ਚੁਆੜਿਆਂ ਵਾਲੀ ਪਿੰਡ ਦਾ ਇਤਿਹਾਸ | Chowarrian Wali,Village History

ਚੁਆੜਿਆਂ ਵਾਲੀ

ਚੁਆੜਿਆਂ ਵਾਲੀ ਪਿੰਡ ਦਾ ਇਤਿਹਾਸ | Chowarrian Wali,Village History

ਸਥਿਤੀ :

ਤਹਿਸੀਲ ਫਾਜ਼ਿਲਕਾ ਦਾ ਪਿੰਡ ਚੁਆੜਿਆਂ ਵਾਲੀ, ਫਾਜ਼ਿਲਕਾ-ਮਲੋਟ ਸੜਕ ਤੋਂ 3 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਫਾਜ਼ਿਲਕਾ ਤੋਂ ਵੀ 3 ਕਿਲੋਮੀਟਰ ਦੂਰ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਦੀ ਜ਼ਮੀਨ ਪੌਣੇ ਦੋ ਸੌ ਸਾਲ ਪਹਿਲਾਂ ਬਠਿੰਡਾ ਦੇ ਰਾਮਪੁਰਾ ਫੂਲ ਦੇ ਸ. ਸੁਜਾਨ ਸਿੰਘ ਸਿੱਧੂ ਨੇ ਅੰਗਰੇਜ਼ਾਂ ਕੋਲੋਂ 140 ਰੁਪਏ ਵਿੱਚ ਖਰੀਦੀ ਸੀ। ਉਸ ਤੋਂ ਕੁੱਝ ਬਾਅਦ ਪੰਜਾਬ ਦੇ ਮਿਰਜਾਣਾ ਪਿੰਡ (ਹਰਿਆਣੇ) ਦੇ ਰਤਨ ਰਾਮ ਘੋੜੇਲਾ ਬਾਗੜੀ ਕੁਮਿਆਰ ਨੇ ਸੁਜਾਨ ਸਿੰਘ ਕੋਲੋਂ ਅੱਧੀ ਜ਼ਮੀਨ 70 ਰੁਪਏ ਵਿੱਚ ਖਰੀਦ ਲਈ। ਇਹ ਥਾਂ ‘ਫਰਾਂਸਵਾਲੀ’ ਕਰਕੇ ਜਾਣੀ ਜਾਣ ਲੱਗੀ ਕਿਉਂਕਿ ਇਸ ਜਗ੍ਹਾ ਦਾ ਆਲਾ ਦੁਆਲਾ ਅਜਿਹੀ ਬਨਸਪਤੀ ਨਾਲ ਢੱਕਿਆ ਹੋਇਆ ਸੀ ਜਿਸ ਨੂੰ ਬਾਗੜੀ ਬੋਲੀ ਵਿੱਚ ਫਰਾਂਸ ਕਿਹਾ ਜਾਂਦਾ ਸੀ। ਅਕਸਰ ਦੂਰ ਦੁਰਾਡਿਓਂ ਲੋਕ ਇੱਥੇ ਆ ਕੇ ਟਿੱਕ ਜਾਂਦੇ ਅਤੇ ਇਸ ਲੱਕੜ ਦੇ ਕੋਲਿਆਂ ਨਾਲ ਹੁੱਕਾ ਭਰਦੇ ਜਿਸ ਨੂੰ ਬਾਗੜੀ ਲੋਕ ਚਿੰਗਾੜੇ ਭਰਨਾ ਆਖਦੇ ਹਨ। ਆਮ ਲੋਕਾਂ ਦੀ ਜ਼ਬਾਨ ਵਿੱਚ ਚਿੰਗਾੜੇ ਭਰਨ ਦੀ ਇਸ ਥਾਂ ਦਾ ਨਾਮ ਚਿੰਗਿਆੜਿਆਂ ਵਾਲੀ ਪੈ ਗਿਆ ਜੋ ਹੌਲੀ ਹੌਲੀ ਬਦਲਦਾ ਹੋਇਆ ਚੁਆੜਿਆਂ ਵਾਲੀ ਦਾ ਰੂਪ ਧਾਰ ਗਿਆ।

ਇਸ ਪਿੰਡ ਵਿੱਚ ਬਾਗੜੀ ਤੇ ਜੱਟ ਸਿੱਖ ਅੱਧ ਅੱਧ ਹਨ। ਇਹਨਾਂ ਤੋਂ ਇਲਾਵਾਂ ਕੁੱਝ ਘਰ ਰਾਇ ਸਿੱਖ, ਕੰਬੋਜ, ਧਾਨਕ, ਮੇਘਵਾਲ ਹਰੀਜਨ ਤੇ ਬ੍ਰਾਹਮਣ ਪਰਿਵਾਰਾਂ ਦੇ ਹਨ। ਇੱਥੇ ਇੱਕ ਗੁਰਦੁਆਰਾ ਹੈ ਅਤੇ ਬਾਬਾ ਰਾਜ ਨਾਥ ਦੀ ਇੱਕ ਕੁਟੀਆ ਹੈ ਜਿੱਥੇ ਸ਼ਿਵਰਾਤਰੀ ਨੂੰ ਮੇਲਾ ਲਗਦਾ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment