋਂ ਚੱਲਿਆ ਸੀ। ਉਸ ਨੇ ਘਰੋਂ ਜਾਣ ਬਾਰੇ ਬੇਬੇ ਨਾਲ਼ ਕੋਈ ਵੀ ਗੱਲ ਨਹੀਂ ਸੀ ਕੀਤੀ। ਬੇਬੇ ਨੇ ਬਾਪੂ ਦੇ ਜਾਣ ਤੋਂ ਬਾਅਦ ਡਰਦੀ ਨੇ ਕਦੇ ਉਸਦਾ ਵਸਾਹ ਨਹੀਂ ਸੀ ਖਾਧਾ ਤਾਂ ਬੀਕਾਨੇਰ ਕਿੱਥੇ ਜਾਣ ਦੇਣਾ ਸੀ! …ਉਹ ਸੋਚ ਰਿਹਾ ਸੀ ਕਿ ਬਾਪੂ ਨੂੰ ਨਾਲ਼ ਲੈ ਕੇ ਜਦੋਂ ਉਹ ਵਾਪਸ ਆਏਗਾ ਤਾਂ ਬੇਬੇ ਖ਼ੁਸ਼ ਹੋ ਜਾਵੇਗੀ, ਸਾਰੇ ਗ਼ੁੱਸੇ-ਗਿਲੇ ਭੁੱਲ ਜਾਣਗੇ… ਬੀਤੇ ਦੇ ਕੌੜੇ ਵਰ੍ਹੇ, ਮੱਥੇ ਦੀਆਂ ਤਿਉੜੀਆਂ ‘ਚੋਂ ਪੂੰਝੇ ਜਾਣਗੇ।ਉਸ ਨੇ ਬੇਬੇ ਦੇ ਮੰਜੇ ਵੱਲ ਨੀਝ ਲਾ ਕੇ ਵੇਖਿਆ ਪਰ ਘੁੱਪ ਹਨੇਰੇ ਵਿਚ ਕੁਝ ਨਾ ਦਿਸਿਆ। ਉਸ ਨੇ ਨਵੀਂ ਜੁੱਤੀ ਟਰੰਕ ‘ਚੋਂ ਕੱਢ ਕੇ ਹੱਥ ਵਿਚ ਫੜ ਲਈ, ਜੋ ਪਿੰਡ ਦੇ ਮੋਚੀ ਤੋਂ ਪਿਛਲੇ ਮਹੀਨੇ ਹੀ ਬਣਵਾਈ ਸੀ ਤੇ ਸਿਰਫ਼ ਇੱਕ ਵਾਰ ਵਿਸਾਖੀਦੇ ਮੇਲੇ ‘ਤੇ ਹੀ ਪਾਈ ਸੀ। ਉਹ ਦੱਬੇ ਪੈਰੀਂ ਘਰੋਂ ਬਾਹਰ ਗਲ਼ੀ ਵਿਚ ਆ ਗਿਆ। ਇੱਕ-ਦੋ ਘਰਾਂ ‘ਚ ਜਗਦੇ ਦੀਵਿਆਂ ਤੋਂ ਬਿਨਾਂ ਕੋਈ ਚਾਨਣ ਨਹੀਂ ਸੀ। ਪਰ ਅਜੇ ਫੁੱਟੀ ਨਹੀਂ ਸੀ। ਗਲੀ ਵਿਚ ਸੁੱਤਾ ਇੱਕ ਕੁੱਤਾ ਉਸਦੇ ਪੈਰਾਂ ਦੀ ਬਿੜਕ ਨਾਲ਼ ਜ਼ਰੂਰ ਉੱਠ ਗਿਆ ਸੀ। ਰੋਂਦੇ ਕੁੱਤੇ ਦੀ ਲੰਬੀ ਹੂਕ ਨੇ ਉਸ ਨੂੰ ਉਦਾਸ ਕਰ ਦਿੱਤਾ।ਆਪਣੀ ਹਵੇਲੀ ਦੇ ਮੂਹਰਿਓਂ ਲੰਘਦਿਆਂ ਕੇਸਰ ਦੇ ਕਦਮ ਰੁਕ ਗਏ। ਉਸਦਾ ਦਿਲ ਕੀਤਾ ਕਿ ਇੱਕ ਵਾਰ ਅੰਦਰ ਜਾ ਕੇ ਕੁੰਢੇ ਸਿੰਗਾਂ ਵਾਲ਼ੀ ਬੂਰੀ ਝੋਟੀ ਤੇ ਬਾਕੀ ਡੰਗਰਾਂ ਨੂੰ ਵੇਖ ਆਵੇ।ਉਸਦਾ ਧਿਆਨ ਨਾਲ਼ ਲੱਗਦੇ ਜ਼ੈਲਦਾਰਾਂ ਦੇ ਘਰ ਵੱਲ ਗਿਆ ਤਾਂ ਉਸ ਨੂੰ ਕੰਧ ਨਾਲ਼ ਲੱਗਦੀ ਪੌੜੀ ‘ਤੇ ਖੜ੍ਹਾ ਕੋਈ ਪਰਛਾਵਾਂ ਦਿਸਿਆ… ਇਹ ਮੇਰੀ ਜੀਤੀ ਤਾਂ ਨਹੀਂ ਕੇਸਰ ਡਿੱਗਦਾ-ਡਿੱਗਦਾ ਮਸਾਂ ਸੰਭਲ਼ਿਆ। ਉੱਥੇ ਤਾਂ ਕੋਈ ਵੀ ਨਹੀਂ ਸੀ। ਕੇਸਰ ਦੇ ਪੈਰ ਉਸਦਾ ਸਾਥ ਨਹੀਂ ਸਨ ਦੇ ਰਹੇ।ਤਾਰਿਆਂ ਦੀ ਲੋਏ, ਪਿੰਡੋਂ ਬਾਹਰਲੀ ਫਿਰਨੀ ਲੰਘ, ਰੋਹੀ ਵਾਲ਼ੇ ਪਹੇ ’ਤੇ ਆ ਕੇ ਉਸ ਨੇ ਇੱਕ ਵਾਰ ਮੁੜ ਕੇ ਸੁੱਤੇ ਪਏ ਪਿੰਡ ਵੱਲ ਵੇਖਿਆ। ਬਗ਼ਲ ਵਿਚ ਲਮਕਦੇ ਝੋਲ਼ੇ ਨੂੰ ਘੁੱਟ ਕੇ ਫੜ ਕਾਹਲ਼ੀ-ਕਾਹਲ਼ੀ ਪੈਰ ਪੁੱਟਦਾ ਉਹ ਪਿੰਡੋਂ ਬਾਹਰਲੀ ਥੇਹ ‘ਤੇ ਉਦਾਸੀ ਸਾਧੂਆਂ ਦੀ ਕੁਟੀਆਂ ਵੱਲ ਤੁਰ ਪਿਆ।ਨਿੱਕੇ ਹੁੰਦਿਆਂ ਉਹ ਬਾਪੂ ਨਾਲ਼ ਇਸ ਕੁਟੀਆ ਵਿਚ ਕਈ ਵਾਰ ਆਇਆ ਸੀ। ਸਾਧੂਆਂ, ਫ਼ਕੀਰਾਂ ਅਤੇ ਫ਼ੱਕਰਾਂ ਦਾ ਇੱਥੇ ਆਉਣ-ਜਾਣ ਲੱਗਿਆ ਹੀ ਰਹਿੰਦਾ ਸੀ। ਕੋਈ ਇੱਥੇ ਦੋ-ਚਾਰ ਮਹੀਨੇ ਰਹਿੰਦਾ ਤੇ ਕੋਈ ਦੋ-ਚਾਰ ਦਿਨ… ਪਰ ਜੇ ਕਦੇ ਬਾਪੂ ਨੂੰ ਮਿਲਣ ਨੂੰ ਉਸਦਾ ਦਿਲ ਕਰਦਾ ਤਾਂ ਉਹ ਇਸ ਕੁਟੀਆ ਵਿਚ ਆ ਜਾਂਦਾ।ਨਿੱਕੇ ਹੁੰਦਿਆਂ ਵੇਖਿਆ ਬਾਪੂ ਦਾ ਚਿਹਰਾ ਵੀ ਹੁਣ ਉਸ ਨੂੰ ਭੁੱਲਣ ਲੱਗ ਗਿਆ ਸੀ, ਨਾਲ਼ੇ ਦਸ ਸਾਲ ਵੀ ਹੋ ਗਏ ਸਨ।ਕੱਲ੍ਹ ਜਦੋਂ ਉਹ ਕੁਟੀਆ ’ਤੇ ਆ ਕੇ ਅਜੇ ਥੜ੍ਹੇ ‘ਤੇ ਬੈਠਾ ਹੀ ਸੀ ਕਿ ਇੱਕ ਲੰਬੀ ਦਾੜ੍ਹੀ ਵਾਲਾ ਪਤਲਾ ਜਿਹਾ, ਖੁੱਲ੍ਹੇ ਚੋਲ਼ੇ ਵਾਲ਼ਾ ਫ਼ਕੀਰ ਉਸ ਕੋਲ਼ ਬੈਠ ਕੇ ਗੱਲਾਂ ਕਰਨ ਲੱਗ ਪਿਆ ਸੀ। ਜਦੋਂ ਫ਼ਕੀਰ ਨੇ ਉਸ ਨੂੰ ਦੱਸਿਆ ਕਿ ਉਹ ਕੱਲ੍ਹ ਸਵੇਰੇ ਤੜਕੇ ਬੀਕਾਨੇਰ ਲਈ ਨਿਕਲੇਗਾ ਤਾਂ ਕੇਸਰ ਇੱਕਦਮ ਉੱਠ ਕੇ ਖੜ੍ਹਾ ਹੋ ਗਿਆ ਸੀ।ਜਦੋਂ ਉਸ ਨੇ ਬੀਕਾਨੇਰ ਜਾਣ ਦੀ ਇੱਛਾ ਤੇ ਬਾਪੂ ਵਾਲ਼ਾ ਕਾਰਨ ਦੱਸਿਆ ਤਾਂ ਫ਼ਕੀਰ ਕੁਝ ਦੇਰ ਚੁੱਪ ਰਿਹਾ। ਫਿਰ ਆਪਣੀ ਲੰਬੀ ਦਾੜ੍ਹੀ ’ਤੇ ਹੱਥ ਫੇਰਦਿਆਂ ਫ਼ਕੀਰ ਨੇ ਕਿਹਾ, “ਜੁਆਨਾ ਚਾਲ਼ੀ ਦਿਨ ਲੱਗਣਗੇ, ਰੇਤਲੇ ਇਲਾਕਿਆਂ ‘ਚੋਂ ਤੁਰ ਕੇ ਜਾਣਾ ਪੈਣਾ, ਖਾਣ ਨੂੰ ਵੀ ਕਈ ਵਾਰ ਭੁੱਜੇ ਛੋਲੇ ਹੀ ਨਸੀਬ ਹੋਣੇ ਨੇ ਤੇ ਪੀਣ ਲਈ ਪਾਣੀ ਵੀ ਮੁਸ਼ਕਿਲ ਨਾਲ਼ ਮਿਲਣਾ।” …ਉਸ ਨੂੰ ਫ਼ਕੀਰ ਦੀ ਹਰ ਗੱਲ ਮਨਜ਼ੂਰ ਸੀ।ਅੱਜ ਉਹ ਆਪਣੇ ਕੱਪੜੇ ਅਤੇ ਜੁੱਤੀ ਝੋਲੇ ਵਿਚ ਪਾ ਕੇ ਨੰਗੇ ਪੈਰੀਂ ਕੁਟੀਆ ਵੱਲ ਕਾਹਲ਼ੀ-ਕਾਹਲ਼ੀ ਤੁਰ ਪਿਆ ਸੀ । ਉਹ ਫ਼ਕੀਰ ਦੇ ਉੱਠਣ ਤੋਂ ਪਹਿਲਾਂ-ਪਹਿਲਾਂ ਕੁਟੀਆ ਪਹੁੰਚ ਜਾਣਾ ਚਾਹੁੰਦਾ ਸੀ।ਥੋੜ੍ਹਾ-ਥੋੜ੍ਹਾ ਚਾਨਣ ਹੋ ਰਿਹਾ ਸੀ। ਥੇਹ ਦੀ ਝਿੜੀ ਵਾਲੇ ਦਰਖ਼ਤ ਉਸ ਨੂੰ ਸਾਫ਼ ਦਿਸਣ ਲੱਗ ਪਏ ਸਨ। ਚੰਨ ’ਤੇ ਬੱਦਲਾਂ ਦੀ ਲੁਕਣ-ਮੀਟੀ ਵਿਚ ਚੰਨ ਦੀ ਰਫ਼ਤਾਰ ਤੇਜ਼ ਹੋ ਗਈ ਜਾਪਦੀ ਸੀ ਜਿਵੇਂ ਕਿ ਉਸ ਨੂੰ ਵੀ ਆਉਂਦੇ ਸੂਰਜ ਦੇ ਪੈਰਾਂ ਦੀ ਬਿੜਕ ਆ ਗਈ ਹੋਵੇ।
ਦਿਨ-ਪਹਿਲਾ
ਕੁਝ ਵੀ ਅਚਾਨਕ ਨਹੀਂ ਹੁੰਦਾ, ਸਾਨੂੰ ਸਮਝਣ ਵਿਚ ਹੀ ਦੇਰ ਹੁੰਦੀ ਹੈ।
ਨਾ ਸੁਖ ਰਹਿੰਦਾ ਨਾ ਹੀ ਦੁੱਖ ਰਹਿੰਦਾ, ਰਾਤ ਮੁੱਕਦੀ ਤੇ ਰੋਜ਼ ਸਵੇਰ ਹੁੰਦੀ ਹੈ।
ਉਦਾਸੀ ਸਾਧੂਆਂ ਦੀ ਇਹ ਕੁਟੀਆ, ਥੇਹ ਦੀ ਸਭ ਤੋਂ ਉੱਚੀ ਜਗ੍ਹਾ ਦੇ ਚੜ੍ਹਦੇ ਪਾਸੇ, ਢਲਾਨ ’ਤੇ ਬਣੀ ਹੋਈ ਸੀ। ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸੰਘਣੀ ਝਿੜੀ ਦੇ ਵਿੱਚੋਂ-ਵਿੱਚੀਂ ਲੰਘਦੀ ਸੀ। ਇਸ ਝਿੜੀ ਵਿਚ ਸ਼ਰੀਂਹ, ਸੁਹੰਜਣਾ, ਤੂਤ, ਟਾਹਲੀ, ਡੇਕ, ਬਾਂਸ, ਜਾਮਣ, ਅੰਬ ਅਤੇ ਬੇਰੀਆਂ ਦੇ ਦਰਖ਼ਤ ਆਪਣੀ ਗੂੜ੍ਹੀ ਛਾਂ ਨਾਲ਼ ਦਿਨੇ ਹੀ ਹਨੇਰਾ ਕਰੀ ਰੱਖਦੇ। ਇਨ੍ਹਾਂ ਦਰਖ਼ਤਾਂ ’ਤੇ ਚਿੜੀਆਂ, ਕਾਂ, ਘੁੱਗੀਆਂ, ਕਬੂਤਰ, ਤੋਤੇ, ਸ਼ਾਰਕਾਂ ਅਤੇ ਚੱਕੀਰਾਹੇ ਸਾਰਾ ਦਿਨ ਇੰਝ ਚੀਕ-ਚਿਹਾੜਾ ਪਾ ਰੱਖਦੇ ਜਿਵੇਂ ਕੋਈ ਅਣਸੁਲ਼ਝਿਆ ਮਸਲਾ ਸੁਲ਼ਝਾਅ ਰਹੇ ਹੋਣ।ਕੁਟੀਆ ਦੇ ਇੱਕ ਪਾਸੇ ਵੱਡਾ ਬੋਹੜ ਦਾ ਦਰਖ਼ਤ ਸੀ ਜਿਸ ਦੀਆਂ ਲਮਕਦੀਆਂ ਜੜ੍ਹਾਂ ਵੇਖ ਕੇ ਇੰਝ ਲੱਗਦਾ ਸੀ ਜਿਵੇਂ ਉਹ ਇਸ ਝਿੜੀ ਦੇ ਪਰਿਵਾਰਦਾ ਕੋਈ ਵਡੇਰਾ ਬਜ਼ੁਰਗ ਹੋਵੇ। ਕੁਟੀਆ ਦੇ ਦੂਸਰੇ ਪਾਸੇ ਹਲਟੀ ਸੀ ਜਿਸ ਨੂੰ ਹੱਥ ਨਾਲ ਹੀ ਗੇੜਿਆ ਜਾਂਦਾ ਸੀ। ਆਏ-ਗਏ ਤੇ ਜਾਨਵਰਾਂ ਲਈ, ਪੀਣ ਦੇ ਪਾਣੀ ਦਾ ਪ੍ਰਬੰਧ ਇਸੇ ਹਲਟੀ ਤੋਂ ਹੀ ਹੁੰਦਾ ਸੀ।ਕੁਟੀਆ ਦੇ ਸਾਹਮਣੇ ਥਾਂ ਸਾਫ਼ ਕਰ ਕੇ ਇੱਕ ਵਿਹੜਾ ਬਣਾਇਆ ਹੋਇਆ ਸੀ ਜਿੱਥੇ ਸਾਰਾ ਦਿਨ ਮੇਰ ਤੇ ਹੋਰ ਪੰਛੀ ਤੁਰੇ ਫਿਰਦੇ। ਮੇਰ ਤਾਂ ਕਈ ਵਾਰ ਕੁਟੀਆ ਦੇ ਅੰਦਰ ਵੀ ਆ ਜਾਂਦੇ। ਗੁਫ਼ਾ ਵਰਗੀ ਕੁਟੀਆ ਦਾ ਤੰਗ ਜਿਹਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੀ ਰਹਿੰਦਾ ਸੀ।ਕੇਸਰ ਬੇਹ ਦੀ ਚੜ੍ਹਾਈ ਚੜ੍ਹ ਕੇ ਸਾਹ ਲੈਣ ਲਈ ਖੜ੍ਹਾ ਹੋ ਗਿਆ। ਲੰਬੀ ਦਾੜ੍ਹੀ ਵਾਲਾ ਫ਼ਕੀਰ, ਕਬੂਤਰਾਂ ਤੇ ਚਿੜੀਆਂ ਨੂੰ ਦਾਣੇ ਪਾ ਰਿਹਾ ਸੀ। ਉਸਦੀ ਆਹਟ ਸੁਣ ਕੇ ਫ਼ਕੀਰ ਨੇ ਕਿਹਾ, “ਆ ਗਿਆ ਬਈ ਜੁਆਨਾ? ਬਹਿ ਜਾ।”ਫ਼ਕੀਰ ਨੇ ਉਸ ਨੂੰ ਭੁੱਜੇ ਛੋਲਿਆਂ ਦੀ ਮੁੱਠ ਦਿੱਤੀ, ਹਲਟੀ ਗੇੜ ਕੇ ਮਸ਼ਕ ਵਿਚ ਤਾਜ਼ਾ ਪਾਣੀ ਭਰਿਆ ਅਤੇ ਹੌਲ਼ੀ-ਹੌਲ਼ੀ ਥੇਹ ਤੋਂ ਥੱਲੇ ਵੱਲ ਨੂੰ ਤੁਰ ਪਿਆ। ਕੇਸਰ ਵੀ ਫ਼ਕੀਰ ਦੇ ਪਿੱਛੇ-ਪਿੱਛੇ ਹੋ ਤੁਰਿਆ। ਕੇਸਰ ਨੇ ਆਪਣਾ ਡੱਬੀਆਂ ਵਾਲ਼ਾ ਪਰਨਾ ਖੋਲ੍ਹ ਕੇ ਦੁਬਾਰਾ ਸਿਰ ‘ਤੇ ਬੰਨ੍ਹ ਲਿਆ। ਦਿਨ ਦੇ ਚਾਨਣ ਵਿਚ ਉਸ ਨੂੰ ਆਪਣਾ ਕੁੜਤਾ-ਪਜਾਮਾ ਥੋੜ੍ਹਾ ਮੈਲਾ ਲੱਗਿਆ। ਦੂਸਰਾ ਧੋਤਾ ਹੋਇਆ ਕੁੜਤਾ-ਪਜਾਮਾ, ਉਸਦੇ ਝੋਲੇ ਵਿਚ ਸੀ। ਉਸ ਨੇ ਸੱਜੇ ਹੱਥ ਨਾਲ਼ ਝੋਲ਼ਾ ਆਪਣੇ ਖੱਬੇ ਮੋਢੇ ‘ਤੇ ਟੰਗ ਲਿਆ।ਫ਼ਕੀਰ 6570 ਕੁ ਸਾਲ ਦਾ ਬਜ਼ੁਰਗ ਸੀ ਪਰ ਉਸਦੀ ਚਾਲ-ਢਾਲ ਕਾਫ਼ੀ ਚੁਸਤ ਸੀ। ਗੋਡਿਆਂ ਤੋਂ ਨੀਵੇਂ ਭਗਵੇਂ ਚੋਲੇ ਵਿਚ ਫ਼ਕੀਰ ਦਾ ਕੱਦ ਕਾਫ਼ੀ ਲੰਮਾ ਲੱਗ ਰਿਹਾ ਸੀ। ਫ਼ਕੀਰ ਦੇ ਸੱਜੇ ਹੱਥ ਵਿਚ ਇੱਕ, ਪੰਜ ਕੁ ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜ੍ਹਾ ਮੁੜਿਆ ਹੋਇਆ ਸੀ। ਗਲ਼ ‘ਚ ਚਿੱਟਾ ਘਸਮੈਲਾ ਜਿਹਾ ਪਰਨਾ, ਸੱਜੇ ਮੋਢੇ ‘ਤੇ ਭੁੱਜੇ ਛੋਲਿਆਂ ਵਾਲੀ ਪੋਟਲੀ ਅਤੇ ਖੱਬੇ ‘ਤੇ ਪਾਣੀ ਦੀ ਮਸ਼ਕ ਪਾ ਕੇ ਫ਼ਕੀਰ ਹੱਥ ਵਿਚ ਡੰਡਾ ਫੜ ਕੇ ਬੜੀ ਸਹਿਜਤਾ ਨਾਲ਼ ਤੁਰ ਰਿਹਾ ਸੀ।”ਆਪਾਂ ਸੂਰਜ ਸਿਰ ‘ਤੇ ਆਉਣ ਤੋਂ ਪਹਿਲਾਂ-ਪਹਿਲਾਂ ਥੋੜ੍ਹਾ ਪੈਂਡਾ ਕੱਢ ਲਈਏ। ਜੇ ਥੱਕ ਗਿਆ ਤਾਂ ਦੱਸ ਦੇਵੀਂ ਗੱਭਰੂਆ, ਥੋੜ੍ਹੀ ਦੇਰ ਰੁਕ ਜਾਵਾਂਗੇ”, ਫ਼ਕੀਰ ਨੇ ਚੁੱਪ-ਚਾਪ ਮਗਰ ਤੁਰੇ ਆਉਂਦੇ ਕੇਸਰ ਨੂੰ ਕਿਹਾ।”ਹੂੰ” ਉਸ ਨੇ ਨੀਵੀਂ ਪਾਈ ਹੀ ਜਵਾਬ ਦਿੱਤਾ। ‘ਬੇਬੇ ਉੱਠ ਗਈ ਹੋਵੇਗੀ’… ਉਹ ਸੋਚ ਰਿਹਾ ਸੀ। ਕੱਲ੍ਹ ਤੋਂ ਅੱਜ ਤੱਕ ਕਿੰਨਾ ਕੁਝ ਵਾਪਰ ਗਿਆ ਸੀ। ਮਨ ਵਿਚ ਘਬਰਾਹਟ ਵੀ ਸੀ ਪਰ ਲੰਬੀ ਦਾੜ੍ਹੀ ਵਾਲੇ ਫ਼ਕੀਰ ਉੱਤੇ ਰੱਬ ਵਰਗਾ ਭਰੋਸਾ ਵੀ ਸੀ। ‘ਜੇ ਬਾਪੂ ਨੇ ਮੈਨੂੰ ਨਾ ਪਛਾਣਿਆ ਤਾਂ ? ਦਸਾਂ ਸਾਲਾਂ ‘ਚ ਮੈਂ ਕਿੰਨਾ ਵੱਡਾ ਹੋਤੋਂ ਵੀ ਦੋ ਗਿੱਠਾਂ ਲੰਮਾ, ਸੋਚਦਿਆਂ ਕੇਸਰ ਨੇ ਗਲੇ ‘ਚ ਪਾਏਅਗਮ ਹੈਂ ਅਗੋਚਰ ਹੈਂ ਅਪਾਰ ਹੈਂ ਤੂੰ, ਮੇਰੀ ਉਤਸੁਕਤਾ ਦਾ ਅਧਾਰ ਹੈਂ ਤੂੰ।(ਬੰਦੇ ਖੋਜੁ ਦਿਲ ਹਰ ਰੋਜ…)ਚਾਂਦੀ ਦੇ ਟਕੇ ਵਾਲੇ ਤਵੀਤ ‘ਤੇ ਹੱਥ ਫੇਰਿਆ। ਬੇਬੇ ਨੇ ਦੱਸਿਆ ਸੀ ਤਵੀਤ ਬਾਪੂ ਨੇ ਉਸਦੀ ਪਹਿਲੀ ਲੋਹੜੀ ‘ਤੇ ਪਾਇਆ ਸੀ। ਇਸਦੀ ਕਾਲੀ ਡੇਰੀ ਤੇਏ ਨੇ ਆਪ ਵੱਟੀ ਸੀ। ਹੁਣ ਵੀ ਉਹ ਹਰ ਸਾਲ ਨਵਾਂ ਕਾਲਾ ਧਾਗਾ ਵੱਟ ਕੇ ਪਾ ਦਿੰਦੀ। ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖ਼ਰੀ ਨਿਸ਼ਾਨੀ ਇਸਨੂੰ ਵੇਖ ਕੇ ਬਾਪੂ ਮੈਨੂੰ ਪਛਾਣ ਲਵੇਗਾ ਤੇ ਘੁੱਟ ਕੇ ਜੱਫੀ ਪਾ ਲਵੇਗਾ: ਉਸ ਨੇ ਧੜਕਦੇ ਦਿਲ ਨਾਲ ਸੋਚਿਆ।”ਕੀ ਸੋਚ ਰਿਹਾਂ ਗੱਭਰੂਆ?” ਫ਼ਕੀਰ ਨੇ ਕੇਸਰ ਵੱਲ ਵੇਖਦਿਆਂ ਕਿਹਾ, ‘ਚਿੰਤਾ ਨਾ ਕਰੀਂ। ਸਭ ਕੁਝ ਰੱਬ ਦੀ ਬਣਾਈ ਵਿਉਂਤ ਮੁਤਾਬਕ ਤੇ ਉਸਦੀ ਰਜ਼ਾ ਵਿਚ ਚੱਲ ਰਿਹਾ ਹੈ।””ਆਹ ਲੈ… ਇਹ ਪੱਥਰ ਆਪਣੀ ਜੇਬ ਵਿਚ ਰੱਖ ਲੈ” ਉਸ ਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲ਼ੇ ਰੰਗ ਦਾ ਪੱਥਰ ਦਿੱਤਾ। ਕੇਸਰ ਨੇ ਚਮਕਦਾ ਕਾਲ਼ਾ ਪੱਥਰ ਹੱਥ ਵਿਚ ਫੜ ਕੇ ਵੇਖਿਆ ਤੇ ਆਪਣੀ ਜੇਬ ਵਿਚ ਪਾ ਲਿਆ।”ਆਹ ਦੂਸਰਾ ਪੱਥਰ ਮੈਂ ਤੈਨੂੰ ਯਾਤਰਾ ਖ਼ਤਮ ਹੋਣ ਤੋਂ ਬਾਅਦ ਦਿਆਂਗਾ,” ਫ਼ਕੀਰ ਨੇ ਹੱਥ ਵਿਚ ਫੜਿਆ ਇੱਕ ਚਿੱਟਾ ਪੱਥਰ ਕੇਸਰ ਨੂੰ ਦਿਖਾਉਂਦਿਆਂ ਕਿਹਾ, “ਜਦੋਂ ਵੀ ਕਦੇ ਕੁਝ ਸਮਝ ਨਾ ਆਵੇ ਤਾਂ ਇਹ ਦੋਵੇਂ ਪੱਥਰ ਹੱਥਾਂ ‘ਚ ਫੜ ਕੇ ਧਿਆਨ ਲਾਵੀਂ, ਪਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ।” ਫ਼ਕੀਰ ਦੇ ਬੋਲ ਕੇਸਰ ਨੂੰ ਧਰਵਾਸ ਦੇ ਰਹੇ ਸਨ।ਕੇਸਰ ਅੱਠਵੀਂ ਪਾਸ ਕਰਨ ਤੋਂ ਬਾਅਦ ਮੁੜ ਸਕੂਲ ਨਹੀਂ ਸੀ ਗਿਆ। ਉਹ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਸਦਾ ਵਿਆਹ ਕਰਨ ਦੀ ਬਹੁਤ ਕਾਹਲੀ ਸੀ। “ਅਗਲੀ ਵਿਸਾਖੀ ਨੂੰ ਪੁੱਤ ਤੂੰ ਅਠਾਰਾਂ ਸਾਲਾਂ ਦਾ ਹੋ ਜਾਣਾ” ਬੇਬੇ ਨੇ ਕਿਹਾ ਸੀ, “ਨਾਲ਼ੇ ਸਾਡੇ ਰਿਵਾਜ ਆ, ਮੁੰਡਾ ਅਠਾਰਾਂ ਤੇ ਕੁੜੀ ਸੋਲ਼ਾਂ ਤੋਂ ਨਹੀਂ ਟੱਪਣ ਦਿੰਦੇ। ਇਹੀ ਤਾਂ ਉਮਰ ਹੁੰਦੀ ਆ ਵਿਆਹ ਦੀ।”ਪਿਛਲੇ ਦੋ-ਤਿੰਨ ਸਾਲ ਤੋਂ ਉਹ ਬਸ ਖੇਤ ਤੇ ਡੰਗਰ ਹੀ ਸੰਭਾਲਦਾ ਸੀ। ਖੇਤੀ ਨਾਲ਼ ਗੁਜ਼ਾਰਾ ਮਸਾਂ ਹੀ ਚੱਲਦਾ ਸੀ। ਰੋਹੀ ਵਾਲੇ ਸੱਤ ਖੇਤਾਂ ਵਿਚ ਕਣਕ, ਮੱਕੀ, ਕਮਾਦ ਤੇ ਰੱਕੜ ਵਾਲ਼ੇ ਚਾਰ ਖੇਤਾਂ ਵਿਚ ਡੰਗਰਾਂ ਦਾ ਚਾਰਾ। ਨਿਆਈਂ ਵਾਲ਼ਾ ਖੇਤ ਤਾਂ ਤੂੜੀ ਦੇ ਕੁੱਪ, ਗੋਹੇ ਕੂੜੇ ਅਤੇ ਬਾਲਣ ਰੱਖਣ ਦੇ ਕੰਮ ਈ ਆਉਂਦਾ ਸੀ।ਛੋਟੇ ਜਿਹੇ ਘਰ ਵਿਚ ਉਸਦੀ ਦੁਨੀਆ ਬਸ ਬੇਬੇ ਸੀ ਜਾਂ ਅੰਦਰਲੀ ਬੈਠਕ ਵਿਚ ਟੰਗੀਆਂ ਬਾਪੂ ਤੇ ਮਾਂ ਦੀਆਂ ਪੁਰਾਣੀਆਂ ਤਸਵੀਰਾਂ, ਜੋ ਉਨ੍ਹਾਂ ਨੇ ਗਰਨਾ ਸਾਹਿਬ ਦੀ ਵਿਸਾਖੀ ‘ਤੇ ਖਿਚਵਾਈਆਂ ਸਨ।ਦਿਨ ਢਲ਼ ਰਿਹਾ ਸੀ। ਫ਼ਕੀਰ ਨੇ ਇੱਕ ਉੱਚੇ ਅਤੇ ਪੱਧਰੇ ਥਾਂ ਵੱਲ ਇਸ਼ਾਰਾ ਕਰਦਿਆਂ ਕਿਹਾ, “ਅੱਜ ਰਾਤ ਡੇਰਾ ਇੱਥੇ ਹੀ ਲਾ ਲੈਨੇ ਆਂ।” ਫਿਰ ਉਸ ਨੇਆਪਣੇ ਡੰਡੇ ਨਾਲ਼, ਡਿੱਗ ਪੱਤਿਆਂ ਨੂੰ ਇੱਕ ਪਾਸੇ ਕਰ ਕੇ, ਇੱਕ ਲੋਈ ਕੱਢੀ ਤੇ ਭੁਜੇ ਵਿਛਾ ਦਿੱਤੀ। ਕੇਸਰ ਨੇ ਉਸ ਦੀ ਪੋਟਲੀ, ਪਾਣੀ ਵਾਲੀ ਮਸ਼ਕ ਅਤੇ ਆਪਣਾ ਝੋਲਾ ਇੱਕ ਪਾਸੇ ਟਿਕਾ ਦਿੱਤੇ।”ਸਾਈਂ ਜੀ. ਲਿਆਓ ਮੈਂ ਤੁਹਾਡੀਆਂ ਲੱਤਾਂ ਘੁੱਟ ਦੇਵਾਂ। ਥੱਕ ਗਏ ਹੋਵੋਂਗੇ,” ਕੇਸਰ ਨੇ ਫ਼ਕੀਰ ਕੋਲ ਬੈਠਦਿਆਂ ਕਿਹਾ।’ਤੇਰਾ ਨਾਂ ਕੀ ਐ ਗੱਭਰੂਆ?” ਫ਼ਕੀਰ ਨੇ ਲੰਮੇ ਪੈਂਦਿਆਂ ਪੁੱਛਿਆ।”ਕੇਸਰ…” ਉਸ ਵੱਲ ਵੇਖ ਕੇ ਕੇਸਰ ਨੇ ਜਵਾਬ ਦਿੱਤਾ।”ਤੂੰ ਆਪਣੇ ਨਾਮ ਵਾਂਗ ਕੇਸਰ ਹੀ ਹੈਂ, ਬੜੀ ਲਿਆਕਤ ਸਿਖਾਈ ਹੈ ਤੈਨੂੰ ਤੇਰੇ ਘਰਦਿਆਂ ਨੇ। ਤੂੰ ਦੁਨੀਆ ‘ਚ ਕੇਸਰ ਵਾਂਗ ਹੀ ਮਹਿਕ ਵੰਡੇਂਗਾ,” ਉਸ ਨੇ ਕੇਸਰ ਦਾ ਸਿਰ ਪਲੋਸ ਕੇ ਕਿਹਾ ਤੇ ਲੰਮਾ ਪੈ ਗਿਆ।ਕੇਸਰ ਫ਼ਕੀਰ ਦੇ ਪੈਰ ਹੌਲ਼ੀ-ਹੌਲ਼ੀ ਘੁੱਟਣ ਲੱਗਿਆ। ਫ਼ਕੀਰ ਦੇ ਹੱਥ ਜੁੜੇ ਹੋਏ ਸਨ, ਉਸ ਨੇ ਪਾਠ ਕਰਨਾ ਸ਼ੁਰੂ ਕੀਤਾ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ…ਖੁੱਲ੍ਹੇ ਆਕਾਸ਼ ਦੀ ਛੱਤ ਥੱਲੇ ਲੰਮੇ ਪਏ ਕੇਸਰ ਨੂੰ, ਇਹ ਦੁਨੀਆ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ। ਰੁਮਕਦੀ ਪੌਣ, ਟਿੱਬਿਆਂ ਦੇ ਪਰਛਾਵੇਂ ਅਤੇ ਜੁਗਨੂੰਆਂ ਦੀ ਟਿਮਟਿਮਾਹਟ ਨੇ ਉਸਦੇ ਦਿਲ ਨੂੰ ਇੱਕ ਅਜੀਬ ਜਿਹਾ ਸਕੂਨ ਦਿੱਤਾ।ਰਾਤ ਹੋਰ ਸੰਘਣੀ ਹੋ ਰਹੀ ਸੀ… ਨਾਲ਼ ਵਗਦੇ ਰਾਹ ‘ਤੇ ਜਾ ਰਿਹਾ ਕੋਈ ਰਾਹੀਂ ਗਾ ਰਿਹਾ ਸੀ…
ਦਿਨ- ਦੂਜਾ
ਕੋਇਲ ਦੀ ਰਾਗਣੀ ਤੇ ਬਿਰਹੋਂ ਦੇ ਸਾਜ਼ ਨੂੰ।’
ਕੱਲਾ ਬਹਿ ਕੇ ਸੁਣ ਕਦੇ ਰੂਹ ਦੀ ਅਵਾਜ਼ ਨੂੰ।
ਅਗਲੇ ਦਿਨ ਪਹੁ ਫੁੱਟਦਿਆਂ ਹੀ ਦੋਵਾਂ ਨੇ ਆਪਣੀ ਮੰਜ਼ਿਲ ਦਾ ਰਸਤਾ ਫੜ ਲਿਆ। ਚਿੜੀਆਂ ਦੇ ਚਹਿਕਣ ਤੋਂ ਬਿਨਾਂ ਬਾਕੀ ਸਾਰੀ ਕਾਇਨਾਤ ਜਿਵੇਂ ਅਜੇ ਵੀ ਸੁੱਤੀ ਪਈ ਸੀ।ਸੂਰਜ ਦੀਆਂ ਪਹਿਲੀਆਂ ਕਿਰਨਾਂ ਨਿਕਲਦਿਆਂ ਹੀ, ਫ਼ਕੀਰ ਦੇ ਕਦਮ ਰੁਕੇ ਤੇ ਉਸ ਨੇ ਕੁਝ ਦੇਰ ਸੂਰਜ ਨੂੰ ਨਿਹਾਰਿਆ ਤੇ ਕਿਹਾ, “ਸੂਰਜ ਪਰਮਾਤਮਾ ਦੀ ਦਿਆਲਤਾ ਦਾ ਪ੍ਰਤੀਕ ਹੈ। ਜੇ ਇੱਕ ਦਿਨ ਵੀ ਸੂਰਜ ਨਾ ਚੜ੍ਹੇ ਤਾਂ ਦੁਨੀਆ ਚੱਲਣੀ ਬੰਦ ਹੋ ਜਾਵੇ। ਕੁਦਰਤ ਨੂੰ ਵੇਖਣਾ, ਰੱਬ ਨੂੰ ਵੇਖਣ ਵਾਂਗ ਹੈ।”“ਸਾਈਂ ਜੀ, ਤੁਸੀਂ ਰੱਬ ਵੇਖਿਆ ਹੈ ਕਦੇ?” ਕੇਸਰ ਦੇ ਸਵਾਲ ਵਿਚ ਜਗਿਆਸਾ ਤੇ ਡਰ ਦੋਵੇਂ ਸਨ।ਫ਼ਕੀਰ ਨੇ ਕੇਸਰ ਵੱਲ ਵੇਖਦਿਆਂ ਕਿਹਾ, “ਯੂਨਾਨੀ ਲੋਕਾਂ ਅਨੁਸਾਰ, ਰੱਬ ਨੇ ਦੁਨੀਆ ਛੇ ਦਿਨਾਂ ਵਿਚ ਬਣਾਈ ਸੀ। ਪਹਿਲੇ ਦਿਨ ਰੌਸ਼ਨੀ ਬਣਾਈ ਜਿਸ ਨਾਲ ਦਿਨ ਤੇ ਰਾਤ ਬਣੇ। ਦੂਜੇ ਦਿਨ ਆਕਾਸ਼, ਤੀਜੇ ਦਿਨ ਧਰਤੀ ਤੇ ਬਨਸਪਤੀ ਬਣਾਈ। ਚੌਥੇ ਦਿਨ ਸੂਰਜ, ਪੰਜਵੇਂ ਦਿਨ ਪਾਣੀ ਤੇ ਜੀਵ-ਜੰਤੂ ਬਣਾਏ। ਛੇਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਤੇ ਫਿਰ ਸੱਤਵੇਂ ਦਿਨ ਅਰਾਮ ਕੀਤਾ।” ਕੇਸਰ ਬਹੁਤ ਧਿਆਨ ਨਾਲ਼ ਸੁਣ ਰਿਹਾ ਸੀ।”ਕਹਿੰਦੇ ਹਨ ਕਿ ਸ਼ੁਰੂ ਵਿਚ ਮਨੁੱਖ ਇਕੱਲਾ ਤੇ ਉਦਾਸ ਸੀ। ਉਸ ਨੂੰ ਉਦਾਸ ਵੇਖ ਕੇ ਰੱਬ ਨੇ ਉਸ ਨਾਲ਼ ਖੇਡਣ ਦਾ ਮਨ ਬਣਾਇਆ। ਦੋਨੋਂ ਲੁਕਣ-ਛੁਪਾਈ ਖੇਡਣ ਲੱਗੇ। ਰੱਬ ਦੀ ਪਹਿਲਾਂ ਲੁਕਣ ਦੀ ਵਾਰੀ ਸੀ। ਕਿਉਂਕਿ ਧਰਤੀ ਅਜੇ ਸਾਰੀ ਖ਼ਾਲੀ ਸੀ, ਲੁਕਣ ਵਾਲੀ ਕੋਈ ਜਗ੍ਹਾ ਰੱਬ ਨੂੰ ਨਾ ਦਿਸੀ। ਰੱਬ ਨੇ ਕੁਝ ਸੋਚਣ ਤੋਂ ਬਾਅਦ, ਬੰਦੇ ਦੇ ਦਿਲ ਵਿਚ ਲੁਕਣ ਦਾ ਫ਼ੈਸਲਾ ਕੀਤਾ। ਕਹਿੰਦੇ ਹਨ ਕਿ ਅੱਜ ਤੱਕ ਰੱਬ, ਬੰਦੇ ਦੇ ਦਿਲ ਵਿਚ ਹੀ ਲੁਕਿਆ ਹੋਇਆ ਹੈ। ਬੰਦਾ ਰੱਬ ਨੂੰ ਬਾਹਰ ਹਰ ਥਾਂ ਲੱਭਦਾ ਹੈ ਬਸ ਆਪਣੇ ਅੰਦਰ ਹੀ ਨਹੀਂ ਵੇਖਦਾ,” ਕਹਿ ਕੇ ਫ਼ਕੀਰ ਕਿਸੇ ਗਹਿਰੀ ਸੋਚ ਵਿਚ ਡੁੱਬ ਗਿਆ ਤੇ ਕੇਸਰ ਉਸ ਦੇ ਮੱਥੇ ਦੀਆਂ ਲਕੀਰਾਂ ਵਿਚ।ਇਸ ਅਲਾਪ ਨੇ ਕੇਸਰ ਨੂੰ ਡੂੰਘੀ ਸੋਚ ‘ਚੋਂ ਇਵੇਂ ਉਠਾਇਆ ਜਿਵੇਂ ਅੰਮ੍ਰਿਤ ਵੇਲੇ ਕਿਸੇ ਨੇ ਰਬਾਬ ਛੜ ਦਿੱਤੀ ਹੋਵੇ।ਟਿੱਬਿਆਂ ਦੇ ਪਰਛਾਵੇਂ ਜਦੋਂ ਰਾਹ ਤੋਂ ਲੰਮੇ ਹੋ ਗਏ ਤਾਂ ਦੋਵੇਂ ਰੁਕ ਗਏ। ਰਸਤੇ ਤੋਂ ਥੋੜਾ ਹਟਵਾਂ ਇੱਕ ਥੜ੍ਹਾ, ਰਾਹੀਆਂ ਦੇ ਰੁਕਣ ਲਈ ਬਣਾਇਆ ਹੋਇਆ ਸੀ। ਕਿਸੇ ਸਿਆਣੇ ਨੇ ਬੜ੍ਹੇ ਦੇ ਆਲੇ ਦੁਆਲੇ ਡੇਕਾਂ ਦੇ ਦਰਖ਼ਤ, ਭਲਿਆਂ ਸਮਿਆਂ ‘ਚ ਲਾ ਦਿੱਤੇ ਸਨ ਜੋ ਹੁਣ ਦਿਨੇ ਰਾਹੀਆਂ ਨੂੰ ਬੈਠਣ ਲਈ ਛਾਂ ਤੇ ਰਾਤੀਂ ਪੰਖੇਰੂਆਂ ਨੂੰ ਰਹਿਣ ਲਈ ਥਾਂ ਦਿੰਦੇ ਸਨ।ਬੜ੍ਹੇ ਦੇ ਨਾਲ ਇੱਕ ਨਲਕਾ ਵੀ ਸੀ। ਉਹਨਾਂ ਨੇ ਨਲਕਾ ਗੇੜ ਕੇ ਹੱਥ-ਪੈਰ ਧੋਤੇ ਤੇ ਬੜ੍ਹੇ ‘ਤੇ ਹੀ ਰਾਤ ਵਿਸਰਾਮ ਕਰਨ ਦਾ ਮਨ ਬਣਾਇਆ।ਫਕੀਰ ਨੇ ਆਪਣੀ ਪੋਟਲੀ ਵਿੱਚੋਂ ਚਿੱਟੇ ਰੰਗ ਦੀ ਧਾਗੇ ਨਾਲ ਬਣੀ ਮਾਲਾ ਕੱਢੀ, ਜਿਸ ਵਿਚ ਗੱਠਾਂ ਮਾਰ ਕੇ ਮਣਕੇ ਬਣਾਏ ਹੋਏ ਸਨ। ਉਹ ਮਾਲਾ ਨੂੰ ਹੱਥ ਵਿਚ ਫੜ ਕੇ ਸਾਧਨਾ ‘ਚ ਜੁੜ ਗਿਆ। ਸਮਾਂ ਜਿਵੇਂ ਰੁਕ ਗਿਆ, ਇਵੇਂ ਲੱਗ ਰਿਹਾ ਸੀ ਜਿਵੇਂ ਸ੍ਰਿਸ਼ਟੀ ਅਲਾਪ ਕਰ ਰਹੀ ਹੋਵੇ, ਚੁੱਪ ਦਾ ਹਵਨ ਹੋ ਰਿਹਾ ਹੋਵੇ ਅਤੇ ਰਾਤ ਦੀ ਗੋਦ ਵਿਚ ਦਿਨ ਸੋਂ ਰਿਹਾ ਹੋਵੇ।.. ਪਰ ਲੰਮੇ ਪਏ ਕੇਸਰ ਦਾ ਧਿਆਨ ਪਲਾਂ ਵਿਚ ਹੀ ਪਿੰਡ ਆਪਣੀ ਹਵੇਲੀ ਪਹੁੰਚ ਗਿਆ।ਕੇਸਰ ਹੁਰਾਂ ਦੀ ਹਵੇਲੀ, ਪਿੰਡੋਂ ਬਾਹਰਵਾਰ ਫਿਰਨੀ ਦੇ ਕੋਲ਼ ਸੀ। ਘਰੋਂ ਤੁਰ ਕੇ ਹਵੇਲੀ ਜਾਣ ਲਈ ਪੰਜ-ਸੱਤ ਕੁ ਮਿੰਟ ਹੀ ਲੱਗਦੇ ਸਨ। ਉਸਦੇ ਦਿਨ ‘ਚ ਤਿੰਨ-ਚਾਰ ਗੇੜੇ ਹਵੇਲੀ ਦੇ ਜ਼ਰੂਰ ਲੱਗਦੇ। ਹਵੇਲੀ ਦੇ ਰਾਹ ‘ਚ ਚੁਰੱਸਤੇ ਵਾਲੇ ਪਿੱਪਲ ਥੱਲੇ ਬੁੱਢੇ, ਜੁਆਨ ਸਾਰਾ ਦਿਨ ਖੁੰਢ ਚਰਚਾ ਕਰਦੇ ਜਾਂ ਬਾਰਾਂ ਟਹਿਣੀ ਤੇ ਤਾਸ਼ ਖੇਡਦੇ। ਕੇਸਰ ਉਸ ਢਾਣੀ ਵਿਚ ਕਦੇ ਨਹੀਂ ਸੀ ਬੈਠਿਆ।ਉਸਦੇ ਜ਼ਿਆਦਾ ਗੇੜੇ ਤਾਂ ਹਵੇਲੀ ਦੇ ਰਸਤੇ ‘ਚ ਪੈਂਦੇ ਜੀਤੀ ਦੇ ਘਰ ਮੂਹਰਿਓਂ ਲੰਘਣ ਤੇ ਉਸ ਨੂੰ ਵੇਖਣ ਦੀ ਉਮੀਦ ਕਰਕੇ ਲੱਗਦੇ ਸਨ। ਜੀਤੀ ਜ਼ੈਲਦਾਰਾਂ ਦੀ ਕੁੜੀ ਸੀ ਤੇ ਸਕੂਲ ਵਿਚ ਉਸ ਤੋਂ ਦੋ ਜਮਾਤਾਂ ਪਿੱਛੇ ਪੜ੍ਹਦੀ ਸੀ। ਉਸ ਤੋਂ ਸੋਹਣੀ ਕੁੜੀ ਨੇੜੇ ਦੇ ਪਿੰਡਾਂ ‘ਚ ਹੋਰ ਕੋਈ ਨਹੀਂ ਸੀ। ਮੁੰਡਿਆਂ ਦੀ ਢਾਣੀ ਵਿਚ ਉਸਦੀ ਚਰਚਾ ਆਨੇ-ਬਹਾਨੇ ਚੱਲਦੀ ਹੀ ਰਹਿੰਦੀ। ਉਸ ਨੂੰ ਛੇਵੀਂ ਜਮਾਤ ਤੋਂ ਬਾਅਦ ਘਰਦਿਆਂ ਨੇ ਸਕੂਲੋਂ ਹਟਾ ਲਿਆ ਸੀ। ਉਹ ਪੜ੍ਹਨਾ ਤਾਂ ਚਾਹੁੰਦੀ ਸੀ ਪਰ ਪਿੰਡ ‘ਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਉਸਦਾ ਘਰ ਕੇਸਰ ਦੀ ਹਵੇਲੀ ਦੇ ਨਾਲ਼ ਲੱਗਵਾਂ ਹੋਣ ਕਰ ਕੇ ਦੋਵਾਂ ਦਾ ਬਚਪਨ ਕੇਸਰ ਹੁਰਾਂ ਦੀ ਹਵੇਲੀ ਜਾਂ ਜੀਤੀ ਦੇ ਘਰ ਖੇਡਦਿਆਂ ਹੀ ਗੁਜ਼ਰਿਆ ਸੀ। ਬਚਪਨ ਵਿਚ ਇਕੱਠੇ ਖੇਡਦਿਆਂ ਤੇ ਲੜਦੇ ਝਗੜਦਿਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਕੇਸਰ ਤੋਂ ਸੰਗਣ ਲੱਗ ਪਈ ਸੀ। ਜੀਤੀ ਨੇ ਕਦੇ ਸਿਰ ਤੋਂ ਦੁਪੱਟਾ ਨਹੀਂ ਸੀ ਸਰਕਣ ਦਿੱਤਾ। ਕੇਸਰ ਨੂੰ ਉਸ ਦੀਆਂ ਕੁੜਤੀਆਂ ਦੇ ਸਾਰੇ ਰੰਗ ਯਾਦ ਸਨ। ਉਹ ਕੁੜਤੀਆਂ ਬਦਲਦੀ ਰਹਿੰਦੀ ਪਰ ਕਾਲੇ ਰੰਗ ਦੀ ਸ਼ੀਸ਼ਿਆਂ ਵਾਲੀ ਘੱਗਰੀ ਅਕਸਰ ਉਹੋ ਹੀ ਹੁੰਦੀ। ਹੁਣ ਤਾਂ ਇੱਕ ਚਾਂਦੀ ਦਾ ਮੋਟਾ ਕੜਾ ਵੀ ਉਹ ਪਾਉਣ ਲੱਗ ਪਈ ਸੀ, ਜਿਹੜਾ ਉਸਦੀ ਮਾਂ ਨੇ ਚੜ੍ਹਦੇ ਸਿਆਲ ਦਿੱਤਾ ਸੀ ਜਦੋਂ ਜੀਤੀ ਪੰਦਰਾਂ ਸਾਲ ਦੀ ਹੋਈ ਸੀ।ਜਦੋਂ ਕੁ ਤੋਂ ਜੀਤੀ ਨੇ ਚੁੰਨੀ ਨਾਲ ਆਪਣੀ ਛਾਤੀ ਢਕਣੀ ਸ਼ੁਰੂ ਕੀਤੀ. ਉਦੋਂ ਕੁ ਤੋਂ ਹੀ ਦੋਵਾਂ ਦਾ ਇਕੱਠਿਆਂ ਖੇਡਣਾ ਵੀ ਬੰਦ ਹੋ ਗਿਆ ਤੇ ਹੌਲੀ ਹੌਲ਼ੀ ਗੱਲ ਕਰਨ ਦੇ ਮੌਕੇ ਵੀ ਘਟਣੇ ਸ਼ੁਰੂ ਹੋ ਗਏ। ਜਦੋਂ ‘ਕੱਠੇ ਪੜ੍ਹਦੇ ਸੀ ਤਾਂ ਸਕੂਲ ਆਉਂਦਿਆਂ-ਜਾਂਦਿਆਂ ਦੋਵਾਂ ਦੀ ਗੱਲ ਹੋ ਜਾਂਦੀ। ਜਦੋਂ ਤੋਂ ਪੜ੍ਹਾਈ ਬੰਦ ਹੋਈ ਸੀ ਤਾਂ ਗੱਲ ਹੋਈ ਨੂੰ ਵੀ ਹਫ਼ਤੇ ਬੀਤ ਜਾਂਦੇ। ਹੁਣ ਤਾਂ ਬਸ ਦੂਰੋਂ ਦੂਰੋਂ ਵੇਖ ਕੇ ਹੀ ਦਿਨ ਲੰਘਦੇ ਸਨ। ਇਨ੍ਹਾਂ ਦੂਰੀਆਂ ਨੇ ਮਿਲਣ ਦੀ ਤਾਂਘ, ਘਟਾਉਣ ਦੀ ਬਜਾਏ ਵਧਾ ਦਿੱਤੀ ਸੀ।ਕੇਸਰ ਦੇ ਰੋਜ਼ ਹਵੇਲੀ ਜਾਣ ਵੇਲ਼ੇ ਜੀਤੀ ਨੂੰ ਜਿਵੇਂ ਇਲਹਾਮ ਹੋ ਜਾਂਦਾ— ਉਹ ਕਦੇ ਬਾਹਰਲੇ ਬੂਹੇ ਕੋਲ਼, ਕਦੇ ਛੱਤ ‘ਤੇ ਜਾਂ ਪੌੜੀਆਂ ‘ਤੇ ਖੜ੍ਹ ਕੇ ਉਸ ਵੱਲ ਵੇਖ ਨਿੰਮਾ ਜਿਹਾ ਹੱਸ ਛੱਡਦੀ। ਕੇਸਰ ਦੀ ਖ਼ੁਸ਼ੀ ਦਾ ਅਰੰਭ ਤੇ ਅੰਤ ਬਸ ਇਹੋ ਇੱਕ ਤੱਕਣੀ ਸੀ… ਉਸ ਦਾ ਹਵੇਲੀ ਵੱਲ ਜਾਂਦਿਆਂ ਆਨੇ-ਬਹਾਨੇ ਜੀਤੀ ਦੇ ਘਰ ਮੂਹਰਿਓਂ ਲੰਘਣਾ, ਜੀਤੀ ਦਾ ਧੁੱਪ ‘ਚ ਵੀ ਪੌੜੀਆਂ ਜਾਂ ਛੱਤ ‘ਤੇ ਖੜ੍ਹ ਕੇ ਉਡੀਕਣਾ ਅਤੇ ਉਸ ਵੱਲ ਵੇਖਣਾ, ਪਿਆਰ ਨਹੀਂ ਤਾਂ ਹੋਰ ਕੀ ਸੀ?” ਉਹ ਸੋਚਦਾ।ਜੀਤੀ ਦਾ ਬਾਪ ਇਲਾਕੇ ਦਾ ਕਹਿੰਦਾ ਕਹਾਉਂਦਾ ਸਰਦਾਰ ਸੀ। ਉਨ੍ਹਾਂ ਦੇ ਦੋਮੰਜ਼ਲੇ ਘਰ ਵਿਚ ਵੰਡ ਤੋਂ ਪਹਿਲਾਂ, ਅੰਗਰੇਜ਼ਾਂ ਦਾ ਆਉਣਾਜਾਣਾ ਆਮ ਸੀ। ਜ਼ੈਲਦਾਰਾਂ ਦੇ ਇਸ ਵੱਡੇ ਘਰ ਦਾ ਦਰਵਾਜ਼ਾ ਆਮ ਤੌਰ ‘ਤੇ ਬੰਦ ਹੀ ਰਹਿੰਦਾ ਸੀ। ਖੁੰਢ-ਚਰਚਾ ਤਾਂ ਇਹ ਵੀ ਸੀ ਕਿ ਉਸਦਾ ਬਾਪ ਮਹੀਨੇ ਦੇ ਅੱਧੇ ਦਿਨ ਬਾਰਡਰ ਤੋਂ ਪਾਰ ਹੀ ਰਹਿੰਦਾ ਸੀ— ਦੱਬਵੀਂ ਅਵਾਜ਼ ਵਿਚ ਗੱਲਾਂ ਹੁੰਦੀਆਂ ਕਿ ਜ਼ੈਲਦਾਰ ਦਾ ਅਫ਼ੀਮ ਦੀ ਸਮੱਗਲਿੰਗ ਦਾ ਕਾਰੋਬਾਰ ਸੀ। ਪਰ ਕੇਸਰ ਨੂੰ ਇਨ੍ਹਾਂ ਗੱਲਾਂ ਨਾਲ਼ ਕੋਈ ਲੈਣ-ਦੇਣ ਨਹੀਂ ਸੀ। ਉਸ ਨੂੰ ਤਾਂ ਬਸ ਇਹੋ ਝੋਰਾ ਖਾਈ ਜਾਂਦਾ ਸੀ ਕਿ ਜੀਤੀ ਤੇ ਉਸਦਾ ਮੇਲ਼ ਹੋਣਾ ਔਖਾ ਲੱਗਦਾ ਸੀ । ਕਈ ਵਾਰ ਉਸ ਨੂੰ ਦੋਵਾਂ ਦਾ ਰਿਸ਼ਤਾ ਚੰਨ ਤੇ ਚਕੋਰ ਵਾਲ਼ਾ ਲੱਗਦਾ ਸੀ।
ਦਿਨ- ਤੀਜਾ
ਆਦਮੀ ਦੁਨੀਆ ਨੂੰ ਆਪਣੀਆਂ ਅੱਖਾਂ ਨਾਲ਼ ਨਹੀਂ,
ਅੱਖਾਂ ਉੱਪਰ ਲੱਗੀਆਂ ਪੁਰਾਣੇ ਤਜਰਬਿਆਂ ਦੀਆਂ ਐਨਕਾਂ ਨਾਲ਼ ਵੇਖਦਾ ਹੈ।
ਇਹ ਐਨਕਾਂ ਲਾਹ ਕੇ ਹੀ ਦੁਨੀਆ ਦੀ ਅਸਲੀਅਤ ਸਾਫ਼ ਤੇ ਸਪਸ਼ਟ ਦਿਖ ਮਵਰੀ ਹੈ …ਗਿੜਦੇ ਨਲ਼ਕੇ ਤੇ ਪਾਣੀ ਚੱਲਣ ਦੇ ਖੜਾਕ ਨਾਲ਼ ਕੇਸਰ ਦੀ ਅੱਖ ਖੁੱਲ੍ਹੀ। ਨਹਾਉਂਦੇ ਹੋਏ ਫ਼ਕੀਰ ਦੇ ਉਚਾਰੇ ਸਲੋਕ, ਉਸ ਦੇ ਕੰਨਾਂ ਨੂੰ ਚੰਗੇ ਤਾਂ ਲੱਗ ਰਹੇ ਸਨ ਪਰ ਸਮਝ ਕੁਝ ਵੀ ਨਹੀਂ ਸੀ ਆ ਰਿਹਾ। ਥੋੜ੍ਹਾ-ਥੋੜ੍ਹਾ ਚਾਨਣ ਹੋ ਰਿਹਾ ਸੀ।“ਸਾਈਂ ਜੀ, ਇਸ਼ਨਾਨ ਕਰਦਿਆਂ ਕੀ ਗਾ ਰਹੇ ਸੀ? ਮੈਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸਕਿਆ”, ਉਸ ਨੇ ਨਹਾਉਣ ਤੋਂ ਬਾਅਦ ਥੜ੍ਹੇ ‘ਤੇ ਵਾਪਸ ਆਏ ਫ਼ਕੀਰ ਨੂੰ ਪੁੱਛਿਆ।“ਨਹਾਉਂਦਿਆਂ ਜੇ ਰੱਬ ਦੇ ਨਾਮ ਦਾ ਗੁਣਗਾਨ ਹੋ ਜਾਵੇ ਤਾਂ ਸਰੀਰ ਤੇ ਮਨ ਦੋਵੇਂ ਨਿਰਮਲ ਹੋ ਜਾਂਦੇ ਹਨ। ਜਿਵੇਂ ਪਾਣੀ ਸਾਡੇ ਸਰੀਰ ਨੂੰ ਸਾਫ਼ ਕਰਦਾ ਹੈ, ਉਸੇ ਤਰ੍ਹਾਂ ਰੱਬ ਦੀ ਯਾਦ ਸਾਡੇ ਮਨ ਨੂੰ ਸਾਫ਼ ਕਰਦੀ ਹੈ। ਕੇਸਰ ਪੁੱਤਰ, ਮਨ ਇੱਕ ਸ਼ੀਸ਼ੇ ਵਾਂਗ ਹੈ। ਜਿਸ ਤਰ੍ਹਾਂ ਦੀ ਮਨ ਦੀ ਸੋਚ ਹੁੰਦੀ ਹੈ, ਉਹੋ ਜਿਹੀ ਹੀ ਦੁਨੀਆ ਨਜ਼ਰ ਆਉਂਦੀ ਹੈ”, ਫ਼ਕੀਰ ਨੇ ਕੇਸਰ ਨੂੰ ਸਮਝਾਇਆ।“ਉਹ ਕਿਵੇਂ?” ਉਸ ਨੇ ਫ਼ਕੀਰ ਨੂੰ ਸਵਾਲ ਕੀਤਾ।ਫ਼ਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੰਦਿਆਂ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ, “ਕਿਸੇ ਮਹਾਵਤ ਨੇ ਇੱਕ ਹਾਥੀ ਖੇਤ ਵਿਚ ਬੰਨ੍ਹਿਆ ਹੋਇਆ ਸੀ ਜੋ ਭੁੱਖ ਕਾਰਨ ਚਿੰਘਾੜ ਰਿਹਾ ਸੀ। ਨਾਲ਼ ਵਗਦੇ ਰਾਹ ਤੋਂ, ਤਿੰਨ ਅੰਨ੍ਹੇ ਆਦਮੀ ਲੰਘ ਰਹੇ ਸਨ। ਅਵਾਜ਼ ਸੁਣ ਕੇ ਇੱਕ ਅੰਨ੍ਹਾ ਬੋਲਿਆ, “ਇਹ ਹਾਥੀ ਦੀ ਅਵਾਜ਼ ਹੈ।”“ਹਾਥੀ ਕਿਸ ਤਰ੍ਹਾਂ ਦਾ ਜਾਨਵਰ ਹੈ?” ਦੂਸਰੇ ਅੰਨ੍ਹੇ ਨੇ ਪੁੱਛਿਆ।“ਚਲੋ ਹੱਥ ਲਾ ਕੇ ਵੇਖਦੇ ਹਾਂ” ਤੀਸਰੇ ਅੰਨ੍ਹੇ ਨੇ ਕਿਹਾ।ਪਹਿਲੇ ਅੰਨ੍ਹੇ ਨੇ ਹਾਥੀ ਦੀ ਚਮੜੀ ਨੂੰ ਛੂਹਿਆ, ਉਸ ਨੂੰ ਹਾਥੀ ਦਰੀ ਵਰਗਾ ਲੱਗਿਆ। ਦੂਸਰੇ ਨੇ ਹਾਥੀ ਦੀ ਪੂਛ ਨੂੰ ਛੁਹਿਆ, ਉਸ ਨੂੰ ਹਾਥੀ ਮੋਟੀ ਰੱਸੀ ਵਰਗਾ ਲੱਗਿਆ। ਤੀਸਰੇ ਨੇ ਹਾਥੀ ਦੀ ਲੱਤ ਨੂੰ ਛੂਹਿਆ, ਉਸ ਨੂੰ ਹਾਥੀ ਕਿਸੇ ਖੰਭੋ ਵਰਗਾ ਲੱਗਿਆ।ਦਰੀ! ਰੱਸੀ!! ਖੰਭਾ!!! ਤਿੰਨੇ ਅੰਨ੍ਹੇ ਝਗੜਨ ਲੱਗੇ।ਅੱਜ-ਤੱਕ ਵੀ ਦੁਨੀਆ ‘ਚ ਸੁਜਾਖੇ ਅੰਨ੍ਹੇ ਆਪਣੇ ਵਰਗੇ ਹੋਰ ਅਕਲ ਦੇ ਅੰਨ੍ਹਿਆਂ ਨਾਲ਼ ਅਲੱਗ-ਅਲੱਗ ਮੁੱਦਿਆਂ ‘ਤੇ ਲੜ ਝਗੜ ਰਹੇ ਹਨ।“ਬ੍ਰਹਿਮੰਡ ਦੇ ਪਸਾਰੇ ਨੂੰ ਓਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਸੋਝੀ ਦਿੰਦਾ ਹੈ,” ਫ਼ਕੀਰ ਨੇ ਕਿਹਾ, “ਅਸੀਂ ਤਾਂ ਇੰਨਾ ਹੀ ਸਮਝ ਲਈਏ ਤਾਂ ਬਹੁਤ ਹੈ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ।”“ਸਾਈਂ ਜੀ, ਤੁਸੀਂ ਗੱਲ ਹਮੇਸ਼ਾ ਕਹਾਣੀ ਸੁਣਾ ਕੇ ਹੀ ਕਿਉਂ ਸਮਝਾਉਂਦੇ ਹੋ?” ਉਸ ਨੇ ਤੇਜ਼ ਤੁਰਦੇ ਫ਼ਕੀਰ ਦੇ ਨਾਲ਼ ਰਲ਼ਦਿਆਂ ਪੁੱਛਿਆ।ਫ਼ਕੀਰ ਨੇ ਜਵਾਬ ਦਿੱਤਾ, “ਜਦੋਂ ‘ਸੱਚ’ ਪਹਿਲੀ ਵਾਰ ਧਰਤੀ ‘ਤੇ ਆਇਆ ਤਾਂ ਉਹ ਨੰਗਾ ਸੀ। ਨੰਗਾ ਸੱਚ ਇੱਕ ਪਿੰਡ ਵਿਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ, ਸੱਚ ਨੂੰ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਹਾ ਤੇ ਉਸ ਨੂੰ ਮਾਰ ਕੁੱਟ ਕੇ ਪਿੰਡ ’ਚੋਂ ਬਾਹਰ ਕੱਢ ਦਿੱਤਾ। ਪਿੰਡੋਂ ਬਾਹਰ ਇੱਕ ‘ਕਹਾਣੀ` ਰਹਿੰਦੀ ਸੀ। ਉਸ ਨੇ ਨੰਗੇ ਸੱਚ ਨੂੰ ਪਨਾਹ ਦਿੱਤੀ। ਘਰ ਲਿਜਾ ਕੇ ਮੱਲ੍ਹਮ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ । ਠੀਕ ਹੋਣ ਤੋਂ ਬਾਅਦ ‘ਸੱਚ’ ਦੁਬਾਰਾ ਉਸੇ ਪਿੰਡ ‘ਕਹਾਣੀ’ ਦੇ ਕੱਪੜੇ ਪਾ ਕੇ ਗਿਆ। ਲੋਕਾਂ ਨੇ ਕਹਾਣੀ ਵਿਚ ਲੁਕੇ ਸੱਚ ਨੂੰ ਬਹੁਤ ਸਲਾਹਿਆ ਤੇ ਉਸ ਨੂੰ ਆਪਣੇ ਦਿਲਾਂ ਵਿਚ ਖ਼ੁਸ਼ੀ-ਖ਼ੁਸ਼ੀ ਰਹਿਣ ਦੀ ਜਗ੍ਹਾ ਦੇ ਦਿੱਤੀ।”ਕੇਸਰ ਨੂੰ ਫ਼ਕੀਰ ਦੀਆਂ ਗੱਲਾਂ ਨਵੀਆਂ ਤੇ ਅਜੀਬ ਲੱਗ ਰਹੀਆਂ ਸਨ। ਗੱਲਾਂ-ਗੱਲਾਂ ‘ਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸੂਰਜ ਢਲ਼ ਗਿਆ ਤੇ ਠੰਢੀ ਹਵਾ ਰੁਮਕਣ ਲੱਗੀ। ਗਰਮੀ ਤੋਂ ਕੁਝ ਰਾਹਤ ਮਿਲੀ। ਦੋਵੇਂ ਇੱਕ ਦਰਖ਼ਤ ਥੱਲੇ ਰੁਕ ਗਏ।“ਕੇਸਰ ਪੁੱਤਰ, ਤੇਰੇ ਘਰ ਪਰਿਵਾਰ ਵਿਚ ਕੌਣ-ਕੌਣ ਹੈ?” ਫ਼ਕੀਰ ਨੇ ਉਸ ਨੂੰ ਪੁੱਛਿਆ।ਕੇਸਰ ਨੇ ਮਾਂ, ਬਾਪੂ, ਬੇਬੇ ਅਤੇ ਭੈਣ ਤਾਰੋ ਬਾਰੇ ਫ਼ਕੀਰ ਨੂੰ ਵਿਸਥਾਰ ਨਾਲ਼ ਦੱਸਿਆ।ਕੇਸਰ ਨੇ ਜਦੋਂ ਸੁਰਤ ਸੰਭਾਲੀ ਸੀ ਤਾਂ ਉਸ ਨੇ ਘਰ ਵਿਚ ਹਾਸੇ ਕਿਲਕਾਰੀਆਂ ਹੀ ਸੁਣੀਆਂ ਸਨ। ਮਾਂ, ਬਾਪੂ, ਵੱਡੀ ਭੈਣ ਤਾਰੋ ਅਤੇ ਬੇਬੇ ਨਾਲ਼ ਘਰ ਵਿਚ ਰੌਣਕਾਂ ਲੱਗੀਆਂ ਰਹਿੰਦੀਆਂ। ਲੋਕ ਉਹਨਾਂ ਦੇ ਘਰ ਨੂੰ ‘ਭਲਵਾਨਾਂ ਦਾ ਘਰ’ ਕਹਿੰਦੇ ਸਨ ਕਿਉਂਕਿ ਉਸਦਾ ਬਾਪੂ ਤੇ ਦਾਦਾ ਦੋਵੇਂ ਪਹਿਲਵਾਨੀ ਕਰਿਆ ਕਰਦੇ ਸਨ।ਤੇ ਫਿਰ ਜਿਵੇਂ ਨਜ਼ਰ ਹੀ ਲੱਗ ਗਈ।ਕੇਸਰ ਅਜੇ ਛੇ-ਸੱਤ ਸਾਲ ਦਾ ਹੀ ਸੀ ਜਦੋਂ ਸੰਤਾਲੀ ਦੀ ਵੰਡ ਦਾ ਰੌਲ਼ਾ ਪੈ ਗਿਆ। ਉਸ ਵੇਲ਼ੇ ਤਾਂ ਉਸ ਨੂੰ ਕੁਝ ਸਮਝ ਨਾ ਲੱਗਿਆ ਪਰ ਬਾਅਦ ਵਿਚ ਬੇਬੇ ਤੇ ਬਾਪੂ ਦੀਆਂ ਗੱਲਾਂ ਸੁਣ ਕੇ, ਉਸ ਉਜਾੜੇ ਦੇ ਸੰਤਾਪ ਦੀ ਸਮਝ ਲੱਗਣ ਲੱਗੀ ਸੀ। ਇੰਨੇ ਵਰ੍ਹੇ ਬੀਤਣ ਬਾਅਦ ਵੀ ਬੇਬੇ ਵੰਡ ਦੀਆਂ ਗੱਲਾਂ ਇੰਝ ਸੁਣਾਉਂਦੀ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ…ਫ਼ਿਰਕੂ ਹਨ੍ਹੇਰੀ ਝੁੱਲ੍ਹ ਰਹੀ ਸੀ। ਅਜ਼ਾਨ ਤੇ ਸੰਖ ਚੁਰੱਸਤੇ ‘ਚ ਡਟੇ ਖੜ੍ਹੇ ਸਨ। ਸਹਿਮ ਦਹਿਲੀਜ਼ ਦੇ ਬਾਹਰ ਖੜ੍ਹਾ ਸੀ। ਈਦ ਦੇ ਚੰਨ ਤੇ ਕਰਵਾ-ਚੌਥ ਦੇ ਚੰਨ ਦੀ ਬੋਲ-ਚਾਲ ਬੰਦ ਹੋ ਗਈ ਸੀ। ਫ਼ੈਜ਼ੇ ਤੇ ਰੇਸ਼ਮ ਵਿਚਕਾਰ ਲਕੀਰ ਖਿੱਚੀ ਜਾ ਰਹੀ ਸੀ। ਹਮਲੇ ਹੋਣੇ ਸ਼ੁਰੂ ਹੋ ਗਏ ਸਨ। ਪਿੰਡ ਦੇ ਥੜ੍ਹਿਆਂ ‘ਤੇ ਖੇਡੀ ਜਾਂਦੀ ਤਾਸ਼ ਦੇ ਪੱਤੇ ਹੀ ਮੂਧੇ ਨਹੀਂ ਸਨ ਹੋਏ, ਭਾਈਚਾਰਕ ਸਾਂਝ ਵੀ ਟੁੱਟ ਗਈ ਸੀ। ਬੇਇਲਮੇ ਇੱਕ ਦੂਜੇ ਦਾ ਸਿਰ ਵੱਢ ਰਹੇ ਸਨ। ਸਾਂਝੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਨੂੰ ਬੇਪੱਤ ਕੀਤਾ ਜਾ ਰਿਹਾ ਸੀ।ਮਜ਼ਹਬ ਦੇ ਠੇਕੇਦਾਰਾਂ ਨੇ ਨਿੱਕੇ-ਨਿੱਕੇ ਬਾਲਾਂ ਦੇ ਮੱਥਿਆਂ ‘ਤੇ ‘ਜਾਤ’ ਲਿਖਣਾ ਸ਼ੁਰੂ ਕਰ ਦਿੱਤਾ ਸੀ। ਆਲ਼ੇ ’ਚ ਜਗਦੇ ਦੀਵਿਆਂ ਦੀ ਲਾਟ ਫੜਫੜਾ ਰਹੀ ਸੀ। ਬਨੇਰਿਆਂ ‘ਤੇ ਬੋਲਦੇ ਕਾਵਾਂ ਦੀ ਅਵਾਜ਼ ਵਿਚ ਡਰ ਤੇ ਕੰਬਣੀ ਸੀ। ਗੁੜ ਦੀ ਪੇਸ਼ੀ ਨੂੰ ਮਾਰੇ ਸਾਂਝੇ ਚੱਕ ਵਿਚ ਹੁਣ ਮਿਠਾਸ ਨਹੀਂ ਰਹੀ। ਪੀੜ੍ਹੀਆਂ ਤੋਂ ਚੱਲੇ ਆ ਰਹੇ ਬੈਨਾਮ ਰਿਸ਼ਤੇ, ਸ਼ੱਕ ਤੇ ਨਫ਼ਰਤ ਵਿਚ ਬਦਲ ਰਹੇ ਸਨ। ਖੇਸੀ ਦੀ ਬੁੱਕਲ ਵਿਚ ਨਿੱਘ ਦੀ ਥਾਂ ਖ਼ਜਰ ਦੀ ਨੋਕ ਸੀ।“ਲਹੌਰੋਂ ਪਾਰ ਦੀਆਂ ਖ਼ਬਰਾਂ ਕੁਝ ਠੀਕ ਨਹੀਂ ਆ ਰਹੀਆਂ ਕੇਸਰ ਦੇ ਪਿੰਡ ਦੇ ਬਜ਼ੁਰਗ ਸੱਥ ’ਚ ਬੈਠੇ ਸਿਰ ਨਾਲ਼ ਸਿਰ ਜੋੜ ਗੱਲਾਂ ਕਰਦੇ।“ਪਿੰਡ ਠੀਕਰੀ ਪਹਿਰਾ ਸ਼ੁਰੂ ਕਰੀਏ, ਕੱਲ੍ਹ ਮੈਂ ਮਸੀਤੀ ਵਾਲ਼ਾ ਰਸ਼ੀਦਾ, ਘੋੜੀ ‘ਤੇ ਆਪਣੇ ਪਿੰਡ ਦੇ ਬਾਹਰ ਵੇਖਿਆ ਸੀ। ਮੇਰੇ ਨਾਲ਼ ਉਹ ਬੋਲਿਆ ਵੀ ਨਹੀਂ। ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ” ਸੱਥ ‘ਚ ਬੈਠਾ ਕੋਈ ਹੋਰ ਬੋਲਦਾ।ਫ਼ਸਲਾਂ ਤੇ ਖੇਤ ਲਾਵਾਰਿਸ ਹੋ ਗਏ ਕਿਉਂਕਿ ਪਿੰਡ ਦੇ ਗੱਭਰੂ ਸਾਰਾ ਦਿਨ ਛਵ੍ਹੀਆਂ, ਗੰਡਾਸੇ ਅਤੇ ਕਿਰਪਾਨਾਂ ਤਿੱਖੀਆਂ ਕਰਦੇ ‘ਬਖਸ਼ੀ ਲੋਹਾਰ” ਦੀ ਭੱਠੀ ‘ਤੇ ਬੈਠੇ ਰਹਿੰਦੇ।ਲਗਪਗ ਰੋਜ਼ ਹੀ, ਕਿਸੇ ਨਾ ਕਿਸੇ ਪਿੰਡ ਵਿੱਚੋਂ ਲੁੱਟ, ਕਤਲ, ਬਲਾਤਕਾਰ ਅਤੇ ਕੁੜੀਆਂ ਦੇ ਚੁੱਕਣ ਦੀਆਂ ਅਫ਼ਵਾਹਾਂ ਦੂਜੇ ਪਿੰਡ ਜਾ ਕੇ ਬਦਲੇ ਦੀ ਅੱਗ ਦਾ ਭਾਂਬੜ ਬਣ ਜਾਂਦੀਆਂ। ਸੰਤਾਲੀ ਦੀ ਵਿਸਾਖੀ ਤੋਂ ਚਹੁੰ ਕੁ ਮਹੀਨਿਆਂ ਬਾਅਦ, ਇੱਕ ਦਿਨ ਵਾਪਰੀ ਘਟਨਾ ਨੇ ਹਮੇਸ਼ਾ ਲਈ ਕੇਸਰ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ।ਬਾਪੂ ਛਿੰਞ ‘ਤੇ ਗਿਆ ਹੋਇਆ ਸੀ । ਬੇਬੇ ਛੋਟੇ ਜਿਹੇ ਕੇਸਰ ਨੂੰ ਲੈ ਕੇ ਘਰ ਹੀ ਸੀ। ਮਾਂ ਤੇ ਕੇਸਰ ਦੀ ਵੱਡੀ ਭੈਣ ਤਾਰੋ, ਖੇਤਾਂ ‘ਚੋਂ ਮੁੜ ਰਹੀਆਂ ਸਨ। ਮੂੰਹ ਹਨੇਰਾ ਹੋ ਰਿਹਾ ਸੀ। ਪਿੱਛੋਂ ਕਿਸੇ ਨੇ ਅਵਾਜ਼ ਦਿੱਤੀ, “ਖੜ ਜਾਓ ਕੁੜੀਓ।” ਤੇ ਹਨੇਰੇ ‘ਚ ਕਿਸੇ ਨੇ ਇੱਕਦਮ ਤਾਰੋ ਨੂੰ ਚੁੱਕ ਕੇ ਘੋੜੇ ‘ਤੇ ਬਿਠਾ ਲਿਆ।”ਦੱਸ ਦੇਵੀਂ ਆਪਣੇ ਪਿੰਡ ਵਾਲ਼ਿਆਂ ਨੂੰ, ਜੇ ਆਪਣੀ ਕੁੜੀ ਵਾਪਸ ਚਾਹੀਦੀ ਹੈ ਤਾਂ ਸਾਡੀਆਂ ਕੁੜੀਆਂ ਵਾਪਸ ਕਰ ਦੇਣ।” ਖਰ੍ਹਵੀਂ ਜਿਹੀ ਅਵਾਜ਼ ਵਿਚ ਇੱਕ ਮੂੰਹ ਸਿਰ ਲਪੇਟੇ ਬੰਦੇ ਨੇ ਕਿਹਾ।ਮਾਂ ਨੇ ਬਹੁਤ ਚੀਕ ਚਿਹਾੜਾ ਪਾਇਆ ਤੇ ਤਾਰੋ ਨੂੰ ਛੁਡਾਉਣ ਲੱਗੀ। ਉਸੇ ਖਰ੍ਹਵੀਂ ਅਵਾਜ਼ ਵਾਲੇ ਬੰਦੇ ਨੇ ਮਾਂ ਨੂੰ ਲੱਤ ਮਾਰੀ। ਡਿੱਗਣ ਨਾਲ਼ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਖ਼ੂਨ ਕਾਫ਼ੀ ਵਹਿ ਗਿਆ। ਜ਼ਿਆਦਾ ਖ਼ੂਨ ਵਹਿਣ ਨਾਲ਼ ਤੇ ਤਾਰੇ ਦੇ ਵਿਛੋੜੇ ਦਾ ਦੁੱਖ ਨਾ ਸਹਿੰਦਿਆਂ ਉਹ ਕੁਝ ਦਿਨਾਂ ਬਾਅਦ ਸਵਾਸ ਪੂਰੇ ਕਰ ਗਈ ਸੀ।ਫ਼ਕੀਰ ਨੇ ਸਾਰੀ ਗੱਲ ਧਿਆਨ ਨਾਲ਼ ਸੁਣੀ ਪਰ ਬੋਲਿਆ ਕੁਝ ਨਹੀਂ। ਉਸ ਨੇ ਕੇਸਰ ਦਾ ਸਿਰ ਪਲੋਸ ਕੇ, ਉਸਦਾ ਮੋਢਾ ਆਪਣੇ ਹੱਥ ਨਾਲ਼ ਕਾਫ਼ੀ ਦੇਰ ਘੁੱਟ ਰੱਖਿਆ।ਕੇਸਰ ਲੰਮਾ ਪੈ ਗਿਆ ਪਰ ਫ਼ਕੀਰ ਦੇਰ ਤੱਕ ਬੈਠਾ ਰਿਹਾ। ਲੰਮਾ ਪਿਆ ਕੇਸਰ ਦੂਰ ਅਸਮਾਨ ਵੱਲ ਵੇਖਦਾ ਸੋਚ ਰਿਹਾ ਸੀ ਕਿ ਬੇਬੇ ਜੋ ਹੱਲਿਆਂ ਬਾਰੇ ਰੋ-ਰੋ ਕੇ ਦੱਸਦੀ ਹੁੰਦੀ ਸੀ, ਉਹ ਸਾਰਾ ਕੁਝ ਕਿੰਨਾ ਵੱਡਾ ਸੱਚ ਸੀ…ਕਿਸੇ ਦੀ ਬੇਸਮਝੀ ਵਿਚ ਕੀਤੀ ਇੱਕ ਗ਼ਲਤੀ ਦੂਸਰੇ ਲਈ ਜ਼ਿੰਦਗੀ ਭਰ ਦੀ ਪੀੜ ਬਣ ਸਕਦੀ ਹੈ… ਜੋ ਪਹਿਲਾਂ ਤਾਂ ਜ਼ਬਾਨ ‘ਤੇ ਵਿਰਲਾਪ ਬਣ ਕੇ ਆਉਂਦੀ ਹੈ. ਫਿਰ ਅੱਖਾਂ ਵਿਚ ਨਾ ਮੁੱਕਣ ਵਾਲੀ ਝੜੀ ਬਣ ਕੇ.. ਅਤੇ ਫਿਰ ਹੌਲੀ-ਹੌਲੀ ਦਿਲ ਦੇ ਕਿਸੇ ਕੋਨੇ ਵਿਚ, ਕਦੇ ਵੀ ਠੀਕ ਨਾ ਹੋਣ ਵਾਲਾ ਨਾਸੂਰ ਬਣ ਜਾਂਦੀ ਹੈ ।
ਕੋਈ ਕਣੀਆਂ ‘ਚ ਹੰਝੂ ਲੁਕਾ ਰਿਹਾ, ਕੋਈ ਮੀਂਹ ਵਿਚ ਖ਼ੁਸ਼ੀ ਮਨਾ ਰਿਹਾ।
ਸੋਚ ਬਦਲੇ ਦੁਨੀਆ ਬਦਲ ਜਾਂਦੀ, ਜਾਣੇ ਓਹੀ ਜੋ ਦੁਨੀਆ ਚਲਾ ਰਿਹਾ।
ਦਿਨ-ਚੌਥਾ
ਤਵਾਰੀਖ਼ ਦੇ ਗਵਾਹ ਰੁੱਖ ਵੀ ਹੋਇਆ ਕਰਦੇ ਨੇ…
ਸੁਣ ਕੇ ਰਾਹੀਆਂ ਦੇ ਦੁੱਖ, ਇਹ ਵੀ ਰੋਇਆ ਕਰਦੇ ਨੇ…
(ਸਾਰਾ ਇਤਿਹਾਸ ਕਿਤਾਬਾਂ ‘ਚ ਹੀ ਨਹੀਂ ਹੁੰਦਾ)
ਤੁਰਦਿਆਂ-ਤੁਰਦਿਆਂ ਇੱਕ ਬਹੁਤ ਪੁਰਾਣਾ ਦਰਖ਼ਤ ਦਿਸਿਆ। ਗੂੜ੍ਹੀ ਛਾਂ ਵੇਖ ਕੇ ਦੋਵਾਂ ਨੇ ਰੁਕਣ ਦਾ ਮਨ ਬਣਾ ਲਿਆ। ਵਿਰਾਨ ਰਸਤੇ ’ਚ ਦਰਖ਼ਤ ਅਡੋਲ ਖੜ੍ਹਾ ਸੀ। ਦੁਪਹਿਰ ਸਿਖ਼ਰ ‘ਤੇ ਸੀ। ਹਵਾ ਦਾ ਨਾਮੋ-ਨਿਸ਼ਾਨ ਨਹੀਂ ਸੀ। ਕੋਈ ਪੱਤਾ ਤੱਕ ਨਹੀਂ ਸੀ ਹਿੱਲ ਰਿਹਾ। ਚੁੱਪ-ਚਾਪ ਰਾਹੀਆਂ ਨੂੰ ਨਿਹਾਰਦੇ ਪੱਤੇ ਇੰਝ ਲੱਗ ਰਹੇ ਸਨ ਜਿਵੇਂ ਉਨ੍ਹਾਂ ਦੇ ਸਫ਼ਰ ਲਈ ਦੁਆਵਾਂ ਮੰਗ ਰਹੇ ਹੋਣ ਤੇ ਟਿਕੀ ਹਵਾ ਵਿਚ ਦਰਖ਼ਤ ਦੀ ਛਾਂ ਹੇਠਾਂ ਬੈਠੇ ਰਾਹੀਆਂ ਦੀਆਂ ਗੱਲਾਂ ਕੰਨ ਲਾ ਕੇ ਸੁਣ ਰਹੇ ਹੋਣ। “ਜੁਆਨਾ, ਇਹ ਦਰਖ਼ਤ ਲਗਪਗ ਹਜ਼ਾਰ ਸਾਲ ਪੁਰਾਣਾ ਹੈ”, ਫ਼ਕੀਰ ਨੇ ਲੋਈ ਵਿਛਾਉਂਦਿਆਂ ਕਿਹਾ।“ਹਜ਼ਾਰ ਸਾਲ!” ਕੇਸਰ ਨੇ ਹੈਰਾਨ ਹੋ ਕੇ ਕਿਹਾ।ਫ਼ਕੀਰ ਨੇ ‘ਹਾਂ’ ਵਿਚ ਸਿਰ ਹਿਲਾਉਂਦਿਆਂ ਕਿਹਾ, “ਜ਼ਰਾ ਸੋਚ, ਇਹ ਦਰਖ਼ਤ ਨਾਨਕ ਪਾਤਸ਼ਾਹ ਤੋਂ ਵੀ ਪੰਜ ਸੌ ਸਾਲ ਪਹਿਲਾਂ ਤੋਂ ਏਥੇ ਹੀ ਹੈ।”ਕੇਸਰ ਨੇ ਦਰਖ਼ਤ ਦੇ ਤਣੇ ਨੂੰ ਹੱਥ ਲਾਇਆ ਤਾਂ ਉਹ ਸੁੰਨ ਹੋ ਗਿਆ, ਸੋਚ ਜਿਵੇਂ ਰੁਕ ਹੀ ਗਈ। ਉਸ ਨੂੰ ਲੱਗਿਆ ਜਿਵੇਂ ਇਹ ਤਣਾ ਉਸਦਾ ਬਾਪੂ ਹੋਵੇ ਤੇ ਉਸ ਨੇ ਕੇਸਰ ਦਾ ਕਲਾਵਾ ਭਰ ਲਿਆ ਹੋਵੇ। ਉਸ ਦੀਆਂ ਅੱਖਾਂ ਵਿਚ ਸਿੱਲ੍ਹ ਆ ਗਈ। ਉਸ ਨੂੰ ਲੱਗਿਆ ਜਿਵੇਂ ਇੱਕ ਖੜਾਕ ਹੋਇਆ ਤੇ ਕੋਈ ਪੀਲਾ ਪੱਤਾ ਉਸਦੇ ਅੰਦਰ ਡਿੱਗ ਪਿਆ।ਫ਼ਕੀਰ ਨੇ ਕੇਸਰ ਦੇ ਅਚੰਭੇ ਨਾਲ਼ ਭਰੇ ਚਿਹਰੇ ਨੂੰ ਵੇਖਦਿਆਂ ਕਿਹਾ, “ਇਸ ਰੁੱਖ ਨੇ ਕਿੰਨਾ ਕੁਝ ਵੇਖਿਆ ਹੋਵੇਗਾ, ਦੁਨੀਆ ਨੂੰ ਵਾਰ-ਵਾਰ ਬਦਲਦਿਆਂ ਵੇਖਿਆ ਹੋਵੇਗਾ। ਵੇਖਿਆ ਜਾਵੇ ਤਾਂ ਦੁਨੀਆ ਭਾਵੇਂ ਬਹੁਤ ਬਦਲ ਗਈ ਹੈ, ਪਰ ਬਦਲਿਆ ਅਸਲ ਵਿਚ ਕੁਝ ਵੀ ਨਹੀਂ ਹੈ।”ਅਵਾਜ਼ ਆਈ… ‘ਦੁਨੀਆ ਤਾਂ ਇੱਕ ਸਰਾਂ ਹੈ, ਬਸ ਮੁਸਾਫ਼ਿਰ ਬਦਲਦੇਰਹਿੰਦੇ ਹਨ ਕੇਸਰ ਸੋਚ ਰਿਹਾ ਸੀ ਕਿ ਕੀ ਇਹ ਅਵਾਜ਼ ਫ਼ਕੀਰ ਦੀ ਸੀ ਜਾਂ ਰੁੱਖ ਦੀਆਂ ਜੜ੍ਹਾਂ ‘ਚੋਂ ਆਈ ਸੀ…ਦਿਨ ਹੁਣ ਢਲ਼ ਚੁੱਕਿਆ ਸੀ। ਫ਼ਕੀਰ ਨੇ ਲੰਮੇ ਪੈਂਦਿਆਂ ਗੱਲ ਅੱਗੇ ਤੇਰੀ, “ਗੱਭਰੂਆ. ਹਜ਼ਾਰਾਂ ਸਾਲ ਪਹਿਲਾਂ ਵੀ ਦਿਨ ਏਦਾਂ ਹੀ ਗਜ਼ਰਦੇ ਸਨ। ਲੋਕ ਅੱਜ ਵਾਂਗ ਹਰ ਰੋਜ਼ ਜੰਮਦੇ ਤੇ ਹਰ ਰੋਜ਼ ਮਰਦੇ ਸਨ, ਸੌਂਦੇ ਉੱਠਦੇ ਤੇ ਲੜਦੇ-ਝਗੜਦੇ ਸਨ। ਇਹੋ ਕੁਝ ਆਉਣ ਵਾਲ਼ੇ ਹਜ਼ਾਰਾਂ ਸਾਲਾਂ ਤੱਕ ਇਵੇਂ ਹੀ ਚੱਲਦਾ ਰਹਿਣਾ ਹੈ। ਇਸ ਸਾਰੇ ਵਰਤਾਰੇ ਵਿਚ ਪਰਮਾਤਮਾ ਨੇ ਸਾਨੂੰ ਕੋਈ ਨਾ ਕੋਈ ਛੋਟਾ ਜਾਂ ਵੱਡਾ ਕੰਮ ਕਰਨ ਲਈ ਦੁਨੀਆ ‘ਤੇ ਭੇਜਿਆ ਹੈ। ਬਸ ਇਹੋ ਕੰਮ ਹੀ ਜੀਵਨ ਦਾ ਮੰਤਵ ਹੈ ਤੇ ਇਸ ਮੰਤਵ ਨੂੰ ਲੱਭਣਾ ਤੇ ਪੂਰਾ ਕਰਨਾ ਹੀ ਜ਼ਿੰਦਗੀ ਹੈ,” ਕਹਿ ਕੇ ਫ਼ਕੀਰ ਕਾਫ਼ੀ ਦੇਰ ਚੁੱਪ ਰਿਹਾ।ਫ਼ਕੀਰ ਦੀਆਂ ਗੱਲਾਂ ਕੇਸਰ ਦੇ ਦਿਮਾਗ਼ ਵਿਚ ਲਗਾਤਾਰ ਘੁੰਮ ਰਹੀਆਂ ਸਨ ਪਰ ਬਹੁਤੀਆਂ ਸਮਝ ਵਿਚ ਨਹੀਂ ਸਨ ਆ ਰਹੀਆਂ। ਉਸ ਦੀ ਸੋਚ ਫਿਰ ਉਸ ਦਿਨ ‘ਤੇ ਅਟਕ ਗਈ ਜਿਸ ਦਿਨ ਮਾਂ ਨੂੰ ਜ਼ਖ਼ਮੀ ਕਰ ਕੇ ਕੋਈ ਭੈਣ ਤਾਰੋ ਨੂੰ ਚੁੱਕ ਕੇ ਲੈ ਗਿਆ ਸੀ।“ਉਹ ਦਿਨ ਤਾਂ ਬਾਕੀ ਦਿਨਾਂ ਵਰਗਾ ਨਹੀਂ ਸੀ” ਸੋਚਦਿਆਂ ਕੇਸਰ ਦੀਆਂ ਅੱਖਾਂ ਭਰ ਆਈਆਂ।ਭੈਣ ਤਾਰੇ ਵਾਲ਼ੇ ਹਾਦਸੇ ਤੇ ਮਾਂ ਦੇ ਤੁਰ ਜਾਣ ਬਾਅਦ, ਬਾਪੂ ਦੇ ਮੂੰਹ ਵਿਚ ਜਿਵੇਂ ਜ਼ਬਾਨ ਹੀ ਨਹੀਂ ਸੀ ਰਹੀ। ਪਹਿਲਵਾਨੀ ਵੀ ਛੱਡ ਦਿੱਤੀ। ਬੇਬੇ ਵੀ ਨਿੱਕੇ ਜਿਹੇ ਕੇਸਰ ਦਾ ਹੱਥ ਫੜ੍ਹ ਕੇ ਘਰ ਦੇ ਅੰਦਰ ਹੀ ਵੜੀ ਰਹਿੰਦੀ।ਇਸੇ ਤਰ੍ਹਾਂ ਸਾਲ ਕੁ ਲੰਘ ਗਿਆ। ਇੱਕ ਦਿਨ ਬਾਪੂ ਨੇ ਬੇਬੇ ਤੇ ਕੇਸਰ ਨੂੰ ਕੋਲ਼ ਬਿਠਾਇਆ ਤੇ ਕਿਹਾ, “ਮੈਂ ਸੋਚ ਰਿਹਾ ਹਾਂ, ਇੱਕ ਵਾਰ ਬੀਕਾਨੇਰ ਜਾ ਆਵਾਂ। ਸੁਣਿਆ ਉੱਥੇ ਜ਼ਮੀਨਾਂ ਸਸਤੀਆਂ ਨੇ। ਇੱਥੋਂ ਬਾਰਾਂ ਕਿੱਲੇ ਵੇਚ ਉੱਥੇ ਇੱਕ ਮੁਰੱਬਾ ਖਰੀਦ ਲਵਾਂਗੇ। ਮੇਰਾ ਇੱਥੇ ਰਹਿਣ ਨੂੰ ਹੁਣ ਦਿਲ ਵੀ ਨਹੀਂ ਕਰਦਾ।”ਦੂਸਰੇ ਦਿਨ ਬਾਪੂ ਚਲਾ ਗਿਆ ਸੀ ਤੇ ਅੱਜ ਤੱਕ ਨਹੀਂ ਸੀ ਮੁੜਿਆ। ਦਰਵਾਜ਼ੇ ਵੱਲ ਵੇਖਦਿਆਂ ਬੇਬੇ ਦੀਆਂ ਬੁੱਢੀਆਂ ਅੱਖਾਂ ਦੀ ਨਜ਼ਰ ਵੀ ਹੁਣ ਘਟ ਗਈ ਸੀ। ਬਸ ਇੱਕ ਚਿੱਠੀ ਆਈ ਸੀ ਬਾਪੂ ਦੀ। ਕਿਸੇ ਸਰਾਂ ਦਾ ਸਿਰਨਾਵਾਂ ਸੀ। ਲੋਕੀਂ ਕਈ ਗੱਲਾਂ ਬਣਾ ਰਹੇ ਸਨ— ਕੋਈ ਕਹਿ ਰਿਹਾ ਸੀ ਕਿ ਦੂਸਰਾ ਵਿਆਹ ਕਰਵਾਅ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ। ਜਿੰਨੇ ਮੂੰਹ ਓਨੀਆਂ ਗੱਲਾਂ।ਸੋਚਦਿਆਂ-ਸੋਚਦਿਆਂ ਕੇਸਰ ਨੂੰ ਉਹ ਘਟਨਾ ਯਾਦ ਆ ਗਈ ਜਿਹੜੀ ਉਸ ਨੇ ਪਤਾ ਨਹੀਂ ਕਦੋਂ ਤੇ ਕਿਸ ਕੋਲ਼ੋਂ ਸੁਣੀ ਸੀ… ਸ਼ਾਇਦ ਹਵੇਲੀ ਜਾਂਦਿਆਂ ਸੱਥ’ਚੋਂ ਪਰ ਉਸ ਘਟਨਾ ਦੇ ਦ੍ਰਿਸ਼ ਉਸਦੀ ਮਿੱਟੀ ਵਿਚ ਅੱਜ ਤੱਕ ਘੁੰਮ ਰਹੇ ਸਨ… ਦੋ ਦੇਸ਼ਾਂ ਦੀ ਲੜਾਈ ਲੱਗੀ ਹੋਈ ਹੈ, ਧੂੰਆਂਧਾਰ ਬੰਬਾਰੀ ਹੋ ਰਹੀ ਹੈ। ਇੱਕ ਮੋਰਚੇ ‘ਤੇ ਬੰਬ ਡਿੱਗਦਾ ਹੈ। ਨਾਲ਼ ਵਾਲ਼ੇ ਮੋਰਚੇ ਵਿਚ ਬੈਠਾ ਇੱਕ ਫੌਜੀ ਆਪਣੇ ਕਮਾਂਡਰ ਨੂੰ ਕਹਿੰਦਾ ਹੈ ਕਿ ਜਿਸ ਮੋਰਚੇ ਉੱਤੇ ਹੁਣੇ ਬੰਬ ਡਿਗਿਆ ਹੈ, ਉਸ ਵਿਚ ਮੇਰਾ ਭਰਾਵਾਂ ਵਰਗਾ ਦੋਸਤ ਲੜ ਰਿਹਾ ਸੀ। ਮੈਂ ਉੱਥੇ ਜਾਣਾ ਚਾਹੁੰਦਾ ਹਾਂ ਕਿਉਂਕਿ ਪਤਾ ਨਹੀਂ ਉਹ ਕਿਸ ਹਾਲਾਤ ਵਿਚ ਹੋਵੇਗਾ।ਕਮਾਂਡਰ ਨੇ ਕਿਹਾ, “ਤੂੰ ਉੱਥੇ ਜਾ ਕੇ ਹੁਣ ਕੀ ਕਰੇਂਗਾ, ਲੱਗਦੈ ਸਭ ਕੁਝ ਖ਼ਤਮ ਹੋ ਗਿਆ ਹੈ।” ਪਰ ਫੌਜੀ ਦੇ ਵਾਰ-ਵਾਰ ਜ਼ਿਦ ਕਰਨ ‘ਤੇ ਕਮਾਂਡਰ ਉਸ ਨੂੰ ਇਜਾਜ਼ਤ ਦੇ ਦਿੰਦਾ ਹੈ। ਫੌਜੀ ਉਸ ਮੋਰਚੇ ਵਿਚ ਜਾ ਕੇ ਵੇਖਦਾ ਹੈ ਕਿ ਉਸਦਾ ਦੋਸਤ ਬਹੁਤ ਜ਼ਖ਼ਮੀ ਹਾਲਤ ਵਿਚ ਨਿਢਾਲ ਹੋਇਆ ਪਿਆ ਹੈ। ਉਸ ਨੂੰ ਆਇਆ ਵੇਖ ਕੇ, ਜ਼ਖ਼ਮੀ ਦੋਸਤ ਨੇ ਹੱਥ ਉੱਪਰ ਕੀਤਾ ਤੇ ਉਸ ਦੀ ਬਾਂਹ ਫੜ ਕੇ ਕਹਿਣ ਲੱਗਿਆ, “ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜ਼ਰੂਰ।” ਕਹਿੰਦਿਆਂ ਉਸ ਨੇ ਪ੍ਰਾਣ ਤਿਆਗ ਦਿੱਤੇ ਸਨ।ਅੱਜ ਕੇਸਰ ਨੂੰ ਲੱਗਿਆ ਕਿ ਉਹ ਬਾਂਹ ਜਿਵੇਂ ਉਸ ਦੀ ਹੋਵੇ ਤੇ ਬਾਪੂ ਉਸਦੀ ਬਾਂਹ ਫੜ ਕੇ ਕਹਿ ਰਿਹਾ ਹੋਵੇ, “ਕੇਸਰਾ, ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜ਼ਰੂਰ।” ਉਸ ਦੀਆਂ ਅੱਖਾਂ ‘ਚ ਉਦਰੇਵਾਂ ਹੋਰ ਵੀ ਵਧ ਗਿਆ। ਇਹ ਉਸਦੀ ਜਾਗਦੀ ਰਾਤ ਸੀ।
ਦਿਨ-ਪੰਜਵਾਂ
ਕਾਇਨਾਤ ਹਰ ਪਲ ਬਦਲਦੀ ਹੈ। ਜੋ ਮਿਲਿਆ ਹੈ, ਉਹ ਵਿਛੜੇਗਾ ਜ਼ਰੂਰ ਤੇ ਜੋ ਵਿਛੜਿਆ ਹੈ ਉਹ ਕਿਸੇ ਨਾ ਕਿਸੇ ਰੂਪ ਵਿਚ ਮਿਲੇਗਾ ਵੀ ਜਰੂਰ
(ਭਾਫ ਨੇ ਬੱਦਲ ਬਣਨ ਤੋਂ ਪਹਿਲਾਂ ਧਰਤੀ ਨੂੰ ਕਿਹਾ)
ਤਖ਼ਤੂਪੁਰਾ ਲੰਘ ਕੇ, ਕੇਸਰ ਨੂੰ ਲੱਗਿਆ ਕਿ ਪਿੰਡੋਂ ਏਨੀ ਦੂਰ ਤਾਂ ਉਹ ਪਹਿਲਾਂ ਕਦੇ ਵੀ ਨਹੀਂ ਸੀ ਆਇਆ। ਹੋਲੇ-ਮਹੱਲੇ ‘ਤੇ ਅਨੰਦਪੁਰ ਸਾਹਿਬ ਅਤੇ ਦਿਵਾਲੀ ‘ਤੇ ਦਰਬਾਰ ਸਾਹਿਬ ਤੋਂ ਅਗਾਂਹ ਦੀ ਦੁਨੀਆ ਦਾ ਕੇਸਰ ਨੂੰ ਕੋਈ ਇਲਮ ਨਹੀਂ ਸੀ।ਅੱਜ ਕੇਸਰ ਦਾ ਮਨ ਸਵੇਰ ਤੋਂ ਹੀ ਉੱਖੜਿਆ-ਉੱਖੜਿਆ ਸੀ। ਰਾਤੀਂ ਸੁਪਨੇ ਵਿਚ ਉਹ ਕਦੇ ਬੂਹੇ ਵੱਲ ਤੱਕਦੀ ਬੇਬੇ, ਕਦੇ ਚੋਰੀ-ਚੋਰੀ ਬਨੇਰੇ ਤੋਂ ਵੇਖਦੀ ਜੀਤੀ, ਕਦੇ ਮਾਂ ਦੀਆਂ ਉਦਾਸ ਅੱਖਾਂ ਅਤੇ ਕਦੇ ਵੰਡ ਵੇਲੇ ਦੇ ਹਮਲੇ ਵੇਖਦਾ ਰਿਹਾ ਸੀ। ਸਾਰੀ ਰਾਤ ਪਾਸੇ ਬਦਲਦਿਆਂ ਲੰਘੀ ਸੀ। ਚੰਨ ਦੀ ਟਿੱਕੀ ‘ਚ ਕੇਸਰ ਦੀ ਬੇਚੈਨੀ ਦਾ ਹਉਕਾ ਰਲ਼ ਗਿਆ ਸੀ।“ਸਾਈਂ ਜੀ, ਜੇ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ ਤਾਂ ਫਿਰ ਕਤਲ ਕਿਉਂ ਹੁੰਦੇ ਹਨ? ਕਿਉਂ ਲੋਕ ਵਿੱਛੜ ਜਾਂਦੇ ਨੇ? ਕਿਉਂ ਤਕੜੇ ਦਾ ਸੱਤੀਂ ਵੀਹੀਂ ਸੋ ਹੋ ਜਾਂਦਾ ਹੈ?” ਉਸ ਨੇ ਨੀਵੀਂ ਪਾ ਕੇ ਮੱਧਮ ਅਵਾਜ਼ ਵਿਚ ਪੁੱਛਿਆ।ਸਾਹਮਣੇ ਦੂਰ ਤੱਕ ਫੈਲੇ ਵਿਰਾਨ ਰੇਤ ਦੇ ਟਿੱਬਿਆਂ ਵੱਲ ਵੇਖਦਿਆਂ, ਫ਼ਕੀਰ ਨੇ ਥੋੜ੍ਹੀ ਦੇਰ ਬਾਅਦ ਜਵਾਬ ਦਿੱਤਾ, “ਬੰਦੇ ਦੀ ਜ਼ਿੰਦਗੀ ਗੱਡੇ ਨਾਲ਼ ਬੰਨ੍ਹੇ ਕੁੱਤੇ ਵਰਗੀ ਹੈ। ਜਿੱਧਰ ਗੱਡਾ ਜਾਵੇਗਾ, ਕੁੱਤੇ ਨੂੰ ਉੱਧਰ ਹੀ ਜਾਣਾ ਪੈਂਦਾ ਹੈ। ਗੱਡਾ ਸੰਸਾਰ ਹੈ ਜਿਸ ਨੂੰ ਚਲਾਉਣ ਵਾਲਾ ਪਰਮਾਤਮਾ ਹੈ। ਜਿਸ ਰੱਸੀ ਨਾਲ਼ ਕੁੱਤਾ ਬੱਝਾ ਹੈ, ਉਹ ਰੱਸੀ ਕਿਸੇ ਦੀ ਛੋਟੀ ਹੈ, ਕਿਸੇ ਦੀ ਲੰਬੀ। ਇਹ ਰੱਸੀ ਸਾਨੂੰ ਥੋੜ੍ਹੀ ਖੁੱਲ੍ਹ ਜ਼ਰੂਰ ਦਿੰਦੀ ਹੈ ਪਰ ਚੱਲਣਾ ਚਾਲਕ ਦੀ ਮਰਜ਼ੀ ਮੁਤਾਬਕ ਤੇ ਗੱਡੇ ਦੇ ਨਾਲ਼-ਨਾਲ਼ ਹੀ ਪੈਂਦਾ ਹੈ। ਰੱਸੀ ਦੀ ਦਿੱਤੀ ਖੁੱਲ੍ਹ ਨਾਲ਼ ਅਸੀਂ ਜੋ ਕੁਝ ਵੀ ਕਰਦੇ ਹਾਂ ਓਹੀ ਸਾਡੇ ਕਰਮ ਬਣਦੇ ਨੇ ਤੇ ਓਹੀ ਸੁਖ ਜਾਂ ਦੁੱਖ ਦਾ ਕਾਰਨ। ”ਸੰਨ-ਮਸਾਣ ਰਾਹ ’ਤੇ ਹੁਣ ਸਿਰਫ਼ ਦੋਵਾਂ ਦੇ ਕਦਮਾਂ ਦੀ ਪੈੜਚਾਲ ਹੀ ਸੁਣ ਰਹੀ ਸੀ ਪਰ ਕੇਸਰ ਦੇ ਦਿਲ ‘ਚ ਜਿਵੇਂ ਕੋਈ ਹੜ੍ਹ ਆਇਆ ਹੋਇਆ ਸੀ…ਯਾਦਾਂ ਦਾ ਹੜ੍ਹ। ਉਹ ਸੋਚ ਰਿਹਾ ਸੀ…ਅੱਜ ਪੰਜ ਦਿਨ ਹੋ ਗਏ ਨੇ ਘਰੋਂ ਆਇਆਂ, ਜੀਤੀ ਹਵੇਲੀ ਵਾਲਾ ਰਾਹ ਰੋਜ਼ ਵੇਖਦੀ ਹੋਵੇਗੀ। ਮੈਂ ਕੁਝ ਦੱਸ ਕੇ ਵੀ ਨਹੀਂ ਆਇਆ ਉਸ ਨੂੰ। ਕੋਈ ਚਿੱਠੀ ਜਾਂ ਰੁੱਕਾ ਹੀ ਲਿਖ ਦਿੰਦਾ, ਉਸ ਨੂੰ ਆਪਣੇ ਆਪ ‘ਤੇ ਗੁੱਸਾ ਆ ਰਿਹਾ ਸੀ।…ਮੈਨੂੰ ਪੱਕਾ ਪਤਾ, ਜੀਤੀ ਜ਼ਰੂਰ ਬੇਬੇ ਕੋਲ਼ ਜਾਊਗੀ ਮੇਰਾ ਪਤਾ ਕਰਨ… ਪਰ ਬੇਬੇ ਨੂੰ ਤਾਂ ਆਪ ਕੁਝ ਨਹੀਂ ਪਤਾ। ਕੇਸਰ ਨੂੰ ਲੱਗਿਆ ਜੀਤੀ ਦਾ ਹਾਲ ਵੀ ਓਵੇਂ ਦਾ ਹੀ ਹੋਣਾ ਜਿਵੇਂ ਉਸਦਾ ਉਨ੍ਹਾਂ ਦਿਨਾਂ ’ਚ ਹੁੰਦਾ ਸੀ, ਜਦੋਂ ਜੀਤੀ ਦੋ ਤਿੰਨ ਹਫਤੇ ਲਈ ਨਾਨਕੇ ਚਲੀ ਜਾਂਦੀ ਸੀ ਜਾਂ ਜਦੋਂ ਇੱਕ ਵਾਰ ਉਹ ਮਹੀਨੇ ਲਈ ਆਪਣੇ ਮਾਮੇ ਦੀ ਕੁੜੀ ਦੇ ਵਿਆਹ ‘ਤੇ ਚਲੀ ਗਈ ਸੀ। ਕੇਸਰ ਦਾ ਉਦੋਂ ਕੁਝ ਵੀ ਕਰਨ ਨੂੰ ਦਿਲ ਨਹੀਂ ਕੀਤਾ, ਜਿਵੇਂ ਸਭ ਕੁਝ ਭੁੱਲ ਭੁਲਾ ਗਿਆ ਹੋਵੇ। ਡੰਗਰਾਂ ਨੂੰ ਪਾਣੀ ਪਿਆਉਣ ਗਿਆ ਇਕੋ ਮੱਝ ਨੂੰ ਹੀ ਵਾਰ-ਵਾਰ ਪਾਣੀ ਦੇ ਚਲ਼ੇ ਕੋਲ਼ ਲੈ ਜਾਂਦਾ। ਪਰ ਉਸ ਨੂੰ ਘੱਟੋ ਘੱਟ ਇਹ ਤਾਂ ਪਤਾ ਹੁੰਦਾ ਸੀ ਕਿ ਜੀਤੀ ਨਾਨਕੇ ਗਈ ਹੋਈ ਐ। ਜੀਤੀ ਨੂੰ ਤਾਂ ਮੇਰੇ ਬਾਰੇ ਕੁਝ ਵੀ ਨਹੀਂ ਪਤਾ…ਉਸ ਨੂੰ ਲੱਗਿਆ ਜਿਵੇਂ ਜੀਤੀ ਦੀ ਰੱਸੀ ਕਿਸੇ ਹੋਰ ਦੇ ਗੱਡੇ ਨਾਲ਼ ਬੱਝੀ ਹੋਵੇ… ਉਹ ਉਦਾਸ ਹੋ ਗਿਆ।ਉਸ ਨੂੰ ਲੱਗਿਆ ਜਿਵੇਂ ਜੀਤੀ ਕਹਿ ਰਹੀ ਹੋਵੇ, “ਕੇਸਰਾ, ਤੂੰ ਬਿਨਾਂ ਦੱਸੇ ਜਾ ਕੇ ਚੰਗਾ ਨਹੀਂ ਕੀਤਾ।” ਜੀਤੀ ਦੇ ਸਾਹ ਜਿਵੇਂ ਉਸਦੇ ਸਾਹ ਵਿਚ ਰਲ਼ ਗਏ ਸਨ। ਉਹ ਸਾਰੇ ਦਾ ਸਾਰਾ ਧੜਕ ਰਿਹਾ ਸੀ। “ਜਿਹੜੀ ਮੌਲੀ ਦੀ ਗੰਢ ਪਿੱਪਲ ਨਾਲ਼ ਬੰਨ੍ਹੀ ਸੀ ਕੇਸਰਾ, ਉਸ ਗੰਢ ਦਾ ਕੀ ਬਣੇਗਾ?” ਜੀਤੀ ਦੇ ਇਨ੍ਹਾਂ ਬੋਲਾਂ ਨੇ ਕੇਸਰ ਨੂੰ ਨਿਚੋੜ ਕੇ ਰੱਖ ਦਿੱਤਾ।ਅੱਜ ਫਿਰ ਵੰਡ ਦੇ ਸੰਤਾਪ ਦੀ ਗੱਲ ਚੱਲੀ ਤਾਂ ਫ਼ਕੀਰ ਨੇ ਭਾਵੁਕ ਹੋ ਕੇ ਦੱਸਿਆ ਸੀ ਕਿ ਜਦੋਂ ਸੰਤਾਲੀ ਦੀ ਵੰਡ ਵੇਲ਼ੇ ਬਾਬੇ ਦਾ ਨਨਕਾਣਾ ਅਤੇ ਸਿੱਖਾਂ ਦੀ ਰਾਜਧਾਨੀ ਲਹੌਰ ਤੋਂ ਸਾਨੂੰ ਵੱਖ ਕੀਤਾ ਗਿਆ ਤਾਂ ਇੰਝ ਲੱਗਿਆ ਸੀ ਜਿਵੇਂ ਸਰੀਰ ਤੋਂ ਕਿਸੇ ਨੇ ਰੂਹ ਨੂੰ ਵੱਖ ਕਰ ਦਿੱਤਾ ਹੋਵੇ। ਫਿਰ ਅੰਬਰ ਵੱਲ ਵੇਖ ਕੇ ਉਸ ਨੇ ਨਿਹੋਰਾ ਮਾਰਿਆ, “ਵਾਹ ਮੇਰਿਆ ਮਾਲਕਾ. ਵਾਹ! ਤੇਰੀਆਂ ਖੇਡਾਂ ਤੂੰ ਹੀ ਜਾਣੇ।”ਰਾਤ ਗਹਿਰੀ ਹੋ ਰਹੀ ਸੀ। ਫ਼ਕੀਰ ਬਾਹਰ ਧੂਣੀ ਕੋਲ਼ ਧਿਆਨ ਲਾਈ ਬੈਠਾ ਸੀ। ਕੇਸਰ ਨੇ ਉਸ ਦੇ ਕੋਲ਼ ਬੈਠਦਿਆਂ ਪੁੱਛਿਆ, “ਸਾਈਂ ਜੀ, ਸੰਤਾਲੀ ਦੀ ਵੰਡ ਵੇਲ਼ੇ ਤੁਸੀਂ ਕਿੱਥੇ ਸੀ?”ਫ਼ਕੀਰ ਨੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਜਵਾਬ ਦਿੱਤਾ, “ਜੁਆਨਾ, ਮੈਂਆਪਣੇ ਟੱਬਰ ਟੀਰ ਨਾਲ, ਬਾਰ ਵਿਚ ਸਰਗੋਧੇ ਨੇੜੇ 19 ਚੱਕ ‘ਚ ਰਹਿੰਦਾ ਸੀ। ਆਪਣੇ ਦੋ ਜੁਆਨ ਪੁੱਤਰਾਂ ਨਾਲ਼ ਚਾਰ ਮੁਰੱਬਿਆਂ ਦੀ ਖੇਤੀ ਕਰਦਾ ਸੀ। ਜਦੋਂ ਹਮਲੇ ਸ਼ੁਰੂ ਹੋਏ ਤਾਂ ਮੇਰੀ ਭੂਆ ਦਾ ਪੁੱਤ ਭਰਾ ਜੋ ਫ਼ੌਜ ਵਿਚ ਸੀ, ਉਸ ਨੇ ਚਿੱਠੀ ਪਾਈ ਕਿ ਵੰਡ ਹੋਣ ਵਾਲ਼ੀ ਹੈ ਮੁਲਖ਼ ਦੀ ਹਾਲਾਤ ਖ਼ਰਾਬ ਹੋ ਜਾਣੇ ਨੇ, ਆਪਣਾ ਸਾਮਾਨ ਤੇ ਟੱਬਰ ਲੈ ਕੇ ਤੁਸੀਂ ਛੇਤੀ ਬਾਰੋਂ ਚੱਲ ਪਓ। ਅਸੀਂ ਥੋੜ੍ਹਾ ਸਾਮਾਨ ‘ਕੱਠਾ ਕੀਤਾ ਅਤੇ ਸਾਰਾ ਟੱਬਰ ਲੈ ਕੇ ਅੰਬਰਸਰ ਨੂੰ ਜਾਣ ਵਾਲੀ ਗੱਡੀ ‘ਚ ਬੈਠ ਗਏ। ਲਹੌਰ ਤੋਂ ਅਗਲੇ ਟੇਸ਼ਣ ‘ਤੇ ਗੱਡੀ ਰੁਕੀ। ਮੈਂ ਪਾਣੀ ਲੈਣ ਲਈ ਉੱਤਰਿਆ। ਵਾਪਸ ਆਇਆ ਤਾਂ ਕਾਫ਼ਰਾਂ ਨੇ ਗੱਡੀ ਦੇ ਦਰਵਾਜ਼ੇ ਬੰਦ ਕਰ ਕੇ ਅੱਗ ਲਾ ਦਿੱਤੀ। ਮੇਰੀਆਂ ਅੱਖਾਂ ਸਾਹਮਣੇ ਹੀ ਸਭ ਕੁਝ ਰਾਖ ਹੋ ਗਿਆ। ਬਸ ਉਸ ਦਿਨ ਤੋਂ ਬਾਅਦ ਮੈਂ ਅੱਜ ਤੱਕ ਕਿਤੇ ਵੀ ਦੋ ਜਾਂ ਤਿੰਨ ਦਿਨ ਤੋਂ ਵੱਧ ਨਹੀਂ ਰੁਕ ਸਕਿਆ। ਹੁਣ ਮੇਰਾ ਟਿਕਾਅ ਬਸ ਘੁੰਮਣ ਵਿਚ ਹੀ ਹੈ,” ਫ਼ਕੀਰ ਦੀ ਅਵਾਜ਼ ਵਿਚ ਸਿਵਿਆਂ ਦੀ ਰਾਖ ਵਰਗੀ ਉਦਾਸੀ ਸੀ… ਦੋ ਸਾਹਾਂ ਦੇ ਵਿਚਕਾਰ ਸਮਾਂ ਰੁਕ ਗਿਆ ਲੱਗਦਾ ਸੀ, ਜਿਵੇਂ ਕਿ ਉਹ ਜਲ਼ ਰਹੇ ਗੱਡੀ ਦੇ ਡੱਬੇ ਨੂੰ ਵੇਖ ਰਿਹਾ ਹੋਵੇ।ਦਮ ਘੁੱਟਦੇ ਸੰਨਾਟੇ ਨੂੰ ਫ਼ਕੀਰ ਦੀ ਵੈਰਾਗਮਈ ਅਵਾਜ਼ ਨੇ ਤੋੜਿਆ… “ਸਾਡੇ ਉਜਾੜੇ ਨੂੰ ਹੁਣ ਅਜ਼ਾਦੀ ਕਿਹਾ ਜਾਂਦੈ। ਮਿਲਿਆ ਤਾਂ ਪਤਾ ਨਹੀਂ ਕੀ ਪਰ ਗੁਆਇਆ ਬਹੁਤ ਕੁਝ। ਕਈਆਂ ਨੇ ਜਾਨਾਂ ਗਵਾਈਆਂ ਤੇ ਕਈਆਂ ਮੇਰੇ ਵਰਗਿਆਂ ਨੇ, ਜਾਨ ਤੋਂ ਸਿਵਾ ਆਪਣਾ ਸਾਰਾ ਕੁਝ ਹੀ ਗਵਾ ਲਿਆ।” ਕਹਿ ਕੇ ਫ਼ਕੀਰ ਕਿਸੇ ਧੁੰਦਲੇ ਅਤੀਤ ਵਿਚ ਗੁਆਚ ਗਿਆ…ਫ਼ਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਨੂੰ ਉਹ ਆਪਣਾ-ਆਪਣਾ ਲੱਗਣ ਲੱਗਿਆ, ਜਿਵੇਂ ਕਿਸੇ ਨਾ-ਮੁੱਕਣ ਵਾਲ਼ੇ ਦੁੱਖ ਦੀ ਸਾਂਝ ਪੈ ਗਈ ਹੋਵੇ।
ਦਿਨ -ਛੇਵਾਂ
ਆਪਣੀ ਦੁਖਦੀ ਰਗ ‘ਤੇ ਕਿਸੇ ਕੋਲ਼ੋਂ ਮੱਲ੍ਹਮ ਲੁਆਉਣੀ, ਉਂਗਲ਼ ਬਚਾਉਂਦਿਆਂ ਆਪਣਾ ਹੱਥ ਵਢਾਉਣ ਵਾਂਙ ਹੈ।(ਰਾਜਦਾਰਾਂ ਦੇ ਵੀ ਦੋਸਤ ਹੁੰਦੇ ਹਨ)
ਕਈ ਚੜ੍ਹਦੇ ਸਵੇਰੇ ਵੀ ਢਲ਼ਦੀਆਂ ਤਕਾਲਾਂ ਵਰਗੇ ਹੁੰਦੇ ਨੇ। ਕੁਝ ਇਸੇ ਤਰ੍ਹਾਂ ਦੀ ਹੀ ਸਵੇਰ ਸੀ ਅੱਜ ਦੀ। ਆਕਾਸ਼ ਦੀ ਲਾਲੀ ਸੂਰਜ ਦੀ ਆਮਦ ਦਾ ਸੁਨੇਹਾ ਦੇ ਰਹੀ ਸੀ। ਸੁੰਨੇ ਰਸਤੇ ਦੀਆਂ ਵਿਰਲੀਆਂ ਪੈੜਾਂ ਦੱਸ ਰਹੀਆਂ ਸਨ ਕਿ ਇਸ ਇਲਾਕੇ ਵਿਚ ਅਬਾਦੀ ਘੱਟ ਹੈ ਪਰ ਸਾਹਮਣੇ ਸਿਵਿਆਂ ਦੀ ਨਿਸ਼ਾਨਦੇਹੀ ਵੇਖ ਕੇਸਰ ਥੋੜ੍ਹਾ ਹੈਰਾਨ ਸੀ।ਉਸਦੇ ਦਿਲ ਦੀ ਗੱਲ ਜਿਵੇਂ ਫ਼ਕੀਰ ਨੇ ਫੜ ਲਈ ਸੀ। ਫ਼ਕੀਰ ਨੇ ਸਿਵਿਆਂ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਕਿਹਾ, “ਜੁਆਨਾ, ਆਹ ਸਿਵੇ ਵੇਖ ਰਿਹਾਂ? ਇਨ੍ਹਾਂ ਨੂੰ ਵੇਖ ਕੇ ਮੈਂ ਸੋਚਦਾ ਹਾਂ ਕਿ ਕੀ ਇਹ ਸਾਡੀ ਆਖ਼ਰੀ ਮੰਜ਼ਿਲ ਹੈ ਜਾਂ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ. ਮੈਨੂੰ ਇੱਕ ਸਾਧੂ ਦੀ ਕਹਾਣੀ ਯਾਦ ਆ ਰਹੀ ਹੈ ਜਿਸਦੀ ਖ਼ਾਲੀ ਕੁੱਲੀ ਵਿਚ ਰਾਤ ਕੱਟਣ ਲਈ ਇੱਕ ਮੁਸਾਫ਼ਿਰ ਆ ਕੇ ਰੁਕਦਾ ਹੈ। ਕੁੱਲੀ ਵਿਚ ਨਾ-ਮਾਤਰ ਸਾਮਾਨ ਵੇਖ ਕੇ ਮੁਸਾਫ਼ਿਰ ਨੇ ਸਾਧੂ ਨੂੰ ਪੁੱਛਿਆ, “ਤੁਹਾਡੇ ਕੋਲ ਮੰਜਾ ਨਹੀਂ ਹੈ?”
