ਚੀਮਾ ਗੋਤ ਦਾ ਇਤਿਹਾਸ | Cheema Goat History |

ਇਹ ਜੱਟਾਂ ਦੇ ਵੱਡੇ ਗੋਤਾਂ ਵਿੱਚੋਂ ਹੈ । ਚੀਮੇ ਜੱਟ ਚੌਹਾਨ ਰਾਜਪੂਤਾਂ ਵਿੱਚੋਂ ਹਨ । ਸ਼ਹਾਬਦੀਨ ਗੌਰੀ ਨੇ ਜਦ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਕੇ 1193 ਈਸਵੀ ਵਿੱਚ ਉਸਦੇ ਇਲਾਕੇ ‘ਤੇ ਕਬਜ਼ਾ ਕਰ ਲਿਆ ਤਾਂ ਪ੍ਰਿਥਵੀ ਰਾਜ ਚੌਹਾਨ ਦੀ ਬੰਸ ਦੇ ਚੌਹਾਨ ਪਹਿਲਾਂ ਬਠਿੰਡੇ ਤੋਂ ਕਾਂਗੜ ਤੇ ਫਿਰ ਹੌਲੀ-ਹੌਲੀ ਫਿਰੋਜ਼ਪੁਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਪਹੁੰਚੇ । ਚੀਮੇ ਗੋਤ ਦਾ ਮੋਢੀ ਪ੍ਰਿਥਿਵੀ ਰਾਜ ਚੌਹਾਨ ਦਾ ਪੋਤਾ ਚੀਮਾ ਸੀ। ਚੀਮੇ ਪਹਿਲਾਂ ਬਠਿੰਡੇ ਤੋਂ ਕਾਂਗੜ ਵਲ ਆਏ। ਕੰਗਾਂ ਨੂੰ ਹਰਾਕੇ ਏਥੇ ਆਬਾਦ ਹੋ ਗਏ। ਫਿਰ ਕੁਝ ਸਮੇਂ ਮਗਰੋਂ ਆਪਣੇ ਹੀ ਭਾਣਜੇ ਧਾਲੀਵਾਲ ਨਾਲ ਅਣਬਨ ਹੋ ਗਈ, ਉਸ ਦੀ ਮਾਂ ਵਿਧਵਾ ਹੋ ਗਈ ਸੀ, ਚੀਮੇ ਉਸ ਨੂੰ ਤੰਗ ਕਰਕੇ ਪਿੰਡੋਂ ਕੱਢਣਾ ਚਾਹੁੰਦੇ ਸਨ। ਉਸ ਨੇ ਆਪਣੀ ਦੁਖ ਭਰੀ ਕਹਾਣੀ ਆਪਣੇ ਪੱਤੀ ਦੇ ਪਿਛਲੇ ਪਿੰਡ ਝੁਨੀਰ ਜਾਕੇ ਦੱਸੀ। ਝੁਨੀਰ ਦੇ ਧਾਲੀਵਾਲਾਂ ਨੇ ਚੀਮਿਆਂ ਤੇ ਭਾਰੀ ਹਮਲਾ ਕਰਕੇ ਉਨ੍ਹਾਂ ਨੂੰ ਉੱਥੋਂ ਉਜਾੜ ਦਿੱਤਾ ਅਤੇ ਉਸ ਪਿੰਡ ਤੇ ਆਪਣਾ ਕਬਜ਼ਾ ਕਰ ਲਿਆ। ਅਜਕਲ ਕਾਂਗੜ ਵਿੱਚ ਧਾਲੀਵਾਲ ਹੀ ਵਸਦੇ ਹਨ। ਕਾਂਗੜ ਦਾ ਇਲਾਕਾ ਛੱਡ ਕੇ ਚੀਮੇ ਮੋਗੇ ਤੇ ਫਿਰੋਜ਼ਪੁਰ ਵੱਲ ਚਲੇ ਗਏ। ਫਿਰੋਜ਼ਪੁਰ ਦੇ ਇਲਾਕੇ ਵਿੱਚ ਆਪਣੇ ਗੋਤ ਦੇ ਨਾਮ ਤੇ ਨਵਾਂ ਪਿੰਡ ਚੀਮਾ ਆਬਾਦ ਕੀਤਾ। ਪੁਰਾਣੇ ਵਸਨੀਕਾਂ ਨਾਲ ਅਣਬਣ ਹੋਣ ਕਾਰਣ ਕੁਝ ਲੁਧਿਆਣੇ ਵਲ ਚਲੇ ਗਏ ਸਨ ਉਥੇ ਜਾਕੇ ਵੀ ਆਪਣੇ ਵਡੇਰੇ ਦੇ ਨਾਮ ਤੇ ਚੀਮਾ ਪਿੰਡ ਆਬਾਦ ਕੀਤਾ। ਲੁਧਿਆਣੇ ਦੇ ਚੀਮਾ, ਕਾਲਖ, ਰਾਮਗੜ੍ਹ ਸਰਦਾਰਾਂ, ਮਲੋਦ ਆਦਿ ਪਿੰਡਾਂ ਵਿੱਚ ਚੀਮੇ ਵਸਦੇ ਹਨ। ਲੁਧਿਆਣੇ ਤੋਂ ਕੁਝ ਚੀਮੇ ਦੁਆਬੇ ਵਲ ਚਲੇ ਗਏ ਹਨ । ਦੁਆਬੇ ਵਿੱਚ ਨੂਰਮਹਿਲ ਦੇ ਇਲਾਕੇ ਵਿੱਚ ਚੀਮਾ ਕਲਾਂ ਤੇ ਚੀਮਾ ਖੁਰਦ ਨਵੇਂ ਪਿੰਡ ਵਸਾਏ। ਚੀਮੇ ਲੜਾਕੂ ਸੁਭਾਅ ਦੇ ਹੋਣ ਕਾਰਨ ਸਥਾਨਕ ਲੋਕਾਂ ਨਾਲ ਲੜਦੇ ਰਹਿੰਦੇ ਸਨ। ਚੀਮੇ ਦੀ ਬੰਸ ਦੇ ਇਕ ਛੋਟੂ ਮਲ ਨੇ ਦਰਿਆ ਬਿਆਸ ਦੇ ਕੰਢੇ ਤੇ ਆਪਣੇ ਵਡੇਰੇ ਦੇ ਨਾਮ ਤੇ ਇਕ ਨਵਾਂ ਪਿੰਡ ਵਸਾਇਆ । ਇਨ੍ਹਾਂ ਦੇ ਵਡੇਰੇ ਦੋ ਸੂਰਬੀਰ ਜੋਧੇ ਰਾਣਾ ਕੰਗ ਤੇ ਢੋਲ ਹੋਏ ਹਨ। ਚੀਮਿਆਂ ਦੇ ਪ੍ਰੋਹਤ ਬ੍ਰਾਹਮਣ ਨਹੀਂ, ਜੋਗੀ ਹੁੰਦੇ ਸਨ। ਚੀਮੇ ਗੋਤ ਦੇ ਬਹੁਤੇ ਜੱਟਾਂ ਨੇ ਫਿਰੋਜ਼ਸ਼ਾਹ ਅਤੇ ਔਰੰਗਜ਼ੇਬ ਦੇ ਸਮੇਂ ਹੀ ਮੁਸਲਮਾਨ ਧਰਮ ਧਾਰਨ ਕੀਤਾ। ਪੁਰਾਣੇ ਰਸਮ ਰਵਾਜ ਵੀ ਕਾਇਮ ਰੱਖੇ। ਨਾਗਰਾ, ਦੁੱਲਟ, ਦੰਦੀਵਾਲ ਤੇ ਚੱਠੇ ਗੋਤ ਦੇ ਲੋਕ ਵੀ ਚੀਮਿਆਂ ਵਾਂਗ ਚੌਹਾਨ ਰਾਜਪੂਤ ਹਨ। ਮਾਝੇ ਤੋਂ ਭਾਰੀ ਗਿਣਤੀ ਵਿੱਚ ਚੀਮੇ ਪੱਛਮੀ ਪੰਜਾਬ ਦੇ ਸਿਆਲਕੋਟ, ਗੁਜਰਾਂਵਾਲਾ, ਗੁਜਰਾਤ ਆਦਿ ਇਲਾਕਿਆਂ ਵਿੱਚ ਚਲੇ ਗਏ ਸਨ। ਚੀਮੇ ਤਕੜੇ ਜੱਟ ਹੁੰਦੇ ਹਨ। ਇਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਸਿਆਲਕੋਟ ਵਿੱਚ ਸੀ । ਜ਼ਿਲ੍ਹਾ ਗੁਜਰਾਂਵਾਲਾ ਵਿੱਚ ਵੀ ਇਨ੍ਹਾਂ ਦੇ 42 ਪਿੰਡ ਸਨ ।

