ਚੇਤਨਪੁਰਾ

ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਚੇਤਨਪੁਰਾ, ਅਟਾਰੀ-ਚੌਗਾਵਾਂ ਸੜਕ ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਕੋਟਲਾ ਗੁਜਰਾਂ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਹੁਤ ਪੁਰਾਣਾ ਨਹੀਂ, ਇਹ ਨਾਲ ਵਾਲੇ ਪਿੰਡ ਜਗਦੇਵ ਕਲਾਂ ਤੋਂ ਨਿਕਲ ਕੇ ਆਬਾਦ ਹੋਇਆ ਹੈ। ਜਗਦੇਵਕਲਾਂ ਪਿੰਡ ਵਿੱਚ ਇੱਕ ਪੱਤੀ ‘ਚੇਤਨ ਕੀ’ ਹੈ, ਜਿਸ ਤੋਂ ਇਸ ਪਿੰਡ ਦੀ ਹੋਂਦ ਤੇ ਨਾਂ ਪਿਆ। ਇਸ ਪਿੰਡ ਵਿੱਚ ਸਾਰੇ ਜੱਟ ਗਿੱਲ ਗੋਤ ਦੇ ਹਨ ਅਤੇ ਬਾਕੀ ਘੁਮਾਰ, ਮਜ਼੍ਹਬੀ ਸਿੱਖ, ਕੁਹਾਰ ਆਦਿ ਜਾਤਾਂ ਦੇ ਲੋਕ ਵੱਸਦੇ ਹਨ।
ਇਹ ਪਿੰਡ ਕਾਮਰੇਡ ਸੋਹਨ ਸਿੰਘ ਜੋਸ਼ ਦਾ ਹੈ ਜੋ ਮਹਾਨ ਇਨਕਲਾਬੀ ਦੇਸ਼ ਭਗਤ ਤੇ ਸਾਹਿਤਕਾਰ ਹੋਏ ਹਨ। ਉਹਨਾਂ ਨੇ ਪਿੰਡ ਵਿੱਚ ਇੱਕ 4000 ਪੁਸਤਕਾਂ ਦਾ ‘ਪੁਸਤਕ ਦੁਆਰਾ’ ਸਥਾਪਤ ਕੀਤਾ ਹੈ ਤਾਂ ਕਿ ਪਿੰਡ ਵਾਲਿਆਂ ਨੂੰ ਨਰੋਆ ਸਾਹਿਤ ਪੜ੍ਹਨ ਦੀ ਪ੍ਰੇਰਨਾ ਮਿਲੇ।
ਪਿੰਡ ਵਿੱਚ ਚਾਰ ਗੁਰਦੁਆਰੇ ਅਤੇ ਇੱਕ ਨੌਗਜ਼ੀਏ ਮੁਸਲਮਾਨ ਫਕੀਰ ਦੀ ਜਗ੍ਹਾ ਹੈ ਜਿੱਥੇ ਪਾਕਿਸਤਾਨ ਬਨਣ ਤੋਂ ਪਹਿਲਾਂ ਬਹੁਤ ਭਾਰੀ ਮੇਲਾ ਲੱਗਦਾ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