“ਤੇਰੇ ਕੋਲ਼ ਹੈ?” ਸਾਧੂ ਨੇ ਮੁਸਕਰਾਉਂਦਿਆਂ ਮੋੜਵਾਂ ਸਵਾਲ ਕੀਤਾ।
“ਮੇਰੇ ਕੋਲ਼? ਮੈਂ ਤਾਂ ਮੁਸਾਫ਼ਿਰ ਹਾਂ” ਮੁਸਾਫ਼ਿਰ ਨੇ ਕਿਹਾ।
“ਤੇ ਮੈਂ ਵੀ” ਸਾਧੂ ਨੇ ਜਵਾਬ ਦਿੱਤਾ।
ਕਈ ਜਿੱਤ ਕੇ ਦੁਨੀਆ ਵੀ ਖ਼ਾਕ ਹੋ ਗਏ,
ਕਈ ਈਰਖਾ ‘ਚ ਸੜ ਕੇ ਸੀ ਰਾਖ ਹੋ ਗਏ,
ਰਹੇ ਮਿੱਟੀ ਨਾਲ਼ ਜੁੜੇ ਜੋ ਰਜਾ ਜਾਣ ਕੇ,
ਉਹ ਰੱਬ ਦੀ ਕਚਹਿਰੀ ਵਿਚ ਪਾਕ ਹੋ ਗਏ।
ਫ਼ਕੀਰ ਦੀਆਂ ਦਿਨੇ ਕਹੀਆਂ ਗੱਲਾਂ ਬਾਰੇ ਸੋਚਦਿਆਂ ਕੇਸਰ ਨੂੰ ਲੱਗਿਆ ਕਿ ਉਸਦੀ ਜ਼ਿੰਦਗੀ ਦਾ ਬੁੱਤ ਅਜੇ ਇੱਕ ਪੱਥਰ ਹੀ ਹੈ ਤੇ ਉਹ ਆਪ ਇੱਕ ਬੁੱਤਘਾੜਾਜੋ ਪੱਥਰ ਤਰਾਸ਼ਣ ਦਾ ਹੁਨਰ ਫ਼ਕੀਰ ਤੋਂ ਸਿੱਖ ਰਿਹਾ ਹੈ। ਉਹ ਹੁਣ ਫ਼ਕੀਰ ਨੂੰ ਹੀ ਨਹੀਂ, ਆਲੇ-ਦੁਆਲੇ ਦੀ ਹਰ ਚੀਜ਼ ਨੂੰ ਸਵਾਲ ਕਰਨ ਲੱਗ ਪਿਆ ਸੀ। ਉਸ ਨੂੰ ਪਤਾ ਸੀ ਕਿ ਉਸਦੇ ਸਵਾਲਾਂ ਦੇ ਜਵਾਬ ਸਿਰਫ਼ ਸਮਾਂ ਹੀ ਦੇਵੇਗਾ।ਅੱਜ ਰੁਕਣ ਵਾਲੀ ਜਗ੍ਹਾ ਥੋੜ੍ਹੀ ਉੱਚੀ ਹੋਣ ਕਰ ਕੇ ਇੱਥੇ ਗਰਮੀ ਘੱਟ ਸੀ। ਫ਼ਕੀਰ ਕਾਫ਼ੀ ਦੇਰ ਤੋਂ ਸਾਧਨਾ ਵਿਚ ਜੁੜਿਆ ਅਡੋਲ ਬੈਠਾ ਸੀ। ਚਾਰੇ ਪਾਸੇ ਨਾ ਮੁੱਕਣ ਵਾਲੇ ਟਿੱਬੇ ਤੇ ਖੁੱਲ੍ਹਾ ਅਕਾਸ਼ ਵੇਖ ਕੇ ਕੇਸਰ ਨੂੰ ਆਪਣੇ ਦੁਖਦੇ ਪੈਰ ਭੁੱਲ ਗਏ ਸਨ।ਕੇਸਰ ਦਾ ਧਿਆਨ ਚਾਰੇ ਪਾਸੇ ਉੱਗੇ ਅੱਕ ਦੇ ਬੂਟਿਆਂ ਵੱਲ ਗਿਆ। ਚਿੱਟੇ ਜਾਮਣੀ ਫੁੱਲ, ਹਰੇ ਪੱਤਿਆਂ ਵਿਚ ਇੰਝ ਲੱਗ ਰਹੇ ਸਨ ਜਿਵੇਂ ਕਿਸੇ ਨੇ ਟਿੱਬਿਆਂ ‘ਤੇ ਰੰਗਦਾਰ ਵੇਲ ਬੂਟੇ ਵਾਹ ਦਿੱਤੇ ਹੋਣ। ਟਿੱਬਿਆਂ ਨੂੰ ਗਲਵੱਕੜੀ ਪਾਈ ਅੱਕ ਦੇ ਬੂਟੇ ਰੇਤ ਨੂੰ ਹਨੇਰੀ ਤੋਂ ਬਚਾਉਣ ਲਈ ਪੂਰਾ ਤਾਣ ਲਾ ਰਹੇ ਸਨ।”ਸਾਈਂ ਜੀ, ਅੱਕ ਦੇ ਬੂਟੇ ਰੇਤ ਵਿਚ ਉੱਗ ਕੇ ਵੀ ਕਿੰਨੇ ਹਰੇ ਭਰੇ ਹਨ।” ਕੇਸਰ ਦਾ ਧਿਆਨ ਡੁੱਬਦੇ ਸੂਰਜ ਦੀ ਲਾਲੀ ਵਿਚ ਚਮਕ ਰਹੇ ਹਰੇ ਪੱਤਿਆਂ ਵੱਲ ਸੀ।”ਹਾਂ ਪੁੱਤਰ, ਭਾਈ ਗੁਰਦਾਸ ਜੀ ਨੇ ਤਾਂ ਹੀ ਕਿਹਾ ਹੈ ‘ਅਕ ਜੰਮੇ ਆਉੜੀ…*”ਸੁਣਿਆ ਹੈ ਕਿ ਅੱਕ ਦੇ ਇਨ੍ਹਾਂ ਸੋਹਣੇ ਫੁੱਲਾਂ ਵਿਚ ਜ਼ਹਿਰ ਵੀ ਹੁੰਦਾ ਹੈ।” ਕੇਸਰ ਨੇ ਫ਼ਕੀਰ ਵੱਲ ਵੇਖਦਿਆਂ ਪੁੱਛਿਆ।”ਜ਼ਹਿਰ ਤੇ ਦਵਾਈ ਵਿਚ ਅਤੇ ਅਣਖ ਤੇ ਹੰਕਾਰ ਵਿਚ, ਫ਼ਰਕ ਸਿਰਫ਼ ਮਿਕਦਾਰ ਦਾ ਹੁੰਦੈ; ਜਿਵੇਂ ਕਿਸੇ ਨੇ ਸੂਫ਼ੀ ਸੰਤ ਰੂਮੀ ਨੂੰ ਪੁੱਛਿਆ ਸੀ ਕਿ ਜ਼ਹਿਰ ਕੀ ਹੈ ਤਾਂ ਉਸ ਨੇ ਕਿਹਾ ਸੀ, ‘ਕੋਈ ਵੀ ਚੀਜ਼ ਜਦੋਂ ਲੋੜ ਤੋਂ ਵਧ ਜਾਵੇ ਤਾਂ ਉਹ ਜ਼ਹਿਰ ਬਣ ਜਾਂਦੀ ਹੈ।” ਫ਼ਕੀਰ ਨੇ ਅੱਕ ਦੇ ਫੁੱਲਾਂ ਵੱਲ ਵੇਖਦਿਆਂ ਕਿਹਾ।ਫ਼ਕੀਰ ਨੇ ਧਿਆਨ ਟਿਕਾਉਣ ਲਈ ਅੱਖਾਂ ਬੰਦ ਕਰ ਲਈਆਂ। ਕੇਸਰ ਦਾ ਧਿਆਨ ਛਿਪਦੇ ਸੂਰਜ ਵੱਲ ਚਲਾ ਗਿਆ। ਉਹ ਡੁੱਬਦੇ ਸੂਰਜ ਦੇ ਬਦਲਦੇ ਰੰਗਾਂ ਵੱਲ ਲਗਾਤਾਰ ਵੇਖ ਰਿਹਾ ਸੀ। ਧਰਤੀ ਤੇ ਅਕਾਸ਼ ਇੰਝ ਰੰਗੀਨ ਲੱਗ ਰਹੇ ਸਨ। ਜਿਵੇਂ ਕਿਸੇ ਚਿੱਤਰਕਾਰ ਦੇ ਸਾਰੇ ਰੰਗ ਇਕੱਠੇ ਹੀ ਕਿਸੇ ਵੱਡੇ ਕਾਗਜ਼ ‘ਤੇ ਡੁੱਲ੍ਹ ਗਏ ਹੋਣ।ਸਰ੍ਹੋਂ ਰੰਗਾ ਸੂਰਜ, ਹੌਲ਼ੀ-ਹੌਲ਼ੀ ਗੁਲਾਨਾਰੀ ਭਾਅ ਮਾਰਨ ਲੱਗਾ। ਗੁਲਾਨਾਰੀ ਤੋਂ ਸੁਰਮਈ ਹੋਏ ਸੂਰਜ ਨੇ ਹਨੇਰੇ ਦੀ ਚਾਦਰ ਵਿਚ ਅਪਣਾ ਮੁੱਖ ਲੁਕੋ ਲਿਆ। ਸਾਰੀ ਕਾਇਨਾਤ ਇੰਝ ਸ਼ਾਂਤ ਹੋ ਗਈ ਜਿਵੇਂ ਲੋਰੀ ਸੁਣਾ ਰਹੀ ਮਾਂ ਦਾ ਦਿਲ, ਬੱਚੇ ਦੇ ਸੌਣ ਤੋਂ ਬਾਅਦ ਮਮਤਾ ਨਾਲ ਭਰ ਕੇ ਸ਼ਾਂਤ ਹੋ ਜਾਂਦਾ ਹੈ।ਕੇਸਰ ਪੈਰਾਂ ਤੋਂ ਰੇਤ ਝਾੜ ਕੇ ਦੋਵਾਂ ਹੱਥਾਂ ਨਾਲ਼ ਆਪਣੇ ਪੈਰ ਦੱਬਣ ਲੱਗਿਆ।ਕੁਝ ਰਾਹਤ ਮਹਿਸੂਸ ਹੋਈ। ਗਰਮ ਰੇਤ ਤੇ ਪਥਰੀਲੇ ਰਸਤਿਆਂ ‘ਤੇ ਤੁਰਨ ਕਰਕੇ ਕਈਆਂ ਥਾਵਾਂ ਤੋਂ ਪੈਰ ਪਾਟ ਗਏ ਸਨ। ਉਸ ਨੂੰ ਨੰਗੇ ਪੈਰੀਂ ਹੀ ਤੁਰਨ ਦੀ ਆਦਤ ਸੀ। ਉਸ ਨੇ ਸੋਚਿਆ ਕਿ ਕੱਲ੍ਹ ਤੋਂ ਉਸ ਨੂੰ ਤੁਰਨ ਵੇਲ਼ੇ ਜੁੱਤੀ ਪਾ ਲੈਣੀ ਚਾਹੀਦੀ ਹੈ।ਉਸ ਨੂੰ ਬੇਬੇ ਚੇਤੇ ਆ ਰਹੀ ਸੀ… ਜੇ ਪਿੰਡ ਹੁੰਦਾ ਤਾਂ ਬੇਬੇ ਨੇ ਉਸਦੇ ਪੈਰ ਗਰਮ ਪਾਣੀ ਨਾਲ਼ ਧੋ ਕੇ, ਉਸਦੀਆਂ ਤਲੀਆਂ ਤੇਲ ਨਾਲ਼ ਝੱਸਣੀਆਂ ਸਨ। ਬੇਬੇ ਦੇ ਹੱਥਾਂ ਦੀ ਛੋਹ ਯਾਦ ਆਉਂਦਿਆਂ ਹੀ ਉਸ ਨੇ ਆਪਣੇ ਪੈਰ ਘੁੱਟ ਕੇ ਫੜ ਲਏ ਜਿਵੇਂ ਬੇਬੇ ਦੇ ਹੱਥਾਂ ਨੂੰ ਆਪਣੇ ਦੋਵਾਂ ਹੱਥਾਂ ਵਿਚ ਘੁੱਟ ਲਿਆ ਹੋਵੇ।ਕੇਸਰ ਜਦੋਂ ਦਾ ਪਿੰਡੋਂ ਤੁਰਿਆ ਸੀ, ਖ਼ਿਆਲਾਂ ਵਿਚ ਉਹ ਰੋਜ਼ ਹੀ ਪਿੰਡ ਪਹੁੰਚ ਜਾਂਦਾ ਸੀ। ਇਸੇ ਕਰਕੇ ਜਦੋਂ ਉਹ ਦਿਨੇ ਉਦਾਸ ਹੁੰਦਾ ਤਾਂ ਰਾਤ ਦੀ ਉਡੀਕ ਬੜੀ ਬੇਸਬਰੀ ਨਾਲ਼ ਕਰਦਾ। ਸੂਰਤ ਪਲਾਂ ਵਿਚ ਹੀ ਪਿੰਡ ਦੀਆਂ ਗਲੀਆਂ ਵਿਚ ਦੌੜਨ ਲੱਗਦੀ, ਘਰਾਂ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹਣ ਲੱਗਦੇ। ਉਸ ਦੇ ਪਿੰਡ ‘ਚ ਘਰਾਂ ਦੇ ਦਰਵਾਜ਼ੇ ਅਕਸਰ ਅੱਧ-ਖੁੱਲ੍ਹੇ ਹੀ ਰਹਿੰਦੇ, ਜਿਵੇਂ ਰਿਸ਼ਤਿਆਂ ਨੂੰ ਬੇਝਿਜਕ ਅੰਦਰ ਆਉਣ ਦਾ ਸੱਦਾ ਦੇ ਰਹੇ ਹੋਣ। ਪਿੰਡ ਦਾ ਕੋਈ ਵੀ ਘਰ ਕੇਸਰ ਨੂੰ ਕਦੇ ਵੀ ਓਪਰਾ ਨਹੀਂ ਸੀ ਲੱਗਿਆ।…ਸੋਚਦਿਆਂ-ਸੋਚਦਿਆਂ ਉਸਦਾ ਮੂੰਹ ਮਿੱਸੀ ਰੋਟੀ, ਗੰਢੇ ਅਤੇ ਆਚਾਰ ਦੇ ਸੁਆਦ ਨਾਲ਼ ਭਰ ਗਿਆ ਜੋ ਇੱਕ ਦਿਨ ਸਿਖਰ ਦੁਪਹਿਰੇ ਜੀਤੀ ਉਸ ਨੂੰ ਹਵੇਲੀ ਵਿਚ ਫੜਾ ਕੇ ਗਈ ਸੀ। ਉਸ ਦਾ ਹੱਥ ਆਪ ਮੁਹਾਰੇ ਭੁੱਜੇ ਛੋਲੇ ਕੱਢਣ ਲਈ ਉਸਦੀ ਜੇਬ ਵਿੱਚ ਚਲਾ ਗਿਆ
ਦਿਨ-ਸੱਤਵਾਂ
ਸੂਰਜ ਸਾਰਿਆਂ ਨੂੰ ਊਰਜਾ ਦਿੰਦਾ ਹੈ, ਧਰਤੀ ਸਭ ਨੂੰ ਮਾਂ ਵਾਂਗ ਕਲਾਵੇ ਵਿਚ ਲਈ ਬੈਠੀ ਹੈ, ਫੁੱਲ ਮਹਿਕ ਵੰਡ ਰਹੇ ਹਨ ਅਤੇ ਪਾਣੀ ਜੀਵਨ ਦੇ ਰਿਹਾ ਹੈ… ਪਰ ਮਨੁੱਖ ਸਦਾ ਆਪਣੇ ਬਾਰੇ ਹੀ ਸੋਚਦਾ ਹੈ ਤੇ ਭੁੱਲ ਜਾਂਦਾ ਹੈ ਕਿ ਦੂਸਰਿਆਂ ਦੇ ਕੰਮ ਆਉਣ ਵਿਚ ਹੀ ਸਕੂਨ, ਖ਼ੁਸ਼ੀ ਅਤੇ ਟਿਕਾਅ ਹੈ।(ਸ਼ਹਿਦ ਦੀ ਮੱਖੀ, ਸ਼ਹਿਦ ਨਹੀਂ ਖਾਂਦੀ)
ਸਵੇਰੇ ਹੱਥ ਮੂੰਹ ਧੋ ਕੇ, ਕੇਸਰ ਨੇ ਆਪਣੇ ਨਵੇਂ ਮੌਜੇ ਝੋਲ਼ੇ ‘ਚੋਂ ਕੱਢ ਕੇ ਪੈਰੀਂ ਪਾ ਲਏ। ਜਦੋਂ ਤੁਰਨ ਲੱਗੇ ਤਾਂ ਉਸ ਨੂੰ ਵੇਖ ਕੇ ਫ਼ਕੀਰ ਨੇ ਮੁਸਕਰਾਉਂਦਿਆਂ ਕਿਹਾ, “ਹੁਣ ਲੱਗਦੈ ਸਾਡਾ ਕੇਸਰ, ਨਿਰਾ ਪਟਵਾਰੀ।” ਉਸ ਨੇ ਹੱਸਦਿਆਂ ਫ਼ਕੀਰ ਤੋਂ ਪਾਣੀ ਵਾਲੀ ਮਸ਼ਕ ਫੜ ਲਈ ਤੇ ਦੋਵੇਂ ਹੌਲ਼ੀ-ਹੌਲ਼ੀ ਤੁਰ ਪਏ। ਫ਼ਕੀਰ ਨੇ ਪੋਟਲੀ ‘ਚੋਂ ਕੱਢ ਕੇ ਭੁੱਜੇ ਛੋਲੇ ਰਸਤੇ ਦੇ ਨਾਲ਼ ਬੈਠੀਆਂ ਸ਼ਾਰਕਾਂ ਤੇ ਚਿੜੀਆਂ ਨੂੰ ਪਾਏ ਅਤੇ ਅੱਗੇ ਚੱਲ ਪਏ।ਭਾਵੇਂ ਉਨ੍ਹਾਂ ਕੋਲ਼ ਭੁੱਜੇ ਛੋਲੇ ਤੇ ਪਾਣੀ ਕੋਈ ਜ਼ਿਆਦਾ ਮਾਤਰਾ ਵਿਚ ਨਹੀਂ ਹੁੰਦੇ ਸਨ ਪਰ ਫ਼ਕੀਰ ਹਰ ਰਾਹਗੀਰ ਜਾਂ ਮਿਲਣ ਵਾਲੇ ਨੂੰ ਜ਼ਰੂਰ ਪੁੱਛਦਾ ਕਿ ਉਹਨਾਂ ਨੂੰ ਭੁੱਖ ਜਾਂ ਪਿਆਸ ਤਾਂ ਨਹੀਂ ਲੱਗੀ?”ਜੇ ਸਾਡਾ ਆਪਣਾ ਖਾਣ-ਪੀਣ ਦਾ ਸਾਮਾਨ ਮੁੱਕ ਗਿਆ ਤਾਂ ਫੇਰ?” ਕੇਸਰ ਨੇ ਝੇਂਪਦਿਆਂ ਪੁੱਛਿਆ।”ਲੈ ਸੁਣ ਤੈਨੂੰ ਇੱਕ ਰਾਜੇ ਦੀ ਹੱਡ-ਬੀਤੀ ਸੁਣਾਉਂਨਾ, ਫ਼ਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ, “ਰਾਜਾ ਬੜਾ ਦਿਆਲੂ ਸੀ, ਉਸ ਨੇ ਆਪਣਾ ਅੱਧਾ ਖ਼ਜ਼ਾਨਾ ਲੋਕਾਂ ਵਿਚ ਵੰਡਣ ਦਾ ਫ਼ੈਸਲਾ ਕਰ ਲਿਆ। ਮਿੱਥੇ ਦਿਨ ਪਰਜਾ ਵਿਚ ਮੁਨਿਆਦੀ ਕਰਵਾਈ ਗਈ। ਲੋਕ ਕਤਾਰ ਵਿਚ ਖੜ੍ਹ ਕੇ ਵਾਰੀ ਸਿਰ ਝੋਲ਼ੀਆਂ ਭਰ-ਭਰ ਕੇ ਸੋਨੇ ਦੀਆਂ ਮੋਹਰਾਂ ਲੈਣ ਲੱਗੇ।ਰਾਜਾ ਭੇਸ ਬਦਲ ਕੇ ਵੇਖਣ ਗਿਆ ਕਿ ਕਿਤੇ ਕੋਈ ਪੱਖ-ਪਾਤ ਤਾਂ ਨਹੀਂ ਹੋ ਰਿਹਾ ਰਾਜਾ ਕੀ ਵੇਖਦਾ ਹੈ ਕਿ ਕਤਾਰ ਦੇ ਸਭ ਤੋਂ ਅਖੀਰ ਵਿਚ ਇੱਕ ਗ਼ਰੀਬਆਦਮੀ ਖੜ੍ਹਾ ਹੈ ਜੋ ਆਪਣੀ ‘ਵਾਰੀ’ ਹਰ ਨਵੇਂ ਆਏ ਬੰਦੇ ਨੂੰ ਦੇਈ ਜਾ ਰਿਹਾ ਹੈ । ਇਹ ਸਿਲਸਿਲਾ ਕਾਫ਼ੀ ਦੇਰ ਚੱਲਦਾ ਰਿਹਾ ਤਾਂ ਰਾਜੇ ਨੇ, ਜੋ ਇੱਕ ਆਮ ਆਦਮੀ ਦੇ ਭੇਸ ਵਿਚ ਸੀ, ਉਸ ਆਦਮੀ ਨੂੰ ਪੁੱਛਿਆ ਕਿ ਤੂੰ ਆਪਣੀ ‘ਵਾਰੀ’ ਹੋਰਨਾਂ ਨੂੰ ਕਿਉਂ ਦੇ ਰਿਹਾ ਹੈਂ?ਗ਼ਰੀਬ ਆਦਮੀ ਨੇ ਜਵਾਬ ਦਿੱਤਾ, “ਸਾਡੇ ਸ਼ਹਿਨਸ਼ਾਹ ਕੋਲ਼ ਸੋਨੇ ਦੀਆਂ ਮੋਹਰਾਂ ਨੇ, ਉਹ ਮੋਹਰਾਂ ਵੰਡ ਰਿਹਾ ਹੈ, ਪਰ ਮੇਰੇ ਕੋਲ਼ ਤਾਂ ਲੋਕਾਂ ਨੂੰ ਦੇਣ ਲਈ ਸਿਰਫ਼ ਮੇਰੀ ‘ਵਾਰੀ’ ਹੀ ਹੈ ਜੋ ਕਿ ਮੈਂ ਵੰਡ ਰਿਹਾ ਹਾਂ।” ਰਾਜਾ ਉਸਦਾ ਇਹ ਜਵਾਬ ਸੁਣ ਕੇ ਹੈਰਾਨ ਰਹਿ ਗਿਆ।ਅਚੰਭਤ ਰਾਜਾ ਜਦੋਂ ਵਾਪਸ ਮਹੱਲਾਂ ਵਿਚ ਆਇਆ ਤਾਂ ਰਾਣੀ ਨੇ ਪੁੱਛਿਆ, “ਜਹਾਂ ਪਨਾਹ, ਕਿੱਥੋਂ ਆ ਰਹੇ ਹੋ?”“ਮੈਂ ਅੱਜ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਿਹਾ ਹਾਂ” ਰਾਜੇ ਨੇ ਬੜੇ ਸਕੂਨ ਨਾਲ਼ ਜਵਾਬ ਦਿੱਤਾ।ਫ਼ਕੀਰ ਨੇ ਗੱਲ ਖ਼ਤਮ ਕਰ ਕੇ, ਢਲ਼ਦੇ ਸੂਰਜ ਵੱਲ ਵੇਖਦਿਆਂ ਕਿਹਾ, “ਹੁਣ ਸਾਨੂੰ ਰਾਤ ਰੁਕਣ ਦੀ ਜਗ੍ਹਾ ਲੱਭ ਲੈਣੀ ਚਾਹੀਦੀ ਹੈ।”ਰਾਹ ਦੇ ਨਾਲ਼-ਨਾਲ਼ ਉੱਗੇ ਮਲ੍ਹਿਆਂ ਤੋਂ ਕੇਸਰ ਨੇ ਕੱਚੇ-ਪੱਕੇ ਬੇਰ ਤੋੜ ਕੇ ਆਪਣੇ ਪਰਨੇ ਵਿਚ ਪਾ ਲਏ। ਥੋੜ੍ਹੀ ਦੂਰ ਜਾ ਕੇ ਅੱਗੇ ਇੱਕ ਦਰਖ਼ਤ ਦਿਸਿਆ। ਦੋਵਾਂ ਨੇ ਸਾਮਾਨ ਇੱਕ ਨੀਵੇਂ ਟਾਹਣ ਨਾਲ਼ ਬੰਨ੍ਹਿਆਂ ਤੇ ਦਰਖ਼ਤ ਦੇ ਥੱਲੇ ਬੈਠ ਗਏ।ਫ਼ਕੀਰ ਨੇ ਗੱਲ ਫਿਰ ਸ਼ੁਰੂ ਕੀਤੀ, “ਜਿਸ ਕੋਲ਼ ਧਨ ਨਹੀਂ ਹੈ ਉਹ ਕਿਸੇ ਹੋਰ ਢੰਗ ਨਾਲ਼ ਦੂਜਿਆਂ ਦੀ ਮਦਦ ਕਰ ਸਕਦਾ ਹੈ। ਉਹ ਆਪਣਾ ਸਮਾਂ ਦੇ ਸਕਦਾ ਹੈ, ਕਿਸੇ ਕੋਲ਼ ਬੈਠ ਕੇ ਉਸਦਾ ਦੁੱਖ ਸੁਣ ਸਕਦਾ ਹੈ। ਹਰੇਕ ਧਰਮ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਵਿਚ ਦੇਣ ਦੀ ਸਿੱਖਿਆ ਦਿੱਤੀ ਹੈ। ਜਿਸ ਨੂੰ ਅਸੀਂ ‘ਦਸਵੰਧ’ ਕਹਿੰਦੇ ਹਾਂ। ਇਸਲਾਮ ਵਿਚ ਇਸਨੂੰ ‘ਜ਼ਕਾਤ ਕਹਿੰਦੇ ਹਨ। ਮੇਰੇ ਫ਼ੌਜ ਵਾਲੇ ਮਸੇਰੇ ਭਰਾ ਨੇ ਦੱਸਿਆ ਸੀ ਕਿ ਉਸਦੀ ਪਲਟਨ ਦੇ ਇਸਾਈ ਅਫ਼ਸਰ ਇਸਨੂੰ ‘ਟਾਈਥ’ ਤੇ ਯਹੂਦੀ ‘ਸੈਡਕਾ` ਕਹਿੰਦੇ ਸਨ। ਇਸੇ ਤਰ੍ਹਾਂ ਹਿੰਦੂ ਧਰਮ ਤੇ ਬੁੱਧ ਧਰਮ ਵਿਚ ਵੀ ਦਾਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ।””ਜਿੰਨਾ ਪੈਸੇ ਨੂੰ ਕਮਾਉਣ ਬਾਰੇ ਸਿੱਖਣਾ ਜ਼ਰੂਰੀ ਹੈ ਓਨਾ ਹੀ ਇਹ ਸਿੱਖਣਾ ਵੀ ਜ਼ਰੂਰੀ ਹੈ ਕਿ ਪੈਸੇ ਨੂੰ ਵਰਤਣਾ ਕਿਵੇਂ ਹੈ? ਪੈਸਾ ਕਮਾ ਕੇ ਨਾ ਖ਼ਰਚਣ ਵਾਲਾ ਆਦਮੀ ਮਾਲਕ ਨਹੀਂ, ਪੈਸੇ ਦਾ ਚੌਕੀਦਾਰ ਬਣ ਕੇ ਰਹਿ ਜਾਂਦਾ ਹੈ। ਇਸੇ ਤਰ੍ਹਾਂ ਪੈਸਾ ਕਮਾ ਕੇ ਐਸ਼ੋ-ਅਰਾਮ ਵਿਚ ਉਡਾਅ ਦੇਣ ਵਾਲ਼ਾ ਵਿਅਕਤੀ, ਕੰਗਾਲ ਬਣ ਕੇ ਰਹਿ ਜਾਂਦਾ ਹੈ। ਜਿਊਣ ਦੀ ਕਲਾ ਅਸਲ ‘ਚ ਓਹੀ ਸਿੱਖਦਾ ਹੈ ਜੋ ਆਪਣੀਆਂ ਬੁਨਿਆਦੀ ਲੋੜਾਂ ਤੇ ਸਹੂਲਤਾਂ ਪੂਰੀਆਂ ਕਰ ਕੇ ਆਪਣੇ ਜੋੜੇ ਧਨ ਵਿੱਚੋਂ ਕੁਝ ਹਿੱਸਾਦੂਸਰਿਆਂ ਦੀ ਮਦਦ ਤੇ ਭਲਾਈ ਲਈ ਖ਼ਰਚ ਕਰਦਾ ਹੈ।”ਤੋੜੇ ਹੋਏ ਬੇਰ ਦੋਵੇਂ ਹੌਲ਼ੀ-ਹੌਲ਼ੀ ਖਾਣ ਲੱਗੇ। ਜਦੋਂ ਹਨੇਰਾ ਵਧ ਗਿਆ ਤਾਂ ਫ਼ਕੀਰ ਨੇ ਪੋਟਲੀ ਵਿੱਚੋਂ ਆਪਣੀ ਮਾਲਾ ਕੱਢ ਕੇ ਆਸਣ ਲਾ ਲਿਆ। ਕੇਸਰ ਵੀ ਨੇੜੇ ਹੀ ਲੰਮਾ ਪੈ ਗਿਆ। ਅੱਜ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਪਿੰਡ ਵਾਲੇ ਮਿੱਟੀ ਦੇ ਘਰ, ਭੀੜੀਆਂ ਗਲੀਆਂ ਤੇ ਖੁੱਲ੍ਹੇ ਖੇਤ ਜਿਵੇਂ ਉਸ ਨੂੰ ਅਵਾਜ਼ਾਂ ਮਾਰ ਰਹੇ ਸਨ।ਅਸਮਾਨ ਵੱਲ ਵੇਖਦਿਆਂ ਉਸ ਨੂੰ ਖ਼ਿਆਲ ਆਇਆ ਕਿ ਇਹੋ ਤਾਰੇ ਤਾਂ ਉਹ ਹਰ ਰੋਜ਼ ਰਾਤ, ਆਪਣੇ ਘਰ ਦੀ ਛੱਤ ਤੋਂ ਵੀ ਵੇਖਦਾ ਹੁੰਦਾ ਸੀ। ਅੱਜ ਇਹ ਤਾਰੇ, ਕੇਸਰ ਨੂੰ ਆਪਣੇ-ਆਪਣੇ ਲੱਗੇ, ਜਿਵੇਂ ਕਿ ਉਸ ਨੂੰ ਧਰਵਾਸ ਦੇ ਰਹੇ ਹੋਣ। ਉਸ ਦਾ ਦਿਲ ਚੁੱਪ-ਚਾਪ ਤਾਰਿਆਂ ਨਾਲ਼ ਗੱਲਾਂ ਕਰਨ ਲੱਗਿਆ…
‘ਕੱਲੇ ਤਾਰਿਆ ਵੇ ਰਾਤ ਦਿਆ, ਕਾਲੇ ਬੱਦਲਾਂ ‘ਚੋਂ ਝਾਕਦਿਆ।
ਗੱਲਾਂ ਦੇ ਹੁੰਗਾਰੇ ਭਰਦਾ, ਲੱਗੇ ਨਿੱਘੇ ਜਿਹੇ ਸਾਕ ਜਿਹਾ।
ਕੇਸਰ ਨੂੰ ਸਭ ਤੋਂ ਵੱਧ ਚਮਕਦਾ ਇੱਕ ਤਾਰਾ ਆਪਣੀ ਮਾਂ ਵਰਗਾ ਲੱਗਿਆ। ਉਸ ਨੂੰ ਲੱਗਿਆ ਜਿਵੇਂ ਉਹ ਤਾਰਾ ਉਸਦੇ ਕੋਲ਼ ਆ ਕੇ ਬੈਠ ਗਿਆ ਹੋਵੇ ਤੇ ਕਹਿ ਰਿਹਾ ਹੋਵੇ, “ਸੋਂ ਜਾ ਮੇਰਾ ਸ਼ਿੰਦਾ ਪੁੱਤ!”ਸੋਚਦਿਆਂ, ਕੇਸਰ ਸੁੰਨ ਜਿਹਾ ਹੋ ਗਿਆ। ਉਸ ਨੂੰ ਲੱਗਿਆ ਜਿਵੇਂ ਉਹ ਮਾਂ ਦੀ ਗੋਦ ਵਿਚ ਸਿਰ ਰੱਖ ਕੇ ਉਸਦੀਆਂ ਗੱਲਾਂ ਸੁਣ ਰਿਹਾ ਹੋਵੇ ਤੇ ਬਾਪੂ ਕੋਲ਼ ਬੈਠਾ ਉਸ ਨੂੰ ਪਿਆਰ ਨਾਲ਼ ਨਿਹਾਰਦਿਆਂ ਕਹਿ ਰਿਹਾ ਹੋਵੇ, “ਛੇਤੀ-ਛੇਤੀ ਗੱਭਰੂ ਹੋ ਜਾ ਪੁੱਤਰਾ, ਆਪਾਂ ਸ਼ਰੀਕਾਂ ਨੂੰ ਬਹੁਤ ਜਵਾਬ ਦੇਣੇ ਆ ਇੱਕ ਦਿਨ।”ਤਾਰਿਆਂ ਦੀਆਂ ਡਾਰਾਂ, ਹੌਲ਼ੀ-ਹੌਲ਼ੀ ਪਿੰਡ ਦੀਆਂ ਗਲੀਆਂ ਵਿਚ ਪਹੁੰਚ ਗਈਆਂ ਤੇ ਫਿਰ ਜੀਤੀ ਦੇ ਘਰ ਦੇ ਸਾਹਮਣੇ ਉਸ ਦੇ ਧੁਰ ਅੰਦਰ ਇੱਕ ਸੁਪਨਾ ਟੁਟਵੇਂ ਸਾਹ ਲੈਣ ਲੱਗਿਆ…”ਕੇਸਰਾ..” ਜੀਤੀ ਨੇ ਉਸ ਨੂੰ ਮੋਢਿਓਂ ਫੜ ਕੇ ਹਲੂਣਿਆ, “ਸਾਡਾ ਲੁਕ-ਲੁਕ ਕੇ ਮਿਲਣਾ ਇੱਕ ਦਿਨ ਜੱਗ-ਜ਼ਾਹਰ ਹੋ ਜਾਣੈ ਤੇ ਸਾਡੀ ਮਿੱਟੀ ਵੀ ਨਹੀਂ ਲੱਭਣੀ।””ਜ਼ੈਲਦਾਰਾਂ ਦੀ ਕੁੜੀ, ਅੱਜ ਡਰੀਆਂ-ਡਰੀਆਂ ਗੱਲਾਂ ਕਿਉਂ ਕਰਨ ਲੱਗ ਪਈ?” ਕੇਸਰ ਨੇ ਮੁਸਕਰਾਉਂਦਿਆਂ ਪੁੱਛਿਆ।”ਕੇਸਰਾ, ਤੇਰੇ ਨਾਲ਼ ਗੱਲਾਂ ਕਰ ਕੇ ਮੇਰੇ ਸਾਹਾਂ ‘ਚੋਂ ਕੇਸਰ ਦੀ ਮਹਿਕ ਆਉਂਦੀ ਰਹਿੰਦੀ ਹੈ ਅੱਜ-ਕੱਲ੍ਹ।” ਜੀਤੀ ਨੇ ਸਾਹਮਣੇ ਪਸਰਦੇ ਹਨੇਰੇ ਵੱਲ ਵੇਖਦਿਆਂ ਕਿਹਾ। ਦੋਵਾਂ ਦੀ ਚੁੱਪ ਕਈ ਸਵਾਲਾਂ ਦੇ ਜਵਾਬ ਦੇ ਗਈ ਸੀ।… ਮਹਿਕ ਦਾ ਖ਼ਿਆਲ ਆਉਂਦਿਆਂ ਹੀ ਉਸ ਨੂੰ ਬੇਬੇ ਦਾ ਬਣਾਇਆ ਧੁਆਂਖੇ ਹੋਏ ਕੋਲ਼ੇ ਵਾਲ਼ੇ ਦਹੀਂ ਦਾ ਰਾਇਤਾ ਚੇਤੇ ਆ ਗਿਆ… ਉਸ ਦੇ ਚੇਤਿਆਂ ਵਿਚ ਦੁੱਧ ਰਿੜਕਦੀ, ‘ਵਾਖਰੂ ਵਾਖਰੂ’ ਕਰਦੀ ਬੇਬੇ ਦੀ ਅਵਾਜ਼, ਕੇਸਰ ਦੇ ਧੜਕਦੇ ਦਿਲ ਨੂੰ ਸਕੂਨ ਦੇਣ ਲੱਗੀ… ਤੇ ਉਹ ਜਾਗਦੀਆਂ ਅੱਖਾਂ ਵਾਲ਼ੇ ਸੁਪਨੇ ਦੀ ਬਾਂਹ ‘ਤੇ ਸਿਰ ਰੱਖ ਕੇ ਸੌਂ ਗਿਆ।
ਦਿਨ-ਅੱਠਵਾਂ
ਸੂਰਜ ਵੱਲ ਪਿੱਠ ਕਰ ਕੇ ਖੜ੍ਹਾ ਜੇ ਕੋਈ ਆਪਣੇ ਪਰਛਾਵੇਂ ਨੂੰ ਝਾੜੂ ਨਾਲ਼ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਲੋੜ ਉਸ ਨੂੰ ਸਮਝਾਉਣ ਦੀ ਨਹੀਂ, ਸਿਰਫ਼ ਉਸ ਦਾ ਮੂੰਹ ਸੂਰਜ ਵੱਲ ਮੋੜਨ ਦੀ ਲੋੜ ਹੈ…(ਕਿਸੇ ਪੁਰਾਣੇ ਗ੍ਰੰਥ ਦੀ ਪਹਿਲੀ ਸਤਰ)
ਸੂਰਜ ਭਰ ਜੋਬਨ ‘ਤੇ ਸੀ। ਧੁੱਪ ਵਿਚ ਚਮਕ ਰਹੀ ਚਿੱਟੀ ਰੇਤ ਅੱਖਾਂ ਚੁੰਧਿਆ ਰਹੀ ਸੀ।ਰਸਤੇ ਵਿਚ ਅਕਸਰ ਹੀ ਲੋਕ ਰੁਕ ਕੇ ਫ਼ਕੀਰ ਨਾਲ਼ ਆਪਣੇ ਦੁੱਖ-ਸੁਖ ਸਾਂਝੇ ਕਰਦੇ ਤੇ ਅਸ਼ੀਰਵਾਦ ਲੈਂਦੇ। ਅੱਜ ਵੀ ਬੁਰਕਾ ਪਾਈ ਕੁਝ ਔਰਤਾਂ ਤੇ ਅੱਧਖੜ ਉਮਰ ਦੇ ਆਦਮੀ ਰੁਕੇ, ਫ਼ਕੀਰ ਨੂੰ ਝੁਕ ਕੇ ਸਲਾਮ ਕੀਤੀ ਤੇ ਅਸ਼ੀਰਵਾਦ ਲੈ ਕੇ ਅੱਗੇ ਚਲੇ ਗਏ।“ਕੀ ਸੰਤਾਲ਼ੀ ਵੇਲ਼ੇ ਵੱਢ-ਵਢਾਂਗਾ ਇਨ੍ਹਾਂ ਕਰ ਕੇ ਨਹੀਂ ਸੀ ਹੋਇਆ? ਤੁਸੀਂ ਉਨ੍ਹਾਂ ਨੂੰ ਵਧੋ ਫੁੱਲੋ ਤੇ ਖ਼ੁਸ਼ ਰਹੋ’ ਕਿਵੇਂ ਕਹਿ ਦਿੱਤਾ?” ਕੇਸਰ ਦੇ ਬੋਲਾਂ ਵਿਚ ਕੁੜੱਤਣ ਤੇ ਚੇਤੇ ਵਿਚ ਭੈਣ ਤਾਰੋ ਸੀ।“ਪੁੱਤਰ, ਦੰਗੇ ਤੇ ਵੱਢ-ਵਢਾਂਗਾ ਕਰਨ ਵਾਲੇ ਨਾ ਮੁਸਲਮਾਨ ਸਨ, ਨਾ ਸਿੱਖ ਅਤੇ ਨਾ ਹਿੰਦੂ। ਜ਼ਰਾਇਮ ਪੇਸ਼ਾ ਤੇ ਰਾਜਨੀਤਕ ਲੋਕ, ਆਪਣੇ ਮੁਫ਼ਾਦ ਲਈ, ਲੋਕਾਂ ਦੇ ਅੰਦਰ ਦੀ ਹੈਵਾਨੀਅਤ ਨੂੰ ਭੜਕਾ ਦਿੰਦੇ ਹਨ। ਇਹ ਮਸਲੇ ਧਰਮਾਂ ਜਾਂ ਜਾਤਾਂ ਦੇ ਨਹੀਂ ਹੁੰਦੇ,” ਫ਼ਕੀਰ ਦੀ ਅਵਾਜ਼ ਵਿਚ ਉਮਰ ਦਾ ਤਜਰਬਾ ਬੋਲ ਰਿਹਾ ਸੀ।“ਪਰ ਅੱਗ ਦੇ ਧੁਆਂਖੇ ਉਹ ਘਰ, ਅੱਜ ਤੱਕ ਬੰਦ ਪਏ ਆ,” ਕੇਸਰ ਦੇ ਬੋਲਾਂ ਵਿਚ ਉਦਾਸੀ ਸੀ।“ਇਹ ਤਾਂ ਕਦੇ ਵੀ ਨਾ ਭੁੱਲਣ ਵਾਲ਼ੇ ਰੂਹਾਂ ਦੇ ਦਰਦ ਨੇ। ਕਈ ਗੱਲਾਂ ਨੂੰ ਰੱਬ ਦਾ ਭਾਣਾ ਸਮਝ ਕੇ ਹੀ ਸਿਰ ਝੁਕਾਅ ਦੇਣਾ ਚਾਹੀਦਾ ਹੈ। ਆਪਣੇ ਆਪ ਨੂੰ ਸ਼ਾਂਤ ਰੱਖਣਾ ਜਾਂ ਸੋਚ-ਸੋਚ ਕੇ ਦੁਖੀ ਹੁੰਦੇ ਰਹਿਣਾ, ਸਾਡੇ ਆਪਣੇ ਹੱਥ ਹੈ,” ਫ਼ਕੀਰ ਨੇ ਬੜੇ ਸਹਿਜ ਨਾਲ਼ ਕਿਹਾ।”ਉਹ ਕਿਵੇਂ?” ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।”ਦੁਨੀਆ ਦੇ ਬਹੁਤੇ ਦੁੱਖ, ਬੰਦੇ ਦੀਆਂ ਬੇਲਗਾਮ ਇੱਛਾਵਾਂ ਕਰਕੇ ਨੇ” ਫ਼ਕੀਰ ਨੇ ਸੋਚਦਿਆਂ ਇੰਝ ਕਿਹਾ ਜਿਵੇਂ ਆਪਣੇ ਆਪ ਨਾਲ਼ ਹੀ ਗੱਲਾਂ ਕਰ ਰਿਹਾ ਹੋਵੇ।”ਜੇ ਕੋਈ ਇੱਛਾ ਹੀ ਨਾ ਹੋਵੇ ਤਾਂ ਬੰਦਾ ਕੋਈ ਕੰਮ ਹੀ ਨਹੀਂ ਕਰੇਗਾ” ਕੇਸਰ ਨੇ ਸਵਾਲ ਵਰਗਾ ਜਵਾਬ ਦਿੱਤਾ।”ਸ਼ਹਿਦ ਦੀ ਰਾਖੀ ਵੀ ਓਹੀ ਕਰ ਸਕਦਾ ਹੈ, ਜੋ ਡੰਗ ਮਾਰਨਾ ਜਾਣਦਾ ਹੋਵੇ। ਜ਼ਹਿਰ ਤੋਂ ਸੱਖਣੇ ਸੱਪ ਨੂੰ ਸਪੇਰੇ ਗਲ਼ ਵਿਚ ਪਾਈ ਫਿਰਦੇ ਨੇ। ਇੱਛਾ ਤੇ ਫ਼ਰਜ਼ ਵਿਚ ਬਸ ਇਹੋ ਫ਼ਰਕ ਹੈ। ਬੰਦੇ ਨੂੰ ਆਪਣੇ ਫ਼ਰਜ਼ ਪਛਾਨਣ ਵੱਲ ਧਿਆਨ ਦੇਣਾ ਚਾਹੀਦਾ ਹੈ— ਫ਼ਰਜ਼ ਆਪਣੇ ਪ੍ਰਤੀ, ਆਪਣੇ ਪਰਿਵਾਰ, ਸਮਾਜ ਅਤੇ ਮਨੁੱਖਤਾ ਪ੍ਰਤੀ। ਜਿਸ ਨੂੰ ਆਪਣੇ ਫ਼ਰਜ਼ ਸਮਝ ਆ ਗਏ, ਉਹ ਆਪਣੀਆਂ ਇੱਛਾਵਾਂ ਨੂੰ ਵੀ ਕਾਬੂ ਕਰਨਾ ਸਿੱਖ ਜਾਂਦਾ ਹੈ।”ਫ਼ਕੀਰ ਨੇ ਗੱਲ ਜਾਰੀ ਰੱਖੀ, “ਸਿਕੰਦਰ ਦੁਨੀਆ ਜਿੱਤਦਾ-ਜਿੱਤਦਾ ਇੱਕ ਨਵੇਂ ਦੇਸ਼ ਦੀ ਸਰਹੱਦ ‘ਤੇ ਵਗ ਰਹੇ ਇੱਕ ਵੱਡੇ ਦਰਿਆ ਨੂੰ ਪਾਰ ਕਰ ਰਿਹਾ ਸੀ। ਦਰਿਆ ਦੇ ਦੂਸਰੇ ਕੰਢੇ ਇੱਕ ਸਾਧੂ ਆਪਣੀ ਕੁੱਲੀ ਪਾਈ ਬੈਠਾ ਸੀ। ਸਿਕੰਦਰ ਦੀ ਫ਼ੌਜ ਨੇ ਸਾਧੂ ਨੂੰ ਉੱਠਣ ਦਾ ਹੁਕਮ ਕੀਤਾ। ਸਾਧੂ ਆਪਣੀ ਰਜ਼ਾ ਵਿਚ ਸੀ ਤੇ ਉਸ ਨੇ ਉੱਠਣ ਦੇ ਹੁਕਮ ਨੂੰ ਅਣਸੁਣਿਆ ਕਰ ਦਿੱਤਾ।”ਤੈਨੂੰ ਪਤਾ ਇਹ ਲਸ਼ਕਰ ਇੱਕ ਜੇਤੂ ਬਾਦਸ਼ਾਹ ਦਾ ਹੈ, ਸਿਕੰਦਰ ਬਾਦਸ਼ਾਹ ਦਾ, ਜਿਸਨੇ ਦੁਨੀਆ ਜਿੱਤੀ ਹੈ,” ਫ਼ੌਜ ਦੇ ਸਿਪਾਹ-ਸਿਲਾਰ ਨੇ ਕਿਹਾ।”ਮੈਂ ਵੀ ਜੇਤੂ ਬਾਦਸ਼ਾਹ ਹਾਂ,” ਸਾਧੂ ਨੇ ਕਿਹਾ।”ਤੂੰ ਕੀ ਜਿੱਤਿਆ ਹੈ?” ਸਿਪਾਹੀ ਨੇ ਮੁਸਕਰਾ ਕੇ ਕਿਹਾ।”ਮੈਂ ਜਿੱਤਣ ਦੀ ‘ਚਾਹਤ’ ਨੂੰ ਜਿੱਤ ਲਿਆ ਹੈ,” ਕਹਿ ਕੇ ਸਾਧੂ ਫਿਰ ਲੰਮਾ ਪੈ ਗਿਆ।ਕਹਾਣੀ ਖ਼ਤਮ ਕਰ ਕੇ ਫ਼ਕੀਰ ਨੇ ਰੁਕ ਕੇ ਮਸ਼ਕ ‘ਚੋਂ ਥੋੜ੍ਹਾ ਪਾਣੀ ਪੀਤਾ ਤੇ ਕੇਸਰ ਨੂੰ ਵੀ ਦਿੱਤਾ। ਕੇਸਰ ਤੁਰਦਾ-ਤੁਰਦਾ ਉਸ ਸਾਧੂ ਦੀ ਬੇਖ਼ੌਫੀ ਦਾ ਕਾਰਨ ਸਮਝਣ ਦਾ ਯਤਨ ਕਰ ਰਿਹਾ ਸੀ, ਜਿਸ ਨੂੰ ਬਾਦਸ਼ਾਹ ਦਾ ਵੀ ਕੋਈ ਡਰ ਨਹੀਂ ਸੀ।ਕੇਸਰ, ਫ਼ਕੀਰ ਦੇ ਪਿੱਛੇ-ਪਿੱਛੇ ਤੁਰਦਿਆਂ ਆਲਾ ਦੁਆਲਾ ਵੇਖ ਰਿਹਾ ਸੀ। ਇਹ ਰਾਹ, ਇਹ ਲੋਕ, ਪਹਿਰਾਵਾ ਤੇ ਬੋਲੀ ਕੇਸਰ ਨੂੰ ਬਹੁਤ ਅਲੱਗ ਲੱਗੇ ਜਿਵੇਂ ਉਹ ਕਿਸੇ ਹੋਰ ਦੇਸ ਵਿਚ ਆ ਗਿਆ ਹੋਵੇ।”ਇੱਥੋਂ ਦੇ ਪਿੰਡ ਸਾਡੇ ਪਿੰਡਾਂ ਨਾਲੋਂ ਕਿੰਨੇ ਅਲੱਗ ਨੇ, ਕੇਸਰ ਨੇ ਇੱਕ ਪਿੰਡ ਦੇ ਨੇੜਿਓਂ ਲੰਘਦਿਆਂ ਕਿਹਾ।”ਕਹਿੰਦੇ ਹਨ ਕਿ ਹਰ 14 ਕੋਹਾਂ ਬਾਅਦ ਲੋਕਾਂ ਦੀ ਬੋਲੀ, ਪਹਿਰਾਵਾ ਅਤੇਦਿਨ-ਨੌਵਾਂਖਾਣਾ ਬਦਲ ਜਾਂਦੈ ਕਿਉਂਕਿ ਇਹ ਲੋਕ ਇੱਕ ਪਿੰਡ ਜਾਂ ਇੱਕ ਇਲਾਕੇ ‘ਚ ਰਹਿ ਕੇ ਹੀ ਸਾਰੀ ਉਮਰ ਬਸਰ ਕਰ ਦਿੰਦੇ ਨੇ,” ਫ਼ਕੀਰ ਨੇ ਸਮਝਾਇਆ।”ਇਸ ਇਲਾਕੇ ਵਿਚ ਕਿੱਕਰਾਂ ਬਹੁਤ ਨੇ,” ਕੇਸਰ ਨੇ ਰਾਹ ਦੇ ਦੋਵੇਂ ਪਾਸੇ ਉੱਗੇ ਕਿੱਕਰਾਂ ਦੇ ਦਰਖ਼ਤ ਵੇਖ ਕੇ ਕਿਹਾ।”ਹਾਂ, ਇੱਥੋਂ ਦੀ ਇੱਕ ਬੋਲੀ ਵੀ ਬੜੀ ਮਸ਼ਹੂਰ ਹੈ ‘ਚੱਲ ਦੇਸ ਮਾਲਵੇ ਚੱਲੀਏ ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ’ ਫ਼ਕੀਰ ਨੇ ਕਿੱਕਰ ਦੇ ਪੀਲੇ ਫੁੱਲਾਂ ਵੱਲ ਵੇਖਦਿਆਂ ਕਿਹਾ।”ਅੰਬ ਤਾਂ ਸਾਡੇ ਵੱਲ ਬਹੁਤ ਹੁੰਦੇ ਆ”, ਕਹਿੰਦਿਆਂ ਕੇਸਰ ਦਾ ਮੂੰਹ ਮਿਠਾਸ ਨਾਲ ਭਰ ਗਿਆ। ਕੇਸਰ ਨੂੰ ਆਪਣੇ ਪਿੰਡ ਦੇ ਸਾਰੇ ਅੰਬਾਂ ਦੇ ਦਰਖ਼ਤਾਂ ਦਾ ਪਤਾ ਸੀ ਕਿ ਕਿਹੜਾ ਮਿੱਠਾ ਹੈ ਤੇ ਕਿਹੜਾ ਖੱਟਾ।ਹਵਾ ਅੱਜ ਤੇਜ਼ ਚੱਲ ਰਹੀ ਸੀ, ਟਿੱਬਿਆਂ ਦੀ ਖਰਖਰ ਕਾਫ਼ੀ ਉੱਡ ਰਹੀ ਸੀ। ਇੱਕ ਖੂਹ ਵੇਖ ਕੇ ਦੋਵੇਂ ਰੁਕ ਗਏ। ਖੂਹ ਦੇ ਨਾਲ਼ ਵਾਲ਼ੀ ਥਾਂ ‘ਤੇ ਸੌਣ ਦਾ ਖ਼ਿਆਲ ਕਰ ਕੇ ਦੋਵਾਂ ਨੇ ਸਾਮਾਨ ਲਾਹਿਆ ਤੇ ਖੂਹ ਵਿੱਚੋਂ ਪਾਣੀ ਕੱਢ ਕੇ ਨਹਾਉਣ ਲੱਗ ਪਏ। ਨਹਾ ਕੇ ਲੰਮੇ ਪਿਆਂ ਕੇਸਰ, ਫ਼ਕੀਰ ਵਲੋਂ ਦਿਨੇ ਸੁਣਾਈ ਉਸ ਸਾਧੂ ਦੀ ਕਹਾਣੀ ਯਾਦ ਕਰਨ ਲੱਗਿਆ, ਜਿਸ ਨੇ ਜਿੱਤਣ ਦੀ ਲਾਲਸਾ ਨੂੰ ਜਿੱਤ ਲਿਆ ਸੀ… ਕੇਸਰ ਨੇ ਸੋਚਿਆ ਮੈਨੂੰ ਤਾਂ ਹਰ ਪਾਸੇ ਹਾਰ ਹੀ ਹਾਰ ਦਿਸਦੀ ਆ…।ਕੇਸਰ ਦੀ ਮਨੋਦਸ਼ਾ ਨੂੰ ਫ਼ਕੀਰ ਨੇ ਜਿਵੇਂ ਉਸਦੇ ਚਿਹਰੇ ਤੋਂ ਪੜ੍ਹ ਲਿਆ ਸੀ। ਉਸ ਨੇ ਕੇਸਰ ਵੱਲ ਵੇਖਦਿਆਂ ਕਿਹਾ, “ਕਦੇ ਕੀੜੀ ਨੂੰ ਤੁਰਦਿਆਂ ਵੇਖਿਆ? ਕਿਵੇਂ ਹਰ ਰੁਕਾਵਟ ਦੇ ਉੱਪਰੋਂ ਜਾਂ ਪਾਸੇ ਤੋਂ ਹੋ ਕੇ ਅੱਗੇ ਲੰਘ ਜਾਂਦੀ ਹੈ ਪਰ ਕਦੇ ਰੁਕਦੀ ਨਹੀਂ। ਇਸੇ ਤਰ੍ਹਾਂ ਪਾਣੀ ਵੀ ਪੱਥਰਾਂ ਦੇ ਉੱਪਰ ਦੀ ਲੰਘ ਜਾਂਦਾ ਹੈ ਪਰ ਕਦੇ ਰੁਕਦਾ ਨਹੀਂ। ਬਸ ਇਹੋ ਹੈ, ਜ਼ਿੰਦਗੀ ਜਿਊਣ ਦਾ ਵੱਲ। ਜਦੋਂ ਵੀ ਮੁਸ਼ਕਿਲ ਆਵੇ ਧਿਆਨ ਮੁਸ਼ਕਿਲ ‘ਤੇ ਨਹੀਂ ਦੇਣਾ, ਮੁਸ਼ਕਿਲ ਦਾ ਹੱਲ ਲੱਭਣ ਵੱਲ ਤਵੱਜੋ ਦੇਣੀ ਹੈ।”ਹੌਲ਼ੀ-ਹੌਲ਼ੀ ਡਿਗ ਝਰਨਾ ਬਣ ਕੇ, ਪਾਣੀ ਵਾਂਗੂੰ ਵਗ ਦਰਿਆ ਬਣ ਕੇ। ਸਮੇਂ ਦੀਆਂ ਠੋਕਰਾਂ ਤੋਂ ਬਚ-ਬਚ ਕੇ, ਪੱਥਰਾਂ ਥੀਂ ਲੰਘ ਤੂੰ ਹਵਾ ਬਣ ਕੇ।ਫ਼ਕੀਰ ਦੀਆਂ ਗੱਲਾਂ ਨੇ ਕੇਸਰ ਨੂੰ ਹੁਲਾਸ ਨਾਲ਼ ਭਰ ਦਿੱਤਾ ਸ਼ਾਮ ਢਲ ਚੁੱਕੀ ਸੀ, ਜੀਵ ਜੰਤੂਆਂ ਦੀਆਂ ਅਵਾਜ਼ਾਂ ਮਹੌਲ ਨੂੰ ਸੰਗੀਤਮਈ ਬਣਾ ਰਹੀਆਂ ਸਨ| ਫ਼ਕੀਰ ਧੂਣੀ ਕੋਲ਼ ਅੰਤਰ-ਧਿਆਨ ਹੋਇਆ ਬੈਠਾ ਸੀ।ਛਿਪਦੇ ਸੂਰਜ ਦੀ ਲਾਲੀ ਵੇਖਦਿਆਂ ਕੇਸਰ ਨੂੰ ਜੀਤੀ ਦੀ ਯਾਦ ਆ ਰਹੀ ਸੀ। ਉਸ ਨੂੰ ਲੱਗਿਆ ਜਿਵੇਂ ਫ਼ਕੀਰ ਦੇ ਧੂਣੇ ਦੀ ਅੱਗ ਉਸ ਦੇ ਅੰਦਰ ਬਲ਼ ਰਹੀ ਹੋਵੇ ਤੇ ਇਸ ਬਲ਼ਦੀ ਅੱਗ ਨੇ ਉਸ ਦਾ ਅੰਦਰ ਠਾਰ ਦਿੱਤਾ ਹੋਵੇ।
ਦਿਨ – ਨੌਵਾਂ
ਪਾਣੀ ਖੂਹਾਂ ਦੇ ਮਿੱਠੇ ਹੁੰਦੇ ਆ, ਸਮੁੰਦਰਾਂ ਦੇ ਨਹੀਂ… ਕਿਸੇ ਦੇ ਵਡੱਪਣ ਦਾ ਅੰਦਾਜ਼ਾ ਉਸਦੀ ਸ਼ਾਨੋ-ਸ਼ੌਕਤ ਵੇਖ ਕੇ ਨਹੀਂ ਲਾਉਣਾ ਚਾਹੀਦਾ।ਦਿਨ ਦਾ ਪਹਿਲਾ ਪਹਿਰ ਸ਼ੁਰੂ ਹੁੰਦਿਆਂ ਹੀ ਕੇਸਰ ਤੇ ਫ਼ਕੀਰ ਨੇ ਆਪਣਾ ਰਾਹ ਫੜ ਲਿਆ। ਲੰਮੀਆਂ ਪੁਲਾਂਘਾਂ ਪੁੱਟਦਾ ਫ਼ਕੀਰ ਅਕਸਰ ਆਪਣੇ ਡੰਡੇ ਨਾਲ਼ ਰਸਤੇ ‘ਚੋਂ ਕੋਈ ਰੋੜਾ ਜਾਂ ਪੱਥਰ ਹਟਾ ਦਿੰਦਾ। ਕਈ ਵਾਰ ਫ਼ਕੀਰ ਅੱਗੇ ਲੰਘ ਜਾਂਦਾ ਤਾਂ ਕੇਸਰ ਨੂੰ ਦੌੜ ਕੇ ਉਸ ਨਾਲ਼ ਰਲ਼ਣਾ ਪੈਂਦਾ।ਰਸਤੇ ਵਿਚ ਬੋਤਾ ਲੈ ਕੇ ਜਾ ਰਹੇ ਇੱਕ ਛੋਟੇ ਜਿਹੇ ਕੱਦ ਦੇ ਆਦਮੀ ਨੇ ਰੁਕ ਕੇ ਫ਼ਕੀਰ ਦੇ ਚਰਨ ਸਪਰਸ਼ ਕੀਤੇ ਤੇ ਕਿਹਾ, “ਮੇਰੇ ਪੈਰ ‘ਚ ਕੋਈ ਚੱਕਰ ਹੈ ਮਹਾਰਾਜ। ਕਈ ਕੰਮ ਸ਼ੁਰੂ ਕੀਤੇ ਪਰ ਕੋਈ ਵੀ ਨੇਪਰੇ ਨਹੀਂ ਚੜ੍ਹਿਆ। ਕਿਸੇ ਇੱਕ ਥਾਂ ਟਿਕਾਅ ਆਉਂਦਾ ਹੀ ਨਹੀਂ। ਮੈਨੂੰ ਅਸ਼ੀਰਵਾਦ ਦਿਓ।””ਦਸ-ਦਸ ਗਜ਼ ਦੇ ਪੰਜ ਟੋਏ ਪੁੱਟ ਕੇ ਪਾਣੀ ਨਹੀਂ ਨਿਕਲਣਾ ਭਲਿਆ ਪੁਰਸ਼ਾ। ਪੰਜਾਹ ਗਜ਼ ਦਾ ਇੱਕੋ ਖੂਹ ਪੁੱਟਣਾ ਪੈਣਾ ਹੈ,” ਫ਼ਕੀਰ ਨੇ ਬੋਤੇ ਵਾਲੇ ਆਦਮੀ ਨੂੰ ਸਮਝਾਇਆ।”ਸਾਈਂ ਜੀ, ਤੁਸੀਂ ਵੀ ਦੁਨੀਆ ਬਹੁਤ ਘੁੰਮੀ ਹੈ, ਕੀ ਪੈਰ ਵਿਚ ਚੱਕਰ ਸੱਚੀਂ ਹੁੰਦੈ?” ਕੇਸਰ ਨੇ ਫ਼ਕੀਰ ਨੂੰ ਪੁੱਛਿਆ।“ਜ਼ਿੰਦਗੀ ਇੱਕ ਚੱਕਰ ਹੀ ਤਾਂ ਹੈ!.. ਜ਼ਿੰਦਗੀ ਜਿੱਥੋਂ ਸ਼ੁਰੂ ਹੁੰਦੀ ਹੈ ਇੱਕ ਦਿਨ ਉੱਥੇ ਹੀ ਆ ਕੇ ਮੁੱਕ ਜਾਂਦੀ ਹੈ— ਇੱਕ ਚੱਕਰ ਵਾਂਗ। ਹਰ ਕਿਸੇ ਦਾ ਆਪਣਾ ਆਪਣਾ ਇੱਕ ਚੱਕਰ ਹੈ। ਬ੍ਰਹਿਮੰਡ ਵਿਚ ਹਰ ਚੀਜ਼ ਘੁੰਮ ਰਹੀ ਹੈ। ਸਾਰੀਆਂ ਧਰਤੀਆਂ ਘੁੰਮ ਰਹੀਆਂ ਹਨ। ਸਾਡਾ ਸਰੀਰ ਵੀ ਕਈ ਛੋਟੇ-ਛੋਟੇ ਕਣਾਂ ਤੋਂ ਬਣਿਆ ਹੈ ਜੋ ਲਗਾਤਾਰ ਘੁੰਮ ਰਹੇ ਹਨ।””ਜਦੋਂ ਸਰੀਰ ਘੁੰਮਦਾ ਹੈ ਤਾਂ ਮਨ ਟਿਕਦਾ ਹੈ, ਇਸੇ ਕਰਕੇ ਅਸੀਂ ਧਾਰਮਿਕ ਅਸਥਾਨਾਂ ਦੀ ਪਰਿਕਰਮਾ ਕਰਦੇ ਹਾਂ। ਮਸ਼ਹੂਰ ਸੂਫ਼ੀ ਸੰਤ ਰੂਮੀ ਦੇ ਸਮੇਂ ਤੋਂ, ਤੁਰਕੀ ਦੇ ਇਲਾਕੇ ਵਿਚ ਇੱਕ ਨਾਚ-ਵਿਧਾ ਅੱਜ ਤੱਕ ਵੀ ਬਹੁਤ ਪ੍ਰਚੱਲਿਤ ਹੈ।ਇਹ ਨਾਚ ਨਹੀਂ, ਸਫ਼ੀ ਦਰਵੇਸ਼ਾਂ ਦੀ ਰੱਬ ਨਾਲ ਜੁੜਨ ਦੀ ਵਿਧੀ ਹੈ। ਇਸ ਵਿਚ ਹੋ ਦਰਵੇਸ਼ ਲੋਕ ਅੱਖਾਂ ਬੰਦ ਕਰ ਕੇ ਬਾਹਾਂ ਖਿਲਾਰ ਕੇ, ਸੰਗੀਤ ਦੀ ਧੁਨ ‘ਤੇ ਘੁੰਮ ਵਿ ਕੇ ਰੱਬ ਨੂੰ ਯਾਦ ਕਰਦੇ ਹਨ। ਉਹ ਸੱਜੇ ਹੱਥ ਦੀ ਹਥੇਲੀ ਉੱਪਰ ਨੂੰ ਤੇ ਖੱਬੀ ਹਰੇ ਦੇ ਥੱਲੇ ਵੱਲ ਕਰ ਕੇ ਘੁੰਮਦੇ ਹਨ, ਜਿਸਦਾ ਭਾਵ ਹੈ ਕਿ ਇੱਕ ਹੱਥ ਨਾਲ਼ ਅੱਲ੍ਹਾ-ਤਤ ਤੋਂ ਲੈ ਕੇ ਦੂਸਰੇ ਹੱਥ ਨਾਲ਼ ਦੁਨੀਆ ਨੂੰ ਵੰਡਣਾ ਹੈ।””ਬਾਬੇ ਨਾਨਕ ਨੇ ਉਦਾਸੀਆਂ ਵੇਲੇ ਅੱਸੀ ਹਜ਼ਾਰ ਤੋਂ ਵੱਧ ਕੋਹ ਦਾ ਪੈਂਡ ਕੀਤਾ ਸੀ। ਦੁਨੀਆ ਘੁੰਮ ਕੇ ਸਾਨੂੰ ਇਹ ਵੀ ਸਮਝ ਲੱਗਦੀ ਹੈ ਕਿ ਧਰਤੀ ਦੇ ਵੱਡ ਪਸਾਰੇ ਵਿਚ ਅਸੀਂ ਮਾਤਰ ਇੱਕ ਕਣ ਵਾਂਗ ਹਾਂ।”ਫ਼ਕੀਰ ਨੇ ਗੱਲ ਜਾਰੀ ਰੱਖੀ, “ਇਕ ਵਾਰ ਸ਼ਿਕਾਰ ਕਰਦਿਆਂ ਰਸਤ ਭਟਕਣ ਕਰਕੇ ਇੱਕ ਰਾਜਾ, ਰਾਤ ਨੂੰ ਕਿਸੇ ਸਾਧੂ ਦੀ ਕੁਟੀਆ ਵਿਚ ਰੁਕਿਆ। ਰਾਜੇ ਦੇ ਅਹਿਲਕਾਰ ਨੂੰ, ਜੋ ਕਿ ਨਕਸ਼ੇ ‘ਚੋਂ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਸਾਧੂ ਨੇ ਪੁੱਛਿਆ, “ਰੱਬ ਦੇ ਬੰਦੇ, ਤੁਸੀਂ ਕਿੱਥੇ ਜਾਣਾ ਹੈ?” ਅਹਿਲਕਾਰ ਨੇ ਗ਼ੁੱਸੇ ਨਾਲ ਕਿਹਾ, “ਤੈਨੂੰ ਸ਼ਹਿਨਸ਼ਾਹ ਦੇ ਰਾਜ ਦਾ ਨਹੀਂ ਪਤਾ? ਤੈਨੂੰ ਪਤਾ ਨਹੀਂ ਇਹ ਕੌਣ ਨੇ?””ਨਹੀਂ, ਮੈਨੂੰ ਨਹੀਂ ਪਤਾ। ਦਿਖਾਓ ਤਾਂ ਇਸ ਨਕਸ਼ੇ ‘ਤੇ ਕਿੱਥੇ ਹੈ ਇਨ੍ਹਾਂ ਦਾ ਰਾਜ?” ਸਾਧੂ ਨੇ ਪੁੱਛਿਆ।ਅਹਿਲਕਾਰ ਨੇ ਉਸ ਵੱਡੇ ਸਾਰੇ ਨਕਸ਼ੇ ‘ਤੇ ਇੱਕ ਛੋਟੇ ਜਿਹੇ ਰਾਜ ਵੱਲ ਇਸ਼ਾਰਾ ਕੀਤਾ, “ਇਹ ਹੈ ਜਹਾਂ-ਪਨਾਹ ਦਾ ਰਾਜ।””ਇੱਥੇ ਇਨ੍ਹਾਂ ਦਾ ਘਰ ਕਿੱਥੇ ਹੈ?” ਸਾਧੂ ਨੇ ਕਿਹਾ। ਅਹਿਲਕਾਰ ਨੇ ਇੱਕ ਨਿਸ਼ਾਨ ਵੱਲ ਇਸ਼ਾਰਾ ਕੀਤਾ।”ਅੱਛਾ! ਹੁਣ ਮੈਂ ਸਮਝ ਗਿਆਂ” ਸਾਧੂ ਨੇ ਕਿਹਾ, “ਸੰਸਾਰ ਵਿਚ ਤੁਸੀਂ ਇੱਕ ਛੋਟੇ ਜਿਹੇ ਨਿਸ਼ਾਨ ਤੋਂ ਵੱਧ ਕੁਝ ਵੀ ਨਹੀਂ ਹੋ।” ਕਹਿ ਕੇ ਸਾਧੂ ਨੇ ਪਾਸਾ ਲਿਆ ਤੇ ਸੌਂ ਗਿਆ।ਫ਼ਕੀਰ ਨੇ ਕਹਾਣੀ ਖ਼ਤਮ ਕਰ ਕੇ ਕੇਸਰ ਵੱਲ ਵੇਖਦਿਆਂ ਕਿਹਾ, “ਕੇਸਰ ਪੁੱਤਰ, ਬੰਦੇ ਨੂੰ ਆਪਣੇ ਅਹਿਮ ਹੋਣ ਦਾ ਵਹਿਮ ਹੋ ਗਿਆ ਹੈ। ਦੂਜੀ ਸੰਸਾਰ ਜੰਗ ਵਿਚ ਲੱਖਾਂ ਲੋਕ ਮਾਰੇ ਗਏ। ਪਰਿਵਾਰ ਉੱਜੜ ਗਏ। ਇੱਕ ਦੇਸ਼ ਨੇ ਦੂਸਰੇ ਦੇਸ਼ ਦੇ ਦੋ ਸ਼ਹਿਰ ਬੰਬ ਸੁੱਟ ਕੇ ਤਬਾਹ ਕਰ ਦਿੱਤੇ। ਇਹ ਕਹਿਰ ਇਸ ਕਰਕੇ ਵਾਪਰਿਅ ਕਿਉਂਕਿ ਬ੍ਰਹਿਮੰਡ ਦੇ ਪੂਰੇ ਵਰਤਾਰੇ ਵਿਚ ਬੰਦਾ ਆਪਣੀ ਨਿਗੂਣੀ ਹੈਸੀਅਤ ਨੂੰ ਭੁੱਲ ਚੁੱਕਾ ਹੈ।” ਕਹਿ ਕੇ ਫ਼ਕੀਰ ਨੇ ਅਸਮਾਨ ਵੱਲ ਵੇਖਿਆ ਤੇ ਅੱਖਾਂ ਬੰਦ ਕਰ ਲਈਆਂ ਜਿਵੇਂ ਅਰਦਾਸ ਕਰ ਰਿਹਾ ਹੋਵੇ।ਕੇਸਰ ਦੀ ਸੋਚ ਬੰਬਾਂ ਨਾਲ਼ ਤਬਾਹ ਹੋਏ ਸ਼ਹਿਰਾਂ ਵਿਚ ਜਾ ਅਟਕੀ। ਉਸ ਨੂੰ ਲੱਗ ਰਿਹਾ ਸੀ ਕਿ ਅੱਜ-ਕੱਲ੍ਹ ਉਸਦਾ ਦਿਲ ਦੋ ਹਿੱਸਿਆਂ ਵਿਚ ਵੰਡਿਆ ਗਿਆਹੋਵੇ, ਅੱਧਾ ਫ਼ਕੀਰ ਦੇ ਨਾਲ ਸੀ ਤੇ ਅੱਧਾ ਜਿਵੇਂ ਪਿੰਡ ਹੀ ਰਹਿ ਗਿਆ ਹੋਵੇ। ਉਸਦੇ ਦਿਮਾਗ਼ ‘ਚ ਸਵਾਲ ਤਾਂ ਬਹੁਤ ਆਉਂਦੇ ਪਰ ਫ਼ਕੀਰ ਦੇ ਜਵਾਬ ਅਜੇ ਉਸਦੀ ਸਮਝ ਦੇ ਦਾਇਰੇ ਤੋਂ ਬਾਹਰ ਸਨ।ਫ਼ਕੀਰ ਸ਼ਾਮ-ਸਵੇਰੇ ਰੱਬ ਨੂੰ ਯਾਦ ਕਰਦੈ ਕੇਸਰ ਨੇ ਸੋਚਿਆ.. ਜਿਵੇਂ ਮੈਂ ਜੀਤੀ ਨੂੰ ਯਾਦ ਕਰਦਾਂ ਸ਼ਾਇਦ ਮੇਰਾ ਰੱਬ ਜੀਤੀ ਹੀ ਹੈ। ਜਿਵੇਂ ਫ਼ਕੀਰ ਕਈ ਵਾਰ ਮੂੰਹ ਵਿਚ ਹੌਲ਼ੀ-ਹੌਲ਼ੀ ਇੰਝ ਬੋਲਦਾ ਜਿਵੇਂ ਰੱਬ ਨਾਲ਼ ਗੱਲਾਂ ਕਰ ਰਿਹਾ ਹੋਵੇ। ਉਹ ਵੀ ਤਾਂ ਹਮੇਸ਼ਾ ਜੀਤੀ ਨਾਲ਼ ਖ਼ਿਆਲਾਂ ‘ਚ ਗੱਲਾਂ ਕਰਦਾ ਰਹਿੰਦਾ ਸੀ।ਕੇਸਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਉਸ ਨੇ ਕਿਹਾ ਸੀ… ‘ਜੀਤੀ, ਮੈਨੂੰ ਲੱਗਦੈ ਅਸੀਂ ਦੋਵੇਂ ਚੰਨ ਤੇ ਸੂਰਜ ਵਾਂਗ ਹਾਂ।'”ਉਹ ਕਿਵੇਂ?” ਜੀਤੀ ਨੇ ਪੁੱਛਿਆ ਸੀ।”ਅਸੀਂ ਸਵੇਰੇ ਸ਼ਾਮ ਮਿਲਦੇ ਤਾਂ ਰਹਿਣਾ ਹੈ ਪਰ ਸਾਥੋਂ ਇਕੱਠੇ ਕਦੇ ਵੀ ਨਹੀਂ ਹੋਇਆ ਜਾਣਾ,” ਕਹਿੰਦਿਆਂ ਕੇਸਰ ਨੇ ਮੂੰਹ ਦੂਸਰੇ ਪਾਸੇ ਫੇਰ ਲਿਆ ਸੀ।ਕੇਸਰ ਦੀ ਇਹ ਗੱਲ ਸੁਣ ਕੇ ਜੀਤੀ ਉਦਾਸ ਹੋ ਗਈ ਸੀ। ਕੇਸਰ ਦਾ ਦਿਲ ਕੀਤਾ ਕਿ ਜੀਤੀ ਦਾ ਹੱਥ ਆਪਣੇ ਦੋਵਾਂ ਹੱਥਾਂ ਵਿਚ ਫੜ ਲਵੇ ਪਰ ਉਹ ਤਾਂ ਬਸ ਘਾਹ ‘ਤੇ ਡਿਗਿਆ ਉਸ ਦੀ ਚੁੰਨੀ ਦਾ ਸਿਰਾ ਹੀ ਫੜ ਸਕਿਆ ਸੀ।ਸੋਚਦਿਆਂ-ਸੋਚਦਿਆਂ ਕੇਸਰ ਇੱਕਦਮ ਉੱਠ ਕੇ ਬੈਠ ਗਿਆ ਤੇ ਆਸਣ ਲਾ ਕੇ ਬੈਠੇ ਫ਼ਕੀਰ ਨੂੰ ਉਸ ਨੇ ਪੁੱਛਿਆ, “ਸਾਈਂ ਜੀ, ਬੰਦਾ ਜਿੱਥੇ ਮਰਜ਼ੀ ਚਲਾ ਜਾਏ ਪਰ ਪਿੰਡ ਨਾਲ਼ ਮੋਹ ਪਿਆਰ ਕਿਉਂ ਨਹੀਂ ਘਟਦਾ?”“ਜੁਆਨਾ, ਇਹ ਆਦਮੀ ਦੀ ਮੂਲ ਬਿਰਤੀ ਹੈ। ਆਪਣੀ ਜੰਮਣ ਭਉਂ, ਆਪਣੀ ਬੋਲੀ ਤੇ ਆਪਣਾ ਬਚਪਨ ਬੰਦੇ ਦੀਆਂ ਜੜ੍ਹਾਂ ਹੁੰਦੀਆਂ ਨੇ। ਦਰਖ਼ਤ ਦੀਆਂ ਟਾਹਣੀਆਂ ਜਿੰਨੀਆਂ ਮਰਜ਼ੀ ਵਧ ਜਾਣ ਉਹ ਮੁੜ ਕੇ ਝੁਕਦੀਆਂ ਆਪਣੀਆਂ ਜੜ੍ਹਾਂ ਵੱਲ ਹੀ ਨੇ। ਬੰਦਾ ਜਿੱਥੇ ਮਰਜ਼ੀ ਚਲਾ ਜਾਏ ਕਦੇ ਨਾ ਕਦੇ ਵਾਪਸ ਆਪਣੇ ਮਿੱਟੀ ਵੱਲ ਮੁੜਦਾ ਜ਼ਰੂਰ ਹੈ, ਭਾਵੇਂ ਖ਼ਿਆਲਾਂ ਵਿੱਚ ਹੀ ਮੁੜੇ।”ਕੇਸਰ ਨੂੰ ਹਰ ਰੋਜ਼ ਆਪਣੇ ਅੰਦਰ ਕੁਝ ਨਾ ਕੁਝ ਬਦਲ ਰਿਹਾ ਮਹਿਸੂਸ ਹੁੰਦਾ ਸੀ। ਉਸ ਨੂੰ ਬਾਪੂ ਦੇ ਘਰੋਂ ਜਾਣ ਦਾ ਕਾਰਨ ਕੁਝ-ਕੁਝ ਸਮਝ ਆ ਰਿਹਾ ਸੀ… ਬਸ ਇੱਕ ਵਾਰ ਬਾਪੂ ਮਿਲ਼ ਜਾਵੇ, ਉਸ ਨੂੰ ਵਾਪਸ ਘਰ ਲਿਆ ਕੇ ਬੇਬੇ ਤੇ ਬਾਪੂ ਨੂੰ ਹਮੇਸ਼ਾ ਖ਼ੁਸ਼ ਰੱਖਾਂਗਾ ਤੇ ਕੇਸਰ ਦਾ ਹੱਥ ਗਲ਼ ‘ਚ ਪਏ ਤਵੀਤ ‘ਤੇ ਚਲਾ ਗਿਆ।ਫ਼ਕੀਰ ਅਜੇ ਵੀ ਚੌਕੜਾ ਲਾਈ ਬੈਠਾ ਸੀ। ਕੇਸਰ ਦੀਆਂ ਅੱਖਾਂ ਨੀਂਦਰ ਨਾਲ ਬੋਝਲ ਹੋ ਰਹੀਆਂ ਸਨ। ਅੱਖਾਂ ‘ਚ ਜੀਤੀ ਭਰੀ ਹੋਈ ਸੀ। ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੀਆਂ ਅੱਖਾਂ ‘ਤੇ ਨਰਮ-ਨਰਮ ਪੇਟੇ ਰੱਖ ਕੇ ਕਿਹਾ ਹੋਵੇ, “ਕੇਸਰਾ ਇਹ ਕਿਹੋ ਜਿਹਾ ਪਿਆਰ ਹੈ ਤੇਰਾ । ਤੂੰ ਤੇ ਹੁਣ ਦਿਸਣੋਂ ਵੀ ਗਿਆ…।”ਕੇਸਰ ਦਾ ਦਿਲ ਕੀਤਾ ਕਿ ਜੀਤੀ ਨੂੰ ਕਲਾਵੇ ‘ਚ ਲੈ ਕੇ ਕਹੇ, “ਮੇਰਾ ਪਿਆਪ ਤਾਂ ਅੱਖ ਦੀ ਪਲਕ ਵਰਗਾ ਹੈ ਜਿਸ ਨੇ ਅੱਖ ਵੇਖ ਨਹੀਂ ਸਕਦੀ ਪਰ ਇਸ ਤੇ ਹੁੰਦਿਆਂ ਅੱਖ ਨੂੰ ਕੋਈ ਛੂਹ ਵੀ ਨਹੀਂ ਸਕਦਾ।”
ਦਿਨ-ਦਸਵਾਂ
ਜੋ ਲੜਦਾ ਨਹੀਂ, ਉਸ ਨੂੰ ਹਰਾਇਆ ਨਹੀਂ ਜਾ ਸਕਦਾ…(ਚੱਲਦੀ ਲੜਾਈ ‘ਚ ਕੋਈ ਕਿਸੇ ਨੂੰ ਹਥਿਆਰ, ਉਧਾਰੇ ਨਹੀਂ ਦਿੰਦਾ)
(ਜੇ ਨਿਸ਼ਾਨਾ ਘੋੜ ਸਵਾਰ ਹੋਵੇ ਤਾਂ ਪਹਿਲਾ ਤੀਰ, ਘੋੜੇ ਦੇ ਮਾਰਨਾ ਪੈਂਦਾ ਹੈ)
ਅਸਮਾਨ ‘ਤੇ ਟਾਵੇਂ-ਟਾਵੇਂ ਬੱਦਲ ਮੰਡਰਾ ਰਹੇ ਸਨ। ਜਦੋਂ ਕੋਈ ਬਦਲੋਟੀ ਸੂਰਜ ਦੇ ਸਾਹਮਣੇ ਆ ਜਾਂਦੀ ਤਾਂ ਸੂਰਜ ਦੀਆਂ ਕਿਰਨਾਂ ਬੱਦਲਾਂ ‘ਚੋਂ ਛਣ-ਛਣ ਕੇ ਡਿੱਗਦੀਆਂ, ਧੁੱਪ ਨਰਮ ਜਿਹੀ ਹੋ ਜਾਂਦੀ।ਅਜੇ ਤੁਰਿਆਂ ਥੋੜ੍ਹੀ ਦੇਰ ਹੀ ਹੋਈ ਸੀ ਕਿ ਇੱਕ ਗਧੇ ‘ਤੇ ਥੋੜ੍ਹਾ ਜਿਹਾ ਭਾਰ ਲੱਦੀ ਜਾ ਰਿਹਾ ਇੱਕ ਲੰਗੜਾ ਆਦਮੀ ਮਿਲਿਆ। ਫ਼ਕੀਰ ਨੇ ਉਸ ਰਾਹੀ ਨੂੰ ਭੁੱਜੇ ਛੋਲਿਆਂ ਦੀ ਮੁੱਠ ਦੇ ਕੇ ਕਿਹਾ, “ਰੱਬ ਦੇ ਬੰਦੇ! ਤੂੰ ਬਹੁਤ ਮੁਸ਼ਕਿਲ ਨਾਲ਼ ਤੁਰਦਾ ਹੈਂ, ਆਪਣੇ ਗਧੇ ‘ਤੇ ਕਿਉਂ ਨਹੀਂ ਬੈਠ ਜਾਂਦਾ?”ਰਾਹੀ ਨੇ ਛੋਲੇ ਆਪਣੇ ਹੱਥ ਨਾਲ਼ ਗਧੇ ਨੂੰ ਖਵਾਉਂਦਿਆਂ ਕਿਹਾ, “ਜਲਦੀ ਪਹੁੰਚ ਕੇ ਮੈਂ ਕਿਹੜਾ ਦੁਨੀਆ ਜਿੱਤ ਲੈਣੀ ਹੈ। ਆਉਣਾ ਤਾਂ ਕੱਲ੍ਹ ਨੂੰ ਵੀ ਇਸੇ ਰਸਤੇ ਭਾਰ ਢੋਣ ਹੀ ਹੈ।” ਕਹਿ ਕੇ ਰਾਹੀ ਹੱਸ ਪਿਆ।”ਕੀ ਦੁਨੀਆ ਨੂੰ ਕਿਸੇ ਨੇ ਜਿੱਤਿਆ ਵੀ ਹੈ, ਸਾਈਂ ਜੀ?” ਕੇਸਰ ਨੇ ਪਿੱਛਿਓਂ ਆ ਕੇ ਫ਼ਕੀਰ ਦੇ ਨਾਲ਼ ਰਲ਼ਦਿਆਂ ਪੁੱਛਿਆ।”ਜਿਸ ਨੇ ਜਿੱਤਣਾ ਹੀ ਜੀਵਨ ਦਾ ਮੰਤਵ ਬਣਾ ਲਿਆ ਹੋਵੇ, ਉਹ ਸਭ ਕੁਝ ਜਿੱਤ ਕੇ ਵੀ ਹਾਰ ਜਾਂਦਾ ਹੈ। ਇਹ ਲੜਾਈ ਜਿੱਤਣ ਦੀ ਹੈ ਹੀ ਨਹੀਂ, ਜੁਆਨਾ,” ਫ਼ਕੀਰ ਨੇ ਗੰਭੀਰਤਾ ਨਾਲ਼ ਜਵਾਬ ਦਿੱਤਾ।”ਇਕ ਵਾਰ ਖੂੰਖ਼ਾਰ ਮੰਗੋਲ ਹਮਲਾਵਰ ਚੰਗੇਜ਼ ਖ਼ਾਨ, ਕਈ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ ਇੱਕ ਸ਼ਹਿਰ ਦੇ ਬਾਹਰ ਪਹੁੰਚਿਆ। ਸੂਹੀਏ ਨੇ ਆ ਕੇ ਖ਼ਬਰ ਦਿੱਤੀ ਕਿ ਲੋਕ ਚੰਗੇਜ਼ ਖਾਨ ਦੇ ਡਰ ਤੋਂ ਘਰ ਛੱਡ ਕੇ ਜਾ ਚੁੱਕੇ ਹਨ। ਸ਼ਹਿਰ ਖ਼ਾਲੀ ਪਿਆ ਹੈ। ਸਿਰਫ਼ ਇੱਕ ਸਾਧੂ ਆਪਣੀ ਕੁਟੀਆ ਵਿਚ ਬੈਠਾ ਹੈ। ਚੰਗੇਜ਼ ਖ਼ਾਨ, ਜੋ ਆਪਣੇ ਗੁੱਸੇ ਕਰਕੇ ਮਸ਼ਹੂਰ ਸੀ, ਘੋੜਾ ਦੌੜਾਅ ਕੇ ਸਾਧੂ ਦੀ ਕੁੱਲੀ ਕੋਲ਼ ਪਹੁੰਚਿਆ ਤੇ ਸਾਧੂ ਨੂੰ ਬਾਹਰ ਆਉਣ ਲਈ ਲਲਕਾਰਿਆ।”ਕੋਣ ਐਂ ਭਾਈ?” ਅੰਦਰ ਬੈਠੇ ਸਾਧੂ ਨੇ ਪੁੱਛਿਆ।”ਤੂੰ ਜਾਣਦਾ ਨਹੀਂ ਮੈਂ ਕੌਣ ਹਾਂ? ਜੇ ਮੈਂ ਆਪਣੀ ਆਈ ‘ਤੇ ਆ ਜਾਵਾਂ ਤੋਂ ਅੱਖ ਝਪਕਣ ਦੀ ਦੇਰ ‘ਚ ਹੀ ਤੈਨੂੰ ਚੀਰ ਕੇ ਰੱਖ ਦਿਆਂਗਾ” ਚੰਗੇਜ਼ ਖ਼ਾਨ ਨੇ ਗੁੱਸੇ ‘ਚ ਕਿਹਾ,… “ਤੇ ਤੂੰ ਕੌਣ ਹੈਂ?”ਸਾਧੂ ਨੇ ਜਵਾਬ ਦਿੱਤਾ. “ਮੈਂ ਉਹ ਹਾਂ, ਜਿਸ ਨੂੰ ਕੋਈ ਵੀ ਅੱਖ ਝਪਕਣ ਦੀ ਦੇਰ ‘ਚ ਚੀਰ ਕੇ ਰੱਖ ਸਕਦਾ ਹੈ।”ਸਾਧੂ ਦਾ ਜਵਾਬ ਸੁਣ ਕੇ ਚੰਗੇਜ਼ ਖ਼ਾਨ ਚੁੱਪ-ਚਾਪ ਆਪਣੀ ਫ਼ੌਜ ਨਾਲ਼ ਅੱਗੇ ਲੰਘ ਗਿਆ। ਇੰਝ ਸਾਧੂ ਨੇ ਬਿਨਾਂ ਹਥਿਆਰਾਂ ਦੇ ਹੀ ਚੰਗੇਜ਼ ਖ਼ਾਨ ਨੂੰ ਚਿੱਤ ਕਰ ਦਿੱਤਾ” ਫ਼ਕੀਰ ਨੇ ਕਿਹਾ
ਹੱਥ ਵਿਚ ਫੁੱਲ ਤੇ ਨਾਲ਼ੇ ਹਥਿਆਰ ਰੱਖੀਂ, ਦਿਲ ਵਿਚ ਦਰਦ ਜ਼ਬਾਂ ‘ਤੇ ਪਿਆਰ ਰੱਖੀ।
ਕਿਸਮ-ਕਿਸਮ ਦੇ ਬੰਦੇ ਤੇ ਵਕਤ ਮਿਲਣੇ, ਦਿਲਾਂ ਨੂੰ ਜਿੱਤਣ ਦੇ ਢੰਗ ਹਜ਼ਾਰ ਰੱਖੀਂ।”
ਜੇ ਨੀਵਾਂ ਹੋ ਜਾਂਦੈ, ਉਹ ਤਾਂ ਬਿਨਾਂ ਲੜੇ ਤੋਂ ਹੀ ਜਿੱਤ ਜਾਂਦਾ ਹੈ”, ਫ਼ਕੀਰ ਨੇ ਕਿਹਾ, “ਵਜ਼ਨਦਾਰ ਚੀਜ਼ ਹਮੇਸ਼ਾ ਨੀਵੀਂ ਹੋ ਜਾਂਦੀ ਹੈ, ਪਾਣੀ ਹਮੇਸ਼ਾ ਨਿਵਾਣ ਵੱਲ ਵਗਦਾ ਹੈ ਤੇ ਘਾਹ ਵੱਡੇ ਤੂਫ਼ਾਨ ‘ਚ ਵੀ ਬਚ ਜਾਂਦਾ ਹੈ ਕਿਉਂਕਿ ਉਹ ਲਿਫ਼ ਜਾਂਦਾ ਹੈ।”ਕੇਸਰ ਨੂੰ ਫ਼ਕੀਰ ਦੀਆਂ ਗੱਲਾਂ ਸੁਣਨਾ ਬੜਾ ਚੰਗਾ ਲੱਗਦਾ ਸੀ। ਇੱਕ-ਇੱਕ ਲਫ਼ਜ਼ ਜਿਵੇਂ ਦਿਲ ਨੂੰ ਛੂਹ ਜਾਂਦਾ ਸੀ ।ਦਿਨ ਸਾਫ਼ ਤੇ ਮੌਸਮ ਠੀਕ ਹੋਣ ਕਰਕੇ ਅੱਜ ਉਨ੍ਹਾਂ ਨੇ ਕਾਫ਼ੀ ਪੈਂਡਾ ਤੈਅ ਕਰ ਲਿਆ ਸੀ। ਆਥਣੇ ਕੇਸਰ ਕੁਝ ਥੱਕਿਆ-ਥੱਕਿਆ ਮਹਿਸੂਸ ਕਰ ਰਿਹਾ ਸੀ। ਉਸ ਨੂੰ ਯਾਦ ਆਇਆ ਕਿ ਕਿਵੇਂ ਜਦੋਂ ਉਹ ਖੇਡ ਕੇ ਥੱਕਿਆ ਵਾਪਸ ਘਰ ਆਉਂਦ ਹੁੰਦਾ ਸੀ ਤਾਂ ਬੇਬੇ ਉਸ ਨੂੰ ਕਦੇ ਦੁੱਧ ਗਰਮ ਕਰ ਕੇ ਦਿੰਦੀ, ਕਦੇ ਤੇਲ ਨਾਲ਼ ਉਸਦੀਆਂ ਤਲੀਆਂ ਝੱਸਦੀ, ਕਦੇ ਪਿੰਨੀਆਂ ਦੀ ਮਾਲਸ਼ ਕਰਦੀ ਤੇ ਉਹ ਬੇ ਦੀਆਂ ਲੋਰੀਆਂ ਸੁਣਦਾ-ਸੁਣਦਾ ਸੌਂ ਜਾਂਦਾ।ਅੱਜ ਕੇਸਰ ਨੂੰ ਬੇਬੇ ਦੀਆਂ ਲੋਰੀਆਂ ਚੇਤੇ ਆ ਰਹੀਆਂ ਸਨ ਪਰ ਨੀਂਦ ਨਹੀਂ ਸੀ ਆ ਰਹੀ। ਉਹ ਲੋਰੀਆਂ ਅੱਜ ਕੇਸਰ ਦੇ ਮਨ ‘ਤੇ ਵਾਰ-ਵਾਰ ਦਸਤਕ ਦੇ ਰਹੀਆਂ ਸਨ.. ਤੇ ਯਾਦ ਕਰਦਿਆਂ-ਕਰਦਿਆਂ ਕੇਸਰ ਦੀਆਂ ਅੱਖਾਂ, ਨੀਂਦ ਦੇ ਜ਼ੋਰ ਨਾਲ਼ ਹੌਲ਼ੀ-ਹੌਲ਼ੀ ਬੰਦ ਹੋਣ ਲੱਗੀਆਂ।”ਕੇਸਰਾ..!” ਅਵਾਜ਼ ਜੀਤੀ ਦੀ ਸੀ।”…”“ਲੱਗਦੈ ਇੱਥੇ ਮੇਰੇ ਨਾਂ ਦੀ ਕੋਈ ਲਕੀਰ ਨਹੀਂ,” ਜੀਤੀ ਨੇ ਕੇਸਰ ਦੀ ‘ਤੇ ਆਪਣੀ ਉਂਗਲ ਫੇਰਦਿਆਂ ਕਿਹਾ।”ਮੈਂ ਸਾਰੇ ਦਾ ਸਾਰਾ ਹੀ ਤੇਰਾ ਹਾਂ ਤੂੰ ਇੱਕ ਲਕੀਰ ਨੂੰ ਕੀ ਕਰਨਾ ਹੈ?” ਕੇਸਰ ਨੇ ਜੀਤੀ ਦੀ ਚੁੰਨੀ ਆਪਣੀ ਉਂਗਲ ‘ਤੇ ਲਪੇਟਦੇ ਹੋਏ ਕਿਹਾ।ਪਾਸਾ ਪਲਟਦਿਆਂ ਹੀ ਕੇਸਰ ਦਾ ਸੁਪਨਾ ਵੀ ਟੁੱਟ ਗਿਆ।
ਦਿਨ-ਗਿਆਰ੍ਹਵਾਂ
ਜ਼ਿੰਦਗੀ ‘ਚ ਸਾਂਭ-ਸਾਂਭ ਰੱਖੋ ਨਿੰਮ ਵਰਗੇ ਯਾਰਾਂ ਨੂੰ, ਜਿਹੜੇ ਮਿੱਠੇ ਭਾਵੇਂ ਨਹੀਂ ਹੁੰਦੇ ਪਰ ਲੋੜ ਪੈਣ ‘ਤੇ ਕੰਮ ਕੌੜੀ ਦਵਾਈ ਵਾਂਗ ਆਉਂਦੇ ਨੇ…(ਫੂਕ ਮਾਰ ਕੇ ਮੋਮਬੱਤੀ ਤਾਂ ਬੁਝਾਈ ਜਾ ਸਕਦੀ ਹੈ, ਅਗਰਬੱਤੀ ਨਹੀਂ)
