ਚੁੰਨੀ
ਸਥਿਤੀ :
ਤਹਿਸੀਲ ਬੱਸੀ ਪਠਾਣਾ ਦਾ ਪਿੰਡ ਚੁੰਨੀ, ਚੰਡੀਗੜ੍ਹ – ਸਰਹੰਦ ਸੜਕ ‘ਤੇ ਸਥਿਤ ਮੌਰਿੰਡਾ ਤੋਂ 11 ਕਿਲੋਮੀਟਰ ਦੂਰ ਹੈ ਅਤੇ ਚੰਡੀਗੜ੍ਹ ਤੋਂ 25 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪ੍ਰਚਲਤ ਦੰਦ ਕਥਾ ਅਨੁਸਾਰ ਇਹ ਕਾਫੀ ਪੁਰਾਣਾ ਪਿੰਡ ਹੈ, ਇਸ ਪਿੰਡ ਦੇ ਆਲੇ ਦੁਆਲੇ ਵਸਦੇ ਪਿੰਡਾਂ ਵਿੱਚ ਢੱਢੇ ਗੋਤ ਦੇ ਜੱਟਾਂ ਦਾ ਚੰਗਾ ਬੋਲ ਬਾਲਾ ਸੀ। ਕੁੱਝ ਢੱਡਿਆਂ ਨੇ ਰਲ ਕੇ ਇਸ ਖਾਲੀ ਪਈ ਜ਼ਮੀਨ ‘ਤੇ ਰਹਿਣਾ ਅਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਆਬਾਦੀ ਵੱਧਣ ਦੇ ਨਾਲ ਨਾਲ ਇੱਥੇ ਪਰਚੂਨ ਦੀਆਂ ਦੁਕਾਨਾਂ ਵੀ ਖੁਲ੍ਹਣ ਲੱਗੀਆਂ। ਇਸ ਪਿੰਡ ਦਾ ਨਾਂ ਇੱਕ ਦੁਕਾਨਦਾਰ ਚੁੰਨ੍ਹੀ ਲਾਲ ਦੇ ਨਾਂ ਤੋਂ ਵਿਗੜਦਾ ‘ਚੁੰਨੀ’ ਪੱਕ ਗਿਆ। 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਚੁੰਨ੍ਹੀ ਕਲਾਂ ਤੋਂ ਚੁੰਨ੍ਹੀ ਖੁਰਦ ਵਿੱਚ ਵੰਡਿਆ ਜਾ ਚੁੱਕਿਆ ਸੀ ਤੇ ਇਸ ਤਰ੍ਹਾਂ ਇੱਕ ਪਿੰਡ ਦੇ ਦੋ ਪਿੰਡ ਬਣ ਗਏ। ਇਹ ਪਿੰਡ ਹੁਣ ਇੱਕ ਕਸਬੇ ਦਾ ਰੂਪ ਧਾਰਨ ਕਰ ਚੁੱਕਾ ਹੈ।
ਪਿੰਡ ਵਿੱਚ ਇੱਕ ਮੁਗ਼ਲਾਂ ਦੇ ਸਮੇਂ ਦਾ ਕਿਲ੍ਹਾ ਹੈ ਜਿਸਦੇ ਹੁਣ ਕੁੱਝ ਨਿਸ਼ਾਨ ਹੀ ਬਾਕੀ ਹਨ। ਇਸਦੇ ਨਾਲ ਹੀ ਕਿਲ੍ਹੇ ਜਿੰਨਾ ਪੁਰਾਣਾ ਤਲਾਅ ਹੈ ਜੋ ਥਲਿਓਂ ਪੱਕਾ ਹੈ। ਇਹ ਕਿਸ ਨੇ ਬਣਵਾਇਆ ਪਿੰਡ ਵਾਲਿਆਂ ਨੂੰ ਇਸ ਦਾ ਕੁੱਝ ਪਤਾ ਨਹੀਂ। ਪਿੰਡ ਵਿੱਚ ਛੇ ਗੁਰਦੁਆਰੇ, 6 ਧਰਮਸ਼ਾਲਾ, ਪੀਰ ਖਾਨਾ, ਸ਼ਿਵ ਦੁਆਲਾ, ਮਸੀਤ ਤੇ ਇੱਕ ਠਾਕਰ ਦੁਆਰਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