ਚੀਮਾ ਗੋਤ ਦਾ ਇਤਿਹਾਸ | Cheema Goat History |

ਪੂਰਬੀ ਪੰਜਾਬ ਦੇ ਮਲੇਰਕੋਟਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਮਾਨਸਾ ਖੇਤਰਾਂ ਵਿੱਚ ਵੀ ਚੀਮੇ ਕਾਫੀ ਵਸਦੇ ਹਨ । ਦੁਆਬੇ ਵਿੱਚ ਚੀਮੇ ਮਾਲਵੇਂ ਤੋਂ ਘਟ ਹੀ ਹਨ । ਚੀਮੇ ਦਲਿਤ ਜਾਤੀਆਂ ਵਿੱਚ ਵੀ ਹਨ । ਪਾਕਿਸਤਾਨ ਬਣਨ ਤੋਂ ਮਗਰੋਂ ਚੀਮੇ ਗੋਤ ਦੇ ਜੱਟ ਸਿੱਖ ਹਰਿਆਣੇ ਦੇ ਸਿਰਸਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਆਕੇ ਵਸੇ ਹਨ । ਚੀਮੇ ਗੋਤ ਵਾਲਿਆਂ ਨੇ ਪਿੰਡ ਰਾਮਗੜ੍ਹ ਸਰਦਾਰਾਂ ਜ਼ਿਲ੍ਹਾ ਲੁਧਿਆਣਾ ਵਿਖੇ ਆਪਣੇ ਵਡੇਰੇ ਦੀ ਯਾਦ ਵਿੱਚ ਇਕ ਗੁਰਦੁਆਰਾ ਵੀ ਉਸਾਰਿਆ ਹੋਇਆ ਹੈ । ਜਿਥੇ 14 ਅਕਤੂਬਰ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ । ਦੋਰਾਹੇ ਹਰ ਵਰ੍ਹੇ ਤੋਂ 20 ਕਿਲੋਮੀਟਰ ਦੂਰ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਸ਼ਹੀਦ ਬਾਬਾ ਰਾਮ ਸਿੰਘ ਨੇ ਆਪਣੇ ਸਾਥੀ ਸਿੰਘਾਂ ਨਾਲ 1867 ਬਿਕਰਮੀ ਵਿੱਚ ਮੁਗਲ ਫੌਜਾਂ ਨਾਲ ਟੱਕਰ ਲਈ । ਸਿਰ ਧੜ ਨਾਲੋਂ ਅਲੱਗ ਹੋ ਗਿਆ ਫਿਰ ਵੀ ਬਾਬਾ ਜੀ ਕਈ ਮੀਲਾਂ ਤੱਕ ਵੈਰੀਆਂ ਨਾਲ ਜ਼ਖ਼ਮੀ ਹੋਏ ਵੀ ਲੜਦੇ ਰਹੇ । ਚੀਮਾ ਗੋਤ ਨਾਲ ਸੰਬੰਧਤ ਲੋਕ ਆਪਣੇ ਇਸ ਵੱਡੇਰੇ ਦੀ ਯਾਦ ਵਿੱਚ ਹਰ ਵਰ੍ਹੇ ਧਾਰਮਿਕ ਸਮਾਗਮ ਕਰਾਉਂਦੇ ਹਨ । 1881 ਈਸਵੀ ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਚੀਮੇ ਜੱਟਾਂ ਦੀ ਗਿਣਤੀ 69549 ਸੀ । ਕੈਪਟਨ ਏ. ਐਸ. ਚੀਮਾ ਮੌਊਂਟ ਐਵਰਸਟ ਦੀ ਚੋਟੀ ਤੇ ਚੜ੍ਹਨ ਵਾਲਾ ਪਹਿਲਾ ਪੰਜਾਬੀ ਤੇ ਪਹਿਲਾ ਹੀ ਭਾਰਤੀ ਸੀ । ਪਾਕਿਸਤਾਨ ਵਿੱਚ ਮੁਸਲਮਾਨ ਚੀਮੇ ਜੱਟ ਬਹੁਤ ਗਿਣਤੀ ਵਿੱਚ ਹਨ । ਪੂਰਬੀ ਪੰਜਾਬ ਵਿੱਚ ਸਾਰੇ ਚੀਮੇ ਜੱਟ ਸਿੱਖ ਹਨ । ਹੁਣ ਚੀਮੇ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਰਹੇ ਹਨ ਅਤੇ ਬਹੁਤ ਉੱਨਤੀ ਕਰ ਰਹੇ ਹਨ । ਇਹ ਜਗਤ ਪ੍ਰਸਿੱਧ ਗੋਤ ਹੈ । ਬਾਹਰਲੇ ਦੇਸ਼ਾਂ ਵਿੱਚ ਜਾਕੇ ਜੱਟਾਂ ਨੇ ਨਵੇਂ ਕਾਰੋਬਾਰ ਆਰੰਭ ਕਰਕੇ ਬਹੁਤ ਉੱਨਤੀ ਕੀਤੀ ਹੈ ।

ਚੀਮਾ ਗੋਤ ਦਾ ਇਤਿਹਾਸ | Cheema Goat History |

Leave a Comment

error: Content is protected !!