ਕੇਸਰ ਨੂੰ ਅੱਜ ਪਿੰਡ ਦੇ ਯਾਰ-ਬੇਲੀ ਬਹੁਤ ਯਾਦ ਆ ਰਹੇ ਸਨ। ਦਿਲ ਦੀ ਗੱਲ ਸਾਂਝੀ ਕਰਦਿਆਂ ਉਸ ਨੇ ਫ਼ਕੀਰ ਨੂੰ ਕਿਹਾ, “ਆਉਣ ਤੋਂ ਕੁਝ ਦਿਨ ਪਹਿਲਾਂ, ਮੈਂ ਆਪਣੇ ਇੱਕ ਦੋਸਤ ਨਾਲ਼ ਲੜ ਪਿਆ ਸੀ। ਅਸੀਂ ਬੋਲਣੋਂ ਵੀ ਹਟ ਗਏ। ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ।””ਚਿੰਤਾ ਨਾ ਕਰ। ਉਹ ਵੀ ਤੇਰੇ ਬਾਰੇ ਇਹੋ ਹੀ ਸੋਚਦਾ ਹੋਣਾ ਜੋ ਹੁਣ ਤੂੰ ਸੋਚ ਰਿਹਾਂ, ਤਾਂ ਹੀ ਤੈਨੂੰ ਉਸਦੀ ਯਾਦ ਆ ਰਹੀ ਹੈ। ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਆ,” ਫ਼ਕੀਰ ਨੇ ਕਿਹਾ, “ਇਕ ਵਾਰ ਦੋ ਦੋਸਤ ਪਿੰਡੋਂ ਬਾਹਰਵਾਰ ਰਹਿੰਦੇ ਸਨ। ਖੇਤਾਂ ਦੀ ਵੱਟ ਸਾਂਝੀ ਸੀ। ਦੋਵਾਂ ਦੇ ਘਰ ਵੀ ਖੇਤਾਂ ਵਿਚ ਨੇੜੇ-ਨੇੜੇ ਸਨ। ਰੋਜ਼ ਆਉਣ ਜਾਣ ਬਣਿਆ ਰਹਿੰਦਾ।ਇਕ ਦਿਨ ਦੋਵਾਂ ਵਿਚ ਝਗੜਾ ਹੋ ਗਿਆ। ਗੱਲ ਵੀ ਕੋਈ ਖ਼ਾਸ ਨਹੀਂ ਸੀ ਹੋਈ ਪਰ ਦੋਵੇਂ ਬੋਲਣੋਂ ਹਟ ਗਏ। ਇੱਕ ਨੇ ਸਾਂਝੀ ਵੱਟ ਦੇ ਨਾਲ-ਨਾਲ ਇੱਕ ਵੱਡੀ ਖਾਈ ਪੁੱਟ ਕੇ ਪਾਣੀ ਭਰ ਦਿੱਤਾ । ਹੁਣ ਆਉਣਾ ਜਾਣਾ ਵੀ ਬੰਦ ਹੋ ਗਿਆ ਸੀ। ਦੂਸਰਾ ਦੋਸਤ ਉਦਾਸ ਵੀ ਸੀ ਤੇ ਖਾਈ ਪੁੱਟਣ ਕਰਕੇ ਨਰਾਜ਼ ਵੀ ਬਦਲਾ ਲੈਣ ਲਈ ਉਸ ਨੇ ਖਾਈ ਦੇ ਆਪਣੇ ਪਾਸੇ ਕੰਧ ਕੱਢਣ ਬਾਰੇ ਸੋਚਿਆ। ਪਿੰਡੋਂ ਮਿਸਤਰੀ ਨੂੰ ਬੁਲਾ ਲਿਆ। ਮਿਸਤਰੀ ਨੇ ਆਪਣਾ ਮੁੰਡਾ ਸਾਰੇ ਔਜ਼ਾਰ ਦੇ ਕੇ ਭੇਜ ਦਿੱਤਾ। ਨਰਾਜ਼ ਦੋਸਤ, ਮੁੰਡੇ ਨੂੰ ਕੰਧ ਬਾਰੇ ਸਮਝਾ ਕੇ ਆਪ ਸ਼ਹਿਰ ਕਿਸੇ ਕੰਮ ਚਲਾ ਗਿਆ।ਉਹ ਵਾਪਸ ਆ ਕੇ ਵੇਖਦਾ ਹੈ ਕਿ ਉਸ ਮੁੰਡੇ ਨੇ ਕੰਧ ਦੀ ਜਗ੍ਹਾ, ਖਾਈ ਦੇ ਉੱਪਰ ਇੱਕ ਸੋਹਣਾ ਪੁਲ਼ ਬਣਾ ਦਿੱਤਾ ਹੈ। ਉਸ ਦਾ ਗੁਆਂਢੀ, ਪੁਲ਼ ਤੋਂ ਦੌੜ ਕੇ ਆਇਆ ਤੇ ਉਸ ਨੂੰ ਜੱਫੀ ਪਾ ਕੇ ਕਹਿਣ ਲੱਗਾ, “ਯਾਰ ਗ਼ਲਤੀ ਮੇਰੀ ਹੈ, ਮੈਨੂੰ ਖਾਈ ਨਹੀਂ ਸੀ ਪੁੱਟਣੀ ਚਾਹੀਦੀ।””ਸਾਨੂੰ ਇਸ ਮੁੰਡੇ ਦਾ ਧੰਨਵਾਦ ਕਰਨਾ ਚਾਹੀਦਾ ਹੈ” ਖ਼ੁਸ਼ ਹੋ ਕੇ ਪਹਿਲੇ ਦੋਸਤ ਨੇ ਕਿਹਾ। ਮੁੰਡੇ ਨੂੰ ਕੰਮ ਦੇ ਪੈਸੇ ਦੇ ਕੇ ਉਸ ਨੇ ਕਿਹਾ, “ਹੁਣ ਤੂੰ ਇੱਥੇ ਹੀ ਰੁਕ ਜਾ, ਇੱਥੇ ਹੋਰ ਵੀ ਕਈ ਕੰਮ ਕਰਨ ਵਾਲੇ ਨੇ। “”ਅਜੇ ਮੈਂ ਹੋਰ ਬਹੁਤ ਪੁਲ਼ ਬਣਾਉਣੇ ਨੇ, ਮੈਂ ਰੁਕ ਨਹੀਂ ਸਕਦਾ, ਮੈਨੂੰ ਜਾਣਾ ਪਵੇਗਾ,” ਮੁੰਡੇ ਦੀ ਮੁਸਕਰਾਹਟ ਕੁਝ ਰਹੱਸਮਈ ਸੀ।”ਦੋਸਤੀਆਂ ਉਹ ਰਿਸ਼ਤੇ ਨੇ, ਜਿਹੜੇ ਉਮਰ ਨਾਲ਼ ਪੁਰਾਣੇ ਬੋਹੜ ਵਾਂਗ ਹੋਰ ਸੋਹਣੇ ਹੁੰਦੇ ਜਾਂਦੇ ਨੇ,” ਫ਼ਕੀਰ ਨੇ ਕਹਾਣੀ ਖ਼ਤਮ ਕਰਦਿਆਂ ਕਿਹਾ।ਪਿੰਡ ਦੇ ਯਾਰਾਂ ਦੋਸਤਾਂ ਨੂੰ ਯਾਦ ਕਰਦਿਆਂ ਕੇਸਰ ਦੇ ਚਿਹਰੇ ‘ਤੇ ਸਕੂਨ ਭਰੀ ਮੁਸਕਰਾਹਟ ਸੀ। ਕਿਹੜੀ ਗੱਲ ਲੁਕੀ ਸੀ ਇਨ੍ਹਾਂ ਯਾਰਾਂ ਤੋਂ- ਭਾਵੇਂ ਚੰਗੀ ਤੇ ਭਾਵੇਂ ਮਾੜੀ। ਬਚਪਨ ‘ਚ ਕੀਤੀਆਂ ਸ਼ਰਾਰਤਾਂ ਹੁਣ ਜ਼ਿੰਦਗੀ ਦੀਆਂ ਯਾਦਾਂ ਦਾ ਸਰਮਾਇਆ ਬਣ ਗਈਆਂ ਸਨ। ‘ਪਿੱਠੂ ਕੈਮ’ ਤੇ ‘ਬਾਂਦਰ ਕਿੱਲਾ’ ਖੇਡਦਿਆਂ ਸੇਕੀਆਂ ਪਿੱਠਾਂ ਅਜੇ ਵੀ ਠੰਢੀਆਂ ਨਹੀਂ ਸਨ ਹੋਈਆਂ।
ਪਹਿਲੇ-ਪਹਿਲੇ ਪਹਿਰ ਦੀ ਦੁਆ ਵਰਗੇ, ਝਿੜੀ ਵਾਲੀ ਨਿੰਮ ਦੀ ਦਵਾ ਵਰਗੇ।
ਦਿਲਾਂ ਵਾਲੇ ਜ਼ਖ਼ਮਾਂ ਨੂੰ ਠੀਕ ਕਰਦੇ, ਯਾਰ ਮੇਰੇ ਪੂਰੇ ਦੀ ਹਵਾ ਵਰਗੇ।
ਕੇਸਰ ਦੀ ਯਾਦ ਵਿਚ ਬਚਪਨ ਘੁੰਮਣ ਲੱਗਿਆ- ਪਿੰਡ ‘ਚ ਅਖੰਡ ਪਾਠ ਵਾਲ਼ੇ ਦਿਨਾਂ ‘ਚ ਰੌਲ਼ ਵਾਲੇ ਭਾਈ ਜੀ ਦੇ ਮੰਜੇ ਮੁੱਢ ਨਿਸ਼ਾਨੀ ਲਈ ਰੱਖੀ ਡਾਂਗ ਦੂਸਰੇ ਭਾਈ ਸਾਬ੍ਹ ਦੇ ਮੰਜੇ ਨਾਲ਼ ਰੱਖਣੀ ਵੀ ਯਾਦ ਆ ਗਈ ਤੇ ਉਸੇ ਡਾਂਗ ਨਾਲ਼ ਦੂਸਰੇ ਦਿਨ ਪਈ ਕੁੱਟ ਵੀ ਰਾਤ ਦੀਆਂ ਚੋਰੀ ਤੋੜੀਆਂ ਕੱਚੀਆਂ ਅੰਬੀਆਂ ਖਾ ਕੇ ਅਗਲੇ ਸਾਰਾ ਦਿਨ ਦੰਦ ਖੱਟੇ ਰਹਿਣੇ ਵੀ ਯਾਦ ਆ ਗਏ।ਜਦੋਂ ਕਿਸੇ ਨੇ ਉਲ੍ਹਾਮਾ ਲੈ ਕੇ ਆਉਣਾ ਤਾਂ ਬੇਬੇ ਨੇ ਕੇਸਰ ਦੇ ਵਗ੍ਹਾਵੀਂ ਜੁੱਤੀ ਮਾਰਨੀ। ਪਰ ਉਹ ਜੁੱਤੀ ਕਦੇ ਕੇਸਰ ਦੇ ਲੱਗੀ ਨਹੀਂ ਸੀ… ਬੇਬੇ ਦਾ ਨਿਸ਼ਾਨਾ ਇੰਨਾ ਮਾੜਾ ਵੀ ਨਹੀਂ ਹੋਣਾ ਸੋਚ ਕੇ ਕੇਸਰ ਦੀਆਂ ਅੱਖਾਂ ਨਮ ਹੋ ਗਈਆਂ।ਬੇਬੇ ਨੇ ਉਸ ਨੂੰ ਸਿਰਫ਼ ਇੱਕ ਵਾਰ ਕੁੱਟਿਆ ਸੀ ਤੇ ਉਹ ਕੁੱਟ ਅੱਜ ਵੀ ਉਸਨੂੰ ਇੰਝ ਯਾਦ ਸੀ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ। ਉਸ ਨੂੰ ਅੱਜ ਫਿਰ ਉਹ ਦਿਨ ਯਾਦ ਆ ਗਿਆ…ਪਿੰਡ ਦੀ ਫਿਰਨੀ ‘ਤੇ ਗਹਿਮਾ-ਗਹਿਮੀ ਸੀ। ਬੋਹੜ ਵਾਲ਼ੇ ਖੁੱਲ੍ਹੇ ਪਿੜ ਵਿਚ ਗੱਡੀਆਂ ਵਾਲ਼ਿਆਂ ਦਾ ਕਬੀਲਾ ਹਰ ਸਾਲ ਦੀ ਤਰ੍ਹਾਂ ਕੁਝ ਦਿਨਾਂ ਲਈ ਆਣ ਰੁਕਿਆ ਸੀ। ਅੱਧੇ ਕੁ ਦਿਨ ‘ਚ ਹੀ ਬਾਂਸਾਂ ਦੀਆਂ ਛਿਟੀਆਂ ਜੋੜ ਕੇ ਲਾਏ ਛੋਟੇ-ਛੋਟੇ ਤੰਬੂਆਂ ਨਾਲ਼ ਪਿੰਡ ਦਾ ਵਿਹੜਾ ਭਰ ਗਿਆ।
ਦਿਨ-ਬਾਰ੍ਹਵਾਂ
ਮੁਸਕਰਾਉਂਦੇ ਚਿਹਰਿਆਂ ਦੇ ਪਿੱਛੇ, ਕਬਰਾਂ ਦੇ ਸੰਨਾਟੇ ਵੀ ਹੋ ਸਕਦੇ ਨੇ। (ਹੰਝੂਆਂ ਦਾ ਭਾਰ ਕੇਵਲ ਪਲਕ ਹੀ ਜਾਣਦੀ ਹੈ)
ਗਿਆ ਜਿਵੇਂ ਕਿ ਪਿੰਡ ‘ਚ ਕੋਈ ਵਿਆਹ ਧਰਿਆ ਹੋਵੇ। ਸ਼ਿੰਗਾਰੀਆਂ ਹੋਈਆਂ ਗੱਡੀਆਂ ਤੇ ਬਲ਼ਦਾਂ ਨੇ ਪਿੰਡ ਨੂੰ ਰੰਗੀਨ ਬਣਾ ਦਿੱਤਾ ਸੀ।ਗੱਡੀਆਂ ਵਾਲਿਆਂ ਦੀਆਂ ਸਾਂਵਲੇ ਰੰਗ ਦੀਆਂ ਕੁੜੀਆਂ ਹੂਰਾਂ ਲੱਗ ਰਹੀਆਂ ਸਨ। ਲੰਮੇ ਰੰਗੀਨ ਪਰਾਂਦੇ, ਤੰਗ ਕੁੜਤੀਆਂ, ਖੁੱਲ੍ਹੇ ਘੇਰੇ ਵਾਲ਼ੇ ਉੱਚੇ ਘੱਗਰੇ, ਠੋਡੀਆਂ ‘ਤੇ ਖੁਣੇ ਤਿਲ਼, ਨੱਕ ਵਿਚ ਨੱਥਲੀਆਂ ਅਤੇ ਪੈਰੀਂ ਤਿੱਖੀ ਨੋਕ ਵਾਲੀਆਂ ਜੁੱਤੀਆਂ ਪਾਈ, ਉਹ ਹਸੂੰ-ਹਸੂੰ ਕਰਦੀਆਂ ਲਗਾਤਾਰ ਗੱਲਾਂ ਕਰ ਰਹੀਆਂ ਸਨ।A drawing depicting a village scene with people, decorated carts, and animals.ਲੰਮੇ ਕੁੜਤੇ ਤੇ ਚਾਦਰੇ ਲਾਈ, ਕੰਨਾਂ ਵਿਚ ਨੱਤੀਆਂ ਪਾਈ ਗੱਡੀਆਂ ਵਾਲੇ ਮਰਦ ਹੱਥ ਵਿਚ ਛੋਟੇ-ਛੋਟੇ ਹੁੱਕੇ ਫੜੀ ਬੇਪਰਵਾਹ ਘੁੰਮ ਰਹੇ ਸਨ।ਭੱਠੀਆਂ ਤਪਾ ਕੇ ਉਨ੍ਹਾਂ ਨੇ ਚਿਮਟੇ, ਭੂਕਨੇ ਅਤੇ ਖੁਰਚਣੇ ਬਣਾਉਣੇ ਸ਼ੁਰੂ ਕਰ ਦਿੱਤੇ। ਖੇਤੀ ਦੇ ਸੰਦਾਂ ਦੀ ਮੁਰੰਮਤ ਵੀ ਸ਼ੁਰੂ ਹੋ ਗਈ। ਗੱਡੀਆਂ ਵਾਲ਼ੀਆਂ ਕੁੜੀਆਂ ਨੇ ਪਿੰਡ ਦੀਆਂ ਗਲੀਆਂ ‘ਚ ਹੋਕੇ ਦੇ ਕੇ ਚਿਮਟੇ, ਭੂਕਨੇ ਅਤੇ ਖੁਰਚਣੇ ਵੇਚਣੇ ਸ਼ੁਰੂ ਕਰ ਦਿੱਤੇ। ਦਾਣਿਆਂ ਦੀ ਝੋਲੀ ਜਾਂ ਪੱਠਿਆਂ ਦੀ ਟੈਕਰੀ ਦੇ ਕੇ ਲੋਕੀਂ, ਆਪਣੀਆਂ ਲੋੜਾਂ ਅਨੁਸਾਰ ਉਨ੍ਹਾਂ ਤੋਂ ਕੰਮ ਕਰਵਾਉਣ ਲੱਗੇ। ਕੇਸਰ ਨੂੰ ਇਹ ਖ਼ੁਸ਼ਮਿਜ਼ਾਜ ਲੋਕ ਦਰੇਗੇ ਲੱਗਦੇ ਸਨ। ਉਹ ਜਾ ਕੇ ਭੱਠੀ ‘ਤੇ ਕੰਮ ਕਰ ਰਹੇ ਇੱਕ ਬਜ਼ੁਰਗ ਕੋਲ ਬੈਠ ਗਿਆ।”ਤੁਸੀਂ ਹਰ ਸਾਲ ਕਿੱਥੋਂ ਆਉਂਦੇ ਹੋ?” ਕੇਸਰ ਨੇ ਉਸ ਨੂੰ ਪੁੱਛਿਆ।”ਹਮ ਠਹਿਰੇ ਮਹਾਰਾਣਾ ਪ੍ਰਤਾਪ ਕੀ ਕੁੱਲ ਸੈ। ਜਬ ਅਕਬਰ ਸੇ ਮ੍ਹਾਰੇ ਮਹਾਰਾਣਾ ਹਾਰ ਗਏ ਤੋ ਮ੍ਹਾਰੇ ਵਡੇਰਿਆਂ ਨੇ ਚਿਤੌੜ ਛੋਡ ਦੀਆ ਅਰ ਕਸਮ ਖਾਈ ਕਿ ਜਬ ਰਾਜ ਜੀਤੇਂਗੇ ਤਬੈ ਲੌਟੇਂਗੇ। ਸੋ ਛੋਰੇ, ਤਬ ਸੇ ਵਣਜਾਰੇ ਬਣੈ ਘੁੰਮ ਰਹੈਂ,” ਬਜ਼ੁਰਗ ਨੇ ਕੇਸਰ ਨੂੰ ਦੱਸਦਿਆਂ ਆਪਣਾ ਕੰਮ ਵੀ ਜਾਰੀ ਰੱਖਿਆ।ਗੱਲਾਂ-ਗੱਲਾਂ ‘ਚ ਪਤਾ ਹੀ ਨਹੀਂ ਲੱਗਿਆ ਕਦੋਂ ਰਾਤ ਪੈ ਗਈ। ਘਰ-ਘਰ ਕੇਸਰ ਨੂੰ ਲੱਭਦੀ ਬੇਬੇ ਦਾ ਬੁਰਾ ਹਾਲ ਸੀ। ਜਦੋਂ ਉਸ ਨੇ ਕੇਸਰ ਨੂੰ ਗੱਡੀਆਂ ਵਾਲ਼ਿਆਂ ਕੋਲ਼ ਬੈਠੇ ਵੇਖਿਆ ਤਾਂ ਉਸ ਦੇ ਸਾਹ ‘ਚ ਸਾਹ ਆਇਆ। ਬੇਬੇ ਨੇ ਉਸ ਨੂੰ ਬਾਹੋਂ ਫੜ ਕੇ ਘਰ ਨੂੰ ਤੋਰ ਲਿਆ। ਰਸਤੇ ਵਿਚ ਬੇਬੇ ਕੇਸਰ ਨੂੰ ਕੁੱਟਦੀ ਵੀ ਜਾ ਰਹੀ ਸੀ ਤੇ ਨਾਲ਼ੇ ਰੋਈ ਵੀ ਜਾ ਰਹੀ ਸੀ।ਉਸ ਦਿਨ ਤੋਂ ਬਾਅਦ ਕੇਸਰ ਕਦੇ ਵੀ ਬੇਬੇ ਨੂੰ ਬਿਨਾਂ ਦੱਸਿਆਂ ਘਰੋਂ ਬਾਹਰ ਨਹੀਂ ਸੀ ਗਿਆ ਤੇ ਹੁਣ ਬਿਨਾਂ ਦੱਸਿਆਂ ਫ਼ਕੀਰ ਦੇ ਨਾਲ਼ ਆਇਆਂ ਉਸ ਨੂੰ ਕਈ ਦਿਨ ਹੋ ਗਏ ਸਨ… ਪਤਾ ਨਹੀਂ ਬੇਬੇ ਦਾ ਕੀ ਹਾਲ ਹੋਣਾ… ਸੋਚ ਕੇ ਕੇਸਰ ਉਦਾਸ ਹੋ ਗਿਆ।”ਪਰ ਲੂਣ ਉਸ ਘਰ ਦਾ ਚਾਹੀਦਾ ਹੈ, ਜਿਸ ਘਰ ਕਦੇ ਮੌਤ ਨਾ ਹੋਈ ਹੋਵੇ: ਬੁੱਧ ਨੇ ਕਿਹਾ।ਮਰੇ ਬੱਚੇ ਨੂੰ ਕੁੱਛੜ ਚੁੱਕੀ ਮਾਂ ਪਿੰਡ-ਪਿੰਡ, ਘਰ-ਘਰ ਗਈ ਪਰ ਕੋਈ ਵੀ ਘਰ ਅਜਿਹਾ ਨਹੀਂ ਲੱਭਿਆ ਜਿੱਥੇ ਕਦੇ ਮੌਤ ਨਾ ਆਈ ਹੋਵੇ। ਨਿਰਾਸ਼ ਹੋ ਕੇ ਜਦੋਂ ਮਾਂ ਵਾਪਸ ਮੱਠ ‘ਚ ਆਈ ਤਾਂ ਬੁੱਧ ਬੋਲੇ, “ਮਾਂ, ਜੀਵਨ ਹੈ ਤਾਂ ਦੁੱਖ ਵੀ ਜ਼ਰੂਰ ਹੋਣਗੇ। ਹਰ ਵੇਲੇ ਸੁਖ ਦੀ ਇੱਛਾ ਕਰਨਾ ਹੀ ਦੁੱਖਾਂ ਦਾ ਕਾਰਨ ਹੈ।”ਮਾਂ ਦੀਆਂ ਅੱਖਾਂ ਵਿਚ ਹੰਝੂ ਹੁਣ ਵੀ ਸਨ ਪਰ ਇਹ ਹੰਝੂ ਲਾਚਾਰੀ ਦੇ ਨਹੀਂ, ਵਿਛੋੜੇ ਦੇ ਸਨ। ਬਜ਼ੁਰਗ ਨੂੰ ਦਿਲਾਸਾ ਦੇ ਕੇ ਫ਼ਕੀਰ ਤੇ ਕੇਸਰ ਅੱਗੇ ਤੁਰ ਪਏ।ਥਲਾਂ ਵਿੱਚੋਂ ਆ ਰਹੀ ਬੀਂਡੇ ਦੀ ਆਵਾਜ਼ ਨੇ ਚੁੱਪ ਨੂੰ ਗ਼ਮਗੀਨ ਬਣਾ ਦਿੱਤਾ। ਕੇਸਰ ਨੇ ਚੁੱਪ ਤੋੜਦਿਆਂ ਪੁੱਛਿਆ, “ਸਾਈਂ ਜੀ, ਹਰ ਰੋਜ਼ ਨਵੇਂ ਲੋਕਾਂ ਨੂੰ ਮਿਲ ਕੇ ਮੈਨੂੰ ਲੱਗ ਰਿਹਾ ਹੈ ਕਿ ਹਰੇਕ ਬੰਦੇ ਦੀ ਜ਼ਿੰਦਗੀ ‘ਚ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਕਈਆਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਇਨ੍ਹਾਂ ਨੇ ਕਦੇ ਕਿਸੇ ਦੁੱਖ ਦਾ ਮੂੰਹ ਵੀ ਨਹੀਂ ਵੇਖਿਆ ਹੋਣਾ। ਲੋਕ ਦੁੱਖ ਲੁਕਾਉਣਾ ਕਿਵੇਂ ਸਿੱਖ ਲੈਂਦੇ ਨੇ?”“ਪੁੱਤਰ, ਅਸਲ ਵਿਚ ਦੁੱਖ ਬੰਦੇ ਨੂੰ ਦੁਖੀ ਨਹੀਂ ਕਰਦੇ। ਅਸੀਂ ਦੁੱਖਾਂ ਨੂੰ ਜਿੰਨਾ ਦਿਲ ‘ਤੇ ਲਾਉਂਦੇ ਹਾਂ ਓਨਾ ਹੀ ਦੁੱਖ ਸਾਨੂੰ ਦੁਖੀ ਕਰਦੇ ਹਨ,” ਫ਼ਕੀਰ ਨੇ ਮੁੜ ਇੱਕ ਕਥਾ ਸ਼ੁਰੂ ਕੀਤੀ:”ਇਕ ਵਾਰ ਇੱਕ ਚੇਲੇ ਨੇ ਆਪਣੇ ਗੁਰੂ ਤੋਂ ਪੁੱਛਿਆ ਸੀ, “ਜ਼ਿੰਦਗੀ ‘ਚ ਦੁੱਖਾਂ ਨੂੰ ਘੱਟ ਕਿਵੇਂ ਕੀਤਾ ਜਾ ਸਕਦੈ, ਗੁਰੂ ਜੀ?”ਗੁਰੂ ਨੇ ਚੇਲੇ ਨੂੰ ਲੂਣ ਦੀਆਂ ਦੋ ਕੌਲੀਆਂ ਭਰ ਕੇ ਲਿਆਉਣ ਲਈ ਕਿਹਾ। ਜਦੋਂ ਚੇਲਾ ਕੌਲੀਆਂ ਲੈ ਕੇ ਆਇਆ ਤਾਂ ਗੁਰੂ ਨੇ ਪਹਿਲੀ ਲੂਣ ਦੀ ਕੌਲੀ ਨੂੰ ਪਾਣੀ ਦੇ ਇੱਕ ਗਲਾਸ ਵਿਚ ਰਲ਼ਾ ਕੇ ਪੀਣ ਲਈ ਕਿਹਾ।“ਪਾਣੀ ਕਿਵੇਂ ਲੱਗਿਆ?” ਗੁਰੂ ਨੇ ਪੁੱਛਿਆ।”ਬਹੁਤ ਕੌੜਾ” ਚੇਲੇ ਨੇ ਲੂਣ ਵਾਲਾ ਪਾਣੀ ਪੀ ਕੇ ਜਵਾਬ ਦਿੱਤਾ।ਦੂਸਰੀ ਲੂਣ ਦੀ ਕੌਲੀ ਗੁਰੂ ਨੇ ਚੇਲੇ ਨੂੰ ਕੁਟੀਆ ਦੇ ਨੇੜੇ ਵਾਲ਼ੀ ਇੱਕ ਝੀਲ ਵਿਚ ਰਲ਼ਾਉਣ ਲਈ ਕਿਹਾ ਤੇ ਉਸ ਝੀਲ ਵਿਚੋਂ ਚੇਲੇ ਨੂੰ ਪਾਣੀ ਪੀਣ ਲਈ ਦਿੱਤਾ।“ਹੁਣ ਪਾਣੀ ਕਿਵੇਂ ਲੱਗਿਆ?” ਗੁਰੂ ਨੇ ਝੀਲ ਦਾ ਪਾਣੀ ਪੀਂਦੇ ਚੇਲੇ ਨੂੰ ਪੁੱਛਿਆ।”ਬਿਲਕੁਲ ਤਾਜ਼ਾ,” ਚੇਲੇ ਨੇ ਕਿਹਾ।”ਬਸ ਇਸੇ ਤਰ੍ਹਾਂ ਦੁੱਖ ਵੀ ਜ਼ਿੰਦਗੀ ਵਿਚ ਲੂਣ ਵਾਂਗ ਹੀ ਹਨ। ਜੇ ਦਿਲ ਨੂੰ ਗਲਾਸ ਵਾਂਗ ਛੋਟਾ ਬਣਾਵਾਂਗੇ ਤਾਂ ਦੁੱਖ ਵੱਡੇ ਲੱਗਣਗੇ। ਜੋ ਦਿਲ ਨੂੰ ਝੀਲ ਵਾਂਗ ਵਿਸ਼ਾਲ ਬਣਾਵਾਂਗੇ ਤਾਂ ਓਹੀ ਦੁੱਖ ਛੋਟੇ ਲੱਗਣ ਲੱਗ ਜਾਣਗੇ” ਗੁਰੂ ਜੀ ਸਮਝਾਇਆ।ਕਹਾਣੀ ਖ਼ਤਮ ਕਰ ਕੇ. ਫਕੀਰ ਨੇ ਰਾਤ ਰੁਕਣ ਲਈ ਸਾਮਾਨ ਇੱਕ ਪੱਧਰ ਥਾਂ ‘ਤੇ ਟਿਕਾਉਂਦਿਆਂ ਕਿਹਾ, “ਕੇਸਰ ਪੁੱਤਰ, ਦੁੱਖ ਤਾਂ ਦਾਰੂ ਵਾਂਗ ਨੇ। ਮੱਥਾ ਜਦੋਂ ਸੈਕ ਲੱਗਣ ਤੋਂ ਬਾਅਦ ਘਿਓ ਬਣ ਜਾਂਦੈ ਤਾਂ ਉਸ ਦੀ ਕੀਮਤ ਤੇ ਉਮਰ ਦੇਵੇ ਵਧ ਜਾਂਦੀਆਂ ਨੇ।”ਫ਼ਕੀਰ ਧੁਣੀ ਰਮਾ ਕੇ ਬੈਠ ਗਿਆ। ਸੌਣ ਦੀ ਤਿਆਰੀ ਕਰਦਾ ਕੇਸਰ ਸੇਚ ਰਿਹਾ ਸੀ ਕਿ ਉਸ ਨੇ ਫ਼ਕੀਰ ਨੂੰ ਕਦੇ ਸੁੱਤਿਆਂ ਵੇਖਿਆ ਹੀ ਨਹੀਂ ਸੀ। ਫ਼ਕੀਰ ਹਰ ਰੋਜ਼ ਸਵੇਰੇ ਉਸ ਦੇ ਉੱਠਣ ਤੋਂ ਪਹਿਲਾਂ ਹੀ ਇਸ਼ਨਾਨ ਪਾਣੀ ਕਰ ਕੇ ਤਿਆਰ ਹੁੰਦਾ ਸੀ।ਫ਼ਕੀਰ ਨੂੰ ਨੀਂਦ ਘੱਟ ਕਿਉਂ ਆਉਂਦੀ ਹੈ? ਸੋਚਦਿਆਂ ਕੇਸਰ ਨੇ ਉਸ ਨੂੰ ਪੁੱਛਿਆ, “ਸਾਈਂ ਜੀ, ਤੁਸੀਂ ਬਹੁਤ ਘੱਟ ਸੌਂਦੇ ਓਂ। ਮੈਨੂੰ ਤਾਂ ਮੇਰੀ ਬੇਬੇ ਕੁੰਭਕਰਾ ਕਹਿੰਦੀ ਹੁੰਦੀ ਸੀ ਕਿਉਂਕਿ ਮੈਂ ਕਈ ਵਾਰ ਦੁਪਹਿਰ ਤੱਕ ਸੁੱਤਾ ਰਹਿੰਦਾ ਸੀ।”ਕੇਸਰ ਹੁਣ ਫ਼ਕੀਰ ਨਾਲ਼ ਖੁੱਲ੍ਹ ਕੇ ਗੱਲਾਂ ਕਰਨ ਲੱਗ ਪਿਆ ਸੀ।”ਨੀਂਦ, ਸਰੀਰ ਤੇ ਮਨ ਦਾ ਵਿਸ਼ਰਾਮ ਹੈ, ਪੁੱਤਰ ਜੇ ਮਨ ਚਿੰਤਾ ਰਹਿਤ ਹੋਵੇ ਤਾਂ ਸਰੀਰ ਥੱਕਦਾ ਨਹੀਂ, ਮਨ ਚਿੰਤਾ-ਰਹਿਤ ਤਾਂ ਹੀ ਰਹਿ ਸਕਦਾ ਹੈ ਜੇ ਟਿਕਾਅ ਵਿਚ ਹੋਵੇ ਤੇ ਮਨ ਟਿਕਦਾ ਹੈ ਧਿਆਨ ਲਾ ਕੇ ਜਾਂ ਕਿਸੇ ਇੱਕ ਚੀਜ਼ ‘ਤੇ ਧਿਆਨ ਇਕਾਗਰ ਕਰ ਕੇ। ਬਸ ਜਦੋਂ ਤੋਂ ਰੱਬ ਦੀ ਤਾਂਘ ਵਧੀ ਹੈ, ਮੇਰੀ ਨੀਂਦ ਘਟ ਗਈ ਹੈ,” ਫ਼ਕੀਰ ਨੇ ਸਮਝਾਇਆ।ਫ਼ਕੀਰ ਨੇ ਅੱਗ ਨੂੰ ਛਿਟੀ ਨਾਲ਼ ਹਿਲਾਉਂਦਿਆਂ ਕਿਹਾ, “ਅੱਗ, ਜੋ ਧੂਣੇ ਨੂੰ ਇਸਦਾ ਜਲੋਅ ਦਿੰਦੀ ਹੈ, ਓਹੀ ਅੱਗ ਇਸ ਨੂੰ ਰਾਖ ਕਰ ਦਿੰਦੀ ਹੈ। ਸ਼ਾਇਦ ਇਸੇ ਕਰਕੇ ਧੂਣੇ ਨੂੰ ਨੇੜਿਓਂ ਵੇਖਣਾ, ਜ਼ਿੰਦਗੀ ਨੂੰ ਨੇੜਿਓਂ ਵੇਖਣ ਵਾਂਗ ਹੈ।”ਉਸ ਨੇ ਗੱਲ ਜਾਰੀ ਰੱਖਦਿਆਂ ਕਿਹਾ, “ਜਿਵੇਂ ਭੁੱਬਲ ਦੇ ਅੰਦਰ ਵੀ ਅੰਗਿਆਰੇ ਹੁੰਦੇ ਹਨ ਤੇ ਅੱਗ ਦੁਬਾਰਾ ਬਲ ਸਕਦੀ ਹੈ। ਇਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ ‘ਚ ਕਦੇ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਹਾਰ ਦੇ ਦੂਜੇ ਪਾਸੇ ਜਿੱਤ ਦੇ ਨਿਸ਼ਾਨ ਹੁੰਦੇ ਹਨ।” ਕੇਸਰ ਦੀ ਅਵਾਜ਼ ਵਿਚ ਘੁਲ਼ੀ ਉਦਾਸੀ ਜਿਵੇਂ ਉਸ ਨੇ ਭਾਂਪ ਲਈ ਸੀ।ਫ਼ਕੀਰ ਨੇ ਰਾਖ ਨੂੰ ਫਰੋਲਿਆ ਤਾਂ ਚੰਗਿਆੜੇ ਉੱਡ ਕੇ ਹਨੇਰੇ ਨਾਲ ਖੇਡਣ ਲੱਗੇ।ਅੱਗ ਦੇ ਚੰਗਿਆੜੇ ਹਨ੍ਹੇਰੀ ਰਾਤ ਵਿਚ ਜੁਗਨੂੰਆਂ ਵਾਂਗ ਲੱਗ ਰਹੇ ਸਨ। ਇਨ੍ਹਾਂ ਚੰਗਿਆੜਿਆਂ ਦਾ ਜੀਵਨ ਕਿੰਨਾ ਛੋਟਾ ਹੈ. ਕੇਸਰ ਸੋਚ ਰਿਹਾ ਸੀ … ਫਿਰਵੀ ਇਹ ਕਿੰਨੇ ਖ਼ੁਸ਼ ਲੱਗ ਰਹੇ ਹਨ ਤੇ ਹੱਸਦਿਆਂ-ਖੇਡਦਿਆਂ ਚਾਨਣ ਵੰਡ ਕੇ ਛਿਣ ਭਰ ‘ਚ ਹੀ ਖ਼ਤਮ ਹੋ ਜਾਂਦੇ ਹਨ। ਰਾਤ ਦੇ ਹਨੇਰੇ ਵਿਚ ਜੁਗਨੂੰਆਂ ਵਰਗੇ ਇਹ ਚੰਗਿਆੜੇ, ਕੇਸਰ ਨੂੰ ਜੀਤੀ ਦੇ ਕਾਲ਼ੇ ਘੱਗਰੇ ‘ਤੇ ਜੜੇ ਚਮਕਦੇ ਸ਼ੀਸ਼ਿਆਂ ਵਰਗੇ ਲੱਗ ਰਹੇ ਸਨ।
ਦਿਨ ਤੇਰ੍ਹਵਾਂ
ਚਿੜੀਆਘਰ ਵਿਚ ਜੰਮੇ ਸ਼ੇਰ ਦੇ ਬੱਚੇ ਲਈ, ਚਿੜੀਆਘਰ ਦੇ ਬਾਹਰ ਬੰਦਿਆਂ ਦਾ ਜੰਗਲ ਹੁੰਦਾ ਹੈ…
(ਮਨ ਜੋ ਸੋਚ ਨਹੀਂ ਸਕਦਾ, ਅੱਖ ਉਹ ਵੇਖ ਨਹੀਂ ਸਕਦੀ)
ਹੁਣ ਹੌਲ਼ੀ-ਹੌਲ਼ੀ ਕੇਸਰ ਨੂੰ ਵੀ ਫ਼ਕੀਰ ਵਾਂਗ ਸਵੇਰੇ ਸਾਝਰੇ ਉੱਠਣ। ਆਦਤ ਪੈ ਗਈ ਸੀ। ਰਾਤੀ ਸੋਣ ਦਾ ਟਿਕਾਣਾ ਇੱਕ ਜੰਡ ਦੇ ਦਰਖ਼ਤ ਥੱਲੇਕੇ ਸੀ। ਚਿੜੀਆਂ ਦੀ ‘ਚੀਂ-ਚੀਂ’ ਨਾਲ ਕੇਸਰ ਦੀ ਅੱਖ ਖੁੱਲ੍ਹੀ। ਜੰਡ ਦਾ ਦਰਖ਼ਤ ਸ ਦੀਆਂ ਕਿਰਨਾਂ ਵਿਚ ਹੋਰ ਵੀ ਹਰਾ ਲੱਗ ਰਿਹਾ ਸੀ।ਕੱਕੀ ਰੇਤ ਦੇ ਟਿੱਬਿਆਂ ਅਤੇ ਸੁਰਮਈ ਅੰਬਰ ਦੇ ਧੁੰਦਲੇ ਜਿਹੇ ਦੁਖ ਪਿੱਛਿਓਂ, ਸੂਰਜ ਦੀ ਲਾਲ ਰੰਗ ਦੀ ਟਿੱਕੀ ਹੌਲ਼ੀ-ਹੌਲ਼ੀ ਉੱਭਰ ਰਹੀ ਸੀ। ਭੇਸ ਇਕਦਮ ਉੱਠ ਕੇ ਬੈਠ ਗਿਆ ਜਿਵੇਂ ਚੜ੍ਹਦੇ ਸੂਰਜ ਨੇ ਹੱਥ ਵਧਾ ਕੇ ਉਠਾ ਤਿਆ ਹੋਵੇ। ਚਿੱਟੀ ਰੇਤ ਵਿਚ ਸੂਰਜ ਦੀ ਲਾਲੀ ਇੰਝ ਘੁਲ਼ਣ ਲੱਗੀ ਜਿਵੇਂ ਕੋਈ ਮੁੱਖ ਵਿਚ ਸੰਧੂਰ ਘੋਲ਼ ਰਿਹਾ ਹੋਵੇ।ਸੂਰਜ ਦੀ ਗੋਲ਼ ਲਾਲ ਟਿੱਕੀ ਜਿਉਂ-ਜਿਉਂ ਉੱਪਰ ਉੱਠਣ ਲੱਗੀ, ਹਰ ਗਾਇਬ ਹੋਣ ਲੱਗਾ। ਕੇਸਰ ਨੂੰ ਫ਼ਕੀਰ ਦੀ ਕਹੀ ਗੱਲ ਸੱਚੀ ਲੱਗੀ ਕਿ ਹਨ੍ਹੇਰੇ? ਹੋਂਦ ਰੌਸ਼ਨੀ ਦੀ ਅਣਹੋਂਦ ਕਰਕੇ ਹੀ ਹੈ। ਚੜ੍ਹਦੇ ਸੂਰਜ ਨੂੰ ਧਿਆਨ ਨਾਲ ਵੇਖ ਗ ਕੇਸਰ ਨੂੰ ਫ਼ਕੀਰ ਨੇ ਕਿਹਾ, “ਪੁੱਤਰ! ਸੂਰਜ ਇੱਕੋ ਹੈ ਜੋ ਇਸ ਵੇਲੇ ਕਿਸੇ ਲਈ ਜ਼ ਰਿਹਾ ਹੈ ਤੇ ਕਿਸੇ ਲਈ ਛਿਪ ਰਿਹਾ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਉਹ ਇਸ ਵੇਖ ਕਿਹੜੇ ਪਾਸੇ ਤੋਂ ਰਿਹਾ ਹੈ।” ਫ਼ਕੀਰ ਦੀ ਗੱਲ ਸੁਣ ਕੇ ਕੇਸਰ ਕਿਸੇ ਰਹਿ ਸੋਚ ਵਿਚ ਡੁੱਬ ਗਿਆ।ਸਵੇਰ ਦਾ ਸਫ਼ਰ ਹੁਣ ਉਸ ਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ। ਸਵੇਰ ਸਵੇਰੇ ਰਸਤੇ ਦੀ ਰੇਤ ਵੀ ਠੰਢੀ ਹੁੰਦੀ ਸੀ ਤੇ ਉਸ ਉੱਤੇ ਤੁਰ ਕੇ ਕੇਸਰ ਦੇ ਪੈਰਾਂ ਬੜਾ ਸਕੂਨ ਮਿਲਦਾ। ਕਦੇ ਕਦੇ ਉਹ ਰਸਤੇ ਦੇ ਨਾਲ-ਨਾਲ ਤ੍ਰੇਲ ਭਿੱਜੇ ਘਰ! ਤੁਰਨ ਲੱਗ ਜਾਂਦਾ। ਗਿੱਲੇ ਘਾਹ ਦੀ ਠੰਢਕ ਉਸਦੇ ਨੰਗੇ ਪੈਰਾਂ ਦੀਆਂ ਤਨੀਆਂ। ਸ਼ੁਰੂ ਹੋ ਕੇ ਪੂਰੇ ਸਰੀਰ ਵਿਚ ਫੈਲ ਜਾਂਦੀ। ਉਹ ਅੱਖਾਂ ਬੰਦ ਕਰ ਕੇ ਖੜ੍ਹ ਜਾਂਦਾ ?ਫ਼ਕੀਰ ਵੀ ਆਪਣੀਆਂ ਖੜਾਵਾਂ ਲਾਹ ਕੇ ਉਸ ਦੇ ਨਾਲ ਆ ਖੜ੍ਹਦਾ। ਤੁਰਦਿਆਂ-ਤੁਰਦਿਆਂ ਉਸ ਨੇ ਫ਼ਕੀਰ ਦਾ ਧਿਆਨ ਇੱਕ ਖੰਡਰ ਬਣ ਚੁੱਕੇ ਮਹੱਲ ਨੁਮਾ ਘਰ ਵੱਲ ਦਿਵਾਇਆ। ਘਰ ਦੇ ਦਰਵਾਜ਼ੇ ‘ਤੇ ਕਿਸੇ ਦਾ ਨਾਂ ਲਿਖਿਆ ਹੋਇਆ ਸੀ ਜੋ ਹੁਣ ਪੂਰਾ ਪੜ੍ਹਿਆ ਨਹੀਂ ਸੀ ਜਾ ਰਿਹਾ। ਫ਼ਕੀਰ ਨੇ ਉਸ ਖੰਡਰ ਵੱਲ ਵੇਖਦਿਆਂ ਕਿਹਾ, “ਬੰਦਾ ਇੱਥੇ ਆਪਣਾ ਹੱਕ ਇਵੇਂ ਜਮਾ ਲੈਂਦਾ ਹੈ ਜਿਵੇਂ ਇੱਥੋਂ ਕਦੇ ਜਾਣਾ ਹੀ ਨਾ ਹੋਵੇ ਜਦਕਿ ਅਸਲੀਅਤ ਇਹ ਹੈ ਕਿ-
ਜਦੋਂ ਸੁੱਕ ਜਾਣ ਰੁੱਖ ਤਾਂ ਪਰਿੰਦੇ ਛੱਡ ਜਾਂਦੇ,
ਜਿਨ੍ਹਾਂ ਮਾਣੀਆਂ ਸੀ ਛਾਵਾਂ ਮੁੜ ਓਹੀ ਵੱਢ ਜਾਂਦੇ।
“ਮਿਸਰ ਦੀ ਇੱਕ ਪੁਰਾਣੀ ਗਾਥਾ ਹੈ,” ਫ਼ਕੀਰ ਨੇ ਭੁੱਜੇ ਛੋਲਿਆਂ ਵਾਲੀ ਪੋਟਲੀ ਠੀਕ ਕਰਦਿਆਂ ਕਿਹਾ, “ਇਕ ਰਾਤ ਕਿਸੇ ਸਿਆਣੇ ਬਜ਼ੁਰਗ ਨੂੰ ਬਹੁਤ ਹੀ ਸੋਹਣਾ ਸੁਪਨਾ ਆਇਆ। ਸੁਪਨੇ ਵਿਚ ਉਹ ਇੱਕ ਤਿਤਲੀ ਹੈ, ਜੋ ਫੁੱਲਾਂ ਦੇ ਬਾਗ਼ ਵਿਚ ਉੱਡ ਰਹੀ ਹੈ ਤੇ ਹੋਰ ਰੰਗਦਾਰ ਤਿਤਲੀਆਂ ਨਾਲ ਰੰਗ-ਬਰੰਗੇ ਫੁੱਲਾਂ ਵਿਚ ਖੇਡ ਰਹੀ ਹੈ।ਅਚਾਨਕ ਉਸਦੀ ਅੱਖ ਖੁੱਲ੍ਹਦੀ ਹੈ ਤਾਂ ਉਹ ਮੰਜੇ ‘ਤੇ ਉੱਠ ਕੇ ਬੈਠ ਜਾਂਦਾ ਹੈ। ਉਸ ਨੂੰ ਹੈਰਾਨੀ ਨਾਲ਼ ਇੱਧਰ ਉੱਧਰ ਵੇਖਦਿਆਂ ਵੇਖ ਕੇ ਉਸਦੀ ਘਰ ਵਾਲੀ ਨੇ ਪੁੱਛਿਆ, “ਸਵਾਮੀ ਜੀ, ਕੀ ਵੇਖ ਰਹੇ ਹੋ?”“ਭਾਗਵਾਨੇ, ਮੈਂ ਸੋਚ ਰਿਹਾ ਹਾਂ ਕਿ ਕੀ ਮੈਂ ਕੋਈ ਆਦਮੀ ਹਾਂ, ਜਿਸਨੇ ਹੁਣੇ- ਹੁਣੇ ਤਿਤਲੀ ਦਾ ਸੁਪਨਾ ਵੇਖਿਆ ਹੈ ਜਾਂ ਮੈਂ ਕੋਈ ਤਿਤਲੀ ਹਾਂ ਜੋ ਹੁਣ ਇਸ ਸਮੇਂ, ਇੱਕ ਆਦਮੀ ਦਾ ਸੁਪਨਾ ਵੇਖ ਰਹੀ ਹੈ।”‘ਗੱਲ ਹੈ ਤਾਂ ਸੋਚਣ ਵਾਲੀ ਕੇਸਰ ਨੇ ਸੋਚਿਆ ਤੇ ਥੋੜ੍ਹੀ ਦੇਰ ਬਾਅਦ ਫ਼ਕੀਰ ਨੂੰ ਪੁੱਛਿਆ, “ਸਾਈਂ ਜੀ ਸਾਨੂੰ ਸੁਪਨੇ ਕਿਉਂ ਆਉਂਦੇ ਹਨ?”ਫ਼ਕੀਰ ਨੇ ਜਵਾਬ ਦਿੱਤਾ, “ਪੁੱਤਰ, ਸਾਡੇ ਮਨ ਦੇ ਦੇ ਹਿੱਸੇ ਹੁੰਦੇ ਹਨ, ਅੰਦਰਲਾ ਤੇ ਬਾਹਰਲਾ। ਬਾਹਰਲਾ ਮਨ ਸਾਡੇ ਦਿਮਾਗ਼ ਤੇ ਸੋਚ ਨੂੰ ਚਲਾਉਂਦਾ ਹੈ ਤੇ ਇਹ ਸਿਰਫ਼ ਮਨ ਦਾ ਦਸਵਾਂ ਹਿੱਸਾ ਹੀ ਹੁੰਦਾ ਹੈ। ਬਾਕੀ ਸਾਰਾ ਅੰਦਰਲਾ ਮਨ ਹੈ ਜੋ ਸਾਡੀਆਂ ਜਨਮ-ਜਨਮਾਂਤਰਾਂ ਦੀਆਂ ਪੁਰਾਣੀਆਂ ਯਾਦਾਂ ਸਾਂਭੀ ਬੈਠਾ ਹੈ। ਅੰਦਰਲਾ ਮਨ, ਜਾਂ ਤਾਂ ਨੀਂਦ ਵੇਲ਼ੇ ਥੋੜ੍ਹਾ ਖੁੱਲ੍ਹਦਾ ਹੈ ਤੇ ਸਾਨੂੰ ਸੁਪਨੇ ਆਉਂਦੇ ਹਨ ਜਾਂ ਇਹ ਧਿਆਨ ਲਾ ਕੇ ਸਾਧਨਾ ਨਾਲ ਖੁੱਲ੍ਹਦਾ ਹੈ ਜਿਵੇਂ ਮਹਾਤਮਾ ਬੁੱਧ ਦਾ ਬਾਰਾਂ ਸਾਲ ਦੀ ਤਪੱਸਿਆ ਤੋਂ ਬਾਅਦ ਖੁੱਲ੍ਹਿਆ ਸੀ। ਸੁਪਨੇ ਸਾਡੇ ਅੰਦਰਲੇ ਮਨ ਦੀ ਹੀ ਕੋਈ ਨਾ ਕੋਈ ਪਰਤ ਖੋਲ੍ਹਦੇ ਹਨ।”ਕੇਸਰ ਫ਼ਕੀਰ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਸੀ ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ। ਉਸ ਨੂੰ ਹੁਣ ਫ਼ਕੀਰ ਦੀ ਸਮਾਧੀ ਤੇ ਚਿੱਟੇ ਧਾਗਿਆਂ ਵਾਲੇ ਮਾਲ਼ਾ ਦਾ ਰਾਜ਼ ਥੋੜ੍ਹਾ-ਥੋੜ੍ਹਾ ਸਮਝ ਆ ਰਿਹਾ ਸੀ।ਪਿੱਛਿਓਂ ਆ ਕੇ ਅੱਧਖੜ ਉਮਰ ਦੇ ਦੋ ਬੰਦਿਆਂ ਨੇ ਫ਼ਕੀਰ ਨੂੰ ਨਮਸਕ ਕੀਤੀ। ਦੋਵੇਂ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਫ਼ਕੀਰ ਨੇ ਪੁੱਛਿਆ ਕਿ ਉਹ ਕਿਸੇ ਜਾ ਰਹੇ ਹਨ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਘਰ ਚੋਰੀ ਹੋ ਗਈ ਸੇ ਦੋ ਕੜੀਆਂ ਦਾ ‘ਕੱਠਾ ਵਿਆਹ ਧਰਿਆ ਸੀ ਤੇ ਵਿਆਹ ਤੋਂ ਇੱਕ ਦਿਨ ਪਹਿਲ ਹੀ ਘਰ ਵਿਚੋਂ ਸਾਰਾ ਗਹਿਣਾ ਗੱਟਾ ਚੋਰੀ ਹੋ ਗਿਆ ਸੀ। ਚੋਰ ਸਾਡੇ ਨਾਲ ਦੇ ਪਿੰਡ ਦਾ ਬੰਦਾ ਹੀ ਨਿਕਲਿਆ ਜਿਸ ਦੇ ਖੇਤ ਪਿੰਡ ਦੇ ਬਸੀਮੇਂ ਕੋਲ਼ ਸਾਡੇ ਖੇਤਾਂ ਨਾ। ਲੱਗਦੇ ਸਨ— ਉਸ ਦੇ ਨਾਲ਼ ਸਾਡਾ ਪੁਰਾਣਾ ਝਗੜਾ ਚੱਲਦਾ ਹੀ ਰਹਿੰਦਾ ਸੀ. ਕਦੇ ਪਾਣੀ ਪਿੱਛੇ, ਕਦੇ ਵੱਟ ਪਿਛੇ। ਉਹ ਫੜਿਆ ਗਿਆ ਪਰ ਚੋਰੀ ਹੋਏ ਗਹਿਣੇ ਪੁਲਿਸ ਨੂੰ ਨਹੀਂ ਲੱਭੇ। ਹੁਣ ਉਸ ਨੇ ਸਾਨੂੰ ਜੇਲ੍ਹ ‘ਚੋਂ ਚਿੱਠੀ ਲਿਖ ਕੇ ਦੱਸਿਆ ਉਸ ਨੇ ਗਹਿਣੇ ਕਿੱਥੇ ਦੱਬੇ ਹਨ। ਅੱਜ ਅਸੀਂ ਓਹੀ ਗਹਿਣੇ ਲੈਣ ਜਾ ਰਹੇ ਹਾਂ।“ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡਾ ਦੁਸ਼ਮਣ ਉਹ ਚੋਰ ਤੁਹਾਨੂੰ ਸੱਚ ਦੱਸ ਰਿਹਾ ਹੈ?” ਫ਼ਕੀਰ ਨੇ ਉਨ੍ਹਾਂ ਨੂੰ ਪੁੱਛਿਆ।ਫ਼ਕੀਰ ਦਾ ਸਵਾਲ ਸੁਣ ਕੇ ਉਹ ਦੋਵੇਂ ਸ਼ਸ਼ੋਪੰਜ ਵਿਚ ਪੈ ਗਏ। ਫ਼ਕੀਰ ਨੇ ਉਨ੍ਹਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ, “ਪੁਰਾਣੀ ਗੱਲ ਹੈ, ਇੱਕ ਪਿੰਡ ਵਿਚ ਇੱਕ ਸ਼ਰਾਰਤੀ ਤੇ ਵਿਹਲੜ ਕਿਸਮ ਦਾ ਬੰਦਾ ਰਹਿੰਦਾ ਸੀ। ਉਸਦਾ ਅਸਲੀ ਨਾਂ ਤਾਂ ਕਿਸੇ ਨੂੰ ਯਾਦ ਨਹੀਂ ਪਰ ਸਾਰੇ ਉਸ ਨੂੰ ‘ਵਿਗੜਿਆ’ ਕਹਿੰਦੇ ਸਨ ਕਿਉਂਕਿ ਉਹ ਸਾਰਾ ਦਿਨ ਲੋਕਾਂ ਨੂੰ ਤੰਗ ਕਰਨ ਦੇ ਤਰੀਕੇ ਲੱਭਦਾ ਰਹਿੰਦਾ। ਕਦੇ ਕਿਸੇ ਦੀ ਮੱਤ ਖੋਲ੍ਹ ਦਿੱਤੀ, ਕਦੇ ਕਿਸੇ ਦੀ ਬੱਕਰੀ ਚੋਅ ਲਈ, ਕਦੇ ਕਿਸੇ ਦੇ ਕੁੱਪ ਨੂੰ ਅੱਗ ਲ ਦਿੱਤੀ ਅਤੇ ਕਦੇ ਕਿਸੇ ਬਜ਼ੁਰਗ ਦੀ ਖੂੰਡੀ ਜਾਂ ਐਨਕ ਚੁੱਕ ਲਿਆਂਦੀ। ਗੱਲ ਕੀ ਕਿ ਸਾਰਾ ਪਿੰਡ ਉਸ ਤੋਂ ਬੜਾ ਦੁਖੀ ਸੀ।’ਵਿਗੜਿਆ’ ਇੱਕ ਵਾਰ ਬਿਮਾਰ ਪੈ ਗਿਆ। ਕੋਈ ਇਲਾਜ ਕੰਮ ਨਾ ਆਇਆ। ਜਦੋਂ ਉਹ ਮਰਨ ਕਿਨਾਰੇ ਸੀ ਤਾਂ ਉਸ ਨੇ ਪਿੰਡ ਦੇ ਵਡੇਰਿਆਂ ਨੂੰ ਆਪਣੀਆਂ ਆਖ਼ਰੀ ਦੋ ਇੱਛਾਵਾਂ ਪੂਰੀਆਂ ਕਰਨ ਦੀ ਬੇਨਤੀ ਕੀਤੀ। ਉਸ ਨੇ ਕਿਹਾ ਕਿ ਇੱਕ ਤਾਂ ਮੇਰੇ ਮਰਨ ਤੋਂ ਬਾਅਦ ਮੇਰੇ ਮੱਥੇ ਵਿਚ ਇੱਕ ਲੋਹੇ ਦਾ ਕਿੱਲ ਗੱਡ ਦਿਓ ਤਾਂ ਕਿ ਮੈਂ ਆਪਣੀਆਂ ਗ਼ਲਤੀਆਂ ਦਾ ਪਛਤਾਵਾ ਕਰ ਸਕਾਂ। ਦੁਸਰ ਮੇਰੇ ਸਸਕਾਰ ਵੇਲੇ ਇਲਾਕੇ ਦੇ ਕੋਤਵਾਲ ਨੂੰ ਸੱਦਿਓ ਕਿਉਂਕਿ ਮੈਨੂੰ ਜਿਊਂਦੇ ਜੀਅ ਤਾਂ ਕੋਈ ਇੱਜ਼ਤ ਨਹੀਂ ਮਿਲੀ, ਮਰ ਕੇ ਹੀ ਸਹੀ।ਕੁਝ ਦਿਨਾਂ ਬਾਅਦ ‘ਵਿਗੜੇ’ ਦੀ ਮੌਤ ਹੋ ਗਈ। ਮਰਦੇ ਬੰਦੇ ਦੀਆਂ ਆਖਰੀ ਇੱਛਾਵਾਂ ਪੂਰੀਆਂ ਕਰਨੀਆਂ ਆਪਣਾ ਧਰਮ ਸਮਝ ਕੇ, ਪਿੰਡ ਵਾਲਿਆਂ ਨੇ ਉਸ ਦੀ ਲਾਸ਼ ਦੇ ਮੱਥੇ ‘ਤੇ ਕਿੱਲ ਗੱਡ ਦਿੱਤਾ। ਇਲਾਕੇ ਦਾ ਕੋਤਵਾਲ ਵੀ ਪਿੰਡ ਵਾਲਿਆਂ ਦੇ ਸੱਦਣ ‘ਤੇ ਆ ਗਿਆ। ਜਦੋਂ ਕੋਤਵਾਲ ਨੇ ‘ਵਿਗੜੇ’ ਦੇ ਮੱਥੇ ਵਿਚ ਕਿੱਲ ਗੱਡਿਆ ਵੇਖਿਆ ਤਾਂ ਉਸ ਨੇ ਪੁਲਿਸ ਸੱਦ ਲਈ। ਹੁਣ ਸਾਰਾ ਪਿੰਡ ਜੇਲ੍ਹ ‘ਚ ਬੈਠਾ ਸੀ ਤੇ ਲੋਕੀਂ ਸੋਚ ਰਹੇ ਸਨ ਕਿ ‘ਵਿਗੜਿਆ’ ਜਾਂਦਾ-ਜਾਂਦਾ ਇੱਕ ਸ਼ਰਾਰਤ ਹੋਰ ਕਰ ਗਿਆ ਸੀ।ਫ਼ਕੀਰ ਦੀ ਗੱਲ ਸੁਣ ਕੇ ਦੋਵੇਂ ਰਾਹੀ ਤੇ ਕੇਸਰ ਕਾਫ਼ੀ ਹੱਸੇ। ਜਦੋਂ ਹਾਸਾ ਰੁਕਿਆ ਤਾਂ ਫ਼ਕੀਰ ਨੇ ਗੰਭੀਰ ਹੁੰਦਿਆਂ ਕਿਹਾ, “ਜਿਸ ਬੰਦੇ ਨੇ ਆਪਣਾ ਵਿਸ਼ਵਾਸ ਗੁਆ ਲਿਆ ਹੋਵੇ, ਉਸ ਦੀ ਗੱਲ ‘ਤੇ ਯਕੀਨ ਕਰਨ ਤੋਂ ਪਹਿਲਾਂ ਸੌ ਵਾਰ ਸੋਚੋ। “ਦੋਵੇਂ ਰਾਹੀ ਆਪਸ ਵਿਚ ਸਲਾਹ ਕਰਦੇ-ਕਰਦੇ ਉੱਥੇ ਹੀ ਬੈਠ ਗਏ। ਕੇਸਰ ਤੇ ਫ਼ਕੀਰ ਅੱਗੇ ਲੰਘ ਗਏ।
ਦਿਨ-ਚੌਦ੍ਰਵਾਂ
ਕਾਮਯਾਬੀ ਦੇ ਰੁੱਖ ਨੂੰ ਜਵਾਨ ਹੋਣ ਲਈ ਸ਼ਿੱਦਤ ਦੀ ਧੁੱਪ, ਸਿਰੜ ਦਾ ਪਾਣੀ ਅਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਹੈ…(ਜਿੱਤ ਦੀ ਪੌੜੀ ਹਾਰ ਦੇ ਪੋਡੇ ਤੋਂ ਸ਼ੁਰੂ ਹੁੰਦੀ ਹੈ)(ਪੀੜ ਤੋਂ ਪ੍ਰਾਪਤੀ ਤੱਕ ਦਾ ਸਫ਼ਰ, ਸਿਰਫ਼ ਪੈਰਾਂ ਨੂੰ ਯਾਦ ਰਹਿੰਦਾ ਹੈ।)
ਇਕ ਛੋਟੇ ਜਿਹੇ ਕਸਬੇ ਦੇ ਬਾਹਰ ਹਿੰਦੀ ਵਿਚ ਲਿਖਿਆ ‘ਸੰਗਰੀਆ ਕ ਕੇ, ਕੇਸਰ ਨੂੰ ਲੱਗਿਆ ਕਿ ਪੰਜਾਬ ਦੀ ਹੱਦ ਖ਼ਤਮ ਹੋ ਗਈ ਹੈ।ਰਸਤੇ ‘ਚ ਅੱਜ ਸਵੇਰੇ-ਸਵੇਰੇ ਹੀ ਕਾਫ਼ੀ ਆਵਾਜਾਈ ਸੀ। ਲੋਕ ਪੈਦਲ ਗੱਡਿਆਂ ਅਤੇ ਬੋਤਿਆਂ ‘ਤੇ ਨੇੜੇ ਦੇ ਸ਼ਹਿਰ ਵੱਲ ਜਾ ਰਹੇ ਸਨ। ਸ਼ਹਿਰ ਦੇ ਬਾਰ ਇੱਕ ਆਦਮੀ ਰਾਹ ਦੇ ਕੰਢੇ ਚਾਦਰ ਵਿਛਾ ਕੇ ਬੈਠਾ ਸੀ। ਉਸ ਨੇ ਆਪਣੇ ਅਤੇ ਦੁਆਲ਼ੇ ਕੁਝ ਲਾਲ ਜਿਲਦ ਵਾਲੀਆਂ ਪੱਤਰੀਆਂ ਰੱਖੀਆਂ ਹੋਈਆਂ ਸਨ।ਕੇਸਰ ਉਸ ਆਦਮੀ ਦੇ ਆਲ਼ੇ-ਦੁਆਲ਼ੇ ਲੋਕਾਂ ਦੇ ਝੁਰਮਟ ਨੂੰ ਵੇਖ ਕੇ ਰੁਕ ਗਿਆ। ਪੱਤਰੀਆਂ ਵਾਲ਼ਾ ਆਦਮੀ ਕਿਸੇ ਦਾ ਹੱਥ ਵੇਖ ਰਿਹਾ ਸੀ। ਦੋ-ਤਿੰਨ ਬੇ ਉਸਦੇ ਸਾਹਮਣੇ ਬੈਠੇ ਸਨ ਤੇ ਬਾਕੀ ਆਲੇ ਦੁਆਲੇ ਖੜ੍ਹੇ ਸਨ। ਉਹ ਸ਼ਾਇਬ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।ਫ਼ਕੀਰ ਨੇ ਮੁਸਕਰਾਉਂਦਿਆਂ ਕੇਸਰ ਨੂੰ ਤੁਰਨ ਦਾ ਇਸ਼ਾਰਾ ਕੀਤਾ। ਕੇਸਰ ਦੌੜ ਕੇ ਫ਼ਕੀਰ ਦੇ ਨਾਲ਼ ਆ ਰਲਿਆ।“ਸਾਈਂ ਜੀ, ਤੁਸੀਂ ਹੱਥਾਂ ਦੀਆਂ ਲਕੀਰਾਂ ‘ਚ ਵਿਸ਼ਵਾਸ ਰੱਖਦੇ ਹੋ?” ਕੇਸਰ ਨੇ ਫ਼ਕੀਰ ਨੂੰ ਕਿਸਮਤ ਬਾਰੇ ਪੁੱਛਿਆ।“ਜੁਆਨਾ, ਕਿਸਮਤ ਤਾਂ ਉਨ੍ਹਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ, ਪਰ ਕਿਸਮਤ ਸਾਥ ਹਮੇਸ਼ਾ ਮਿਹਨਤ ਕਰਨ ਵਾਲ਼ੇ ਦਾ ਹੀ ਦਿੰਦੀ ਹੈ। ਤੁਰਦੇ ਪੈਰਾਂਨੂੰ ਕਿਸਮਤ ਹਰ ਮੋੜ ‘ਤੇ ਆ ਟੱਕਰਦੀ ਹੈ,” ਫ਼ਕੀਰ ਨੇ ਸਮਝਾਇਆ।ਕਿਸਮਤ ਲਕੀਰਾਂ ‘ਚ ਨਹੀਂ ਹੱਥ ਦੀ ਹਰਕਤ ‘ਚ ਹੈ, ਸ਼ੁਹਰਤ ਕੋਸ਼ਿਸ਼ ‘ਚ ਨਹੀਂ ਰੱਬ ਦੀ ਬਰਕਤ ‘ਚ ਹੈ।ਫ਼ਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ, “ਇਕ ਪੁਰਾਣੀ ਕਥਾ ਹੈ ਕਿ ਕਿ ਤੇ ਪਾਰਬਤੀ ਇੱਕ ਵਾਰ ਦੇਵ ਲੋਕ ‘ਚ ਬੈਠੇ ਹੇਠਾਂ ਧਰਤੀ ਦੇ ਲੋਕਾਂ ਨੂੰ ਵੇਖ ਰਹੇ ਸਨ। ਪਾਰਬਤੀ ਦਾ ਧਿਆਨ ਘਰ ਨੂੰ ਮੁੜ ਰਹੇ ਇੱਕ ਗ਼ਰੀਬ ਭਿਖਾਰੀ ‘ਤੇ ਪਿਆ, ਜਿਸਦਾ ਖ਼ਾਲੀ ਕਟੋਰਾ ਦੱਸ ਰਿਹਾ ਸੀ ਕਿ ਉਸ ਨੂੰ ਅੱਜ ਕੋਈ ਖ਼ੈਰਾਤ ਨਹੀ ਸੀ ਮਿਲੀ। ਪਾਰਬਤੀ ਨੂੰ ਬਹੁਤ ਤਰਸ ਆਇਆ। ਉਸ ਨੇ ਇਸ ਭਿਖਾਰੀ ਨੂੰ ਥੋੜ੍ਹਾ ਸੋਨਾ ਦੇਣ ਲਈ, ਸ਼ਿਵ ਜੀ ਨੂੰ ਕਿਹਾ ਤਾਂ ਕਿ ਉਸਦੀ ਗ਼ਰੀਬੀ ਖ਼ਤਮ ਹੋ ਜਾਏ।ਸ਼ਿਵ ਜੀ ਨੇ ਕਿਹਾ, “ਇਸ ਭਿਖਾਰੀ ਦੀ ਕਿਸਮਤ ‘ਚ ਸੋਨਾ ਨਹੀਂ ਹੈ। ਇਹ ਅਜੇ ਮੇਰੀਆਂ ਦਾਤਾਂ ਦਾ ਪਾਤਰ ਨਹੀਂ ਬਣਿਆ।” ਪਰ ਪਾਰਬਤੀ ਦੇ ਜ਼ਿਆਦਾ ਜ਼ੋਰ ਪਾਉਣ ‘ਤੇ ਉਸ ਨੇ ਇੱਕ ਸੋਨੇ ਦੀ ਥੈਲੀ ਭਿਖਾਰੀ ਦੇ ਰਸਤੇ ਵਿਚ ਸੁੱਟ ਦਿੱਤੀ।ਭੁੱਖਾ ਤੇ ਉਦਾਸ ਭਿਖਾਰੀ ਨੀਵੀਂ ਪਾਈ ਤੁਰਿਆ ਆ ਰਿਹਾ ਸੀ, ਉਸ ਨੂੰ ਰਸਤੇ ਵਿਚ ਪਿਆ ਕੁਝ ਦਿਸਿਆ। ਭਿਖਾਰੀ ਨੇ ਉਹ ਸੋਨੇ ਦੀ ਥੈਲੀ ਪੈਰ ਨਾਲ਼ ਰਸਤੇ ਦੇ ਨਾਲ਼ ਦੀ ਖਾਈ ਵਿਚ ਸੁੱਟ ਦਿੱਤੀ ਤੇ ਬੋਲਿਆ, “ਲੋਕ ਵੀ ਬੜੇ ਮੂਰਖ ਨੇ, ਕਿਸੇ ਨੇ ਸਾਰਾ ਦਿਨ ਇਹ ਪੱਥਰ ਵੀ ਨਹੀਂ ਹਟਾਇਆ ਰਾਹ ‘ਚੋਂ।”ਫ਼ਕੀਰ ਨੇ ਖੁੱਲ੍ਹੇ ਆਕਾਸ਼ ਵੱਲ ਵੇਖਦਿਆਂ ਕਿਹਾ, “ਪਰਮਾਤਮਾ ਦਿੰਦਾ ਵੀ ਉਸ ਨੂੰ ਹੀ ਹੈ, ਜੋ ਉਸਦੀਆਂ ਦਾਤਾਂ ਨੂੰ ਲੈਣ ਦੇ ਕਾਬਿਲ ਹੁੰਦਾ ਹੈ।”ਸੂਰਜ ਛਿਪਦਿਆਂ ਹੀ ਹੌਲ਼ੀ-ਹੌਲ਼ੀ ਹਵਾ ਰੁਮਕਣੀ ਸ਼ੁਰੂ ਹੋ ਗਈ ਸੀ। ਇਸ ਇਲਾਕੇ ਵਿਚ ਦਿਨ ਗਰਮ ਤੇ ਰਾਤਾਂ ਠੰਢੀਆਂ ਹੋ ਜਾਂਦੀਆਂ ਸਨ ।ਅੱਜ ਰਾਤ ਦਾ ਡੇਰਾ, ਫ਼ਕੀਰ ਤੇ ਕੇਸਰ ਨੇ ਇੱਕ ਪਿੱਪਲ਼ ਦੇ ਦਰਖ਼ਤ ਥੱਲੇ ਬਣੇ ਥੜ੍ਹੇ ‘ਤੇ ਲਾਇਆ। ਆਥਣ ਨੂੰ ਦਰਖ਼ਤ ਥੱਲੇ ਲੰਮਾ ਪਿਆ ਕੇਸਰ, ਪਿੱਪਲ਼ ਦੇ ਰੁੱਖ ਵਿਚ ਬਣੇ ਇੱਕ ਆਲ੍ਹਣੇ ਵੱਲ ਵੇਖਣ ਲੱਗਿਆ। ਇੱਕ ਪੰਛੀ ਆਪਣੇ ਬੋਟਾਂ ਦੇ ਮੂੰਹ ਵਿਚ ਲਿਆ-ਲਿਆ ਕੇ ਦਾਣੇ ਪਾ ਰਿਹਾ ਸੀ। ਬੋਟਾਂ ਨੇ ਖ਼ੁਸ਼ੀ ਵਿਚ ਚੀਕ-ਚਿਹਾੜਾ ਪਾਇਆ ਹੋਇਆ ਸੀ।ਮਮਤਾ ਦਾ ਇਹ ਨਜ਼ਾਰਾ ਵੇਖ ਕੇ ਕੇਸਰ ਨੂੰ ਆਪਣੀ ਮਾਂ ਯਾਦ ਆ ਗਈ।ਉਸ ਨੂੰ ਆਪਣੀ ਮਾਂ ਦੀ ਤਕਲੀਫ਼ਾਂ ਭਰੀ ਜ਼ਿੰਦਗੀ ਬਾਰੇ ਸੋਚਦਿਆਂ, ਉਸਦੀ ਕਹਾਣੀ ਦੁਨੀਆ ਦੀ ਹਰ ਮਾਂ ਦੀ ਕਹਾਣੀ ਵਰਗੀ ਲੱਗੀ।
ਮੇਰੀ ਮਾਂ ਵੀ ਕਦੇ ਧੀ ਸੀ,ਸਾਰੇ ਘਰ ਦੀ ਪਰੀ ਸੀ।
ਫਿਰ ਬਣੀ ਭੈਣ ਵੀਰ ਦੀ,ਖੇਡੀ ਕਿੱਕਲੀ ਕਲੀਰ ਦੀ।
ਬਾਬਲ ਦੀ ਉਹ ਪੱਗ ਸੀ,ਬਸ ਓਹੀ ਉਹਦਾ ਰੱਬ ਸੀ।
ਵਿਆਹੀ ਚਾਵਾਂ ਨਾਲ਼ ਸੀ,ਮੁੱਕੀ ਘਰ ਨੂੰ ਸੰਭਾਲ ਦੀ।
ਸੂਟ ਪੇਕਿਆਂ ਦਾ ਆ ਗਿਆ,ਇਕ ਯੁੱਗ ਨੂੰ ਮੁਕਾਅ ਗਿਆ।……
ਤੇ ਸਭ ਨੂੰ ਰੁਆ ਗਿਆ।
ਮਾਂ ਨੂੰ ਯਾਦ ਕਰਦਿਆਂ-ਕਰਦਿਆਂ ਕੇਸਰ ਦੀਆਂ ਨਮ ਅੱਖਾਂ ਨੀਂਦ ਬੋਝਲ ਹੋਣ ਲੱਗੀਆਂ ਅੱਧੀ ਕੁ ਰਾਤ ਨੂੰ ਉਹ ਤ੍ਰਭਕ ਕੇ ਗੂੜੀ ਨੀਂਦ ‘ ਉੱਠਿਆ— ਇਹ ਕਿਹੋ ਜਿਹਾ ਸੁਪਨਾ ਸੀ। ਸੁਪਨੇ ਵਿਚ ਉਹ ਆਪਣੀ ਮਾਂ।ਬਲ਼ਦੇ ਸਿਵੇ ਕੋਲ ਬੈਠਾ ਸੀ। ਅੰਗੀਠੇ ਨੂੰ ਉਸ ਨੇ ਭੁੱਬਲ ਬਣਦਿਆਂ ਵੇਖਿਆ? ਫਿਰ ਨੰਦੀ ਰਾਖ ਬਣਦਿਆਂ। ਰਾਖ ਨੂੰ ਭਬੂਤੀ ਵਾਂਗ ਪਿੰਡੇ ‘ਤੇ ਮਲ, ਉਹ ਜੋਗੀ ਗਿਆ ਤੇ ਮਾਂ ਦੇ ਨਾਂ ਦਾ ਇੱਕ ਹੋਕਾ, ਉਸਦੇ ਦਿਲ ਅੰਦਰ ਗੂੰਜਣ ਲੱਗ ਪਿਆ।ਕੇਸਰ ਨੂੰ ਯਾਦ ਆਇਆ ਕਿ ਕਿਵੇਂ ਮਾਂ ਹਰ ਵੇਲ਼ੇ ਇੱਕ ਗੁੜ ਦੀ ਤੇਰੀ ਆਪਣੀ ਚੁੰਨੀ ਦੇ ਲੜ ਨਾਲ਼ ਬੰਨ੍ਹੀਂ ਰੱਖਦੀ ਸੀ। ਜਦੋਂ ਵੀ ਉਹ ਖੇਡਦਾ-ਖੇਡਦਾ ਦੇ ਕੇ ਮਾਂ ਦੀ ਗੋਦੀ ‘ਚ ਆ ਡਿੱਗਦਾ ਤਾਂ ਉਹ ਗੱਠ ਖੋਲ੍ਹ ਕੇ ਗੁੜ ਦੀ ਰੋੜੀ ਤੋੜ ਕੇ ਉ ਦੇ ਮੂੰਹ ‘ਚ ਪਾ ਦਿੰਦੀ।ਸੋਚਦਿਆਂ ਕੇਸਰ ਦਾ ਮੂੰਹ ਮਿਠਾਸ ਨਾਲ਼ ਭਰ ਗਿਆ। ਉਸਦਾ ਦਿਲ ਹੁਣ ਦੁਬਾਰਾ ਸੌਣ ਨੂੰ ਨਹੀਂ ਸੀ ਕਰ ਰਿਹਾ।
ਦਿਨ-ਪੰਦਰ੍ਹਵਾਂ
ਜੇ ਕੁੱਤੇ ਨੂੰ ਵਫ਼ਾਦਾਰ ਮੰਨਿਆ ਗਿਆ ਤਾਂ ਲਾਲਚੀ ਵੀ ਕਿਹਾ ਗਿਆ। ਜੇ ਕੋਇਲ ਦੀ ਅਵਾਜ਼ ਦੀ ਤਾਰੀਫ਼ ਹੋਈ ਤਾਂ ਆਪਣੇ ਆਂਡੇ ਦੂਸਰੇ ਆਲ੍ਹਣਿਆਂ ‘ਚ ਰੱਖਣ ਕਰ ਕੇ ਭੰਡੀ ਵੀ ਹੋਈ। ਜੇ ਕਾਂ ਨੂੰ ਸਿਆਣਾ ਮੰਨਿਆ ਗਿਆ ਤਾਂ ਬਦਸੂਰਤ ਵੀ ਕਿਹਾ ਗਿਆ। ਜੇ ਪਾਣੀ ਨੇ ਜੀਵਨ ਦਿੱਤਾ ਤਾਂ ਹੜ੍ਹ ਮੌਤ ਦਾ ਕਾਰਨ ਵੀ ਬਣੇ। ਇਸੇ ਤਰ੍ਹਾਂ ਕੋਈ ਵੀ ਇਨਸਾਨ ਨਾ ਪੂਰਾ ਦੇਵਤਾ ਹੁੰਦਾ ਹੈ ਅਤੇ ਨਾ ਹੀ ਪੂਰਾ ਸ਼ੈਤਾਨ… ਇਨਸਾਨ ਤਾਂ ਬਸ ਇਨਸਾਨ ਹੀ ਹੁੰਦਾ ਹੈ।(ਬੁਝੇ ਦੀਵੇ ਨੂੰ ਵੀ ਦੀਵਾ ਹੀ ਆਖਿਆ ਜਾਂਦਾ ਹੈ)
ਸੂਰਜ ਅਜੇ ਚੜ੍ਹਿਆ ਨਹੀਂ ਸੀ। ਪਹੁ-ਫੁਟਾਲਾ ਖ਼ਲਕਤ ਨੂੰ ਉੱਠਣ ਦਾ ਹੋਕਾ ਦੇ ਰਿਹਾ ਸੀ। ਕੇਸਰ ਨੇ ਉੱਠ ਕੇ ਦੂਰ-ਦੂਰ ਤੱਕ ਉੱਚੇ-ਨੀਵੇਂ, ਵੱਡੇ-ਛੋਟੇ ਰੇਤ ਦੇ ਟਿੱਬਿਆਂ ‘ਤੇ ਨਿਗ੍ਹਾ ਮਾਰੀ। ਉਸ ਨੂੰ ਇਹ ਟਿੱਬੇ ਸਮੁੰਦਰ ਦੀਆਂ ਲਹਿਰਾਂ ਵਰਗੇ ਲੱਗੇ। ਕੇਸਰ ਨੇ ਕਦੇ ਸਮੁੰਦਰ ਵੇਖਿਆ ਨਹੀਂ ਸੀ ਪਰ ਕਿਤਾਬਾਂ ‘ਚ ਸਮੁੰਦਰ ਦੀਆਂ ਤਸਵੀਰਾਂ ਜ਼ਰੂਰ ਵੇਖੀਆਂ ਸਨ।ਸਾਮਾਨ ਇਕੱਠਾ ਕਰ ਕੇ ਦੋਵੇਂ ਅਜੇ ਥੋੜ੍ਹੀ ਦੂਰ ਹੀ ਗਏ ਸਨ ਕਿ ਕੇਸਰ ਨੇ ਸੂਰਜ ਵੱਲ ਮੂੰਹ ਕਰ ਕੇ, ਇੱਕ ਲੱਤ ਦੇ ਭਾਰ ਖੜ੍ਹਾ ਇੱਕ ਸਾਧੂ ਵੇਖਿਆ। ਉਸ ਨੇ ਫ਼ਕੀਰ ਤੋਂ ਉਸ ਸਾਧੂ ਦੇ ਇੰਝ ਖੜ੍ਹੇ ਹੋਣ ਦਾ ਕਾਰਨ ਪੁੱਛਿਆ ਤਾਂ ਫ਼ਕੀਰ ਨੇ ਦੱਸਿਆ, “ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਸਰੀਰ ਨੂੰ ਕਸ਼ਟ ਦੇ ਕੇ ਅਗਲੇ ਜਨਮ ਵਿਚ ਸੁਖ ਮਿਲ਼ਦੇ ਹਨ ਪਰ ਪੁੱਤਰ, ਸੁੱਖ ਤਾਂ ਮਨ ਦੀ ਖੇਡ ਹੈ ਸਰੀਰ ਦੀ ਨਹੀਂ।”… ਤੇ ਫਕੀਰ ਨੇ ਕਹਾਣੀ ਸ਼ੁਰੂ ਕੀਤੀ, “ਇਕ ਵਾਰ ਇੱਕ ਬੋਧੀ ਭਿਕਸ਼ੂ ਆਪਣੇ ਚੇਲੇ ਨਾਲ ਸਮੁੰਦਰ ਦੇ ਕਿਨਾਰੇ ਖੜ੍ਹਾ ਸੀ। ਤੇਜ਼ ਹਨੇਰੀ ਚੱਲ ਰਹੀ ਸੀ। ਸਮੁੰਦਰ ਵਿਚ ਤੂਫ਼ਾਨ ਆਇਆ ਹੋਇਆ ਸੀ। ਉਸ ਨੇ ਚੇਲੇ ਨੂੰ ਪੁੱਛਿਆ, “ਸਮੁੰਦਰ ਵਿਚ ਤੈਨੂੰ ਕੀ ਦਿਸ ਰਿਹਾ ਹੈ?””ਛੋਟੀਆਂ-ਵੱਡੀਆਂ ਛੱਲਾਂ! ਸ਼ੂਕਦਾ ਸਮੁੰਦਰ ਵੇਖ ਕੇ ਡਰ ਲੱਗ ਰਿਹਾ ਹੈ,” ਚੇਲੇ ਨੇ ਜਵਾਬ ਦਿੱਤਾ।”ਕੀ ਤੂੰ ਇਸ ਦੇ ਅੰਦਰ ਜਾ ਸਕਦੈ?” ਭਿਕਸ਼ੂ ਨੇ ਪੁੱਛਿਆ।”ਇਸ ਤਰ੍ਹਾਂ ਦੇ ਝੱਖੜ ਵਿਚ, ਸਮੁੰਦਰ ਦੇ ਅੰਦਰ ਜਾਣ ਦਾ ਖ਼ਤਰਾ ਕਦੇ ਵੀ ਨਾ ਸਹੇਤਾਂ,” ਚੇਲੇ ਨੇ ਨਾਂਹ ਵਿਚ ਸਿਰ ਹਿਲਾਇਆ।”ਤੈਨੂੰ ਪਤੈ ਕਿ ਸਮੁੰਦਰ ‘ਚ ਇਹ ਝੱਖੜ ਕਿਵੇਂ ਆਇਆ? ਵਿਸ ਪੁੱਛਿਆ।”ਹਨੇਰੀ ਚੱਲਣ ਕਰਕੇ। ਜਦੋਂ ਤੱਕ ਹਨਰੀ ਚੱਲ ਰਹੀ ਹੈ ਸਮੁੰਦਰ ਸ਼ਾਂਤਤਾਂ ਹੋਵੇਗਾ,” ਚੇਲੇ ਨੇ ਕਿਹਾ।”ਸਾਡਾ ਮਨ ਵੀ ਇੱਕ ਸਮੁੰਦਰ ਵਾਂਗ ਹੈ. ਜਿਸ ਵਿਚ ਸੋਚਾਂ ਦੀ ਹਨੇਰੀ ਹਰ ਚੱਲਦੀ ਰਹਿੰਦੀ ਹੈ। ਜਦੋਂ ਤੱਕ ਅਸੀਂ ਆਪਣੀਆਂ ਸੋਚਾਂ ਨੂੰ ਕਾਬੂ ਨਹੀਂ ਰ ਸਾਡਾ ਮਨ ਸ਼ਾਂਤ ਨਹੀਂ ਹੋ ਸਕਦਾ ਤੇ ਅਸ਼ਾਂਤ ਮਨ ਕਦੀ ਸਖੀ ਨਹੀਂ ਹੋ ਸਕਰ ਬਸ ਇਹੀ ਹੈ ਜ਼ਿੰਦਗੀ ਵਿਚ ਸੁਖ ਤੇ ਦੁੱਖ ਦੀ ਅਸਲੀਅਤ,” ਭਿਕਸ਼ੂ ਨੇ ਦੱਸਿਆ।”ਮਹਾਰਾਜ, ਮੈਂ ਸੋਚਾਂ ਦੀ ਇਸ ਲਗਾਤਾਰ ਵਗਦੀ ਹਨੇਰੀ ਨੂੰ ਕਿਵੇਂ ਕਰੂ। ਸਕਦਾ ਹਾਂ? ਇਹ ਤਾਂ ਦਿਨ ਰਾਤ ਕਦੇ ਨਾ ਮੁੱਕਣ ਵਾਲ਼ਾ ਸਿਲਸਿਲਾ ਲੱਗਦਾ ਹੈ । ਕੋਈ ਤਰੀਕਾ ਦੱਸੋ,” ਚੇਲੇ ਨੇ ਪੁੱਛਿਆ।”ਕਿਸੇ ਇੱਕ ਚੀਜ਼ ‘ਤੇ ਧਿਆਨ ਧਰ ਕੇ ਹੀ ਸੋਚਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ। ਇਹੋ ਭਗਤੀ ਹੈ, ਇਹੋ ਸਾਧਨਾ ਹੈ ਤੇ ਇਹੋ ਯੋਗ ਹੈ,” ਭਿਕਰੂ ਸਮਝਾਇਆ।”ਇੱਥੇ ਬੈਠ ਕੇ ਕੁਝ ਦੇਰ ਆਪਣਾ ਧਿਆਨ ਸਮੁੰਦਰ ਦੀਆਂ ਲਹਿਰਾਂ ਟਿਕਾਅ। ਹੌਲੀ-ਹੌਲੀ ਜਦੋਂ ਤੈਨੂੰ ਛੱਲਾਂ ਦੀ ਅਵਾਜ਼ ਤੋਂ ਬਿਨਾਂ ਹੋਰ ਸਭ ਕੁਝ ਸੁਣਾ ਬੰਦ ਹੋ ਗਿਆ ਤਾਂ ਤੇਰੀਆਂ ਸੋਚਾਂ ਘਟਦੀਆਂ ਘਟਦੀਆਂ ਬੰਦ ਹੋ ਜਾਣਗੀਆਂ। ਫਿਰ ਮਨ ਖ਼ਾਲੀ ਹੋ ਜਾਵੇਗਾ ਤੇ ਸਰੀਰ ਹਵਾ ਵਰਗਾ ਹਲਕਾ” ਭਿਕਸ਼ੂ ਨੇ ਸਮਾਧੀ ਲਗਾਉਣ ਦੀ ਵਿਧੀ ਚੇਲੇ ਨੂੰ ਸਮਝਾਈ।ਫ਼ਕੀਰ ਨੇ ਗੱਲ ਖ਼ਤਮ ਕਰ ਕੇ ਪਾਣੀ ਦੀ ਮਸ਼ਕ ਕੇਸਰ ਨੂੰ ਫੜਾ ਦਿੱਤੀ । ਪੋਟਲੀ ਵਿੱਚੋਂ ਗੁੜ ਦੀ ਇੱਕ ਛੋਟੀ ਰੋੜੀ ਕੱਢ ਕੇ ਉਸ ਨੂੰ ਦਿੱਤੀ।”ਸਾਈਂ ਜੀ, ਸਵਰਗ ਨਰਕ ਹੁੰਦਾ ਵੀ ਹੈ ਜਾਂ ਐਵੇਂ ਡਰਾਵੇ ਹੀ ਬਣਾਏ ਹੋ ਨੇ” ਕੇਸਰ ਨੇ ਇੰਝ ਸਵਾਲ ਕੀਤਾ ਜਿਵੇਂ ਜਵਾਬ ਪਹਿਲਾਂ ਹੀ ਪਤਾ ਹੋਵੇ।ਫ਼ਕੀਰ ਨੇ ਦੱਸਣਾ ਸ਼ੁਰੂ ਕੀਤਾ, “ਇਕ ਵਾਰ ਇੱਕ ਰਾਜਾ ਸਵਰਗ ਤੇ ਨਹੀਂ ਬਾਰੇ ਜਾਨਣ ਲਈ ਇੱਕ ਸਾਧੂ ਨੂੰ ਜਾ ਕੇ ਪੁੱਛਦਾ ਹੈ ਕਿ ਸਵਰਗ-ਨਰਕ ਹੈ ਕੀ” ਸਾਧੂ ਨੇ ਰਾਜੇ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਤੇ ਕਿਹਾ, “ਤੈਨੂੰ ਰਾਜਾ ਕਿਹਨੇ ਛ ਦਿੱਤਾ? ਸ਼ਕਲ ਤੋਂ ਤਾਂ ਤੂੰ ਭਿਖਾਰੀ ਲੱਗਦੈਂ।”ਰਾਜੇ ਨੇ ਗੁੱਸੇ ਵਿਚ ਆ ਕੇ ਤਲਵਾਰ ਕੱਢ ਲਈ। “ਕਦੇ ਚਲਾਈ ਵੀ ਹੈ?” ਸਾਧੂ ਨੇ ਕਿਹਾ। ਜਦੋਂ ਰਾਜਾ ਵਾਰ ਕਰਨ ਲੱਗਿਆ ਤਾਂ ਸਾਧੂ ਨੇ ਕਿਹਾ, “ਬਸ, ਇਹੋ ਨਰਕ ਹੈ. ਮਨ ਨੂੰ ਕਾਬੂ ‘ਚ ਨਾ ਰੱਖਣਾ।” ਰਾਜਾ ਥੋੜ੍ਹਾ ਸ਼ਰਮਿੰਦਾ ਹੋਇਆ ਤੇ ਉਸ ਨੇ ਸ਼ਾਂਤ ਹੋ ਕੇ ਤਲਵਾਰ ਨੂੰ ਮਿਆਨ ਚ ਪਾ ਲਿਆ। “ਬਸ ਇਹੀ ਸਵਰਗ ਹੈ, ਮਨ ਨੂੰ ਸਮਝਾ ਕੇ ਕਾਬੂ ‘ਚ ਰੱਖਣਾ”, ਸਾਧੂ ਨੇ ਕਿਹਾ।ਫ਼ਕੀਰ ਨੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਕੇਸਰ ਵੱਲ ਵੇਖਦਿਆਂ ਕਿਹਾ, “ਸੁਖ ਜਾਂ ਦੁੱਖ, ਬੰਦੇ ਦੀ ਸੋਚ ਤੈਅ ਕਰਦੀ ਹੈ। ਜਿਸ ਦੀ ਸੋਚ ਆਜ਼ਾਦ ਹੈ ਉਹ ਝੌਂਪੜੀ ਵਿਚ ਵੀ ਬਾਦਸ਼ਾਹ ਹੈ…।” “ਦਸਵੇਂ ਪਾਤਸ਼ਾਹ ਦਾ, ਪਰਿਵਾਰ ਦੇ ਵਿਛੋੜੇ ਤੋਂ ਬਾਅਦ ਵੀ ਮਾਛੀਵਾੜੇ ਦੇ ਜੰਗਲਾਂ ਵਿਚ ਪੱਥਰ ਦਾ ਸਰ੍ਹਾਣਾ ਬਣਾ ਕੇ ਸਕੂਨ ਨਾਲ਼ ਸੌਂ ਜਾਣਾ ਤੇ ਇਕੱਲੇ ਰਹਿ ਜਾਣ ਤੋਂ ਬਾਅਦ ਵੀ ਮੁਲਕ ਦੇ ਬਾਦਸ਼ਾਹ ਨੂੰ ਜ਼ਫ਼ਰਨਾਮੇ ਵਰਗੀ ਚਿੱਠੀ ਲਿਖਣਾ, ਆਜ਼ਾਦ ਮਨ ਦੀ ਬੁਲੰਦ ਸੋਚ ਦਾ ਪ੍ਰਤੱਖ ਪ੍ਰਮਾਣ ਹੈ,” ਦੱਸਦਿਆਂ ਫ਼ਕੀਰ ਦੇ ਹੱਥ ਜੁੜ ਗਏ।ਰੱਥਾ ਦੇ ਤੌਫ਼ੀਕ ਕਿ ਸਚਾਈ ਸੁਣ ਸਕਾਂ, ਸਮਝ ਦੇ ਏਨੀ ਕਿ ਬੁਰਾਈ ਸੁਣ ਸਕਾਂ। ਦੁਨੀਆ ਦੇ ਸ਼ੋਰ-ਸ਼ਰਾਬੇ ਤੋਂ ਪਰ੍ਹਾਂ, ਸਾਰੇ ਬ੍ਰਹਿਮੰਡ ‘ਚ ਖ਼ੁਦਾਈ ਸੁਣ ਸਕਾਂ।ਅੱਜ ਦੁਪਹਿਰ ਤੋਂ ਬੱਦਲ਼-ਵਾਈ ਚੱਲ ਰਹੀ ਸੀ। ਫ਼ਕੀਰ ਦੇ ਕਹਿਣ ਮੁਤਾਬਕ ਇਸ ਇਲਾਕੇ ਵਿਚ ਮੀਂਹ ਘੱਟ ਹੀ ਪੈਂਦੇ ਸਨ ਪਰ ਫਿਰ ਵੀ ਦੋਵਾਂ ਨੇ ਅਹਿਤਿਆਤਨ ਰੁਕਣ ਦਾ ਫ਼ੈਸਲਾ ਕਰ ਲਿਆ।ਜਿਸ ਰੁੱਖ ਹੇਠ ਉਹ ਰੁਕੇ ਸਨ, ਉਸ ਦੀਆਂ ਜੜ੍ਹਾਂ ਧਰਤੀ ਤੋਂ ਉੱਪਰ ਸਨ। ਸ਼ਾਇਦ ਰੋਜ਼ਾਨਾ ਵਗਦੀ ਹਨ੍ਹੇਰੀ ਦਰਖ਼ਤ ਦੇ ਮੁੱਢੋਂ ਰੇਤ ਮਿੱਟੀ ਉਡਾ ਕੇ ਲੈ ਗਈ ਸੀ। ਕੇਸਰ ਨੇ ਕਿਸੇ ਹਰੇ ਦਰਖ਼ਤ ਦੀਆਂ ਜੜ੍ਹਾਂ ਧਰਤੀ ਤੋਂ ਉੱਪਰ ਪਹਿਲੀ ਵਾਰ ਵੇਖੀਆਂ।ਨਾਲ ਹੀ ਖੰਡਰ ਬਣ ਚੁੱਕਾ, ਇੱਕ ਪੁਰਾਣਾ ਮੰਦਰ ਸੀ ਜਿਸਦਾ ਸਿਰਫ਼ ਇੱਕ ਵਰਾਡਾ ਹੀ ਬਚਿਆ ਸੀ। ਤਿੰਨ ਪਾਸੇ ਦੀਆਂ ਦੀਵਾਰਾਂ ਅਤੇ ਥੋੜ੍ਹੀ ਜਿਹੀ ਬਚੀ ਛੱਤ ਕੇਸਰ ਤੇ ਫ਼ਕੀਰ ਦੇ ਰੁਕਣ ਲਈ ਕਾਫ਼ੀ ਸੀ।ਨਿੱਕੀ-ਨਿੱਕੀ ਕਣੀ ਦਾ ਮੀਂਹ ਸ਼ੁਰੂ ਹੋ ਗਿਆ। ਥੋੜ੍ਹੀ ਦੇਰ ਕਿਣਮਿਣ ਹੋਈ ਤੇ ਬੰਦ ਹੋ ਗਈ। ਠੰਢੀ ਹਵਾ ਵਗਣ ਲੱਗੀ। ਹਵਾ ਬੱਦਲਾਂ ਨਾਲ ਖੇਡ ਰਹੀ ਸੀ।ਬੱਦਲਾਂ ਨੇ ਸੂਰਜ ਨੂੰ ਢਕਿਆ ਹੋਇਆ ਸੀ। ਕੰਧ ਨਾਲ ਢੇਅ ਲਾਈ ਬੈਠਾ ਉਹ ਅੱਖਾਂ ਬੰਦ ਕਰੀ ਪਿੰਡ ਪਹੁੰਚ ਗਿਆ ਸੀ…ਕੇਸਰ ਨੂੰ ਜੀਤੀ ਦੀ ਯਾਦ ਆ ਰਹੀ ਸੀ ਤੇ ਯਾਦ ਆ ਰਿਹਾ ਸੀ ਉਸਦੀ ‘ਚ ਰੋਜ਼ ਦਾ ਤਿੰਨ ਚਾਰ ਵਾਰ ਦਾ ਗੇੜਾ। ਉਦਾਸੀ ਦਾ ਇੱਕ ਝੋਕਾ, ਰੁਮਕਦੀ ਨਾ ਵਿਚ ਘੁਲ ਗਿਆ…ਕੇਸਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਇੱਕ ਵਾਰ, ਆਪਣੇ ਨਾਲ ਚੱਲੀ ਜੀਤੀ ਨੇ ਉਸ ਨੇ ਕਿਹਾ ਸੀ, “ਕੋਈ ਨਿਸ਼ਾਨੀ ਹੀ ਦੇ ਜਾ ਵੇਖ ਕੇ ਯਾਦ ਕਰ ਲਿਆ ਕਰੂੰ…” ਜੀਤੀ ਨੇ ਅੱਗੋਂ ਕਿਹਾ, “ਕਿਹੜੀ ਨਿਸ਼ਾਨੀ?” “ਕੋਈ ਰੁਮਾਲ ਹੀ ਦੇ ਦੇ” ਕੇਸਰ ਨੇ ਸ਼ਰਾਰਤ ਨਾਲ ਕਿਹਾ ਸੀ।”ਮੇਰੇ ਕੋਲ਼ ਹੈ ਨ੍ਹੀਂ ਕੋਈ ਰੁਮਾਲ ਰਮੂਲ”, ਜੀਤੀ ਨੇ ਭੋਲ਼ੇਪਨ ਨਾਲ ਕਿਹਾ। ਆਪਣੀ ਚੁੰਨੀ ਦਾ ਕੋਣਾ ਪਾੜ ਕੇ ਦੇ ਦਿੱਤਾ ਸੀ। ਕੇਸਰ ਨੇ ਘਰੇ ਅੱਜ ਵੀ ਚੁੰਨੀ ਦੇ ਉਹ ਲੀਰ ਸੰਭਾਲ ਕੇ ਰੱਖੀ ਹੋਈ ਸੀ। ਕਾਸ਼! ਮੈਂ ਉਹ ਆਪਣੇ ਨਾਲ ਹੀ ਆਉਂਦਾ।” ਸੋਚਦਿਆਂ ਕੇਸਰ ਦਾ ਠੰਢਾ ਜਿਹਾ ਹਉਕਾ ਉਦਾਸ ਹਵਾ ਵਿਚ ਅਟਕ ਗਿਆ।
ਦਿਨ-ਸੋਲ੍ਹਵਾਂ
ਧਰਤੀ ਦੇ ਕਨੂੰਨ, ਕੋਇਲ ਨੂੰ ਗਾਉਣ ਤੋਂ ਨਹੀਂ ਰੋਕ ਸਕਦੇ… (ਅੰਬਰ ਤੋਂ ਡਿੱਗ ਰਿਹਾ ਖੰਭ, ਧਰਤੀ ‘ਤੇ ਹਮੇਸ਼ਾ ਨੌਚਦਾ ਹੀ ਡਿੱਗਦਾ ਹੈ)
ਕੇਸਰ ਤੇ ਫ਼ਕੀਰ ਨੇ ਅੱਜ ਪਹੁ ਫੁੱਟਦਿਆਂ ਹੀ ਯਾਤਰਾ ਸ਼ੁਰੂ ਕਰ ਦਿੱਤੀ ਸੀ। ਅਜੇ ਦਿਨ ਵੀ ਪੂਰਾ ਨਹੀਂ ਸੀ ਚੜ੍ਹਿਆ ਕਿ ਪਿੱਛੋਂ ਕਾਹਲ਼ੀ-ਕਾਹਲ਼ੀ ਤੁਰਦਾ ਇੱਕ ਆਦਮੀ ਉਨ੍ਹਾਂ ਦੇ ਨਾਲ਼ ਆ ਰਲਿਆ।”ਸਵੇਰੇ-ਸਵੇਰੇ ਹੀ ਏਨੀ ਭੱਜ-ਦੌੜ ਕਿਵੇਂ ਪੈ ਗਈ ਸੱਜਣਾ?” ਫ਼ਕੀਰ ਨੇ ਉਸ ਸਾਹੋ-ਸਾਹੀ ਹੋਏ ਆਦਮੀ ਨੂੰ ਪੁੱਛਿਆ।“ਧੀ ਦਾ ਵਿਆਹ ਧਰਿਆ ਹੈ, ਸਾਧੂ ਮਹਾਰਾਜ। ਆਹ ਅਗਲੇ ਪਿੰਡੋਂ ਆਪਣੇ ਕਿਸੇ ਜਾਣੂ ਕੋਲੋਂ ਪੈਸੇ ਉਧਾਰ ਮੰਗਣ ਚੱਲਿਆਂ,” ਉਸ ਨੇ ਛੇਤੀ-ਛੇਤੀ ਜਵਾਬ ਦਿੱਤਾ।”ਰੱਬ ਦਿਆ ਬੰਦਿਆ, ਕਰੀਂ ਆਪਣੀ ਮਰਜ਼ੀ ਪਰ ਮੇਰੀ ਇੱਕ ਸਲਾਹ ਹੈ। ਸਿਆਣੇ ਕਹਿੰਦੇ ਹਨ ਕਿ ਮੰਗਣਾ ਅਣਖ ਦੀ ਮੌਤ ਹੈ ਤੇ ਉਧਾਰ ਲੈਣਾ ਗੁਲਾਮੀ ਦੀ ਸ਼ੁਰੂਆਤ। ਵਿਆਹ ਸਾਦਾ ਕਰ ਲੈ ਪਰ ਕਰਜ਼ਾ ਨਾ ਲਈ। ਨਾਲ਼ੇ ਉਧਾਰ ਲੈਣ ਨਾਲ਼ ਮਿੱਤਰਤਾ ‘ਚ ਵੀ ਫ਼ਰਕ ਪੈ ਜਾਂਦਾ ਹੈ,” ਫ਼ਕੀਰ ਨੇ ਸਹਿਜ ਨਾਲ਼ ਉਸਨੂੰ ਸਮਝਾਇਆ।ਉਹ ਆਦਮੀ ਫ਼ਕੀਰ ਦੀ ਗੱਲ ਸੁਣ ਕੇ ਉੱਥੇ ਹੀ ਰੁਕ ਗਿਆ। ਕੁਝ ਕਦਮ ਅੱਗੇ ਜਾ ਕੇ ਫ਼ਕੀਰ ਨੇ ਉਸ ਆਦਮੀ ਨੂੰ ਕਿਹਾ, “ਜੇ ਕਦੇ ਤੇਰੇ ਕੋਲੋਂ ਵੀ ਕੋਈ ਕਰਜ਼ਾ ਲੈਣ ਜਾਂ ਉਧਾਰ ਮੰਗਣ ਆਵੇ ਤਾਂ ਮਦਦ ਜਿੰਨੀ ਮਰਜ਼ੀ ਕਰ ਦੇਵੀਂ ਪਰ ਵਿਆਜੂ ਪੈਸਾ ਜਾਂ ਉਧਾਰ ਨਾ ਦੇਵੀਂ।””ਉਹ ਕਿਉਂ ਸਾਧੂ ਮਹਾਰਾਜ?” ਉਸ ਆਦਮੀ ਨੇ ਪੁੱਛਿਆ।“ਅਹਿਸਾਨ ਦਾ ਭਾਰ ਨਫ਼ਰਤ ਨੂੰ ਜਨਮ ਦਿੰਦਾ ਹੈ। ਤੂੰ ਦਿੱਤਾ ਹੋਇਆ ਪੈਸਾ ਤੇ ਦੋਸਤ, ਦੋਵੇਂ ਹਮੇਸ਼ਾ ਲਈ ਗੁਆ ਲਵੇਂਗਾ,” ਫ਼ਕੀਰ ਨੇ ਕਿਹਾ ਤੇ ਅੱਗੇ ਤੁਰ ਪਿਆ। ਥੋੜ੍ਹੀ ਦੇਰ ਬਾਅਦ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ— ਉਹ ਆਦਮੀ ਹੌਲ਼ੀ-ਹੌਲ਼ੀ ਵਾਪਸ ਜਾ ਰਿਹਾ ਸੀ।ਕੇਸਰ ਤੇ ਫ਼ਕੀਰ ਅਜੇ ਥੋੜ੍ਹੀ ਦੂਰ ਹੀ ਗਏ ਸਨ ਕਿ ਝਗੜ ਰਹੇ ਦੇ ਆਦਮੀ ਦਿਸੇ। ਫ਼ਕੀਰ ਦੇ ਪੁੱਛਣ ‘ਤੇ ਇੱਕ ਨੇ ਕਿਹਾ, “ਮੈਂ ਇੱਕ ਦੁਕਾਨਦਾਰ ਹਾਂ। ਮੈਂ ਕਿਸਾਨ ਨੇ ਹਰ ਹਫ਼ਤੇ ਇੱਕ ਕਿੱਲੋ ਦਾਲ ਵੇਚਿਆ ਕਰਦਾ ਸੀ ਜਿਸ ਬਦਲੇ ਉਹ ਮੈਨੂੰ ਇੱਕ ਕਿੱਲੋ ਮੱਖਣ ਦਿੰਦਾ ਸੀ। ਕਈ ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ। ਕੱਲ ਮੈਂ ਮੱਖਣ ਤੋਲ ਕੇ ਵੇਖਿਆ ਤਾਂ ਉਹ ਕਿੱਲੋ ਤੋਂ ਕਾਫ਼ੀ ਘੱਟ ਸੀ। ਮੈਨੂੰ ਲੱਗਾ ਕਿ ਇਹ ਮੈਨੂੰ ਹਰ ਹਫ਼ਤੇ ਘੱਟ ਮੱਖਣ ਹੀ ਦਿੰਦਾ ਰਿਹਾ ਹੈ।””ਮੈਂ ਤਾਂ ਹਮੇਸ਼ਾ ਮੱਖਣ ਇਸਨੂੰ ਤੋਲ ਕੇ ਦਿੰਦਾ ਰਿਹਾ ਹਾਂ” ਕਿਸਾਨ ਨੇ ਕਿਹਾ। ਫ਼ਕੀਰ ਨੇ ਦੋਵਾਂ ਨੂੰ ਨੇੜੇ ਬੁਲਾ ਕੇ ਕਿਹਾ, “ਜਿਹੋ ਜਿਹਾ ਵਿਹਾਰ ਅਤੇ ਦੂਸਰਿਆਂ ਤੋਂ ਚਾਹੁੰਦੇ ਹਾਂ ਉਹੋ ਜਿਹਾ ਹੀ ਸਾਨੂੰ ਦੂਸਰਿਆਂ ਨਾਲ ਕਰਨਾ ਚਾਹੀਦਾ ਹੈ।” ਉਹ ਦੋਵੇਂ ਫ਼ਕੀਰ ਦੀ ਗੱਲ ਸਮਝ ਕੇ ਆਪੋ-ਆਪਣੇ ਰਸਤੇ ਪੈ ਗਏ।ਕੇਸਰ ਤੇ ਫ਼ਕੀਰ ਸੋਹਣੀ ਛਾਂ ਵਾਲ਼ਾ ਰੇਰੂ ਦਾ ਦਰਖ਼ਤ ਵੇਖ ਕੇ ਰੁਕ ਗਏ। ਗਰਮੀ ਵਧ ਰਹੀ ਸੀ, ਹਵਾ ਬੰਦ ਸੀ ਅਤੇ ਰੇਗਿਸਤਾਨ ਚੁੱਪ ਸੀ। ਕੋਈ ਪੰਛੀ ਵੀ ਦਿਸ ਰਿਹਾ। ਛਾਂ ਥੱਲੇ ਲੰਮਾ ਪਿਆ ਕੇਸਰ ਰਾਤ ਦੇ ਸੁਪਨੇ ਬਾਰੇ ਸੋਚਣ ਲੱਗ ਪਿਆ।ਰਾਤੀਂ ਉਸ ਨੇ ਸੁਪਨੇ ‘ਚ ਬੇਬੇ ਨੂੰ ਵੇਖਿਆ ਸੀ। ਉਸ ਦਾ ਉਦਾਸ ਦਿਲ, ਰੇਗਿਸਤਾਨ ਦੀ ਉਦਾਸ ਚੁੱਪ ਵਿਚ ਹੋਰ ਉਦਾਸ ਹੋ ਗਿਆ ਸੀ। ਬੇਬੇ ਉਸ ਦੇ ਵੇਖਦਿਆਂ-ਵੇਖਦਿਆਂ ਹੀ ਬੁੱਢੀ ਹੋ ਗਈ ਸੀ।ਜਦੋਂ ਉਹ ਛੋਟੀ ਸੀ ਤਾਂ ਪਿੰਡ ਦਾ ਕੋਈ ਵਿਆਹ ਬੇਬੇ ਤੋਂ ਬਿਨਾਂ ਪੂਰਾ ਨਹੀਂ ਸੀ ਹੁੰਦਾ। ਉਹ ਗਾਉਂਦੀ ਬਹੁਤ ਸੋਹਣਾ ਸੀ। ਕਿੰਨੀਆਂ ਹੀ ਘੋੜੀਆਂ, ਸਿੱਠਣੀਆਂ ਅਤੇ ਬੋਲੀਆਂ ਬੇਬੇ ਨੂੰ ਜ਼ਬਾਨੀ ਯਾਦ ਸਨ। ਬਾਪੂ ਦੇ ਜਾਣ ਤੋਂ ਬਾਅਦ ਉਸ ਨੇ ਵਿਆਹਾਂ ‘ਤੇ ਜਾਣਾ ਵੀ ਛੱਡ ਦਿੱਤਾ ਸੀ।ਹੁਣ ਤਾਂ ਉਹ ਪੁਰਾਣੀਆਂ ਗੱਲਾਂ ਯਾਦ ਕਰ ਕੇ ਹੀ ਦਿਲ ਹੌਲ਼ਾ ਕਰ ਲੈਂਦੇ ਸੀ।“ਜਦੋਂ ਮੈਂ ਨਵੀਂ ਵਿਆਹੀ ਆਈ ਸੀ ਤਾਂ ਮੇਰੇ ਬੁਰਜੀਆਂ ਵਾਲ਼ੇ ਲੌਂਗ ਦੇ ਚਰਚਾ ਸਾਰੇ ਪਿੰਡ ਵਿਚ ਹੋਈ ਸੀ,” ਬੇਬੇ ਬੜੇ ਮਾਣ ਨਾਲ਼ ਦੱਸਦੀ।ਕੇਸਰ ਹਰ ਛੋਟੀ-ਵੱਡੀ ਗੱਲ ਬੇਬੇ ਨਾਲ਼ ਜ਼ਰੂਰ ਕਰਦਾ। ਬੇਬੇ ਦੇ ਮੋਢੇ ਤੇ ਸਿਰ ਰੱਖ ਕੇ ਉਹ ਸਭ ਕੁਝ ਭੁੱਲ ਜਾਂਦਾ। ਬੇਬੇ ਆਪਣੇ ਅੱਟਣਾਂ ਵਾਲ਼ੇ ਹੱਥਾਂ ਨਾਲ ਉਸ ਦਾ ਸਿਰ ਪਲੋਸਦੀ ਰਹਿੰਦੀ। ਬੇਬੇ ਦੀ ਦੁਨੀਆ ਵੀ ਕੇਸਰ ਤੋਂ ਸ਼ੁਰੂ ਹੋ ਕੇ ਕੇਸਰ ‘ਤੇ ਹੀ ਖ਼ਤਮ ਹੋ ਜਾਂਦੀ ਸੀ। ਕਿੰਨੀ ਵਾਰ ਉਹ ਰਾਤ ਨੂੰ ਬੇਬੇ ਦੀਆਂ ਗੱਲਾਂ ਸੁਣਦਾ ਸੁਣਦਾ ਸੌਂ ਜਾਂਦਾ ਤੇ ਬੇਬੇ ਉੱਠ ਕੇ ਕਦੀ ਉਸ ਨੂੰ ਪੱਖੀ ਝੱਲਦੀ ਤੇ ਕਦੇ ਉਸ ਦੇ ਚਾਦਰ ਠੀਕ ਕਰਦੀ। ਬੇਬੇ ਦਾ ਝੁਰੜੀਆਂ ਵਾਲ਼ਾ ਚਿਹਰਾ ਤੇ ਠੋਡੀ ‘ਤੇ ਖੁਣਵਾਇਆਹਰਾ ਤਿਲ ਕੇਸਰ ਨੂੰ ਬਹੁਤ ਸੋਹਣਾ ਲੱਗਦਾ ਸੀ। ਦੁੱਧ ਰਿੜਕਦੀ ਬੇਬੇ ਦੀ ਪਿੱਠ ਨਾਲ ਢੇਅ ਲਾ ਕੇ ਉਹ ਗੁਲੇਲ ਨਾਲ਼ ਚਿੜੀਆਂ-ਕਾਵਾਂ ਦੇ ਨਿਸ਼ਾਨੇ ਵਿੰਨ੍ਹਦਾ ਰਹਿੰਦਾ। ਹਰ ਰੋਜ਼ ਸਵੇਰੇ ਮਧਾਣੀ ਦੀ ਅਵਾਜ਼, ਬੇਬੇ ਦੇ ਪਾਠ ਦੀ ਅਵਾਜ਼ ਵਿਚ ਘੁਲ਼ ਕੇ ਘਰ ਵਿਚ ਸਕੂਨ ਦਾ ਛੱਟਾ ਦੇ ਦਿੰਦੀ।ਬਾਪੂ ਦੇ ਵਡੇਰੇ ਦਰਿਆਓਂ ਪਾਰ ਤੋਂ ਉੱਠ ਕੇ ਆਏ ਸਨ। ਇਸ ਕਰਕੇ ਕੇਸਰ ਹੁਰਾਂ ਦੀਆਂ ਨੇੜੇ-ਤੇੜੇ ਕੋਈ ਸਾਕ-ਸਕੀਰੀਆਂ ਨਹੀਂ ਸਨ। ਸਿਰਫ਼ ਇੱਕ ਨਾਨਕਾ ਪਿੰਡ ਹੀ ਨੇੜੇ ਸੀ ਜਿੱਥੋਂ ਉਹ ਬਚਪਨ ਵਿਚ ਗਿਆ ਛੇਤੀ ਕੀਤੇ ਮੁੜਦਾ ਨਹੀਂ ਸੀ ਹੁੰਦਾ।ਕੇਸਰ ਨੂੰ ਪਿੰਡ ਦੇ ਬਾਹਰਵਾਰ ਵਾਲ਼ਾ ਨਾਨਕਾ ਘਰ, ਅੰਬਾਂ ਦੇ ਬਾਗ਼, ਛੋਟੀਆਂ-ਛੋਟੀਆਂ ਗਲ਼ੀਆਂ ਅਤੇ ਪਿੰਡ ਦੇ ਵਿਚਕਾਰ ਸਾਂਝਾ ਖੂਹ ਹੁਣ ਵੀ ਯਾਦ ਮਰੂ।ਨਾਨਕਾ ਪਿੰਡ ਦੇ ਹਰ ਘਰ ਵਿਚ ਇੱਕ ਅੰਬ ਦਾ ਤੇ ਇੱਕ ਜਾਮਣ ਦਾ ਦਰਖ਼ਤ ਜ਼ਰੂਰ ਹੁੰਦਾ ਸੀ। ਹਰੇਕ ਖੇਤ ਵਿਚ ਵੀ ਇਕ-ਇਕ, ਦੋ-ਦੋ ਅੰਬਾਂ ਦੇ ਬੂਟੇ ਜ਼ਰੂਰ ਹੁੰਦੇ ਸਨ। ਗਰਮੀਆਂ ਨੂੰ ਅੰਬਾਂ ਦੇ ਦਿਨਾਂ ਵਿਚ ਹਰ ਘਰ ਦਾ ਇੱਕ ਕਮਰਾ ਅੰਬਾਂ ਦੀਆਂ ਟੋਕਰੀਆਂ ਨਾਲ਼ ਭਰਿਆ ਰਹਿੰਦਾ।ਹਰ ਰੋਜ਼ ਦੁਪਹਿਰ ਤੇ ਆਥਣ ਵੇਲੇ ਦੀ ਰੋਟੀ ਨਾਲ, ਅੰਬਾਂ ਦੇ ਰਸ ਵਿਚ ਲੂਣ ਤੇ ਕੁੱਟੀ ਹੋਈ ਕਾਲ਼ੀ ਮਿਰਚ ਪਾ ਕੇ ਬਣਾਇਆ ‘ਮਲ਼ਾਂਜੀ’ ਜ਼ਰੂਰ ਮਿਲਦਾ। ਅੰਬ ਚੂਪ ਕੇ ਦੁਪਹਿਰ ਨੂੰ ਆਉਂਦੀ ਗੂੜ੍ਹੀ ਨੀਂਦ ਯਾਦ ਕਰ ਕੇ ਕੇਸਰ ਦੀਆਂ ਅੱਖਾਂ ਅੱਜ ਦਿਨੇ ਹੀ ਬੰਦ ਹੋਣ ਲੱਗ ਪਈਆਂ ਸਨ।…ਤੇ ਮਾਂ ਨੂੰ ਯਾਦ ਕਰਦਿਆਂ ਕੇਸਰ ਨੂੰ ਲੱਗਿਆ, ਜਿਵੇਂ ਟਿੱਬਿਆਂ ਵਲੋਂ ਆ ਕੇਸਰ ਦੀਆਂ ਅੱਖਾਂ ਹੌਲ਼ੀ-ਹੌਲ਼ੀ ਬੰਦ ਹੋਣ ਰਹੀ ਹਵਾ ਲੋਰੀ ਸੁਣਾ ਰਹੀ ਹੋਵੇ ਲੱਗੀਆਂ।
ਦਿਨ-ਸਤਾਰ੍ਹਵਾਂ
ਜਿੰਦਗੀ ‘ਚ ‘ਸਮਾਂ’ ਬੀਤੇ ਦੀਆਂ ਕੌੜੀਆਂ ਯਾਦਾਂ ਨੂੰ ਛਾਂਟ ਕੇ ਕੱਦ ਦਿੰਦੇ ਤੇ ਸਿਰਫ ਮਿੱਠੀਆਂ ਯਾਦਾਂ ਸਾਂਭ ਲੈਂਦਾ ਹੈ। ਇਸੇ ਕਰਕੇ ਬਚਪਨ ਤੇ ਬੀਤੇ ਸਮੇਂ ਨੂੰ ਲੋਕ ਬਹੁਤ ਮੁਹੱਬਤ ਨਾਲ ਯਾਦ ਕਰਦੇ ਹਨ।ਕੇਸਰ ਤੇ ਫ਼ਕੀਰ ਨੂੰ ਤੁਰਿਆ ਆਉਂਦਿਆਂ ਵੇਖ ਕੇ ਇੱਕ ਅੱਠ-ਨੇ ਕ ਸਭ ਦ ਬੱਚੇ ਨੇ ਰੋਕ ਕੇ ਫਕੀਰ ਨੂੰ ਨਮਸਕਾਰ ਕੀਤੀ। ਉਹ ਬੱਕਰੀਆਂ ਲੈ ਕੇ ਖੇਤਾਂ ਵੰਗ ਜਾ ਰਿਹਾ ਸੀ।”ਪੁੱਤਰ ਤੂੰ ਸਕੂਲ ਨਹੀਂ ਜਾਂਦਾ? ਤੇਰੀ ਉਮਰ ਤਾਂ ਅਜੇ ਪੜ੍ਹਨ ਲਿਖਣ ਦੇ ਐ.” ਫ਼ਕੀਰ ਨੇ ਆਜੜੀ ਬੱਚੇ ਨੂੰ ਸਵਾਲ ਕੀਤਾ।”ਨਹੀਂ ਮਹਾਰਾਜ, ਮੈਂ ਕਦੇ ਸਕੂਲ ਨਹੀਂ ਗਿਆ। ਮੈਨੂੰ ਵੀ ਓਹੀ ਕੰਮ ਕਰਨਾ ਪਏਗਾ ਜੋ ਮੇਰੇ ਪਿਓ-ਦਾਦੇ ਨੇ ਅੱਜ ਤੱਕ ਕੀਤਾ ਹੈ.” ਆਜੜੀ ਬੱਚੇ ਨੇ ਜਵਾਬ ਦਿੱਤਾ।”ਹਾਲਾਤ ਨਾਲ ਸਮਝੌਤਾ ਕਰਨਾ ਵੀ ਕਈ ਵਾਰ ਸਿਆਣਪ ਹੁੰਦੀ ਹੈ ਪਰ ਜੇ ਹਿੰਮਤ ਰੱਖੋ ਤਾਂ ਮੌਕੇ ਲੱਭ ਹੀ ਜਾਂਦੇ ਨੇ। ਉਸ ਰੁੱਖ ਵੱਲ ਵੇਖ” ਫ਼ਕੀਰ ਨੇ ਕਰਤ ਦੇ ਇੱਕ ਰੁੱਖ ਵੱਲ ਇਸ਼ਾਰਾ ਕਰਦਿਆਂ ਕਿਹਾ।ਕੇਸਰ ਤੇ ਆਜੜੀ ਬੱਚੇ ਨੇ ਘੁੰਮ ਕੇ ਉਸ ਰੁੱਖ ਵੱਲ ਵੇਖਿਆ। ਕਰੀਰ ਦੇ ਰੁੱਖ ਨੂੰ ਲੱਗੇ ਛੋਟੇ-ਛੋਟੇ ਲਾਲ ਕੇਸਰੀ ਫੁੱਲ ਕੇਸਰ ਨੂੰ ਬਹੁਤ ਸੋਹਣੇ ਲੱਗੇ।ਫ਼ਕੀਰ ਨੇ ਫਿਰ ਗੱਲ ਸ਼ੁਰੂ ਕੀਤੀ। “ਇਹ ਕਰੀਰ ਦਾ ਰੁੱਖ ਉੱਥੇ ਉੱਗਦਾ ਹੈ। ਜਿੱਥੇ ਪਾਣੀ ਘੱਟ ਹੋਵੇ। ਇਸਦੀ ਦੇਖ-ਰੇਖ ਵੀ ਕੋਈ ਨਹੀਂ ਕਰਦਾ। ਇਸਦੇ ਪਤੇ ਵੀ ਨਹੀਂ ਹੁੰਦੇ। ਫਿਰ ਵੀ ਇਹ ਰੁੱਖ ਆਪਣੇ ਗੁਣਾਂ ਕਰ ਕੇ ਜਾਣਿਆ ਜਾਂਦਾ ਹੈ। ਇਸਦੇ ਡੇਲਿਆਂ ਦਾ ਲੋਕ ਅਚਾਰ ਬਣਾਉਂਦੇ ਨੇ ਤੇ ਇਸਦੀ ਲੱਕੜ ਤੋਂ ਵੇਲਣੇ ਤੇ ਹੋਰ ਸਾਮਾਨ ਬਣਦਾ ਹੈ।”ਫ਼ਕੀਰ ਨੇ ਆਜੜੀ ਬੱਚੇ ਦੇ ਸਿਰ ‘ਤੇ ਹੱਥ ਰੱਖਿਆ ਤੇ ਕਿਹਾ, “ਜੇ ਮਿਹਨਤ ਕਰਦਾ ਰਹੇਂਗਾ ਤਾਂ ਇੱਕ ਦਿਨ ਪਰਮਾਤਮਾ ਤੇਰੇ ਸੁਪਨੇ ਜ਼ਰੂਰ ਪੂਰੇ ਕਰੇਗਾ।”ਅਸ਼ੀਰਵਾਦ ਲੈ ਕੇ ਬੱਚੇ ਨੇ ਫਕੀਰ ਨੂੰ ਨਮਸਕਾਰ ਕੀਤੀ ਤੇ ਬੱਕਰੀਆਂ ਇਕੱਠੀ ਕਰ ਕੇ ਅੱਗੇ ਚੱਲ ਪਿਆ। ਦੁਪਹਿਰ ਸਿਖਰ ‘ਤੇ ਸੀ। ਇੱਕ ਛਾਂ-ਦਾਰ ਦਰਖ਼ਤ ਵੇਖ”ਸਾਈਂ ਜੀ, ਮੈਂ ਸੁਣਿਆ ਫ਼ਕੀਰ ਅੰਤਰਯਾਮੀ ਹੁੰਦੇ ਨੇ, ਕੀ ਤੁਹਾਨੂੰ ਪਤਾ ਲੱਗ ਜਾਂਦੇ ਕਿ ਕੱਲ੍ਹ ਨੂੰ ਕੀ ਹੋਣ ਵਾਲਾ ਹੈ?” ਕੇਸਰ ਨੇ ਫ਼ਕੀਰ ਦੇ ਚਮਕਦੇ ਮੱਥੇ ਵੱਲ ਵੇਖਦਿਆਂ ਪੁੱਛਿਆ।”ਪੁੱਤਰ, ਆਪਾਂ ਕੀ ਲੈਣਾ ਹੈ ਆਉਣ ਵਾਲੇ ਕੱਲ੍ਹ ਬਾਰੇ ਜਾਣ ਕੇ। ਅਸੀਂ ਜੇ ਆਪਣਾ ‘ਅੱਜ’ ਸਵਾਰ ਲਈਏ ਤਾਂ ‘ਕੱਲ੍ਹ’ ਆਪਣੇ-ਆਪ ਸੁਧਰ ਜਾਵੇਗਾ। ‘ਅੱਜ’ ਦੇ ਗਰਭ ਵਿਚ ਹੀ ਆਉਣ ਵਾਲਾ ‘ਕੱਲ੍ਹ’ ਪਲ ਰਿਹਾ ਹੈ। ਰੱਬ ਨੇ ਤਾਂ ਸ੍ਰਿਸ਼ਟੀ ਬਹੁਤ ਸਰਲ ਤੇ ਸੁੰਦਰ ਬਣਾਈ ਹੈ ਪਰ ਅਸੀਂ ਇਸ ਨੂੰ ਗੁੰਝਲਦਾਰ ਬਣਾ ਦਿੰਦੇ ਹਾਂ। ਜਿਵੇਂ-ਜਿਵੇਂ ਕੋਈ ਇਨਸਾਨ, ਦੁਨੀਆ ਦੀਆਂ ਬਨਾਵਟੀ ਪਰਤਾਂ ਲਾਹ ਕੇ ਆਪਣੇ ਮਨ ਦੀ ਸਤ੍ਹਾ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ ਤਾਂ ਉਹ ਕੁਦਰਤ ਦੇ ਵਿਧੀ-ਵਿਧਾਨ ਨੂੰ ਵੀ ਸਮਝਣ ਲੱਗ ਜਾਂਦਾ ਹੈ, ਬਸ ਏਸੇ ਨੂੰ ਹੀ ਅੰਤਯਾਮਤਾ ਕਿਹਾ ਜਾਂਦੈ,” ਫਕੀਰ ਨੇ ਕਿਹਾ।ਫ਼ਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ, “ਦੱਖਣੀ ਭਾਰਤ ਦੇ ਇੱਕ ਸਾਧੂ ਨੂੰ ਬਹੁਤ ਸਾਧਨਾ ਤੋਂ ਬਾਅਦ ਭਵਿੱਖ ਜਾਨਣ ਦਾ ਵਰ ਮਿਲ ਗਿਆ। ਦੁਖੀ ਤੇ ਸਵਾਲੀ ਲੋਕ ਹਰ ਰੋਜ਼ ਆਉਣ ਲੱਗੇ। ਮਾਨਤਾ ਕਾਫ਼ੀ ਵਧ ਗਈ। ਇਹ ਸਿਲਸਿਲਾ ਬਹੁਤ ਸਾਲ ਚੱਲਦਾ ਰਿਹਾ।ਜਦੋਂ ਸਾਧੂ ਬਿਰਧ ਹੋ ਗਿਆ ਤਾਂ ਉਸ ਨੂੰ ਆਪਣਾ ਭਵਿੱਖ ਜਾਨਣ ਦੀ ਇੱਛਾ ਹੋਈ। ਸਾਧੂ ਨੇ ਸਮਾਧੀ ਲਾਈ ਤਾਂ ਕੀ ਵੇਖਦਾ ਹੈ ਕਿ ਉਹ ਅਗਲੀ ਜੂਨ ਵਿਚ ਇੱਕ ਸੂਰ ਬਣਿਆ ਹੈ ਤੇ ਗੰਦ-ਮੰਦ ਖਾ ਰਿਹਾ ਹੈ। ਸਾਧੂ ਨੂੰ ਚਿੰਤਾ ਨੇ ਘੇਰ ਲਿਆ। ਸੋਚਣ ਲੱਗਿਆ ਕਿ ਕੀ ਫ਼ਾਇਦਾ ਹੋਇਆ ਭਵਿੱਖ ਜਾਣ ਕੇ, ਹੁਣ ਮੈਂ ਕੁਝ ਕਰ ਵੀ ਨਹੀਂ ਸਕਦਾ। ਕਾਫ਼ੀ ਸੋਚਣ ਤੋਂ ਬਾਅਦ ਉਸ ਨੇ ਆਪਣੇ ਇੱਕ ਸੇਵਕ ਨੂੰ ਬੁਲਾਇਆ ਤੇ ਸਾਰੀ ਗੱਲ ਦੱਸੀ ਤੇ ਸਮਝਾਇਆ ਕਿ ਤੂੰ ਮੇਰੇ ਮਰਨ ਤੋਂ ਬਾਅਦ ਮੈਨੂੰ ਸੂਰ ਦੀ ਜੂਨ ਵਿਚ ਲੱਭ ਕੇ ਇਕਦਮ ਮਾਰ ਦਈਂ ਕਿਉਂਕਿ ਮੈਂ ਗੰਦਗੀ ਵਿਚ ਨਹੀ ਜੀਣਾ ਚਾਹੁੰਦਾ।””ਪਰ ਮੈਂ ਤੁਹਾਨੂੰ ਪਛਾਣਾਂਗਾ ਕਿਵੇਂ?” ਸੇਵਕ ਨੇ ਪੁੱਛਿਆ।”ਇਹ ਜੋ ਨਿਸ਼ਾਨ ਮੇਰੇ ਮੱਥੇ ‘ਤੇ ਹੈ, ਇਹ ਅਗਲੀ ਜੂਨ ‘ਚ ਵੀ ਹੋਵੇਗਾ।” ਸਾਧੂ ਨੇ ਦੱਸਿਆ।ਕੁਝ ਸਮੇਂ ਬਾਅਦ ਸਾਧੂ ਦੀ ਮੌਤ ਹੋ ਗਈ। ਸੇਵਕ ਨੇ ਕੀਤੇ ਵਾਅਦੇ ਮੁਤਾਬਕ, ਮੱਥੇ ‘ਤੇ ਨਿਸ਼ਾਨ ਵਾਲੇ ਸੂਰ ਨੂੰ ਲੱਭਣਾ ਸ਼ੁਰੂ ਕੀਤਾ।ਆਖ਼ਰ ਉਹ ਸਾਧੂ, ਸੂਰ ਦੀ ਜੂਨ ਵਿਚ ਸੇਵਕ ਨੂੰ ਮਿਲ ਗਿਆ। ਜਦੋਂ ਉਹਮੈਂ ਮਰਨਾ ਨਹੀਂ ਚਾਹੁੰਦਾ। ਸੂਰ ਬਣ ਕੇ ਮੈਂ ਬਹੁਤ ਖੁਸ਼ ਹਾਂ। ਉਸ ਨੂੰ ਮਾਰਨ ਲੱਗਿਆ ਤਾਂ ਸੁਰ ਬਲਿਆ. “ਰਕ! ਮੈਂ ਹੀ ਤੇਰਾ ਗੁਰੂ ਹੀ ਪਨਾ ਖਾਈ ਜਾਓ, ਜਿੱਥੇ ਮਰਜ਼ੀ ਲਿਟ ਜਾਓ. ਜਦੋਂ ਮਰਜ਼ੀ ਸੋ ਜਾਉ।” ਕਹਿ ਤੇ ਬਾਕੀ ਸੁਰਾਂ ਦੇ ਨਾਲ ਜਾ ਰਲਿਆ। ਸੇਵਕ ਹੈਰਾਨ ਵੀ ਸੀ. ਤੇ ਖੁਸ਼ ਵੀ।ਕਹਾਣੀ ਮੁੱਕੀ ਤਾਂ ਉਹ ਦੋਵੇਂ ਕਾਫ਼ੀ ਦੇਰ ਹੱਸਦੇ ਰਹੇ।ਫ਼ਕੀਰ ਨੇ ਗੱਲ ਜਾਰੀ ਰੱਖੀ, “ਇਹ ਪਲ ਜਿਸ ਵਿਚ ਅਸੀਂ ਸਾਹ ਲੈ ਰਹੇ ਇਹੋ ਜ਼ਿੰਦਗੀ ਹੈ। ਬੀਤੇ ਵਿਚ ਪਛਤਾਵਾ ਹੈ ਤੇ ਆਉਣ ਵਾਲੇ ਕੱਲ ਵਿਚ ਦਿਰ ਰੱਬ ਨੇ ਹਰ ਇਨਸਾਨ ਨੇ ਕੋਈ ਨਾ ਕੋਈ ਮਕਸਦ ਦੇ ਕੇ ਭੇਜਿਆ ਹੈ, ਜ਼ਿੰਦਗੀ ਤੇ ਮਕਸਦ ਦੇ ਲੇਖੇ ਲਾਉਣ ਵਿਚ ਹੀ ਸਫਲਤਾ ਹੈ। ਸਾਨੂੰ ਰੋਜ਼ ਅਰਦਾਸ ਕਰ ਚਾਹੀਦੀ ਹੈ, ਹੇ ਪਰਮਾਤਮਾ! ਜੋ ਮੇਰੇ ਹੱਥ-ਵੱਸ ਹੈ ਉਸ ਨੂੰ ਕਰਨ ਦਾ ਮੈਨੂੰ ਅ ਬਖ਼ਸ਼ੀਂ. ਜੇ ਨਹੀਂ ਹੈ ਉਸ ਨੂੰ ਭਾਣਾ ਸਮਝ ਕੇ ਮੰਨਣ ਦੀ ਹਲੀਮੀ ਅਤੇ ਇਨ੍ਹਾਂ ਦੇ ਦਾ ਫ਼ਰਕ ਸਮਝਣ ਦੀ ਸੋਝੀ ਬਖ਼ਸ਼ੀਂ ਮੇਰੇ ਮਾਲਕਾ!”ਰੋਜ਼ ਵਾਂਗ ਸੂਰਜ ਛਿਪਦਿਆਂ ਹੀ ਗਰਮ ਰੇਤ ਠੰਢੀ ਹੋਣ ਲੱਗੀ। ਕੇਸਰ ਨੇ ਲੱਕੜਾਂ ‘ਕੱਠੀਆਂ ਕਰ ਕੇ ਧੂਣੀ ਬਾਲ਼ ਲਈ।ਬਲਦੀ ਲੱਕੜ ਦਾ ਪਾਸਾ ਪਲਟਦਿਆਂ ਕੇਸਰ ਦੀਆਂ ਸੱਜੇ ਹੱਥ ਦੀਆਂ ਉਂਗਲਾਂ ਅੱਗ ਨਾਲ਼ ਛੂਹ ਗਈਆਂ। ਉਸ ਨੇ ਇਕਦਮ ਪੋਟਿਆਂ ਨੂੰ ਆਪਣੇ ਦੇ ਵਿਚ ਪਾ ਲਿਆ। ਕੁਝ ਰਾਹਤ ਮਿਲੀ ਤੇ ਉਸ ਨੂੰ ਉਹ ਘਟਨਾ ਯਾਦ ਆ ਤਾਂ ਜਦੋਂ ਜੀਤੀ ਨੇ ਉਸਨੂੰ ਹਵੇਲੀ ਦੀ ਕੰਧ ਉੱਤੋਂ ਕੰਗਣੀ ਵਾਲਾ ਗਲਾਸ ਫੜਾ ਕੇ ਉਹ ਸੀ, “ਲੈ ਆਹ ਠੰਢੀ-ਠੰਢੀ ਲੱਸੀ ਪੀ ਲੈ।” ਗਲਾਸ ਵਿਚ ਗਰਮ-ਗਰਮ ਚਾਹ ਹੱਥ ਲੱਗਦਿਆਂ ਹੀ ਉਸ ਨੇ ਜਲੇ ਪੇਟੇ ਇਕਦਮ ਆਪਣੇ ਮੂੰਹ ‘ਚ ਪਾਏ ਤਾਂ ਜੀਬੀ ਖਿੜ-ਖਿੜਾ ਕੇ ਹੱਸ ਪਈ। ਜੀਤੀ ਨੂੰ ਹੱਸਦੀ ਵੇਖ ਉਸਨੂੰ ਆਪਣਾ ਦਰਦ ਭੁੱਤੇ ਗਿਆ ਸੀ।ਇਹ ਸੋਚਦਿਆਂ ਕੇਸਰ ਨੂੰ ਅੱਜ ਵੀ ਆਪਣੇ ਜਲੇ ਪੇਟਿਆਂ ਦੀ ਚੀਸ ਭੁੱਤ ਗਈ… ਧੂਣੀ ਲਟਾ-ਲਟ ਬਲ਼ ਰਹੀ ਸੀ ਵਗਦੀ ਹਵਾ ਨੇ ਅੱਗ ਨੂੰ ਪੁੱਛਿਆ.. ਕਿਹੜੇ ਫ਼ੱਕਰਾਂ ਨੇ ਧੂਣੀ ਹੈ ਆਣ ਬਾਲੀ, ਸੋਚਾਂ ਉਡਦੀਆਂ ਵਾਂਗ ਚੰਗਿਆੜਿਆਂ ਦੇ।ਦਿਨ-ਅਠਾਰ੍ਹਵਾਂਤਾਕਤਵਰ, ਨਾ ਕਲਮ ਹੈ ਤੇ ਨਾ ਹੀ ਤਲਵਾਰ ਤਾਕਤਵਰ ਹੈ ਉਹ ਹੱਥ ਜੋ ਇਹ ਜਾਣਦਾ ਹੈ ਕਿ ਕਦੋਂ, ਕੀ ਚਲਾਉਣਾ ਹੈ।ਸਵੇਰ ਤੋਂ ਤੁਰਿਆਂ ਨੂੰ ਅੱਧਾ ਦਿਨ ਗੁਜ਼ਰ ਚੁੱਕਿਆ ਸੀ, ਪਰ ਅਜੇ ਤੱਕ ਕੋਈ ਪਿੰਡ ਜਾਂ ਅਬਾਦੀ ਨਹੀਂ ਸੀ ਦਿਸੀ ਕੇਸਰ ਸੋਚ ਰਿਹਾ ਸੀ ਕਿ ਜਿਉਂ-ਜਿਉਂ ਬੀਕਾਨੇਰ ਵੱਲ ਵਧ ਰਹੇ ਹਾਂ ਪਿੰਡ ਦੂਰ-ਦੂਰ ਤੇ ਛੋਟੇ-ਛੋਟੇ ਹੁੰਦੇ ਜਾ ਰਹੇ ਹਨ…।ਦੁਪਹਿਰ ਤੋਂ ਹੀ ਇੱਕ ਅੱਧਖੜ ਉਮਰ ਦਾ ਆਦਮੀ ਆਪਣੇ ਕੁੱਤੇ ਨਾਲ਼, ਫ਼ਕੀਰ ਤੇ ਕੇਸਰ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਵਲਾਂ ਵਾਲੀ ਪੱਗ ਤੇ ਵੱਡੀਆਂ ਮੁੱਛਾਂ ਤੋਂ ਉਹ ਇਸ ਇਲਾਕੇ ਦਾ ਵਸਨੀਕ ਲੱਗ ਰਿਹਾ ਸੀ। ਤੁਰਦਿਆਂ-ਤੁਰਦਿਆਂ ਉਸ ਨੇ ਇਲਾਕੇ ਬਾਰੇ ਕਾਫ਼ੀ ਜਾਣਕਾਰੀ ਸਾਂਝੀ ਕੀਤੀ। ਉਸਦਾ ਕੁੱਤਾ ਕਦੇ ਉਨ੍ਹਾਂ ਤੋਂ ਅੱਗੇ, ਕਦੇ ਪਿੱਛੇ ਅਤੇ ਕਦੇ ਨਾਲ਼-ਨਾਲ਼ ਤੁਰਨ ਲੱਗਦਾ। ਕੇਸਰ ਦਾ ਧਿਆਨ ਜ਼ਿਆਦਾ ਕੁੱਤੇ ਵੱਲ ਹੀ ਸੀ।ਫਕੀਰ ਨੇ ਆਪਣੇ ਡੰਡੇ ਨਾਲ਼ ਰਸਤੇ ‘ਚੋਂ ਇੱਕ ਪੱਥਰ ਹਟਾਇਆ ਤੇ ਸਾਹਮਣੇ ਦਿਸਦੀ ਇੱਕ ਝਿੜੀ ਵੱਲ ਇਸ਼ਾਰਾ ਕਰਦਿਆਂ ਕੇਸਰ ਨੂੰ ਕਿਹਾ, “ਇਹ ਜਗ੍ਹਾ ਬੜੀ ਰਮਣੀਕ ਲੱਗ ਰਹੀ ਹੈ, ਅੱਜ ਇੱਥੇ ਹੀ ਵਿਸ਼ਰਾਮ ਕਰਾਂਗੇ।”ਕੁੱਤੇ ਵਾਲ਼ਾ ਰਾਹੀ ਇੱਕਦਮ ਬੋਲਿਆ, “ਤੁਸੀਂ ਇਹ ਕੀ ਕਹਿ ਰਹੇ ਹੋ? ਇੱਥੋਂ ਤਾਂ ਲੋਕ ਦਿਨ ਵੇਲ਼ੇ ਵੀ ਡਰ-ਡਰ ਕੇ ਲੰਘਦੇ ਹਨ ਤੇ ਤੁਸੀਂ ਇੱਥੇ ਰਾਤ ਠਹਿਰਨ ਦੀ ਗੱਲ ਕਰ ਰਹੇ ਹੋ? ਕਹਿੰਦੇ ਨੇ ਇਸ ਝਿੜੀ ਵਿਚ ਭੂਤ ਪ੍ਰੇਤਾਂ ਦਾ ਵਾਸਾ ਹੈ। ਝਿੜੀ ਦੇ ਨਾਲ ਵਾਲ਼ੇ ਖੇਤਾਂ ‘ਚ ਤਾਂ ਇੱਥੋਂ ਦੇ ਲੋਕ ਫ਼ਸਲ ਵੀ ਨਹੀਂ ਬੀਜਦੇ।” ਉਸ ਨੇ ਝਿੜੀ ਵੱਲ ਵੇਖਦਿਆਂ ਕਿਹਾ।ਫ਼ਕੀਰ ਨੇ ਮੁਸਕਰਾਉਂਦਿਆਂ ਕਿਹਾ, “ਫਿਰ ਤਾਂ ਰਾਤ ਇੱਥੇ ਬਹੁਤ ਵਧੀਆ ਲੰਘੇਗੀ।” ਇਹ ਸੁਣ ਕੇ ਰਾਹੀ ਨੇ ਫ਼ਕੀਰ ਵੱਲ ਇੰਝ ਵੇਖਿਆ ਜਿਵੇਂ ਯਕੀਨ ਨਾ ਆਇਆ ਹੋਵੇ ਤੇ ਕਾਹਲ਼ੀ ਨਾਲ਼ ਅੱਗੇ ਲੰਘ ਗਿਆ।ਫ਼ਕੀਰ ਤੇ ਕੇਸਰ ਝਿੜੀ ਦੇ ਕੋਲ ਪਹੁੰਚ ਗਏ। ਫ਼ਕੀਰ ਨੇ ਇੱਕ ਵਧੀਆ ਉੱਚੀ ਤੇ ਪੱਧਰੀ ਥਾਂ ਲੱਭ ਕੇ ਸਾਮਾਨ ਰੱਖ ਦਿੱਤਾ। ਥੋੜ੍ਹੀ ਦੇਰ ਬੈਠਣ ਤੋਂ ਬਾਅਦਦੋਵਾਂ ਨੇ ਨੇੜਿਓਂ ਕੁਝ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਅੰਤਮ ਲਈ। ਹਨੇਰਾ ਹੋ ਰਿਹਾ ਸੀ ਤੇ ਗਹਿਰ ਵੀ ਉਤਰ ਆਈ ਸੀ।ਕੇਸਰ ਨੇ ਹੌਸਲਾ ਕਰ ਕੇ ਫ਼ਕੀਰ ਨੇ ਪੁੱਛਿਆ, “ਮੈਨੂੰ ਤਾਂ ਉਸ ਬੰਦ ਦੇ ਭੂਤਾਂ ਵਾਲੀਆਂ ਗੱਲਾਂ ਸੁਣ ਕੇ ਡਰ ਲੱਗ ਰਿਹਾ। ਆਪਾਂ ਅੱਜ ਰਾਤ ਇੱਥੇ ਸੀਦਿੱਤਾ, “ਗੱਭਰੂਆ ਜੇ ਅੱਜ ਆਪਾਂ ਇੱਥੋਂ ਅੱਗੇ ਲੰਘ ਜਾਂਦੇ ਤਾਂ ਝਿੜੀ ਦਾ ਸਮਾਂ ਫ਼ਕੀਰ ਨੇ ਅੱਗ ਵਿਚ ਲੱਕੜਾਂ ਠੀਕ ਕਰਦਿਆਂ, ਕੇਸਰ ਵੱਲ ਵੇਖ ਕੇ ਨਾ ਸਾਡੇ ਦਿਲਾਂ ਵਿਚ ਹਮੇਸ਼ਾ ਬਣਿਆ ਰਹਿਣਾ ਸੀ। ਡਰ ਬੰਦੇ ਨੂੰ ਕਮਜ਼ੋਰ ਕਰ ਦਿਸ ਹੈ। ਡਰਿਆ ਬੰਦਾ ਸਹੀ ਫੈਸਲੇ ਨਹੀਂ ਲੈ ਸਕਦਾ। ਡਰ ਦਾ ਸਾਹਮਣਾ ਕਰਨ ਵਿੱਚ ਹੀ ਕਾਮਯਾਬੀ ਦੇ ਰਾਹ ਨਿਕਲ੍ਹਦੇ ਹਨ।””ਪੁਰਾਣੀ ਲੋਕ ਕਥਾ ਹੈ ਕਿ ਇੱਕ ਵਾਰ ਡਰ ਤੇ ਪਲੇਗ ਦੇਵੇਂ ਸ਼ਹਿਰ ਤੇਜ਼-ਤੇਜ਼ ਤਰੇ ਜਾ ਰਹੇ ਸਨ। ਕਿਸੇ ਨੇ ਕਾਹਲੀ ਦਾ ਕਾਰਨ ਪੁੱਛਿਆ ਤਾਂ ਪਲੇਰ। ਕਿਹਾ, “ਅਸੀਂ ਅੱਜ ਸ਼ਹਿਰ ਦਾ ਸੌ ਦੇ ਕਰੀਬ ਬੰਦਾ ਮਾਰਨਾ ਹੈ. ਇਸੇ ਕਰਕੇ ਰੱਤ ਕਾਹਲੀ ‘ਚ ਹਾਂ।”“ਸੌ?” ਪੁੱਛਣ ਵਾਲੇ ਨੇ ਹੈਰਾਨੀ ਨਾਲ਼ ਪਲੇਗ ਨੂੰ ਪੁੱਛਿਆ, “ਤੂੰ ਇਕੱਲੀ ਇੱ ਬੰਦੇ ਕਿਵੇਂ ਮਾਰੇਂਗੀ?”“ਮੈਂ ਤਾਂ ਬਸ ਪੰਜ-ਸੱਤ ਹੀ ਮਾਰਨੇ ਨੇ”, ਪਲੇਗ ਨੇ ਕਿਹਾ, “ਬਾਕੀ ਕੰਮ ਤੋਂ ਡਰ ਨੇ ਆਪ ਹੀ ਕਰ ਦੇਣਾ ਹੈ।”ਕੇਸਰ ਤੇ ਫ਼ਕੀਰ ਦੋਵੇਂ ਹੱਸ ਪਏ। ਫ਼ਕੀਰ ਨੇ ਗੱਲ ਅੱਗੇ ਤੋਰੀ, “ਜ਼ਿੰਦਰ ਆਪਣੇ ਢੰਗ ਨਾਲ਼ ਜਿਊਣ ਲਈ ਡਰ ਦੇ ਸਿੰਗਾਂ ਨੂੰ ਹੱਥ ਪਾਉਣਾ ਹੀ ਪੈਂਦਾ ਹੈ। ਡਰਿਆ ਮਨ ਤਾਂ ਸਰੀਰ ਨੂੰ ਅੱਧੀ ਲਾਸ਼ ਬਣਾ ਦਿੰਦਾ ਹੈ।””ਇੱਕ ਵਾਰ ਇੱਕ ਰਾਜੇ ਦੇ ਸਾਹਮਣੇ ਇੱਕ ਚੋਰ ਨੂੰ ਪੇਸ਼ ਕੀਤਾ ਜਾਂਦਾ ਹੈ। ਰਾਜਾ ਉਸ ਚੋਰ ਨੂੰ ਮੌਤ ਦੀ ਸਜ਼ਾ ਸੁਣਾ ਕੇ ਕਹਿੰਦਾ ਹੈ ਕਿ ਤੇਰੇ ਸਾਹਮਣੇ ਇੱਕ ਪਾਸੇ ਫਾਂਸੀ ਦਾ ਫੰਧਾ ਲਮਕ ਰਿਹਾ ਹੈ ਤੇ ਦੂਜੇ ਪਾਸੇ ਇੱਕ ਵੱਡਾ ਦਰਵਾਜ਼ਾ ਹੈ ? ਬਾਹਰ ਜੰਗਲ਼ ਵੱਲ ਖੁੱਲ੍ਹਦਾ ਹੈ। ਮਰਜ਼ੀ ਤੇਰੀ ਹੈ, ਤੂੰ ਜਿੱਧਰ ਮਰਜ਼ੀ ਚਲਾ ਜਾ।’ ਚੋਰ ਕੁਝ ਸੋਚਣ ਤੋਂ ਬਾਅਦ ਫ਼ਾਂਸੀ ਦੇ ਫੰਧੇ ਵੱਲ ਨੂੰ ਤੁਰ ਪਿਆ। ਰਾਜੇ ਨੇ ਚੋਰ ਪੁੱਛਿਆ ਕਿ ਤੂੰ ਦਰਵਾਜ਼ਾ ਖੋਲ੍ਹ ਕੇ ਬਾਹਰ ਕਿਉਂ ਨਹੀਂ ਗਿਆ? ਤਾਂ ਚੋਰ ਨੇ ਕਿਹਾ “ਪਤਾ ਨਹੀਂ ਬਾਹਰ ਜੰਗਲ਼ ਵਿਚ ਕਿਹੋ ਜਿਹੀ ਮੌਤ ਹੋਵੇਗੀ, ਫਾਂਸੀ ਨਾਲ ਘੱਟੇ-ਖੱਟੇ ਮੌਤ ਛੇਤੀ ਤਾਂ ਆ ਜਾਵੇਗੀ।”ਰਾਜੇ ਨੇ ਉਸ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਵੇਖਿਆ ਤੇ ਕਿਹਾ, ਦਰਵਾਜ਼ੇ ਦੇ ਬਾਹਰ ਇੱਕ ਬਾਗ਼ ਹੈ ਪਰ ਹਰ ਕੋਈ ਇਹ ਫ਼ਾਂਸੀ ਦਾ ਫੰਧਾ ਹੀ ਚੁਣਦਾ ਹੈ। ਸ਼ਾਇਦ ਦਰਵਾਜ਼ੇ ਦੇ ਬਾਹਰ ਦੀ ਅਣਜਾਣ ਸਥਿਤੀ ਬਾਰੇ ਸੋਚ ਕੇ ਹਰ ਕੋਈ ਡਰ ਜਾਂਦਾ ਹੈ। ਜੇ ਤੈਨੂੰ ਇਹ ਡਰ ਨਾ ਹੁੰਦਾ ਤਾਂ ਅੱਜ ਤੂੰ ਬਚ ਜਾਣਾ ਸੀ।” ਫਕੀਰ ਨੇ ਕਹਾਣੀ ਖ਼ਤਮ ਕਰ ਕੇ ਲੰਮੇ ਪਏ ਕੇਸਰ ਵੱਲ ਵੇਖਦਿਆਂ ਕਿਹਾ. “ਤੂੰ ਸੋ ਜਾ ਜੁਆਨਾ, ਫ਼ਿਕਰ ਨਾ ਕਰੀਂ। ਮੈਂ ਜਾਗਦਾ ਰਹਾਂਗਾ।”ਅੱਗ ਮੱਧਮ, ਹਵਾ ਤੇਜ਼ ਅਤੇ ਸ਼ਾਮ ਸੰਘਣੀ ਹੋ ਰਹੀ ਸੀ। ਕੇਸਰ ਦਾ ਧਿਆਨ ਦਰਖ਼ਤ `ਤੇ ਬਣੇ ਬਿਜੜੇ ਦੇ ਆਲ੍ਹਣੇ ਵੱਲ ਗਿਆ ਜਿਸ ਨੂੰ ਬਿਜੜਾ ਆਪਣੀ ਚੁੰਝ ਨਾਲ ਲਗਾਤਾਰ ਹੋਰ ਸੰਵਾਰ ਰਿਹਾ ਸੀ। ਚਿੜੀਆਂ ਚਹਿਕ ਰਹੀਆਂ ਸਨ। ਚੱਕੀ ਰਾਹੇ ਦੀ ਟੁਕ-ਟੁਕ ਥੋੜ੍ਹੀ ਦੇਰ ਰੁਕ ਕੇ ਫਿਰ ਸ਼ੁਰੂ ਹੋ ਜਾਂਦੀ। ਉੱਲੂ ਸਾਰਿਆਂ ਨੂੰ ਚੁੱਪ-ਚਾਪ ਵੇਖ ਰਿਹਾ ਸੀ। ਕੋਇਲ ਦੀ ਕੂਹ-ਕੂਹ ਨੇ ਮਾਹੌਲ ਨੂੰ ਸੰਗੀਤਮਈ ਬਣਾਇਆ ਹੋਇਆ ਸੀ।ਕੇਸਰ ਨੂੰ ਹੁਣ ਡਰ ਨਹੀਂ ਲੱਗ ਰਿਹਾ।
ਦਿਨ-ਉੱਨੀਵਾਂ
ਚੰਗੀ ਕਿਤਾਬ ਤੇ ਚੰਗਾ ਅਧਿਆਪਕ ਓਹੀ ਹੈ, ਜੋ ਸਿਖਾਉਣ ਦੀ ਬਜਾਏ ਸਾਨੂੰ ਸੋਚਣ ਦੀ ਆਦਤ ਪਾਉਂਦਾ ਹੈ…(ਜਾਣਕਾਰੀ ਨੂੰ ਸਿਆਣਪ ਸਮਝਣ ਵਾਲਿਆਂ ਦਾ ਹਨ ਹੀ ਉਨ੍ਹਾਂ ਦੇ ਪੈਰਾਂ ਦੀਆਂ ਜ਼ੰਜੀਰਾਂ ਬਣ ਜਾਂਦਾ ਹੈ।
ਕੇਸਰ ਦੀ ਅੱਖ ਖੁੱਲ ਗਈ ਸੀ ਪਰ ਉਹ ਅਜੇ ਵੀ ਲੰਮਾ ਪਿਆ ਹੋਇਆ ਸੀ। ਫ਼ਕੀਰ ਇੱਕ ਪੁਰਾਣੀ ਪੋਥੀ-ਨੁਮਾ ਕਿਤਾਬ ਨੂੰ ਬੰਦ ਕਰ ਕੇ ਆਪਣੀ ਪੇਟਰੀ ਵਿਚ ਪਾ ਰਿਹਾ ਸੀ।”ਸਾਈਂ ਜੀ, ਇਹ ਕਿਹੜੀ ਕਿਤਾਬ ਹੈ?””ਸ਼ਾਹ ਮੁਹੰਮਦ ਦਾ ਜੰਗਨਾਮਾ” ਫ਼ਕੀਰ ਨੇ ਆਪਣਾ ਸਾਮਾਨ ਸਮੇਟਦਰ ਜਵਾਬ ਦਿੱਤਾ। “ਪੁੱਤਰ, ਤੂੰ ਕਿਸ ਜਮਾਤ ਤੱਕ ਪੜ੍ਹਿਆ ਹੈ?””ਅੱਠਵੀਂ ਤੱਕ,” ਕੇਸਰ ਨੇ ਕਿਹਾ, “ਪਿੰਡ ਦਾ ਸਕੂਲ ਅੱਠਵੀਂ ਤੱਕ ਹੀ ਹੈ।”ਫ਼ਕੀਰ ਨੂੰ ਤਿਆਰ ਹੋਇਆ ਵੇਖ ਕੇਸਰ ਛੇਤੀ-ਛੇਤੀ ਉੱਠਿਆ। ਉਸ ਨੂੰ ਅੱਖਾਂ ‘ਤੇ ਪਾਣੀ ਦੇ ਛਿੱਟੇ ਮਾਰ ਕੇ ਸਿਰ ‘ਤੇ ਪਰਨਾ ਦੁਬਾਰਾ ਬੰਨ੍ਹਿਆ ਤੇ ਸਾਮਤ ਇਕੱਠਾ ਕਰ ਕੇ ਫ਼ਕੀਰ ਦੇ ਪਿੱਛੇ-ਪਿੱਛੇ ਤੁਰ ਪਿਆ।ਅੱਜ ਦਾ ਸਫ਼ਰ ਸਵੇਰੇ ਸਾਝਰੇ ਹੀ ਸ਼ੁਰੂ ਹੋ ਗਿਆ ਸੀ। ਰਸਤੇ ਵਿਚ ਮਿੱਟੀ ਦੀ ਨੀਵੀਂ ਜਿਹੀ ਕੰਧ ਨਾਲ਼ ਵਗਲਿਆ ਇੱਕ ਸਕੂਲ ਦਿਸਿਆ ਜਿਸ ਦੇ ਵਿਹੜੇ ਵਿਚ ਤਿੰਨ ਚਾਰ ਡੇਕਾਂ ਦੇ ਦਰਖ਼ਤ ਸਨ। ਕੇਸਰ ਨੇ ਕੰਧ ਉੱਪਰੋਂ ਅੰਦਰ ਧਿਅਤ ਮਾਰਿਆ। ਸਕੂਲ ਖ਼ਾਲੀ ਸੀ…ਅੱਜ ਐਤਵਾਰ ਹੋਣਾ, ਕੇਸਰ ਨੇ ਸੋਚਿਆ।”ਸਾਈਂ ਜੀ, ਤੁਸੀਂ ਵੀ ਕਦੇ ਸਕੂਲ ਗਏ ਓ?” ਕੇਸਰ ਨੇ ਪੁੱਛਿਆ।”ਸਾਡੇ ਨੇੜੇ-ਤੇੜੇ ਪਿੰਡਾਂ ‘ਚ ਕੋਈ ਸਕੂਲ ਨਹੀਂ ਸੀ। ਮੈਂ ਪਿੰਡ ਦੀ ਧਰਮਸ਼ਰ ‘ਚ ਗ੍ਰੰਥੀ ਕੋਲੋਂ ਗੁਰਮੁਖੀ ਤੇ ਉਰਦੂ ਦੀ ਤਾਲੀਮ ਲਈ ਸੀ। ਮੈਨੂੰ ਲਿਖਣਾ ਅਜੇ ਵੀ ਨਹੀਂ ਆਉਂਦਾ ਪਰ ਪੜ੍ਹ ਜ਼ਰੂਰ ਲੈਂਦਾ ਹਾਂ।””ਸਾਈਂ ਜੀ, ਤੁਸੀਂ ਅਕਸਰ ਪੜ੍ਹਦੇ ਰਹਿੰਦੇ ਹੋ। ਤੁਸੀਂ ਤਾਂ ਸਭ ਜਾਣੀ-ਜਾਣਹੈ, ਫਿਰ ਵੀ ਪੜ੍ਹਨ ਦੀ ਕੀ ਲੋੜ ਹੈ?” ਕੇਸਰ ਨੂੰ ਲੱਗਦਾ ਸੀ ਕਿ ਸਕੂਲ ਦੇ ਇਮਤਿਹਾਨ ਪਾਸ ਕਰਨ ਲਈ ਹੀ ਹੁੰਦੀਆਂ ਹਨ।ਫ਼ਕੀਰ ਨੇ ਸਮਝਾਇਆ, “ਸਾਡੇ ਗੁਰੂਆਂ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਸਾਨੂੰ ਕਿਤਾਬਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਜਿਸ ਦੀਆਂ ਦੋਸਤ ਕਿਤਾਬਾਂ ਨੇ ਉਹ ਕਦੇ ਇਕੱਲਾ ਨਹੀਂ ਹੋ ਸਕਦਾ। ਬਸ ਜਾਣਕਾਰੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਸਿੱਖਣ ਦਾ ਮਕਸਦ ਆਪਣੇ ਆਪ ਨੂੰ ਸੁਧਾਰਨਾ ਤੇ ਦੂਜਿਆਂ ਦੀ ਮਦਦ ਕਰਨਾ ਹੋਣਾ ਚਾਹੀਦਾ ਹੈ।”“ਜਦੋਂ ਸਮਾਂ ਮਿਲਿਆ, ਸਿੱਖ ਇਤਿਹਾਸ ਜ਼ਰੂਰ ਪੜ੍ਹੀ। ਇਹ ਸਾਡੇ ਖੂਨ ‘ਚ ਰਚਿਆ ਇਤਿਹਾਸ ਹੀ ਹੈ ਕਿ ਇੱਕ ਆਮ ਸਿੱਖ, ਜ਼ੁਲਮ ਦੇ ਖ਼ਿਲਾਫ਼ ਜੁਝਾਰੂ ਬਣ ਕੇ ਖੜ੍ਹ ਜਾਂਦੈ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ – ਸਮਾਂ ਭਾਵੇਂ ਉਹ ਮੁਗ਼ਲਾਂ ਦਾ ਸੀ ਜਾਂ ਅਬਦਾਲੀ ਵਰਗਿਆਂ ਦਾ, ਅੰਗਰੇਜ਼ਾਂ ਦਾ ਤੇ ਚਾਹੇ ਹੁਣ ਦਾ,” ਫ਼ਕੀਰ ਨੇ ਕੇਸਰ ਨੂੰ ਸਮਝਾਉਣ ਵਾਂਗ ਦੱਸਿਆ, “ਇਤਿਹਾਸ ਤਾਂ ਕੌਮ ਦੀ ਜੜ੍ਹ ਹੁੰਦੇ ਨੇ, ਜੋ ਇਤਿਹਾਸ ਪੜ੍ਹਦੇ ਨਹੀਂ ਉਹ ਇਤਿਹਾਸ ਸਿਰਜ ਵੀ ਨਹੀਂ ਸਕਦੇ।”ਬੇਬੇ ਦੀਆਂ ਸੁਣਾਈਆਂ ਸਿੱਖ ਇਤਿਹਾਸ ਦੀਆਂ ਸਾਖੀਆਂ ਯਾਦ ਕਰਦਿਆਂ, ਕੇਸਰ ਨੂੰ ਯਾਦ ਆਇਆ ਕਿ ਮੱਸਾ ਰੰਘੜ ਦਾ ਸਿਰ ਲੈ ਕੇ ਦੋ ਸਿੰਘ ਸੂਰਮੇ ਬੀਕਾਨੇਰ ਨੂੰ ਮੁੜੇ ਸਨ ਤਾਂ ਸ਼ਾਇਦ ਉਹ ਵੀ ਇਨ੍ਹਾਂ ਰਾਹਾਂ ਤੋਂ ਹੀ ਲੰਘੇ ਹੋਣ ਜਿੱਥੋਂ ਹੁਣ ਉਹ ਤੇ ਫ਼ਕੀਰ ਤੁਰੇ ਜਾ ਰਹੇ ਸਨ।ਇਹ ਖ਼ਿਆਲ ਆਉਂਦਿਆਂ ਹੀ ਘੋੜਿਆਂ ਦੀ ਪੈੜ ਕੇਸਰ ਦੇ ਕੰਨਾਂ ਵਿਚ ‘ਅਨਹਦ ਨਾਦ’ ਵਾਂਗ ਗੂੰਜਣ ਲੱਗੀ। ਟਿੱਬਿਆਂ ਦੀ ਕੱਕੀ ਰੇਤ ਜਿਵੇਂ ‘ਅਕਾਲ ਉਸਤਤਿ’ ਗਾਉਣ ਲੱਗ ਪਈ ਹੋਵੇ। ਨਗਾਰਿਆਂ ਦੀ ਦਗੜ-ਦਗੜ ਨਾਲ਼ ਜਿਵੇਂ ਹੁਕਮਰਾਨ ਥਰ-ਥਰ ਕੰਬਣ ਲੱਗ ਪਏ ਹੋਣ ਤੇ ਜੈਕਾਰਿਆਂ ਨੇ ਮਜ਼ਲੂਮਾਂ ਦੇ ਖੂਨ ਦੀ ਹਰਕਤ ਤੇਜ਼ ਕਰ ਦਿੱਤੀ ਹੋਵੇ।ਸੂਰਜ ਪੂਰੀ ਤਰ੍ਹਾਂ ਛਿਪ ਚੁੱਕਿਆ ਸੀ। ਪੰਛੀਆਂ ਦੀਆਂ ਡਾਰਾਂ ਤੇ ਕਾਮੇ ਘਰਾਂ ਨੂੰ ਪਰਤ ਰਹੇ ਸਨ। ਦੂਰ ਮਿੱਟੀ ਦੇ ਘਰ ਦਿਸਣ ਲੱਗੇ। ਨੇੜੇ ਜਾ ਕੇ ਕੇਸਰ ਨੂੰ ਇੱਕ ਨਿਸ਼ਾਨ ਸਾਹਿਬ ਦਿਸਿਆ। ਉਸ ਨੇ ਫ਼ਕੀਰ ਦਾ ਧਿਆਨ ਨਿਸ਼ਾਨ ਸਾਹਿਬ ਵੱਲ ਦੁਆਇਆ ਤਾਂ ਫ਼ਕੀਰ ਨੇ ਕਿਹਾ, “ਅੱਜ ਰਾਤ ਆਪਾਂ ਇੱਥੇ ਗੁਰੂਘਰ ਹੀ ਰੁਕ ਜਾਂਦੇ ਹਾਂ।”ਦਰਵਾਜ਼ਾ ਖੁੱਲ੍ਹਾ ਹੀ ਸੀ। ਅੰਦਰ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ। ਦੋਵਾਂ ਨੇ ਮੱਥਾ ਟੇਕ ਕੇ ਪਾਠ ਸੁਣਿਆ। ਅਰਦਾਸ ਤੋਂ ਬਾਅਦ ਭਾਈ ਸਾਹਿਬ ਨੇ ਫ਼ਤਹਿ ਬੁਲਾਈ ਤੇ ਰਾਤ ਗੁਜ਼ਾਰਨ ਲਈ ਇੱਕ ਕਮਰਾ ਖੋਲ੍ਹ ਕੇ ਦਿੱਤਾ। ਉਹ ਆਪ ਲੰਗਰ ਦਾ ਇੰਤਜ਼ਾਮ ਕਰਨ ਚਲਾ ਗਿਆ। ਰੋਟੀ ਪਿੰਡ ਤੋਂ ਬਣ ਕੇ ਹੀਗੁਰਦੁਆਰਾ ਸਾਹਿਬ ਆਉਂਦੀ ਸੀ।ਲੰਗਰ ਛਕਣ ਤੋਂ ਪਹਿਲਾਂ ਭਾਈ ਜੀ ਨੇ ਅਰਦਾਸ ਕੀਤੀ… ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ਤਿਸ ਠਾਕਰੁ ਕਉ ਰਖੁ ਮਨ ਮਾਹਿ। ਲੰਗਰ ਛਕ ਕੇ ਉਹ ਕਮਰੇ ‘ਚ ਵਾਪਸ ਆ ਗਏ। ਭਾਈ ਜੀ ਕਮਰੇ ਵਿਚ ਇੱਕ ਦੀਵਾ ਜਗਾ ਗਏ ਸਨ। ਦੋਵਾਂ ਨੇ ਦੀਵੇ ਦੇ ਚਾਨਣ ਵਿਚ ਆਪਣਾ ਸਾਮਾਨ ਟਿਕਾ ਕੇ ਸੋਣ ਦੀ ਤਿਆਰੀ ਕਰ ਲਈ।ਤੜਕੇ ਪਾਠ ਕਰਦੇ ਭਾਈ ਜੀ ਦੀ ਮਧੁਰ ਅਵਾਜ਼ ਨਾਲ ਕੇਸਰ ਦੀ ਅੱਖ ਖੁੱਲੀ। ਭਾਈ ਸਾਹਿਬ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਰਦਨਾਕ ਵਾਰਤਾ ਆਪਣੀ ਕਰਣਾਮਈ ਅਵਾਜ਼ ਵਿਚ ਸੁਣਾ ਰਹੇ ਸਨ। ਕੇਸਰ ਨੇ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ-ਮਾਂ ਗੁਜਰੀ ਦੀਆਂ ਸਾਖੀਆਂ, ਸਿਆਲਾਂ ਵਿਚ ਰਜਾਈ ‘ਚ ਬੈਠ ਕੇ ਬੇਬੇ ਭਾਈ ਸਾਹਿਬ ਦੀ ਰਹਾਨੀ ਅਵਾਜ਼ ਨੇ ਕੇਸਰ ਨੂੰ ਦੂਰ ਕਿਸੇ ਅਤੀਤ ਦੇ ਝਰੱਖੇ ਕੋਲੋਂ ਕਈ ਵਾਰ ਸੁਣੀਆਂ ਸਨ।’ਚ ਪਹੁੰਚਾ ਦਿੱਤਾ ਸੀ…ਇਕ ਇੱਟ ਸਰਹੰਦ ਦੀ ਬੋਲਦੀ ਹਾਂ, ਮੈਂ ਦਿਲ ਭਰਿਆ ਅੱਜ ਫੋਲਦੀ ਹਾਂ। ਯੁਗਾਂ-ਯੁਗਾਂ ਤੋਂ ਵੇਖੇ ਮੈਂ ਲੋਕ ਰੋਂਦੇ, ਇਤਿਹਾਸ ਦੇ ਸਫ਼ਿਆਂ ਨੂੰ ਖੋਲ੍ਹਦੀ ਹਾਂ। ਠੰਢਾ ਬੁਰਜ ਤੇ ਵਗਦੀ ਹੈ ਪੌਣ ਠੰਢੀ, ਨਾ ਮੁੱਕਦੀ ਪੋਹ ਦੀ ਰਾਤ ਕਾਲ਼ੀ, ਜੋ ਨੇ ਦਾਦੀ ਦੀ ਗੋਦ ‘ਚ ਸੌਂ ਗਈਆਂ, ਰੂਹਾਂ ਨਿੱਕੀਆਂ ਨੂੰ ਮੈਂ ਟੋਲਦੀ ਹਾਂ।
ਦਿਨ-ਵੀਹਵਾਂ
ਹੰਕਾਰ ਨਾਲ ਬੋਲਿਆ ਸੱਚ, ਕਈ ਵਾਰ ਝੂਠ ਤੋਂ ਵੀ ਵੱਧ ਖ਼ਤਰਨਾਕ ਹੈ…(ਹੰਕਾਰ ਦੇ ਪਰਛਾਵੇਂ ਜਦੋਂ ਕੱਦ ਨਾਲੋਂ ਲੰਮੇ ਹੋ ਜਾਣ ਤਾਂ ਸਮਝ ਲਵੋ ਕਿ ਕਾਮਯਾਥੀ ਦਾ ਸੂਰਜ ਅਸਤ ਹੋਣ ਵਾਲਾ ਹੈ)
ਅੱਜ ਰਾਹ ‘ਚ ਬੜੀ ਰੌਣਕ ਸੀ। ਕੋਈ ਮੇਲਾ ਸੀ ਨੇੜੇ। ਰੰਗ-ਬਰੰਗੇ ਲਹਿੰਗੇ ਪਾਈ ਮੁਟਿਆਰਾਂ ਤੇ ਚਾਦਰਿਆਂ ਵਾਲੇ ਗੱਭਰੂ, ਵੱਡੇ ਪਹੀਆਂ ਵਾਲੇ ਫੁਲਕਾਰੀਆਂ ਨਾਲ ਸਜਾਏ ਗੱਡਿਆਂ ‘ਤੇ ਮੇਲੇ ਨੂੰ ਜਾ ਰਹੇ ਸਨ। ਕਿਤੇ-ਕਿਤੇ ਪਰਾਂਦੀਆਂ ਨਾਲ਼ ਸ਼ਿੰਗਾਰੇ ਬੋਤੇ ਤੇ ਘੋੜੀਆਂ ਵੀ ਦਿਸ ਰਹੀਆਂ ਸਨ। ਕਿਸੇ-ਕਿਸੇ ਗੱਭਰੂ ਦੇ ਮੋਢੇ ‘ਤੇ ਸਰ੍ਹੋਂ ਦੇ ਤੇਲ ਨਾਲ਼ ਲਿਸ਼ਕਾਈ ਦੁਨਾਲੀ ਵੀ ਲਟਕ ਰਹੀ ਸੀ। ਸ਼ੀਸ਼ਿਆਂ ਜੜੇ ਘੱਗਰੇ ਵਾਲੀ ਇੱਕ ਕੁੜੀ ਕੇਸਰ ਨੂੰ ਬਹੁਤ ਸੋਹਣੀ ਲੱਗੀ ਜਿਸ ਨੇ ਚਾਂਦੀ ਦਾ ਮੋਟਾ ਕੜਾ ਪਾਇਆ ਹੋਇਆ ਸੀ ਤੇ ਠੋਡੀ ‘ਤੇ ਚੰਨ-ਤਾਰਾ ਖੁਣਵਾਇਆ ਹੋਇਆ ਸੀ। ਉਸ ਦਾ ਮੜੰਗਾ ਵੇਖ ਕੇ ਕੇਸਰ ਨੂੰ ਜੀਤੀ ਯਾਦ ਆ ਗਈ।ਅੱਖਾਂ ‘ਚ ਸੁਰਮਾ ਤੇ ਗਲ਼ ‘ਚ ਤਵੀਤ ਪਾਈ ਇੱਕ ਚੰਗੀ ਡੀਲ-ਡੌਲ ਵਾਲ਼ਾ ਨੌਜਵਾਨ ਕੇਸਰ ਹੁਰਾਂ ਨਾਲ਼ ਆ ਰਲਿਆ। ਉਸ ਨੇ ਬੜੇ ਗ਼ਰੂਰ ਨਾਲ਼ ਕਿਹਾ, “ਵੱਡੇ ਮੇਲੇ ਵਾਲ਼ੀ ਛਿੰਝ ‘ਚ ਘੁਲ਼ਣ ਜਾ ਰਿਹਾ ਹਾਂ। ਪਿਛਲੇ ਤਿੰਨ ਸਾਲ ਤੋਂ ਰੁਮਾਲੀ ਮੇਰੀ ਹੀ ਹੁੰਦੀ ਆ। ਜਿੱਤਾਂਗਾ ਇਸ ਵਾਰ ਵੀ ਮੈਂ ਹੀ।””ਪਰਮਾਤਮਾ ਤੈਨੂੰ ਖ਼ੁਸ਼ ਰੱਖੇ,” ਫ਼ਕੀਰ ਨੇ ਕਿਹਾ ਤੇ ਪਹਿਲਵਾਨ ਨਮਸਕਾਰ ਕਰ ਕੇ ਅੱਗੇ ਨਿਕਲ ਗਿਆ।”ਸਾਈਂ ਜੀ, ਤੁਸੀਂ ਉਸ ਨੂੰ ਜਿੱਤਣ ਦਾ ਅਸ਼ੀਰਵਾਦ ਕਿਉਂ ਨਹੀਂ ਦਿੱਤਾ?” ਕੇਸਰ ਨੇ ਪੁੱਛਿਆ।”ਕੁਝ ਲੈਣ ਲਈ ਪਹਿਲਾਂ ਆਪਣਾ ਭਾਂਡਾ ਖ਼ਾਲੀ ਕਰਨਾ ਪੈਂਦਾ ਹੈ” ਫ਼ਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ, “ਪੁਰਾਣੇ ਸਮੇਂ ਦੀ ਗੱਲ ਹੈ, ਚੀਨ ਦਾ ਇੱਕ ਹਕੀਮ ਬਹੁਤ ਸਿਆਣਾ ਮੰਨਿਆ ਜਾਂਦਾ ਸੀ। ਨੇੜੇ ਦੇ ਰਾਜਾਂ ਦੇ ਲੋਕ ਉਸ ਕੋਲ਼ ਇਲਾਜ ਲਈ ਆਉਂਦੇ ਸਨ। ਇੱਕ ਗੁਆਂਢੀ ਰਾਜੇ ਨੇ ਆਪਣਾ ਰਾਜ ਹਕੀਮ ਉਸ ਕੋਲ਼ਦਿਨ- ਇੱਕੀਵਾਂਹਿਕਮਤ ਸਿੱਖਣ ਲਈ ਭੇਜਿਆ। ਜਦੋਂ ਰਾਜ ਹਕੀਮ. ਚੀਨੀ ਹਕੀਮ ਦੇ ਦਵਾਖ਼ਾਨੇ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਕਈ ਲੋਕ ਦਵਾਈ ਲੈਣ ਲਈ ਬੈਠੇ ਸਨ। ਜਦੋਂ ਵੀ ਚੀਨੀ ਹਕੀਮ ਮਰੀਜ਼ਾਂ ਨੂੰ ਕੁਝ ਦੱਸਣ ਲੱਗਦਾ ਤਾਂ ਮਹਿਮਾਨ ਹਕੀਮ ਵਿਚ ਹੀ ਬੋਲ ਕੇ ਆਪਣੀ ਸਲਾਹ ਦੇਣ ਲੱਗਦਾ। ਇਹ ਸਿਲਸਿਲਾ ਕਾਫ਼ੀ ਦੇਰ ਚੱਲਦਾ ਰਿਹਾ। ਚੀਨੀ ਹਕੀਮ ਨੇ ਚਾਰ ਬਣਾਈ ਅਤੇ ਮਹਿਮਾਨ ਹਕੀਮ ਦੇ ਸਾਹਮਣੇ ਖ਼ਾਲੀ ਪਿਆਲਾ ਰੱਖ ਕੇ ਉਸ ਵਿਚ ਚਾਹ ਪਾਉਣ ਲੱਗਾ। ਪਿਆਲਾ ਭਰ ਗਿਆ, ਪਰ ਹਕੀਮ ਹੋਰ ਚਾਹ ਲਗਾਤਾਰ ਪਾਉਂਦਾ ਰਿਹਾ। ਫਿਰ ਚਾਹ ਪਿਆਲੇ ਤੋਂ ਬਾਹਰ ਡੁੱਲ੍ਹਣ ਲੱਗ ਪਈ। ਮਹਿਮਾਨ ਹਕੀਮ ਹੈਰਾਨੀ ਨਾਲ ਬੋਲਿਆ, “ਇਹ ਤੁਸੀਂ ਕੀ ਕਰ ਰਹੇ ਹੋ? ਚਾਹ ਸ਼ਾਹਰ ਫੁੱਲ ਰਹੀ ਹੈ, ਮੇਰਾ ਭਾਂਡਾ ਤਾਂ ਨੱਕੋ-ਨੱਕ ਭਰਿਆ ਹੋਇਆ ਹੈ।””ਬਿਲਕੁਲ ਇਹੋ ਤਾਂ ਮੈਂ ਸੋਚ ਰਿਹਾ ਹਾਂ ਕਿ ਤੁਹਾਡਾ ਭਾਂਡਾ ਤਾਂ ਪਹਿਲਾਂ ਦੇ ਭਰਿਆ ਹੋਇਆ ਹੈ। ਤੁਹਾਨੂੰ ਮੇਰੀ ਸਿੱਖਿਆ ਦੀ ਲੋੜ ਨਹੀਂ ਹੈ, ਇਹ ਬਾਹਰ ਹੋ ਡੁੱਲ੍ਹੇਗੀ,” ਚੀਨੀ ਹਕੀਮ ਉੱਠਿਆ ਤੇ ਬਾਹਰ ਵੱਲ ਤੁਰ ਪਿਆ।ਕੇਸਰ ਨੂੰ ਖਿਆਲ ਆਇਆ. ਗੱਲ ਤਾਂ ਬਿਲਕੁਲ ਸਹੀ ਲੱਗ ਰਹੀ ਹੈ ਕਿਉਂਕਿ ਉਸ ਨੇ ਵੀ ਕਿਸੇ ਕੰਮ ‘ਚ ਗਲਤੀ ਉਦੋਂ ਹੀ ਕੀਤੀ ਹੈ ਜਦੋਂ ਉਹ ਆਪਣੇ ਆਪ ਨੂੰ ਉਸ ਕੰਮ ਦਾ ਮਾਹਰ ਸਮਝਣ ਲੱਗ ਪਿਆ ਸੀ…”ਭਾਂਡੇ ਤਾਂ ਖਾਲੀ ਹੀ ਕੰਮ ਆਉਂਦੇ ਹਨ। ਹੰਕਾਰ ਤਾਂ ਅਕਲ ‘ਤੇ ਪਰਦਾ ਪਾ ਕੇ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਨ ਦਿੰਦਾ।” ਫ਼ਕੀਰ ਦੀ ਗੱਲ ਸੁਣ ਕੇ ਕੇਸਰ ਦਾ ਧਿਆਨ ਤੁਰੇ ਜਾਂਦੇ ਪਹਿਲਵਾਨ ਵੱਲ ਚਲਾ ਗਿਆ।ਫ਼ਕੀਰ ਨੇ ਗੱਲ ਅੱਗੇ ਤੋਰਦਿਆਂ ਕਿਹਾ, “ਕੰਮ ਓਹੀ ਨੇਪਰੇ ਚੜ੍ਹਦੇ ਨੇ ਜਿਹੜੇ ਦਿਲ ਲਾ ਕੇ ਕਰੀਏ। ਅਣ-ਮੰਨੇ ਦਿਲ ਨਾਲ਼ ਸ਼ੁਰੂ ਕੀਤੇ ਕੰਮ ਛੋਟੀਆਂ-ਛੋਟੀਆਂ ਤਕਲੀਫ਼ਾਂ ਤੋਂ ਘਬਰਾ ਕੇ ਅਧੂਰੇ ਹੀ ਰਹਿ ਜਾਂਦੇ ਨੇ। ਕਹਿੰਦੇ ਨੇ ਸਫਲਤਾ ਦ੍ਰਿੜਤਾ ਦੀ ਘਨੇੜੀ ਚੜ੍ਹ ਕੇ ਆਉਂਦੀ ਹੈ ਤੇ ਦ੍ਰਿੜਤਾ ਉਦੇਸ਼ ਦੇ ਪੈਰਾਂ ‘ਤੇ ਚੱਲ ਕੇ।” ਕੇਸਰ ਸਫਲਤਾ ਦਾ ਇਹ ਫ਼ਲਸਫ਼ਾ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ।”ਇਕ ਪੁਰਾਣੀ ਗੱਲ ਹੈ ਕਿ ਇੱਕ ਬਹੁਤ ਧਾਰਮਿਕ ਬਿਰਤੀ ਵਾਲਾ ਆਦਮੀ, ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਆਪਣੇ ਮੁਰਸ਼ਦ ਦੀ ਕੁਟੀਆ ਵਿਚ ਗੁਜ਼ਾਰਨ ਚਾਹੁੰਦਾ ਸੀ।ਜਦੋਂ ਉਹ ਆਦਮੀ ਬਿਰਧ ਹੋ ਗਿਆ ਤਾਂ ਆਪਣੇ ਪਰਿਵਾਰ ਨੂੰ ਆਖ਼ਰੀ ਵਾਰ ਮਿਲ਼ ਕੇ ਮੁਰਸ਼ਦ ਦੀ ਕੁਟੀਆ ਵੱਲ ਨੂੰ ਚੱਲ ਪਿਆ। ਮੁਰਸ਼ਦ ਕੋਲ਼ ਪਹੁੰਚਣ ਲਈ ਇੱਕ ਵੱਡਾ ਪਰਬਤ ਤੇ ਇੱਕ ਬਹੁਤ ਸੰਘਣਾ ਜੰਗਲ ਲੰਘ ਕੇ ਜਾਣਾ ਪੈਂਦਾ ਸੀ। ਜਦੋਂ ਪਰਬਤ ਪਾਰ ਕਰਨ ਤੋਂ ਬਾਅਦ ਜੰਗਲ਼ ਸ਼ੁਰੂ ਹੋਇਆ ਤਾਂ ਮੀਂਹ ਬਹੁਤ ਜ਼ੋਰ ਨਾਲ਼ ਸ਼ੁਰੂ ਹੋ ਗਿਆ। ਰਾਤ ਪੈਣ ਕਰ ਕੇ ਉਹ ਇੱਕ ਝੋਪੜੀ ਵਿਚ ਰੁਕ ਗਿਆ।ਦੂਸਰੇ ਦਿਨ ਸਵੇਰੇ ਉਸ ਝੌਂਪੜੀ ਵਾਲੇ ਨੇ ਬਜ਼ੁਰਗ ਨੂੰ ਕਿਹਾ, “ਇਹ ਮੀਂਹ ਹੁਣ ਕਈ ਦਿਨ ਨਹੀਂ ਰੁਕਣਾ। ਤੁਹਾਨੂੰ ਕੁਝ ਦਿਨ ਇੱਥੇ ਹੀ ਰੁਕ ਜਾਣਾ ਚਾਹੀਦਾ ਹੈ। ਮੀਂਹ ਵਿਚ ਜੰਗਲ ਪਾਰ ਕਰਨਾ ਬੜਾ ਔਖਾ ਹੋਵੇਗਾ।””ਨਹੀਂ, ਮੇਰੇ ਲਈ ਏਨਾ ਔਖਾ ਨਹੀਂ ਹੋਵੇਗਾ ਕਿਉਂਕਿ ਮੇਰੀ ਰੂਹ ਤਾਂ ਪਹਿਲਾਂ ਹੀ ਮੁਰਸ਼ਦ ਦੀ ਕਟੀਆ ਵਿਚ ਹੈ। ਹੁਣ ਤਾਂ ਬਸ ਮੈਂ ਆਪਣੇ ਸਰੀਰ ਨੂੰ ਹੀ ਲੈ ਕੇ ਜਾਣਾ ਹੈ, ” ਕਹਿ ਕੇ ਉਹ ਵਰਦੇ ਮੀਂਹ ਵਿਚ ਹੀ ਬਾਹਰ ਜੰਗਲ ਵੱਲ ਤੁਰ ਪਿਆ।ਕੇਸਰ ਸੋਚ ਰਿਹਾ ਸੀ ਕਿ ਰੂਹ ਤਾਂ ਉਸਦੀ ਵੀ ਜੀਤੀ ਕੋਲ ਹੀ ਹੈ। ਉਸ ਨੂੰ ਲੱਗਿਆ ਜਿਵੇਂ ਉਹ ਜੋਗੀ ਹੋ ਗਿਆ ਸੀ ਜਿਸਦੀ ਸੁਰਤ ਸਾਈਂ ਕੋਲ਼, ਰੂਹ ਜੀਤੀ ਕੋਲ ਅਤੇ ਸਿਰਫ਼ ਸਰੀਰ ਹੀ ਉਸ ਦੇ ਕੋਲ ਸੀ। ਉਸ ਦੇ ਕੰਨੀਂ ਥਰਕਦੇ ਬੋਲ ਪਏ ਉੱਠ, ਆਹ ਭਬੂਤੀ ਆਪਣੇ ਪਿੰਡੇ ‘ਤੇ ਮਲ਼ ਕਿਸ ਨੇ ਕਹੇ ਇਹ ਬੋਲ?ਫ਼ਕੀਰ ਤਾਂ ਚੁੱਪ-ਸਮਾਧੀ ਵਿਚ ਕਿਤੇ ਦੂਰ ਜਾ ਚੁੱਕਾ ਸੀ… ਪਤਾ ਨਹੀਂ ਕਿਸ ਸਤੀਭਾ ਦਿਸ…”ਦੁਨੀਆ ਤਾਂ ਇੱਕ ਹੀ ਹੈ ਫਿਰ ਸਭ ਦੀ ਵੱਖੋ-ਵੱਖਰੀ ਕਿਉਂ ਹੈ?..” ਕੇਸਰ ਦੀਆਂ ਅੱਖਾਂ ਹਨੇਰਾ ਵਿਚੋਂ ਆਪਣੀ ਦੁਨੀਆ ਲੱਭਣ ਲੱਗੀਆਂ।
ਦਿਨ – ਇੱਕੀਵਾਂ
ਜ਼ੁਬਾਨ ਦੇ ਫੱਟ, ਨਾ ਭਰਦੇ ਝੱਟ, ਬੋਲੀਏ ਘੱਟ, ਸਿਆਣੇ ਕਹਿ ਗਏ_ (ਬਹੁਤਾ ਬੋਲਣੁ ਝਖਣੁ ਹੋਇ..।)
ਪਿੱਛਿਓਂ ਸਾਈਕਲ ‘ਤੇ ਆ ਕੇ ਇੱਕ ਆਦਮੀ. ਕੇਸਰ ਤੇ ਫਕੀਰ ਕੋਲ ਰੁਕਿਆ। ਉਸ ਨੇ ਫ਼ਕੀਰ ਨੂੰ ਨਮਸਕਾਰ ਕੀਤੀ। ਕੇਸਰ ਨੇ ਸਾਈਕਲ ਪਹਿਲੀ ਵਾਰ ਵੇਖਿਆ ਸੀ।ਉਸ ਆਦਮੀ ਨੇ ਕੇਸਰ ਨੂੰ ਹੈਰਾਨੀ ਨਾਲ ਸਾਈਕਲ ਵੱਲ ਵੇਖਦਿਆਂ ਕਿਹਾ, “ਇਹ ਸੈਕਲ ਆ। ਮੇਰਾ ਇੱਕ ਅੰਗਰੇਜ਼ ਦੋਸਤ ਵਲੈਤ ਵਾਪਸ ਜਾਣ ਵੇਲੇ ਮੈਨੂੰ ਦੇ ਗਿਆ ਸੀ। ਤੁਸੀਂ ਯਾਤਰਾ ‘ਤੇ ਜਾ ਰਹੇ ਹੋ?” ਉਸ ਨੇ ਪੁੱਛਿਆ।ਇਸ ਤੋਂ ਪਹਿਲਾਂ ਕਿ ਫ਼ਕੀਰ ਕੋਈ ਜਵਾਬ ਦਿੰਦਾ ਉਹ ਆਦਮੀ ਫਿਰ ਬੋਲਣ ਲੱਗਿਆ, “ਤੁਸੀਂ ਕਾਂਸ਼ੀ ਜਾ ਰਹੇ ਲੱਗਦੇ ਹੋ? ਮੈਂ ਵੀ ਕਾਂਸ਼ੀ ਜਾਣਾ ਹੈ। ਮੈਂ ਸਾਰਾ ਦੇਸ਼ ਘੁੰਮਣਾ ਹੈ ਸੈਕਲ ‘ਤੇ।” ਫ਼ਕੀਰ ਦਾ ਜਵਾਬ ਵਿਚੋਂ ਕੱਟ ਕੇ ਉਸ ਨੇ ਕਾਂਸ਼ੀ ਦਾ ਇਤਿਹਾਸ ਦੱਸਣਾ ਸ਼ੁਰੂ ਕਰ ਦਿੱਤਾ ਤੇ ਫਿਰ ਦੱਸਿਆ ਦੇਸ਼ ਤੋਂ ਲੈ ਕੇ ਮੌਸਮ ਤੱਕ ਦਾ ਹਾਲ।ਉਸ ਨੇ ਦੱਸਿਆ ਕਿ ਉਸ ਨੂੰ ਸਾਰਾ ਇਲਾਕਾ ਜਾਣਦਾ ਹੈ, ਉਸਦਾ ਦਾਦਾ ਰਾਜੇ ਦਾ ਸਲਾਹਕਾਰ ਸੀ ਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਉਹ ਲਗਾਤਾਰ ਕਰਦਾ ਜਾ ਰਿਹਾ ਸੀ। ਫਿਰ ਪਿੱਛਿਓਂ ਉਸਦਾ ਕੋਈ ਜਾਣਕਾਰ ਆਇਆ ਤਾਂ ਉਸ ਨੇ ਉਸ ਨਾਲ਼ ਵੀ ਗੱਲਬਾਤ ਸ਼ੁਰੂ ਕਰ ਦਿੱਤੀ। ਫ਼ਕੀਰ ਤੇ ਕੇਸਰ ਅੱਗੇ ਲੰਘ ਗਏ। ਕੇਸਰ ਨੇ ਪਿੱਛੇ ਮੁੜ ਕੇ ਵੇਖਿਆ, ਉਹ ਆਦਮੀ ਅਜੇ ਵੀ ਆਪਣੇ ਜਾਣਕਾਰ ਨਾਲ਼ ਗੱਲੀ ਕਰੀ ਜਾ ਰਿਹਾ ਸੀ।”ਬਹੁਤਾ ਬੋਲਣਾ ਵੀ ਕਈਆਂ ਦੀ ਆਦਤ ਬਣ ਜਾਂਦੀ ਹੈ। ‘ਜਾਨਣ’ ਅਤੇ ‘ਪਤਾ’ ਹੋਣ ‘ਚ ਕਿੰਨਾ ਫ਼ਰਕ ਹੈ,” ਫ਼ਕੀਰ ਨੇ ਕੁਝ ਸੋਚਦਿਆਂ ਕਿਹਾ।”ਸਾਈਂ ਜੀ, ਤੁਸੀਂ ਬਹੁਤ ਘੱਟ ਬੋਲਦੇ ਹੋ, ਉਹ ਵੀ ਜੇਕਰ ਤੁਹਾਨੂੰ ਕੋਈ ਕੁਝ ਪੁੱਛੇ ਤਾਂ,” ਕੇਸਰ ਦੀਆਂ ਨਜ਼ਰਾਂ ‘ਚ ਸਵਾਲ ਸੀ।ਫ਼ਕੀਰ ਨੇ ਦੱਸਿਆ, “ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਤਿੰਨ ਸਹੀ ਉੱਤਰ। ਜੇਕਰ ਤਿੰਨਾਂ ਸਵਾਲਾਂ ਦਾ ਜਵਾਬ ‘ਹਾਂ’ ਵਿਚ ਹੈ. ਤਾਂ ਹੀ ਗੱਲ ਕਰਨੀ ਚਾਹੀਦੀ ਹੈ। ਨਹੀਂ ਤਾਂ ਚੁੱਪ ਰਹਿਣਾ ਹੀ ਬਿਹਤਰ ਹੈ। ਰੱਬ ਨੇ ਸਾਨੂੰ ਦੋ ਕੰਨ ਦਿੱਤੇ ਹੈ। ਕਿਉਂਕਿ ਸੁਣਿਐ ਦੂਖ ਪਾਪ ਕਾ ਨਾਸੁ “”ਸੁਣਨਾ ਇੱਕ ਉੱਤਮ ਗੁਣ ਹੈ, ਜਿਸ ਨੂੰ ਗ੍ਰਹਿਣ ਕਰਨ ਲਈ ਕਈ ਵਾਰ ਉਮਰਾਂ ਲੰਘ ਜਾਂਦੀਆਂ ਨੇ ਕਿਉਂਕਿ ਸੁਣਨ ਲਈ ਸਬਰ ਚਾਹੀਦਾ ਹੈ ਤੇ ਸਬਰ ਲਈ ਆਪਣੀ ਹਉਮੈ ਨੂੰ ਮਾਰਨਾ ਪੈਂਦਾ ਹੈ,” ਫ਼ਕੀਰ ਨੇ ਬਹੁਤ ਗਹਿਰੀ ਗੱਲ ਸਹਿਜੇ ਹੀ ਕਹਿ ਦਿੱਤੀ ਸੀ।”ਸਾਈਂ ਜੀ, ਤੁਹਾਨੂੰ ਕਦੇ ਗੁੱਸਾ ਵੀ ਆਉਂਦਾ?” ਕੇਸਰ ਨੇ ਫ਼ਕੀਰ ਨੂੰ ਪੁੱਛਿਆ।ਫਕੀਰ ਨੇ ਕਹਾਣੀ ਸ਼ੁਰੂ ਕੀਤੀ, “ਪੁਰਾਣੇ ਜ਼ਮਾਨੇ ‘ਚ ਇੱਕ ਸੂਫ਼ੀ ਸੰਤ, ਜਿਸ ਨੂੰ ਕਦੇ ਕਿਸੇ ਨੇ ਗੁੱਸੇ ‘ਚ ਨਹੀਂ ਸੀ ਵੇਖਿਆ, ਆਪਣੇ ਕੁਝ ਚੇਲਿਆਂ ਨਾਲ਼ ਆਸ਼ਰਮ ਵਿਚ ਰਹਿੰਦਾ ਸੀ। ਜਦੋਂ ਵੀ ਕੋਈ ਚੇਲਾ ਗ਼ਲਤੀ ਕਰਦਾ ਜਾਂ ਕੋਈ ਉਸ ਦਾ ਅਪਮਾਨ ਕਰਦਾ ਤਾਂ ਉਹ ਅਪਮਾਨ ਕਰਨ ਵਾਲ਼ੇ ਨੂੰ ਬੜੇ ਧਿਆਨ ਨਾਲ਼ ਵੇਖਦਾ ਤੇ ਮੁਸਕਰਾ ਤੇ ਕਹਿੰਦਾ, “ਕਿਸ਼ਤੀ ਖ਼ਾਲੀ ਹੈ… ਹਾਲਾਤ ਦੀ ਮਾਰੀ ਇਹ ਕਿਸ਼ਤੀ ਖ਼ਾਲੀ ਹੈ…”ਚੇਲੇ ਵਾਰ-ਵਾਰ ਸੂਫ਼ੀ ਸੰਤ ਨੂੰ ‘ਕਿਸ਼ਤੀ ਖ਼ਾਲੀ ਹੈ’ ਦਾ ਰਹੱਸ ਪੁੱਛਦੇ ਰਹਿੰਦੇ। ਇੱਕ ਦਿਨ ਉਸ ਨੇ ਇਸ ਪਿੱਛੇ ਵਾਪਰੀ ਘਟਨਾ ਸੁਣਾਈ, “ਬਹੁਤ ਸਮਾਂ ਪਹਿਲਾਂ ਮੈਂ ਸਮੁੰਦਰ ਵਿਚ ਮੱਛੀਆਂ ਫੜਨ ਦਾ ਕੰਮ ਕਰਿਆ ਕਰਦਾ ਸੀ। ਇੱਕ ਟਿਕੀ ਹਨ੍ਹੇਰੀ ਰਾਤ ਨੂੰ ਮੈਂ ਜਾਲ਼ ਲਾਈ ਬੈਠਾ ਸੀ, ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਇੱਕ ਹੋਰ ਕਿਸ਼ਤੀ ਮੇਰੀ ਕਿਸ਼ਤੀ ਨਾਲ਼ ਆ ਟਕਰਾਈ। ਮੈਨੂੰ ਬਹੁਤ ਗੁੱਸਾ ਆਇਆ। ਮੈਂ ਖੜ੍ਹਾ ਹੋ ਕੇ ਦੂਸਰੀ ਕਿਸ਼ਤੀ ਵਾਲੇ ਨੂੰ ਲਲਕਾਰਿਆ। ਨਾ ਕਿਸ਼ਤੀ ਪਰ੍ਹਾਂ ਹੋ ਰਹੀ ਸੀ ਨਾ ਹੀ ਕੋਈ ਜਵਾਬ ਦੇ ਰਿਹਾ ਸੀ। ਮੈਨੂੰ ਹੋਰ ਗੁੱਸਾ ਆਇਆ, ਮੈਂ ਟਕੂਆ ਲੈ ਕੇ ਉਸ ਕਿਸ਼ਤੀ ਵੱਲ ਵਧਿਆ।ਨੇੜੇ ਜਾ ਕੇ ਧਿਆਨ ਨਾਲ਼ ਵੇਖਿਆ ਤਾਂ ਪਤਾ ਲੱਗਿਆ ਕਿ ਦੂਸਰੀ ਕਿਸ਼ਤੀ ‘ਚ ਤਾਂ ਕੋਈ ਵੀ ਨਹੀਂ ਸੀ। ਸਮੁੰਦਰੀ ਝੱਖੜ ਦੀ ਮਾਰੀ ਇਹ ਟੁੱਟੀ-ਭੱਜੀ ਕਿਸ਼ਤੀ, ਲਹਿਰਾਂ ਨਾਲ਼ ਰੁੜ੍ਹਦੀ-ਰੁੜ੍ਹਦੀ ਮੇਰੀ ਕਿਸ਼ਤੀ ਨਾਲ਼ ਆ ਟਕਰਾਈ ਸੀ । ਮੈਨੂੰ ਆਪਣੇ ਆਪ ‘ਤੇ ਸ਼ਰਮਿੰਦਗੀ ਵੀ ਹੋਈ ‘ਤੇ ਹਾਸਾ ਵੀ ਆਇਆ। ਸੋ ਹੁਣ ਜਦ ਵੀ ਮੈਨੂੰ ਗੁੱਸਾ ਆਉਣ ਲੱਗਦਾ ਹੈ ਤਾਂ ਮੈਂ ਦੂਸਰੇ ਨੂੰ ਗ਼ੌਰ ਨਾਲ਼ ਵੇਖਦਾ ਹਾਂ ਤੇ ਮੁਸਕਰਾ ਕੇ ਕਹਿ ਛੱਡਦਾ ਹਾਂ, “ਕਿਸ਼ਤੀ ਖ਼ਾਲੀ ਹੈ… ਹਾਲਾਤ ਦੀ ਮਾਰੀ ਇਹ ਕਿਸ਼ਤੀ ਖ਼ਾਲੀ ਹੈ…।” ਕਹਾਣੀ ਖ਼ਤਮ ਕਰ ਕੇ, ਕੁਝ ਸੋਚਦਿਆਂ ਫ਼ਕੀਰ ਰੁਕ ਗਿਆ।”ਅਕਲ ਦੁਨੀਆ ਦੀ ਸਿਕੰਦਰ ਹੈ, ਪਰ ਜੇ ਕਦੇ ਇਹ ਹਾਰਦੀ ਹੈ ਤਾਂ ਸਿਰਫ ਗੁੱਸੇ ਤੋਂ।” ਫ਼ਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ।ਨੇ ਕੇਸਰ ਦੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ, “ਜਾਣਕਾਰੀ ਭਾਵੇਂ ਬੇਲਾਂ ‘ਚੋਂ ਝਲਕ ਸਕਦੀ ਹੈ ਪਰ ਸਿਆਣਪ ਹਮੇਸ਼ਾ ਕਾਰ-ਵਿਹਾਰ ‘ਚੋਂ ਹੀ ਦਿਸਦੀ ਹੈ।”ਰਸਤੇ ਨੂੰ ਵੀ ਰੇਤ ਨਾਲ ਢਕ ਦਿੱਤਾ ਸੀ। ਕੋਈ ਪੈੜ ਜਾਂ ਗੱਡੇ ਦੀ ਲੀਹ ਵੀ ਨਹੀ ਦੂਰ-ਦੂਰ ਤੱਕ ਰੇਤ ਤੋਂ ਸਿਵਾ ਕੁਝ ਨਹੀਂ ਸੀ ਦਿਖ ਰਿਹਾ। ਰਾਤ ਦੀ ਹਨੇਰੀ ਨੇ ਸੀ ਦਿਸ ਰਹੀ। ਫ਼ਕੀਰ ਨੇ ਖੜਾਵਾਂ ਲਾਹ ਕੇ ਹੱਥ ਵਿਚ ਫੜ ਲਈਆਂ। ਕੇਸਰ ਦੀ ਜੁੱਤੀ ਵਿਚ ਵਾਰ-ਵਾਰ ਰੇਤ ਭਰਦੀ ਜਾ ਰਹੀ ਸੀ। ਉਸ ਨੇ ਰੁਕ ਕੇ ਆਪਣੀ ਜੁੱਤੀ ਝਾੜੀ ਤੇ ਦੌੜ ਕੇ ਫ਼ਕੀਰ ਨਾਲ ਫਿਰ ਜਾ ਰਲਿਆ।ਅੱਧੇ ਕ ਦਿਨ ਦੇ ਸਫ਼ਰ ਤੋਂ ਬਾਅਦ, ਰਸਤੇ ’ਚ ਚਹਿਲ-ਪਹਿਲ ਸ਼ੁਰੂ ਹੋ ਗਈ। ਖਿਡੌਣੇ ਤੇ ਹੋਰ ਸਾਮਾਨ ਵੇਚਣ ਵਾਲੇ ਕਈ ਆਦਮੀ, ਸਿਰਾਂ ‘ਤੇ ਟੋਕਰੇ ਚੁੱਕੀ ਤੇਜ਼-ਤੇਜ਼ ਤੁਰਦੇ, ਕੇਸਰ ਤੇ ਫ਼ਕੀਰ ਤੋਂ ਅੱਗੇ ਲੰਘ ਰਹੇ ਸਨ। ਨੇੜੇ ਹੀ ਮਜ਼ਾਰ ‘ਤੇ ਕੋਈ ਮੇਲਾ ਲੱਗਿਆ ਸੀ। ਕਿਤੇ ਮਦਾਰੀ ਬਾਂਦਰ ਦਾ ਤਮਾਸ਼ਾ ਵਿਖਾ ਰਿਹਾ ਸੀ। ਤੇ ਕਿਤੇ ਹਲਵਾਈ ਜਲੇਬੀਆਂ ਕੱਢ ਰਿਹਾ ਸੀ। ਬੁਰਕੇ ਪਾਈ ਔਰਤਾਂ ਤੇ ਟੋਪੀਆਂ ਪਾਈ ਜੁਆਕਾਂ ਨਾਲ਼ ਪੂਰਾ ਮੇਲਾ ਭਰਿਆ ਹੋਇਆ ਸੀ।ਕੇਸਰ ਨੇ ਫ਼ਕੀਰ ਨੂੰ ਪੁੱਛਿਆ, “ਸਾਈਂ ਜੀ, ਮੇਲੇ ’ਚ ਗੇੜਾ ਮਾਰ ਆਵਾਂ?””ਚਲਾ ਜਾ ਪੁੱਤਰਾ, ਪਰ ਜਲਦੀ ਮੁੜੀਂ,” ਫ਼ਕੀਰ ਨੇ ਰਾਹ ਦੇ ਕੰਢੇ ‘ਤੇ ਪਏ ਇੱਕ ਵੱਡੇ ਪੱਥਰ ‘ਤੇ ਬੈਠਦਿਆਂ ਕਿਹਾ।ਕੇਸਰ ਛੇਤੀ-ਛੇਤੀ ਮੇਲੇ ਦੀ ਭੀੜ ਵਿਚ ਰਲ਼ ਗਿਆ। ਮਜ਼ਾਰ ਦੇ ਅੰਦਰ ਲੋਕ ਘੱਟ ਸਨ ਪਰ ਬਾਹਰ ਭੀੜ ਲਗਾਤਾਰ ਵਧ ਰਹੀ ਸੀ।ਚੂੜੀਆਂ ਦੀ ਦੁਕਾਨ ‘ਤੇ ਕੁਝ ਬੁਰਕੇ ਪਾਈ ਔਰਤਾਂ ਰੰਗ-ਬਰੰਗੀਆਂ ਚੂੜੀਆਂ ਵੇਖ ਰਹੀਆਂ ਸਨ। ਉਨ੍ਹਾਂ ਨੇ ਆਪਣੇ ਚਿਹਰਿਆਂ ਤੋਂ ਬੁਰਕੇ ਚੁੱਕੇ ਹੋਏ ਸਨ। ਕੇਸਰ ਨੂੰ ਇੱਕ ਕੁੜੀ ਦਾ ਚਿਹਰਾ ਕੁਝ ਜਾਣਿਆ-ਪਛਾਣਿਆ ਲੱਗਾ। ਕੇਸਰ ਉਸ ਨੂੰ ਗ਼ੈਰ ਨਾਲ਼ ਵੇਖਣ ਲੱਗਿਆ। ਇਕਦਮ ਉਸ ਕੁੜੀ ਦਾ ਧਿਆਨ, ਉਸ ਨੂੰ ਵੇਖਦੇ ਕੇਸਰ ਵੱਲ ਪਿਆ।”ਤਾਰੋ ਭੈਣ?” ਕੇਸਰ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ।”ਕੇਸ..ਰ,” ਉਸ ਕੁੜੀ ਨੇ ਕਦਮ ਕੇਸਰ ਵੱਲ ਵਧਾਇਆ। ਫਿਰ ਉਸ ਨੇ ਰੁਕ ਕੇ ਆਪਣਾ ਮੂੰਹ ਇਕਦਮ ਬੁਰਕੇ ਨਾਲ਼ ਢਕਿਆ ਤੇ ਦੂਸਰੇ ਪਾਸੇ ਘੁੰਮ ਕੇ ਭੀੜ ਵਿਚ ਰਲ ਗਈ।ਕੇਸਰ ਉਸ ਕੁੜੀ ਦੇ ਮਗਰ ਗਿਆ ਪਰ ਉਹ ਫਿਰ ਨਾ ਦਿਸੀ। ਕੇਸਰ ਦਾਦਿਨ-ਬਾਈਵਾਂਦਿਮਾਗ਼ ਸੁੰਨ ਹੋ ਗਿਆ।ਉਹ ਹੌਲੀ ਹੌਲ਼ੀ ਤੁਰਦਾ ਬਾਹਰ ਬੈਠੇ ਫ਼ਕੀਰ ਕੋਲ ਆਇਆ ਤੇ ਧਾਹ ਮਾਰ ਕੇ ਉਸਦੇ ਗਲ ਲੱਗ ਕੇ ਰੋਣ ਲੱਗ ਪਿਆ। ਫ਼ਕੀਰ ਕੇਸਰ ਨੂੰ ਗਲ ਲਾ ਕੇ ਬਹੁਤ ਦੇਰ ਬੈਠਾ ਰਿਹਾ। ਕੇਸਰ ਨੇ ਹੌਲ਼ੀ-ਹੌਲ਼ੀ ਸਾਰੀ ਗੱਲ ਉਸ ਨੂੰ ਦੱਸੀ। ਫ਼ਕੀਰ ਚੁੱਪ ਚਾਪ ਸੁਣਦਾ ਰਿਹਾ।“ਉਹਦੀਆਂ ਓਹੀ ਜਾਣੇ ” ਫ਼ਕੀਰ ਦੇ ਬੋਲਾਂ ਵਿਚ ਗਹਿਰੀ ਉਦਾਸੀ ਸੀ। ਉਸ ਨੇ ਮੋਢਿਆਂ ਤੋਂ ਫੜ ਕੇ ਕੇਸਰ ਨੂੰ ਖੜ੍ਹਾ ਕੀਤਾ ਅਤੇ ਹੌਲੀ-ਹੌਲ਼ੀ ਤੁਰ ਪਿਆ। ਕੇਸਰ ਵੀ ਬੋਝਲ਼ ਕਦਮਾਂ ਨਾਲ਼ ਪਿੱਛੇ-ਪਿੱਛੇ ਤੁਰ ਪਿਆ। ਉਸ ਨੂੰ ਲੱਗਿਆ ਜਿਵੇਂ ਉਸਦੇ ਪਿੱਛੇ ਕੋਈ ਆ ਰਿਹਾ ਹੋਵੇ। ਉਸ ਨੇ ਪਿੱਛੇ ਮੁੜ ਕੇ ਵੇਖਿਆ ਰਾਹ ਖਾਲੀ ਸੀ… ਪਰ ਮੇਲਾ ਅਜੇ ਵੀ ਭਰਿਆ ਹੋਇਆ ਸੀ। ਇੱਕ ਲੰਮੇ ਸ਼ਮਲੇ ਵਾਲਾ ਆਦਮੀ ਗਾ ਰਿਹਾ ਸੀ…
ਦਿਨ – ਬਾਈਵਾਂ
ਸਵਾਲ ਇਹ ਨਹੀਂ ਕਿ ਸਾਡਾ ਧਰਮ ‘ਕਿਹੜਾ’ ਹੈ, ਸਵਾਲ ਇਹ ਹੈ ਕਿ ਸਾਡਾ ਧਰਮ ਹੈ ‘ਕੀ’? (ਨਾਸਤਿਕ ਨੂੰ ਗਲੇ ਲਾ ਕੇ ਰੱਬ ਨੇ ਕਿਹਾ)
ਰਸਤੇ ‘ਚ ਇੱਕ ਦਰਖ਼ਤ ਦੇ ਮੁੱਢ ਰੱਖੇ ਪੱਥਰ, ਕੁਝ ਲੀਰਾਂ ਅਤੇ ਡੁੱਲ੍ਹੇ ਤੇਲ ਵੱਲ ਇਸ਼ਾਰਾ ਕਰਦਿਆਂ ਫ਼ਕੀਰ ਨੇ ਕਿਹਾ, “ਅੱਜ-ਕੱਲ੍ਹ ਲੋਕਾਂ ਨੇ ਆਪਣੇ-ਆਪਣੇ ਰੱਬ ਘੜ ਲਏ ਨੇ, ਜੇ ਕਿਤੇ ਰੱਬ ਤੇ ਬੰਦਾ, ਦੋਵੇਂ ਅਚਾਨਕ ਮਿਲ ਜਾਣ ਤਾਂ ਸ਼ਾਇਦ ਇੱਕ ਦੂਜੇ ਨੂੰ ਕਹਿਣ: ‘ਨਮਸਕਾਰ, ਮੇਰੇ ਸਿਰਜਣਹਾਰ।” ਕਹਿ ਕੇ ਉਸ ਨੇ ਠਹਾਕਾ ਲਗਾਇਆ। ਕੇਸਰ ਸੋਚਣ ਲੱਗਿਆ… ਕੌਣ ਕਿਸਦਾ ਸਿਰਜਣਹਾਰ ਹੈ…”ਅਸੀਂ ਜਿਸ ਪਾਸੇ ਜਾ ਰਹੇ ਹਾਂ, ਉੱਧਰ ਗਰਮੀ ਵੱਧ ਪੈਂਦੀ ਆ। ਆਪਾਂ ਦੁਪਹਿਰ ਤੋਂ ਪਹਿਲਾਂ-ਪਹਿਲਾਂ ਪੈਂਡਾ ਮੁਕਾ ਲਈਏ” ਫ਼ਕੀਰ ਨੇ ਕਿਹਾ। ਕੇਸਰ ਚੁੱਪ-ਚਾਪ ਉਸ ਤੋਂ ਦੋ ਕੁ ਕਦਮ ਪਿੱਛੇ ਚੱਲ ਰਿਹਾ ਸੀ। ਕਾਫ਼ੀ ਦੇਰ ਬਾਅਦ ਕੇਸਰ ਨੇ ਚੁੱਪ ਤੋੜਨ ਲਈ ਪੁੱਛਿਆ, “ਸਾਈਂ ਜੀ, ਕੀ ਸਵਰਗ ਹੁੰਦਾ ਵੀ ਹੈ? ਜਿੱਥੇ ਕੋਈ ਦੁੱਖ-ਤਕਲੀਫ਼ ਨਾ ਹੋਵੇ?“ਜੁਆਨਾ, ਲੈ ਸੁਣ। ਇੱਕ ਵਾਰ ਇੱਕ ਰਾਜਕੁਮਾਰ ਨੂੰ ਕਿਸੇ ਨੇ ਦੱਸ ਦਿੱਤਾ ਕਿ ਮਰਨ ਤੋਂ ਬਾਅਦ ਜ਼ਿੰਦਗੀ ‘ਚ ਦੁੱਖ ਸਹਿਣ ਵਾਲੇ ਨੂੰ ਸਵਰਗ ਤੇ ਸੁਖ ਭੋਗਣ ਵਾਲੇ ਨੂੰ ਨਰਕ ਮਿਲਦਾ ਹੈ। ਰਾਜਕੁਮਾਰ ਮਹੱਲ ਛੱਡ ਕੇ ਜੰਗਲ਼ਾਂ ਵਿਚ ਚਲਾ ਗਿਆ। ਸਰੀਰ ਨੂੰ ਬਹੁਤ ਕਸ਼ਟ ਦਿੱਤੇ। ਭੁੱਖੇ ਰਹਿਣਾ, ਇੱਕ ਲੱਤ ‘ਤੇ ਸਾਰਾ-ਸਾਰਾ ਦਿਨ ਖੜ੍ਹੇ ਰਹਿਣਾ। ਆਖ਼ਰ ਇਸ ਤਰ੍ਹਾਂ ਦੀ ਸਰੀਰ ਨੂੰ ਕਸ਼ਟ ਦੇਣ ਵਾਲੀ ਜ਼ਿੰਦਗੀ ਬਿਤਾ ਕੇ ਰਾਜਕੁਮਾਰ ਬਿਰਧ ਹੋ ਕੇ ਮਰ ਗਿਆ। ਮਰ ਕੇ ਜਦੋਂ ਉਹ ਉੱਪਰ ਪਹੁੰਚਿਆ ਤਾਂ ਰੱਬ ਨੇ ਪੁੱਛਿਆ ‘ਤੇਰੀ ਸਵਰਗ ਦੀ ਯਾਤਰਾ ਕਿਵੇਂ ਰਹੀ, ਬਰਖ਼ੁਰਦਾਰ?” ਕਹਿ ਕੇ ਫ਼ਕੀਰ ਮੁਸਕਰਾਇਆ… “ਸਵਰਗ ਕੋਈ ਥਾਂ ਨਹੀਂ ਸਾਡੇ ਮਨ ਦੀ ਅਵਸਥਾ ਹੈ।”ਕੇਸਰ ਸਾਰਾ ਦਿਨ ਫ਼ਕੀਰ ਦੀ ਰਮਜ਼ ਨੂੰ ਸਮਝਣ ਦਾ ਯਤਨ ਕਰਦਾ ਰਿਹਾ। ਦੁਪਹਿਰ ਨੂੰ ਵਿਸ਼ਰਾਮ ਕਰਨ ਵੇਲ਼ੇ ਉਸ ਨੇ ਫ਼ਕੀਰ ਨੂੰ ਪੁੱਛਿਆ, “ਮੈਂ ਸੁਣਿਆ ਹੈ ਕਿ ਧਰਮੀ ਲੋਕ ਮਰਨ ਤੋਂ ਬਾਅਦ ਸਵਰਗ ਜਾਂਦੇ ਨੇ, ਤੁਹਾਡਾ ਧਰਮ ਕਿਹੜਾ ਹੈ?ਫ਼ਕੀਰ ਨੇ ਬੜੇ ਨਰਮੇ ਨਾਲ਼ ਜਵਾਬ ਦਿੱਤਾ. “ਸਵਾਲ ਇਹ ਨਹੀਂ ਹੈ ਕਿ ਸਾਡਾ ਧਰਮ ਕਿਹੜਾ” ਹੈ. ਸਵਾਲ ਇਹ ਹੈ ਕਿ ਸਾਡਾ ਧਰਮ ਹੈ ‘ਕੀ?ਕਿਸੇ ਧਰਮ ਅਸਥਾਨ ਦੇ ਬਾਹਰ ਖੜੇ ਇੱਕ ਭਿਖਾਰੀ ਨੂੰ ਅੰਦਰ ਜਾ ਰਹੇ ਇੱਕ ਸ਼ਰਧਾਲੂ ਨੇ ਪੁੱਛਿਆ, “ਤੂੰ ਹਿੰਦੂ ਹੈਂ ਜਾਂ ਮੁਸਲਮਾਨ?..” “ਮੈਂ ਸਿਰਫ਼ ਭੁੱਖਾ ਹਾਂ” ਭਿਖਾਰੀ ਨੇ ਕਿਹਾ।ਕੇਸਰ ਅਜੇ ਵੀ ਉਸ ਭਿਖਾਰੀ ਦੇ ਜਵਾਬ ਬਾਰੇ ਸੋਚ ਰਿਹਾ ਸੀ… ਭੁੱਖ ਨੁ ਤਾਂ ਚੰਨ ਵੀ ਰੋਟੀ ਹੀ ਨਜ਼ਰ ਆਉਂਦੈ..ਦਿਨ ਛਿਪ ਰਿਹਾ ਸੀ। ਫ਼ਕੀਰ ਤੇ ਕੇਸਰ ਚੁੱਪ-ਚਾਪ ਤੁਰਦੇ ਗਏ…ਅਗਲੇ ਸ਼ਹਿਰ ਦੇ ਬਾਹਰ ਕੇਸਰ ਤੇ ਫ਼ਕੀਰ ਨੇ ਕੁਝ ਲੋਕਾਂ ਨੂੰ ਝਗੜਦਿਆਂ ਵੇਖਿਆ। ਪਤਾ ਕਰਨ ‘ਤੇ ਕਿਸੇ ਨੇ ਦੱਸਿਆ ਕਿ ਇੱਥੇ ਦੋ ਫ਼ਿਰਕਿਆਂ ਵਿਚਕਾਰ ਇੱਕ ਧਾਰਮਿਕ ਅਸਥਾਨ ਦੀ ਮਲਕੀਅਤ ਦਾ ਝਗੜਾ ਚੱਲ ਰਿਹਾ ਹੈ।“ਬਣਾਉਣੀ ਤਾਂ ਰੱਬ ਦੀ ਜਗ੍ਹਾ ਹੀ ਹੈ, ਫਿਰ ਝਗੜਾ ਕਾਹਦਾ?” ਫ਼ਕੀਰ ਨੇ ਕਿਹਾ। ਦੋਵੇਂ ਕੁਝ ਦੇਰ ਰੁਕੇ ਤੇ ਫਿਰ ਅੱਗੇ ਚੱਲ ਪਏ।ਸ਼ਹਿਰ ਤੋਂ ਬਾਹਰ ਨਿਕਲ ਕੇ, ਫ਼ਕੀਰ ਨੇ ਗੱਲ ਅੱਗੇ ਸ਼ੁਰੂ ਕੀਤੀ, “ਇਕ ਵਾਰ ਮੁੱਲਾ ਨਸਰੁੱਦੀਨ ਦੇ ਪਿੰਡ ਕੋਲ਼ੋਂ ਲੰਘ ਰਹੇ, ਚਾਰ ਹੱਜ-ਯਾਤਰੀਆਂ ਦਾ ਆਪਸ ਵਿਚ ਝਗੜਾ ਹੋ ਗਿਆ। ਇੱਕ ਯਾਤਰੀ ਤੁਰਕੀ ਸੀ, ਦੂਜਾ ਅਰਬੀ, ਤੀਜਾ ਯੂਨਾਨੀ ਅਤੇ ਚੌਥਾ ਇਰਾਨੀ। ਯਾਤਰਾ ਦੌਰਾਨ ਉਨ੍ਹਾਂ ਦੇ ਪੈਸੇ ਖ਼ਤਮ ਹੋ ਗਏ ਤਾਂ ਉਹਨਾਂ ਨੂੰ ਕਿਸੇ ਨੇ ਇੱਕ ਦਿਰਾਮ ਦੇ ਦਿੱਤਾ। “ਇਸ ਦਿਰਾਮ ਦੇ ਅੰਗੂਰ ਖ਼ਰੀਦ ਕੇ ਖਾਵਾਂਗੇ”, ਇਰਾਨੀ ਨੇ ਕਿਹਾ। “ਨਹੀਂ ਮੈਂ ਤਾਂ “ਓਨਾਬ” ਖਾਣਾ ਚਾਹੁੰਦਾ ਹਾਂ” ਅਰਬੀ ਨੇ ਕਿਹਾ। “ਮੈਂ ਤਾਂ “ਔਜ਼ਮ” ਖਾਵਾਂਗਾ,” ਤੁਰਕ ਨੇ ਕਿਹਾ। “ਤੁਸੀਂ ਮੇਰੀ ਮੰਨੋ ‘ਅਮਸਤਾਫ਼ੀਲ’ ਖਾ ਕੇ ਵੇਖੋ”, ਯੂਨਾਨੀ ਨੇ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਬੀਡੀ।ਮੁੱਲਾ ਨਸਰੁੱਦੀਨ ਜੋ ਨੇੜੇ ਹੀ ਖੜ੍ਹੇ ਸਨ, ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੁਸਕਰਾ ਰਹੇ ਸਨ। ਉਸ ਨੇ ਯਾਤਰੂਆਂ ਨੂੰ ਨਾਲ਼ ਲਿਜਾ ਕੇ ਬਾਜ਼ਾਰ ‘ਚੋਂ ਅੰਗੂਰ ਖ਼ਰੀਦ ਕੇ ਸਾਰਿਆਂ ਨੂੰ ਦੇ ਦਿੱਤੇ। ਸਾਰੇ ਬੜੇ ਖ਼ੁਸ਼ ਹੋਏ।ਨਸਰੁੱਦੀਨ ਨੇ ਹੱਸਦਿਆਂ ਕਿਹਾ, “ਅਸਲ ਵਿਚ ਤੁਸੀਂ ਸਾਰੇ ਹੀ ਅੰਗੂਰ ਖਾਣੇ ਚਾਹੁੰਦੇ ਸੀ ਪਰ ਇੱਕ ਦੂਜੇ ਦੀ ਬੋਲੀ ਨਾ ਸਮਝਣ ਕਰਕੇ ਝਗੜ ਰਹੇ ਸੀ।”ਫ਼ਕੀਰ ਨੇ ਕੇਸਰ ਵੱਲ ਵੇਖ ਕੇ ਕਿਹਾ, “ਇਹੋ ਹਾਲ ਸਾਡਾ ਹੈ। ਰੱਬ ਤਾਂ ਇੱਕ ਹੀ ਹੈ ਪਰ ਅਸੀਂ ਉਸ ਨੂੰ ਸਮਝਣ ਦੀ ਥਾਂ, ਉਸ ਦੇ ਅਲੱਗ-ਅਲੱਗ ਨਾਂ ਰੱਖ ਕੇ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਹਾਂ।”ਅਸੀਂ ਵੰਡ ਲਏ ਨੇ ਰੱਬ, ਵੰਡ ਲਿਆ ਏ ਸਮਾਜ, ਅਸੀ ਕੰਧਾਂ ਕੱਢ-ਕੱਢ ਵੰਡ ਲਏ ਪਰਿਵਾਰ, ਬਾਬੇ ਨਾਨਕ ਨੇ ਆਖਿਆ ਸੀ… ਇੱਕ ਓਅੰਕਾਰ ਇੱਕ ਓਅੰਕਾਰ।”ਸਾਰੀਆਂ ‘ਚੋਂ ਰੱਬ ਨੂੰ ਵੇਖਣ ਵਾਲ਼ਾ ਹੀ ਪਿਆਰ ਦੇ ਅਸਲੀ ਅਰਥ ਸਮਝ ਸਕਦਾ ਹੈ” ਫਕੀਰ ਜਿਵੇਂ ਆਪਣੇ-ਆਪ ਨਾਲ਼ ਹੀ ਗੱਲਾਂ ਕਰ ਰਿਹਾ ਸੀ। ਫ਼ਕੀਰ ਦੀਆਂ ਰਮਜ਼ਾਂ ‘ਚ ਉਲਝਿਆ ਕੇਸਰ, ਪਿਆਰ ਦੇ ਗਹਿਰੇ ਭੇਤ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਿਆਰ ਬਾਰੇ ਸੋਚਦਿਆਂ ਕੇਸਰ ਦੀ ਸੋਚ ਛੋਟ ਹੁੰਦਿਆਂ ਬਾਪੂ ਤੋਂ ਸੁਣੀ ਕਹਾਣੀ ‘ਤੇ ਜਾ ਅਟਕੀ;”ਪੁਰਾਣੇ ਸਮੇਂ ਦੀ ਗੱਲ ਹੈ. ਇੱਕ ਰਾਜੇ ਨੇ ਹੁਕਮ ਕਰ ਦਿੱਤਾ ਕਿ ਉਸ ਦੇ ਰਾਜ ਵਿਚ ਕੋਈ ਵੀ ‘ਬੁੱਢਾ’ ਬੰਦਾ ਨਹੀਂ ਦਿਸਣਾ ਚਾਹੀਦਾ। ਸਾਰੇ ਬੁੱਢਿਆਂ ਨੂੰ ਜੰਗਲ ਵਿਚ ਛੱਡ ਆਉਣ ਦਾ ਹੁਕਮ, ਰਾਜੇ ਵਲੋਂ ਕਰ ਦਿੱਤਾ ਗਿਆ। ਜੁਆਨ ਪੁੱਤਰ ਆਪਣੇ-ਆਪਣੇ ਬਜ਼ੁਰਗਾਂ ਨੂੰ ਜੰਗਲ ਵਿਚ ਛੱਡਣ ਲਈ ਮਜਬੂਰ ਹੋ ਗਏ। ਇਕ ਪੁੱਤਰ ਆਪਣੇ ਬੁੱਢੇ ਬਾਪ ਨੂੰ ਜੰਗਲ ਵਿਚ ਛੱਡਣ ਜਾ ਰਿਹਾ ਸੀ। ਦੋਵੇਂ ਚੁੱਪ-ਚਾਪ ਤੁਰੇ ਜਾ ਰਹੇ ਸਨ। ਪੁੱਤਰ ਉਦਾਸ ਤੇ ਬੇਵੱਸ ਸੀ। ਤੁਰਦਿਆਂ-ਤੁਰਦਿਆਂ ਸ਼ਾਮ ਹੋ ਗਈ। ਜੰਗਲ਼ ਅਜੇ ਦੂਰ ਸੀ।ਬੁੱਢੇ ਬਾਪ ਨੇ ਚੁੱਪ ਤੋੜਦਿਆਂ ਆਪਣੇ ਉਦਾਸ ਪੁੱਤਰ ਨੂੰ ਕਿਹਾ, “ਗੱਲ ਸੁਣ ਪੁੱਤਰ, ਹਨ੍ਹੇਰਾ ਹੋਣ ਵਾਲਾ ਹੈ, ਜਦ ਤੱਕ ਅਸੀਂ ਜੰਗਲ਼ ਤੱਕ ਪਹੁੰਚਾਂਗੇ ਰਾਤ ਪੈ ਜਾਣੀ ਹੈ। ਜੰਗਲੀ ਜਾਨਵਰਾਂ ਦਾ ਕੀ ਭਰੋਸਾ। ਮੈਂ ਤਾਂ ਮਰਨਾ ਹੀ ਹੈ, ਤੂੰ ਏਥੋਂ ਹੀ ਵਾਪਸ ਚਲਾ ਜਾ। ਅੱਗੇ ਮੈਂ ਆਪ ਹੀ ਚਲਾ ਜਾਵਾਂਗਾ।”ਇਹ ਸੁਣ ਕੇ ਪੁੱਤਰ ਆਪਣੇ ਬਾਪ ਦੇ ਗਲ਼ ਲੱਗ ਕੇ ਧਾਹੀਂ ਰੋ ਪਿਆ ਤੇ ਉਸ ਨੂੰ ਵਾਪਸ ਘਰ ਲੈ ਆਇਆ। ਉਸ ਨੇ ਬਾਪੂ ਨੂੰ ਘਰ ਦੇ ਅੰਦਰ ਪਿਛਲੇ ਕਮਰੇ ਵਿਚ ਲੁਕਾ ਲਿਆ। ਇੰਝ ਹੀ ਦਿਨ ਲੰਘਦੇ ਗਏ।ਇਕ ਦਿਨ ਰਾਜੇ ਨੇ ਮੁਨਾਦੀ ਕਰਵਾਈ ਕਿ ਉਸ ਦੀ ਪਰਜਾ ਵਿਚੋਂ ਜੋ ਵੀ ਆਦਮੀ ਰਾਖ ਦੀ ਰੱਸੀ ਬਣਾ ਕੇ ਰਾਜੇ ਨੂੰ ਪੇਸ਼ ਕਰੇਗਾ, ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ।ਪੁੱਤਰ ਨੇ ਘਰ ਆ ਕੇ ਆਪਣੇ ਬੁੱਢੇ ਬਾਪ ਨਾਲ਼ ਗੱਲ ਕੀਤੀ। ਬਾਪੂ ਨੇ ਸਲਾਹ ਦਿੱਤੀ, “ਤੂੰ ਸਾਣ ਦੀ ਇੱਕ ਮੋਟੀ ਰੱਸੀ ਵੱਟ ਕੇ ਪਰਾਤ ਵਿਚ ਰੱਖ ਲੈ ਤੇ ਫਿਰ ਉਸ ਨੂੰ ਅੱਗ ਲਾ ਦੇ। ਜਦੋਂ ਰੱਸੀ ਜਲ਼ ਗਈ ਤਾਂ ਪਰਾਤ ਸਮੇਤ ਜਲ਼ੀ ਹੋਈ ਰਾਖ ਦੀ ਉਸ ਰੱਸੀ ਨੂੰ ਰਾਜੇ ਕੋਲ਼ ਲੈ ਜਾਵੀਂ।ਪੁੱਤਰ ਨੇ ਇੰਝ ਹੀ ਕੀਤਾ। ਰਾਜਾ ਬੜਾ ਖ਼ੁਸ਼ ਹੋਇਆ ਤੇ ਉਸ ਨੂੰ ਇਨਾਮ ਦੇ ਕੇ ਪੁੱਛਿਆ, “ਏਨੀ ਸਿਆਣਪ ਤੂੰ ਕਿੱਥੋਂ ਸਿੱਖੀ ਹੈ?” ਪੁੱਤਰ ਨੇ ਸੱਚ-ਸੱਚ ਦੱਸ ਦਿੱਤਾ। ਰਾਜੇ ਨੇ ਆਪਣੇ ਗਲਤੀ ਮਹਿਸੂਸ ਕਰਦਿਆਂ ਬੁੱਢਿਆਂ ਨੂੰ ਜੰਗਲ ਵਿਚ ਛੱਡਣ ਦਾ ਆਪਣਾ ਹੁਕਮ ਵਾਪਸ ਲੈ ਲਿਆ।ਕਹਾਣੀ ਖ਼ਤਮ ਕਰਕੇ ਬਾਪੂ ਨੇ ਕੇਸਰ ਨੂੰ ਕਿਹਾ ਸੀ, “ਪੁੱਤਰਾ, ਇਹ ਕਹਾਣੀ ਮੈਂ ਤੈਨੂੰ ਇਸ ਕਰਕੇ ਸੁਣਾਈ ਹੈ ਕਿ ਕਿਤੇ ਤੂੰ ਮੇਰਾ ਬੁੱਢੇ ਹੋਏ ਦਾ ਮੰਜਾ, ਹਵੇਲੀ ਡੰਗਰਾਂ ਦੇ ਢਾਰੇ ‘ਚ ਨਾ ਛੱਡ ਆਈਂ।” ਕਹਿ ਕੇ ਬਾਪੂ ਹੱਸ ਪਿਆ ਸੀ।ਬਾਪੂ ਨੂੰ ਯਾਦ ਕਰਦਿਆਂ, ਕੇਸਰ ਦਾ ਹੱਥ ਜੇਬ ‘ਚ ਰੱਖੀ ਚਿੱਠੀ ਵੱਲ ਚਲਾ ਗਿਆ ਤੇ ਉਸ ਦੀ ਸੋਚ, ਬੀਕਾਨੇਰ ਦੇ ਅਣਜਾਣ ਰਸਤਿਆਂ ਵਿਚ ਗੁਆਚ ਗਈ।
ਦਿਨ- ਤੇਈਵਾਂ
ਬੰਜਰ ਜ਼ਮੀਨਾਂ ‘ਤੇ ਅਣਖ ਨਹੀਂ ਉਗਦੀ ਲਾਵਾਰਿਸ ਰਾਹ ਰਾਹੀਆਂ ਨੂੰ ਉਡੀਕਦੇ-ਉਡੀਕਦੇ ਖ਼ਤਮ ਹੋ ਜਾਂਦੇ ਨੇ।(ਸਮੇਂ ਦੇ ਸਿਖਾਏ ਸਬਕ, ਚਿਹਰੇ ‘ਤੇ ਲਕੀਰਾਂ ਬਣ ਕੇ ਉੱਘੜਦੇ ਹਨ)
ਬੰਬੀਹਾ ਬੋਲਿਆ. ਦਿਨ ਨੇ ਅੰਗੜਾਈ ਲਈ… ਚੰਨ ਨੇ ਤਾਰਿਆਂ ਦੀ ਪੰਡ ਬੰਨ੍ਹੀ ਤੇ ਸੂਰਜ ਦੇ ਆਉਣ ਲਈ ਰਾਹ ਪੱਧਰਾ ਕਰ ਦਿੱਤਾ।ਸਵੇਰੇ-ਸਵੇਰੇ ‘ਰਹੇੜੇ’ ਦੇ ਲਾਲ-ਪੀਲੇ ਫੁੱਲਾਂ ਨੂੰ ਵੇਖ ਕੇ ਕੇਸਰ ਰੁਕ ਗਿਆ। ਅਜੇ ਸੂਰਜ ਚੜ੍ਹਨ ‘ਚ ਕੁਝ ਦੇਰ ਹੋਰ ਸੀ। ਫੁੱਲਾਂ ‘ਤੇ ਪਈ ਤ੍ਰੇਲ ਵੇਖ ਕੇ ਉਸ ਨੇ ਫ਼ਕੀਰ ਨੂੰ ਕਿਹਾ, “ਇਨ੍ਹਾਂ ਤੇਲ ਦੇ ਤੁਪਕਿਆਂ ਦੀ ਉਮਰ ਕਿੰਨੀ ਛੋਟੀ ਹੁੰਦੀ ਹੈ।”ਫ਼ਕੀਰ ਨੇ ਤੇਲ ਨੂੰ ਬੜੇ ਸਕੂਨ ਨਾਲ ਨਿਹਾਰਦਿਆਂ ਕਿਹਾ, “ਇਹ ਸਾਰੇ ਪਾਣੀ ਦੇ ਹੀ ਰੂਪ ਹਨ, ਜੁਆਨਾ। ਪਾਣੀ ਤੇਲ ਬਣ ਕੇ, ਫੁੱਲਾਂ ਨੂੰ ਦੁਪਹਿਰੇ ਪੈਣ ਵਾਲੇ ਗਰਮੀ ਲਈ ਤਿਆਰ ਕਰਦਾ ਹੈ। ਹੰਝੂ ਬਣ ਕੇ ਦੁਖੀ ਨੂੰ ਦਿਲਾਸਾ ਦਿੰਦਾ ਹੈ ਤੇ ਮੁੜ੍ਹਕਾ ਬਣ ਕੇ ਮਜ਼ਦੂਰ ਨੂੰ ਰਾਹਤ। ਪਾਣੀ ਨੂੰ ਰਹਿਬਰ ਮੰਨ ਕੇ ਪਰਮਾਤਮਾ ਤੱਕ ਪਹੁੰਚਿਆਂ ਜਾ ਸਕਦਾ ਹੈ।”ਫ਼ਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਦੀ ਸੋਚ ਕਿਸੇ ਹੋਰ ਦੁਨੀਆ ਵਿਚ ਪਹੁੰਚ ਗਈ… ਫ਼ਕੀਰ ਨੇ ਇੱਕ ਦਿਨ ਕਿਹਾ ਸੀ- ਜਿਸ ਥਾਂ ‘ਤੇ ਰੱਬ ਦਾ ਨਾਂ ਲਿਆ ਜਾਂਦੇ ਉਸ ਥਾਂ ਦੇ ਨੇੜੇ ਦਾ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ… ਕੇਸਰ ਨੂੰ ਇਸ ਸਚਾਈ ਦਾ ਕਾਰਨ ਹੁਣ ਥੋੜ੍ਹਾ-ਥੋੜ੍ਹਾ ਸਮਝ ਲੱਗਣ ਲੱਗ ਪਿਆ ਸੀ।ਤੁਰਦਿਆਂ-ਤੁਰਦਿਆਂ ਦੋਵੇਂ ਇੱਕ ਪਿੰਡ ਕੋਲ ਪਹੁੰਚੇ, ਜਿੱਥੇ ਕੁਝ ਨੌਜਵਾਨਾਂ ਨੇ ਠੰਢੇ ਪਾਣੀ ਦੀ ਛਬੀਲ ਲਾਈ ਹੋਈ ਸੀ। ਇਸ ਇਲਾਕੇ ਵਿਚ ਪਿਛਲੇ ਕਈ ਸਾਲਾਂ ਤੋਂ ਔੜ ਚੱਲ ਰਹੀ ਸੀ। ਗਰਮੀ ਵਧ ਰਹੀ ਸੀ। ਲੋਕ ਮੀਂਹ ਦੀ ਉਡੀਕ ਕਰ ਰਹੇ ਸਨ। ਥੋੜ੍ਹੀ ਦੇਰ ਉੱਥੇ ਬੈਠ ਕੇ ਤੇ ਪਾਣੀ ਪੀ ਕੇ ਦੋਵੇਂ ਅੱਗੇ ਚੱਲ ਪਏ। ਫ਼ਕੀਰ ਨੇ ਗਰਮੀ ਨਾਲ ਲੋਹੇ-ਲਾਖੇ ਹੋਏ ਅਸਮਾਨ ਵੱਲ ਵੇਖਿਆ ਤੇ ਕਿਹਾ, “ਜਲ ਹੈ ਤਾਂ ਹੀ ਕੱਲ੍ਹ ਹੈ।””ਜੁਆਨਾ, ਇਹ ਰੇਤ ਦੇ ਟਿੱਬੇ ਵੇਖ ਰਿਹਾਂ?” ਫ਼ਕੀਰ ਦੀ ਅਵਾਜ਼ ਵਿਚ ਫਿਤਰ ਸੀ. ਕਦੇ ਇੱਥੇ ਹਰਿਆਵਲ ਹੋਇਆ ਕਰਦੀ ਸੀ। ਅਸੀਂ ਪਾਣੀ ਅਤੇ ਕੁਦਰਤ ਦੀਆਂ ਹੋਰ ਦਾਤਾਂ ਨੂੰ ਸਾਂਭ ਨਹੀਂ ਸਕੇ। ਆਦਮੀ ਸ਼ੁਰੂ ਤੋਂ ਹੀ ਕਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ। ਸੁਣਿਆ ਹੈ ਕਿ ਬਗਦਾਦ ਦੀ ਧਰਤੀ ਕਦੇ. ਦਰਿਆ ਕੰਢੇ ਪ੍ਰਫੁੱਲਤ ਹੋਈ ਦੁਨੀਆ ਦੀ ਸਭ ਤੋਂ ਪਹਿਲੀ ਸੱਭਿਅਤਾ ਸੀ। ਉੱਥੇ ਸਭ ਮਾਰੂਥਲ ਹੈ ਅੱਜ-ਕੱਲ। ਕਹਿੰਦੇ ਹਨ ਕਿ ਸਿੰਧੂ ਘਾਟੀ ਸੱਭਿਅਤਾ ਦਰਿਆਵਾਂ ਦੇ ਸੁੱਕ ਜਾਣ ਕਰਕੇ ਨਸ਼ਟ ਹੋ ਗਈ।ਬ੍ਰਹਿਮੰਡ ਵਿਚ ਜੀਵਨ ਸਿਰਫ਼ ਧਰਤੀ ‘ਤੇ ਹੈ ਕਿਉਂਕਿ ਕਿਸੇ ਵੀ ਹੋਰ ਗ੍ਰਹਿ ਤੇ ਪਾਣੀ ਨਹੀਂ ਹੈ। ਦੁਨੀਆ ਦੇ ਸਾਰੇ ਵੱਡੇ ਸ਼ਹਿਰ ਦਰਿਆਵਾਂ ਕੰਢੇ ਹੀ ਵੱਸੇ ਸਨ. ਜਦੋਂ ਦਰਿਆ ਸੁੱਕ ਗਏ ਤਾਂ ਸ਼ਹਿਰ ਵੀ ਉੱਜੜ ਗਏ। ਜਦੋਂ ਘਾਟ ਨੀਵੇਂ ਹੋ ਗਏ ਤਾਂ ਅਸੀਂ ਖੂਹ ਕੱਢ ਲਏ, ਜਦੋਂ ਖੂਹ ਡੂੰਘ ਹੋਏ ਤਾਂ ਅਸੀਂ ਨਲਕੇ ਲਾ ਲਏ. ਪਾਣੀ ਦੇ ਸ੍ਰੋਤ ਛੋਟੇ ਹੋ ਗਏ ਪਰ ਸਾਡੀ ਸੋਚ ਵੱਡੀ ਨਾ ਹੋ ਸਕੀ” ਫ਼ਕੀਰ ਕਿਸੇ ਗਹਿਰੀ ਸੋਚ ਵਿਚੋਂ ਹੌਲ਼ੀ-ਹੌਲ਼ੀ ਬੋਲਿਆ।ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਫ਼ਕੀਰ ਨੇ ਕਿਹਾ, “ਸਾਨੂੰ ਜਦੋਂ ਤੱਕ ਹੋ ਰਹੇ ਨੁਕਸਾਨ ਦੀ ਸਮਝ ਲੱਗਣੀ ਹੈ ਸ਼ਾਇਦ ਬਹੁਤ ਦੇਰ ਹੋ ਚੁੱਕੀ ਹੋਵੇਗੀ। ਸਾਡਾ ਹਾਲ ਤਾਂ ਉਸ ਸੱਜਣ ਵਰਗਾ ਹੈ ਜੋ ਪੈਸੇ ਕਮਾਉਣ ਦੇ ਚੱਕਰ ਵਿਚ ਆਪਣੀ ਸਿਹਤ ਖ਼ਰਾਬ ਕਰ ਲੈਂਦਾ ਹੈ ਤੇ ਫ਼ਿਰ ਓਹੀ ਕਮਾਏ ਪੈਸੇ ਬਿਮਾਰੀ ਦੇ ਇਲਾਜ ‘ਤੇ ਖ਼ਰਚ ਕਰਦਾ ਹੈ। ਫੇਰ ਨਾ ਹੀ ਸਿਹਤ ਰਹਿੰਦੀ ਹੈ ਤੇ ਨਾ ਹੀ ਪੈਸਾ।” ਕਹਿ ਕੇ ਫ਼ਕੀਰ ਗਹਿਰੀ ਸੋਚ ਵਿਚ ਡੁੱਬ ਗਿਆ।ਕੋਸਰ ਚੁੱਪ-ਚਾਪ ਸੁਣ ਰਿਹਾ ਸੀ ਤੇ ਫ਼ਕੀਰ ਦੀ ਚਿੰਤਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।ਫ਼ਕੀਰ ਨੇ ਸੌਣ ਲਈ ਲੋਈ ਵਿਛਾ ਕੇ ਪਾਣੀ ਵਾਲ਼ੀ ਮਸ਼ਕ ਸਰ੍ਹਾਣੇ ਵੱਲ ਰੱਖਦਿਆਂ ਕਿਹਾ, “ਧਰਤੀ ਵੀ ਤੇ ਆਦਮੀ ਦਾ ਸਰੀਰ ਵੀ, ਦੋ ਤਿਹਾਈ ਪਾਣੀ ਹੈ। ਪਾਣੀ ਹੈ ਤਾਂ ਪ੍ਰਾਣੀ ਹੈ.. ਦੁਨੀਆ ਦੀ ਤਾਂ ਸ਼ੁਰੂਆਤ ਹੀ ਪਾਣੀ ਤੋਂ ਹੋਈ ਸੀ।””ਸਾਈਂ ਜੀ, ਦੁਨੀਆ ਦੀ ਸ਼ੁਰੂਆਤ ਕਿਵੇਂ ਹੋਈ ਸੀ?” ਕੇਸਰ ਨੇ ਪੁੱਛਿਆ।”ਇਹ ਸਵਾਲ ਜੁਗਾਂ-ਜੁਗਾਂਤਰਾਂ ਤੋਂ ਮਨੁੱਖ ਦੀ ਸੋਚ ਦਾ ਹਿੱਸਾ ਰਿਹਾ ਹੈ। ‘ਜਾ ਕਰਤਾ ਸਿਰਠੀ ਕਉ ਸਾਜੈ ਆਪੇ ਜਾਣੇ ਸੋਈ। ‘ ਬਾਬੇ ਨਾਨਕ ਨੇ ਸਾਨੂੰ ਸਮਝਾਇਆ ਸੀ, ਅਰਬਦ ਨਰਬਦ ਧੁੰਧੂਕਾਰਾ’ ਕਿ ਘੁੱਪ ਹਨੇਰੇ ਵਿੱਚੋਂ ‘ਕੀਤਾ ਪਸਾਉ ਏਕੋ ਕਵਾਊ ਯਾਨੀ ਕਿ ਇੱਕ ਰੱਬੀ ਅਵਾਜ਼ ਨਾਲ਼ ਸਾਰਾ ਪਸਾਰਾ ਸ਼ੁਰੂ ਹੋਇਆ। ਫਿਰ ‘ਪਵਨੈ ਤੇ ਜਲ ਹੋਇ’ ਅਤੇ ‘ਜਲ ਤੇ ਤ੍ਰਿਭਵਨ ਸਾਜਿਆ, ” ਫ਼ਕੀਰ ਦਾ ਜਵਾਬ ਕੁੱਜੇ ‘ਚ ਸਮੁੰਦਰ ਬੰਦ ਕਰਨ ਵਰਗਾ ਸੀ।ਰਾਹ ਦੇ ਨੇੜੇ ਹਲਟੀ ਵੇਖ ਕੇ ਦੋਵੇਂ ਰੁਕ ਗਏ। ਉੱਥੇ ਕਾਫ਼ੀ ਹਲਚਲ ਸੀ। ਰਾਹੀਆਂ ਦੇ ਰੁਕਣ ਲਈ ਇਹ ਇਕ, ਬਹੁਤ ਰਮਣੀਕ ਜਗ੍ਹਾ ਸੀ। ਪੰਛੀ, ਜਾਨਵਰ ਅਤੇ ਰਾਹੀ ਰੋਜ਼ ਆਪਣੇ ਇੱਥੋਂ ਪਾਣੀ ਪੀ ਕੇ ਹੀ ਆਪੋ-ਆਪਣੇ ਟਿਕਾਣਿਆਂ ਨੂੰ ਪਰਤਦੇ ਸਨ।ਹਲਟੀ ਦੇ ਨੇੜੇ ਬੋਤਾ ਲੈ ਕੇ ਰਾਜਸਥਾਨੀ ਪੱਗ ਬੰਨ੍ਹੀਂ ਇੱਕ ਢਲਦੀ ਉਮਰਕ ਆਦਮੀ ਬੈਠਾ ਸੀ। ਇਸ ਇਲਾਕੇ ਵਿਚ ਹਲਟ ਜ਼ਿਆਦਾਤਰ ਬੋਤਿਆਂ ਨਾਲ ਹੀ ਗੇੜੇ ਜਾਂਦੇ ਸਨ। ਫ਼ਕੀਰ ਨੂੰ ਵੇਖ ਕੇ ਉਸ ਆਦਮੀ ਨੇ ਜੁਰਾਲੀ ਕਰ ਰਹੇ ਬੋਤੇ ਨੇ ‘ਹਰ-ਹਰ’ ਦੀ ਅਵਾਜ਼ ਦੇ ਕੇ ਉਠਾਇਆ ਅਤੇ ਜੋੜ ਕੇ ਹਲਟ ਗੇੜਿਆ। ਪਾਈ ਨਾਲ ਖਰਲੀ ਭਰ ਦਿੱਤੀ। ਉਸ ਦੇ ਪਿਆਰ ਨਾਲ, ਯੱਗ-ਯੱਗ ਕਹਿਣ ‘ਤੇ ਕੰਤ ਇੱਕਦਮ ਬੈਠ ਗਿਆ। ਉਸ ਨੇ ਬੋਤੇ ਨੇ ਖਾਣ ਲਈ ਡੇਕ ਦੇ ਪੱਤੇ ਦਿੱਤੇ। ਕੇਸਰ ਤੇ ਫਕੀਰ ਨੇ ਇਸ਼ਨਾਨ ਕੀਤਾ ਤੇ ਉੱਥੇ ਹੀ ਰਾਤ ਗੁਜ਼ਾਰਨ ਦਾ ਇਰਾਦਾ ਬਣਾਇਆ।ਫ਼ਕੀਰ ਦੇ ਸੌਣ ਲਈ ਥਾਂ ਸਾਫ਼ ਕਰਨ ਤੋਂ ਬਾਅਦ ਉਸ ਆਦਮੀ ਨੇ ਆਪਣੇ ਬਾਰੇ ਦੱਸਿਆ ਕਿ ਕਿਵੇਂ ਉਹ ਇੱਕ ਵਾਰ ਬਹੁਤ ਬਿਮਾਰ ਹੋ ਗਿਆ ਸੀ. ਬਹੁਤ ਓਹੜ-ਪੋਹੜ ਕਰਨ ਅਤੇ ਕਾਫ਼ੀ ਦੇਰ ਮੰਜੇ ‘ਤੇ ਪਏ ਰਹਿਣ ਤੋਂ ਬਾਅਦ ਜਦੋਂ ਉਹ ਤੁਰਨ ਫਿਰਨ ਜੋਗਾ ਹੋਇਆ ਤਾਂ ਉਸ ਨੇ ਆਪਣੀ ਜ਼ਿੰਦਗੀ ਦਾ ਮੰਤਵ ਆਉਂਦੇ ਜਾਂਦੇ ਰਾਹੀਆਂ ਨੂੰ ਪਾਣੀ ਪਿਆਉਣਾ ਹੀ ਬਣਾ ਲਿਆ।ਫ਼ਕੀਰ ਨੇ ਉਸ ਨੂੰ ਪਿਆਰ ਨਾਲ ਅਸੀਸ ਦਿੰਦਿਆਂ ਕਿਹਾ, “ਬੜੀ ਵੱਡੀ ਸੇਵਾ ਕਰ ਰਿਹੈ ਸੱਜਣਾ। ਪਾਣੀ ਦੀ ਅਸਲ ਕੀਮਤ ਦਾ ਪਤਾ ਪਿਆਸੇ ਨੂੰ ਹੀ ਹੁੰਦਾ ਹੈ ਜਾਂ ਮਾਰੂਥਲਾਂ ਵਿਚ ਰਹਿੰਦੇ ਲੋਕਾਂ ਨੂੰ, ਜਿਹੜੇ ਹੱਥ, ਪੈਰ ਅਤੇ ਮੂੰਹ ਇਸ ਤਰ੍ਹਾਂ ਧੰਦੇ ਹਨ ਕਿ ਪਾਣੀ ਦੀ ਬੱਚਤ ਹੋ ਸਕੇ ਜਿਸ ਨੂੰ ਉਹ ਉੱਚੂ ਸਾਜਣਾ ਕਹਿੰਦੇ ਹਨ। ਇਹ ਲੋਕ ਹੱਥ ਧੋਣ ਵੇਲੇ ਬਾਂਹ ਉੱਪਰ ਨੂੰ ਕਰ ਲੈਂਦੇ ਹਨ ਤਾਂ ਕਿ ਹੱਥ ਤੋਂ ਡਿੱਗ ਪਾਣੀ ਨਾਲ ਬਾਂਹ ਵੀ ਧੋ ਹੋ ਜਾਵੇ।”ਉਸ ਆਦਮੀ ਨੇ ‘ਹਾਂ’ ਵਿਚ ਸਿਰ ਹਿਲਾਉਂਦਿਆਂ ਕਿਹਾ, “ਧਰਤ ਓਹੀ ਰਾਣੀ, ਜਿਹਦੀ ਹਿੱਕ ‘ਤੇ ਪਾਣੀ”। ਉਸ ਦੇ ਬੋਲਾਂ ‘ਚੋਂ ਅੱਧੀ ਸਦੀ ਦਾ ਤਜਰਬਾ ਝਲਕ ਰਿਹਾ ਸੀ।”ਬੰਜਰ ਜ਼ਮੀਨਾਂ ‘ਤੇ ਅਣਖ ਨਹੀਂ ਉੱਗਦੀ ਤੇ ਲਾਵਾਰਿਸ ਰਾਹ ਰਾਹੀਆਂ ਨੂੰ ਉਡੀਕਦੇ-ਉਡੀਕਦੇ ਖ਼ਤਮ ਹੋ ਜਾਂਦੇ ਹਨ,” ਫ਼ਕੀਰ ਨੇ ਸੁੰਨੇ ਰਾਹ ਵੱਲ ਵੇਖਦਿਆਂ ਕਿਹਾ।ਰਾਤ ਪਸਰ ਰਹੀ ਸੀ, ਟਾਵਾਂ-ਟਾਵਾਂ ਤਾਰਾ ਦਿਖਣ ਲੱਗਿਆ। ਫਕੀਰ ਮਾਲ ਕੱਢ ਕੇ, ਆਸਣ ਲਾਉਣ ਦੀ ਤਿਆਰੀ ਕਰਨ ਲੱਗਿਆ। ਉਹ ਆਦਮੀ ਏਤਾਂ ਰੁੱਖ ਨਾਲ ਬੰਨ੍ਹ ਕੇ ਸੌਣ ਦੀ ਤਿਆਰੀ ਕਰਨ ਲੱਗਿਆ।ਕੇਸਰ ਨੇ ਕੁੜਤੇ ਦੀ ਸੱਜੀ ਜੇਬ ਵਿਚ ਹੱਥ ਮਾਰਿਆ ਤੇ ਫ਼ਕੀਰ ਦੇ ਦਿੱਤੇ ਕਾਲੇ ਗੋਲ ਪੱਥਰ ਨੂੰ ਟਟੋਲਿਆ। ਕਾਲਾ ਪੱਥਰ ਰਾਤ ਦੇ ਹਨੇਰੇ ‘ਚ ਵੀ ਚਮਕ ਰਿਹਾ ਸੀ। ਇਹ ਪੱਥਰ ਹੱਥ ‘ਚ ਫੜ ਕੇ ਕੇਸਰ ਨੂੰ ਕੋਈ ਅਜੀਬ ਜਿਹਾ ਸਕੂਨ ਮਿਲਦਾ ਸੀ। ਯਾਤਰਾ ਦੇ ਅੰਤ ‘ਤੇ ਚਿੱਟਾ ਪੱਥਰ ਦੇਣ ਦੀ ਕੀਤੀ ਫਕੀਰ ਦੀ ਗੱਲ ਕੇਸਰ ਰੋਜ ਹੀ ਯਾਦ ਕਰ ਲੈਂਦਾ ਸੀ ਜਦੋਂ ਵੀ ਤੈਨੂੰ ਕਦੇ ਕੁੱਝ ਸਮਝ ਨਾ ਆਵੇ ਤਾਂ ਇਹ ਦੋਵੇਂ ਪੱਥਰ ਹੱਥਾਂ ‘ਚ ਫੜ ਕੇ ਧਿਆਨ ਲਾਵੀਂ, ਪਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫ਼ਕੀਰ ਦੇ ਪਹਿਲੇ ਦਿਨ ਕਹੇ ਹੋਏ ਇਨ੍ਹਾਂ ਬੋਲਾਂ ਨੇ ਉਸਨੂੰ ਪਰਵਾਸ ਦਿੱਤਾ।
ਦਿਨ- ਚੌਵੀਵਾਂ
ਦੁਨੀਆ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਗਤਾ ਵੀ। ਸਮੇ ਤੇ ਥਾਂ ਨਾਲ਼ ਪਾਤਰ ਬਦਲਦੇ ਰਹਿੰਦੇ ਹਨ।(ਜਦੋਂ ਤੱਕ ਲਾਲਚੀ ਲੋਕ ਜਿੰਦਾ ਨੇ, ਠੱਗ ਭੁੱਖੇ ਨਹੀਂ ਮਰਦੇ)ਕੇਸਰ ਤੇ ਫ਼ਕੀਰ ਨੇ ਅਜੇ ਸਵੇਰ ਦਾ ਸਫ਼ਰ ਸ਼ੁਰੂ ਹੀ ਕੀਤਾ ਸੀ ਕਿ ਪਿੱਛੇੜ ਘੋੜ-ਸਵਾਰ ਨਾਲ ਆ ਰਲੇ। ਅੱਗੇ ਵਾਲਾ ਘੋੜ-ਸਵਾਰ ਕੀਮਤੀ ਪੇਸ਼ਾਕ ਤੇ ਪਾਏ ਸੋਨੇ ਦੇ ਕੈਂਠੇ ਤੋਂ ਕਾਫ਼ੀ ਅਮੀਰ ਲੱਗ ਰਿਹਾ ਸੀ। ਉਸ ਨੇ ਘੋੜੇ ਤੋਂ ਉੱਤਰ ਕੇ,ਲਗਾਮ ਪਿੱਛੇ ਆ ਰਹੇ ਸੇਵਾਦਾਰ ਨੂੰ ਫੜਾਈ ਤੇ ਫ਼ਕੀਰ ਦੇ ਪੈਰੀਂ ਹੱਥ ਲਾਇਆ।”ਤਨ ਹਮੇਸ਼ਾ ਰੱਬ ਸੋਹਣਾ ਯਾਦ ਰਹੇ” ਫ਼ਕੀਰ ਨੇ ਪੈਰ ਪਿੱਛੇ ਕਰਦਿਆਂ ਉਸਦੇ ਸਿਰ ‘ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ।ਕੇਸਰ ਨੇ ਫ਼ਕੀਰ ਦੇ ਕੰਨ ਵਿਚ ਕੁਝ ਕਿਹਾ। ਫ਼ਕੀਰ ਨੇ ਹੱਸ ਕੇ ਉਸ ਅਮੀਰ ਨੂੰ ਕਿਹਾ ਕਿ ਸਾਡਾ ਚੋਬਰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਇੰਨੇ ਅਮੀਰ ਕਿਵੇਂ ਬਣਾ।ਉਸ ਆਦਮੀ ਨੇ ਕੇਸਰ ਵੱਲ ਵੇਖਿਆ ਤੇ ਕਿਹਾ, “ਨੌਜੁਆਨ! ਮੇਰੇ ਪਿਤਾ ਜੀ ਨੇ ਮੈਨੂੰ ਪੈਸੇ ਬਾਰੇ ਤਿੰਨ ਗੱਲਾਂ ਦੱਸੀਆਂ ਸਨ ਜੋ ਮੇਰੇ ਅੱਜ ਤੱਕ ਕੰਮ ਆ ਰਹੀਆਂ ਹਨ।“ਪਹਿਲੀ, ਕਿ ਪੈਸੇ ਵੱਧ ਕਮਾ ਕੇ ਅਮੀਰ ਨਹੀਂ ਬਣਿਆ ਜਾਂਦਾ, ਬੱਚਤ ਕਰ ਕੇ ਬਣਿਆ ਜਾਂਦਾ ਹੈ। ਆਪਣੀ ਆਮਦਨ ‘ਚੋਂ ਹਰ ਮਹੀਨੇ ਪੰਜਵਾਂ ਹਿੱਸਾ ਪਹਿਲਾਂ ਆਪਣੇ ਲਈ ਕੱਢੇ ਅਤੇ ਬਚਾ ਕੇ ਰੱਖੋ, ਫਿਰ ਦਸਵਾਂ ਹਿੱਸਾ ਰੱਬ ਦਾ ਕੱਢ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਵਰਤੋ ਤੇ ਬਾਕੀ ਰਹਿੰਦੇ ਪੈਸੇ ਆਪਣੀਆਂ ਲੋੜਾਂ ਤੇ ਸਹੂਲਤਾਂ ਲਈ ਖ਼ਰਚ ਕਰੋ।ਦੂਸਰੀ, ਪੈਸੇ ਦੇ ਕਦੇ ਗ਼ੁਲਾਮ ਨਾ ਬਣੋ, ਪੈਸੇ ਦੀ ਗ਼ੁਲਾਮੀ ਬੰਦੇ ਨੂੰ ਲਾਲਚੀ ਬਣਾਉਂਦੀ ਹੈ ਤੇ ਲਾਲਚ ਬੰਦੇ ਨੂੰ ਬੇਈਮਾਨ ਬਣਾਉਂਦਾ ਹੈ।ਤੀਸਰੀ, ਪੈਸੇ ਕਮਾਉਣ ਦਾ ਮਕਸਦ ਐਸ਼ੋ-ਅਰਾਮ ਨਹੀਂ ਹੋਣਾ ਚਾਹੀਦਾ। ਪੈਸੇ ਦਾ ਅਸਲੀ ਮਕਸਦ ਆਜ਼ਾਦੀ ਹੈ— ਸਮੇਂ ਦੀ ਆਜ਼ਾਦੀ, ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ।ਘੋੜ-ਸਵਾਰ ਨੇ ਕੇਸਰ ਦੇ ਮੋਢੇ ‘ਤੇ ਹੱਥ ਰੱਖ ਕੇ ਕਿਹਾ, “ਜੋ ਬੰਦਾ ਅਮੀਰ ਬਣਨ ਬਾਰੇ ਸੋਚਦਾ ਹੈ, ਪੈਸਾ ਉਸ ਕੋਲ਼ ਚੁੰਬਕ ਵਾਂਗ ਖਿੱਚਿਆ ਚਲਾ ਆਉਂਦਾ ਹੈ।ਇੱਕ ਦਿਨ ਬਹੁਤ ਤਰੱਕੀ ਕਰੇਗਾ।” ਤੇ ਫਕੀਰ ਨੂੰ ਪ੍ਰਣਾਮ ਕਰ ਕੇ ਦੋਵੇਂ ਘੋੜਦਿਨ ਚਲ ਰਿਹਾ ਸੀ। ਅਮੀਰ ਵਪਾਰੀ ਦੀਆਂ ਧਨ ਕਮਾਉਣ ਦੀਆਂ ਉਸਨੇ ਦੀ ਮਨ ਚਿੰਦਾਹੀ ਮੀ ਇੰਡਬੀਲੀ। ਮਤੀ ਵੀਰੀ ਦੇ ਅਮੀਰ ਜ਼ੈਲਦਾਰ ਬਾਪ ਤੋਂ ਜੀਤੀ ਦਾ ਹੱਥ ਮੰਗਣ ਦੇ ਕਈ ਰਾਹ ਖੁੱਲਦ ਨਜ਼ਰ ਆਉਣ ਲੱਗੇ। ਕੇਸਰ ਨੇ ਫ਼ਕੀਰ ਨਾਲ ਸੁਲਾ ਮਾਰੀ. “ਜੇ ਕਿਤੇ ਮੈਨੂੰ ਕੋਈ ਖ਼ਜ਼ਾਨਾ ਮਿਲ ਜਾਵੇ ਤਾਂ ਮੈਂ ਪਿੰਡ ਵਾਪਸ ਘੋੜੇ ‘ਤੇ ਜਾਵਾਂਗਾ।” ਫਕੀਰ ਕੇਸਰ ਵੱਲ ਵੇਖ ਕੇ ਮੁਸਕਰਾਇਆ ਤੇ ਬੋਲਿਆ, “ਪੁਰਾਣੀ ਗੱਲ ਹੈ, ਮਿਸਰ ਦੇਸ਼ ਵਿਚ ਨੀਲ ਦਰਿਆ ਦੇ ਕੰਢੇ ਇੱਕ ਨੀਲ ਨਾਂ ਦਾ ਆਦਮੀ ਰਹਿੰਦਾ ਸੀ। ਉਸਦੇ ਘਰ ਦੇ ਵਿਹੜੇ ਵਿਚ ਇੱਕ ਖਜੂਰ ਦਾ ਦਰਖ਼ਤ ਸੀ ਜਿਸ ਦੀ ਖਾਸੀਅਤ ਇਹ ਸੀ ਕਿ ਇਸ ਦੀ ਜੜ੍ਹ ‘ਚੋਂ ਤਿੰਨ ਖਜੂਰ ਦੇ ਦਰਖ਼ਤ ਨਿਕਲੇ ਹੋਏ ਸਨ। ਆਦਮੀ ਗ਼ਰੀਬ ਸੀ, ਉਸ ਨੇ ਕਈ ਵਾਰ ਇਹ ਖਜੂਰ ਦਾ ਦਰਖ਼ਤ ਵੱਢ ਕੇ ਵੇਚਣ ਬਾਰੇ ਸੋਚਿਆ, ਪਰ ਉਸਦੀ ਘਰਵਾਲ਼ੀ ਨਹੀਂ ਮੰਨੀ। ਉਹ ਇਸ ਅਜੀਬ ਦਰਖ਼ਤ ਨੂੰ ਸ਼ੁੱਭ ਸ਼ਗਨ ਸਮਝਦੀ ਸੀ। ਇਕ ਦਿਨ ਉਸ ਨੂੰ ਸੁਪਨਾ ਆਇਆ ਕਿ ਤੁਰਕੀ ਦੇਸ਼ ਦੀ ਰਾਜਧਾਨੀ ‘ਚ ਬਣੇ ਵੱਡੇ ਪੁਲ਼ ਦੀ ਪੂਰਬੀ ਦਿਸ਼ਾ ਵੱਲ ਇੱਕ ਖ਼ਜ਼ਾਨਾ ਹੈ। ਉਹ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਸ ਪੁਲ਼ ਦੇ ਕੋਲ਼ ਪਹੁੰਚ ਗਿਆ। ਰੋਜ਼ ਸ਼ਾਮ ਢਲ਼ੇ ਉਹ ਪੁਲ਼ ਦੇ ਪੂਰਬ ਵਾਲੇ ਪਾਸੇ ਖ਼ਜ਼ਾਨਾ ਲੱਭਣ ਲੱਗਦਾ। ਪੁਲ਼ ਦੇ ਨਾਲ਼ ਦੀ ਦੁਕਾਨ ਦੇ ਮਾਲਕ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਲੱਭ ਰਿਹਾ ਹੈ? ਗ਼ਰੀਬ ਆਦਮੀ ਨੇ ਸਾਰੀ ਗੱਲ ਦੱਸੀ। ਦੁਕਾਨਦਾਰ ਨੇ ਹੱਸ ਕੇ ਕਿਹਾ, “ਇੰਝ ਖ਼ਜ਼ਾਨੇ ਨਹੀਂ ਮਿਲਦੇ ਹੁੰਦੇ। ਮੈਨੂੰ ਕਈ ਵਾਰ ਸੁਪਨਾ ਆਇਆ ਹੈ ਕਿ ਮਿਸਰ ਵਿਚ ਨੀਲ ਨਦੀ ਦੇ ਕੰਢੇ ਨੀਲ ਨਾਂ ਦੇ ਆਦਮੀ ਦੇ ਘਰ ਵਿਚ ਇੱਕੇ ਜੜ੍ਹ ‘ਚੋਂ ਉੱਗੇ ਤਿੰਨ ਖਜੂਰ ਦੇ ਦਰਖ਼ਤ ਹਨ ਤੇ ਉਸ ਦਰਖ਼ਤ ਦੀ ਜੜ੍ਹ ਕੋਲ਼ ਇੱਕ ਵੱਡਾ ਖ਼ਜ਼ਾਨਾ ਦੱਬਿਆ ਹੋਇਆ ਹੈ। ਭਲਾ ਇੱਕ ਜੜ੍ਹ ‘ਚੋਂ ਤਿੰਨ ਖਜੂਰ ਦੇ ਦਰਖ਼ਤ ਉੱਗਦੇ ਵੇਖੇ ਕਿਸੇ ਨੇ?” ਨੀਲ ਚੁੱਪ ਰਿਹਾ ਤੇ ਘਰ ਵਾਪਸ ਆ ਗਿਆ। ਘਰ ਆ ਕੇ ਖਜੂਰ ਦੇ ਦਰਖ਼ਤ ਦੀ ਜੜ੍ਹ ਕੋਲ਼ ਟੋਆ ਪੁੱਟਣਾ ਸ਼ੁਰੂ ਕੀਤਾ। ਥੋੜ੍ਹੀ ਦੇਰ ਬਾਅਦ ਹੀਰੇ-ਜਵਾਹਰਾਤਾਂ ਦਾ ਖ਼ਜ਼ਾਨਾ ਉਸਦੇ ਸਾਹਮਣੇ ਸੀ। “ਖ਼ਜ਼ਾਨਾ ਤਾਂ ਸਾਡੇ ਅੰਦਰ ਹੀ ਹੈ ਤੇ ਲੱਭਦੇ ਅਸੀਂ ਬਾਹਰ ਰਹਿੰਦੇ ਹਾਂ”, ਫ਼ਕੀਰ ਨੇ ਕੇਸਰ ਨੂੰ ਅਮੀਰੀ ਦਾ ਮਤਲਬ ਸਮਝਾਇਆ।”ਮਤਿ ਵਿਚਿ ਰਤਨ ਜਵਾਹਰ ਮਾਣਿਕ”ਪੈਸਾ ਬਣਾਉਣ ਦੀ ਲੋੜ ਬੰਦੇ ਨੇ ਕਿਵੇਂ ਪੇ ਗਈ?” ਕੇਸਰ ਹੁਣ ਫ਼ਕੀਰ ਨੂੰ ਭਰ ਦੇ”ਕਈ ਵਾਰ ਤਾਂ ਲੱਗਦਾ ਹੈ ਕਿ ਦੁਨੀਆ ਨੂੰ ਰੱਬ ਨਹੀਂ, ਪੈਸਾ ਚਲਾ ਰਿਹਾ ਹੈ। ਪੁੱਛਣ ਤੋਂ ਝਕਦਾ ਨਹੀਂ ਸੀ।”ਲੋਡ ਸਭ ਕੁੱਝ ਕਰਵਾਅ ਦਿੰਦੀ ਹੈ ਕੇਸਰਾ! ਮੈਂ ਕਿਤੇ ਪੜਿਆ ਸੀ ਕਿ ਪੱਤਰ ਯੁੱਗ ਵੇਲੇ ਮਨੁੱਖ ਨੇ ਆਪਣੀ ਸੁਰੱਖਿਆ ਲਈ ਕਬੀਲਿਆਂ ‘ਚ ਰਹਿਣਾ ਤੇ ਨਿਸੀ ਲੋੜਾਂ ਲਈ ਇੱਕ ਦੂਸਰੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ। ਕਿਸੇ ਦੂਸਰੇ ਤੋਂ ਕਈ ਚੀਜ਼ ਲੈਣ ਲਈ ਉਸ ਨੂੰ ਕੋਈ ਚੀਜ਼ ਦੇਣੀ ਪੈਂਦੀ ਸੀ। ਸੋ ਮਨੁੱਖ ਨੇ ਚੀਜ਼ਾਂ ਦਾ ਆਦਾਨ-ਪ੍ਰਦਾਨ ਸ਼ੁਰੂ ਕੀਤਾ। ਪੱਥਰਾਂ ਤੋਂ ਸ਼ੁਰੂ ਹੋਇਆ ਆਦਾਨ-ਪ੍ਰਦਾਨ 600 ਈ. ਦੇ ਕਰੀਬ ਸੋਨੇ ਤੇ ਫਿਰ ਚਾਂਦੀ ਦੇ ਸਿੱਕਿਆ ਵਿਚ ਬਦਲ ਗਿਆ ਤੇ 800 ਈ. ਦੇ ਕਰੀਬ ਕਾਗ਼ਜ਼ ਦੇ ਨੋਟ ਚੀਨ ਵਿਚ ਸ਼ੁਰੂ ਹੋਏ ਸਨ.” ਫ਼ਕੀਰ ਨੇ ਕੇਸਰ ਨੂੰ ਪੈਸੇ ਦਾ ਇਤਿਹਾਸ ਦੱਸਦਿਆਂ ਕਿਹਾ।ਕੇਸਰ ਤੇ ਫ਼ਕੀਰ ਦੀ ਪੈੜ-ਚਾਲ ਹੁਣ ਕੁਝ ਮੱਠੀ ਪੈ ਗਈ ਸੀ। ਸਾਹਮਣੇ ਇੱਕ ਮਜ਼ਾਰ ਨਜ਼ਰ ਆਈ। ਮਜ਼ਾਰ ‘ਤੇ ਦੋ ਮਟੀਆਂ ਬਣੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਕੁਝ ਮੁਰਝਾਏ ਹੋਏ ਫੁੱਲ ਪਏ ਸਨ।ਦੋਵੇਂ ਮਜ਼ਾਰ ਦੇ ਥੜ੍ਹੇ ‘ਤੇ ਬੈਠ ਗਏ। ਫ਼ਕੀਰ ਨੇ ਉੱਥੇ ਬੈਠੇ ਸੇਵਾਦਾਰ ਤੋਂ ਮਜ਼ਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ‘ਢੋਲਾ-ਮਾਰੂ’ ਦੀ ਮਜ਼ਾਰ ਹੈ। ਜੋ ਕਿ ਇਸ ਇਲਾਕੇ ਦੀ ਮਸ਼ਹੂਰ ਪ੍ਰੇਮ ਕਥਾ ਹੈ ਤੇ ਪੁਰਾਣੇ ਜ਼ਮਾਨੇ ਤੋਂ ਚੱਲੀ ਆ ਰਹੀ ਇੱਕ ਲੋਕ ਕਹਾਣੀ। ‘ਮਾਰੂ’ ਬੀਕਾਨੇਰ ਦੇ ਰਾਜੇ ਦੀ ਧੀ ਸੀ। ਪ੍ਰਚੱਲਿਤ ਕਹਾਣੀ ਅਨੁਸਾਰ ਇਸ ਥਾਂ ‘ਤੇ ਰਾਜ ਕੁਮਾਰੀ ਮਾਰੂ ਤੇ ਉਸਦੇ ਗ਼ਰੀਬ ਪ੍ਰੇਮੀ ਵੱਲੇ ਦੀ ਮੌਤ ਹੋਈ ਸੀ। ਪ੍ਰੇਮੀ ਜੋੜੇ ਇੱਥੇ ਆਪਣੇ ਪਿਆਰ ਦੀ ਲੰਮੀ ਉਮਰ ਦੀ ਅਰਦਾਸ ਕਰਨ ਆਉਂਦੇ ਹਨ।ਕੇਸਰ ਵੀ ਜੀਤੀ ਨੂੰ ਯਾਦ ਕਰਦਿਆਂ ਆਪਣੇ ਪਿਆਰ ਨੂੰ ਮਿਲਣ ਦੀ ਦਿਲ ਹੀ ਦਿਲ ਵਿਚ ਦੁਆ ਕਰਨ ਲੱਗਿਆ। ਉਸਦੀਆਂ ਅੱਖਾਂ ਇੰਝ ਬੰਦ ਹੋ ਗਈਆਂ ਜਿਵੇਂ ਕਿਸੇ ਨੇ ਉਸਦੀਆਂ ਪਲਕਾਂ ‘ਤੇ ਮੋਰ ਦਾ ਖੰਭ ਧਰ ਦਿੱਤਾ ਹੋਵੇ। ਕਿੱਸਿਆਂ ਵਿਚ ਪੜ੍ਹੀ ਸੱਸੀ ਦੀ ਤੜਪ ਤੇ ਮਜਨੂੰ ਦੀ ਬੇਵੱਸੀ ਕੇਸਰ ਨੂੰ ਹੁਣ ਬਹੁਤ ਸਿੱਦਤ ਨਾਲ਼ ਮਹਿਸੂਸ ਹੋ ਰਹੀ ਸੀ।
ਦਿਨ -ਪੱਚੀਵਾਂ
(ਤੂਫਾਨ ਤੋਂ ਬਚਣ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਤੂਫ਼ਾਨ ਦੀ ਅੱਖ ਹੈ ਜੋ ਇਸ ਦੇ ਐਨ ਵਿਚਕਾਰ ਹੁੰਦੀ ਹੈ। ਇਹ ਸਿਰਫ਼ ਉਸ ਨੂੰ ਦਿਸਦੀ ਹੈ ਜੋ ਤੂਫ਼ਾਨ ਦਾ ਸੀਨਾ ਚੀਰ ਕੇ ਅੰਦਰ ਜਾਣ ਦੀ ਹਿੰਮਤ ਕਰਦਾ ਹੈ… (ਕਿਸੇ ਬੋਧੀ ਮੱਠ ‘ਤੇ ਲਿਖੀ ਇਬਾਰਤ))
ਛੋਟੀਆਂ-ਛੋਟੀਆਂ ਰੇਹੜੀਆਂ ਖਿੱਚੀ, ਚੁੰਗੀਆਂ ਭਰਦੇ ਆ ਰਹੇ ਊਠਾਂ ਨੂੰ ਵੇਖ ਤੇ ਕੇਸਰ ਤੇ ਫ਼ਕੀਰ ਹੌਲ਼ੀ ਹੋ ਗਏ। ਕੇਸਰ ਨੇ ਤੁਰੇ ਆ ਰਹੇ ਬੋਤੇ ਨੂੰ ਵੇਖ ਕੇ ਕਿਹਾ, “ਇਸ ਦੇ ਪੈਰ ਕਿੰਨੇ ਵੱਡੇ ਤੇ ਚੌੜੇ ਹਨ।”ਝੋਤੇ ਦੇ ਪੈਰਾਂ ਵੱਲ ਵੇਖਦਿਆਂ ਫ਼ਕੀਰ ਨੇ ਦੱਸਿਆ, “ਰੇਤਲੇ ਇਲਾਕੇ ‘ਚ ਤੁਰਨ ਲਈ ਪੈਰ ਚੌੜੇ ਹੀ ਚਾਹੀਦੇ ਹਨ। ਮਾਰੂਥਲ ਦੀਆਂ ਲੋੜਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਕਰਕੇ ਹੀ ਬੋਤੇ ਦੀ ਇੰਨੀ ਕਦਰ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲ਼ ਲੈਂਦਾ ਹੈ ਓਹੀ ਸੁਖੀ ਤੇ ਖ਼ੁਸ਼ ਰਹਿ ਸਕਦਾ ਹੈ।”ਫ਼ਕੀਰ ਨੇ ਗੱਲ ਜਾਰੀ ਰੱਖਦਿਆਂ ਇੱਕ ਸਾਖੀ ਸੁਣਾਉਣੀ ਸ਼ੁਰੂ ਕੀਤੀ, “ਮਹਾਤਮਾ ਬੁੱਧ ਕੋਲ਼ ਇਲਾਕੇ ਦਾ ਇੱਕ ਮਸ਼ਹੂਰ ਸ਼ਾਹੂਕਾਰ ਫ਼ਰਿਆਦ ਲੈ ਕੇ ਆਇਆ, “ਮੈਂ ਬਹੁਤ ਦੁਖੀ ਹਾਂ ਮਹਾਤਮਾ ਜੀ… ਮੈਂ ਆਪਣੀ ਘਰਵਾਲ਼ੀ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਉਹ ਮੇਰੇ ਨਾਲ਼ ਲੜਦੀ ਰਹਿੰਦੀ ਹੈ। ਮੇਰੇ ਬੱਚੇ ਬੜੇ ਸਾਊ ਨੇ ਪਰ ਉਹ ਕੰਮ ਕੋਈ ਨਹੀਂ ਕਰਦੇ। ਪੈਸਾ ਰੱਬ ਨੇ ਬੜਾ ਦਿੱਤਾ ਹੈ ਪਰ ਹਰ ਵੇਲ਼ੇ ਚੋਰੀ ਦਾ ਡਰ ਲੱਗਿਆ ਰਹਿੰਦਾ ਹੈ। ਲੋਕਾਂ ਨੂੰ ਵਿਆਜੂ ਪੈਸਾ ਦੇਣਾ ਮੇਰਾ ਧੰਦਾ ਹੈ ਪਰ ਲੋਕ ਪੈਸਾ ਸਮੇਂ ਸਿਰ ਨਹੀਂ ਮੋੜਦੇ। ਮੇਰਾ ਸੱਜਾ ਗੋਡਾ ਵੀ ਹੁਣ ਦੁਖਦਾ ਰਹਿੰਦਾ ਹੈ…” ਇਸ ਤਰ੍ਹਾਂ ਸ਼ਾਹੂਕਾਰ ਬਹੁਤ ਦੇਰ ਮਹਾਤਮਾ ਬੁੱਧ ਨੂੰ ਆਪਣੇ ਦੁੱਖ ਗਿਣਾਉਂਦਾ ਰਿਹਾ।”ਮੇਰੇ ਕੋਲ਼ ਤੇਰੇ ਦੁੱਖਾਂ ਦਾ ਕੋਈ ਹੱਲ ਨਹੀਂ ਹੈ”, ਮਹਾਤਮਾ ਬੁੱਧ ਨੇ ਕਿਹਾ।”ਕਿਉਂ? ਮਹਾਤਮਾ ਜੀ ਮੈਂ ਤਾਂ ਤੁਹਾਡੀ ਬਹੁਤ ਮਹਿਮਾ ਸੁਣੀ ਹੈ” ਸ਼ਾਹੂਕਾਰ ਦੀ ਅਵਾਜ਼ ਵਿਚ ਤਰਲਾ ਸੀ ।”ਕਿਉਂਕਿ ਤੇਰੇ ਸਾਰੇ ਦੁੱਖ ਉਨ੍ਹਾਂ 83 ਦੁੱਖਾਂ ‘ਚੋਂ ਨੇ, ਜੋ ਲੋਕਾਂ ਨੂੰ ਆਮ ਹੀ ਹੱਦ ਹਨ ਤੇ ਇਨ੍ਹਾਂ ਦਾ ਕੋਈ ਸਦੀਵੀ ਹੱਲ ਵੀ ਨਹੀਂ ਹੁੰਦਾ ਪਰ ਮੈਂ ਤੇਰੇ 84ਵੇਂ ਦੁੱਖ ਦਾ ਹੱਲ ਕਰ ਸਕਦਾ ਹਾਂ,” ਮਹਾਤਮਾ ਬੁੱਧ ਨੇ ਕਿਹਾ।”ਮੇਰਾ 84ਵਾਂ ਦੁੱਖ? ਉਹ ਕਿਹੜਾ ਮਹਾਤਮਾ ਜੀ?” ਸ਼ਾਹੂਕਾਰ ਨੇ ਹੈਰਾਨੀ ਨਾਲ਼ ਪੁੱਛਿਆ।”ਇਹੀ ਕਿ ਤੂੰ ਦੁੱਖਾਂ-ਰਹਿਤ ਜ਼ਿੰਦਗੀ ਚਾਹੁੰਦਾ ਹੈਂ,” ਮਹਾਤਮਾ ਨੇ ਉਸ ਨੂੰ ਪਿਆਰ ਨਾਲ਼ ਵੇਖ ਕੇ ਮੁਸਕਰਾਉਂਦਿਆਂ ਕਿਹਾ।ਸਾਖੀ ਖ਼ਤਮ ਕਰ ਕੇ ਫ਼ਕੀਰ ਨੇ ਕੇਸਰ ਵੱਲ ਵੇਖਿਆ ਤੇ ਕਿਹਾ, “ਮੱਕਦੀ ਗੱਲ ਇਹ ਹੈ ਕਿ ਬੰਦੇ ਨੇ ਸੰਤੋਖ, ਜਾਂ ਤਾਂ ਸਬਰ ‘ਚ ਆਉਂਦੇ ਜਾਂ ਕਬਰ ‘ਚ।””ਇਕ ਵਾਰ ਕਿਸੇ ਦੇਸ਼ ਦਾ ਰਾਜਾ ਬਹੁਤ ਦਿਆਲ, ਸਿਆਣਾ ਅਤੇ ਪੂਜਬ ਪਾਠ ਕਰਨ ਵਾਲ਼ਾ ਸੀ। ਅਚਾਨਕ ਇੱਕ ਦਿਨ ਉਹ ਬਿਮਾਰ ਹੋਇਆ ਤੇ ਉਸ ਨੂੰ ਲਕਵਾ ਹੋ ਗਿਆ, ਤੁਰਨਾ-ਫ਼ਿਰਨਾ ਮੁਸ਼ਕਿਲ ਹੋ ਗਿਆ। ਖ਼ਬਰ ਲੈਣ ਆਏ ਇੱਕ ਵਜ਼ੀਰ ਨੇ ਉਸ ਨੂੰ ਕਿਹਾ, “ਜਹਾਂ ਪਨਾਹ! ਤੁਸੀਂ ਰੱਬ ਦੀ ਭਗਤੀ ਕਰਨ ਵਾਲੇ ਦਿਆਲ ਰਾਜਾ ਹੋ। ਰੱਬ ਨੇ ਇਹ ਤੁਹਾਡੇ ਨਾਲ਼ ਚੰਗਾ ਨਹੀਂ ਕੀਤਾ। ਰੱਬ ਤੋਂ ਪੁੱਛਣਾ ਚਾਹੀਦਾ ਹੈ ਕਿ ਇਹ ਬੇਇਨਸਾਫ਼ੀ ਉਸ ਨੇ ਤੁਹਾਡੇ ਨਾਲ਼ ਕਿਉਂ ਕੀਤੀ?”ਰਾਜੇ ਨੇ ਜਵਾਬ ਦਿੱਤਾ, “ਜਦੋਂ ਮੈਂ ਰਾਜਾ ਬਣਿਆ ਸੀ ਤਾਂ ਉਸ ਵੇਲ਼ੇ ਤਾਂ ਮੈਂ ਰੱਬ ਨੂੰ ਪੁੱਛਿਆ ਨਹੀਂ ਕਿ ਮੈਨੂੰ ਰਾਜਾ ਕਿਉਂ ਬਣਾਇਆ ਤੇ ਮੈਂ ਹੁਣ ਰੱਬ ਨੂੰ ਕਿਉਂ ਪੁੱਛਾਂ ਕਿ ਮੈਨੂੰ ਉਸਨੇ ਅਪਾਹਜ ਕਿਉਂ ਬਣਾਇਆ?”ਦੂਰ-ਦੂਰ ਤੱਕ, ਨਾ ਕੋਈ ਵਸੋਂ ਤੇ ਨਾ ਹੀ ਰਾਹੀ ਦਿਖ ਰਹੇ ਸਨ। ਸੂਰਜ ਵੀ ਸਿਖਰ ‘ਤੇ ਆ ਗਿਆ ਸੀ। ਛਾਂ ਵੇਖ ਕੇ ਉਹ ਦੋਵੇਂ ਇੱਕ ਪਿੱਪਲ਼ ਹੇਠ ਬੈਠ ਗਏ। ਇੱਕ ਆਜੜੀ ਆਪਣੀਆਂ ਅੱਠ-ਦਸ ਬੱਕਰੀਆਂ ਲੈ ਕੇ ਪਹਿਲਾਂ ਹੀ ਉੱਥੇ ਬੈਠਾ ਸੀ। ਇੱਕ ਘੋੜ-ਸਵਾਰ ਵੀ ਆਪਣਾ ਘੋੜਾ ਨੇੜੇ ਬੰਨ੍ਹ ਕੇ ਲੰਮਾ ਪਿਆ ਹੋਇਆ ਸੀ। ਦੋਵੇਂ ਆਪਸ ਵਿਚ ਗੱਲਾਂ ਕਰ ਰਹੇ ਸਨ।ਘੋੜ-ਸਵਾਰ ਨੇ ਆਜੜੀ ਨੂੰ ਪੁੱਛਿਆ, “ਬੱਕਰੀਆਂ ਪਾਲ਼ ਕੇ ਗੁਜ਼ਾਰਾ ਕਰਨਾ ਕਿਹੜਾ ਸੌਖਾ, ਤੂੰ ਦੁੱਧ ਵੇਚ ਕੇ ਕਿੰਨੇ ਕੁ ਪੈਸੇ ਰੋਜ਼ ਕਮਾ ਲੋਨੈਂ?””ਇਹੀ ਕੋਈ ਦੋ-ਤਿੰਨ ਰੁਪਏ ਰੋਜ਼ ਦੇ, ਰੋਟੀ ਟੁੱਕ ਚੱਲੀ ਜਾਂਦਾ ਹੈ,” ਆਜੜੀ ਨੇ ਸਕੂਨ ਨਾਲ਼ ਜਵਾਬ ਦਿੱਤਾ।”ਮੇਰੇ ਘੋੜਿਆਂ ਦੀ ਸਾਂਭ-ਸੰਭਾਲ ਕਰੇਂਗਾ? ਪੰਜ ਰੁਪਏ ਰੋਜ਼ ਦਿਆਂਗਾ,” ਘੋੜ-ਸਵਾਰ ਨੇ ਉਸ ਨੂੰ ਕਿਹਾ।”ਰੱਬ ਤੇਰਾ ਭਲਾ ਕਰੇ!” ਆਜੜੀ ਨੇ ਕਿਹਾ, “ਪਰ ਜਿਹੜਾ ਸੁਖ ਆਪਣੀਆਂ ਬੱਕਰੀਆਂ ਚਾਰ ਕੇ ਹੈ ਉਹ ਕਿਸੇ ਦੇ ਘੋੜਿਆਂ ਦੀ ਮਾਲਸ਼ ਕਰ ਕੇ ਨਹੀਂ ਲੱਭਣਾ।”ਘੋੜ-ਸਵਾਰ ਨੇ ‘ਹਾਂ’ ਵਿਚ ਸਿਰ ਹਿਲਾਉਂਦਿਆਂ ਕਿਹਾ। “ਗੱਲ ਤਾਂ ਤੇਰੀ ਟ ਹੈ। ਜਿਹੜਾ ਸੁਖ ਆਪਣੀ ਕੁੱਲੀ ਦਾ ਮਾਲਕ ਬਣ ਕੇ ਹੈ ਉਹ ਕਿਸੇ ਮਹੱਲ ਦਾ ਨੌਕਰ ਬਣ ਕੇ ਨਹੀਂ ਮਿਲ ਸਕਦਾ।”ਕੇਸਰ ਤੇ ਫ਼ਕੀਰ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਸਨ। ਫ਼ਕੀਰ ਨੇ ਉਨਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ. “ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਗੱਲ ਯਾਦ ਆ ਗਈ, ਇੱਕ ਵਾਰ ਇੱਕ ਰਾਜੇ ਨੇ ਸ਼ਿਕਾਰ ਕਰਦਿਆਂ ਕਰਦਿਆਂ ਇੱਕ ਜੰਗਲੀ ਮਿਲਿਆ ਜਿਸਨੇ ਗਲ਼ ਵਿਚ ਸ਼ੇਰ ਦੇ ਦੰਦਾਂ ਦਾ ਹਾਰ ਪਾਇਆ ਹੋਇਆ ਸੀ। ਰਾਜੇ ਨੂੰ ਸ਼ੇਰ ਦੇ ਦੰਦਾਂ ਦਾ ਉਹ ਹਾਰ ਪਸੰਦ ਆ ਗਿਆ। ਉਸ ਨੇ ਆਪਣੇ ਗਲ਼ ਚ ਪਾਇਆ ਬੇਸ਼ਕੀਮਤੀ ਸੱਚੇ ਮੋਤੀਆਂ ਦਾ ਹਾਰ, ਜਾਂਗਲੀ ਦੇ ਹਾਰ ਨਾਲ਼ ਵਟਾਉਣ ਦੀ ਪੇਸ਼ਕਸ਼ ਕੀਤੀ।ਜਾਂਗਲੀ ਨੇ ਆਪਣਾ ਸ਼ੇਰ ਦੇ ਦੰਦਾਂ ਵਾਲਾ ਹਾਰ ਵਟਾਉਣ ਤੋਂ ਨਾਂਹ ਕਰ ਦਿੱਤੀ। ਰਾਜਾ ਹੈਰਾਨ ਵੀ ਹੋਇਆ ਤੇ ਪਰੇਸ਼ਾਨ ਵੀ।“ਤੈਨੂੰ ਪਤਾ ਹੈ ਕਿ ਸੁੱਚੇ ਮੋਤੀਆਂ ਦਾ ਇਹ ਕੀਮਤੀ ਹਾਰ ਵੇਚ ਕੇ, ਤੂੰ ਸਾਰੀ ਉਮਰ ਬੈਠ ਕੇ ਖਾ ਸਕਦੈਂ,” ਰਾਜੇ ਨੇ ਜਾਂਗਲ਼ੀ ਨੂੰ ਕਿਹਾ।“ਹਾਂ! ਮੈਂ ਜਾਣਦਾ ਹਾਂ”, ਜਾਂਗਲ਼ੀ ਨੇ ਜਵਾਬ ਦਿੱਤਾ।“ਫਿਰ ਤੂੰ ਆਪਣਾ ਹਾਰ ਦੇਣ ਤੋਂ ਨਾਂਹ ਕਿਉਂ ਕੀਤੀ?” ਰਾਜੇ ਨੇ ਪੁੱਛਿਆ।“ਸਿੱਪੀ ਦਾ ਮੂੰਹ ਖੋਲ੍ਹ ਕੇ ਮੋਤੀ ਤਾਂ ਕੋਈ ਵੀ ਕੱਢ ਸਕਦਾ ਹੈ, ਜਹਾਂ ਪਨਾਹ, ਜਾਂਗਲੀ ਨੇ ਕਿਹਾ ਤੇ ਰਾਜੇ ਨੂੰ ਨਮਸਕਾਰ ਕਰ ਕੇ ਚਲਾ ਗਿਆ।ਆਜੜੀ ਤੇ ਘੋੜ-ਸਵਾਰ ਫ਼ਕੀਰ ਦੀ ਗੱਲ ਬਹੁਤ ਧਿਆਨ ਨਾਲ਼ ਸੁਣ ਰਹੇ ਸਨ। ਫ਼ਕੀਰ ਨੇ ਗੱਲ ਨਬੇੜਦਿਆਂ ਕਿਹਾ, “ਚੰਦਨ ਹਰ ਥਾਂ ਨਹੀਂ ਉੱਗਦਾ, ਇਸੇ ਕਰਕੇ ਕੀਮਤੀ ਹੈ।”ਥੋੜ੍ਹੀ ਦੇਰ ਅਰਾਮ ਕਰਨ ਤੋਂ ਬਾਅਦ ਕੇਸਰ ਤੇ ਫ਼ਕੀਰ ਉੱਠੇ ਤੇ ਆਪਣੇ ਰਾਹ ਪੈ ਗਏ। ‘ਠੀਕ ਤੇ ਗ਼ਲਤ’ ਦੇ ਫ਼ਰਕ ਵਿਚ ਉਲ਼ਝੇ ਕੇਸਰ ਨੇ ਫ਼ਕੀਰ ਨੂੰ ਪੁੱਛਿਆ, “ਜੇ ਕਦੇ ਦੋਵੇਂ ਗੱਲਾਂ ਠੀਕ ਲੱਗਦੀਆਂ ਹੋਣ ਤਾਂ ਬੰਦਾ ਕਿੱਧਰ ਨੂੰ ਜਾਵੇ?”“ਦੁਬਿਧਾ ਨੁਕਸਾਨ ਕਰਦੀ ਹੈ। ਫ਼ੈਸਲਾ ਲੈਣਾ ਜ਼ਰੂਰੀ ਹੈ,” ਫ਼ਕੀਰ ਨੇ ਸਮਝਾਉਂਦਿਆਂ ਕਹਾਣੀ ਸੁਣਾਈ, “ਇਕ ਵਾਰ ਰੱਬ ਤੋਂ ਭੈਅ ਖਾਣ ਵਾਲੇ ਕਿਸੇ ਆਦਮੀ ਨੇ ਫ਼ੈਸਲਾ ਕਰਨਾ ਸੀ ਕਿ ਉਹ ਆਪਣੇ ਬੁਢਾਪੇ ਦੀ ਬਾਕੀ ਉਮਰ ਘਰ ਰਹਿ ਕੇ ਬਸਰ ਕਰੇ ਜਾਂ ਕਾਂਸ਼ੀ ਜਾ ਕੇ ਗੁਜ਼ਾਰੇ। ਉਹ ਸੋਚਦਾ-ਸੋਚਦਾ ਰਸਤੇ ਦੇ ਵਿਚਕਾਰ ਤੁਰਿਆ ਜਾ ਰਿਹਾ ਸੀ। ਪਿੱਛਿਓਂ ਇੱਕ ਟਾਂਗੇ ਵਾਲ਼ਾ ਆਇਆ ਤੇ ਉੱਚੀ ਅਵਾਜ਼ ਵਿਚ ਬੋਲਿਆ, ‘ਬਾਬਾ ਇੱਕ ਪਾਸੇ ਹੋ ਜਾ”। ਬਜ਼ੁਰਗ ਨੂੰ ਚਾਨਣ ਹੋ ਗਿਆ…ਉਸ ਨੇ ‘ਗੁਰੂ ਜੀ’ ਕਹਿ ਕੇ ਟਾਂਗੇ ਵਾਲ਼ੇ ਦੇ ਪੈਰ ਫੜ ਲਏ।”ਫ਼ਕੀਰ ਨੇ ਗੱਲ ਖ਼ਤਮ ਕੀਤੀ ਤਾਂ ਕੇਸਰ ਦਾ ਦਿਲ ਕੀਤਾ ਕਿ ਉਹ ਵੀ ਵਸ ਜੀ’ ਕਹਿ ਕੇ ਫ਼ਕੀਰ ਦੇ ਪੈਰ ਫੜ ਲਵੇ।
ਦਿਨ- ਛੱਬੀਵਾਂ
ਫ਼ੁਕਰੇ ਤੇ ਸ਼ੌਕੀਨ ਵਿਚ, ਆਸ ਤੇ ਯਕੀਨ ਵਿਚ, ਪਤਾਲ਼ ਤੇ ਜ਼ਮੀਨ ਵਿਚ… ਸੁਪਨੇ ਤੇ ਹਕੀਕਤ ਜਿੰਨਾ ਫ਼ਰਕ ਹੁੰਦਾ ਹੈ। (ਡੁੱਬਦਾ ਹਮੇਸ਼ਾ ਜਿਊਂਦਾ ਹੀ ਹੈ ਲਾਸ਼ ਹਮੇਸ਼ਾ ਤਰਦੀ ਹੈ)
ਅੱਜ ਹਵਾ ਕਾਫ਼ੀ ਤੇਜ਼ ਚੱਲ ਰਹੀ ਸੀ। ਉੱਡਦੀ ਰੇਤ ਦੀ ਛਣ-ਛਣ ਕਰਦੀ ਅਵਾਜ਼ ਕੇਸਰ ਨੇ ਪਹਿਲਾਂ ਕਦੇ ਨਹੀਂ ਸੀ ਸੁਣੀ। ਰਸਤੇ ਦੇ ਦੋਵੇਂ ਪਾਸੇ ਝਾੜੀਆਂ ਸਨ ਤੇ ਬੇਰਾਂ ਨਾਲ਼ ਲੱਦੇ ਮਲ੍ਹੇ। ਅਚਾਨਕ ਇੱਕ ਲੰਮਾ ਸੱਪ ਝਾੜੀਆਂ ‘ਚੋਂ ਨਿਕਲ ਕੇ ਰਸਤੇ ‘ਚ ਆ ਗਿਆ। ਕੇਸਰ ਤੇ ਫ਼ਕੀਰ ਦੋਵੇਂ ਰੁਕ ਗਏ। ਕੇਸਰ ਨੇ ਫ਼ਕੀਰ ਦੇ ਡੰਡੇ ਵੱਲ ਹੱਥ ਵਧਾਇਆ। ਫ਼ਕੀਰ ਨੇ ਕੇਸਰ ਨੂੰ ਰੋਕ ਦਿੱਤਾ। ਸੱਪ ਹੌਲ਼ੀ-ਹੌਲ਼ੀ ਰਾਹ ਦੇ ਦੂਜੇ ਪਾਸੇ ਝਾੜੀਆਂ ‘ਚ ਛੁਪ ਗਿਆ। ਕੇਸਰ ਥੋੜ੍ਹਾ ਡਰ ਗਿਆ ਸੀ। “ਆਪਾਂ ਸੱਪ ਨੂੰ ਮਾਰਿਆ ਕਿਉਂ ਨਹੀਂ? ਇਹ ਕਿਸੇ ਰਾਹੀ ਨੂੰ ਡੰਗੇਗਾ ਇੱਕ ਦਿਨ,” ਸਾਹ ਰੋਕੀ ਖੜ੍ਹੇ ਕੇਸਰ ਨੇ ਫ਼ਕੀਰ ਨੂੰ ਪੁੱਛਿਆ। “ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਤੇ ਜੇ ਉਸਨੂੰ ਖ਼ਤਰਾ ਨਾ ਹੋਵੇ ਤਾਂ ਉਹ ਡੰਗ ਵੀ ਨਹੀਂ ਮਾਰਦਾ,” ਫ਼ਕੀਰ ਨੇ ਕਿਹਾ, “ਸਾਨੂੰ ਕਿਸੇ ਬਾਰੇ ਵੀ ਕੋਈ ਸੁਣੀ-ਸੁਣਾਈ ਪੱਕੀ ‘ਧਾਰਨਾ’ ਨਹੀਂ ਬਣਾਉਣੀ ਚਾਹੀਦੀ ਤੇ ਨਾ ਹੀ ਐਵੇਂ ਅੰਦਾਜ਼ੇ ਲਗਾਉਣੇ ਚਾਹੀਦੇ ਨੇ।” ਫ਼ਕੀਰ ਦੀ ਰਮਜ਼ ਦੀਆਂ ਪਰਤਾਂ ਹੌਲ਼ੀ-ਹੌਲ਼ੀ ਖੁੱਲ੍ਹਣ ਲੱਗੀਆਂ। “ਸਾਈਂ ਜੀ, ਤੁਹਾਡੇ ਨਾਲ਼ ਰਹਿੰਦਿਆਂ ਏਨਾ ਸਮਾਂ ਹੋ ਗਿਆ ਪਰ ਮੈਂ ਤੁਹਾਨੂੰ ਕਦੇ ਕਿਸੇ ਦੀਆਂ ਗ਼ਲਤੀਆਂ ਕੱਢਦਿਆਂ ਨਹੀਂ ਸੁਣਿਆ” ਕੇਸਰ ਫ਼ਕੀਰ ਦੀ ਸ਼ਖ਼ਸੀਅਤ ਤੋਂ ਰੋਜ਼ ਦੇ ਰੋਜ਼ ਪ੍ਰਭਾਵਿਤ ਹੋ ਰਿਹਾ ਸੀ। ਫ਼ਕੀਰ ਨੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਕਿਹਾ, “ਪੁੱਤਰ, ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਤੇ ਕਿਸੇ ਨੂੰ ਸਮਝਣ ਲਈ, ਪਹਿਲਾਂ ਆਪਣੀ ਸੋਚ ਤੋਂ ਪੁਰਾਣੇ ਤਜਰਬਿਆਂ ਦੀ ਧੂੜ ਨੂੰ ਸਾਫ਼ ਕਰਨਾ ਪੈਂਦਾ ਹੈ।” ਥੋੜ੍ਹੀ ਦੇਰ ਬਾਅਦ ਫ਼ਕੀਰ ਫਿਰ ਬੋਲਿਆ, “ਇਕ ਰਵਾਇਤ, ਕਾਇਦਾ ਜਾਂ ਫ਼ੈਸਲਾ, ਕਿਸੇ ਲਈ ਠੀਕ ਤੇ ਕਿਸੇ ਹੋਰ ਲਈ ਗ਼ਲਤ ਹੋ ਸਕਦਾ ਹੈ। ਇੱਕ ਹੀਆਦਮੀ ਕਿਸੇ ਲਈ ਦੇਵਤਾ ਤੇ ਦੂਸਰੇ ਲਈ ਸੈਤਾਨ ਹੋ ਸਕਦਾ ਹੈ।” ਫ਼ਕੀਰ ਨੇ ਗੱਲ ਜਾਰੀ ਰੱਖੀ, “ਮੈਨੂੰ ਦੇ ਸੰਧੀ ਭਿਕਸ਼ੂਆਂ ਦੀ ਕਥਾ ਯਾਦ ਅ ਰਹੀ ਹੈ। ਇੱਕ ਬਜ਼ੁਰਗ ਤੇ ਇੱਕ ਜਵਾਨ ਭਿਕਸ਼ੁ. ਦਿਨ ਢਲੇ ਵਾਪਸ ਆਪਣੇ ਮੱਠ ਨੂੰ ਆ ਰਹੇ ਸਨ। ਰਸਤੇ ਵਿਚ ਇੱਕ ਨਦੀ ਪੈਂਦੀ ਸੀ। ਨਦੀ ਦੇ ਕਿਨਾਰੇ ਖੜੀ ਇਕ ਜਵਾਨ ਔਰਤ ਨੇ ਭਿਕਸ਼ੂਆਂ ਤੋਂ ਨਦੀ ਪਾਰ ਕਰਨ ਲਈ ਮਦਦ ਮੰਗੀ। ਬਜ਼ੁਰਗ ਭਿਕਸ ਬਿਨਾਂ ਉਸ ਔਰਤ ਦੀ ਗੱਲ ਸੁਣਿਆਂ, ਨਦੀ ਪਾਰ ਕਰ ਗਿਆ। ਜਵਾਨ ਭਿਕਸ਼ ਨੇ ਉਸ ਔਰਤ ‘ਤੇ ਤਰਸ ਆ ਗਿਆ ਕਿਉਂਕਿ ਰਾਤ ਪੈਣ ਵਾਲੀ ਸੀ । ਉਸ ਨੇ ਔਰਤ ਨੂੰ ਆਪਣੀ ਪਿੱਠ ‘ਤੇ ਚੜ੍ਹਨ ਦਾ ਇਸ਼ਾਰਾ ਕੀਤਾ ਤੇ ਔਰਤ ਨੂੰ ਘਨੇਤੀ ਚੁੱਕ ਕੇ ਨਦੀ ਪਾਰ ਕਰ ਗਿਆ। ਦੋਵੇਂ ਭਿਕਸ਼ ਫਿਰ ਮੱਠ ਵੱਲ ਤੁਰ ਪਏ। ਬਜ਼ੁਰਗ ਭਿਕਸ਼ੁ ਨਰਾਜ਼ ਸੀ। ਉਹ ਸਾਰਾ ਰਸਤਾ ਕੁਝ ਨਾ ਬੋਲਿਆ। ਮੱਠ ਵਿਚ ਪਹੁੰਚ ਕੇ ਜਦੋਂ ਦੋਵੇਂ ਆਪਣੀ ਆਪਣੀ ਕੁਟੀਆ ਵੱਲ ਚੱਲੇ ਤਾਂ ਬਜ਼ੁਰਗ ਭਿਕਸ਼ੂ ਨੇ ਉਸ ਨੂੰ ਕਿਹਾ। “ਤੂੰ ਅੱਜ ਮਰਿਆਦਾ ਭੰਗ ਕੀਤੀ ਹੈ। ਅਸੀਂ ਭਿਕਸ਼ ਕਿਸੇ ਔਰਤ ਨੂੰ ਛੂਹ ਨਹੀਂ ਸਕਦੇ. ਇਸਦੀ ਇਜਾਜ਼ਤ ਨਹੀਂ ਹੈ।” ਜਵਾਨ ਭਿਕੁਸ਼ ਨੇ ਸਿਰ ਝੁਕਾ ਕੇ ਨਿਮਰਤਾ ਨਾਲ਼ ਕਿਹਾ, “ਹੇ ਮਾਨਿਆਵਰ, ਮੈਂ ਤਾਂ ਉਸ ਔਰਤ ਨੂੰ ਨਦੀ ਦੇ ਤੱਟ ‘ਤੇ ਉਤਾਰ ਆਇਆ ਸੀ ਪਰ ਲੱਗਦਾ ਹੈ। ਤੁਸੀਂ ਉਸ ਨੂੰ ਅਜੇ ਵੀ ਆਪਣੇ ਮੋਢਿਆਂ ‘ਤੇ ਚੁੱਕੀ ਫਿਰਦੇ ਹੋ।”ਕਹਾਣੀ ਖ਼ਤਮ ਹੁੰਦਿਆਂ-ਹੁੰਦਿਆਂ ਕੇਸਰ ਤੇ ਫ਼ਕੀਰ, ਰੋਹੀ ‘ਚ ਖੜ੍ਹੇ ਇੱਕ ਜੰਡ ਦੇ ਰੁੱਖ ਕੋਲ ਪਹੁੰਚ ਗਏ ਤੇ ਆਰਾਮ ਕਰਨ ਲਈ ਰੁਕ ਗਏ। ਇਕ ਲਮਕਦੇ ਕੰਨਾਂ ਵਾਲ਼ਾ ਚਿੱਟੇ ਰੰਗ ਦਾ ਕੁੱਤਾ ਅੱਜ ਦੁਪਹਿਰ ਤੋਂ ਹੀ ਦੋਵਾਂ ਨਾਲ ਪਿੱਛੇ-ਪਿੱਛ ਆ ਰਿਹਾ ਸੀ। ਜਦੋਂ ਇਹ ਦੋਵੇਂ ਰੁਕਦੇ ਤਾਂ ਉਹ ਵੀ ਰੁਕ ਜਾਂਦਾ। ਜਦੋਂ ਤੁਰਦੇ ਤਾਂ ਫਿਰ ਤੁਰ ਪੈਂਦਾ। ਜਦੋਂ ਦੋਵੇਂ ਜੰਡ ਦੀ ਛਾਂ ਹੇਠ ਬੈਠੇ ਤਾਂ ਉਹ ਵੀ ਨਾਲ ਹੀ ਬੈਠ ਗਿਆ। ਫ਼ਕੀਰ ਨੇ ਪਿਆਰ ਨਾਲ ਕੁੱਤੇ ਦੇ ਸਿਰ ‘ਤੇ ਹੱਥ ਫੇਰਿਆ। ਉਹ ਅਗਲੀਆਂ ਲੱਤਾਂ ਨਾਲ਼ ਰੀਂਗਦਾ-ਰੀਂਗਦਾ ਫ਼ਕੀਰ ਦੇ ਨੇੜੇ ਆ ਗਿਆ। “ਤੇਰਾ ਦਾਣਾ-ਪਾਣੀ ਸਾਡੇ ਨਾਲ਼ ਹੀ ਰਲਿਆ ਲੱਗਦਾ। ਚੱਲ ਹੋਣਾ ਕੋਈ ਆਪਣਾ ਪੁਰਾਣਾ ਲੈਣ-ਦੇਣ,” ਫ਼ਕੀਰ ਨੇ ਉਸ ਦੇ ਮੱਥੇ ਨੂੰ ਸਹਿਲਾਉਂਦਿਆਂ ਕਿਹਾ। ਕੁੱਤੇ ਦੀਆਂ ਅੱਖਾਂ ਬੰਦ ਸਨ ਜਿਵੇਂ ਉਹ ਫ਼ਕੀਰ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਹੋਵੇ।ਕੇਸਰ ਨੂੰ ਆਪਣਾ ਬਚਪਨ ‘ਚ ਰੱਖਿਆ ਕੁੱਤਾ ਯਾਦ ਆ ਗਿਆ। ਕੁਝ ਦਿਨਾਂ ਦੇ ਕਤੂਰੇ ਨੂੰ ਕੇਸਰ, ਸਿਆਲਾਂ ਦੇ ਯਖ-ਠੰਢੇ ਦਿਨਾਂ ਵਿਚ ਸੂਤੀਆਂ ਤੋਂ ਚੁੱਕ ਕੇ ਘਰ ਲੈ ਆਇਆ ਸੀ। ਉਸ ਨੇ ਜ਼ਿਦ ਕਰ ਕੇ ਬੇਬੇ ਨ ਉਹ ਨਜੂਰਾ ਘਰ ਰੱਖਣ ਲਈ ਮਨਾ ਲਿਆ ਸੀ। ਬੜੇ ਪਿਆਰ ਨਾਲ ਕੇਸਰ ਨੇ ਉਸਦਾ ਨਾਮ ਬਾਜ ਰੱਖਿਆ ਸੀ ਕਿਉਂਕਿ ਉਸਦੀਆਂ ਅੱਖਾਂ ‘ਬਾਜ਼’ ਵਰਗੀਆਂ ਤੇਜ਼ ਸਨ। ਕੇਸਰ ਨੇ ਉਸਦੀ ਬੜੀ ਸੇਵਾ ਕੀਤੀ, ਆਪਣੇ ਹਿੱਸੇ ਦਾ ਦੁੱਧ ਵੀ ਬੇਬੇ ਤੋਂ ਚੋਰੀ ਉਸ ਨੂੰ ਪਿਆ ਦਿੰਦਾ। ਦਿਨਾਂ ‘ਚ ਹੀ ਉਹ ਕਤੂਰਾ ਵੱਡਾ ਹੋ ਗਿਆ ਸੀ। ਸਾਰਾ ਦਿਨ ਉਹ ਕੇਸਰ ਦੇ ਨਾਲ-ਨਾਲ ਰਹਿੰਦਾ। ਹਵੇਲੀ ਵੀ ਨਾਲ਼ ਹੀ ਜਾਂਦਾ। ਜੀਤੀ ਵੀ ‘ਬਾਜ਼’ ਨੂੰ ਬਹੁਤ ਪਿਆਰ ਕਰਦੀ।ਇਕ ਦਿਨ ਸਵੇਰੇ-ਸਵੇਰੇ ਕੋਈ ਬਿੜਕ ਸੁਣ ਕੇ ‘ਬਾਜ਼ ਬਾਹਰ ਗਲੀ ਵੱਲ ਛੱਡ ਕੇ ਗਿਆ ਤੇ ਮੁੜ ਕਦੇ ਘਰ ਨਹੀਂ ਆਇਆ। ਕੇਸਰ ਨੇ ਬਹੁਤ ਲੱਭਿਆ- ਪਿੰਡ ਵਿਚ, ਖੇਤਾਂ ਵਿਚ ਅਤੇ ਨਾਲ ਦੇ ਪਿੰਡਾਂ ਵਿਚ ਵੀ ਪਰ ਉਹ ਫਿਰ ਕਦੇ ਨਾ ਲੱਭਿਆ। ਕੇਸਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਉਹ ਕਈ ਮਹੀਨੇ ਉਦਾਸ ਰਿਹਾ ਤੇ ਮੁੜ ਕੁੱਤਾ ਰੱਖਣ ਦਾ ਉਸ ਦਾ ਕਦੇ ਹੌਸਲਾ ਨਾ ਪਿਆ।ਜਦੋਂ ਉਹ ਸੌਣ ਲੱਗੇ ਤਾਂ ਉਹ ਕੁੱਤਾ ਫ਼ਕੀਰ ਦੇ ਪੈਰਾਂ ਕੋਲ਼ ਲੰਮਾ ਪੈ ਗਿਆ। ਕੇਸਰ ਲੰਮੇ ਪਏ ਕੁੱਤੇ ਵਲ ਵੇਖਣ ਲੱਗਿਆ। ਉਸ ਦੀ ਚਿੱਟੀ ਧੌਣ ‘ਤੇ ਕਾਲੇ ਰੰਗ ਦਾ ਧੱਬਾ, ਰਾਤ ਦੇ ਹਨੇਰੇ ਵਿਚ ਇੰਝ ਲੱਗ ਰਿਹਾ ਸੀ ਜਿਵੇਂ ਚੰਨ ਦਾ ਪਰਛਾਵਾਂ ਹੋਵੇ। ਕੇਸਰ ਦਾ ਧਿਆਨ ਕੁੱਤੇ ਤੋਂ ਹਟ ਕੇ ਚੰਨ ਵੱਲ ਚਲਾ ਗਿਆ। ਚੰਨ ਪੂਰੇ ਜੋਬਨ ‘ਤੇ ਸੀ ਪਰ ਅੰਬਰ ਵਿਚ ਤਾਰਾ ਕੋਈ ਟਾਵਾਂ-ਟਾਵਾਂ ਹੀ ਦਿਸ ਰਿਹਾ ਸੀ। ਕੇਸਰ ਨੇ ਸੋਚਿਆ ਜੇਕਰ ਤਾਰੇ ਨਾ ਵੀ ਦਿਸਣ ਪਰ ਹੁੰਦੇ ਤਾਂ ਅੰਬਰ ਵਿਚ ਹੀ ਨੇ… ਇਸੇ ਤਰ੍ਹਾਂ ਜੋ ਸਾਡੇ ਦਿਲ ਦੇ ਕਰੀਬ ਹੁੰਦੇ ਨੇ ਜੇ ਉਹ ਸਾਡੀਆਂ ਅੱਖਾਂ ਨੂੰ ਨਾ ਵੀ ਦਿਸਣ ਤਾਂ ਵੀ ਉਹ ਰਹਿੰਦੇ ਤਾਂ ਦਿਲ ਵਿੱਚ ਹੀ ਨੇ.. ਸੋਚਦਿਆਂ ਸੋਚਦਿਆਂ ਉਸਦੀ ਸੁਰਤ ਪਹਿਲਾਂ ਪਿੰਡ ਪਹੁੰਚ ਗਈ ਤੇ ਫਿਰ ਹੌਲ਼ੀ-ਹੌਲ਼ੀ ਨੀਂਦ ਦੇ ਕਲਾਵੇ ਵਿਚ।
ਦਿਨ-ਸਤਾਈਵਾਂ
ਕਈ ਲੋਕ ਆਪਣੇ ਔਗਣਾਂ ਤੇ ਵੀ ਫ਼ਖ਼ਰ ਕਰਨ ਲੱਗ ਜਾਂਦੇ ਹਨ… ਜਿਵੇਂ ਕੋਈ ਬੁੱਢਾ ਸੱਪ ਜਿਸ ਦੀ ਕੰਜ ਨਾ ਉਤਰਨ ਕਰ ਕੇ ਮੋਟੀ ਹੋ ਜਾਵੇ ਤੇ ਉਹ ਜੁਆਨ ਸੱਪਾਂ ਨੂੰ ਨੰਗੇ ਸਮਝਣ ਲੱਗ ਜਾਵੇ… (ਆਪਣੀ ਅਕਲ ਤੇ ਪਰਾਇਆ ਧਨ ਹਮੇਸ਼ਾ ਵੱਧ ਲੱਗਦੇ ਹਨ)
ਸਵੇਰੇ ਉੱਠੇ ਤਾਂ ਲਮਕਦੇ ਕੰਨਾਂ ਵਾਲਾ ਕੁੱਤਾ ਪਹਿਲਾਂ ਹੀ ਉੱਠ ਕੇ ਬੈਠਾ ਹੋਇਆ ਸੀ। ਜਦੋਂ ਦੋਵੇਂ ਤਿਆਰ ਹੋ ਕੇ ਤਰੇ ਤਾਂ ਕੁੱਤਾ ਵੀ ਨਾਲ ਹੀ ਪਿੱਛੇ-ਪਿੱਛ ਤੁਰ ਪਿਆ। ਫ਼ਕੀਰ ਨੇ ਉਸ ਕੁੱਤੇ ਵੱਲ ਵੇਖਦਿਆਂ ਕੇਸਰ ਨੂੰ ਦੱਸਿਆ, “ਵੰਡ ਤੋਂ ਪਹਿਲਾਂ ਬਾਰ ਵਿਚ ਸਾਡੇ ਕੋਲ ਵੀ ਇੱਕ ਕੁੱਤਾ ਹੁੰਦਾ ਸੀ ‘ਬੀਸ਼ਾ’। ਘਰ ਵੀ ਤੇ ਖੇਤਾਂ ‘ਚ ਵੀ ਸਾਰਾ ਦਿਨ ਉਹ ਮੇਰੇ ਨਾਲ਼ ਹੀ ਰਹਿੰਦਾ। ਵੰਡ ਵੇਲੇ ਜਿਸ ਦਿਨ ਅਸੀਂ ਸਾਮਾਨ ਚੁੱਕ ਕੇ ਟੇਸ਼ਣ ਵੱਲ ਨੂੰ ਦੌੜੇ ਤਾਂ ਬੀਸ਼ਾ, ਜਾਂ ਤਾਂ ਘਰ ਰਹਿ ਗਿਆ ਜਾਂ ਰਸਤੇ ‘ਚ ਕਿਤੇ ਵਿੱਛੜ ਗਿਆ।” ਦੱਸਦਿਆਂ ਫ਼ਕੀਰ ਦੀ ਅਵਾਜ਼ ਬਹੁਤ ਮੱਧਮ ਹੋ ਗਈ। “ਇਹਨੂੰ ਵੀ ਹੁਣ ਆਪਾਂ ‘ਬੀਸ਼ਾ’ ਹੀ ਬੁਲਾਇਆ ਕਰਾਂਗੇ”, ਫ਼ਕੀਰ ਦੇ ਬੋਲਾਂ ਵਿਚ ਉਦਾਸੀ ਤੇ ਖ਼ੁਸ਼ੀ ਦੋਵੇਂ ਸਨ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫ਼ਕੀਰ ਫਿਰ ਬੋਲਿਆ, “ਭਾਵੇਂ ਲੋਕ ਵੰਡੇ ਗਏ ਤੇ ਥਾਵਾਂ ਵੰਡੀਆਂ ਗਈਆਂ ਪਰ ਪਸ਼ੂ-ਪੰਛੀਆਂ ਨੂੰ ਕੋਈ ਵੀ ਨਾ ਵੰਡ ਸਕਿਆ।”ਕੇਸਰ ਨੇ ਫ਼ਕੀਰ ਵੱਲ ਵੇਖਦਿਆਂ ਕਿਹਾ, “ਵੰਡ ਦੇ ਹਮਲਿਆਂ ਦਾ ਸੰਤਾਪ ਹੰਢਾ ਰਹੇ ਬਹੁਤੇ ਲੋਕ ਮੈਂ ਉਦਾਸ ਹੀ ਵੇਖੇ ਨੇ ਤੁਸੀਂ ਵੀ ਉਸ ਹਾਲਾਤ ਵਿੱਚੋਂ ਨਿਕਲੇ, ਬਹੁਤ ਕੁਝ ਗਵਾਇਆ ਪਰ ਤੁਸੀਂ ਉਦਾਸ ਰਹਿਣ ਦੀ ਬਜਾਏ ਲੋਕਾਂ ਦਾ ਭਲਾ ਕਰਦੇ ਆਪਣੀ ਜ਼ਿੰਦਗੀ ਕੱਟ ਰਹੇ ਹੋ। ਇਸਦਾ ਕੀ ਰਾਜ਼ ਹੈ, ਸਾਈਂ ਜੀ?” “ਕੇਸਰ ਪੁੱਤਰ, ਮੁਸ਼ਕਲਾਂ ਤੇ ਦੁੱਖ ਤਾਂ ਜ਼ਿੰਦਗੀ ਦਾ ਹਿੱਸਾ ਨੇ। ਮੁਸ਼ਕਲਾਂ ਦੀ ਭੱਠੀ ਵਿੱਚੋਂ ਨਿਕਲ ਕੇ ਬੰਦਾ ਰਾਖ ਨਹੀਂ, ਸੋਨਾ ਬਣਦਾ ਹੈ। ਜਿਵੇਂ ਆਲੂ, ਆਂਡਾ ਅਤੇ ਚਾਹ ਪੱਤੀ ਨੂੰ ਜੇ ਆਪਾਂ ਪਾਣੀ ਵਿਚ ਉਬਾਲੀਏ ਤਾਂ ਕੁਝ ਦੇਰ ਬਾਅਦ ਆਗੂ ਨਰਮ ਹੋ ਜਾਵੇਗਾ, ਅੰਡਾ ਸਖਤ ਅਤੇ ਚਾਹ ਪੱਤੀ, ਪਾਣੀ ਨੂੰ ਆਪਣੇ ਵਰਗਾ ਬਣਾਕੇਸਰ ਪੁੱਤਰ, ਜਿਹੇ ਜਿਹੀ ਸਾਡੀ ਸੋਚ ਹੁੰਦੀ ਹੈ ਉਹੋ ਜਿਹੇ ਹੀ ਅਸੀਂ ਕੇ ਕਰਦੇ ਹਾਂ। ਜਿਹੜੇ ਕੰਮ ਅਸੀਂ ਵਾਰ-ਵਾਰ ਕਰਦੇ ਹਾਂ ਉਹ ਸਾਡੀ ਆਦਤ ਬਣ ਜਾਂਦੇ ਹਨ। ਸਾਡੀਆਂ ਆਦਤਾਂ ਸੁਭਾਅ ਬਣ ਜਾਂਦੀਆਂ ਨੇ ਤੇ ਸੁਭਾਅ ਸਾਡੇ ਕਿਰਦਾਰ ਦੀ ਜਿਆਦ ਹੁੰਦਾ ਹੈ, ” ਫਕੀਰ ਨੇ ਬਹੁਤ ਡੂੰਘੀ ਗੱਲ ਕੇਸਰ ਨੂੰ ਹੌਲ਼ੀ-ਹੌਲ਼ੀ ਸਮਝਾਈ। ਇਸਦਾ ਮਤਲਬ ਇਹ ਹੋਇਆ ਕਿ ਸਾਰਾ ਕੁਝ ਸਾਡੀ ਸੋਚ ਤੇ ਸਾਡੀਆਂ ਆਦਤਾਂ ‘ਤੇ ਹੀ ਨਿਰਭਰ ਕਰਦਾ ਹੈ,” ਕੇਸਰ ਨੇ ਸੋਚਦਿਆਂ ਕਿਹਾ।“ਬਿਲਕੁਲ ਠੀਕ ਕਿਹਾ ਜੁਆਨਾ। ਇਸੇ ਲਈ ਸਾਨੂੰ ਮਾੜੀਆਂ ਆਦਤਾਂ ਨੂੰ ਰੂ ਚ ਹੀ ਰੇਕ ਲੈਣਾ ਚਾਹੀਦਾ ਹੈ, ਜਦੋਂ ਆਦਤਾਂ ਪੱਕ ਜਾਣ ਫਿਰ ਛੱਡਣੀਆਂ ਦੁਖੀਆਂ ਹੋ ਜਾਂਦੀਆਂ ਨੇ।”“ਉਹ ਕਿਵੇਂ?” ਕੇਸਰ ਨੇ ਸਮਝਣ ਦਾ ਯਤਨ ਕੀਤਾ।“ਦਰਿਆ ਨੂੰ ਪਾਰ ਕਰਨਾ ਸਭ ਤੋਂ ਸੌਖਾ ਉਸ ਥਾਂ ਤੋਂ ਹੁੰਦੈ ਜਿੱਥੋਂ ਉਸ ਦੀ ਸ਼ੁਰੂਆਤ ਹੁੰਦੀ ਹੈ।” ਫਕੀਰ ਨੇ ਸਮਝਾਇਆ।“ਔਰ ਬੂਟੀ ਪੁੱਟ ਕੇ ਲਿਆ” ਫ਼ਕੀਰ ਨੇ ਰਾਹ ਦੇ ਨਾਲ਼ ਸਬਜ਼ੀ ਦੇ ਖੇਤ ਵੱਲ ਇਸ਼ਾਰਾ ਕਰਦਿਆਂ ਕਿਹਾ। ਕੇਸਰ ਝੱਟ ਬੂਟੀ ਪੁੱਟ ਲਿਆਇਆ। “ਹੁਣ ਓਹ ਮੂਲੀ ਪੁੱਟ ਕੇ ਲਿਆ” ਫ਼ਕੀਰ ਦੇ ਕਹਿਣ ‘ਤੇ ਕੇਸਰ ਮੂਲੀ ਪੁੱਟਣ ਲੱਗਿਆ। ਥੋੜ੍ਹਾ ਸਮਾਂ ਲੱਗਿਆ ਪਰ ਕੁਝ ਦੇਰ ਬਾਅਦ ਕੇਸਰ ਮੂਲੀ ਵੀ ਲੈ ਕੇ ਆ ਗਿਆ।“ਹੁਣ ਉਹ ਕਰੀਰ ਦਾ ਦਰਖ਼ਤ ਪੁੱਟ ਕੇ ਲਿਆ,” ਫ਼ਕੀਰ ਨੇ ਕਿਹਾ। ਉਸ ਦੀ ਗੱਲ ਕੇਸਰ ਨੂੰ ਹੁਣ ਸਮਝ ਆ ਗਈ ਸੀ।“ਅਸੀਂ ‘ਅੱਜ` ਕੀ ਕਰਦੇ ਹਾਂ, ਤੈਅ ਕਰੇਗਾ ਕਿ ਸਾਡਾ ਆਉਣ ਵਾਲ਼ਾ ਕੱਲ੍ਹ ਕਿਹੋ ਜਿਹਾ ਹੋਵੇਗਾ। ਦੂਰ ਜਾਣਾ ਹੋਵੇ ਤਾਂ ਹੌਲ਼ੀ-ਹੌਲ਼ੀ ਤੁਰਨਾ ਚਾਹੀਦਾ ਹੈ,” ਫ਼ਕੀਰ ਨੇ ਜਿਵੇਂ ਸੌ ਗਜ਼ ਰੱਸੇ ਦੇ ਸਿਰੇ ‘ਤੇ ਗੰਢ ਬੰਨ੍ਹ ਦਿੱਤੀ।ਰਾਤ ਗੁਜ਼ਾਰਨ ਲਈ ਥਾਂ ਲੱਭਦਿਆਂ ਕਾਫ਼ੀ ਹਨੇਰਾ ਹੋ ਗਿਆ। ਆਖ਼ਰ ਦੋ-ਤਿੰਨ ਦਰਖ਼ਤਾਂ ਦੇ ਵਿਚਕਾਰ ਬਣਿਆ ਇੱਕ ਥੜ੍ਹਾ ਦਿਸਿਆ ਤੇ ਦੋਵੇਂ ਉੱਥੇ ਰੁਕ ਗਏ।ਬੀਸ਼ਾ ਦੋਵਾਂ ਦੇ ਵਿਚਕਾਰ ਬੈਠਾ, ਨਹੁੰਦਰਾਂ ਨਾਲ਼ ਧਰਤੀ ਖਰੋਚਣ ਵਿਚ ਮਸਤ ਸੀ। ਕੇਸਰ ਵੇਖ ਕੇ ਹੈਰਾਨ ਹੋ ਰਿਹਾ ਸੀ ਕਿ ਉਹ ਇੱਕ ਦਿਨ ‘ਚ ਹੀ ਦੋਵਾਂ ਨਾਲ਼ ਇੰਝ ਰਚ-ਮਿਚ ਗਿਆ ਸੀ ਜਿਵੇਂ ਹਮੇਸ਼ਾ ਤੋਂ ਨਾਲ਼ ਹੀ ਰਹਿ ਰਿਹਾ ਹੋਵੇ।ਥੋੜ੍ਹੀ ਦੇਰ ਬਾਅਦ ਹੌਲ਼ੀ-ਹੌਲ਼ੀ ਤੁਰਦਾ ਇੱਕ ਆਦਮੀ ਆਇਆ ਤੇ ਦੋਵਾਂ ਤੋਂ ਥੋੜ੍ਹੀ ਦੂਰ ਆ ਕੇ ਲੰਮਾ ਪੈ ਗਿਆ। ਕੇਸਰ ਤੇ ਫ਼ਕੀਰ ਆਪਣੀਆਂ ਗੱਲਾਂ ਹੌਲ਼ੀ-ਹੌਲ਼ੀ ਕਰਨ ਲੱਗੇ ਤਾਂ ਕਿ ਉਸਦੀ ਨੀਂਦ ਵਿਚ ਕੋਈ ਖ਼ਲਲ ਨਾ ਪਵੇ।ਕੁਝ ਦੇਰ ਬਾਅਦ ਉਹ ਆਦਮੀ ਉੱਠਿਆ, ਥੋੜ੍ਹਾ ਏਧਰ-ਉੱਧਰ ਘੁੰਮਿਆ ਤੇ ਫਿਰ ਆ ਕੇ ਲੰਮਾ ਪੈ ਗਿਆ। ਇਸ ਤਰ੍ਹਾਂ ਦੇ ਤਿੰਨ ਵਾਰ ਹੋਇਆ। ਫ਼ਕੀਰ ਦੇ ਸ਼ੈਲੀ ਵਿਚ ਹਮਦਰਦੀ ਸੀ।ਬਾਅਦ ਉਹ ਬੋਲਿਆ, “ਕੱਲ ਸਵੇਰੇ ਫ਼ੌਜਦਾਰੀ ਮੁਕੱਦਮੇ ਦੀ ਤਰੀਕ ਹੈ ਬਸ” “ਬਸ, ਕੁਝ ਨਹੀਂ ਬਾਬਾ ਜੀ” ਕਹਿ ਕੇ ਉਹ ਚੁੱਪ ਕਰ ਗਿਆ ਥੋੜੀ ਦੇਰ ਉਸ ਦੇ ਫੈਸਲੇ ਦਾ ਹੀ ਫ਼ਿਕਰ ਹੈ। ਲਾਣਾ-ਬਾਣਾ ਮੇਰਾ ਵੱਡਾ ਵਾ ਪਿੱਛੇ।”ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫ਼ਕੀਰ ਉਸਦੇ ਕੋਲ਼ ਜਾ ਕੇ ਬੈਠ ਗਿਆ।“ਫ਼ਿਕਰ ਕਰਨ ਨਾਲ ਕਿਹੜਾ ਕੱਲ ਦਾ ਫ਼ੈਸਲਾ ਬਦਲ ਜਾਣਾ। ਉਸ ਗੱਲ ਦੀ ਚਿੰਤਾ ਕਰਨ ਦਾ ਕੀ ਫ਼ਾਇਦਾ ਜੋ ਸਾਡੇ ਅਖ਼ਤਿਆਰ ਵਿਚ ਨਹੀਂ।” ਫ਼ਕੀਰ ਨੇ ਸਮਝਾਉਣ ਵਾਂਗ ਕਿਹਾ ਤੇ ਗੱਲ ਜਾਰੀ ਰੱਖੀ-“ਗੱਭਰੂਆ, ਜੇ ਤੇਰਾ ਮਨ ਮੰਨੇ ਤਾਂ ਉਸ ਫ਼ੈਸਲੇ ਲਈ ਅੱਜ ਰਾਤ ਹੀ ਆਪਣੇ ਆਪ ਨੂੰ ਤਿਆਰ ਕਰ, ਜਿਸ ਫੈਸਲੇ ਦਾ ਤੈਨੂੰ ਡਰ ਹੈ। ਵੇਖੀਂ ਤੂੰ ਅੰਦਰੋਂ ਹੇਠ ਤਕੜਾ ਹੋ ਜਾਵੇਂਗਾ। ਫ਼ਿਕਰ ਨੇ ਤਾਂ ਨੁਕਸਾਨ ਤੋਂ ਸਿਵਾ ਕੁਝ ਨਹੀਂ ਦੇਣਾ।” ਕਹਿ ਕੇ ਫ਼ਕੀਰ ਨੇ ਉਸਦਾ ਸਿਰ ਪਲੋਸਿਆ।“ਡਰ ਤੇ ਚਿੰਤਾ ਸਾਡੇ ਮਨ ਦੀਆਂ ਕਾਢਾਂ ਨੇ। ਜਿੰਨੀ ਇੱਜ਼ਤ ਦੀ ਚਾਹਤ ਹੋਵੇਗੀ, ਓਨਾ ਹੀ ਬੇਇਜ਼ਤੀ ਦਾ ਡਰ ਹੋਵੇਗਾ। ਜਿੰਨੀ ਨਫ਼ੇ ਦੀ ਖ਼ੁਸ਼ੀ ਹੋਵੇਗੀ, ਓਨਾ ਹੀ ਨੁਕਸਾਨ ਦਾ ਦੁੱਖ।” ਫ਼ਕੀਰ ਦੀ ਗੱਲ ਸੁਣ ਕੇ ਉਸ ਆਦਮੀ ਨੇ “ਹਾਂ’ ਵਿਚ ਇੰਝ ਸਿਰ ਹਿਲਾਇਆ ਜਿਵੇਂ ਕਿ ਆਪਣੇ-ਆਪ ਨੂੰ ਕੁਝ ਸਮਝਾ ਰਿਹਾ ਹੋਵੇ।“ਜੇ ਇੱਕ ਰਸਤਾ ਬੰਦ ਹੋ ਜਾਵੇ ਤਾਂ ਪਰਮਾਤਮਾ ਕਈ ਦਰਵਾਜ਼ੇ ਹੋਰ ਖੋਲ੍ਹ ਦਿੰਦਾ ਹੈ। ਜੇ ਮੁਕੱਦਮੇ ਦਾ ਫ਼ੈਸਲਾ ਤੇਰੇ ਹੱਕ ‘ਚ ਨਾ ਵੀ ਹੋਇਆ ਤਾਂ ਜ਼ਿੰਦਗੀ ਤਾਂ ਨਈਂ ਮੁੱਕ ਜਾਣੀ। ਕੁਝ ਗੁਆ ਕੇ ਕਈ ਵਾਰ ਆਦਮੀ ਹੋਰ ਵੀ ਤਾਕਤਵਰ ਹੋ ਜਾਂਦੈ ਕਿਉਂਕਿ ਫਿਰ ਉਸ ਨੂੰ ਕਿਸੇ ਗੱਲ ਦਾ ਡਰ ਨਹੀਂ ਰਹਿੰਦਾ।”“ਹੁਣ ਤੂੰ ਬੇਫ਼ਿਕਰ ਹੋ ਕੇ ਸੌਂ ਜਾ, ਮੈਂ ਪਰਮਾਤਮਾ ਅੱਗੇ ਤੇਰੇ ਲਈ ਅਰਦਾਸ ਕਰਾਂਗਾ,” ਫ਼ਕੀਰ ਨੇ ਉਸ ਦੀ ਪਿੱਠ ਥਾਪੜੀ।ਕੇਸਰ ਤੇ ਬੀਸ਼ਾ ਉਨ੍ਹਾਂ ਵੱਲ ਚੁੱਪ-ਚਾਪ ਵੇਖ ਰਹੇ ਸਨ। ਸਾਹਮਣੇ ਇੱਕ ਪਰਛਾਵਾਂ ਹਿੱਲ ਰਿਹਾ ਸੀ। ਕੇਸਰ ਇਕੋ ਵਾਰ ਕਿੰਨਾ ਕੁਝ ਸੋਚ ਗਿਆ। ਰਾਤ ਦੇ ਪੰਘੂੜੇ ਵਿਚ ਕਾਇਨਾਤ ਬੇਫ਼ਿਕਰ ਸੋਂ ਗਈ ਸੀ।
ਦਿਨ- ਅਠਾਈਵਾਂ
ਸਮੇਂ ਨਾਲ ਦੁੱਖ ਛੋਟਾ ਨਹੀਂ ਹੋ ਜਾਂਦਾ, ਬਸ ਦੁੱਖ ਸਹਿਣ ਵਾਲ਼ਾ ਜਿਗਰਾ ਵੱਡਾ ਹੋ ਜਾਂਦਾ ਹੈ…(ਸਿਰ ਦਾ ਭਾਰ ਪੈਰਾਂ ਨੂੰ ਢੋਣਾ ਪੈਂਦਾ ਹੈ)(ਜਿਆਦਾ ਹੱਸਣ ਵਾਲੇ ਅਕਸਰ ਅੰਦਰ ਦਾ ਦੁੱਖ ਛੁਪਾ ਰਹੇ ਹੁੰਦੇ ਹਨ)
ਤੁਰਦਿਆਂ-ਤੁਰਦਿਆਂ ਕੇਸਰ ਤੇ ਫ਼ਕੀਰ ਨੇ ਰਸਤੇ ਦੇ ਨਾਲ਼ ਖੇਤਾਂ ਵਿਚ ਡਿਗਿਆ, ਇੱਕ ਪੁਰਾਣਾ ਅੰਬ ਦਾ ਦਰਖ਼ਤ ਵੇਖਿਆ। ਉਸ ਡਿੱਗੇ ਦਰਖ਼ਤ ਦੇ ਕੋਲ ਇੱਕ ਬਜ਼ੁਰਗ ਬੈਠਾ ਹੋਇਆ ਸੀ ਜੋ ਕਾਫ਼ੀ ਉਦਾਸ ਲੱਗ ਰਿਹਾ ਸੀ। ਫ਼ਕੀਰ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ, “ਕੱਲ ਇਹ ਸਾਡਾ ਪੁਰਾਣਾ ਅੰਬ ਦਾ ਦਰਖ਼ਤ ਅਚਾਨਕ ਡਿੱਗ ਗਿਆ। ਹਨੇਰੀ ਵੀ ਕੋਈ ਖ਼ਾਸ ਨਹੀਂ ਸੀ। ਇਹ ਅੰਬ ਮੇਰੇ ਬਾਪੂ ਨੇ ਆਪਣੇ ਹੱਥੀਂ ਲਾਇਆ ਸੀ। ਮੈਂ ਬਚਪਨ ਤੋਂ ਇਸਦੀ ਛਾਂ ਨ ਮਾਣਿਆ ਤੇ ਅੰਬ ਚੂਪੇ ਸਨ। ਇੱਦਾਂ ਲੱਗ ਰਿਹਾ ਹੈ ਜਿਵੇਂ ਮੇਰੇ ਟੱਬਰ ਦਾ ਕੋਈ ਜੀਅ ਚਲਾ ਗਿਆ ਹੋਵੇ।” ਬਜ਼ੁਰਗ ਨੇ ਆਪਣੇ ਸਿੱਲ੍ਹੇ ਕੋਇਆਂ ਨੂੰ ਪੂੰਝਿਆ।”ਹੈ ਤਾਂ ਬੜੇ ਦੁੱਖ ਦੀ ਗੱਲ ਪਰ ਹੋ ਸਕਦੈ ਇਸ ‘ਚ ਵੀ ਕੋਈ ਭਲਾ ਹੀ ਹੋਵੇ,” ਫ਼ਕੀਰ ਨੇ ਬਜ਼ੁਰਗ ਦੇ ਮੋਢੇ ‘ਤੇ ਹੱਥ ਰੱਖ ਕੇ ਉਸ ਨੂੰ ਧਰਵਾਸ ਦਿੰਦਿਆਂ ਕਿਹਾ।”ਨਾ! ਇਸ ਵਿਚ ਕੀ ਭਲਾ ਹੋ ਸਕਦੈ?” ਬਜ਼ੁਰਗ, ਫ਼ਕੀਰ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।ਫ਼ਕੀਰ ਨੇ ਬਜ਼ੁਰਗ ਨੂੰ ਆਪਣੇ ਕੋਲ਼ ਬਿਠਾ ਕੇ ਕਿਹਾ, “ਇਕ ਵਾਰ ਕਿਸੇ ਪਿੰਡ ‘ਚ ਇੱਕ ਆਦਮੀ ਆਪਣੇ ਇੱਕ ਜਵਾਨ ਪੁੱਤਰ ਨਾਲ਼ ਰਹਿੰਦਾ ਸੀ। ਇੱਕ ਦਿਨ ਉਨ੍ਹਾਂ ਦੇ ਘਰ ਬਹੁਤ ਹੀ ਸੋਹਣਾ ਇੱਕ ਚਿੱਟਾ ਘੋੜਾ ਤੁਰਦਾ-ਤੁਰਦਾ ਆ ਗਿਆ। ਪਿੰਡ ਦੇ ਲੋਕ, ਘੋੜਾ ਵੇਖਣ ਆਏ ਤੇ ਵਧਾਈਆਂ ਦੇਣ ਲੱਗੇ।ਉਸ ਆਦਮੀ ਨੇ ਬਹੁਤੀ ਖ਼ੁਸ਼ੀ ਨਾ ਜ਼ਾਹਿਰ ਕਰਦਿਆਂ ਕਿਹਾ, “ਚੰਗਾ ਹੋਇਆ ਕਿ ਬੁਰਾ… ਇਹ ਤਾਂ ਆਉਣ ਵਾਲ਼ਾ ਸਮਾਂ ਹੀ ਦੱਸੇਗਾ।”ਉਹ ਚਿੱਟਾ ਘੋੜਾ ਰਾਜੇ ਦੇ ਤਬੇਲੇ ‘ਚੋਂ ਚੋਰੀ ਹੋਇਆ ਸੀ। ਰਾਜੇ ਦੇ ਸਿਪਾਹੀ ਘੋੜਾ ਲੱਭਦੇ-ਲੱਭਦੇ, ਉਸ ਆਦਮੀ ਦੇ ਘਰ ਪਹੁੰਚ ਗਏ। ਉਨ੍ਹਾਂ ਉਸ ਦੇ ਜਵਾਨਪੁੱਤ ਨੂੰ ਚੋਰ ਸਮਝ ਕੇ ਬਹੁਤ ਕੁੱਟਿਆ। ਇਸ ਕੁੱਟਮਾਰ ਵਿੱਚ ਉਸਦੇ ਪੁੱਤਰ ਦੇ ਬਾਂਹ ਟੁੱਟ ਗਈ।ਪਿੰਡ ਦੇ ਲੋਕ ਹੁਣ ਅਫਸੋਸ ਕਰਨ ਆਉਣ ਲੱਗੇ। ਉਸ ਆਦਮੀ ਨੇ ਕਿਹਾ, “ਚੰਗਾ ਹੋਇਆ ਕਿ ਬੁਰਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਿ ਅਗਲੇ ਦਿਨ ਰਾਜੇ ਦੇ ਸਿਪਾਹੀ, ਪਿੰਡ ‘ਚੋਂ ਜੁਆਨ ਮੁੰਡਿਆਂ ਨੂੰ ਫੇਸ ਤੇ ਜਬਰੀ ਭਰਤੀ ਕਰਨ ਆ ਗਏ ਕਿਉਂਕਿ ਗੁਆਂਢੀ ਰਾਜ ਨਾਲ ਲੜਾਈ ਸ਼ੁਰੂ ਹੋ ਗਈ ਸੀ। ਸਿਰਫ ਉਸ ਆਦਮੀ ਦੇ ਜਵਾਨ ਮੁੰਡੇ ਨੂੰ ਛੱਡ ਗਏ ਕਿਉਂਕਿ ਉਸਦੀ ਸੁੱਤ ਟੁੱਟੀ ਹੋਈ ਸੀ।ਫ਼ਕੀਰ ਦੀ ਗੱਲ ਸੁਣ ਕੇ ਬਜ਼ੁਰਗ ਦੇ ਦੋਵੇਂ ਹੱਥ ਜੁੜ ਗਏ। ਉਸ ਨੇ ਕੁਝ ਦੇ ਸੋਚਣ ਤੋਂ ਬਾਅਦ ਕਿਹਾ, “ਇਸ ਅੰਬ ਥੱਲੇ ਅਕਸਰ ਰਾਹੀ ਅਰਾਮ ਕਰਨ ਲਈ ਬੈਠ ਜਾਂਦੇ ਸਨ. ਮੈਂ ਵੀ ਹਰ ਰੋਜ਼ ਇਸਦੀ ਛਾਵੇਂ ਕੁਝ ਦੇਰ ਬੈਠ ਕੇ ਹੀ ਘਰ ਜਾਂਦਾ ਸੀ। ਚੰਗਾ ਹੋਇਆ ਇਹ ਰਾਤ ਨੂੰ ਡਿੱਗਿਆ, ਕਿਤੇ ਦਿਨੇ ਥੱਲੇ ਬੈਠੇ ਰਾਹੀਆਂ ਦੇ ਉੱਪਰ ਨਹੀਂ ਆ ਡਿੱਗਿਆ।”ਬਜ਼ੁਰਗ ਹੁਣ ਓਨਾ ਉਦਾਸ ਨਹੀਂ ਸੀ ਲੱਗ ਰਿਹਾ। ਕੇਸਰ ਤੇ ਫ਼ਕੀਰ ਉਠੇ ਤੇ ਅੱਗੇ ਚੱਲ ਪਏ।“ਜੋ ਕੁੱਝ ਵਾਪਰ ਰਿਹਾ ਹੈ, ਉਹ ਸਾਡੇ ਹੱਥ-ਵੱਸ ਨਹੀਂ ਹੈ ਪਰ ਉਸ ਵਰਤਾਰੇ ਬਾਰੇ ਕੀ ਮਹਿਸੂਸ ਕਰਨਾ ਹੈ, ਇਹ ਸਾਡਾ ਆਪਣਾ ਫ਼ੈਸਲਾ ਹੈ,” ਫ਼ਕੀਰ ਨੇ ਕੇਸਰ ਨੂੰ ਸਮਝਾਇਆ।ਫ਼ਕੀਰ ਦੀ ਗੱਲ ਸੁਣ ਕੇ, ਕੇਸਰ ਨੂੰ ਲੱਗਿਆ ਕਿ ਕਈ ਗੱਲਾਂ ਕਿਸਮਤ ‘ਤੇ ਛੱਡ ਦੇਣੀਆਂ ਚਾਹੀਦੀਆਂ ਨੇ— ਜੇ ਕਿਸਮਤ ‘ਚ ਹੋਇਆ ਤਾਂ ਉਸ ਨੂੰ ਜੀਤੀ ਦਾ ਹੱਥ ਜ਼ਰੂਰ ਮਿਲੇਗਾ। ਕਿਸਮਤ ਦੇ ਗੇੜਾਂ ਬਾਰੇ ਸੋਚਦਿਆਂ, ਉਸ ਨੂੰ ਪਿੰਡ ਵਾਲੇ ਕਾਂਤੇ ਲੰਗੜੇ ਦੀ ਯਾਦ ਆ ਗਈ ਜਿਸ ਦੀ ਇੱਕ ਲੱਤ ਬਚਪਨ ‘ਚ ਪੋਲੀਓ ਦੀ ਮਾਰ ਕਾਰਨ ਛੋਟੀ ਰਹਿ ਗਈ ਸੀ। ਲੰਗੜਾ ਹੋਣ ਕਰ ਕੇ ਕਾਂਤੇ ਦਾ ਵਿਆਹ ਨਹੀਂ ਸੀ ਹੋ ਰਿਹਾ।ਉਸੇ ਸਮੇਂ ਗੁਆਂਢੀ ਪਿੰਡ ਦੀ ਇੱਕ ਕੁੜੀ, ਸਹੁਰਿਆਂ ਨੇ ਮਨਹੂਸ ਹੋਣ ਦਾ ਇਲਜ਼ਾਮ ਲਗਾ ਕੇ ਛੱਡ ਦਿੱਤੀ ਸੀ ਕਿਉਂਕਿ ਵਿਆਹ ਤੋਂ ਕੁਝ ਦਿਨ ਬਾਅਦ ਸਹੁਰੇ ਦੀ ਮੌਤ ਹੋ ਗਈ ਤੇ ਫਿਰ ਘਰ ਵਿਚ ਚੋਰੀ ਹੋ ਗਈ ਸੀ। ਛੁੱਟੜ ਹੋਣ ਦਾ ਧੱਬਾ ਲੱਗਣ ਕਰਕੇ ਉਸਦਾ ਦੂਜਾ ਵਿਆਹ ਨਹੀਂ ਸੀ ਹੋ ਰਿਹਾ। ਉਸ ਕੁੜੀ ਨਾਲ਼ ਕਾਂਤੇ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਕਾਂਤੇ ਦੇ ਦਿਨ ਫਿਰ ਗਏ। ਕੁੜੀ ਦੀ ਸਿਆਣਪ, ਸਹੁਰਿਆਂ ਦੀ ਜ਼ਮੀਨ ਅਤੇ ਕਾਂਤੇ ਦੀ ਮਿਹਨਤ ਨਾਲ਼ ‘ਕਾਂਤਾ ਲੱਗੜਾ’ ਕੁਝ ਸਾਲਾਂ ‘ਚ ਹੀ ‘ਸਰਦਾਰ ਕੁਲਵੰਤ ਸਿੰਘ ਬਣ ਗਿਆ ਸੀ।ਹਨੇਰਾ ਗਹਿਰਾ ਹੋ ਰਿਹਾ ਸੀ। ਉਹ ਰਾਤ ਰੁਕਣ ਦੀ ਜਗ੍ਹਾ ਲੱਭਣ ਲੱਗੇ।ਇਕ ਪੱਧਰੀ ਥਾਂ ਵੇਖ ਕੇ ਦੋਵਾਂ ਨੇ ਆਸਣ ਲਾ ਲਿਆ। ਬੀਸਾ ਵੀ ਨੇੜੇ ਬੈਠਾ ਸੁਸਤਾਉਣ ਲੱਗਾ।ਕਾਇਨਾਤ ਸੌਣ ਦੀ ਤਿਆਰੀ ਵਿਚ ਸੀ। ਆਸਣ ਲਾ ਕੇ ਬੈਠੇ ਫ਼ਕੀਰ ਦੀ ਦੁੱਧ-ਚਿੱਟੀ ਮਾਲਾ ਹਨੇਰੇ ਵਿਚ ਚਮਕ ਰਹੀ ਸੀ। ਬੀਸ਼ਾ, ਕੇਸਰ ਦੇ ਪੈਰਾਂ ਕੋਲ ਸੁਸਤਾਅ ਰਿਹਾ ਸੀ ਤੇ ਕੇਸਰ ਤਾਰਿਆਂ ਦੀ ਭੀੜ ਵਿੱਚੋਂ ਆਪਣੇ ਪਿੰਡ ਦੀਆਂ ਤੁਲੀਆਂ ਲੱਭ ਰਿਹਾ ਸੀ।ਰੇਗਿਸਤਾਨ ਜਾਗ ਰਿਹਾ ਸੀ… ਰਾਤ ਦੇ ਹਨ੍ਹੇਰੇ ਵਿਚ ਹਵਾ, ਰੇਤ ਦੇ ਨਵੇਂ ਟਿੱਬੇ ਬਣਾਉਣ ਅਤੇ ਬਣਿਆਂ ਨੂੰ ਢਾਹੁਣ ਵਿਚ ਮਸਤ ਸੀ। ਸਭ ਕੁਝ ਬਦਲ ਰਿਹਾ ਸੀ, ਹਰ ਪਲ ਬਦਲਦੇ ਬ੍ਰਹਿਮੰਡ ਦੀ ਹਰ ਸ਼ੈਅ ਵਾਂਗ… ਸ਼ਾਇਦ ਇਹੀ ਸੰਸਾਰ ਦਾ ਸੱਚ ਹੈ।ਕੇਸਰ ਦੀਆਂ ਅੱਖਾਂ ਵਿਚ ਨੀਂਦਰ ਦੀ ਥਾਂ, ਬਾਪੂ ਦੇ ਖ਼ਿਆਲਾਂ ਦੀ ਰੜਕ ਸੀ। ਉਸ ਨੂੰ ਗਰਨਾ ਸਾਹਿਬ ਦੀ ਵਿਸਾਖੀ ਦਾ ਮੇਲਾ ਯਾਦ ਆ ਗਿਆ, ਜਿਸ ਨੂੰ ਉਸ ਨੇ ਬਚਪਨ ਵਿਚ ਬਾਪੂ ਦੀ ਘਨੇੜੀ ਚੜ੍ਹ ਕੇ ਵੇਖਿਆ ਸੀ। ਉਸ ਦਿਨ ਬਾਪੂ ਨੇ ਉਸ ਨੂੰ ਇੱਕ ਲੱਕੜ ਦਾ ਟਰੱਕ ਲੈ ਕੇ ਦਿੱਤਾ ਸੀ— ਖੇਡਣ ਲਈ। ਕੇਸਰ ਨੂੰ ਆਪਣੇ ਮੋਢਿਆਂ ‘ਤੇ ਬਿਠਾਉਂਦਿਆਂ ਉਸ ਨੇ ਕਿਹਾ ਸੀ, “ਕੇਸਰਾ, ਤੂੰ ਆਪਣੇ ਮੋਢੇ ਮੇਰੇ ਲਈ ਸਾਂਭ ਕੇ ਰੱਖੀਂ।” …ਬਾਪੂ ਦੇ ਇਹ ਲਫ਼ਜ਼ ਯਾਦ ਕਰ ਕੇ ਕੇਸਰ ਰੋਣ-ਹਾਕਾ ਹੋ ਗਿਆ… ਬਾਪੂ ਠੀਕ ਠਾਕ ਹੋਵੇ… ਪਤਾ ਨਹੀਂ ਲੱਕੜ ਦੇ ਟਰੱਕ ‘ਤੇ ਬਹਿ ਕੇ ਉਹ ਕਿੱਥੇ ਚਲਾ ਗਿਆ…।
ਦਿਨ- ਉਣੱਤੀਵਾਂ
ਵੇਖਣ ਤਾਂ ਅੱਖਾਂ ਜੰਮਦਿਆਂ ਸਾਰ ਹੀ ਲੱਗ ਪੈਂਦੀਆਂ ਨੇ ਪਰ ਇਨ੍ਹਾਂ ਨੂੰ ਖੁੱਲ੍ਹਦਿਆਂ-ਖੁੱਲ੍ਹਦਿਆਂ ਕਈ ਵਾਰ ਉਮਰਾਂ ਬੀਤ ਜਾਂਦੀਆਂ… (ਜੇ ਦਿਸ਼ਾ ਗਲਤ ਹੋਵੇ ਤਾਂ ਤੇਜ ਰਫ਼ਤਾਰ ਕੰਮ ਨਹੀਂ ਆਉਂਦੀ)
ਪਹੁ ਫੁੱਟਦਿਆਂ ਹੀ ਫ਼ਕੀਰ ਦਾ ਧਿਆਨ, ਕੋਲ ਸੁੱਤੇ ਪਏ ਇੱਕ ਛੋਟੇ ਕੱਦ ਤੇ ਭਾਰੀ ਸਰੀਰ ਵਾਲੇ ਆਦਮੀ ਵੱਲ ਪਿਆ। “ਰੱਬ ਦਿਆ ਬੰਦਿਆਂ, ਤੂੰ ਕਦੋਂ ਆਇਆ ਰਾਤੀ, ਪਤਾ ਹੀ ਨਹੀਂ ਲੱਗਿਆ। ਫ਼ਕੀਰ ਨੇ ਉਸ ਓਪਰੇ ਬੰਦੇ ਨੂੰ ਪੁੱਛਿਆ। “ਰਾਤੀਂ ਤੁਹਾਨੂੰ ਸੁੱਤਿਆਂ ਵੇਖ ਕੇ, ਮੈਂ ਵੀ ਇੱਥੇ ਹੀ ਸੋਂ ਗਿਆ ਸੀ। ਹੁਣ ਜੈਸਲਮੇਰ ਜਾ ਰਿਹਾ ਹਾਂ.” ਉਸ ਨੇ ਜਵਾਬ ਦਿੱਤਾ। “ਜੈਸਲਮੇਰ? ਏਨੀ ਦੂਰ ਕੀ ਕੰਮ ਪੈ ਗਿਆ?” ਫ਼ਕੀਰ ਨੇ ਪੁੱਛਿਆ। “ਸੁਣਿਆ ਓਥੇ ਇੱਕ ਹਕੀਮ ਉਮਰ ਲਮੇਰੀ ਕਰਨ ਦੀ ਦਵਾਈ ਦਿੰਦਾ ਹੈ।” ਉਸ ਨੇ ਜੈਸਲਮੇਰ ਜਾਣ ਦਾ ਕਾਰਨ ਦੱਸਿਆ। “ਅੱਛਾ… ਹੁਣ ਤੱਕ ਤੂੰ ਆਪਣੀ ਜ਼ਿੰਦਗੀ ‘ਚ ਕਿੰਨੀ ਕੁ ਭੱਲ ਖੱਟੀ ਹੈ? ਫ਼ਕੀਰ ਨੇ ਪੁੱਛਿਆ। “ਕੁਝ ਖਾਸ ਨਹੀਂ” ਉਸ ਆਦਮੀ ਨੇ ਜਵਾਬ ਦਿੱਤਾ। “ਫਿਰ ਹੋਰ ਉਮਰ ਵਧਾ ਕੇ ਕੀ ਲੈਣਾ ਹੈ?” ਫ਼ਕੀਰ ਨੇ ਸਮਝਾਉਣ ਵਾਂਗ ਪੁੱਛਿਆ।ਫ਼ਕੀਰ ਦੀ ਗੱਲ ਸੁਣ ਕੇ ਉਹ ਆਦਮੀ ਕੁਝ ਨਹੀਂ ਬੋਲਿਆ। ਆਪਣਾ ਸਾਮਾਨ ਇਕੱਠਾ ਕਰ ਕੇ ਆਪਣੇ ਰਾਹ ਪੈ ਗਿਆ।’ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ਫ਼ਕੀਰ ਨੇ ਅਲਾਪਿਆ। ਫ਼ਕੀਰ ਦੇ ਬੋਲਾਂ ਨਾਲ ਕੇਸਰ ਦੀ ਜਾਗ ਖੁੱਲ੍ਹੀ। ਬੀਸ਼ਾ ਵੀ ਚੌਕਸ ਹੋਇਆ ਬੈਠਾ ਸੀ। ਛੇਤੀ ਹੀ ਤਿਆਰ ਹੋ ਕੇ ਤਿੰਨਾਂ ਨੇ ਆਪਣੀ ਮੰਜ਼ਿਲ ਦਾ ਰਾਹ ਫੜ ਲਿਆ। ਅੱਗੇ ਇੱਕ ਸ਼ਹਿਰ ਆਇਆ ਜਿੱਥੇ ਸਵੇਰੇ-ਸਵੇਰੇ ਹੀ ਬਹੁਤ ਚਹਿਲ-ਪਹਿਲ ਸੀ। ਲੋਕ ਕੰਮਾਂ-ਕਾਰਾਂ ਲਈ ਘਰੋਂ ਨਿੱਕਲ ਰਹੇ ਸਨ ਤੇ ਦੁਕਾਨਾਂ ਖੁੱਲ੍ਹ ਰਹੀਆਂ ਸਨ।ਰੇਹੜੀਆਂ ਵਾਲੇ ਰੇਹੜੀਆਂ ਸਜਾ ਰਹੇ ਸਨ ਤੇ ਬੱਚੇ ਸਕੂਲ ਜਾ ਰਹੇ ਸਨ। “ਜੁਆਨਾ, ਮੈਂ ਵੇਖ ਰਿਹਾਂ ਤੂੰ ਸਵੇਰ ਦਾ ਕੁਝ ਚੁੱਪ ਜਿਹਾ ਲੱਗਦੈ। ਠੀਕ ਠਾਕ ਐ ਸਭ” ਫਕੀਰ ਨੇ ਸੋਚੀਂ ਪਏ ਕੇਸਰ ਨੂੰ ਪੁੱਛਿਆ। “ਠੀਕ ਹਾਂ ਸਾਈਂ ਜੀ, ਬਸ ਸੋਚ ਰਿਹਾਂ, ਜੇ ਮੈਂ ਵੀ ਏਦਾਂ ਦੇ ਸ਼ਹਿਰ ‘ਚ ਜੰਮਿਆ ਹੁੰਦਾ ਤਾਂ ਇਨ੍ਹਾਂ ਜੁਆਕਾਂ ਵਾਂਗ ਸੋਹਣੇ ਕੱਪੜੇ ਪਾ ਕੇ ਸਕੂਲ ਜਾਇਆ ਕਰਦਾ। ਇੱਥੇ ਲੋਕ ਕਿੰਨੇ ਖੁਸ਼ ਲੱਗਦੇ ਨੇ ਜਿਵੇਂ ਮੇਲੇ ਆਏ ਹੋਣ,” ਕੇਸਰ ਨੇ ਆਲੇ-ਦੁਆਲੇ ਵੇਖਦਿਆਂ ਕਿਹਾ।ਫ਼ਕੀਰ ਨੇ ਮੁਸਕਰਾ ਕੇ ਕਿਹਾ, “ਮੈਂ ਤੈਨੂੰ ਇੱਕ ਕਾਂ ਤੇ ਹੰਸ ਦੀ ਕਹਾਣੀ ਸੁਣਾਉਨਾਂ। ਜੰਗਲ ਵਿਚ ਇੱਕ ਦਿਨ, ਇੱਕ ਚਿੜੀ ਨੇ ਵੇਖਿਆ ਕਿ ਕਾਂ ਟਾਹਣੀ ‘ਤੇ ਚੁੱਪਚਾਪ ਬੈਠਾ ਉਦਾਸ ਲੱਗ ਰਿਹਾ ਸੀ। ਚਿੜੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਕੀ ਨੇ ਕਿਹਾ, “ਮੈਨੂੰ ਆਪਣਾ ਨਾ ਰੰਗ ਪਸੰਦ ਹੈ, ਨਾ ਹੀ ਅਵਾਜ਼। ਹੰਸ ਕਿੰਨਾ ਸੋਹਣਾ ਪੰਛੀ ਹੈ। ਕਿੰਨਾ ਚੰਗਾ ਹੁੰਦਾ ਜੇ ਮੈਂ ਹੰਸ ਹੁੰਦਾ।” “ਚੱਲ ਆਪਾਂ, ਹੰਸ ਕੋਲ਼ ਚੱਲਦੇ ਆਂ”, ਚਿੜੀ ਨੇ ਕਾਂ ਨੂੰ ਕਿਹਾ। ਦੋਵਾਂ ਨੇ ਹੰਸ ਕੋਲ ਜਾ ਕੇ ਕਾਂ ਵਾਲੀ ਗੱਲ ਦੱਸੀ। ਹੰਸ ਨੇ ਕਾਂ ਵੱਲ ਵੇਖ ਕੇ ਕਿਹਾ, “ਕਦੇ ਮੋਰ ਨੂੰ ਪੈਲ ਪਾਉਂਦੇ ਵੇਖਿਆ? ਮੇਰ ਦੇ ਖੰਭ ਕਿੰਨੇ ਸੋਹਣੇ ਨੇ। ਲੋਕ ਮੋਰ ਦੇ ਖੰਭਾਂ ਨਾਲ਼ ਧਾਰਮਿਕ ਗ੍ਰੰਥਾਂ ਨੂੰ ਚੌਰ ਕਰਦੇ ਹਨ। ਕਾਸ਼! ਮੈਂ ਮੋਰ ਹੁੰਦਾ।” ਚਿੜੀ ਨੇ ਹੰਸ ਦੀ ਗੱਲ ਸੁਣ ਕੇ ਕਿਹਾ, “ਚਲੋ ਆਪਾਂ, ਮੋਰ ਕੋਲ਼ ਚੱਲਦੇ ਹਾਂ।” ਤਿੰਨਾਂ ਨੇ ਮੋਰ ਕੋਲ਼ ਜਾ ਕੇ ਸਾਰੀ ਗੱਲ ਦੱਸੀ। ਮੋਰ ਨੇ ਕੁਝ ਦੇਰ ਸੋਚ ਕੇ ਉਦਾਸ ਸੁਰ ਵਿਚ ਕਿਹਾ, “ਨਾ ਮੈਂ ਉੱਚਾ ਉੱਡ ਸਕਦਾਂ ਨਾ ਮੇਰੇ ਪੈਰ ਸੋਹਣੇ। ਤੁਰਦਿਆਂ ਵੀ ਸ਼ਰਮ ਆਉਂਦੀ। ਮੈਂ ਕਾਂ ਵਾਂਗ ਉਡਾਰੀਆਂ ਮਾਰਨਾ ਚਾਹੁੰਨਾਂ। ਕਿੰਨਾ ਚੰਗਾ ਹੁੰਦਾ ਜੇ ਮੈਂ ਕਾਂ ਹੁੰਦਾ।” ਕਾਂ ਮੋਰ ਦੀ ਗੱਲ ਸੁਣ ਕੇ ਹੈਰਾਨ ਸੀ। ਚਿੜੀ ਖ਼ੁਸ਼ ਸੀ ਕਿਉਂਕਿ ਉਸਦਾ ਕਾਂ ਨੂੰ ਸਮਝਾਉਣ ਦਾ ਮਕਸਦ ਪੂਰਾ ਹੋ ਗਿਆ ਸੀ।”ਸੋ ਜੁਆਨਾ, ਪਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦੇ ਕੇ, ਕਿਸੇ ਨਾ ਕਿਸੇ ਮਕਸਦ ਲਈ ਦੁਨੀਆ ‘ਚ ਭੇਜਿਆ ਹੈ। ਗੁਣਾਂ ਵਿਚ ਹੀ ਸੁਹੱਪਣ ਹੈ ਤੇ ਦੂਸਰਿਆਂ ਦੇ ਕੰਮ ਆਉਣਾ ਸਾਡਾ ਮਕਸਦ। ਇਸੇ ਮਕਸਦ ਵਿਚ ਲੁਕਿਆ ਹੈ ਖ਼ੁਸ਼ੀਆਂ ਦਾ ਖ਼ਜ਼ਾਨਾ,” ਫ਼ਕੀਰ ਨੇ ਜ਼ਿੰਦਗੀ ਦਾ ਨਿਚੋੜ ਕੇਸਰ ਨੂੰ ਸੁਣਾ ਦਿੱਤਾ। ਫ਼ਕੀਰ ਦੀ ਦੂਜਿਆਂ ਦੇ ਕੰਮ ਆਉਣ ਵਾਲੀ ਗੱਲ ਸੁਣ ਕੇ, ਕੇਸਰ ਨੂੰ ਆਪਣੇ ਪਿੰਡ ਦੀਆਂ ਕਈ ਰਵਾਇਤਾਂ ਪਿੱਛੇ ਗੁੱਝੇ ਭੇਤ ਸਮਝ ਆਉਣ ਲੱਗੇ। ਜਦੋਂ ਪਿੰਡ ਵਿਚ ਕਿਸੇ ਦੀ ਮੌਤ ਹੋ ਜਾਂਦੀ ਤਾਂ ਕਿਉਂ ਬੇਬੇ ਕਈ-ਕਈ ਦਿਨ ਦਾਲ-ਰੋਟੀ ਘਰੋਂਬਣਾ ਕੇ, ਮਾਤਮ ਵਾਲੇ ਘਰ ਦੇ ਕੇ ਆਉਂਦੀ ਸੀ ਕੇਸਰ ਨੂੰ ਹੁਣ ਸਮਝ ਆ ਭਰੋ ਸੀ ਕਿ ਸੌਣ ਵੇਲੇ ਬੇਬੇ ਸਰਬੱਤ ਦਾ ਭਲਾ ਕਿਉਂ ਮੰਗਦੀ ਹੁੰਦੀ ਸੀ_ ਆਪਣੀ ਪਈ ਐ। ਲੋਕ ਪਹਿਲਾਂ ਵਰਗੇ ਨਹੀਂ ਰਹੇ.” ਇਹ ਗੱਲ ਕੇਸਰ ਨੇ ਪਿੰਡ ਦੀ “.. ਅੱਜ-ਕੱਲ੍ਹ ਦੁਨੀਆ ਬੜੀ ਤੇਜੀ ਨਾਲ ਬਦਲ ਰਹੀ ਆ, ਸਭ ਨੂੰ ਆਪ ਸੱਥ ਵਿਚ ਕਈ ਵਾਰ ਸੁਣੀ ਸੀ.. “ਕਲਯੁਗ ਆ ਭਾਈ। ਕੌਣ ਕਿਸੇ ਦੇ ਕੰਮ हिरात-वल। भड दिगजरी नाती भारी.. लेख ਫਰਜ਼ ਭੁੱਲਦੇ ਜਾ ਰਹੇ ਨੇ।”ਘੁੱਪ-ਹਨੇਰੀ ਰਾਤ ਦੀ ਸ਼ਾਂਤ ਚੁੱਪ ਨੂੰ ਬੀਸ਼ੇ ਦੇ ਭੌਂਕਣ ਨੇ ਝੰਜੋੜਿਆ। ਉਸਦੀ ਅਵਾਜ਼ ਸੁਣ ਕੇ ਇੱਕ ਹੋਰ ਕੰਤੇ ਦੀ ਅਵਾਜ਼ ਵੀ ਆਈ। ਕੇਸਰ ਬੀਸ਼ੇ ਨੂੰ ਚੁੱਪ ਕਰਵਾਉਣ ਲੱਗਿਆ ਤਾਂ ਫ਼ਕੀਰ ਨੇ ਰੋਕਿਆ, “ਭੌਂਕਦੇ ਕੁੱਤੇ ਨੂੰ ਚੁੱਪ ਨਹੀ ਕਰਾਈਦਾ, ਕਹਿੰਦੇ ਹਨ ਕਿ ਕੁੱਤਿਆਂ ਨੂੰ ਰਾਤ ਦੇ ਹਨੇਰੇ ਵਿਚ ਵੀ ਦਿਸਦਾ ਹੈ। ਸਭ ਆਪੋ-ਆਪਣਾ ਕੰਮ ਕਰ ਰਹੇ ਨੇ।”ਕੇਸਰ ਦੀ ਸੋਚ ਜਿਵੇਂ ਸਰੀਰ ਤੋਂ ਬਾਹਰ ਨਿਕਲ ਕੇ ਬ੍ਰਹਿਮੰਡ ਦੇ ਵਿਚ ਤੋਰਨ ਲੱਗ ਪਈ ਸੀ. ਉਸ ਨੇ ਲੱਗਿਆ ਕਿ ਰੱਬ ਦਾ ਪਸਾਰਾ ਉਸਦੀ ਸਮਝ ਤੋਂ ਪਰ੍ਹਾਂ ਹੋਰ ਵੀ ਹੈ… ਅੱਖਾਂ ਤੋਂ ਦੂਰ, ਸੋਚ ਤੋਂ ਅੱਗੇ। ਉਸ ਨੂੰ ਫ਼ਕੀਰ ਦੀ ਅੱਜ ਦਿਨੇ ਕਹੀ ਗੱਲ ਯਾਦ ਆਈ… ਕੋਈ ਵੀ ਸੱਚ, ਅੰਤਿਮ ਸੱਚ ਨਹੀਂ ਹੁੰਦਾ… … . ਫੇਰ ਬੰਦੇ ਦਾ ਆਪਣਾ ‘ਅੰਤਿਮ ਸੱਚ’ ਕੀ ਹੈ? ਕੇਸਰ ਸੋਚਣ ਲੱਗਾ।
ਦਿਨ- ਤੀਹਵਾਂ
ਪੀੜ, ਸਮਝ ਦੇ ਦਰਵਾਜ਼ੇ ਖੇਲ ਦਿੰਦੀ ਹੈ ਤੇ ਵਿਸਮਾਦ, ਸੋਚ ਨੂੰ ਖੰਭ ਲਾ ਕੇ ਉਡਾਰੂ ਬਣਾ ਦਿੰਦਾ ਹੈ… (…ਸੋਹਣੇ ਫੁੱਲ ਕਦੇ, ਮਿੱਠੇ ਫਲ਼ ਨਹੀਂ ਬਣਿਆ ਕਰਦੇ)ਕੇਸਰ ਤੇ ਫ਼ਕੀਰ ਤੁਰਦੇ-ਤੁਰਦੇ ਆਪਣੇ ਤੋਂ ਅੱਗੇ ਜਾ ਰਹੇ ਇੱਕ ਮੋਟੇ ਸੇਠ ਨਾਲ ਜਾ ਰਲੇ। ਸੇਠ ਜੀ ਨੰਗੇ ਪੈਰੀਂ ਹੌਲ਼ੀ-ਹੌਲ਼ੀ ਤੁਰ ਰਹੇ ਸਨ। ਦੋ ਨੌਕਰ ਤੇ ਇੱਕ ਬੇਤਾ ਨਾਲ ਚੱਲ ਰਿਹਾ ਸੀ। ਪੁੱਛਣ ‘ਤੇ ਪਤਾ ਲੱਗਾ ਕਿ ਸੇਠ ਨੇ ਆਪਣੇ ਦੁੱਖ ਨਿਵਾਰਨ ਲਈ ਕਿਸੇ ਪੀਰ ਦੀ ਦਰਗਾਹ ‘ਤੇ ਸੁੱਖ ਸੁੱਖੀ ਹੋਈ ਸੀ ਇੱਕ ਸਾਲ ਹਰ ਮਹੀਨੇ ਨੰਗੇ ਪੈਰੀਂ ਆ ਕੇ ਮੱਥਾ ਟੇਕਣ ਦੀ।ਉਨ੍ਹਾਂ ਤੋਂ ਅੱਗੇ ਨਿੱਕਲ਼ ਕੇ ਕੇਸਰ ਨੇ ਫ਼ਕੀਰ ਨਾਲ ਮਨ ਦੀ ਗੱਲ ਸਾਂਝੀ ਕੀਤੀ, “ਕਈ ਲੋਕ ਏਨੀਆਂ ਸੁੱਖ-ਸਹੂਲਤਾਂ ਹੁੰਦੇ ਹੋਏ ਵੀ ਦੁਖੀ ਰਹਿੰਦੇ ਹਨ ਤੇ ਕਈ ਟੱਪਰੀਵਾਸ ਵੀ ਬੜੇ ਖ਼ੁਸ਼ ਵੇਖੇ ਨੇ।” ਫ਼ਕੀਰ ਨੇ ‘ਹਾਂ’ ਵਿਚ ਸਿਰ ਹਿਲਾਉਂਦਿਆਂ ਕਿਹਾ, “ਪੈਸਾ ਜ਼ਿੰਦਗੀ ਜਿਊਣ ਦੀ ਸਹੂਲਤ ਹੈ। ਇਹ ਸਦੀਵੀ ਖ਼ੁਸ਼ੀ ਨਹੀਂ ਦੇ ਸਕਦਾ। ਖ਼ੁਸ਼ੀ ਤਾਂ ਮਨ ਦੇ ਸਕੂਨ ਵਿਚ ਹੈ— ਤੇ ਸਕੂਨ ਹੈ ਸਬਰ, ਸੰਤੋਖ ਅਤੇ ਰੱਬ ਦੀ ਰਜ਼ਾ ਵਿਚ” ਤੇ ਫ਼ਕੀਰ ਨੇ ਇੱਕ ਕਥਾ ਸੁਣਾਉਣੀ ਸ਼ੁਰੂ ਕੀਤੀ, “ਇੱਕ ਚੱਕਰਵਰਤੀ ਰਾਜੇ ਦਾ ਇਕੋ-ਇੱਕ ਪੁੱਤਰ ਸੀ ਜੋ ਹਮੇਸ਼ਾ ਉਦਾਸ ਰਹਿੰਦਾ ਸੀ। ਬਹੁਤ ਸਾਰੇ ਸਿਆਣਿਆਂ ਨਾਲ਼ ਗੱਲ ਕੀਤੀ। ਕਿਸੇ ਨੇ ਰਾਣੀ ਨੂੰ ਦੱਸਿਆ ਕਿ ਜੇ ਰਾਜਕੁਮਾਰ ਨੂੰ ਕਿਸੇ ਉਸ ਵਿਅਕਤੀ ਦੀ ਕਮੀਜ਼ ਪੁਆਈ ਜਾਵੇ ਜੋ ਹਮੇਸ਼ਾ ਖ਼ੁਸ਼ ਰਹਿੰਦਾ ਹੋਵੇ ਤਾਂ ਰਾਜ ਕੁਮਾਰ ਦੀ ਖ਼ੁਸ਼ੀ ਵਾਪਸ ਆ ਸਕਦੀ ਹੈ।ਰਾਣੀ ਦੇ ਕਹਿਣ ‘ਤੇ ਰਾਜਾ ਕਿਸੇ, ਹਰ ਵੇਲ਼ੇ ਖ਼ੁਸ਼ ਰਹਿਣ ਵਾਲੇ ਆਦਮੀ ਦੀ ਭਾਲ ਵਿਚ ਨਿਕਲ ਤੁਰਿਆ। ਬਹੁਤ ਲੋਕਾਂ ਨੂੰ ਪੁੱਛਿਆ, ਕਿਸੇ ਨੇ ਇੱਕ ਅਮੀਰ ਵਪਾਰੀ ਬਾਰੇ ਦੱਸਿਆ ਤਾਂ ਰਾਜਾ ਉਸ ਨੂੰ ਮਿਲਣ ਗਿਆ। ਰਾਜੇ ਨੇ ਉਸ ਨੂੰ ਪੁੱਛਿਆ ਕਿ ਕੀ ਤੂੰ ਸਦਾ ਹੀ ਖ਼ੁਸ਼ ਰਹਿੰਦਾ ਹੈ? ਅਮੀਰ ਵਪਾਰੀ ਨੇ ਕਿਹਾ, “ਨਹੀਂ ਸ਼ਹਿਨਸ਼ਾਹ, ਰਾਤ ਨੂੰ ਇਸ ਫ਼ਿਕਰ ਨਾਲ਼ ਨੀਂਦ ਨਹੀਂ ਆਉਂਦੀ ਕਿ ਕਿਤੇ ਮੇਰੀ ਦੌਲਤ ਚੋਰੀ ਨਾਹੋ ਜਾਵੇ।” ਰਾਜੇ ਨੇ ਹੋਰ ਵੀ ਬਹੁਤ ਭਾਲ ਕੀਤੀ. ਜਦੋਂ ਕੋਈ ਵੀ ਅਜਿਹਾ ਵਿਅਕਤੀ ਗ ਲੱਭਾ ਤਾਂ ਰਾਜਾ ਨਿਰਾਸ਼ ਹੋ ਕੇ ਮਹੱਲਾਂ ਨੂੰ ਵਾਪਸ ਚੱਲ ਪਿਆ। ਰਸਤੇ ਵਿਚ ਇੱਕ ਫ਼ਕੀਰ-ਨਮਾ ਆਦਮੀ ਦਿਸਿਆ ਜੋ ਇੱਕ ਪੁਰਾਣਾ ਕੰਬਲ ਓਹੜੀ ਬੈਠਾ ਸੀ। ਬਹੁਤ ਖੁਸ਼ ਲੱਗ ਰਿਹਾ ਸੀ। ਰਾਜੇ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਹਮੇਸ਼ਾ ਖੁਸ਼ ਰਹਿੰਦਾ ປີ?” “ਹਾਂ ਦੁਖੀ ਰਹਿਣ ਦਾ ਕਾਰਨ ਵੀ ਤਾਂ ਕੋਈ ਨਹੀਂ ਹੈ ਗਰੀਬ ਆਦਮੀਨੇ ਹੱਸਦਿਆਂ ਜਵਾਬ ਦਿੱਤਾ। ਰਾਜਾ ਸੁਣ ਕੇ ਬਹੁਤ ਖ਼ੁਸ਼ ਹੋਇਆ। “ਮੈਨੂੰ ਤੇਰੀ ਕਮੀਜ਼ ਚਾਹੀਦੀ ਹੈ। ਤੈਨੂੰ ਮੂੰਹ ਮੰਗੀ ਕੀਮਤ ਦਿੱਤੀ ਜਾਵੇਗੀ: “ਕਿਹੜੀ ਕਮੀਜ?” ਗਰੀਬ ਆਦਮੀ ਨੇ ਕਿਹਾ ਤੇ ਹੱਸਦਿਆਂ ਕੰਬਲ ਲਾਹ ਰਾਜੇ ਨੇ ਕਿਹਾ। ਦਿੱਤਾ। ਉਹ ਧੜ ਤੋਂ ਨੰਗਾ ਸੀ।ਸਕੂਨ ਤੇ ਖ਼ੁਸ਼ੀ ਬਾਰੇ ਕੀਤੀਆਂ ਫ਼ਕੀਰ ਦੀਆਂ ਗੱਲਾਂ ਸੁਣ ਕੇ, ਕੇਸਰ ਜੀਤੀ ਬਾਰੇ ਸੋਚਣ ਲੱਗਿਆ ਜਿਸਦੀ ਇੱਕ ਝਲਕ ਹੀ, ਕੇਸਰ ਨੂੰ ਸਾਰਾ ਦਿਨ ਖ਼ੁਸ਼ ਰੱਖਣ ਲਈ ਕਾਫ਼ੀ ਸੀ। ਜੀਤੀ ਦੀ ਯਾਦ ਜਿਵੇਂ ਕੇਸਰ ਦੇ ਨਾਲ਼ ਹੀ ਸੌਂਦੀ ਸੀ। ਉੱਠਦਿਆਂ ਹੀ ਕੇਸਰ ਦੇ ਸਾਹਮਣੇ ਜੀਤੀ ਦਾ ਚਿਹਰਾ ਆ ਜਾਂਦਾ ਤੇ ਫਿਰ ਸਾਰਾ ਦਿਨ ਉਸਦੇ ਨਾਲ਼-ਨਾਲ਼ ਰਹਿੰਦਾ। ਕੇਸਰ ਨੂੰ ਯਾਦ ਆਇਆ ਕਿ ਉਹ ਹਰ ਰੋਜ਼ ਹਵੇਲੀ ਨੂੰ ਜਾਣ ਤੋਂ ਪਹਿਲਾਂ … ਬੈਠਕ ਵਾਲ਼ੇ ਸ਼ੀਸ਼ੇ ‘ਚ ਆਪਣਾ ਚਿਹਰਾ ਵੇਖ ਕੇ, ਆਪਣਾ ਡੱਬੀਆਂ ਵਾਲਾ ਪਰਨਾ ਦੁਬਾਰਾ ਬੰਨ੍ਹ ਕੇ, ਹੀ ਘਰੋਂ ਨਿਕਲਦਾ ਹੁੰਦਾ ਸੀ। “ਤੂੰ ਕਿਹੜੇ ਮੇਲੇ ਨੂੰ ਚੱਲਿਆਂ ਅੱਜ?” ਬੇਬੇ ਹੱਸ ਕੇ ਉਸ ਨੂੰ ਕਹਿੰਦੀ ਪਰ ਕੇਸਰ ਹਮੇਸ਼ਾ ਬੇਬੇ ਤੋਂ ਅੱਖ ਬਚਾ ਕੇ, ਬਾਹਰ ਨਿਕਲਣ ਦੀ ਕਾਹਲ ਵਿਚ ਹੁੰਦਾ ਸੀ। “ਦੁੱਧ ਪੀਣਾ ਨਾ ਭੁੱਲ ਜਾਈਂ ਪੁੱਤ, ਕੇਸਾ ਕਰ ਕੇ ਰੱਖਿਆ ਤੇਰੇ ਲਈ ਚੌਕੇ ‘ਚ। ਸਾਰਾ ਦਿਨ ਕੰਮ ਕਰਨਾ ਤੂੰ,” ਬੇਬੇ ਦੀ ਅਵਾਜ਼ ਵਿਚ ਤਰਲਾ ਹੁੰਦਾ ਸੀ। ਕੇਸਰ ਜੀਤੀ ਨੂੰ ਵੇਖਣ ਦੀ ਕਾਹਲੀ ‘ਚ ਸਾਰਾ ਕੁਝ ਭੁੱਲ ਜਾਂਦਾ, ਦੁੱਧ ਪੀਣਾ ਵੀ। ਬੇਬੇ ਪਿੱਛੋਂ ਅਵਾਜ਼ਾਂ ਮਾਰਦੀ ਰਹਿ ਜਾਂਦੀ।ਜੀਤੀ ਬਾਰੇ ਸੋਚਦਿਆਂ ਕੇਸਰ ਨੂੰ ਬੇਰਾਂ ਵਾਲੀ ਗੱਲ ਯਾਦ ਆ ਗਈ। ਇੱਕ ਵਾਰ ਕੇਸਰ ਨੇ ਰੱਕੜ ਵਾਲੇ ਮਲ੍ਹਿਆਂ ‘ਚੋਂ ਜੀਤੀ ਲਈ ਮਿੱਠੇ-ਮਿੱਠੇ ਬੇਰ ਤੋੜ ਕੇ ਲਿਆਂਦੇ। ਹਵੇਲੀ ਵੱਲ ਜਾਂਦਿਆਂ ਸਾਰਿਆਂ ਤੋਂ ਅੱਖ ਬਚਾ ਕੇ, ਜੀਤੀ ਜੋ ਛੱਤ ਤੇ ਖੜ੍ਹੀ ਸੀ, ਨੂੰ ਇਸ਼ਾਰਾ ਕਰ ਕੇ ਕੇਸਰ ਨੇ ਬੇਰ ਜੀਤੀ ਦੇ ਦਰਵਾਜ਼ੇ ਉੱਤੋਂ ਦੀ ਅੰਦਰ ਸੁੱਟ ਦਿੱਤੇ।
ਦਿਨ- ਬੱਤੀਵਾਂ
ਜ਼ਿੰਦਗੀ ਇੱਕ ਸਤਰੰਜ ਵਾਂਗ ਹੈ, ਜਿੱਤਦਾ ਓਹੀ ਹੈ ਜੋ ਆਪਣੀ ਬਾਲ ਦੇ ਨਾਲ਼-ਨਾਲ਼ ਦੂਜੇ ਦੀ ਚਾਲ ਵੀ ਜਾਣਦਾ ਹੋਵੇ… (…ਨਿਉਲ ਤੇ ਸੱਪ ਦੀ ਲੜਾਈ ਵਿਚ ਜ਼ਹਿਰ ਕਿਸੇ ਕੰਮ ਨਹੀਂ ਆਉਂਦੀ)
ਦੁਪਹਿਰ ਢਲ਼ ਚੁੱਕੀ ਸੀ। ਦਿਨ ਦਾ ਚੌਥਾ-ਪਹਿਰ ਅਜੇ ਜਵਾਨ ਨਹੀਂ ਸੀ ਹੋਇਆ। ਸ਼ਹਿਰ ਦੇ ਬਾਹਰ ਬਣੀ ਇੱਕ ਧਰਮਸ਼ਾਲਾ ਵੇਖ ਕੇ ਫਕੀਰ ਨੇ ਕਿਹਾ, “ਸਾਨੂੰ ਇੱਥੇ ਹੀ ਰੁਕ ਜਾਣਾ ਚਾਹੀਦਾ ਹੈ ਹੁਣ।”ਦਿਨੇ ਹੀ ਰੁਕਣ ਦੀ ਗੱਲ ਸੁਣ ਕੇ, ਕੇਸਰ ਨੂੰ ਲੱਗਿਆ ਕਿ ਸਾਈਂ ਜੀ ਬੱਗ ਗਏ ਹਨ। ਧਰਮਸ਼ਾਲਾ ਦੇ ਅੰਦਰ ਜਾ ਕੇ ਅਜੇ ਦੋਵੇਂ ਬੈਠੇ ਹੀ ਸਨ ਕਿ ਥੋੜ੍ਹੀ ਦੇਰ ਬਾਅਦ ਤੇਜ਼ ਹਨਗ ਸ਼ੁਰੂ ਹੋ ਗਈ। ਕਾਲੀ ਗਰਦ ਨੇ ਪੂਰਾ ਆਕਾਸ਼ ਢਕ ਲਿਆ। ਹਨੇਰਾ ਵਧ ਗਿਆ. ਜਿਵੇਂ ਦਿਨੇ ਹੀ ਰਾਤ ਪੈ ਗਈ ਸੀ। ਉਡਦੀ ਗਰਦ, ਸਾਹਾਂ ‘ਚ ਰਲਣ ਕਰ ਕੇ ਕੇਸਰ ਨੂੰ ਉੱਥੇ ਆ ਗਿਆ। ਫ਼ਕੀਰ ਨੇ ਆਪਣੀ ਪੋਟਲੀ ‘ਚੋਂ ਕੱਢ ਕੇ ਗੁੜ ਦੀ ਰੋਤੀ ਉਸ ਨੂੰ ਚੂਸਣ ਲਈ ਦਿੱਤੀ। ਝੱਖੜ ਤੋਂ ਬਚਾਅ ਕਰਦੇ ਹੋਰ ਲੋਕ ਵੀ ਧਰਮਸ਼ਾਲਾ ਦੇ ਅੰਦਰ ਆ ਗਏ ਸਨ.”ਸਾਈਂ ਜੀ, ਤੁਹਾਨੂੰ ਕਿਵੇਂ ਇਲਮ ਹੋ ਗਿਆ ਕਿ ਝੱਖੜ ਆਉਣ ਵਾਲਾ ਹੈ।” ਕੇਸਰ ਨੇ ਹੈਰਾਨੀ ਨਾਲ਼ ਪੁੱਛਿਆ.“ਜ਼ਿੰਦਗੀ, ਸਾਨੂੰ ਆਉਣ ਵਾਲੀਆਂ ਮੁਸੀਬਤਾਂ ਦੇ ਸੰਕੇਤ ਅਗਾਉਂ ਦੇ ਦਿੰਦੀ ਹੈ। ਇਹ ਸੰਕੇਤ ਜਾਂ ਤਾਂ ਤਜਰਬੇ ਨਾਲ ਸਮਝ ਲੱਗਦੇ ਹਨ ਜਾਂ ਕਿਸੇ ਸਿਆਣੇ ਦੀ ਸੁਹਬਤ ਨਾਲ”, ਫ਼ਕੀਰ ਨੇ ਕਿਹਾ, “ਇਕ ਵਾਰ ਇੱਕ ਸਿਆਣੀ ਉਮਰ ਦਾ ਬਜ਼ੁਰਗ ਜਿਸਦੇ ਹੱਥ ਪੈਰ ਥੋੜ੍ਹੇ-ਥੋੜ੍ਹੇ ਕੰਬਦੇ ਸਨ, ਨੇੜੇ ਦੀ ਕਰਿਆਨੇ ਦੀ ਦੁਕਾਨ ‘ਤੇ ਜਾਏ ਤੋਲਣ ਵਾਲੀ ਤੱਕੜੀ ਮੰਗਣ ਗਿਆ.”ਬਾਪੂ, ਮੇਰੇ ਕੋਲ਼ ਝਾੜੂ ਨਹੀਂ ਹੈ” ਦੁਕਾਨਦਾਰ ਨੇ ਕਿਹਾ.“ਪੁੱਤਰ, ਮੈਂ ਝਾੜੂ ਨਹੀਂ ਦਾਣੇ ਤੋਲਣ ਲਈ ਤੱਕੜੀ ਮੰਗੀ ਸੀ,” ਬਜ਼ੁਰਗ ਨੂੰ ਲੱਗਿਆ ਜਿਵੇਂ ਦੁਕਾਨਦਾਰ ਨੇ ਗੱਲ ਸੁਣੀ ਨਹੀਂ ਸੀ.“ਬਾਪੂ, ਮੇਰੇ ਕੋਲ਼ ਛਾਨਣੀ ਵੀ ਨਹੀਂ ਹੈ,” ਦੁਕਾਨਦਾਰ ਨੇ ਕਿਹਾ.”ਨਹੀਂ ਬਾਪੂ ਤੇਰੇ ਕੰਬਦੇ ਹੱਥ ਵੇਖ ਕੇ ਮੈਨੂੰ ਪਤਾ ਹੈ ਕਿਤੇ ਦਾਣੇ ਤੇਲਦਿਆਂ ਮਿੱਟੀ ਵਿਚ ਕੇਰ ਲੈਣੇ ਨੇ। ਫਿਰ ਤੋਂ ਦਾਣੇ ਕੱਠੇ ਕਰਨ ਲਈ ਝਾੜ ਤੇ ਛਾਨਣ ਲਈ ਛਾਨਣੀ ਮੰਗਣ ਆਏਂਗਾ ਤੇ ਇਹ ਦੋਵੇਂ ਮੇਰੇ ਕੋਲ ਨਹੀਂ ਹਨ. ਦੁਕਾਨਦਾਰ ਨੇ ਆਪਣਾ ਪੱਖ ਰੱਖਿਆ.ਫ਼ਕੀਰ ਨੇ ਕੁਝ ਸੋਚ ਕੇ ਕਿਹਾ. “ਗੱਲ ਦਾ ਨਿਚੋੜ ਇਹ ਹੈ ਕਿ ਜਿੰਦਗੀ ਵਿਚ ਤਜਰਬੇ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ। ਦੁੱਖ ਤਕਲੀਫਾਂ ਦੇ ਕੌੜੇ ਮਿੱਠੇ ਤਜਰਬੇ ਬੰਦੇ ਨੂੰ ਸਿਆਣਾ ਬਣਾ ਦਿੰਦੇ ਹਨ। ਤਜਰਬਿਆਂ ਦਾ ਚੰਡਿਆ ਬੰਦਾ, ਪਹਾੜ ‘ਤੇ ਦੁਨੀਆ ਨੂੰ ਉੱਪਰੋਂ ਵੇਖਣ ਲਈ ਚੜ੍ਹਦਾ ਹੈ ਨਾ ਕਿ ਇਸ ਲਈ ਕਿ ਦੁਨੀਆ ਉਸ ਨੂੰ ਵੇਖੋ” ਫ਼ਕੀਰ ਦੀ ਗੱਲ ਸੁਣ ਕੇ ਕੇਸਰ ਨੂੰ ਹੁਣ ਸਮਝ ਲੱਗੀ ਕਿ ਕਿਉਂ ਸਾਰਾ ਪਿੰਡ ਉਸ ਦੀ ਬੇਬੇ ਨੂੰ ਸਿਆਣੀ ਕਹਿੰਦਾ ਸੀ ਅਤੇ ਸਲਾਹ ਲੈਣ ਵਾਲਿਆਂ ਦਾ, ਉਨ੍ਹਾਂ ਦੇ ਘਰੇ ਤਾਂਤਾ ਲੱਗਿਆ ਰਹਿੰਦਾ ਸੀ.ਝੱਖੜ ਹੁਣ ਥੋੜ੍ਹਾ ਠੱਲ੍ਹ ਗਿਆ ਸੀ । ਠੰਢੀ ਹਵਾ ਵਗਣ ਲੱਗੀ। ਸ਼ਾਇਦ ਮੀਂਹ ਦਾ ਫਰਾਟਾ ਪੈ ਗਿਆ ਸੀ। ਧਰਮਸ਼ਾਲਾ ਲਗਪਗ ਖ਼ਾਲੀ ਹੋ ਗਈ। ਕੇਸਰ ਤੇ ਫਕੀਰ ਨੇ ਉੱਥੇ ਹੀ ਆਪਣੇ ਸੌਣ ਦਾ ਪ੍ਰਬੰਧ ਕਰ ਲਿਆ.ਅੱਜ ਜ਼ਿੰਦਗੀ ਦੇ ਤਜਰਬਿਆਂ ਦੀਆਂ ਗੱਲਾਂ ਸੁਣ ਕੇ, ਕੇਸਰ ਨੂੰ ਆਪਣੀ ਛੋਟੀ ਜਿਹੀ ਜ਼ਿੰਦਗੀ ਦੇ ਕਈ ਤਲਖ਼ ਤਜਰਬੇ ਯਾਦ ਆ ਗਏ। ਬਾਪੂ ਦੇ ਜਾਣ ਤੋਂ ਬਾਅਦ ਬੇਬੇ ਨੂੰ ਦਰਪੇਸ਼ ਆਈਆਂ ਮੁਸ਼ਕਲਾਂ ਕੇਸਰ ਦੀਆਂ ਅੱਖਾਂ ਮੁਹਰੇ ਘੁੰਮਣ ਲੱਗੀਆਂ.ਬਾਪੂ ਦੇ ਜਾਣ ਤੋਂ ਬਾਅਦ ਜਦੋਂ ਕੇਸਰ ਅਜੇ ਛੋਟਾ ਸੀ, ਘਰ ‘ਚ ਖੇਤੀ ਸੰਭਾਲਣ ਵਾਲਾ ਕੋਈ ਨਹੀਂ ਸੀ। ਖੇਤਾਂ ‘ਚ ਕਣਕ, ਗੁਆਰੇ ਤੇ ਬਾਜਰੇ ਦੇ ਬੀਜ ਦਾ ਛੱਟਾ ਦੇ ਕੇ, ਬਾਕੀ ਕੁਦਰਤ ਉੱਤੇ ਡੋਰੀ ਛੱਡਣ ਵਾਲ਼ੀ ਗੱਲ ਹੀ ਸੀ। ਕਈ ਵਾਰ ਦਾਣੇ ਮੁੱਕਣ ਤੇ ਬੇਬੇ ਖਾਣ ਲਈ ਕੇਸਰ ਨੂੰ ਹਰੇ ਛੋਲਿਆਂ ਦੀਆਂ ਹੋਲ਼ਾਂ ਭੁੰਨ ਕੇ ਦਿੰਦੀ। ਪਾਣੀ ਵਿਚ ਸ਼ੱਕਰ ਘੋਲ ਕੇ ਪੀਤਾ ਸ਼ਰਬਤ ਯਾਦ ਕਰਦਿਆਂ, ਕੇਸਰ ਅੰਦਰੋਂ-ਬਾਹਰੋਂ ਸਾਰਾ ਮਿਠਾਸ ਨਾਲ਼ ਭਰ ਗਿਆ। ਉਸ ਨੇ ਬੇਬੇ ਦੇ ਹੱਥਾਂ ਦੀ ਛੋਹ ਨੂੰ ਆਪਣੇ ਮੱਥੇ ‘ਤੇ ਮਹਿਸੂਸ ਕੀਤਾ। ਰਾਤ ਨੇ ਇੱਕ ਹੋਰ ਦਿਨ ਨੂੰ ਆਪਣੇ ਆਪ ਨਾਲ਼ ਢਕ ਲਿਆ। ਅੱਖਾਂ ਬੰਦ ਕਰ ਕੇ ਲੰਮਾ ਪਿਆ ਕੇਸਰ ਨੀਂਦ ਦੀ ਉਡੀਕ ਕਰਨ ਲੱਗਾ…ਬੇਬੇ ਨੂੰ ਯਾਦ ਕਰਦਿਆਂ-ਕਰਦਿਆਂ ਉਹ ਉਦਾਸ ਹੋ ਗਿਆ… ਇੱਕ ਸਦੀ ਜਿੰਨਾ ਹੋਰਵਾ ਉਸਦੇ ਸਾਹਾਂ ‘ਚ ਰਲ਼ ਗਿਆ। ਉਸ ਦਾ ਦਿਲ ਕੀਤਾ ਕਿ ਉਹ ਵਾਪਸ ਪਿੰਡ ਮੁੜ ਜਾਵੇ, ਉਸ ਨੇ ਹਨ੍ਹੇਰੇ ਵਿਚ ਫ਼ਕੀਰ ਵੱਲ ਵੇਖਿਆ ਉਹ ਸਮਾਧੀ ਲਾਈ ਅਡੋਲ ਬੈਠਾ ਸੀ… ਕੇਸਰ ਉੱਠ ਕੇ ਖੜ੍ਹਾ ਹੋ ਗਿਆ. ਪਰ ਉਹ ਇੱਕ ਕਦਮ ਵੀਨਾ ਪੁੱਟ ਸਕਿਆ. ਉਸਨੂੰ ਲੱਗਿਆ ਜਿਵੇਂ ਕਿਸੇ ਨੇ ਉਸਦੀ ਬਾਂਹ ਫਡ ਲਈਸ ਕੱਚੇ ਧਾਗੇ ਵਰਗੀ ਕਿਸੇ ਸਾਂਝ ਨੇ ਉਸ ਨੂੰ ਬੰਨ੍ਹ ਲਿਆ ਹੋਵੇ। ਸਾਧੂ ਮਿਲਦੇ ਬੇਚੈਨ ਤਾਂਘ ਨੇ ਉਸ ਦੇ ਪੈਰਾਂ ਨੂੰ ਜਕੜ ਲਿਆ ਸੀ.ਉਸ ਦੇ ਅੰਦਰੋਂ ਇੱਕ ਹੁਕ ਨਿਕਲੀ “ਕੇਸਰਾ, ਇਹ ਰਾਹ ਬੜਾ ਨਾ ਕਿਤੇ ਕੋਈ ਗੋਰਖ ਮਿਲਣਾ ਏ ਤੇ ਨਾ ਹੀ ਪੱਕਾ ਸਤ ਜਿਸ ਨਾਲ ਦੇਣ ਦੇ ਖੂਹ ‘ਚੋਂ ਬਾਹਰ ਕੱਦ ਸਕੇ” ਪਰ ਕੇਸਰ ਨੂੰ ਲੱਗਿਆ ਕਿ ਫ਼ਰੀਰ ਦੀਆਂ ਠੱਲ ਪੱਕੇ ਸੂਤ ਵਰਗੀਆਂ ਹੀ ਹਨ ਜੋ ਉਸ ਨੂੰ ਇਸ ਅਨ੍ਹੇ ਖੂਹ ਚੋਂ ਬਾਹਰ ਰੱਤ ਲੈਣਗੀਆਂ। ਕੇਸਰ ਨੇ ਕਿਸੇ ਮਾਸੂਮ ਆਸ ਨੇ ਹਲੂਣਿਆ ਤੇ ਉਹ ਸੋਚਣ ਲੱਗਾ ਉਸ ਦੀ ਜ਼ਿੰਦਗੀ ਦੀ ਪੱਤਝੜ ਵੀ ਇੱਕ ਦਿਨ ਖਤਮ ਹੋਵੇਗੀ ਨੀ ਨਿਕਲਣਗੇ ਪਰ ਉਹ ਆਪਣੇ ਸੁੱਕੇ ਪੱਤਿਆਂ ਨੂੰ ਯਾਦਾਂ ਦੀ ਪੇਟਲੀ ‘ਚ ਸੱਭ ਸਾਂਭ ਰੱਖੇਗਾ.ਜਦੋਂ ਟੁੱਟ ਸੀ ਗਿਆ ਮੈਂ ਸੁੱਕੇ ਪੱਤਿਆਂ ਦੇ ਵਾਂਗ, ਲੋਕੀਂ ਹੋ ਗਏ ਇਕੱਠੇ ਅੱਗ ਲਾਉਣ ਦੇ ਲਈ। (ਪੱਤਝੜ ਦਾ ਗੀਤ)
ਦਿਨ- ਤੇਤੀਵਾਂ
ਰੱਬਾ! ਮੈਂ ਆਪਣੇ ਆਪ ਨੂੰ ‘ਅਮੀਰ’ ਉਸ ਦਿਨ ਸਮਝਾਂਗਾ ਜਿਸ ਦਿਨ ਮੈਨੂੰ, ਕਿਸੇ ਦੇ ਹੱਥ ਅੱਡਣ ਤੋਂ ਪਹਿਲਾਂ ਉਸਦੀ ਮਜਬੂਰੀ ਸਮਝ ਲੱਗਣ ਲੱਗ ਗਈ ਤੇ ‘ਸਿਆਣਾ’ ਉਸ ਦਿਨ, ਜਦੋਂ ਮੇਰਾ ਹੱਥ ਬਿਨਾਂ ਸੋਚੇ ਕਿਸੇ ਦੀ ਮਦਦ ਕਰਨ ਲਈ ਅੱਗੇ ਵਧ ਗਿਆ… (ਅਰਦਾਸ ਕਰਾਂ…)ਕਈ ਵਾਰ ਤੁਰਦੇ-ਤੁਰਦੇ ਰਾਹੀ ਕੇਸਰ ਤੇ ਫ਼ਕੀਰ ਨਾਲ਼ ਆ ਰਲਦੇ ਤੇ ਨਾ-ਮੱਕਣ ਵਾਲੀਆਂ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਅੱਜ ਸਵੇਰੇ ਵੀ ਲੰਮੇ ਕੜਤੇ ਤੇ ਚਿੱਟੇ ਚਾਦਰੇ ਵਾਲ਼ਾ ਇੱਕ ਰਾਹੀ ਨਾਲ ਆ ਰਲਿਆ ਤੇ ਫ਼ਕੀਰ ਨੂੰ ਕਹਿਣ ਲੱਗਾ. “ਦੁਨੀਆ ਤਾਂ ਹੁਣ ਬਸ ਚੋਰਾਂ ਠੱਗਾਂ ਦਾ ਮੇਲਾ ਬਣ ਕੇ ਰਹਿ ਗਈ ਆ। ਕੋਈ ਚੰਗਾ ਬੰਦਾ ਲੱਭਿਆਂ ਵੀ ਨਹੀਂ ਲੱਭਦਾ.””ਗੱਲ ਤਾਂ ਤੇਰੀ ਠੀਕ ਐ ਭਾਈ।” ਫ਼ਕੀਰ ਨੇ ਚਾਦਰੇ ਵਾਲੇ ਰਾਹੀ ਨੂੰ ਕਿਹਾ.ਥੋੜ੍ਹੀ ਦੇਰ ਬਾਅਦ ਇੱਕ ਹੋਰ ਰਾਹੀ ਜਿਸ ਨੇ ਲੰਮੀ ਡਾਂਗ ਫੜੀ ਹੋਈ ਸੀ, ਨਾਲ਼ ਰਲ਼ ਗਿਆ। ਡਾਂਗ ਵਾਲਾ ਰਾਹੀ ਬੋਲਿਆ, “ਵੇਖੋ ਮੇਰੇ ਚੰਗੇ ਭਾਗ ਕਿ ਮੈਨੂੰ ਰਾਹ ਵਿਚ ਤੁਹਾਡੇ ਵਰਗੇ ਨੇਕ ਬੰਦਿਆਂ ਦੀ ਸੰਗਤ ਮਿਲ ਗਈ। ਦੁਨੀਆ ਚੰਗੇ ਬੰਦਿਆਂ ਨਾਲ ਭਰੀ ਪਈ ਐ। “”ਗੱਲ ਤਾਂ ਤੇਰੀ ਵੀ ਠੀਕ ਐ ਭਾਈ” ਫ਼ਕੀਰ ਨੇ ਡਾਂਗ ਵਾਲੇ ਰਾਹੀ ਨੂੰ ਕਿਹਾ.ਜਦੋਂ ਦੋਵੇਂ ਰਾਹੀ ਅੱਗੇ ਚਲੇ ਗਏ ਤਾਂ ਕੇਸਰ ਤੇ ਫ਼ਕੀਰ, ਵਿਸ਼ਰਾਮ ਕਰਨ ਲਈ ਇੱਕ ਰੇਰੂ ਦੇ ਦਰਖ਼ਤ ਹੇਠ ਰੁਕ ਗਏ। ਕੇਸਰ ਨੇ ਫ਼ਕੀਰ ਨੂੰ ਪੁੱਛਿਆ, “ਸਾਈਂ ਜੀ, ਤੁਸੀਂ ਦੋਵਾਂ ਰਾਹੀਆਂ ਨੂੰ ਇਕੋ ਹੀ ਜਵਾਬ ਦਿੱਤਾ। ਉਹ ਦੋਵੇਂ ਹੀ ਸਹੀ ਕਿਵੇਂ ਹੋ ਸਕਦੇ ਨੇ?””ਜੁਆਨਾ, ਦੁਨੀਆ ਇੱਕ ਸ਼ੀਸ਼ੇ ਵਰਗੀ ਹੈ, ‘ਜੈਸੀ ਦ੍ਰਿਸ਼ਟੀ, ਵੈਸੀ ਸ੍ਰਿਸ਼ਟੀ। ਉਹ ਦੋਵੇਂ ਆਪਣੀ ਆਪਣੀ ਜਗ੍ਹਾ ਠੀਕ ਸਨ। ਜਿਹੋ ਜਿਹਾ ਨਜ਼ਰੀਆ ਹੋਵੇਗਾ ਉਵੇਂ ਦਾ ਹੀ ਅੱਖ ਨੂੰ ਨਜ਼ਰ ਆਵੇਗਾ। ਮੱਝ ਨੂੰ ਫੁੱਲ ਵੀ ਘਾਹ ਲੱਗਦਾ ਹੈ, ਭੌਰੇ ਲਈ ਉਹੋ ਫੁੱਲ ਮਹਿਕ ਹੁੰਦਾ ਹੈ ਤੇ ਨਿੰਦਕ ਨੂੰ ਸਿਰਫ ਕੰਡੇ ਹੀ ਦਿਸਦੇ ਹਨ।”ਉਹ ਵੇਖ ਅਤੇ ਸੋਚ ਰਿਹਾ ਹੁੰਦਾ ਹੈ, ਉਸਦੇ ਹਿਸਾਬ ਨਾਲ ਉਹੋ ਹੀ ਠੀਕ ਹੁੰਦਾ ਹੈ। “ਹਰੇਕ ਬੰਦਾ ਆਪਣੇ ਤਜਰਬਿਆਂ ਦੀ ਐਨਕ ਨਾਲ ਦੁਨੀਆ ਵੇਖਦਾ ਹੈ। ਇ ਅਸਲ ਵਿਚ ਕੋਈ ਵੀ ਗੱਲ, ਨਾ ਪੂਰੀ ਸਹੀ ਹੁੰਦੀ ਹੈ ਤੇ ਨਾ ਹੀ ਪੂਰੀ ਕਰਦਾ- ਫ਼ਕੀਰ ਦੀ ਗੱਲ ਕੇਸਰ ਦੀ ਸੋਚ ਵਿਚ ਹੌਲ਼ੀ-ਹੌਲ਼ੀ ਰਚਣ ਲੱਗੀ.ਪਰਤ ਰਹੀਆਂ ਸਨ। ਬੀਸਾ ਦੋਵਾਂ ਦੇ ਅੱਗੇ-ਅੱਗੇ ਤੁਰ ਰਿਹਾ ਸੀ। ਰਸਤੇ ਦੇ ਨਾਲ ਦਿਨ ਢਲ ਰਿਹਾ ਸੀ। ਅਕਾਸ਼ ਵਿਚ ਪੰਛੀਆਂ ਦੀਆਂ ਡਾਰਾਂ ਘਰਾਂ ਨੂੰ ਵਾਪਸ ਲੱਗਦੇ ਇੱਕ ਘਰ ਵਿਚੋਂ ਲੜਨ ਦੀਆਂ ਅਵਾਜਾਂ ਬਾਹਰ ਤੱਕ ਸੁਣ ਰਹੀਆਂ ਸਨ.”ਲੋਕ ਇੱਥੇ ਵੀ ਸਾਡੇ ਪਿੰਡਾਂ ਵਾਂਗ ਹੀ ਲੜਦੇ ਹਨ। ਥਾਵਾਂ ਬਦਲ ਜਾਂਦੀਆ ਹਨ ਪਰ ਲੋਕ ਨਹੀਂ ਲੋਕ ਤਾਂ ਉਹ ਜਿਹੇ ਹੀ ਨੇ ਹਰ ਥਾ ਕੇਸਰ ਨੇ ਕਿਹਾ.ਕੁਝ ਸੋਚ ਕੇ ਫ਼ਕੀਰ ਬੋਲਿਆ. “ਮੂਲ ਸੁਭਾਅ ਤਾਂ ਸਭ ਦਾ ਇਕੋ ਹੀ ਹੈ। ਜੇ ਕੰਮ ਅਸੀਂ ਜ਼ਿਆਦਾ ਕਰਦੇ ਹਾਂ, ਉਹੀ ਸਾਡੀ ਆਦਤ ਬਣ ਜਾਂਦਾ ਹੈ। ਜਿਵੇਂ ਕਹਿੰਦੇ ਆ ਕਿ ਸਾਡੇ ਅੰਦਰ ਦੇ ਸ਼ੇਰ, ਇੱਕ ਚੰਗਾ ਤੇ ਦੂਜਾ ਮਾੜਾ, ਹਮੇਸ਼ਾ ਲੜਦੇ ਰਹਿੰਦੇ ਨੇ ਤੇ ਜਿੱਤਦਾ ਉਹ ਸ਼ੇਰ ਹੈ ਜਿਸ ਦੀ ਸੇਵਾ ਅਸੀਂ ਜ਼ਿਆਦਾ ਕਰਦੇ ਹਾਂ। ਇਸੇ ਤਰ੍ਹਾਂ ਸਾਡੀ ਆਦਤ ਬਣ ਜਾਂਦੀ ਹੈ ਲੜਨ ਦੀ ਵੀ ਤੇ ਸਬਰ ਰੱਖਣ ਦੀ ਵੀ।”ਫ਼ਕੀਰ ਨੇ ਲੜਾਈ ਵਾਲੇ ਘਰ ਵੱਲ ਵੇਖਦਿਆਂ ਕਿਹਾ, “ਗ੍ਰਹਿਸਥੀ ਜੀਵਨ ਦੇ ਦੇ ਪਹੀਏ ਨੇ ਸਮਝ ਤੇ ਸਹਿਣਸ਼ੀਲਤਾ। ਆਦਮੀ ਤੇ ਔਰਤ ਸਿੱਕੇ ਦੇ ਦੋ ਪਾਸੇ ਹਨ ਜੋ ਮਿਲਕੇ ਇੱਕ ਪੂਰਾ ਸਿੱਕਾ ਬਣਾਉਂਦੇ ਹਨ। ਦੋਵਾਂ ਦੀਆਂ ਆਸਾਂ ਉਮੰਗਾਂ ਤਾਂ ਇਕੋ ਜਿਹੀਆਂ ਨੇ ਪਰ ਉਹਨਾਂ ਨੂੰ ਹਾਸਲ ਕਰਨ ਦੇ ਤਰੀਕੇ ਅਲੱਗ ਅਲੱਗ ਹਨ। ਇੱਕ ਦੂਸਰੇ ਦਾ ਨਜ਼ਰੀਆ ਨਾ ਸਮਝਣਾ ਹੀ ਝਗੜਿਆਂ ਦੀ ਮੂਲ ਜੜ੍ਹ ਹੈ।” ਲੜਨ ਦੀਆਂ ਅਵਾਜ਼ਾਂ ਅਜੇ ਵੀ ਆ ਰਹੀਆਂ ਸਨ.”ਅਸਲ ਵਿਚ, ਆਦਮੀ ਤੇ ਔਰਤ, ਸੂਰਜ ਤੇ ਧਰਤੀ ਵਾਂਗ ਹਨ। ਧਰਤੀ ਨੂੰ ਉਪਜਾਊ ਹੋਣ ਲਈ ਸੂਰਜ ਦੀ ਊਰਜਾ ਦੀ ਲੋੜ ਹੁੰਦੀ ਹੈ ਪਰ ਜੇ ਧਰਤੀ ਨਾ ਹੁੰਦੀ ਤਾਂ ਸੂਰਜ ਦੀ ਕਦਰ ਕੌਣ ਕਰਦਾ? ਔਰਤ ਤੋਂ ਬਿਨਾਂ ਜ਼ਿੰਦਗੀ ਵਿਚ ਸੁਹਜ ਤੇ ਆਦਮੀ ਤੋਂ ਬਿਨਾਂ ਜ਼ਿੰਦਗੀ ਵਿਚ ਰਫ਼ਤਾਰ ਨਹੀਂ ਹੋ ਸਕਦੀ। ਇਹ ਅਲੱਗ-ਅਲੱਗ ਰੰਗ ਹੀ ਦੁਨੀਆ ਨੂੰ ਰੰਗੀਨ ਬਣਾਉਂਦੇ ਨੇ।”ਫ਼ਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਆਪਣੇ ਘਰ ਦੀਆਂ ਔਰਤਾਂ ਬੇਬੇ, ਮਾਂ ਅਤੇ ਭੈਣ ਤਾਰੇ ਬਾਰੇ ਸੋਚਣ ਲੱਗਾ। ਕੇਸਰ ਨੂੰ ਭੈਣ ਤਾਰੇ ਬਾਰੇ ਕਈ ਛੋਟੀਆਂ-ਛੋਟੀਆਂ ਗੱਲਾਂ ਯਾਦ ਆ ਰਹੀਆਂ ਸਨ। ਉਸ ਨੂੰ ਯਾਦ ਆਇਆ ਕਿ ਭੈਣ ਤਾਰੇ ਦੇ ਸਾਮ੍ਹਣੇ ਉਸ ਨੂੰ ਕੋਈ ਝਿੜਕ ਨਹੀਂ ਸੀ ਸਕਦਾ— ਨਾ ਬਾਪੂ, ਨਾ ਮਾਂ ਤੇ ਨਾ ਬੇਬੇ। ਜਦੋਂ ਤਾਰੋ ਭੈਣ ਨੇ ਸੌਣ ਵੇਲ਼ੇ ਆਪਣਾ ਦੁੱਧ ਦਾ ਗਲਾਸ, ਕੇਸਰ ਨੂੰ ਪੀਣ ਲਈ ਦੇ ਦੇਣਾ ਤਾਂ ਮਾਂ ਨੇ ਤਾਰੇ ਨੂੰ ਪਿਆਰ ਨਾਲ ਝਿੜਕਣਾ, “ਕੁੜੇ, ਤੂੰ ਆਪ ਵੀ ਪੀਲਿਆ ਕਰ। ਤੇਰੀ ਸੱਸ ਨੇ ਸਾਰਾ ਦਿਨ ਕੰਮ ‘ਤੇ ਲਾਈ ਰੱਖਿਆ ਕਰਨਾ ਤੈਨੂੰ।” ਭੈਣ ਤਾਰੇ ਨੇ ਕੇਸਰ ਦਾ ਹੱਥ ਚੁੰਮਦਿਆਂ ਕਹਿਣਾ, “ਲੈ, ਮੇਰੇ ਲਈ ਤੀਆਂ ਦਾ ਸੰਧਾਰਾ ਵੀ ਤਾਂ ਮੇਰੇ ਵੀਰ ਨੇ ਹੀ ਲੈ ਕੇ ਆਇਆ ਕਰਨਾ।” , ਭੈਣ ਤਾਰੇ ਬਾਰੇ ਸੋਚਦਿਆਂ ਕੇਸਰ ਦੀਆਂ ਅੱਖਾਂ ਸਾਹਮਣੇ ਮਜ਼ਾਰ ਦੇ ਮੇਲੇ ਵਾਲਾ ਦ੍ਰਿਸ਼ ਆ ਗਿਆ ਯਾਦ ਕਰ ਕੇ ਦਿਮਾਗ ਜਿਵੇਂ ਸੰਨ ਜਿਹਾ ਹੋ ਗਿਆ… ਕਾਲਜੇ ‘ਚੋਂ ਇੱਕ ਚੀਸ ਉੱਭਰੀ ਲੰਮਾ ਪਿਆ ਕੇਸਰ ਇਕਦਮ ‘ਕੱਠਾ ਜਿਹਾ ਹੋ ਗਿਆ ਤੇ ਕੰਬਦੇ ਪੋਟਿਆਂ ਨਾਲ ਅੱਖਾਂ ਢਕ ਕੇ ਹੰਝੂ ਰੋਕਣ ਦੀ ਕੋਸ਼ਿਸ਼ ਕਰਨ ਲੱਗਾ। ਭੈਣ ਤਾਰੇ ਦਾ ਚਿਹਰਾ ਮੁੜ-ਮੁੜ ਉਸ ਦੀਆਂ ਅੱਖਾਂ ਅੱਗੇ ਆ ਰਿਹਾ ਸੀ। ਉਸ ਦਾ ਲੂੰ ਨੂੰ ਕਿਸੇ ਅਣਛੋਹੀ ਤੜਪ ਵਿਚ ਗੁੰਨਿਆ ਗਿਆ। ਉਸ ਦਾ ਦਿਲ ਕੀਤਾ ਕਿ ਉਹ ਹੁਣੇ ਪਿੰਡ ਵਾਪਸ ਚਲਾ ਜਾਵੇ ਤੇ ਬੇਬੇ ਦੇ ਗਲ਼ ਲੱਗ ਕੇ ਧਾਹਾਂ ਮਾਰ-ਮਾਰ ਕੇ ਰੋਵੇ। ਸੋ ਰਿਹਾ ਬੀਸ਼ਾ ਥੋੜਾ ਸਰਕਿਆ ਤੇ ਉਸ ਨੇ ਕੇਸਰ ਦੀ ਪਿੱਠ ਨਾਲ ਪਿੱਠ ਜੋੜ ਲਈ। ਸਾਂਝ ਦੀ ਕੋਈ ਜ਼ਬਾਨ ਨਹੀਂ ਹੁੰਦੀ ਕੇਸਰ ਨੇ ਸੋਚਿਆ। ਕਿਸੇ ਅਜੀਬ ਸਕੂਨ ਨੇ ਉਸ ਦੀਆਂ ਅੱਖਾਂ ਵਿਚ ਨੀਂਦਰ ਭਰ ਦਿੱਤੀ।
ਦਿਨ- ਚੌਂਤੀਵਾਂ
ਮੋਹਲੇਧਾਰ ਮੀਂਹ ਪੈਣ ਲੱਗਾ। ਜਿਨ੍ਹਾਂ ਕੋਲ ਸਿੱਕੇ ਸਨ ਉਹ ਮੀਂਹ ਵਿਚ ਨੱਚਣ ਲੱਗੇ। ਜਿਨ੍ਹਾਂ ਕੋਲ ਨੋਟ ਸਨ ਉਹ ਡਰ ਕੇ ਦੌੜੇ ਤੇ ਲੁਕਣ ਦਾ ਟਿਕਾਣਾ ਲੱਭਣ ਲੱਗੇ… (ਇਕ ਰੂਸੀ ਲੋਕ ਗੀਤ ਵਿਚੋ) ਚਿੱਟੇ ਬੱਦਲਾਂ ਨੇ ਸੂਰਜ ਦੀ ਤਪਸ਼ ਨੂੰ ਥੋੜ੍ਹਾ ਮੱਧਮ ਕੀਤਾ ਹੋਇਆ ਸੀ। ਮਿੱਟੀ ਦੇ ਘਰਾਂ ਵਾਲ਼ੇ ਛੋਟੇ ਜਿਹੇ ਪਿੰਡ ਵਿਚ ਇੱਟਾਂ ਦੀ ਦੋ-ਮੰਜ਼ਿਲਾ ਇੱਕ ਹਵੇਲੀ, ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਹਵੇਲੀ ਦੇ ਵੱਡੇ ਦਰਵਾਜ਼ੇ ਦੋਵਾਂ ਕੌਲਿਆਂ ‘ਤੇ ਬਣੇ ਸ਼ੇਰਾਂ ਦੇ ਮੂੰਹਾਂ ਵੱਲ ਵੇਖਦਿਆਂ ਫ਼ਕੀਰ ਨੇ ਕਿਹਾ, “ਜਾਇਦਾਦਾਂ ਤੇ ਸੰਪਤੀਆਂ ਜੇ ਲੋੜ ਤੋਂ ਜ਼ਿਆਦਾ ਹੋਣ ਜਾਂ ਹੰਕਾਰ ਦੀ ਪੂਰਤੀ ਦਾ ਸਾਧਨ ਹੋਣ ਤਾਂ ਇਹ ਪੈਰਾਂ ਦੀਆਂ ਬੇੜੀਆਂ ਬਣ ਜਾਂਦੀਆਂ ਨੇ। ਇਨ੍ਹਾਂ ਦਾ ਮੋਹ ਇੱਕ ਜੰਜਾਲ ਵਾਂਗ ਹੈ ਜਿਸ ਵਿਚ ਫਸ ਕੇ ਆਪਸੀ ਪਿਆਰ ਦਮ ਤੋੜ ਦਿੰਦਾ ਹੈ।” “ਸਾਈਂ ਜੀ, ਮੋਹ ਤੇ ਪਿਆਰ ‘ਚ ਕੀ ਫ਼ਰਕ ਹੈ?” ਕੇਸਰ ਨੇ ਫ਼ਕੀਰ ਨੂੰ ਪੁੱਛਿਆ। “ਮੋਹ ਬੰਦਿਸ਼ ਹੈ, ਪਿਆਰ ਅਜ਼ਾਦੀ ਹੈ। ਮੋਹ ਪੱਥਰ ਹੈ, ਪਿਆਰ ਪਾਣੀ ਹੈ। ਮੋਹ ਕਬਜ਼ਾ ਹੈ, ਪਿਆਰ ਪਹਿਚਾਣ ਹੈ।” ਫ਼ਕੀਰ ਦੀ ਅਵਾਜ਼ ਵਿਚ ਰਵਾਨੀ ਸੀ। ਉਸ ਨੇ ਗੱਲ ਜਾਰੀ ਰੱਖਦਿਆਂ ਕਹਾਣੀ ਸ਼ੁਰੂ ਕੀਤੀ, “ਇੱਕ ਵਾਰ ਕੋਈ ਸਾਧੂ ਕਿਸੇ ਗਰੀਬ ਦੇ ਘਰ ਰਾਤ ਰੁਕਿਆ, ਜਿਸ ਕੋਲ ਸਿਰਫ਼ ਇੱਕ ਗਾਂ ਸੀ ਜਿਸਦਾ ਦੁੱਧ ਵੇਚ ਕੇ ਉਹ ਗੁਜ਼ਾਰਾ ਕਰਦਾ ਸੀ। ਉਸ ਗਰੀਬ ਨੇ, ਸਾਧੂ ਦੀ ਆਪਣੇ ਵਿਤ ਮੁਤਾਬਕ ਬਹੁਤ ਸੇਵਾ ਕੀਤੀ ਤੇ ਬੇਨਤੀ ਕੀਤੀ ਕਿ ਮੈਨੂੰ ਗੁਰਬਤ ‘ਚੋਂ ਬਾਹਰ ਕੱਢੋ। । ਸਾਧੂ ਨੇ ਉਸ ਨੂੰ ਪੁੱਛਿਆ, “ਤੂੰ ਇਸ ਗਾਂ ਨੂੰ ਵੇਚ ਕੇ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦਾ?…” “ਮਹਾਰਾਜ, ਮੇਰਾ ਇਸ ਗਾਂ ਨਾਲ਼ ਬਹੁਤ ਮੋਹ ਹੈ। ਇਸਦੀ ਮਾਂ ਵੀ ਸਾਡੇ ਕੋਲ਼ ਹੀ ਸੀ। ਇੰਨੀ ਸੁੰਦਰ ਗਾਂ ਸਾਡੇ ਇਲਾਕੇ ‘ਚ ਹੋਰ ਕੋਈ ਨਹੀਂ ਹੈ। ਲੋਕ ਦੂਰੋਂ-ਦੂਰੋਂ ਵੇਖਣ ਆਉਂਦੇ ਹਨ। ਮੇਰੀ ਇੱਜ਼ਤ ਹੈ ਇਸ ਗਾਂ ਕਰਕੇ। ਹੁਣ ਤਾਂ ਮੈਂ ਘਰੋਂ ਬਾਹਰਵੀ ਨਹੀਂ ਜਾ ਸਕਦਾ ਕਿਉਂਕਿ ਚੋਰਾਂ ਦੀ ਅੱਖ ਮੇਰੀ ਗਾਂ ‘ਤੇ ਬਹੁਤ ਦੇਰ ਤੋਂ ਹੈ।” ਉਸ ਨੇ ਕਾਰਨ ਦੱਸਿਆ। ਸਵੇਰੇ ਤੜਕੇ ਸਾਧੂ ਉਸ ਗਰੀਬ ਤੋਂ ਪਹਿਲਾਂ ਉੱਠਿਆ ਤੇ ਉਸਦੀ ਗਾਂ ਖੋਲ੍ਹ ਕੇ ਬਾਹਰ ਛੱਡ ਦਿੱਤੀ ਤੇ ਆਪਣੇ ਸਫ਼ਰ ‘ਤੇ ਅੱਗੇ ਚੱਲ ਪਿਆ। ਕਈ ਸਾਲਾਂ ਬਾਅਦ ਸਾਧੂ ਦੁਬਾਰਾ, ਉਸ ਗਰੀਬ ਆਦਮੀ ਨੂੰ ਮਿਲਣ ਆਇਆ। ਝੋਂਪੜੀ ਦੀ ਜਗ੍ਹਾ, ਹੁਣ ਇੱਕ ਵੱਡਾ ਸੋਹਣਾ ਮਕਾਨ ਬਣਿਆ ਹੋਇਆ ਸੀ। ਸਾਧੂ ਅੰਦਰ ਗਿਆ ਤਾਂ ਉਸ ਆਦਮੀ ਨੇ ਉਸ ਨੂੰ ਪਛਾਣ ਲਿਆ, ਬੜੀ ਸੇਵਾ ਕੀਤੀ ਤੇ ਦੱਸਿਆ, “ਮਹਾਰਾਜ, ਜਿਸ ਦਿਨ ਤੁਸੀਂ ਮੇਰੇ ਕੋਲ਼ ਰਾਤ ਠਹਿਰੇ ਸੀ, ਉਸ ਰਾਤ ਮੇਰੀ ਗਾਂ ਚੋਰੀ ਹੋ ਗਈ ਸੀ। ਬਹੁਤ ਭਾਲ਼ ਕੀਤੀ, ਨਹੀਂ ਮਿਲੀ। ਮੈਂ ਕਈ ਦਿਨ ਉਦਾਸ ਰਿਹਾ। ਫਿਰ ਗੁਜ਼ਾਰਾ ਕਰਨ ਲਈ ਮੈਂ ਨੇੜੇ ਦੇ ਦਰਿਆ ‘ਤੇ ਬੇੜੀ ਪਾ ਲਈ। ਮੁਸਾਫ਼ਰਾਂ ਨੂੰ ਦਰਿਆ ਪਾਰ ਕਰਾਉਣਾ ਤੇ ਮੱਛੀਆਂ ਫੜ ਕੇ ਸ਼ਾਮ ਨੂੰ ਬਜ਼ਾਰ ਵਿਚ ਵੇਚ ਦੇਣੀਆਂ। ਹੌਲ਼ੀ-ਹੌਲ਼ੀ ਮੇਰੀ ਆਮਦਨ ਵਧਣ ਲੱਗ ਗਈ। ਤੁਹਾਡੇ ਚਰਨ ਮੇਰੀ ਝੌਂਪੜੀ ‘ਚ ਪੈਣ ਨਾਲ਼ ਹੁਣ ਮੇਰੀ ਗਰੀਬੀ ਦੂਰ ਹੋ ਗਈ ਹੈ,” ਉਸ ਆਦਮੀ ਨੇ ਹੱਥ ਜੋੜ ਕੇ ਧੰਨਵਾਦ ਕਰਦਿਆਂ ਕਿਹਾ। “ਉਹ ਗਾਂ ਤੇਰਾ ਰਿਜ਼ਕ ਨਹੀਂ ਸੀ, ਮੋਹ ਦਾ ਇੱਕ ਜੰਜਾਲ ਸੀ,” ਸਾਧੂ ਨੇ ਕਿਹਾ ਤੇ ਅੱਗੇ ਚਾਲੇ ਪਾ ਦਿੱਤੇ। ਕੇਸਰ ਨੂੰ ਜ਼ਿੰਦਗੀ ਦੇ ਅਰਥ ਕੁਝ-ਕੁਝ ਸਮਝ ਲੱਗਣ ਲੱਗੇ ਸਨ। ਸੂਰਜ ਕਦੋਂ ਦਾ ਢਲ਼ ਚੁੱਕਿਆ ਸੀ। ਰਾਤ ਰੁਕਣ ਦਾ ਕੋਈ ਟਿਕਾਣਾ ਅਜੇ ਮਿਲਿਆ ਨਹੀਂ ਸੀ। ਚੁੱਲ੍ਹਿਆਂ ‘ਚ ਅੱਗ ਮਘਣ ਲੱਗ ਪਈ ਸੀ। ਹਨੇਰਾ ਪਲ-ਪਲ ਵਧ ਰਿਹਾ ਸੀ। ਇਕ ਸ਼ਰਾਬੀ ਫ਼ਕੀਰ ਤੇ ਕੇਸਰ ਦੇ ਸਾਹਮਣੇ ਆ ਕੇ ਉਨ੍ਹਾਂ ਨੂੰ ਬੁਰਾ-ਭਲਾ ਬੋਲਣ ਲੱਗ ਪਿਆ। ਫ਼ਕੀਰ ਨੇ ਮੁਸਕਰਾ ਕੇ ਕਿਹਾ, “ਜਾਹ ਪ੍ਰਮਾਤਮਾ ਤੈਨੂੰ ਸੁਮੱਤ ਬਖ਼ਸ਼ੇ।” ਸ਼ਰਾਬੀ ਲੜਖੜਾਉਂਦਾ ਅੱਗੇ ਲੰਘ ਗਿਆ। “ਇਸਦੇ ਬੋਲ ਸੁਣ ਕੇ ਤੁਹਾਨੂੰ ਗੁੱਸਾ ਨਹੀਂ ਆਇਆ, ਸਾਈਂ ਜੀ?” ਕੇਸਰ ਨੇ ਪੁੱਛਿਆ। “ਮਨੁੱਖਤਾ ਦਾ ਪਹਿਲਾ ਅਸੂਲ ਹੀ ਦਯਾ ਤੇ ਖ਼ਿਮਾ ਹੈ,” ਫ਼ਕੀਰ ਨੇ ਕਹਾਣੀ ਸ਼ੁਰੂ ਕੀਤੀ- “ਇਕ ਵਾਰ ਇੱਕ ਬੋਧੀ ਮੱਠ ਵਿਚ ਕੋਈ ਭਿਕਸ਼ੂ ਚੋਰੀ ਕਰਦਾ ਫੜਿਆ ਗਿਆ। ਬਾਕੀ ਭਿਕਸ਼ੂ ਉਸ ਚੋਰ ਨੂੰ ਲਾਮਾ ਕੋਲ਼ ਲੈ ਆਏ ਤੇ ਦੇਸ਼ ਨਿਕਾਲਾ ਦੇਣ ਦੀ ਮੰਗ ਕਰਨ ਲੱਗੇ, ਪਰ ਲਾਮਾ ਨੇ ਇਨਕਾਰ ਕਰ ਦਿੱਤਾ। ਲਾਮਾ ਦੇ ਇਸ ਫ਼ੈਸਲੇ ਨਾਲ਼ ਉਹ ਭਿਕਸ਼ੂ ਬਹੁਤ ਨਿਰਾਸ਼ ਤੇ ਨਰਾਜ਼ ਹੋਏ।ਜਾਣਦਾ ਹਾਂ ਕਿ ਇਸ ਭਿਕਸ਼ ਨੇ ਚੋਰੀ ਕਰਕੇ ਬਹੁਤ ਵੱਡਾ ਗੁਨਾਹ ਭੇਤ ਪੌਪਸ ਮੈਂ ਇਸਨੇ ਆਪਣੇ ਕੋਲ ਰੱਖਣਾ ਚਾਹੁੰਦਾ ਹਾਂ ਤਾਂ ਕਿ ਇਹ ਇੱਥੇ ਹਰ bms ਪਾਪ ਦਾ ਪਸ਼ਚਾਤਾਪ ਕਰ ਸਕੇ ਅਤੇ ਆਪਣਾ ਸੁਧਾਰ ਕਰ ਸਕੇ। ਓਨਾ ਸਮਾਪ ਉਸ ਚਰ ਭਿਕਸ਼ ਦੀਆਂ ਅੱਖਾਂ ਵਿਚ ਅੱਥਰ ਆ ਗਏ। ਉਸ ਨੇ ਆਪ ਲਾਮਾ ਦੇ ਪੈਰਾਂ ‘ਤੇ ਰੱਖ ਦਿੱਤਾ। ਕਹਿੰਦੇ ਹਨ ਕਿ ਉਹ ਤਿਕਸ ਬਾਅਦ in ਦਿਵਸਭਰੀ ਰੁਤਾਨੀ ਦੇਧ ਕੇ ਸਭਾਮ ਬੋਧੀਆਂ ਦਾ ਬਹੁਤ ਸਤਿਕਾਰਿਤ ਧਾਰਮਿਕ ਆਗੂ ਬਣਿਆ। “ਬਖ਼ਸ਼ਣਾ ਪ੍ਰਮਾਤਮਾ ਦੀ ਬਿਰਤੀ ਹੈ । ਅਸੀਂ ਵੀ ਪਾਕ ਪ੍ਰਮਾਤਮਾ ਦਾ ਹੀ ਐਸ਼ ਹੈ “ਜਿੱਥੇ ਖਿਮਾ ਹੈ ਉੱਥੇ ਪ੍ਰਮਾਤਮਾ ਆਪ ਵਿਚਰਦਾ ਹੈ” ਫਕੀਰ ਤੇ ਰਿਹਾ. ਇਸ ਲਈ ਜਦੋਂ ਅਸੀਂ ਕਿਸੇ ਨੇ ਮਾਫ਼ ਕਰਦੇ ਹਾਂ ਤਾਂ ਸਾਡਾ ਆਪਣਾ ਹਿਰਦਾ ਵੀ ਨਿਰਮਲ ਹੋ ਜਾਂਦਾ ਹੈ।” ਬਦਲਾ ਲੈਣ ਦੀ ਖੁਸ਼ੀ ਹੈ ਪਲ ਭਰ ਦੀ ਮਾਫ਼ ਕਰਨ ਦਾ ਉਮਰਾਂ ਤੱਕ ਮਾਣ ਰਹਿੰਦਾ। ਕੇਸਰ ਸੋਚ ਰਿਹਾ ਸੀ ਕਿ ਕਿਸੇ ਨੂੰ ਮਾਫ਼ ਕਰਨ ਲਈ ਫ਼ਕੀਰ ਜਿੱਡਾ ਵੱਡਾ ਜੇਰਾ ਚਾਹੀਦਾ ਹੈ। ਰਸਤੇ ਦੇ ਨਾਲ਼ ਹੀ ਬਣੇ ਥੜ੍ਹੇ ‘ਤੇ ਦੋਵਾਂ ਨੇ ਆਪਣਾ ਸਾਮਾਨ ਟਿਕਾ ਦਿੱਤਾ। ਬੀਸ਼ੇ ਨੇ ਆਪਣੇ ਨੱਕ ਨਾਲ਼ ਚਾਰ-ਚੁਫ਼ੇਰੇ ਦਾ ਜਾਇਜ਼ਾ ਲਿਆ। ਚੰਨ ਪੂਰੇ ਜੋਬਨ ‘ਤੇ ਸੀ। ਰਾਤ ਦੇ ਹਨ੍ਹੇਰੇ ਤਾਰਿਆਂ ਦੀ ਲੋਅ ਨੇ ਆਪਣੇ ਕਲਾਵੇ ਵਿਚ ਲੈ ਲਿਆ ਸੀ। ਫ਼ਕੀਰ ਸਮਾਧੀ ਲਾ ਕੇ ਆਪਣੀ ਸੁਰਤ ਨੂੰ ਇਸ ਦੁਨੀਆ ‘ਚੋਂ ਕੱਢ ਕੇ ਕਿਸੇ ਹੋਰ ਦੁਨੀਆ ਵਿਚ ਲੈ ਗਿਆ ਸੀ। ਲੰਮਾ ਪਿਆ ਕੇਸਰ ਅੰਬਰ ‘ਚ ਚਮਕਦੇ ਤਾਰਿਆਂ ਵੱਲ ਵੇਖਣ ਲੱਗਿਆ। ਉਸ ਦਾ ਧਿਆਨ ਧਰੂ ਤਾਰੇ ‘ਤੇ ਜਾ ਟਿਕਿਆ। ਇੱਕਦਮ ਉਸ ਨੂੰ ਜੀਤੀ ਦੀ ਰਹੀ ਉਹ ਗੱਲ ਯਾਦ ਆ ਗਈ, ਜਦੋਂ ਉਸ ਨੇ ਤਾਕੀਦ ਕੀਤੀ ਸੀ ਕਿ ਜੇ ਕਦੇ ਵਿੱਛੜੇ ਤਾਂ ਆਪਾਂ ਦੋਵੇਂ ਧਰੂ ਤਾਰਾ ਵੇਖਿਆ ਕਰਾਂਗੇ। ਉਹ ਆਪ-ਮੁਹਾਰੇ ਟਿੱਬਿਆਂ ਵੱਲ ਤੁਰ ਪਿਆ। ਫ਼ਕੀਰ ਤੇ ਬੀਸ਼ਾ ਸੁੱਤੇ ਪਏ ਸਨ। ਕਾਫੀ ਦੂਰ ਅੱਗੇ ਜਾ ਕੇ ਉਹ ਇੱਕ ਨੀਵੇਂ ਟਿੱਬੇ ‘ਤੇ ਬੈਠ ਕੇ ਚਮਕਦੇ ਧ ਤਾਰੇ ਵੱਲ ਵੇਖਣ ਲੱਗਿਆ। ਉਹ ਸੋਚ ਰਿਹਾ ਸੀ ਕਿ ਜੀਤੀ ਵੀ ਹੁਣ ਇਹ ਤਾਰਾ ਵੇਖ ਰਹੀ ਹੋਵੇਗੀ। ਉਸ ਨੂੰ ਤਾਰੇ ਵਿਚ ਜੀਤੀ ਦਾ ਚਿਹਰਾ ਦਿਸਿਆ ਤੇ ਲੱਗਿਆ ਜਿਵੇਂ ਉਹ, ਉਸ ਨਾਲ ਆ ਕੇ ਬੈਠ ਗਈ ਹੋਵੇ। ਰੁਮਕਦੀ ਪੌਣ ਨੇ ਕੇਸਰ ਦੀਆਂ ਅੱਖਾਂ ਨੂੰ ਨੀਂਦਰ ਨਾਲ ਭਰ ਦਿੱਤਾ। ਪਤਾ ਹੀ ਨਾ ਲੱਗਾ ਕਿ ਕਦੋਂ ਉਸ ਨੂੰ ਰੇਤ ਉੱਤੇ ਲੰਮੇ ਪਿਆਂ ਹੀ ਨੀਂਦ ਆ ਗਈ। ਬੀਸ਼ੇ ਦੇ ਭੌਂਕਣ ਨਾਲ ਉਸ ਦੀ ਅੱਖ ਖੁੱਲੀ। ਕੇਸਰ ਨੂੰ ਜਾਗ ਤਾਂ ਆ ਗਈਪਰ ਉਹ ਹਿੱਲ ਨਾ ਸਕਿਆ, ਕਿਉਂਕਿ ਉਸ ਦਾ ਅੱਧਾ ਸਰੀਰ ਰੇਤ ਨਾਲ ਢਕਿਆ ਗਿਆ ਸੀ। ਫ਼ਕੀਰ ਨੇ ਰੋਤ ਹਟਾ ਕੇ ਕੇਸਰ ਨੂੰ ਉਠਾਇਆ… “ਰੇਗਿਸਤਾਨ ਵਿਚ ਰਾਤ ਦੀ ਹਨੇਰੀ ਨਾਲ਼ ਨੀਵੇਂ ਥਾਂ ਰੇਤ ਨਾਲ ਭਰ ਜਾਂਦੇ ਹਨ। ਇਸੇ ਕਰ ਕੇ ਆਪਾਂ ਰਾਤ ਨੂੰ ਉੱਚੀ ਤੇ ਪੱਧਰੀ ਥਾਂ ਵੇਖ ਕੇ ਰੁਕਦੇ ਹਾਂ।” ਫ਼ਕੀਰ ਨੇ ਸਮਝਾਉਂਦਿਆਂ ਕਿਹਾ। “ਪਹੁ ਫੁੱਟਣ ਵਾਲ਼ੀ ਹੈ ਥੋੜ੍ਹੀ ਦੇਰ ਤੱਕ ਆਪਾਂ ਹੁਣੇ ਚੱਲ ਪੈਂਦੇ ਹਾਂ,” ਫ਼ਕੀਰ ਨੇ ਕੇਸਰ ਨੂੰ ਉਸਦਾ ਝੋਲ਼ਾ ਫੜਾਉਂਦਿਆਂ ਕਿਹਾ। ਕੇਸਰ ਹੌਲ਼ੀ-ਹੌਲ਼ੀ ਫ਼ਕੀਰ ਦੇ ਪਿੱਛੇ ਤੁਰ ਪਿਆ। ਬੀਸ਼ਾ ਕਦੇ ਫ਼ਕੀਰ ਦੇ ਅੱਗੇ ਅਤੇ ਕਦੇ ਕੇਸਰ ਦੇ ਪਿੱਛੇ ਦੌੜਦਾ ਖ਼ੁਸ਼ ਲੱਗ ਰਿਹਾ ਸੀ।ਦਿਨ- ਪੈਂਤੀਵਾਂਇੱਕ ਅੱਖਰ ਪੜ੍ਹ ਕੇ ਪੂਰੇ ਵਾਕ ਦਾ, ਇੱਕ ਸਫ਼ਾ ਪੜ੍ਹ ਕੇ ਪੂਰੀ ਕਿਤਾਬ ਦਾ ਅਤੇ ਇੱਕ ਗ਼ਲਤੀ ਵੇਖ ਕੇ ਪੂਰੇ ਕਿਰਦਾਰ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ…(…ਕਾਗਜ਼ ‘ਤੇ ‘ਅੱਗ’ ਲਿਖਣ ਨਾਲ, ਕਾਗਜ਼ ਜਲ ਨਹੀਂ ਜਾਂਦਾ)ਤੁਰਦੇ-ਤਰਦੇ ਕੇਸਰ ਤੇ ਫ਼ਕੀਰ ਇੱਕ ਲੰਘ ਰਹੇ ਜਨਾਜ਼ੇ ਨੂੰ ਰਾਹ ਦੇਣ ਲਈ ਰੁਕ ਗਏ। ਫ਼ਕੀਰ ਨੇ ਜਨਾਜ਼ੇ ਵੱਲ ਵੇਖਦਿਆਂ ਕਿਹਾ, “ਜਨਮ-ਜਨਮਾਂਤਰਾਂ ਦੇ ਗੋਤ ਵਿਚ, ਸਰੀਰ ਦੀ ਮੌਤ ਇੱਕ ਪੜਾਅ ਵਾਂਗ ਹੈ। ਉਂਝ ਭਾਵੇਂ ਇੱਕ ਹੀ ਜੀਵਨ ਵਿਚ ਆਦਮੀ, ਵਾਰ-ਵਾਰ ਵੀ ਅੰਦਰੋਂ ਮਰ ਸਕਦਾ ਹੈ।”ਫ਼ਕੀਰ ਨੇ ਕਥਾ ਸੁਣਾਉਣੀ ਸ਼ੁਰੂ ਕੀਤੀ, “ਸਿਕੰਦਰ ਦੀ ਫ਼ੌਜ ਦਾ ਇੱਕ ਸਿਪਾਹੀ, ਲੜਾਈ ਵਿਚ ਬਹਾਦਰੀ ਦੇ ਕਾਰਨਾਮਿਆਂ ਕਰਕੇ ਬਹੁਤ ਮਸ਼ਹੂਰ ਹੋ ਗਿਆ। ਉਹ ਲੜਨ ਸਮੇਂ, ਲੋਹੇ ਦਾ ਕਵਚ ਵੀ ਨਹੀਂ ਪਹਿਨਦਾ। ਸਿਕੰਦਰ ਨੇ ਉਸ ਨੂੰ ਮਿਲਣ ਲਈ ਬੁਲਾਇਆ ਤੇ ਪੁੱਛਿਆ, “ਮੇਰੇ ਬਹਾਦਰ ਦੋਸਤ, ਤੂੰ ਲੜਾਈ ‘ਚ ਕਵਚ ਕਿਉਂ ਨਹੀਂ ਪਹਿਨਦਾ?”ਸਿਪਾਹੀ ਨੇ ਸਲਾਮ ਕਰਨ ਤੋਂ ਬਾਅਦ ਜਵਾਬ ਦਿੱਤਾ, “ਜਹਾਂਪਨਾਹ! ਸ਼ੁਰੂ-ਸ਼ੁਰੂ ਵਿਚ ਮੈਂ ਕਵਚ ਪਹਿਨ ਕੇ ਹੀ ਲੜਦਾ ਸੀ ਤੇ ਮੇਰੇ ਸੱਟਾਂ-ਫੋਟਾਂ ਵੀ ਲੱਗਦੀਆਂ ਰਹਿੰਦੀਆਂ ਸਨ। ਇੱਕ ਵਾਰ ਇੱਕ ਤੀਰ ਮੇਰੀ ਗਰਦਨ ਵਿਚ ਲੱਗਿਆ, ਕਈ ਦਿਨ ਮੈਂ ਜੇਰੇ ਇਲਾਜ ਰਿਹਾ। ਖੂਨ ਬਹੁਤ ਵਹਿ ਜਾਣ ਕਾਰਨ ਮੇਰੇ, ਬਚਣ ਦੀ ਆਸ ਘੱਟ ਸੀ। ਕਈ ਦਿਨਾਂ ਦੇ ਇਲਾਜ ਤੋਂ ਬਾਅਦ ਮੈਂ ਜ਼ਿੰਦਾ ਬਚ ਗਿਆ। ਬਾਦਸ਼ਾਹ ਸਲਾਮਤ, ਮੈਂ ਮੌਤ ਨੂੰ ਬਹੁਤ ਕਰੀਬ ਤੋਂ ਵੇਖਿਆ ਹੈ। ਹੁਣ ਮੈਂ ਆਪਣੀ ਇਸ ਦੁਬਾਰਾ ਮਿਲੀ ਜ਼ਿੰਦਗੀ ਨੂੰ ਅੱਲ੍ਹਾ ਦੀ ਬਖਸ਼ਿਸ਼ ਸਮਝਦਾ ਹਾਂ। ਮੈਨੂੰ ਹੁਣ ਮੌਤ ਦਾ ਕੋਈ ਡਰ ਨਹੀਂ। ਇਸੇ ਲਈ ਮੈਨੂੰ ਕਦੇ ਕਵਚ ਪਾਉਣ ਦੀ ਲੋੜ ਨਹੀਂ ਲੱਗਦੀ,” ਸਿਪਾਹੀ ਨੇ ਕਿਹਾ।ਸਿਕੰਦਰ ਨੇ ਉੱਠ ਕੇ ਸਿਪਾਹੀ ਨੂੰ ਗਲੇ ਲਗਾਇਆ ਤੇ ਆਪਣਾ ਨਵਾਂ ਸੈਨਾਪਤੀ ਐਲਾਨਦਿਆਂ ਕਿਹਾ, “ਤੈਨੂੰ ਕੋਈ ਨਹੀਂ ਹਰਾ ਸਕਦਾ।”ਗੱਲ ਜਾਰੀ ਰੱਖਦਿਆਂ ਫ਼ਕੀਰ ਨੇ ਕਿਹਾ, “ਬ੍ਰਹਿਮੰਡ ਦੇ ਵਰਤਾਰੇ ਨੂੰ ਸਮਝਣਾ ਕੀ ਇੱਕ ਕਵਚ ਵਾਂਗ ਹੈ। ਜਦੋਂ ਇਸ ਵਰਤਾਰੇ ਦੀ ਸਮਝ ਲੱਗ ਗਈ ਤਾਂ ਫਿਰ ਲੋਹੇ ਦੇ ਕਵਚ ਦੀ ਲੋੜ ਨਹੀਂ ਰਹਿੰਦੀ।””ਤੁਸੀਂ ਕਿਹਾ ਸੀ ਕਿ ਆਦਮੀ ਇੱਕ ਹੀ ਜੀਵਨ ਵਿਚ ਵਾਰ-ਵਾਰ ਵੀ ਮਰ ਸਕਦਾ ਹੈ. ਉਹ ਕਿਵੇਂ?” ਕੇਸਰ ਨੇ ਪੁੱਛਿਆ।ਫਕੀਰ ਨੇ ਪਰਨੇ ਨਾਲ਼ ਮੁਹ ਸਾਫ਼ ਕਰਦਿਆਂ ਜਵਾਬ ਦਿੱਤਾ. “ਬੰਦਾ ਜਦੋਂ ਡਰ, ਲਾਲਚ ਜਾਂ ਈਰਖਾ-ਦਵੈਸ਼ ਨਾਲ਼ ਕੋਈ ਕੰਮ ਕਰਦਾ ਹੈ ਤਾਂ ਹਰ ਵਾਰ ਉਸ ਦੇ ਅੰਦਰ ਕੁਝ ਨਾ ਕੁਝ ਮਰ ਜਾਂਦਾ ਹੈ। ਫਿਰ ਹੌਲ਼ੀ-ਹੌਲ਼ੀ ਉਹ ਸਿਰਫ਼ ਇੱਕ ਤਰਦੀ ਫਿਰਦੀ ਲਾਸ਼ ਬਣ ਕੇ ਰਹਿ ਜਾਂਦਾ ਹੈ। ਦੁਨੀਆ ਭਰੀ ਪਈ ਹੈ ਇਹੋ ਜਿਹੀਆਂ ਜ਼ਿੰਦਾ ਲਾਸ਼ਾਂ ਦੇ ਨਾਲ”, ਕਹਿੰਦਿਆਂ ਫ਼ਕੀਰ ਦੇ ਕਦਮ ਹੌਲੀ ਹੋ ਗਏ।ਰਸਤਾ ਸੁੰਨ-ਸਾਨ ਸੀ, ਕੋਈ ਟਾਵਾਂ-ਟਾਵਾਂ ਰਾਹੀ ਹੀ ਦਿਸ ਰਿਹਾ ਸੀ। ਸਾਹਮਣੋ ਨਿੰਮੋਝੂਣਾ ਹੋਇਆ ਬੈਠਾ ਇੱਕ ਨੌਜਵਾਨ ਦਿਸਿਆ ਜਿਸ ਦੀ ਕਮੀਜ਼ ਬਾਂਹ ਤੋਂ ਪਾਟੀ ਹੋਈ ਸੀ।ਫ਼ਕੀਰ ਨੇ ਉਸਦਾ ਹਾਲ-ਚਾਲ ਪੁੱਛਿਆ ਤਾਂ ਉਸ ਨੇ ਭਰੇ ਮਨ ਨਾਲ਼ ਕਿਹਾ, “ਰਾਤੀਂ ਸਾਡੇ ਪਿੰਡੋਂ ਚੋਰਾਂ ਨੇ ਇੱਕ ਮੱਝ ਖੋਲ੍ਹ ਲਈ। ਘਰਦਿਆਂ ਨੇ ਰੌਲ਼ਾ ਪਾਇਆ ਤਾਂ ਪਿੰਡ ਦੇ ਲੋਕ ਉੱਠ ਕੇ ਬਾਹਰ ਆ ਗਏ। ਮੈਂ ਡਾਂਗ ਚੁੱਕੀ ਅਤੇ ਆਪਣੀ ਘੋੜੀ ‘ਤੇ ਚੜ੍ਹ ਕੇ ਚੋਰਾਂ ਦਾ ਪਿੱਛਾ ਕੀਤਾ। ਇੱਥੇ ਪਹੁੰਚ ਕੇ ਮੈਂ ਉਹ ਚੋਰ ਘੇਰ ਲਏ। ਪਰ ਉਹ ਇੱਕ ਜਾਂ ਦੋ ਨਹੀਂ, ਪੂਰੇ ਚਾਰ ਸਨ। ਉਨ੍ਹਾਂ ਮੇਰੀ ਘੋੜੀ ਵੀ ਖੋਹ ਲਈ ਅਤੇ ਮੇਰੀ ਹੀ ਡਾਂਗ ਨਾਲ਼ ਮੈਨੂੰ ਕੁੱਟਿਆ ਮਾਰਿਆ ਵੀ। ਹੁਣ ਮੈਂ ਕਿਹੜੇ ਮੂੰਹ ਨਾਲ਼ ਪਿੰਡ ਵਾਪਸ ਜਾਵਾਂ?”ਕੇਸਰ ਨੂੰ ਗੱਲ ਹਾਸੇ ਵਾਲੀ ਲੱਗੀ ਪਰ ਫ਼ਕੀਰ ਗੰਭੀਰ ਸੀ। ਉਸ ਨੌਜਵਾਨ ਦੇ ਕੋਲ਼ ਬੈਠ ਕੇ ਫ਼ਕੀਰ ਨੇ ਕਿਹਾ, “ਗੱਭਰੂਆ, ਤੂੰ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੇ ਕਾਮਯਾਬੀ ਨਹੀਂ ਮਿਲੀ ਤਾਂ ਫ਼ਿਰ ਕੀ ਹੋਇਆ, ਚੰਗਾ ਸਬਕ ਤਾਂ ਮਿਲਿਆ। ਤੂੰ ਪਿੰਡ ਵਾਪਸ ਜਾ, ਲੋਕ ਤੈਨੂੰ ਇੱਜ਼ਤ ਮਾਣ ਦੇਣਗੇ। ਅੱਗੇ ਤੋਂ ਹਰ ਛੋਟਾ ਜਾਂ ਵੱਡਾ ਕੰਮ ਸੋਚ ਸਮਝ ਕੇ ਅਤੇ ਪੂਰੀ ਤਿਆਰੀ ਨਾਲ਼ ਹੀ ਕਰਨਾ ਹੈ।”ਨੌਜਵਾਨ ਨੇ ਖੜ੍ਹਾ ਹੋ ਕੇ ਫ਼ਕੀਰ ਦੇ ਚਰਨ ਛੂਹੇ ਅਤੇ ਆਪਣੇ ਪਿੰਡ ਵੱਲ ਚੱਲ ਚਿਲਾ।“ਕਦੇ ਕਿਸੇ ਮੁਸ਼ਕਿਲ ਨੂੰ ਛੋਟਾ ਨਾ ਸਮਝੋ, ਫ਼ਕੀਰ ਨੇ ਕੇਸਰ ਵੱਲ ਵੇਖਦਿਆਂ ਕਿਹਾ, “ਬਿੱਲੀ ਮਾਰਨੀ ਹੋਵੇ ਤਾਂ ਸ਼ੇਰ ਮਾਰਨ ਜਿੰਨੀ ਤਿਆਰੀ ਕਰ ਕੇ ਜਾਓ।”ਹਨੇਰਾ ਪਸਰ ਰਿਹਾ ਸੀ। ਸਾਹਮਣੇ ਇੱਕ ਪੱਧਰੀ ਥਾਂ ਵੇਖ ਕੇ ਦੋਵਾਂ ਨੇ ਰੁਕਣ ਦਾ ਵਿਚਾਰ ਬਣਾਇਆ। ਰਾਤ ਟਿਕ ਚੁੱਕੀ ਸੀ। ਖੇਤਾਂ ‘ਚੋਂ ਵਾਪਸ ਪਰਤ ਰਹੇਬਲਦਾਂ ਦੀਆਂ ਟੱਲੀਆਂ ਦੀ ਅਵਾਜ਼, ਰੇਗਿਸਤਾਨ ਦੀ ਉਦਾਸ ਚੁੱਪ ਨੂੰ ਜਿਵੇਂ ਹੋਈ ਲੋਰੀ ਸੁਣਾ ਰਹੀ ਸੀ…।ਫਕੀਰ ਆਪਣੇ ਨੇਮ ਦੇ ਕੰਮ ਮੁਕਾ ਕੇ ਬੈਠ ਗਿਆ। ਕੇਸਰ ਅਜੇ ਲੰਮਾ ਪਿਆ ਪਾਸੇ ਹੀ ਲੈ ਰਿਹਾ ਸੀ। ਫ਼ਕੀਰ ਨੇ ਉਸ ਨੂੰ ਜਾਗਦਿਆਂ ਵੇਖ ਕੇ ਪੁੱਛਿਆ, “ਨੀਂਦ ਨਹੀਂ ਆ ਰਹੀ ਪੁੱਤਰਾ? ਕੀ ਸੋਚ ਰਿਹਾ ਹੈਂ?””ਵਾਰ-ਵਾਰ ਮਰਨ ਵਾਲੀ ਗੱਲ ਬਾਰੇ ਸੋਚ ਰਿਹਾ ਹਾਂ. ਸਾਈਂ ਜੀ! ਮੈਂ ਤਾਂ ਕੁਝ ਵੀ ਸੋਚ-ਸਮਝ ਕੇ ਨਹੀਂ ਕਰਦਾ। ਹੁਣ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਮੈਂ ਆਪਣੀ ਜ਼ਿੰਦਗੀ ‘ਚ ਕਿੰਨੀਆਂ ਕ ਗਲਤੀਆਂ ਕੀਤੀਆਂ ਹੋਣੀਆਂ ਨੇ।” ਕੇਸਰ ਨੇ ਦੱਸਿਆ।ਫਕੀਰ ਨੇ ਕੇਸਰ ਦੇ ਸਿਰ ‘ਤੇ ਹੱਥ ਰੱਖ ਕੇ ਕਿਹਾ… “ਜਾਣੇ-ਅਣਜਾਣੇ ਸਾਡੇ ਕੋਲੋਂ ਗਲਤੀਆਂ ਹੋ ਹੀ ਜਾਂਦੀਆਂ ਹਨ। ਪ੍ਰਮਾਤਮਾ ਬਖਸ਼ਣਹਾਰ ਹੈ, ਕੇਸਰ ਪੁੱਤਰ। ਤੂੰ ਹਰ ਰੋਜ਼ ਅਰਦਾਸ ਕਰ ਕੇ, ਮਾਲਕ ਤੋਂ ਮੰਗਿਆ ਕਰ ਕਿ…ਦਿੱਤੀ ਜੇ ਅੱਖ ਦੇਵੀਂ ਨਜ਼ਰ ਵੀ ਮਾਲਕਾ।ਰੱਖੀਂ ਤੂੰ ਜਿੱਥੇ ਹੋਵੇ ਕਦਰ ਵੀ ਮਾਲਕਾ।ਇੱਕੋ ਦਾਨ ਮੰਗਾਂ ਮੈਂ ਬੁੱਧ ਤੇ ਵਿਵੇਕ ਦਾ,ਦਿੱਤਾ ਹੈ ਬਹੁਤ ਦੇਵੀਂ ਸਬਰ ਵੀ ਮਾਲਕਾ।ਫ਼ਕੀਰ ਚੌਂਕੜਾ ਮਾਰ ਕੇ ਸਮਾਧੀ ਵਿਚ ਲੀਨ ਹੋ ਗਿਆ। ਫ਼ਕੀਰ ਜਦੋਂ ਲੰਮਾ ਪੈਣ ਲੱਗਿਆ ਤਾਂ ਕੇਸਰ ਨੇ ਪੁੱਛਿਆ, “ਸਾਈਂ ਜੀ, ਤੁਸੀਂ ਦੱਸਿਆ ਸੀ ਕਿ ਕਿਸੇ ਮਕਸਦ ਲਈ ਜਿਊਣਾ ਹੀ ਜ਼ਿੰਦਗੀ ਹੈ, ਲੋੜਾਂ ਤਾਂ ਜਾਨਵਰ ਵੀ ਪੂਰੀਆਂ ਕਰ ਲੈਂਦੇ ਹਨ। ਲੋੜ ਤੇ ਮਕਸਦ ‘ਚ ਕੀ ਫ਼ਰਕ ਹੈ?”“ਜੁਆਨਾ, ਜੋ ਕੁਝ ਅਸੀਂ ਆਪਣੇ ਲਈ ਕਰਦੇ ਹਾਂ ਉਹ ਲੋੜਾਂ ਨੇ ਤੇ ਜੋ ਕੁਝ ਅਸੀਂ ਦੂਸਰਿਆਂ ਲਈ ਕਰਦੇ ਹਾਂ ਉਹ ਮਕਸਦ ਹੈ। ਯਾਦ ਰੱਖੀਂ ਲੋੜਾਂ ਸਿਰਫ਼ ਮਕਸਦ ਪੂਰਾ ਕਰਨ ਦਾ ਸਾਧਨ ਹਨ,” ਫ਼ਕੀਰ ਨੇ ਸਮਝਾਇਆ।ਮਕਸਦ ਬਾਰੇ ਸੋਚਦਿਆਂ, ਕੇਸਰ ਦੀਆਂ ਅੱਖਾਂ ਸਾਹਮਣੇ ਬਾਪੂ ਦਾ ਚਿਹਰਾ ਆ ਗਿਆ… ਕੀ ਮੇਰੀ ਜ਼ਿੰਦਗੀ ਦਾ ਮਕਸਦ ਬਾਪੂ ਨੂੰ ਵਾਪਸ ਪਿੰਡ ਲੈ ਕੇ ਆਉਣਾ ਹੈ? . ਕੇਸਰ ਦਾ ਮਨ ਕਿਸੇ ਡੂੰਘੀ ਸੋਚ ਵਿਚ ਡੁੱਬ ਗਿਆ।ਮੇਰੀ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ?. ਕੇਸਰ ਸੋਚ ਰਿਹਾ ਸੀ।ਕਬਰਾਂ ਲੰਮ ਸਲੰਮੀਆਂ ਉੱਪਰ ਕੱਖ ਪਏ,ਓਧਰੋਂ ਕੋਈ ਨਾ ਬਹੁੜਿਆ, ਏਧਰੋਂ ਲੱਖ ਗਏ।(ਪਾਕਪਤਨ ਦੀ ਮਿੱਟੀ ‘ਚੋਂ ਅਵਾਜ਼ ਆਈ)
ਦਿਨ-ਛੱਤੀਵਾਂ
ਕੋਇਲ ਗਾਉਣ ਲਈ ਸਰੋਤੇ ਨਹੀਂ ਲੱਭਦੀ, ਸ਼ੇਰ ਤੁਰਦਿਆਂ ਸਲਾਮਾਂ ਨਹੀਂ ਭਾਲ਼ਦੇ ਤੇ ਕਾਮਯਾਬੀ ਨੂੰ ਬੱਦਲ਼ ਵਾਂਗ ਗੜਕਣ ਦੀ ਲੋੜ ਨਹੀਂ ਪ੍ਰਰੀ…(ਸਾਰੇ ਲੋਕ ਆਮ ਹੀ ਹੁੰਦੇ ਹਨ… ਮਸ਼ਹੂਰ ਹੋਣ ਤੋਂ ਪਹਿਲਾਂ ਅਤੇ ਆਪਣੇ ਘਰ ਦੇ ਅੰਦਰ ਜਾਣ ਤੋਂ ਬਾਅਦ…)ਅਜੇ ਦੁਪਹਿਰ ਨਹੀਂ ਸੀ ਹੋਈ ਪਰ ਸੂਰਜ ਦੀ ਤਪਸ਼ ਹਰ ਪਲ ਵਧ ਰਹੀ ਸੀ। ਘੋੜਿਆਂ ਦੀ ਟੱਪ-ਟੱਪ ਸੁਣ ਕੇ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ। ਦੋ ਘੋੜੇ ਇੱਕ ਬੱਘੀ ਲਈ ਆ ਰਹੇ ਸਨ। ਉਸ ਨੂੰ ਮੂਹਰੇ ਬੈਠਾ ਚਾਲਕ ਹੀ ਦਿਸ ਰਿਹਾ ਸੀ। ਬੱਘੀ, ਉਨ੍ਹਾਂ ਦੇ ਕੋਲ਼ ਆ ਕੇ ਰੁਕੀ। ਉਸ ਵਿਚੋਂ ਇੱਕ ਸੇਠ ਨੇ ਉੱਤਰ ਕੇ ਫ਼ਕੀਰ ਦੇ ਚਰਨ ਸਪਰਸ਼ ਕੀਤੇ ਤੇ ਕਿਹਾ, “ਆਓ ਬੱਘੀ ’ਚ ਬੈਠੇ ਤੇ ਮੇਰੇ ਨਾਲ਼ ਮੇਰੇ ਘਰ ਚੱਲੋ। ਇੱਥੋਂ ਦੋ ਕੋਹ `ਤੇ ਹੈ ਮੇਰਾ ਘਰ- ਸ਼ਹਿਰ ਦਾ ਸਭ ਤੋਂ ਆਲੀਸ਼ਾਨ । ਉੱਥੇ ਤੁਹਾਨੂੰ ਹਰ ਸਹੂਲਤ ਮਿਲੇਗੀ, ਮੇਰੇ ਰਸੋਈਏ ਦੇ ਲਜ਼ੀਜ਼ ਪਕਵਾਨ ਸਾਰੇ ਇਲਾਕੇ ਵਿਚ ਮਸ਼ਹੂਰ ਗ੍ਲਾ”ਫ਼ਕੀਰ ਨੇ ਅਸ਼ੀਰਵਾਦ ਦਿੰਦਿਆਂ ਕਿਹਾ, “ਤੁਸੀਂ ਬੜੇ ਦਿਆਲੂ ਲੱਗਦੇ ਹੋ। ਤੁਹਾਡੇ ‘ਤੇ ਪ੍ਰਮਾਤਮਾ ਦੀ ਬੜੀ ਰਹਿਮਤ ਹੈ। ਦਾਅਵਤ ਦਾ ਸ਼ੁਕਰੀਆ, ਪਰ ਅਸੀਂ ਰੱਬ ਦੀ ਮੌਜ ਵਿਚ ਹੌਲ਼ੀ-ਹੌਲ਼ੀ ਪੈਦਲ ਹੀ ਚਲੇ ਜਾਵਾਂਗੇ। ਰੱਬ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ।”ਜਦੋਂ ਸੇਠ ਨਮਸਕਾਰ ਕਰ ਕੇ, ਦੁਬਾਰਾ ਬੱਘੀ ਵਿਚ ਬੈਠ ਕੇ ਚਲਾ ਗਿਆ ਤਾਂ ਕੇਸਰ ਨੇ ਫ਼ਕੀਰ ਕੋਲ਼ੋਂ ਉਸਦੇ ਘਰ ਨਾ ਜਾਣ ਦਾ ਕਾਰਨ ਪੁੱਛਿਆ। ਫ਼ਕੀਰ ਨੇ ਜਵਾਬ ਦਿੱਤਾ, “ਉਸਦੀ ਭਾਵਨਾ ਸੇਵਾ ਜਾਂ ਸੰਗਤ ਕਰਨ ਦੀ ਨਹੀਂ ਸੀ, ਸਗੋਂ ਆਪਣਾ ਦਿਖਾਵਾ ਕਰਨ ਦੀ ਸੀ। ਸਾਡਾ ਉਸ ਦੇ ਘਰ ਜਾਣਾ ਉਚਿਤ ਨਹੀਂ ਸੀ,” ਫ਼ਕੀਰ ਨੇ ਕੇਸਰ ਨੂੰ ਸਮਝਾਇਆ।”ਲੋਕ ਦਿਖਾਵੇ ਦੀ ਲੋੜ, ਆਤਮ-ਵਿਸ਼ਵਾਸ ਦੀ ਕਮੀ ‘ਚੋਂ ਪੈਦਾ ਹੁੰਦੀ ਹੈ,” ਫ਼ਕੀਰ ਨੇ ਕੁਝ ਸੋਚਦਿਆਂ ਕਿਹਾ, “ਫੋਕੀ ਸ਼ੁਹਰਤ ਦੀ ਭੁੱਖ ਸਾਡਾ ਆਪਣਾ ਹੀ ਨੁਕਸਾਨ ਕਰਦੀ ਹੈ। ਸ਼ੁਹਰਤ, ਪਰਛਾਵੇਂ ਵਾਂਗ ਹੈ; ਜੇ ਫੜਨ ਦੀ ਕੋਸ਼ਿਸ਼ ਕਰੋ ਤਾਂਆਉਂਦੀ ਹੈ।”ਹੱਥ ਨਹੀਂ ਆਉਂਦੀ ਪਰ ਜੇਕਰ ਪਿੱਠ ਕਰ ਕੇ ਤੁਰਦੇ ਜਾਓ ਤਾਂ ਪਿੱਛੇ-ਪਿਛੇ ਮਾਹਾਂ?”ਛੋਟੇ ਜਿਹੇ ਮੱਛਰ ਨੇ ਆਪਣੀ ਮਾਂ ਨੂੰ ਪੁੱਛਿਆ, “ਮਾਂ, ਮੈਂ ਪਿੰਡ ਦਾ ਗੇੜਾ ਮਾਰ ਫ਼ਕੀਰ ਨੇ ਕਥਾ ਦਾ ਦੀਵਾ ਬਾਲਿਆ, “ਪਿੰਡੋਂ ਬਾਹਰ ਟੋਭੇ ਦੇ ਕੰਢੇ ਜਨਮੇ ਇੱਕ”ਚਲਾ ਜਾ ਪੁੱਤਰਾ, ਪਰ ਖ਼ਿਆਲ ਰੱਖੀਂ, ਕਿਸੇ ਦੇ ਬਹੁਤਾ ਨੇੜੇ ਨਾ ਜਾਈਂ ਮਾਂ ਨੇ ਚਿਤਾਵਨੀ ਦਿੱਤੀ।ਮੱਛਰ ਸਾਰਾ ਪਿੰਡ ਘੁੰਮ ਕੇ ਜਦੋਂ ਵਾਪਸ ਆਇਆ ਤਾਂ ਮਾਂ ਨੇ ਪੁੱਛਿਆ, “ਕਿਵੇਂ ਰਿਹਾ?”“ਲੈ ਮਾਂ, ਤੂੰ ਤੇ ਐਵੇਂ ਡਰਾਈ ਜਾਂਦੀ ਸੀ। ਮੈਨੂੰ ਵੇਖ ਕੇ ਤਾਂ ਲੋਕ ਖ਼ੁਸ਼ ਹੀ ਬਹੁਤ ਹੋਏ। ਤਾੜੀਆਂ ਤੇ ਤਾੜੀਆਂ ਵੱਜ ਰਹੀਆਂ ਸਨ,” ਮੱਛਰ ਨੇ ਬੜੀ ਆਕੜ ਨਾਲ ਦੱਸਿਆ।ਕੇਸਰ ਨੂੰ ਗੱਲ ਸੁਣ ਕੇ ਹਾਸਾ ਆ ਗਿਆ। ਫ਼ਕੀਰ ਨੇ ਕੁਝ ਦੇਰ ਰੁਕ ਕੇ ਗੰਭੀਰਤਾ ਨਾਲ਼ ਗੱਲ ਜਾਰੀ ਰੱਖੀ, “ਮਨੁੱਖੀ ਮਨ ਦੀ ਇੱਕ ਬੁਨਿਆਦੀ ਲੋੜ ਹੈ ਕਿ ਲੋਕ ਉਸ ਨੂੰ ਚੰਗਾ ਕਹਿਣ। ਚੰਗਾ ਕਹਾਉਣ ਦੀ ਇਹ ਲਾਲਸਾ ਕਈ ਵਾਰ ਬੇਕਦਰੀ ਦਾ ਕਾਰਨ ਵੀ ਬਣ ਜਾਂਦੀ ਹੈ ਤੇ ਇਹ ਬੇਕਦਰੀ ਜ਼ਿੰਦਗੀ ਨੂੰ ਨਰਕ ਬਣਾ ਸਕਦੀ ਹੈ।”ਫ਼ਕੀਰ ਨੇ ਗੱਲ ਜਾਰੀ ਰੱਖਦਿਆਂ ਇੱਕ ਕਹਾਣੀ ਸ਼ੁਰੂ ਕੀਤੀ, “ਮਰਨ ਕਿਨਾਰੇ ਇੱਕ ਬਿਰਧ ਬਾਪ ਨੇ ਆਪਣੇ ਇਕਲੌਤੇ ਪੁੱਤਰ ਨੂੰ ਕੋਲ਼ ਬੁਲਾ ਕੇ ਕਿਹਾ, “ਪੁੱਤਰ, ਆਹ ਲੈ ਮੇਰੀ ਪੁਰਾਣੀ ਘੜੀ, ਇਹ ਸੌ ਸਾਲ ਪੁਰਾਣੀ ਹੈ। ਬਜ਼ਾਰ ਜਾ ਕੇ ਕਬਾੜੀਏ ਕੋਲੋਂ ਪਤਾ ਕਰ, ਕਿੰਨੇ ਕੁ ਦੀ ਵਿਕੇਗੀ?”ਬਜ਼ਾਰ ਤੋਂ ਵਾਪਸ ਆ ਕੇ ਪੁੱਤਰ ਨੇ ਕਿਹਾ, “ਕਬਾੜੀਆ ਤਾਂ ਇਸਦੇ ਸਿਰਫ਼ ਪੰਜ ਰੁਪਏ ਦੇ ਰਿਹਾ।”“ਚੱਲ ਕਿਸੇ ਘੜੀਆਂ ਵਾਲ਼ੇ ਕੋਲ਼ੋਂ ਪੁੱਛ ਕੇ ਆ” ਪਿਤਾ ਨੇ ਕਿਹਾ। ਪੁੱਤਰ ਸ਼ਹਿਰ ਦੇ ਘੜੀਸਾਜ਼ ਕੋਲ਼ ਗਿਆ ਤੇ ਆ ਕੇ ਦੱਸਿਆ, “ਘੜੀਸਾਜ਼ ਇਸਦੇ ਵੀਹ ਰੁਪਏ ਦੇ ਰਿਹਾ ਹੈ।”ਕਿਹਾ।“ਹੁਣ ਇਸ ਘੜੀ ਨੂੰ ਸ਼ਹਿਰ ਦੇ ਅਜਾਇਬ ਘਰ ਵਿਚ ਲੈ ਜਾ”, ਪਿਤਾ ਨੇਪੁੱਤਰ ਅਜਾਇਬ ਘਰ ਗਿਆ। ਉਹ ਘੜੀ ਦਾ ਮੁੱਲ ਪੁਆ ਕੇ ਭੱਜਿਆ- ਭੱਜਿਆ ਵਾਪਸ ਆਇਆ ਤੇ ਖ਼ੁਸ਼ ਹੋ ਕੇ ਦੱਸਣ ਲੱਗਾ, “ਪਿਤਾ ਜੀ ਅਜਾਇਬ ਘਰ ਵਿਚ ਤਾਂ ਉਹਨਾਂ ਵੇਖਦਿਆਂ ਹੀ ਇਸਦੀ ਕੀਮਤ ਪੰਜ ਹਜ਼ਾਰ ਰੁਪਏ ਲਾ ਦਿੱਤੀ।””ਬਸ ਪੁੱਤਰਾ, ਮੈਂ ਇਹੋ ਹੀ ਸਮਝਾਉਣਾ ਸੀ” ਪਿਤਾ ਨੇ ਕਿਹਾ, ‘ਤੇਰੀ ਸਹੀ ਕੀਮਤ ਓਹੀ ਸਮਝੇਗਾ ਜਿਸ ਨੂੰ ਤੇਰੇ ਗੁਣਾਂ ਦੀ ਕਦਰ ਹੋਵੇਗੀ। ਬਲਦੇ ਦੀਵੇ ਦੀ ਕਦਰ ਰਾਤ ਦੇ ਹਨੇਰੇ ਵਿਚ ਹੀ ਪੈਂਦੀ ਹੈ,” ਕਹਿੰਦਿਆਂ ਪਿਤਾ ਨੇ ਸਵਾਸ ਤਿਆਗ ਹਿੰਡੇ।ਸ਼ਾਮ ਢਲ ਰਹੀ ਸੀ। ਅਕਾਸ਼ ਦੀ ਲਾਲੀ ਹੌਲ਼ੀ-ਹੌਲ਼ੀ ਹਨੇਰੇ ਵਿਚ ਘੁਲ ਰਹੀ ਸੀ। ਸਾਹਮਣੇ ਇੱਕ ਛੋਟਾ ਜਿਹਾ ਪਿੰਡ ਨਜ਼ਰ ਆਇਆ। ਕੋਲੋਂ ਲੰਘਦੇ ਰਾਹੀ ਤੋਂ ਪੁੱਛਣ ‘ਤੇ ਪਤਾ ਲੱਗਾ ਕਿ ਪਿੰਡ ਦਾ ਨਾਮ ‘ਢਾਣੀ ਰਾਮਪੁਰਾ’ ਹੈ।’ਢਾਣੀ ਰਾਮਪੁਰਾ’ ਦੇ ਘਰ ਦਿਸਣ ਲੱਗ ਪਏ। ਛੋਟੀਆਂ-ਛੋਟੀਆਂ ਛੰਨਾਂ ਵਰਗੇ ਘਰ, ਬੰਦੇ ਦੇ ਲੱਕ ਕੁ ਜਿੰਨੀ ਉੱਚੀ ਮਿੱਟੀ ਦੀ ਕੰਧ, ਘਰਾਂ ਉੱਤੇ ਸਰਕੜੇ ਦੀ ਗੋਲ ਛੱਤ… ਵੇਖ ਕੇ ਕੇਸਰ ਨੂੰ ਆਪਣੇ ਪਿੰਡ ਵਾਲੇ ਤੁੜੀ ਦੇ ਕੱਪ ਯਾਦ ਆ ਗਏ।ਇਸ ਇਲਾਕੇ ਵਿਚ ਤੇਜ਼ ਹਵਾ ਤਕਰੀਬਨ ਰੋਜ਼ ਹੀ ਵਗਦੀ ਸੀ। ਘਰਾਂ ਦੇ ਆਲ਼ੇ-ਦੁਆਲ਼ੇ ਸਰਕੜੇ ਦਾ ਵਾਗਲ਼ਾ ਸੀ, ਸ਼ਾਇਦ ਹਵਾ ਨਾਲ਼ ਉੱਡਣ ਵਾਲੀ ਧੂੜ ਮਿੱਟੀ ਤੋਂ ਬਚਾਅ ਲਈ। ਘਰਾਂ ਵਿੱਚੋਂ ਦੀਵਿਆਂ ਦੀ ਘਸਮੈਲੀ ਜਿਹੀ ਰੌਸ਼ਨੀ, ਨੀਵੇਂ ਦਰਵਾਜ਼ਿਆਂ ਤੋਂ ਬਾਹਰ ਝਾਤੀਆਂ ਮਾਰ ਰਹੀ ਸੀ… ਜਿਵੇਂ ਕਿਸੇ ਦੇ ਆਉਣ ਦੀ ਉਡੀਕ ਕਰ ਰਹੀ ਹੋਵੇ।ਪੰਛੀਆਂ ਦੀਆਂ ਲੰਮੀਆਂ ਡਾਰਾਂ, ਉਡੀਕਦੇ ਆਲ੍ਹਣਿਆਂ ਵੱਲ ਚਾਈਂ-ਚਾਈਂA sketch depicting a rural scene with a large tree on the left and a temple structure on the right, surrounded by small houses.ਪੰਛੀਆਂ ਦੀਆਂ ਲੰਮੀਆਂ ਡਾਰਾਂ, ਉਡੀਕਦੇ ਆਲ੍ਹਣਿਆਂ ਵੱਲ ਚਾਈਂ-ਚਾਈਂ ਵਾਪਸ ਜਾ ਰਹੀਆਂ ਸਨ। ਘਰਾਂ ਵਿਚੋਂ ਉੱਠਦਾ ਧੂੰਆਂ ਬਾਹਰ ਗਏ ਕਾਮਿਆਂ ਨੂੰ ਸੰਕੇਤ ਦੇ ਰਿਹਾ ਸੀ ਕਿ ‘ਖਾਓ-ਪੀਆ’ ਹੋ ਰਿਹਾ ਹੈ। ਕੇਸਰ ਤੇ ਫ਼ਕੀਰ ਇਨ੍ਹਾਂ ਘਰ ਦੇ ਨੇੜੇ ਹੀ ਬਣੇ ਇੱਕ ਛੋਟੇ ਜਿਹੇ ਲਾਲ ਰੰਗ ਦੇ ਮੰਦਰ ਦੇ ਬਾਹਰ ਰਾਤ ਕੱਟਣ ਲਈ ਰੁਕ ਗਏ।ਲੰਮਾ ਪਿਆ ਕੇਸਰ, ਦਲਦੇ ਸੂਰਜ ਨੂੰ ਧਿਆਨ ਨਾਲ ਵੇਖਣ ਲੱਗਿਆ.. ਉਸ ਨੂੰ ਮਹਿਸੂਸ ਹੋਇਆ ਜਿਵੇਂ ਸੂਰਜ ਹੌਲ਼ੀ-ਹੌਲ਼ੀ ਕਿਸੇ ਨਾਲ ਗੱਲਾਂ ਕਰ ਰਿਹਾ ਹੋਵੇ…”ਰਾਤ ਨੂੰ ਮੇਰਾ ਸੁਨੇਹਾ ਦੇ ਦੇਵੀਂ ਕਿ ਮੈਂ ਕੱਲ੍ਹ ਸਵੇਰੇ ਉਸ ਨੂੰ ਮਿਲਣ ਆਵਾਂਗਾ,” ਸੂਰਜ ਨੇ ਤਕਾਲਾਂ ਨੂੰ ਕਿਹਾ।ਤਕਾਲਾਂ ਨੇ ਰਾਤ ਨੂੰ ਸੂਰਜ ਦਾ ਸੁਨੇਹਾ ਦਿੱਤਾ ਤਾਂ ਰਾਤ ਨੇ ਉਦਾਸ ਹੋ ਕੇ ਕਿਹਾ, “ਸੂਰਜ ਨੂੰ ਦੱਸ ਦੇਵੀਂ ਕਿ ਮੈਂ ਉਸ ਦੀ ਉਡੀਕ ਵਿਚ ਸਵੇਰ ਤੱਕ ਆਪਣੇ ਆਪ ਨੂੰ ਖ਼ਤਮ ਕਰ ਦੇਵਾਂਗੀ।”ਰੈਗਿਸਤਾਨ ਦੀ ਉਦਾਸ ਚੁੱਪ ਨੂੰ ਕਿਸੇ ਹਉਕੇ ਨੇ ਤੋੜਿਆ, ਸ਼ਾਇਦ ਇਹ ਹਉਕਾ ਤਕਾਲਾਂ ਦਾ ਸੀ… ਜਾਂ ਰਾਤ ਦਾ ਸੀ…ਜਾਂ ਜੀਤੀ ਦਾ…”ਕੀ ਅਸੀਂ ਵੀ ਰਾਤ ਤੇ ਸੂਰਜ ਵਾਂਗ ਕਦੇ ਨਹੀਂ ਮਿਲਾਂਗੇ? ਜੀਤੀ ਨੇ ਕੇਸਰ ਨੂੰ ਪੁੱਛਿਆ।…ਕੇਸਰ ਦੀ ਅੱਖ ਇੱਕਦਮ ਖੁੱਲ੍ਹ ਗਈ।
ਦਿਨ-ਸੈਂਤੀਵਾਂ
ਹਿੱਲਦੇ ਪਾਣੀ ਵਿਚ ਤਾਂ ਚੰਨ ਵੀ ਹਿੱਲਦਾ ਹੀ ਨਜ਼ਰ ਆਉਂਦਾ ਹੈ। ਟਿਕੇ ਮਨ ‘ਚ ਹੀ ਚੰਗੇ ਖਿਆਲ ਟਿਕ ਸਕਦੇ ਆ…ਦੂਰ-ਦੂਰ ਤੱਕ ਪੀਲ਼ੀ ਮਿੱਟੀ ਦੇਖ ਫ਼ਕੀਰ ਨੇ ਕਿਹਾ, “ਬੀਕਾਨੇਰ ਹੁਣ ਤਿੰਨ-ਚਾਰ ਦਿਨ ਦੀ ਵਾਟ ਹੋਰ ਹੈ।’ਸੁਣਦਿਆਂ ਹੀ ਕੇਸਰ ਦੀ ਧੜਕਨ ਤੇਜ਼ ਹੋ ਗਈ। ਉਸਨੇ ਤਵੀਤ ਦੀ ਕਾਲੀ ਡੋਰੀ ਨੂੰ ਗਲ਼ ਦੁਆਲ਼ੇ ਠੀਕ ਕੀਤਾ ਤੇ ਜੇਬ ਵਿਚ ਹੱਥ ਪਾ ਕੇ ਕਾਲਾ ਪੱਥਰ ਘੁੱਟ ਕੇ ਦਇ ਲਿਭਾ।ਹੁਣ ‘ਪਿੰਡ’ ਨਹੀਂ ਪੰਜ-ਸੱਤ ਘਰਾਂ ਵਾਲੀਆਂ ‘ਢਾਣੀਆਂ’ ਹੀ ਦਿਸਦੀਆਂ ਸਨ। ਅਬਾਦੀ ਘੱਟ ਤੇ ਟਿੱਡੀਆਂ, ਬੀਂਡੇ ਵੱਧ ਦਿਸਣ ਲੱਗੇ। ਕਦੇ ਕਦੇ ਕੋਈ ਕਾਲ਼ਾ ਹਿਰਨ ਵੀ ਦਿਸ ਪੈਂਦਾ।ਰਸਤੇ ਵਿਚ ਮਿਲੇ, ਇੱਕ ਉਦਾਸ ਆਦਮੀ ਨੂੰ, ਫ਼ਕੀਰ ਨੇ ਉਸਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਨੀਵੀਂ ਪਾਈ ਦੱਸਿਆ, “ਮੇਰੇ ਲਾਲਚੀ ਮਾਲਕ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਫ਼ਾਹਾ ਲੈ ਕੇ ਮਰ ਜਾਣ ਨੂੰ ਜੀਅ ਕਰਦਾ ਹੈ ਹੁਣ ॐ।”ਫ਼ਕੀਰ ਨੇ ਕਿਹਾ, “ਰੱਬ ਦੇ ਬੰਦੇ, ਹਿੰਮਤ ਨਾ ਹਾਰ, ਪਰਮਾਤਮਾ ਭਲੀ ਕਰੇਗਾ। ਢੇਰੀ ਢਾਹ ਕੇ ਬੈਠਣ ਨਾਲੋਂ, ਹੁਣ ਇਹ ਸੋਚ ਕਿ ਤੂੰ ਆਪਣੀਆਂ ਕਮੀਆਂ ਨੂੰ ਕਿਵੇਂ ਸੁਧਾਰ ਸਕਦਾ ਹੈ? ਮਾਲਕ ਕਿਸੇ ਚੰਗੇ ਕਾਮੇ ਨੂੰ ਕਦੇ ਵੀ ਨੌਕਰੀ ਤੋਂ ਫ਼ਾਰਗ ਨਹੀਂ ਕਰਦੇ।”ਫ਼ਕੀਰ ਨੇ ਉਸ ਦੇ ਨੇੜੇ ਬੈਠ ਕੇ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ, “ਇਕ ਰਾਜੇ ਦੇ ਚਾਰ ਸਲਾਹਕਾਰ ਸਨ। ਉਨ੍ਹਾਂ ਵਿਚੋਂ ਇੱਕ ਬਜ਼ੁਰਗ ਸਲਾਹਕਾਰ ਦੀ ਤਨਖਾਹ, ਬਾਕੀ ਤਿੰਨ ਸਲਾਹਕਾਰਾਂ ਦੀ ਕੁੱਲ ਤਨਖ਼ਾਹ ਦੇ ਬਰਾਬਰ ਸੀ। ਉਨ੍ਹਾਂ ਨੇ ਮਿਲ ਕੇ ਰਾਜੇ ਕੋਲ਼ ਇਸ ਬੇਇਨਸਾਫ਼ੀ ਵਿਰੁੱਧ ਸ਼ਿਕਾਇਤ ਕੀਤੀ। ਸ਼ਿਕਾਇਤ ਸੁਣ ਕੇ ਰਾਜਾ ਉਨ੍ਹਾਂ ਨੂੰ ਮਹੱਲ ਤੋਂ ਬਾਹਰ ਲੈ ਗਿਆ।ਸਾਹਮਣੇ ਇੱਕ ਕਾਫ਼ਲਾ ਆ ਰਿਹਾ ਵੇਖ ਕੇ, ਰਾਜੇ ਨੇ ਇੱਕ ਸਲਾਹਕਾਰ ਨੂੰ ਕਾਫਲੇ ਬਾਰੇ ਪਤਾ ਕਰਨ ਭੇਜਿਆ। ਸਲਾਹਕਾਰ ਨੇ ਆ ਕੇ ਦੱਸਿਆ ‘s S ਗੁਆਂਢੀ ਰਾਜ ਤੋਂ ਆ ਰਿਹਾ ਹੈ। ਰਾਜੇ ਨੇ ਪੁੱਛਿਆ, “ਕਿੱਥੇ ਜਾ ਰਿਹਾ ਹੈ। ਉ ਇਸ ਬਾਰੇ ਪਤਾ ਨਹੀਂ ਸੀ।ਰਾਜੇ ਨੇ ਦਸਰ ਸਲਾਹਕਾਰ ਨੇ ਭੇਜਿਆ। ਸਲਾਹਕਾਰ ਨੇ ਆ ਕੇ ਦੱਸਿਅ ਕਿ ਉਹ ਬਸਰੇ ਨੂੰ ਜਾ ਰਹੇ ਹਨ। “ਕਿਉਂ ਜਾ ਰਹੇ ਨੇ?” ਰਾਜੇ ਨੇ ਪੁੱਛਿਆ। ਉਸਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸੋ ਰਾਜੇ ਨੇ ਤੀਜੇ ਸਲਾਹਕਾਰ ਨੂੰ ਭੱਜਿਆ। ਤੀਜੇ ਸਲਾਹਕਾਰ ਨੇ ਆ ਕੇ ਦੱਸਿਆ ਕਿ ਉਹ ਘੋੜੇ ਖਰੀਦਣ ਜਾ ਰਹੇ ਹਨ।ਰਾਜੇ ਨੇ ਹੁਣ ਤਿੰਨਾਂ ਨੇ ਇਕੱਠੇ ਕਰ ਕੇ ਕਿਹਾ, “ਇੱਥੇ ਆਉਣ ਤੋਂ ਪਹਿਲਾਂ ਸੁਹੀਏ ਨੇ ਮੈਨੂੰ ਇਸ ਕਾਫ਼ਲੇ ਬਾਰੇ ਦੱਸ ਦਿੱਤਾ ਸੀ ਅਤੇ ਮੈਂ ਆਪਣੇ ਬਜ਼ੁਰਰ ਸਲਾਹਕਾਰ ਨ ਪਤਾ ਕਰਨ ਲਈ ਭੇਜਿਆ ਸੀ। ਉਸ ਨੇ ਇੱਕ ਵਾਰ ਵਿਚ ਹੀ ਓਹ ਸਾਰੀ ਜਾਣਕਾਰੀ ਲਿਆ ਦਿੱਤੀ ਸੀ, ਜਿਹੜੀ ਤੁਸੀਂ ਤਿੰਨਾਂ ਨੇ ਤਿੰਨ ਗੇੜੇ ਲਾ ਕੇ ਹੁਣ ਲਿਆਂਦੀ ਹੈ। ਤੁਸੀਂ ਦੱਸੋ ਕਿ ਉਸ ਨੂੰ. ਤੁਹਾਡੇ ਤਿੰਨਾਂ ਦੀ ਕੁੱਲ ਤਨਖ਼ਾਹ ਦੇ ਬਰਾਬਰ ਤਨਖ਼ਾਹ, ਜਾਇਜ਼ ਹੈ ਕਿ ਨਹੀਂ?”ਫ਼ਕੀਰ ਨੇ ਗੱਲ ਜਾਰੀ ਰੱਖੀ, “ਜਦੋਂ ਅਸੀਂ ਆਪਣਾ ਕੰਮ ਮਨ-ਚਿੱਤ ਲਾ ਕੇ, ਜ਼ਿੰਮੇਵਾਰੀ ਨਾਲ਼ ਕਰਦੇ ਹਾਂ ਤਾਂ ਤਰੱਕੀ ਦੇ ਰਾਹ ਆਪਣੇ ਆਪ ਖੁੱਲ੍ਹਣ ਲੱਗ ਜਾਂਦੇ ਹਨ।” ਉਹ ਆਦਮੀ ਫ਼ਕੀਰ ਦੀ ਗੱਲ ਬਹੁਤ ਧਿਆਨ ਨਾਲ਼ ਸੁਣ ਰਿਹਾ ਸੀ।“ਚੱਲ ਤੇਰੇ ਲਈ ਆਪਾਂ ਪਰਮਾਤਮਾ ਕੋਲ਼ ਅਰਦਾਸ ਕਰਦੇ ਹਾਂ” ਫ਼ਕੀਰ ਨੇ ਉਸ ਉਦਾਸ ਆਦਮੀ ਨੂੰ ਧਰਵਾਸ ਦਿੰਦਿਆਂ ਕਿਹਾ।”ਅਰਦਾਸਾਂ ਵੀ ਕਰ-ਕਰ ਕੇ ਵੇਖ ਲਈਆਂ ਨੇ ਕਈ ਵਾਰ”, ਉਸ ਦੀ ਅਵਾਜ਼ ਵਿਚ ਨਿਰਾਸ਼ਾ ਸੀ।“ਗੱਭਰੂਆ, ਦਿਲ ਨਹੀਂ ਛੱਡੀਦਾ। ਪਤਾ ਨਹੀਂ ਰੱਬ ਨੇ ਕਿਹੜੇ ਰੂਪ `ਚ ਕਦੋਂ ਤੇਰੀ ਮਦਦ ਕਰਨ ਆ ਜਾਣਾ”, ਫ਼ਕੀਰ ਨੇ ਇੱਕ ਹੋਰ ਕਹਾਣੀ ਸ਼ੁਰੂ ਕੀਤੀ; “ਇਕ ਪਿੰਡ ਵਿਚ ਹੜ੍ਹ ਆ ਗਿਆ। ਸਾਰੇ ਲੋਕ ਘਰ ਛੱਡ ਕੇ ਬਾਹਰ ਉੱਚੇ ਟਿੱਲੇ ‘ਤੇ ਚਲੇ ਗਏ। ਰੱਬ ‘ਚ ਅਥਾਹ ਵਿਸ਼ਵਾਸ ਰੱਖਣ ਵਾਲਾ ਇੱਕ ਬੰਦਾ, ਆਪਣੇ ਘਰ ਦੀ ਛੱਤ ’ਤੇ ਬੈਠਾ ਰਿਹਾ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਰੱਬ ਉਸ ਨੂੰ ਬਚਾਉਣ ਜ਼ਰੂਰ ਆਵੇਗਾ। ਜਦੋਂ ਪਾਣੀ ਛੱਤ ਤੱਕ ਪਹੁੰਚ ਗਿਆ ਤਾਂ ਕੋਈ ਬੰਦਾ ਬੇੜੀ ਲੈ ਕੇ ਉਸ ਨੂੰ ਬਚਾਉਣ ਆਇਆ ਪਰ ਉਸ ਨੇ ਜਾਣ ਤੋਂ ਨਾਂਹ ਕਰ ਦਿੱਤੀ। ਹੜ੍ਹ ਦਾ ਪਾਣੀ ਜ਼ਿਆਦਾ ਵਧ ਗਿਆ ਤੇ ਆਖ਼ਰ ਉਹ ਬੰਦਾ ਡੁੱਬ ਕੇ ਮਰ ਗਿਆ। ਮਰਨ ਤੋਂ ਬਾਅਦ ਉੱਪਰ ਜਾ ਕੇ ਉਸ ਨੇ ਰੱਬ ਨੂੰ ਉਲ੍ਹਾਮਾ ਦਿੰਦਿਆਂ ਕਿਹਾ, “ਮੈਂ ਸਾਰੀ ਉਮਰ ਤੁਹਾਡੀ ਭਗਤੀ ਕੀਤੀ, ਅੰਨ੍ਹਾ ਵਿਸ਼ਵਾਸ ਕੀਤਾ, ਪਰ ਤੁਸੀਂ ਮੈਨੂੰ ਬਚਾਉਣ ਵੀ ਨਹੀਂ ਆਏ।”“ਮੈਂ ਆਇਆ ਸੀ, ਮੈਂ ਤਾਂ ਤੈਨੂੰ ਬਚਾਉਣ ਲਈ ਬੇੜੀ ਲੈ ਕੇ ਆਇਆ ਸੀ: ਰੱਬ ਨੇ ਉਸ ਬੰਦੇ ਨੂੰ ਗਲ ਨਾਲ ਲਾ ਕੇ ਕਿਹਾ।ਉਹ ਉਦਾਸ ਆਦਮੀ ਹੁਣ ਥੋੜਾ ਹੌਸਲੇ ‘ਚ ਲੱਗ ਰਿਹਾ ਸੀ। ਜਦੋਂ ਉਹ ਉੱਠ ਤੇ ਤੁਰਨ ਲੱਗਿਆ ਤਾਂ ਫ਼ਕੀਰ ਨੇ ਉਸ ਨੂੰ ਕਿਹਾ, “ਦੋ ਚੀਜ਼ਾਂ ਦਾ ਕਦੇ ਪੱਲਾ ਨਾ ਮਿਹਨਤ ਦਾ ਤੇ ਰੱਬ ‘ਤੇ ਯਕੀਨ ਦਾ।”ਫ਼ਕੀਰ ਦੀ ਸੁਣਾਈ ਇਹ ਕਹਾਣੀ ਅੱਜ ਸਾਰਾ ਦਿਨ ਕੇਸਰ ਦੇ ਜ਼ਿਹਨ ਵਿਚ ਘੁੰਮਦੀ ਰਹੀ। ਉਸਨੂੰ ਫ਼ਕੀਰ, ਕੋਈ ਰੱਬ ਦਾ ਭੇਜਿਆ ਬੰਦਾ ਲੱਗ ਰਿਹਾ ਸੀ।“ਸਾਈਂ ਜੀ, ਤੁਸੀਂ ਹਮੇਸ਼ਾ ਅਰਦਾਸ ਵਿਚ ਬੁੱਧ ਤੇ ਵਿਵੇਕ ਦਾ ਦਾਨ ਕਿਉਂ ਮੰਗਦੇ ਹੋ?” ਕੇਸਰ ਨੇ ਪੁੱਛਿਆ।“ਪੁੱਤਰ, ਸਿਆਣਪ ਵਿਚ ਹੀ ਸਭ ਦਾਤਾਂ ਲੁਕੀਆਂ ਨੇ,” ਫ਼ਕੀਰ ਨੇ ਸਮਝਾਇਆ।”ਉਹ ਕਿਵੇਂ?” ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।”ਸਿਆਣਾ ਬੰਦਾ ਹੀ ਕਾਮਯਾਬ ਤੇ ਖ਼ੁਸ਼ ਰਹਿੰਦਾ ਹੈ, ਕਿਉਂਕਿ ਪਹਿਲਾਂ ਤਾਂ ਉਹ ਉਸ ਗੱਲ ਦੀ ਇੱਛਾ ਹੀ ਨਹੀਂ ਕਰਦਾ ਜੋ ਮੁਮਕਿਨ ਨਾ ਹੋਵੇ, ਤੇ ਜਿਹੜਾ ਕੰਮ ਮੁਮਕਿਨ ਹੋਵੇ, ਉਸ ਲਈ ਉਹ ਸਿਰ-ਤੋੜ ਮਿਹਨਤ ਕਰਦਾ ਹੈ, ਪਰ ਉਹ ਆਪਣੇ ਜਿਹਨ ਵਿਚ ਇਹ ਵੀ ਰੱਖਦਾ ਹੈ ਕਿ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੋਈ ਨਾ ਕੋਈ ਅੜਚਨ ਪੈ ਸਕਦੀ ਹੈ ਤੇ ਜੇ ਕੋਈ ਅੜਚਨ ਪੈ ਹੀ ਜਾਵੇ ਤਾਂ ਉਸ ਦਾ ਕੋਈ ਨਾ ਕੋਈ ਤੋੜ ਉਸ ਨੇ ਪਹਿਲਾਂ ਹੀ ਸੋਚਿਆ ਹੁੰਦਾ ਹੈ।”ਫ਼ਕੀਰ ਦੇ ਪਿੱਛੇ-ਪਿੱਛੇ ਤੁਰਿਆ ਕੇਸਰ ਉਸ ਦੀ ਕਹੀ ਗੱਲ ਦਾ ਤੱਤ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ।ਦਿਨ ਹੌਲ਼ੀ-ਹੌਲ਼ੀ ਢਲ਼ ਰਿਹਾ ਸੀ। ਸੁੰਨਾ ਰਾਹ ਦੂਰ-ਦੂਰ ਤੱਕ ਖ਼ਾਲੀ ਸੀ। ਬੀਸ਼ਾ ਅੱਗੇ-ਅੱਗੇ ਤੁਰ ਰਿਹਾ ਸੀ ਜਿਵੇਂ ਕਿ ਉਸ ਨੂੰ ਰਾਹ ਦਾ ਵੀ ਪਤਾ ਹੋਵੇ ਤੇ ਮੰਜ਼ਿਲ ਦਾ ਵੀ। ਕੋਈ ਜਗ੍ਹਾ ਨਾ ਮਿਲਣ ਕਰ ਕੇ ਅੱਜ ਰਾਤ ਦਾ ਟਿਕਾਣਾ, ਰਾਹ ਦੇ ਨਾਲ਼ ਪੱਧਰਾ ਥਾਂ ਵੇਖ ਕੇ ਰੇਤ ਦੇ ਉੱਚੇ ਟਿੱਬੇ ‘ਤੇ ਲੱਗ ਗਿਆ। ਕੇਸਰ ਅਕਾਸ਼ ਵੱਲ ਵੇਖਦਿਆਂ-ਵੇਖਦਿਆਂ ਪਿੰਡ ਪਹੁੰਚ ਚੁੱਕਿਆ ਸੀ… ਅਚਾਨਕ ਇੱਕ ਤਾਰਾ ਟੁੱਟ ਕੇ ਰਾਤ ਦੇ ਹਨੇਰੇ ਨੂੰ ਚੀਰਦਾ ਧਰਤੀ ਵੱਲ ਵਧਿਆ।“ਕੀ ਤੂੰ ਵੀ ਹੁਣੇ ਟੁੱਟਾ ਤਾਰਾ ਵੇਖ ਕੇ ਓਹੀ ਮੰਗਿਆ ਜੋ ਕਿ ਮੈਂ ਮੰਗਿਆ ਹੈ?” ਅਵਾਜ਼ ਜੀਤੀ ਦੀ ਸੀ।ਕੇਸਰ ਦੀਆਂ ਜਾਗਦੀਆਂ ਅੱਖਾਂ ਹਨ੍ਹੇਰੇ ਵਿਚ ਜੀਤੀ ਨੂੰ ਲੱਭਣ ਲੱਗੀਆਂ।
ਦਿਨ-ਅਠੱਤੀਵਾਂ
ਜਿਵੇਂ ਪਾਣੀ ‘ਚ ਜਨਮ ਲੈ ਕੇ ਮੱਛੀ, ਪਾਣੀ ਦੀ ਮਲਕੀਅਤ ਨਹੀਂ ਹੁੰਦੀ ਤੇ ਤੀਰ ਚੱਲਣ ਤੋਂ ਬਾਅਦ ਕਮਾਨ ਦਾ ਨਹੀਂ ਰਹਿੰਦਾ, ਇਸੇ ਤਰ੍ਹਾਂ ਬੱਚੇ ਵੀ ਮਾਪਿਆਂ ਦੀ ਜਾਇਦਾਦ ਨਹੀਂ ਹੁੰਦੇ… ਬੱਸ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਕਿ ਮਾਲਕ ਨੇ ਕਮਾਨ ਸਾਡੇ ਹੱਥ ਦਿੱਤੀ ਹੈ। (ਰਜਾਈ ‘ਚ ਬੈਠ ਕੇ ਸੁਣੀਆਂ ਕਹਾਣੀਆਂ ਵਿੱਚੋਂ)ਟਿੱਬਿਆਂ ਤੋਂ ਪਾਰ ਦਿਸ ਰਹੀ, ਚੜ੍ਹਦੇ ਸੂਰਜ ਦੀ ਅੱਧੀ ਕੁ ਟਿੱਕੀ ਨੂੰ ਵੇਖਦਿਆਂ ਫ਼ਕੀਰ ਨੇ ਕੇਸਰ ਨੂੰ ਕਿਹਾ, “ਸੂਰਜ ਵੀ ਓਹੀ ਹੈ, ਧਰਤੀ ਵੀ ਓਹੀ ਹੈ ਅਤੇ ਦਿਨ ਵੀ ਰੋਜ਼ ਉਸੇ ਤਰ੍ਹਾਂ ਚੜ੍ਹਦਾ ਹੈ ਪਰ ਸਵੇਰ ਹਰ ਰੋਜ਼ ਇੱਕ ਨਵਾਂ ਰੰਗ ਲੈ ਕੇ ਆਉਂਦੀ ਹੈ, ਕੁਦਰਤ ਹਰ ਪਲ ਸਾਨੂੰ ਅਚੰਭਿਤ ਕਰਦੀ ਹੈ।” ਕੇਸਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਿਆ।ਸਾਹਮਣੇ ਦਰਖ਼ਤ ਥੱਲੇ ਨਿੰਮੋਝੂਣਾ ਜਿਹਾ ਹੋਇਆ ਬੈਠਾ ਇੱਕ ਅੱਧਖਤ ਉਮਰ ਦਾ ਆਦਮੀ ਦਿਸਿਆ। ਫ਼ਕੀਰ ਨੇ ਰੁਕ ਕੇ ਉਸ ਨੂੰ ਪੁੱਛਿਆ, “ਭਲਿਆ ਪੁਰਸ਼ਾ, ਸਭ ਸੁੱਖ ਸਾਂਦ ਤਾਂ ਹੈ?”“ਨਹੀਂ, ਸਾਧੂ ਮਹਾਰਾਜ! ਬਹੁਤ ਦੁਖੀ ਹਾਂ। ਮੇਰੀ ਘਰ ਵਾਲੀ ਨੂੰ ਮਰਿਆਂ ਚਾਰ ਸਾਲ ਹੋ ਗਏ ਹਨ। ਹੁਣ ਮੇਰੀਆਂ ਦੋਵੇਂ ਨੂੰਹਾਂ, ਮੈਨੂੰ ਰੋਟੀ ਤੱਕ ਨਹੀਂ ਪੁੱਛਦੀਆਂ। ਪਿਛਲੇ ਮਹੀਨੇ ਮੈਂ ਘਰੋਂ ਲੜ ਕੇ ਆਇਆ ਸੀ ਤਾਂ ਮੇਰੇ ਦੋਵੇਂ ਮੁੰਡੇ ਮੇਰੇ ਪਿੱਛੇ-ਪਿੱਛੇ ਦੌੜੇ ਆਏ ਅਤੇ ਮੈਨੂੰ ਵਾਪਸ ਘਰ ਲੈ ਗਏ। ਅੱਜ ਮੈਂ ਸਵੇਰ ਦਾ ਘਰੋਂ ਦੁਖੀ ਹੋ ਕੇ ਇੱਥੇ ਆਇਆ ਹੋਇਆ ਹਾਂ। ਲੌਢਾ ਵੇਲ਼ਾ ਹੋ ਗਿਆ ਹੈ, ਅਜੇ ਤੱਕ ਕੋਈ ਵੀ ਮੈਨੂੰ ਲੈਣ ਨਹੀਂ ਆਇਆ।”ਫ਼ਕੀਰ ਨੇ ਉਸ ਨੂੰ ਧਰਵਾਸ ਦਿੰਦਿਆਂ ਕਿਹਾ, “ਸਾਨੂੰ ਰਿਸ਼ਤਿਆਂ ਵਿਚ ਬਹੁਤੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਆਸ ਹੀ ਨਿਰਾਸ਼ਾ ਦੀ ਜੜ੍ਹ ਹੈ। ਘਰ ਛੱਡਣ ਦੇ ਫ਼ੈਸਲੇ ਇੰਝ ਨਹੀਂ ਲਈਦੇ। ਪਰਿਵਾਰ ਵਿਚ ’ਕੱਠੇ ਬੈਠ ਕੇ ਇਹ ਮਸਲਾ ਸੁਲਝਾਉਣ ਵਿਚ ਹੀ ਸਿਆਣਪ ਹੈ। ਕਿਸੇ ਬਾਹਰਲੇ ਨਾਲ਼ ਗੱਲ ਕਰਨ ਨਾਲ, ਵਿਗਾੜ ਵਧ ਸਕਦਾ ਹੈ। ਜ਼ਖ਼ਮ ਤਾਂ ਢਕੇ ਹੀ ਚੰਗੇ ਨੇ। ਯਾਦ ਰੱਖੀ, ਮੰਗਮ ਕਿਸੇ-ਕਿਸੇ ਘਰ ਹੁੰਦੀ ਹੈ ਪਰ ਨਮਕ ਹਰ ਘਰ ਵਿਚ ਹੁੰਦਾ ਹੈ।”ਫ਼ਕੀਰ ਨੇ ਸਮਝਾਉਂਦਿਆਂ ਗੱਲ ਜਾਰੀ ਰੱਖੀ, “ਬੰਦੇ ਦੀ ਜ਼ਿੰਦਗੀ ਦੇ ਤਿੰਨ ਪੜਾਅ ਨੇ। ਹਰ ਪੜਾਅ ‘ਤੇ ਆਦਮੀ ਨੂੰ ਸਮੇਂ ਅਨੁਸਾਰ ਆਪਣੇ ਆਪ ਨੂੰ ਬਦਲਦੇ ਰਹਿਣਾ ਚਾਹੀਦਾ ਹੈ।””ਪਹਿਲਾ ਪੜਾਅ, ਬਚਪਨ ਤੋਂ ਤੀਹ ਸਾਲ ਦੀ ਉਮਰ ਤੱਕ ਦਾ, ਜਿਸ ਵਿਚ ਬੰਦੇ ਦੀ ਤਰਜੀਹ ਪੜ੍ਹਨ ਦੀ ਤੇ ਨਵੇਂ ਹੁਨਰ ਸਿੱਖਣ ਦੀ ਹੋਣੀ ਚਾਹੀਦੀ ਹੈ।”“ਦੂਜਾ ਪੜਾਅ ਤੀਹ ਤੋਂ ਸੱਠ ਸਾਲ ਦੀ ਉਮਰ ਤੱਕ ਦਾ, ਜਿਸ ਵਿਚ ਆਦਮੀ ਦੀ ਤਰਜੀਹ ਮਿਹਨਤ ਕਰ ਕੇ ਧਨ ਕਮਾਉਣ ਦੀ ਅਤੇ ਪਰਿਵਾਰ, ਸਮਾਜ ਪ੍ਰਤੀ ਫ਼ਰਜ਼ ਪੂਰੇ ਕਰਨ ਦੀ ਹੋਣੀ ਚਾਹੀਦੀ ਹੈ।”“ਤੀਜਾ ਪੜਾਅ ਸੱਠ ਤੋਂ ਆਖ਼ਰੀ ਸਵਾਸਾਂ ਤੱਕ ਦਾ ਹੈ, ਜਿਸ ਦੌਰਾਨ ਆਦਮੀ ਦੀ ਤਰਜੀਹ ਆਪਣੀ ਜ਼ਿੰਦਗੀ ਦੇ ਤਜਰਬੇ ਨਾਲ਼ ਦੂਜਿਆਂ ਦੀ ਮਦਦ ਕਰਨੀ, ਆਪਣੇ ਆਪ ਨੂੰ ਕਿਸੇ ’ਤੇ ਭਾਰ ਨਾ ਬਣਨ ਦੇਣਾ ਅਤੇ ਮਾਣ ਸਨਮਾਨ ਤਿਆਗਣ ਦੀ ਹੋਣੀ ਚਾਹੀਦੀ ਹੈ।”ਫ਼ਕੀਰ ਦੇ ਗਿਆਨ ਦੀ ਲੋਅ ਤੇਜ਼ ਹੋਈ, “ਪਰ ਰੱਬ ਦਾ ਓਟ-ਆਸਰਾ ਤੱਕਣਾ ਤੇ ਆਪਣੀ ਸਿਹਤ ਦਾ ਖਿਆਲ ਰੱਖਣਾ, ਸਾਰੀ ਉਮਰ ਦਾ ਤੇ ਹਰ ਰੋਜ਼ ਦਾ ਨਿਯਮ ਹੋਣਾ ਚਾਹੀਦਾ ਹੈ।”ਉਹ ਆਦਮੀ ਫ਼ਕੀਰ ਦੀਆਂ ਗੱਲਾਂ ਬਹੁਤ ਧਿਆਨ ਨਾਲ਼ ਸੁਣ ਰਿਹਾ ਸੀ। ਉਸਨੇ ਹੱਥ ਜੋੜਦਿਆਂ ਫ਼ਕੀਰ ਨੂੰ ਕਿਹਾ, “ਪਰ ਸਾਧੂ ਮਹਾਰਾਜ, ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਇਹ ਫ਼ੈਸਲੇ ਮੇਰੇ ਵਰਗੇ ਆਮ ਬੰਦੇ ਲਈ ਇੰਨੇ ਸੌਖੇ ਨਹੀਂ ਹੁੰਦੇ।”ਫ਼ਕੀਰ ਨੇ ਉਸ ਦੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ, “ਫ਼ੈਸਲਾ, ਜਿਸ ਵਿਚ ਸਾਰਿਆਂ ਦਾ ਭਲਾ ਹੋਵੇ, ਉਹ ਹਮੇਸ਼ਾ ਹੀ ਠੀਕ ਹੁੰਦਾ ਹੈ।”“ਸਹੀ ਸਮੇਂ ’ਤੇ ਲਏ ਸਹੀ ਫ਼ੈਸਲੇ ਸਾਡੀ ਜ਼ਿੰਦਗੀ ਨੂੰ ਸਫਲ ਬਣਾ ਦਿੰਦੇ ਹਨ। ਇਹ ਤਾਂ ਸਾਨੂੰ ਪਤੈ ਕਿ ਫੈਸਲੇ ਕਾਹਲ਼ੀ ’ਚ ਨਹੀਂ ਲੈਣੇ ਚਾਹੀਦੇ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਹਰ ਫ਼ੈਸਲੇ ਦੀਆਂ ਤਿੰਨ ਧਿਰਾਂ ਹੁੰਦੀਆਂ- ਇੱਕ ਧਿਰ ਰੱਬ ਦੀ, ਜੋ ਸਾਰਿਆਂ ਦਾ ਭਲਾ ਚਾਹੁੰਦੀ ਹੈ, ਦੂਸਰੀ ਬੰਦੇ ਦੀ ਅਤੇ ਤੀਸਰੀ ਸੰਸਾਰ ਦੀ ਜੋ ਆਪਣਾ-ਆਪਣਾ ਭਲਾ ਚਾਹੁੰਦੀਆਂ ਹਨ। ਫ਼ੈਸਲੇ ਓਹੀ ਕਾਰਗਾਰ ਸਿੱਧ ਹੁੰਦੇ ਨੇ ਜੋ ਇਨ੍ਹਾਂ ਤਿੰਨਾਂ ਧਿਰਾਂ ਨੂੰ ਧਿਆਨ ‘ਚ ਰੱਖ ਕੇ ਲਏ ਜਾਂਦੇ ਨੇ,” ਫ਼ਕੀਰ ਨੇ ਸਮਝਾਇਆ।“ਸਮੇਂ ਸਿਰ ਨਾ ਲਿਆ ਫ਼ੈਸਲਾ ਵੀ ਨੁਕਸਾਨ ਕਰਦਾ ਹੈ— ਪੁਰਾਣੀ ਗੱਲ ਹੈ, ਇੱਕ ਰਾਜਾ ਵਜ਼ੀਰ ਨਾਲ਼ ਮਹੱਲ ਦੀ ਛੱਤ ‘ਤੇ ਖੜ੍ਹਾ ਸੀ। ਮਹੱਲ ਦੇ ਨਾਲ਼ ਇੱਕ ਬਜ਼ਾਰ ਸੀ। ਰਾਜਾ ਤੇ ਵਜ਼ੀਰ, ਬਜ਼ਾਰ ‘ਚ ਲੋਕਾਂ ਦੀ ਭੀੜ, ਉੱਪਰੋ ਵੇਖ ਰਹੇ ਸਨ। ਦਿਵਾਲੀ ਦੇ ਦਿਨ ਹੋਣ ਕਰ ਕੇ ਲੋਕ ਪਟਾਕੇ ਖ਼ਰੀਦ ਰਹੇ ਸਨ। ਵਜ਼ੀਰ ਨੇ ਰਾਜੇ ਨੂੰ ਖੋਲ ਕੇ ਸ਼ਹਿਦ ਖਾਣਾ ਸ਼ੁਰੂ ਕੀਤਾ ਤਾਂ ਅਚਾਨਕ ਸ਼ਹਿਦ, ਮਹੱਲ ਦੇ ਬਨੇਰ ‘ਤੇ ਫਿs ਪਣੇ ਘਰ ਤਿਆਰ ਕੀਤਾ ਸ਼ਹਿਦ ਦਾ ਇੱਕ ਡੱਬਾ ਭੇਟ ਕੀਤਾ।ਰਾਜ ਆਖਦਿਆਂ ਉਸ ਨੂੰ ਰੋਕ ਦਿੱਤਾ ਕਿ ਅਹਿਲਕਾਰ ਆਪੇ ਸਾਫ ਕਰ ਦੇਣਗੇ।ਦੁਆਲੇ ਮੱਖੀਆਂ ‘ਕੱਠੀਆਂ ਹੋ ਗਈਆਂ ਤਾਂ ਵਜ਼ੀਰ ਨੇ ਦੁਬਾਰਾ ਭੁੱਲੇ ਹਦ ਵੱਲ ਸ਼ਹਿਦ ਹੌਲੀ-ਹੌਲੀ ਥੱਲੇ ਵਾਲੀ ਮੰਜਿਲ ਦੇ ਬਨੇਰੇ ‘ਤੇ ਜਾ ਡਿਗਿਆ। ਉਸਦ ਧਿਆਨ ਦੁਆਇਆ ਤੇ ਕਿਹਾ ਕਿ ਉਹ ਕਿਸੇ ਨੂੰ ਬੁਲਾ ਕੇ ਸਾਫ਼ ਕਰਵਾ ਦਿੰਦਾ ਹੈ ਪਰ ਰਾਜੇ ਨੇ ਵਜ਼ੀਰ ਦੀ ਸਲਾਹ ਨੂੰ ਫਿਰ ਅਣਸੁਣਿਆ ਕਰ ਦਿੱਤਾ।ਸ਼ਹਿਦ ਉੱਤੇ ਕੱਠੀਆਂ ਹੋਈਆਂ ਮੱਖੀਆਂ ਨੂੰ ਖਾਣ ਲਈ ਇੱਕ ਕਿਰਲੇ ਨੇ ਛਾਲ ਮਾਰੀ। ਕਿਰਲੀ ਵੇਖ ਕੇ ਮਹੱਲ ਦੀ ਬਿੱਲੀ ਨੇ ਝਪਟਾ ਮਾਰਿਆ। ਬਿੱਲੀ ਵੇਖ ਕੇ ਬਜ਼ਾਰ ‘ਚ ਖੜਾ ਇੱਕ ਕੱਤਾ ਭੌਂਕਣ ਲੱਗਾ। ਕੁੱਤੇ ਦੇ ਪਾਏ ਰੇਲੇ ਨੂੰ ਚੁੱਪ ਕਰਾਉਣ ਲਈ ਪਟਾਕਿਆਂ ਦੀ ਦੁਕਾਨ ਵਾਲੇ ਨੇ ਉਸ ਨੂੰ ਡੰਡਾ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਉਸ ਕੁੱਤੇ ਦਾ ਮਾਲਕ ਵੀ ਨੇੜੇ ਹੀ ਖੜ੍ਹਾ ਸੀ, ਉਸ ਨੇ ਦੁਕਾਨਦਾਰ ਨੂੰ ਬੁਰਾ ਭਲਾ ਕਿਹਾ ਅਤੇ ਦੋਵਾਂ ਵਿਚ ਲੜਾਈ ਹੋ ਗਈ।ਲੋਕ ਇਕੱਠੇ ਹੋ ਗਏ ਤੇ ਇਸ ਹੱਥੋਪਾਈ ਵਿਚ, ਦੁਕਾਨ ਵਿਚ ਜਗਦਾ ਇੱਕ ਦੀਵਾ ਪਟਾਕਿਆਂ ਵਿਚ ਡਿਗ ਗਿਆ। ਦੁਕਾਨ ਵਿਚ ਅੱਗ ਲੱਗ ਗਈ। ਝਟਪਟ ਹੀ ਇਹ ਅੱਗ ਬਜ਼ਾਰ ਵਿਚ ਫੈਲ ਗਈ। ਫਿਰ ਰਾਜੇ ਦੇ ਮਹੱਲ ਨੂੰ ਵੀ ਅੱਗ ਨੇ ਆ ਘੇਰਿਆ। ਰਾਜਾ ਆਪਣੇ ਪਰਿਵਾਰ ਨੂੰ ਮਹੱਲ ਤੋਂ ਬਾਹਰ ਕੱਢਣ ਤੋਂ ਬਾਅਦ ਕਦੇ ਜਲ ਰਹੇ ਮਹੱਲ ਵੱਲ ਵੇਖ ਰਿਹਾ ਸੀ. ਕਦੇ ਅੱਗ ਬੁਝਾ ਰਹੇ ਨੌਕਰਾਂ ਵੱਲ ਤੇ ਕਦੇ ਫਰਸ਼ ‘ਤੇ ਪਏ ਸ਼ਹਿਦ ਦੇ ਡੱਬੇ ਵੱਲ…।”ਫ਼ਕੀਰ ਨੇ ਕਹਾਣੀ ਖ਼ਤਮ ਕੀਤੀ ਤਾਂ ਬਜ਼ੁਰਗ ਨੇ ‘ਹਾਂਅ’ ਵਿਚ ਸਿਰ ਹਿਲਾਉਂਦਿਆਂ ਕੁਝ ਕਿਹਾ, ਜਿਵੇਂ ਆਪਣੇ ਆਪ ਨੂੰ ਕੁਝ ਸਮਝਾ ਰਿਹਾ ਹੋਵੇ। ਹੁਣ ਉਹ ਇੰਨਾ ਉਦਾਸ ਨਹੀਂ ਸੀ ਲੱਗ ਰਿਹਾ। ਉਸ ਨੇ ਉੱਠ ਕੇ ਫ਼ਕੀਰ ਦਾ ਧੰਨਵਾਦ ਕੀਤਾ ਤੇ ਨਮਸਕਾਰ ਕਰ ਕੇ ਆਪਣੇ ਪਿੰਡ ਵੱਲ ਵਾਪਸ ਚੱਲ ਪਿਆ।ਸੂਰਜ ਅੱਜ ਡੁੱਬਣ ਦੀ ਕਾਹਲੀ ਵਿਚ ਨਹੀਂ ਲੱਗ ਰਿਹਾ, ਜਿਵੇਂ ਉਹ ਵੀ ਖੜ੍ਹ ਕੇ ਫ਼ਕੀਰ ਦੀਆਂ ਗੱਲਾਂ ਸੁਣ ਰਿਹਾ ਹੋਵੇ।ਹਨ੍ਹੇਰਾ ਸ਼ੁਰੂ ਹੁੰਦਿਆਂ ਹੀ ਫ਼ਕੀਰ ਤੇ ਕੇਸਰ ਇੱਕ ਦਰਖ਼ਤ ਥੱਲੇ ਰੁਕ ਗਏ। ਕੇਸਰ ਨੇ ਥਾਂ ਸਾਫ਼ ਕਰ ਕੇ ਲੋਈ ਵਿਛਾ ਦਿੱਤੀ। ਬੀਸ਼ਾ ਉਸਦੇ ਪੈਰਾਂ ਕੋਲ ਆ ਕੇ ਬੈਠ ਗਿਆ। ਫ਼ਕੀਰ ਨੇ ਮਾਲਾ ਫੜ ਕੇ ਸਮਾਧੀ ਲਾ ਲਈ। ਕੇਸਰ ਵੀ ਫ਼ਕੀਰ ਵਾਂਗ ਬੈਠ ਕੇ ਧਿਆਨ ਲਾਉਣ ਦੀ ਕੋਸ਼ਿਸ਼ ਕਰਨ ਲੱਗਿਆ। ਉਸਦਾ ਧਿਆਨ ਇਕਦਮ ਜੀਤੀ ‘ਤੇ ਟਿਕ ਗਿਆ ਕੇਸਰ ਦੀ ਸਮਾਧੀ ਸ਼ਾਇਦ ਇਹੋ ਹੀ ਸੀ… ਮਨ ਟਿਕ ਗਿਆ। ਸੋਚਾਂ ਦੀ ਰਫ਼ਤਾਰ ਮੱਧਮ ਪੈ ਗਈ। ਸਮਾਂ ਰੁਕ ਗਿਆ, ਹਨੇਰਾ ਸੰਗੀਤ ਲੈਣ ਗਿਆ।ਕੇਸਰ ਨੂੰ ਲੱਗਿਆ ਜਿਵੇਂ ਉਹ ਜ਼ਿੰਦਗੀ ਦੇ ਪਹਿਲੇ ਪੜਾਅ ਤੋਂ ਅੱਜ ਸਿੱਧਾ ਤੀਜੇ ਪੜਾਅ ‘ਤੇ ਪਹੁੰਚ ਗਿਆ ਹੋਵੇ।
ਦਿਨ-ਉਨਤਾਲੀਵਾਂ
ਨਫ਼ਰਤ ਦੇ ਪਿੱਛੇ ਪਿਆਰ, ਅਹਿਸਾਨ-ਫਰਾਮੋਸ਼ੀ ਦੇ ਪਿੱਛੇ ਲਾਲਚ ਅਤੇ ਚੁਗਲੀ ਦੇ ਪਿੱਛੇ ਈਰਖਾ ਛੁਪੀ ਹੁੰਦੀ ਹੈ… (ਤੇ ਵੇਖ-ਸੁਣ ਕੇ ਵੀ ਚੁੱਪ ਰਹਿਣ ਪਿੱਛੇ ਵਡੱਪਣ)ਤਰਦਿਆਂ-ਤਰਦਿਆਂ ਦੁਪਹਿਰ ਨੂੰ, ਫ਼ਕੀਰ ਤੇ ਕੇਸਰ ਇੱਕ ਧਰਮਸਾਲ ਦੇ ਸਾਹਮਣੇ ਰਕੇ। ਧਰਮਸ਼ਾਲਾ ਦੇ ਅੰਦਰ ਕਾਫ਼ੀ ਗਿਣਤੀ ਵਿਚ ਬਜ਼ੁਰਗ ਆਦਮੀ ਤੇ ਔਰਤਾਂ ਵੇਖ ਕੇ ਕੇਸਰ ਹੈਰਾਨ ਸੀ।”ਇਹ ਸਾਰੇ ਉਹ ਬਦਕਿਸਮਤ ਲੋਕ ਨੇ, ਜਿਨ੍ਹਾਂ ਤੋਂ ਉਨ੍ਹਾਂ ਦੇ ਧੀਆਂ-ਪੁੱਤਰਾਂ ਨੇ ਮਹ ਫੇਰ ਲਿਆ ਹੈ। ਅੱਜਕਲ ਸਰਵਣ ਪੁੱਤ ਨਹੀ ਲੱਭਦੇ ਕੇਸਰਾ, ਲੋਕ ਫਰਜ਼ ਭੁੱਲਦੇ ਜਾ ਰਹੇ ਨੇ। ਬਹਤ ਲੋਕ, ਹਾਲਾਤ ਤੇ ਲੋੜ ਅਨੁਸਾਰ ਬਦਲ ਜਾਂਦੇ ਹਨ” ਫ਼ਕੀਰ ਨੇ ਕੇਸਰ ਨੂੰ ਸਮਝਾਇਆ।ਧਰਮਸ਼ਾਲਾ ਦੇ ਦੁਆਰ ‘ਤੇ ਬੈਠਾ ਇੱਕ ਆਦਮੀ, ਫ਼ਕੀਰ ਨੂੰ ਵੇਖ ਕੇ ਖੜ੍ਹਾ ਹੋ ਗਿਆ। ਉਸਦੀਆਂ ਭਿੱਜੀਆਂ ਅੱਖਾਂ ਵੇਖ ਕੇ ਫ਼ਕੀਰ ਨੇ ਪੁੱਛਿਆ, “ਰੱਬ ਖ਼ੈਰ ਕਰ! ਕਿਉਂ ਇੰਨਾ ਗ਼ਮਗੀਨ ਲੱਗ ਰਿਹੈਂ?””ਮੈਂ ਇਹ ਸ਼ਹਿਰ ਛੱਡ ਜਾਣਾ ਚਾਹੁੰਨਾਂ, ਮਹਾਰਾਜ। ਕੀ ਨਹੀਂ ਕੀਤਾ ਮੈਂ ਆਪਣਿਆਂ ਲਈ, ਪਰ ਕਿਸੇ ਨੇ ਕਦਰ ਨਹੀਂ ਕੀਤੀ। ਲੋਕਾਂ ਨੂੰ ਖ਼ੁਸ਼ ਕਰਦਿਆਂ. ਕਰਦਿਆਂ, ਮੈਂ ਆਪਣਾ ਸਭ ਕੁਝ ਗਵਾ ਲਿਆ। ਮੈਨੂੰ ਆਪਣੇ ਨਾਲ਼ ਹੀ ਲੈ ਜਾਓ, ਸਾਈਂ ਜੀ,” ਉਸ ਆਦਮੀ ਨੇ ਉਦਾਸ ਸੁਰ ਵਿਚ ਕਿਹਾਫ਼ਕੀਰ ਉਸ ਆਦਮੀ ਦੇ ਕੋਲ਼, ਧਰਮਸ਼ਾਲਾ ਦੇ ਬਾਹਰ ਬਣੇ ਥੜ੍ਹੇ ‘ਤੇ ਬੈਠ ਗਿਆ। ਕੋਲ਼ ਖੜ੍ਹਾ ਕੇਸਰ, ਉਸ ਆਦਮੀ ਦੇ ਦੁੱਖ ਦਾ ਅੰਦਾਜ਼ਾ ਲਗਾ ਰਿਹਾ ਸੀ। ਬੀਸ਼ਾ ਵੀ ਪਿਛਲੀਆਂ ਲੱਤਾਂ ‘ਤੇ ਬੈਠ ਕੇ ਮੂੰਹ ਚੁੱਕੀ ਉਸ ਆਦਮੀ ਵੱਲ ਵੇਖ ਰਿਹਾ ਸੀ, ਜਿਵੇਂ ਉਸ ਨਾਲ਼ ਕੋਈ ਗੱਲ ਕਰਨੀ ਚਾਹੁੰਦਾ ਹੋਵੇ।ਫ਼ਕੀਰ ਨੇ ਉਸਦੇ ਮੋਢੇ ‘ਤੇ ਹੱਥ ਰੱਖਦਿਆਂ ਪੁੱਛਿਆ, “ਕੀ ਨਾਂ ਐ ਤੇਰਾ?””ਖ਼ੁਸ਼ੀਆ, ਖ਼ੁਸ਼ੀਆ ਸਿੰਘ,” ਉਸ ਨੇ ਅੱਖਾਂ ਪੂੰਝਦਿਆਂ ਜਵਾਬ ਦਿੱਤਾ।ਫ਼ਕੀਰ ਨੇ ਉਸ ਨੂੰ ਕਲਾਵੇ ‘ਚ ਲੈ ਕੇ ਕਿਹਾ, “ਲੋਕਾਂ ਨੂੰ ਕਦੇ ਖ਼ੁਸ਼ ਨਹੀਂ ਕੀਤਾਜਾ ਸਕਦਾ। ਨੂੰ ਪਿਓ-ਪੁੱਤ ਤੇ ਗਧੇ ਵਾਲੀ ਕਹਾਣੀ ਤਾਂ ਸੁਣੀ ਹੀ ਹੋਣੀ ਏਂ. ਜਿਨ੍ਹਾਂ ਨੇ ਲੋਕਾਂ ਦੀਆਂ ਗੱਲਾਂ ‘ਚ ਆ ਕੇ ਗਧੇ ਦੇ ਉਪਰ ਬੈਠਣ ਦੀ ਜਗ੍ਹਾ ਗਧੇ ਨੇ ਮੋਢਿਆਂ ਫਕੀਰ ਨੇ ਗੱਲ ਜਾਰੀ ਰੱਖੀ ਮੈਨੂੰ ਮੁੱਲਾ ਨਸਰਦੀਨ ਦੀ ਇੱਕ ਗੱਲ ਯਾਦ ਆ ਗਈ। ਜਦੋਂ ਉਸਦਾ ਅੰਤਿਮ-ਸਮਾਂ ਨੇੜੇ ਆਇਆ ਤਾਂ ਕਿਸੇ ਨੇ ਪੁੱਛਿਆ, ਲਾਲਾ ਜੀ ਮੌਤ ਤੋਂ ਡਰ ਤਾਂ ਨਹੀਂ ਲੱਗ ਰਿਹਾ?” “ਨਹੀਂ. ਡਰ ਮੌਤ ਤੋਂ ਨਹੀਂ ਲੱਗ ਰਿਹਾ,” ਮੁਲਾ ਨੇ ਜਵਾਬ ਦਿੱਤਾ. “ਡਰ ਉਸ ਸਵਾਲ ਤੋਂ ਲੱਗ ਰਿਹਾ ਹੈ ਜੋ ਅੱਲ੍ਹਾ ਨੇ ਮੈਨੂੰ ਪੁੱਛਣਾ ਹੈ ਕਿ ਮੈਂ ਸਾਰੀ ਉਮਰ ਨਸਰੂਦੀਨ ਕਿਉਂ ਨਹੀਂ ਬਣਿਆ? ਮੈਂ ਲੋਕਾਂ ਨੂੰ ਖੁਸ਼ ਕਰਦਾ ਰਿਹਾ ਤੇ ਲੋਕਾਂ ਦੇ ਹਿਸਾਬ ਨਾਲ ਬਦਲਦਾ ਰਿਹਾ ਪਰ ਅੱਲ੍ਹਾ ਨੇ ਤਾਂ ਨਸਰਦੀਨ ਭੇਜਿਆ ਸੀ ਦੁਨੀਆ ਹੈ।”“ਸੋ ਖੁਸ਼ੀਆ ਸਿਆਂ, ਤੂੰ ‘ਖ਼ੁਸ਼ੀਆ` ਬਣ ਕੇ ਜ਼ਿੰਦਗੀ ਜੀਅ। ਰੱਬ ਦੀ ਰਜ਼ਾ ‘ਚ ਖ਼ੁਸ਼ ਰਹਿ ਕੇ ਆਪਣੇ ਫ਼ਰਜ਼ ਪੂਰੇ ਕਰ।” ਫ਼ਕੀਰ ਨੇ ਆਦਮੀ ਦੇ ਮੋਢੇ ‘ਤੇ ਹੱਥ ਰੱਖਦਿਆਂ ਅਸ਼ੀਰਵਾਦ ਦਿੱਤਾ, “ਰੱਬ ਤੈਨੂੰ ਸੱਤੇ ਸੁਖ ਦੇਵੇ।”ਉਹ ਆਦਮੀ ਉੱਠਿਆ ਅਤੇ ਫ਼ਕੀਰ ਨੂੰ ਨਮਸਕਾਰ ਕਰ ਕੇ ਧਰਮਸ਼ਾਲਾ ਦੇ ਨਾਲ ਲੱਗਦੇ ਰਾਹ ‘ਤੇ ਤੁਰ ਪਿਆ। ਉਸਦੇ ਤੇਜ਼ ਕਦਮਾਂ ਤੋਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਆਪਣੀ ਮੰਜ਼ਿਲ ਦਾ ਰਸਤਾ ਮਿਲ ਗਿਆ ਹੋਵੇ।ਉਸਦੇ ਜਾਣ ਤੋਂ ਬਾਅਦ ਕੇਸਰ ਨੇ ਫ਼ਕੀਰ ਨੂੰ ਪੁੱਛਿਆ, “ਸਾਈਂ ਜੀ ਤੁਸੀਂ ਕਿਹੜੇ, ਸੱਤਾਂ ਸੁਖਾਂ ਦੀ ਗੱਲ ਕਰ ਰਹੇ ਸੀ?”ਫ਼ਕੀਰ ਨੇ ਜਵਾਬ ਦਿੱਤਾ, “ਜਦੋਂ ਮੈਂ ਤੇਰੇ ਤੋਂ ਵੀ ਛੋਟਾ ਸੀ ਤਾਂ ਸਾਡੇ ਪਿੰਡ ਇੱਕ ਮੰਗਣ ਵਾਲਾ ਆਉਂਦਾ ਹੁੰਦਾ ਸੀ, ਜੋ ਭਿੱਖਿਆ ਦੇਣ ਵਾਲਿਆਂ ਨੂੰ ਗਾ ਕੇ ਇਨ੍ਹਾਂ ਸੱਤਾਂ ਸੁੱਖਾਂ ਦੀ ਅਸੀਸ ਦਿਆ ਕਰਦਾ ਸੀ-ਪਹਿਲਾ ਸੁਖ ਨਿਰੋਗੀ ਕਾਇਆ।ਦੂਜਾ ਸੁਖ ਘਰ ਵਿਚ ਮਾਇਆ।ਤੀਜਾ ਸੁਖ ਪੁੱਤਰ ਆਗਿਆਕਾਰੀ।ਚੌਥਾ ਸੁਖ ਸੁਲੱਖਣੀ ਨਾਰੀ।ਪੰਜਵਾਂ ਸੁਖ ਰਾਜ ਵਿਚ ਪਾਇਆ।ਛੇਵਾਂ ਸੁਖ ਗੁਆਂਢੀ ਭਾਇਆ।ਸੱਤਵਾਂ ਸੁਖ ਮਾਂ ਬਾਪ ਦਾ ਸਾਇਆ।ਵੇਖੀ ਰਿਸ਼ਤਿਆਂ ਦੀ ਅਸਲੀਅਤ ਨੇ ਅੱਜ ਕੇਸਰ ਨੂੰ ਸੋਚੀਂ ਪਾਇਆਹੋਇਆ ਸੀ। ਇੱਕ ਵਾਰ ਕੇਸਰ ਨੇ ਫਕੀਰ ਨੇ ਪੁੱਛਿਆ ਸੀ ਕਿ ਤੁਸੀਂ ਕੇ ਵੀ ਕਿਵੇਂ ਖੁਸ਼ ਰਹਿੰਦੇ ਹੋ? ਮੁਸਕਰਾਉਂਦਿਆਂ ਜਵਾਬ ਦਿੱਤਾ ਸੀ।ਦੇ ਸਾਥ ਨਾਲ ਜ਼ਿੰਦਗੀ ਦਾ ਸਫ਼ਰ ਥੋੜ੍ਹਾ ਸੇਖਾ ਜਰੂਰ ਹੋ ਜਾਂਦਾ ਹੈ ਭੇਸਰ ਤੋਂ ਬੇਜ਼ਬਾਨ ਸਾਂਝ ਨੂੰ ਨਾਪ ਰਹੀਆਂ ਹੋਣ।ਦਿਨ- ਚਾਲੀਵਾਂਇਸੇ ਤਰ੍ਹਾਂ ਨਜ਼ਦੀਕੀਆਂ ਖ਼ਾਮੀਆਂ ਜਿਆਦਾ ਸੋਹਣੇ ਲੱਗਦੇ ਹਨ (ਚਹਿਕਦੀ ਚਿੜੀ ਦੇ ਗੀਤ ਦਾ ਤਰਜਮਾ) ਨੂੰ ਤੇ ਦੂਰੀਆਂ ਖੂਬਸੂਰਤੀ ਨੂੰ ਉਜਾਗਰ ਕਰਦੀਆਂ ਹਨ…ਜੰਮਸਰ’ ਲੰਘ ਕੇ, ਕੇਸਰ ਦਾ ਧਿਆਨ ਰਾਹ ‘ਤੇ ਲੱਗੇ ਇੱਕ ਪੁਰਾਣੇ ਜਿਹੇ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਘਬਰਾਹਟ, ਖੁਸ਼ੀ ਅਤੇ ਡਰ ਦੇ ਵਰੋਲੇ ਨੇ ਭੇਸਰ ਨੂੰ ਸੁੰਨ ਕਰ ਦਿੱਤਾ। ਉਸ ਦਾ ਦਿਲ ਕੀਤਾ ਕਿ ਉਹ ਤੁਰੇ ਜਾਂਦੇ ਫ਼ਕੀਰ ਦੀ ਦੋਵੇਂ ਤੁਰਦਿਆਂ-ਤੁਰਦਿਆਂ ਅੱਗੇ ਜਾ ਰਹੇ ਇੱਕ ਸਾਧੂ ਨਾਲ਼ ਜਾ ਰਲ਼ੇ।ਜਟਾਧਾਰੀ ਸਾਧੂ ਨੇ ਪੂਰੇ ਸਰੀਰ ‘ਤੇ ਸਵਾਹ ਮਲ਼ੀ ਹੋਈ ਸੀ। ਹੱਥ ‘ਚ ਕਮੰਡਲ ਤੇ ਤੋੜ ਲੰਗੋਟੀ ਤੋਂ ਸਿਵਾ ਉਸਦੇ ਕੋਲ਼ ਹੋਰ ਕੁਝ ਵੀ ਨਹੀਂ ਸੀ।ਕੇਸਰ ਨੇ ਫ਼ਕੀਰ ਨੂੰ ਸਾਧੂ ਦੇ ਸਰੀਰ ਤੇ ਮਲ਼ੀ ਸਵਾਹ ਦਾ ਕਾਰਨ ਪੁੱਛਿਆ ਤਾਂ ਫ਼ਕੀਰ ਨੇ ਸਾਧੂ ਨੂੰ ਕਿਹਾ, “ਜੋਗੀ ਜੀ, ਆਹ ਸਾਡਾ ਗਭਰੂ ਜਾਨਣਾ ਚਾਹੁੰਦੈ ਕਿ ਤੁਸੀਂ ਭਬੂਤੀ ਕਿਉਂ ਮਲ਼ਦੇ ਹੋ?”ਸਾਧੂ ਨੇ ਕੇਸਰ ਵੱਲ ਵੇਖਦਿਆਂ ਕਿਹਾ, “ਬੱਚਾ, ਅਸੀਂ ਸ਼ਿਵ ਦੇ ਭਗਤ ਹਾਂ। ਇੱਕ ਵਾਰ ਸ਼ਿਵ ਜੀ ਭਗਤੀ ਵਿਚ ਲੀਨ ਹੋਏ ਬੈਠੇ ਸਨ। ਕਾਮ ਦੇਵਤਾ ਨੇ ਆਪਣਾ ਤੀਰ ਮਾਰ ਕੇ ਸ਼ਿਵ ਦੀ ਭਗਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਵ ਜੀ ਨੇ ਮੱਥੇ ਚੋਂ ਆਪਣਾ ਤੀਜਾ ਨੇਤਰ ਖੋਲ੍ਹ ਕੇ ਕਾਮ ਵੱਲ ਵੇਖਿਆ ਤੇ ਉਸ ਨੂੰ ਭਸਮ ਕਰ ਦਿੱਤਾ। ਕਾਮ ਦੇਵਤੇ ਦੀ ਭਸਮ ਨੂੰ ਸ਼ਿਵ ਜੀ ਨੇ ਆਪਣੇ ਸਰੀਰ ‘ਤੇ ਮਲ਼ ਕੇ ਆਪਣੇ ਆਪ ਨੂੰ ਬੁਰਾਈਆਂ ਤੋਂ ਸਦਾ ਲਈ ਮੁਕਤ ਕਰ ਲਿਆ। ਸੋ ਬੱਚਾ ਅਸੀਂ ਵੀ ਭਬੂਤੀ ਮਲ ਕੇ ਬੁਰਾਈਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ।” ਸਾਧੂ ਨੇ ਜਵਾਬ ਦਿੱਤਾ ਤੇ ਅੱਗੇ ਨਿਕਲ ਗਿਆ।ਰਾਹ ਦੇ ਕਿਨਾਰੇ ਇੱਕ ਗੂੜ੍ਹੀ ਛਾਂ ਵਾਲਾ ਦਰਖ਼ਤ ਵੇਖ ਕੇ ਦੋਵੇਂ ਥੋੜ੍ਹਾ ਅਰਾਮ ਕਰਨ ਲਈ ਬੈਠ ਗਏ। ਥੋੜ੍ਹੀ ਦੇਰ ਬਾਅਦ ਇੱਕ ਹੋਰ ਭਬੂਤੀ ਮਲ਼ੀ ਸਾਧੂ ਆ ਕੇਦਰਖ਼ਤ ਦੇ ਥੱਲੇ ਉਨ੍ਹਾਂ ਦੇ ਨਾਲ਼ ਬੈਠ ਗਿਆ।ਕੇਸਰ ਨੇ ਸਾਧੂ ਨੂੰ ਨਮਸਕਾਰ ਕਰ ਕੇ ਕਿਹਾ, “ਤੁਸੀਂ ਸਾਨੂੰ ਅੱਜ ਦੂਸਰੇ ਸਾਧੂ ਮਿਲੇ ਹੋ, ਜਿਨ੍ਹਾਂ ਨੇ ਸਰੀਰ ‘ਤੇ ਭਬੂਤੀ ਮਲ਼ੀ ਹੋਈ ਹੈ।”ਸਾਧੂ ਨੇ ਆਪਣੀ ਪੋਟਲੀ ਤੇ ਕਮੰਡਲ ਇੱਕ ਪਾਸੇ ਰੱਖ ਕੇ ਕੇਸਰ ਵੱਲ ਵੇਖਿਆ ਤੇ ਕਿਹਾ, “ਹਾਂ ਬੱਚਾ, ਬਸ ਇੱਕ ਕੋਸ਼ਿਸ਼ ਹੈ। ਇੱਕ ਵਾਰ ਭਗਤੀ ਕਰਦਿਆਂ-ਕਰਦਿਆਂ ਸ਼ਿਵ ਜੀ ਨੂੰ ਕਾਮ ਦੀ ਪ੍ਰਬਲ ਇੱਛਾ ਜਾਗੀ। ਸ਼ਿਵ ਜੀ ਮਹਾਰਾਜ ਨੇ ਤੀਜੀ ਅੱਖ ਖੁਲੀ ਤੇ ਆਪਣੇ ਅੰਦਰ ਕਾਮ ਦੀ ਇੱਛਾ ਨੂੰ ਭਸਮ ਕਰ ਦਿੱਤਾ। ਸ਼ਿਵ-ਪੁਰਾਣ ਦੇ ਮੁਤਾਬਿਕ ਕਾਮ ਦੀ ਰਾਖ ਫਿਰ ਸ਼ਿਵ ਜੀ ਦੇ ਸਰੀਰ ਤੋਂ ਫੁੱਟ ਕੇ ਬਾਹਰ ਆ ਗਈ।”ਫ਼ਕੀਰ ਨਾਲ਼ ਥੋੜ੍ਹੀ ਦੇਰ ਗੱਲਾਂ ਕਰਨ ਤੋਂ ਬਾਅਦ ਸਾਧੂ ਆਪਣਾ ਸਾਮਾਨ ਸਮੇਟ ਕੇ ਉੱਠਿਆ ਤੇ “ਅਲੱਖ ਨਿਰੰਜਨ” ਕਹਿ ਕੇ ਚਲਾ ਗਿਆ।“ਸਾਈਂ ਜੀ, ਦੋਹਾਂ ਸਾਧੂਆਂ ਨੇ ਇਕੋ ਗੱਲ ਦੋ ਅਲੱਗ-ਅਲੱਗ ਤਰੀਕਿਆਂ ਨਾਲ਼ ਸੁਣਾਈ ਹੈ। ਇਹ ਤੀਜੀ ਅੱਖ ਕੀ ਹੈ?” ਕੇਸਰ ਨੇ ਫ਼ਕੀਰ ਨੂੰ ਪੁੱਛਿਆ।”ਆਤਮ-ਗਿਆਨ ਹੈ ਤੀਜੀ ਅੱਖ”, ਫ਼ਕੀਰ ਨੇ ਦੱਸਣਾ ਸ਼ੁਰੂ ਕੀਤਾ, “ਜਦੋਂ ਗਿਆਨ ਰੂਪੀ ਤੀਜਾ ਨੇਤਰ ਖੁੱਲ੍ਹ ਜਾਂਦਾ ਹੈ ਤਾਂ ਬੰਦਾ ਮਨ ’ਤੇ ਕਾਬੂ ਪਾ ਲੈਂਦਾ ਹੈ। ਜਦੋਂ ਮਨ ਦੀਆਂ ਇੱਛਾਵਾਂ ਕਾਬੂ ‘ਚ ਆ ਜਾਂਦੀਆਂ ਹਨ ਤਾਂ ਅਵਸਥਾ, ਖ਼ੁਸ਼ੀ ਤੋਂ ਅਨੰਦ ਤੇ ਅਨੰਦ ਤੋਂ ਵਿਸਮਾਦ ਤੱਕ ਪਹੁੰਚ ਜਾਂਦੀ ਹੈ।”“ਪਰ ਜੇ ਇੱਛਾਵਾਂ ਬੇਲਗ਼ਾਮ ਹੋ ਜਾਣ ਤਾਂ ਹਾਲਤ ਉਸ ਬੋਧੀ ਭਿਕਸ਼ੂ ਵਰਗੀ ਹੋ ਜਾਂਦੀ ਹੈ ਜੋ ਦੇਸ਼ ਦੇ ਰਾਜੇ ਦਾ ਮਹਿਮਾਨ ਬਣ ਕੇ, ਸਵਾ ਮਹੀਨੇ ਲਈ ਉਸਦੇ ਮਹੱਲ ਵਿਚ ਰਿਹਾ ਸੀ” ਫ਼ਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ।“ਰਾਜੇ ਦੇ ਮਹੱਲ ਵਿਚ ਭਿਕਸ਼ੂ?” ਕੇਸਰ ਨੇ ਪੁੱਛਿਆ।ਫ਼ਕੀਰ ਨੇ ਜਵਾਬ ਦਿੱਤਾ, “ਹਾਂ, ਇੱਕ ਵਾਰ ਇੱਕ ਬੋਧੀ ਭਿਕਸ਼ੂ ਨੇ ਸੰਸਾਰ ਤਿਆਗ ਕੇ ਬਹੁਤ ਭਗਤੀ ਕੀਤੀ। ਜੰਗਲ਼ ਨੂੰ ਹੀ ਆਪਣਾ ਘਰ ਬਣਾ ਲਿਆ। ਇੱਕ ਦਿਨ ਦੇਸ਼ ਦੇ ਰਾਜੇ ਨੇ ਜੰਗਲ਼ ‘ਚੋਂ ਲੰਘਦਿਆਂ ਉਸ ਦੀ ਸੰਗਤ ਕੀਤੀ ਤੇ ਪ੍ਰਭਾਵਿਤ ਹੋ ਕੇ ਉਸ ਨੂੰ ਸਵਾ ਮਹੀਨੇ ਲਈ ਆਪਣੇ ਕੋਲ਼ ਸ਼ਾਹੀ ਮਹਿਮਾਨ ਬਣ ਕੇ ਰਹਿਣ ਦੀ ਦਾਅਵਤ ਕਬੂਲ ਕਰ ਲਈ।ਮਿੱਥੇ ਦਿਨ ਭਿਕਸ਼ੂ ਰਾਜੇ ਦੇ ਮਹੱਲ ਪਹੁੰਚਿਆ। ਰਾਜੇ ਨੇ ਸਵਾਗਤ ਦੀ ਬਹੁਤ ਤਿਆਰੀ ਕੀਤੀ ਹੋਈ ਸੀ। ਪਰਜਾ ਨੇ ਉਸ ਦੇ ਗਲ਼ ‘ਚ ਹਾਰ ਪਾਏ ਤੇ ਫੁੱਲਾਂ ਦੀ ਵਰਖਾ ਕੀਤੀ। ਉਸ ਨੂੰ ਸ਼ਾਹੀ ਮਹੱਲ ਦੀ ਬਾਰਾਂਦਰੀ ਵਿਚ ਠਹਿਰਾਇਆ ਗਿਆ। ਭਿਕਸ਼ੂ ਦੀ ਬਹੁਤ ਸੇਵਾ ਕੀਤੀ ਗਈ। ਦਿਨ ਲੰਘਦੇ ਗਏ। ਇੱਕ ਦਿਨ ਸਵੇਰੇ-ਸਵੇਰੇ ਉੱਠ ਕੇ ਸੈਰ ਕਰਦਿਆਂ, ਉਸ ਨੇ ਰਾਣੀ ਦੀ ਇੱਕ ਦਾਸੀ ਨੂੰ ਨਹਾਉਂਦਿਆਂਵੇਖ ਲਿਆ। ਉਸ ਦਾ ਮਨ ਵਿਚਲਿਤ ਹੋ ਗਿਆ। ਕਾਮ ਦੇਵਤਾ ਨੇ ਆਪਣਾ ਤੀਰ ਛੱਡ ਦਿੱਤਾ ਸੀ। ਕੁਝ ਦਿਨ ਜਦੋਂ ਉਹ ਆਪਣੇ ਕਮਰੇ ‘ਚੋਂ ਬਾਹਰ ਨਾ ਆਇਆ ਤਾਂ ਰਾਜੇ ਨੇ ਅਹਿਲਕਾਰ ਭੇਜ ਕੇ ਉਸ ਨੂੰ ਬੁਲਾਇਆ ਤੇ ਉਦਾਸੀ ਦਾ ਕਾਰਨ ਪੁੱਛਿਆ, “ਮਹਾਰਾਜ, ਜੇ ਮੇਰੀ ਸੇਵਾ ਵਿਚ ਕੋਈ ਕਮੀ ਰਹਿ ਗਈ ਹੋਵੇ ਤਾਂ ਦੱਸੋ?”ਭਿਕਸ਼ੂ ਨੇ ਦਾਸੀ ਵਾਲੀ ਗੱਲ ਰਾਜੇ ਨੂੰ ਦੱਸੀ ਕਿ ਕਿਵੇਂ ਉਸਦਾ ਸੁੰਦਰ ਸਰੀਰ ਉਸ ਦੇ ਮਨ ‘ਚੋਂ ਬਾਹਰ ਨਹੀਂ ਨਿਕਲ ਰਿਹਾ। ਰਾਜੇ ਨੇ ਕਾਫ਼ੀ ਸੋਚ ਵਿਚਾਰ ਅਤੇ ਰਾਣੀ ਨਾਲ਼ ਸਲਾਹ ਕਰਨ ਤੋਂ ਬਾਅਦ ਉਹ ਦਾਸੀ, ਉਸ ਨੂੰ ਭੇਟ ਕਰ ਦਿੱਤੀ।ਭਿਕਸ਼ੂ ਤੇ ਦਾਸੀ ਜਦੋਂ ਮਹੱਲ ਤੋਂ ਵਿਦਾਇਗੀ ਲੈਣ ਲੱਗੇ ਤਾਂ ਦਾਸੀ ਨੇ ਉਸ ਨੂੰ ਰਾਜੇ ਤੋਂ ਕੁਝ ਦਾਨ ਮੰਗਣ ਦੀ ਸਲਾਹ ਦਿੱਤੀ। ਉਸ ਦੇ ਮੰਗਣ ‘ਤੇ ਰਾਜੇ ਨੇ ਬਣਦਾ ਧਨ ਉਸ ਨੂੰ ਭੇਟ ਕਰ ਦਿੱਤਾ।ਅਗਲੀ ਰਾਤ ਭਿਕਸ਼ੂ ਤੇ ਦਾਸੀ ਸ਼ਹਿਰ ਤੋਂ ਬਾਹਰ ਸੌਣ ਲਈ ਰੁਕੇ। ਅੱਧੀ ਕੁ ਰਾਤ ਨੂੰ ਦਾਸੀ ਨੇ ਉਸ ਨੂੰ ਉਠਾਇਆ ਤੇ ਸ਼ਿਕਾਇਤ ਕੀਤੀ ਕਿ ਉਸ ਕੋਲ਼ ਕੋਈ ਵੀ ਸੋਨੇ ਦਾ ਗਹਿਣਾ ਨਹੀਂ ਹੈ। ਉਸ ਨੇ ਤਿਆਗ ਦੀ ਮਹਾਨਤਾ ਬਾਰੇ ਦਾਸੀ ਨੂੰ ਸਮਝਾਇਆ ਪਰ ਉਹ ਨਾ ਮੰਨੀ। ਦਾਸੀ ਨੇ ਉਸ ਨੂੰ ਮਹੱਲ ਵਿਚ ਰਾਣੀ ਦੇ ਗਹਿਣਿਆਂ ਦੀ ਤਿਜੋਰੀ ਬਾਰੇ ਦੱਸਿਆ ਤੇ ਕਿਹਾ ਕਿ ਥੋੜ੍ਹੇ ਗਹਿਣੇ ਜੇ ਉਹ ਰਾਤ ਦੇ ਹਨ੍ਹੇਰੇ ਵਿਚ ਲੈ ਆਵੇ ਤਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ। ਉਸ ਨੂੰ ਮਹੱਲ ਦੇ ਅੰਦਰ ਜਾਣ ਤੋਂ ਕਿਸੇ ਨੇ ਰੋਕਣਾ ਵੀ ਨਹੀਂ।ਦਾਸੀ ਦੇ ਵਾਰ-ਵਾਰ ਕਹਿਣ ‘ਤੇ ਭਿਕਸ਼ੂ ਮਹੱਲ ਵਿਚੋਂ ਗਹਿਣੇ ਚੋਰੀ ਕਰਨ ਚਲਾ ਗਿਆ। ਦਰਬਾਨ ਨੇ ਨਮਸਕਾਰ ਕਰ ਕੇ ਉਸ ਨੂੰ ਅੰਦਰ ਜਾਣ ਦਿੱਤਾ। ਦਾਸੀ ਦੇ ਦੱਸੇ ਟਿਕਾਣੇ ਤੋਂ ਜਦੋਂ ਉਹ ਗਹਿਣੇ ਕੱਢਣ ਲੱਗਿਆ ਤਾਂ ਰਾਣੀ ਨੂੰ ਜਾਗ ਆ ਗਈ। ਰੌਲ਼ਾ ਪੈ ਗਿਆ ਅਤੇ ਉਹ ਫੜਿਆ ਗਿਆ। ਉਸ ਨੂੰ ਰਾਜੇ ਸਾਹਮਣੇ ਪੇਸ਼ ਕੀਤਾ ਗਿਆ। ਰਾਜੇ ਨੇ ਭਿਕਸ਼ੂ ਨੂੰ ਮਾਫ਼ ਤਾਂ ਕਰ ਦਿੱਤਾ ਪਰ ਉਸਨੂੰ ਉਸੇ ਵੇਲ਼ੇ ਦੇਸ਼ ਛੱਡ ਕੇ ਜਾਣ ਦਾ ਹੁਕਮ ਦੇ ਦਿੱਤਾ।ਭਿਕਸ਼ੂ ਨੂੰ ਜ਼ਲੀਲ ਹੋ ਕੇ ਜਾਂਦਿਆਂ ਵੇਖ ਕੇ ਉਹੋ ਲੋਕ ਉਸ ਨੂੰ ਪੱਥਰ ਮਾਰ ਰਹੇ ਸਨ, ਜਿਨ੍ਹਾਂ ਨੇ ਇੱਕ ਦਿਨ ਫੁੱਲ ਬਰਸਾ ਕੇ ਉਸਦਾ ਸਵਾਗਤ ਕੀਤਾ ਸੀ।ਫ਼ਕੀਰ ਨੇ ਸਾਖ਼ੀ ਖ਼ਤਮ ਕਰ ਕੇ ਧਿਆਨ ਲਾਉਣ ਲਈ ਚੌਂਕੜਾ ਮਾਰ ਲਿਆ। ਟਿਕੀ ਰਾਤ ਦਾ ਸੰਨਾਟਾ, ਕੇਸਰ ਨੂੰ ਕੁਦਰਤ ਦੀ ਅਡੋਲਤਾ ਮਹਿਸੂਸ ਕਰਾ ਰਿਹਾ ਸੀ।ਕੇਸਰ ਭਿਕਸ਼ੂ ਬਾਰੇ ਸੋਚ ਰਿਹਾ ਸੀ… ਅਚਾਨਕ ਅਵਾਜ਼ ਆਈ… ਸਵਾਲ ਇਹ ਹੈ ਕਿ ਭਿਕਸ਼ੂ ਦੀ ਗਿਰਾਵਟ ਦਾ ਕਾਰਨ ਕੀ ਸੀ?.. ਕਾਮ, ਦਾਸੀ, ਭਿਕਸ਼ੂ ਆਪ ਜਾਂ ਰਾਜਾ ਜੋ ਭਿਕਸ਼ੂ ਨੂੰ ਜੰਗਲ ਤੋਂ ਮਹੱਲਾਂ ‘ਚ ਲਿਆਇਆ ਸੀ… ਜ਼ਿੰਮੇਵਾਰਕੌਣ ਸੀ?”ਅਗਿਆਨਤਾ.. ” ਇਹ ਕਿਸ ਦੀ ਅਵਾਜ਼ ਸੀ? ਫ਼ਕੀਰ ਤਾਂ ਸੁੰਨ-ਸਮਾਧੀ दिच मी…ਅਵਾਜ਼ ਫ਼ਿਰ ਆਈ… ਇੱਕ ਵਾਰ ਹਨੇਰੇ ਨੇ ਸੂਰਜ ਨੂੰ ਪੁੱਛਿਆ, “ਮੇਰੇ ਨਾਲ਼ ਤੇਰੀ ਕੀ ਦੁਸ਼ਮਣੀ ਹੈ?””ਕਿਹੜੀ ਦੁਸ਼ਮਣੀ, ਮੈਂ ਤਾਂ ਤੈਨੂੰ ਕਦੇ ਵੇਖਿਆ ਵੀ ਨਹੀਂ” ਸੂਰਜ ਨੇ ਜਵਾਬ ਦਿੱਤਾ।ਕੇਸਰ ਨੂੰ ਲੱਗਿਆ ਕਿ ਪਿਛਲੇ ਸਵਾ ਮਹੀਨੇ ਵਿਚ ਉਸਦੀ ਸੋਚ ਫ਼ਕੀਰ ਦੇ ਰੰਗ ਵਿਚ ਰੰਗੀ ਗਈ ਸੀ ਜੋ ਫਕੀਰ ਦੀਆਂ ਰਮਜ਼ਾਂ, ਪਰਤ-ਦਰ-ਪਰਤ ਸਮਝ ਰਹੀ ਸੀ। ਸਭ ਕੁਝ ਬਦਲਿਆ-ਬਦਲਿਆ ਲੱਗ ਰਿਹਾ ਸੀ। ਕੇਸਰ ਦੀ ਨਜ਼ਰ ਨੇ ਫ਼ਕੀਰ ਦੇ ਨਜ਼ਰੀਏ ਦਾ ਕਵਚ ਪਹਿਨ ਲਿਆ ਸੀ।
ਢਲਦੇ ਪਰਛਾਵੇਂ
ਸੂਰਜ ਡੁੱਬ ਚੁੱਕਾ ਸੀ ਪਰ ਦਿਨ ਅਜੇ ਬਾਕੀ ਸੀ। ਘਰਾਂ ‘ਚੋਂ ਉੱਠਦਾ ਧੂੰਆਂ ਸੰਕੇਤ ਸੀ ਕਿ ਬੀਕਾਨੇਰ ਨੇੜੇ ਹੀ ਸੀ। ਬਾਪੂ ਦੀ ਆਖ਼ਰੀ ਚਿੱਠੀ ਕੇਸਰ ਦੀ ਜੇਬ ਵਿਚ ਸੀ। ਜੂਨਾਗੜ੍ਹ ਕਿਲੇ ਦੇ ਨਾਲ਼ ਵਾਲੀ ਸਰਾਂ ਦਾ ਪਤਾ ਉਸ ਨੂੰ ਮੂੰਹ-ਜ਼ਬਾਨੀ ਯਾਦ ਸੀ। ਕੇਸਰ ਦੇ ਮਨ ਵਿਚ ਇੱਕ ਅਜੀਬ ਜਿਹੀ ਪਰੇਸ਼ਾਨੀ ਸੀ।”ਮੈਨੂੰ ਤਾਂ ਖ਼ੁਸ਼ ਹੋਣਾ ਚਾਹੀਦਾ ਹੈ” ਉਸ ਨੇ ਸੋਚਿਆ। ਸ਼ਾਇਦ ਫ਼ਕੀਰ ਤੋਂ ਵਿੱਛੜਨ ਦੀ ਕਸਕ ਜਾਂ ਆਉਣ ਵਾਲੇ ਸਮੇਂ ਦੀ ਘਬਰਾਹਟ ਸੀ। ਉਹ ਫ਼ਕੀਰ ਦੇ ਨਾਲ-ਨਾਲ ਚੱਲਦਿਆਂ ਦੋ ਕਦਮ ਪਿੱਛੇ ਹਟ ਗਿਆ। ਉਸ ਨੇ ਜੇਬ ਵਿਚ ਹੱਥ ਪਾ ਕੇ ਕਾਲ਼ੇ ਪੱਥਰ ਨੂੰ ਮੁੱਠੀ ਵਿਚ ਘੁੱਟ ਲਿਆ। ਬਾਪੂ ਦਾ ਮੂੰਹ ਵੇਖਣ ਦੀ ਅਰਜ਼ੋਈ ਜਿਵੇਂ ਆਪਣੇ ਆਪ ਹੀ ਦਿਲ ‘ਚੋਂ ਨਿਕਲ ਗਈ। ਬੀਕਾਨੇਰ ਦੇ ਘਰ ਦਿਸਣ ਲੱਗ ਪਏ। ਚਹਿਲ ਪਹਿਲ ਵੀ ਵਧ ਗਈ ਸੀ।ਕੇਸਰ ਨੇ ਚਿੱਠੀ ਜੇਬ ‘ਚੋਂ ਕੱਢੀ ਤੇ ਪਤਾ ਇੱਕ ਵਾਰ ਫਿਰ ਪੜ੍ਹਿਆ। ਕੋਲੋਂ ਰੇਹੜੀ ਲੈ ਕੇ ਲੰਘਦੇ, ‘ਬੀਕਾਨੇਰੀ ਭੁਜੀਆ’ ਵੇਚ ਰਹੇ ਇੱਕ ਆਦਮੀ ਨੂੰ ਪਤਾ ਪੁੱਛਣ ਲਈ ਫ਼ਕੀਰ ਨੇ ਰੋਕ ਲਿਆ।“ਏਥੇ ਕਾਲ਼ੇ ਖਾਨ ਦੀ ਸਰਾਂ ਕਿੱਥੇ ਹੈ?” ਕੇਸਰ ਨੇ ਪੁੱਛਿਆ।“ਵਹਾਂ ਪੈ ਸਾਮਨੇ, ਦੇਵੀ ਕੁੰਡ ਸਾਗਰ ਹੈ। ਵਾ ਕੇ ਆਗੇ, ਜੋ ਪਹਾੜੀ ਕੇ ਊਪਰ ਕਿਲਾ ਦਿਖ ਰਹੋ ਹੈ ਨਾ, ਵੋਹ ਜੂਨਾਗੜ੍ਹ ਕਿਲਾ ਹੈ। ਕਿਲੇ ਕੇ ਥੋੜ੍ਹਾ ਆਗੇ ਦਾਏਂ ਹਾਥ ਕਾਲ਼ੇ ਖਾਨ ਕੀ ਸਰਾਂ ਹੈ,” ਉਸ ਨੇ ਕਿਲ੍ਹੇ ਵੱਲ ਹੱਥ ਨਾਲ਼ ਇਸ਼ਾਰਾ ਕਰਦਿਆਂ ਕਿਹਾ।ਕਿਲ੍ਹਾ ਲੰਘਣ ਤੋਂ ਬਾਅਦ ਸਰਾਂ ਦਾ ਦਰਵਾਜ਼ਾ ਹੁਣ ਦਿਸਣ ਲੱਗ ਪਿਆ।ਦਰਵਾਜ਼ੇ ਦੇ ਸਾਹਮਣੇ ਖੜ੍ਹ ਕੇ ਫ਼ਕੀਰ ਨੇ ਕੇਸਰ ਨੂੰ ਕਲਾਵੇ ਵਿਚ ਲਿਆ ਤੇ ਉਸ ਦੇ ਸਿਰ ‘ਤੇ ਹੱਥ ਰੱਖ ਕੇ ਕਿਹਾ, “ਜੁਆਨਾ, ਜਾਹ ਤੇਰਾ ਬਾਪੂ ਉਡੀਕ ਰਿਹੈ ਤੈਨੂੰ ਮੈਂ ਅਜੇ ਹੋਰ ਸਫ਼ਰ ਕਰਨਾ ਹੈ” ਆਖ ਕੇ ਫ਼ਕੀਰ ਤੁਰ ਪਿਆ। ਬੀਸ਼ਾ ਇੱਕ ਪਲ ਲਈ ਰੁਕਿਆ, ਕੇਸਰ ਵੱਲ ਵੇਖ ਕੇ ਭੌਂਕਿਆ ਤੇ ਫਿਰ ਦੌੜ ਕੇ ਫ਼ਕੀਰ ਨਾਲ ਜਾ ਰਲਿਆ।ਸਰਾਂ ਦਾ ਦਰਵਾਜ਼ਾ ਅੱਧਾ ਖੁੱਲ੍ਹਾ ਸੀ। ਕੇਸਰ ਨੂੰ ਅੰਦਰ ਵੜਦਿਆਂ ਹੀ ਇੱਕ ਖੁੱਲ੍ਹਾ ਦਲਾਨ ਦਿਸਿਆ ਜਿੱਥੇ ਕਾਫੀ ਲੋਕ ਖੜ੍ਹੇ ਸਨ, ਜੋ ਗੱਲਾਂ ਤਾਂ ਕਰ ਰਹੇ ਸਨਪਰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਭੀਤ ਦੇ ਵਿਚਕਾਰ ਇੱਕ ਚਿੱਟੀ ਚਾਦਰ ਨਾਲ ਲਪੇਟਿਆ ਕੋਈ ਆਦਮੀ ਪਿਆ ਸੀ। ਉਹ ਤ੍ਰਭਕ ਕੇ ਖੜ੍ਹ ਗਿਆ ਤੇ ਫਿਰ ਹੌਲੀ ਹੌਲੀ ਲਾਸ਼ ਦੇ ਕੋਲ਼ ਪਹੁੰਚ ਗਿਆ। ਉਸਦਾ ਹੱਥ ਇੱਕਦਮ ਗਲ ‘ਚ ਪਾਏ ਬਾਪੂ ਦੇ ਦਿੱਤੇ ਤਵੀਤ ‘ਤੇ ਚਲਾ ਗਿਆ।”ਕੋਈ ਪੰਜਾਬ ਸੇ ਥਾ। ਦਸ ਸਾਲ ਸੇ ਯਹੀਂ ਪਰ ਥਾ। ਕੋਈ ਅਤਾ-ਪਤਾ ਭੀ ਨਹੀਂ ਹੈ” ਭੀੜ ‘ਚੋਂ ਕਿਸੇ ਦੇ ਬੋਲ ਸੁਣ ਕੇ ਉਹ ਸੁੰਨ ਹੋ ਗਿਆ। ਥੋੜ੍ਹਾ ਹੋਸਲਾ ਕਰ ਕੇ ਉਹ ਲਾਸ਼ ਦੇ ਸਿਰ ਵੱਲ ਖੜ੍ਹ ਗਿਆ। ਹਵਾ ਤੇਜ਼ ਚੱਲਣ ਲੱਗ ਪਈ। ਅਚਾਨਕ ਸਿਰ ਵਾਲੇ ਪਾਸਿਓਂ ਚਾਦਰ ਉੱਡ ਗਈ।”ਇਹ ਕੀ?” ਉਸਦੀ ਚੀਕ ਮਸਾਂ ਰੁਕੀ, ਇਹ ਤਾਂ ਓਹੀ ਲੰਬੀ ਦਾੜ੍ਹੀ ਵਾਲਾ ਫ਼ਕੀਰ ਸੀ। ਉਸ ਨੇ ਜੇਬ ਵਿਚਲਾ ਪੱਥਰ ਘੁੱਟ ਕੇ ਫੜਿਆ ਹੋਇਆ ਸੀ। ਫ਼ਕੀਰ ਦਾ ਖ਼ਿਆਲ ਆਉਂਦਿਆਂ ਹੀ, ਉਹ ਬਾਹਰ ਵੱਲ ਦੌੜਿਆ। ਦਰਵਾਜ਼ੇ ਤੋਂ ਬਾਹਰ ਆ ਕੇ ਦੂਰ ਤੱਕ ਨਿਗ੍ਹਾ ਮਾਰੀ ਪਰ ਫ਼ਕੀਰ ਨਜ਼ਰ ਨਾ ਆਇਆ। ਉਸਦੀ ਧਾਅ ਨਿਕਲ ਗਈ।”ਵੇ ਪੁੱਤ, ਕਿਉਂ ਚੀਕਾਂ ਜਿਹੀਆਂ ਮਾਰੀ ਜਾਨਾਂ, ਅੱਜ ਫੇਰ ਕੋਈ ਭੈੜਾ ਸੁਪਨਾ ਵੇਖਿਆ ਹੋਣਾ,” ਸੁੱਤੇ ਪਏ ਕੇਸਰ ਦੇ ਕੰਨੀਂ ਬੇਬੇ ਦੀ ਅਵਾਜ਼ ਪਈ। ਉਹ ਇਕਦਮ ਉੱਠ ਕੇ ਬੈਠ ਗਿਆ।”ਮੈਨੂੰ ਕਿਉਂ ਡੌਰ-ਭੌਰ ਵੇਖੀ ਜਾਨੈ, ਚੱਲ ਮੇਰਾ ਸ਼ਿੰਦਾ ਪੁੱਤ ਚਾਹ ਪੀ ਲੈ, ਠੰਢੀ ਵੀ ਹੋ ਗਈ ਹੋਣੀ ਹੁਣ ਤਾਂ, ਕਦ ਦੀ ਵਾਜਾਂ ਮਾਰੀ ਜਾਨੀ ਆਂ।” ਬੇਬੇ ਨੇ ਉਸਦਾ ਸਿਰ ਪਲੋਸਦਿਆਂ ਕਿਹਾ।”ਇਹ ਸੁਪਨਾ ਸੀ?” ਉਸ ਨੇ ਸੋਚਿਆ ਤੇ ਜੇਬ ‘ਚ ਹੱਥ ਮਾਰਿਆ। ਫ਼ਕੀਰ ਦਾ ਦਿੱਤਾ ਕਾਲ਼ਾ ਪੱਥਰ ਜੇਬ ਵਿਚ ਹੀ ਸੀ। ਉਹ ਨੰਗੇ ਪੈਰੀਂ, ਵਾਹੋਦਾਹੀ ਥੇਹ ਵੱਲ ਦੌੜਿਆ। ਸਾਹੋ-ਸਾਹ ਹੋਇਆ ਜਦੋਂ ਉਹ ਕੁਟੀਆ ਪਹੁੰਚਿਆ ਤਾਂ ਵੇਖਿਆ ਕਿ ਇੱਕ ਸੇਵਾਦਾਰ ਝਾੜੂ ਲਾ ਰਿਹਾ ਸੀ।”ਇੱਥੇ ਕੋਈ ਲੰਬੀ ਦਾੜ੍ਹੀ ਵਾਲਾ ਫ਼ਕੀਰ ਵੀ ਆਇਆ ਸੀ, ਕੱਲ੍ਹ?” ਉਸ ਨੇ ਅਟਕਦਿਆਂ ਸੇਵਾਦਾਰ ਨੂੰ ਪੁੱਛਿਆ।”ਹਾਂ ਆਇਆ ਸੀ, ਰਾਤ ਰਹਿ ਕੇ ਅੱਜ ਤੜਕੇ ਚਲਾ ਗਿਆ। ਕਹਿੰਦਾ ਸੀ ਜੇ ਕੋਈ ਜੁਆਨ ਮੁੰਡਾ ਸਵੇਰੇ ਇੱਥੇ ਆਵੇ ਤਾਂ ਇਹ ਚਿੱਟਾ ਪੱਥਰ ਉਸ ਨੂੰ ਦੇ ਦੇਵੀਂ।” ਸੇਵਾਦਾਰ ਨੇ ਇੱਕ ਛੋਟਾ ਚਿੱਟੇ ਰੰਗ ਦਾ ਪੱਥਰ ਉਸ ਨੂੰ ਫੜਾਉਂਦਿਆਂ ਕਿਹਾ।ਕੇਸਰ ਨੇ ਉਹ ਚਿੱਟਾ ਪੱਥਰ ਲੈ ਕੇ ਜੇਬ ‘ਚੋਂ ਕਾਲਾ ਪੱਥਰ ਕੱਢਿਆ ਤੇ ਦੋਵੇਂ ਪੱਥਰ ਹੱਥਾਂ ਵਿਚ ਫੜ ਕੇ ਹਲਟੀ ਦੀ ਮੌਣ ‘ਤੇ ਬੈਠ ਗਿਆ। ਉਸਨੂੰ ਅਜੀਬ ਜਿਹਾਅਹਿਸਾਸ ਹੋਇਆ ਤੇ ਉਸ ਨੇ ਅੱਖਾਂ ਬੰਦ ਕਰ ਲਈਆਂ। ਅਚਾਨਕ ਉਸ ਨੂੰ ਫ਼ਕੀਰ ਦੀ ਅਵਾਜ਼ ਸੁਣਾਈ ਦਿੱਤੀ-“ਕੁਝ ਵੀ ਅਚਾਨਕ ਨਹੀਂ ਹੁੰਦਾ, ਸਾਨੂੰ ਸਮਝਣ ਵਿਚ ਹੀ ਦੇਰ ਹੁੰਦੀ ਹੈ। ਨਾ ਸੁਖ ਰਹਿੰਦਾ ਨਾ ਹੀ ਦੁੱਖ ਰਹਿੰਦਾ, ਮੁੱਕਦੀ ਰਾਤ ਤੇ ਰੋਜ਼ ਸਵੇਰ ਹੁੰਦੀ ਹੈ।”ਅਵਾਜ਼ ਸੁਣ ਕੇ ਕੇਸਰ ਇਕਦਮ ਉੱਠ ਕੇ ਖੜ੍ਹਾ ਹੋ ਗਿਆ। ਇੱਧਰ-ਉੱਧਰ ਵੇਖ ਕੇ ਉਸ ਨੇ ਸੇਵਾਦਾਰ ਨੂੰ ਅਵਾਜ਼ ਮਾਰੀ, ਪਰ ਕੁਟੀਆ ਵਿਚ ਤਾਂ ਹੁਣ ਕੋਈ ਵੀ ਨਹੀਂ ਸੀ। ਕੇਸਰ ਸੋਚਣ ਲੱਗਾ ਕਿਤੇ ਉਹ ਸੁਪਨੇ ਵਿਚ ਇੱਕ ਹੋਰ ਸੁਪਨਾ ਤਾਂ ਨਹੀਂ ਸੀ ਵੇਖ ਰਿਹਾ?ਤੇ ਉਹ ਹੌਲ਼ੀ-ਹੌਲ਼ੀ ਪਿੰਡ ਵੱਲ ਨੂੰ ਤੁਰ ਪਿਆ।