ਚੋਟੀਆਂ ਠੋਬਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਚੋਟੀਆਂ ਠੋਬਾ, ਮੋਗਾ – ਕੋਟਕਪੂਰਾ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਅਸਲ ਮੋਢੀ ਮੁਸਲਮਾਨ ਗੋਤ ਚੋਟੀਏ ਸਨ ਪਰ ਕੁਝ ਸਾਲਾਂ ਪਿੱਛੋਂ ਸ. ਠੋਬਾ ਸਿੰਘ ਜਿਸਦਾ ਗੋਤ ਬਰਾੜ ਸੀ ਨੇ ਲੜਾਈ ਦੰਗੇ ਕਰਕੇ ਚੋਟੀਏ ਮੁਸਲਮਾਨਾਂ ਨੂੰ ਕੱਢ ਦਿੱਤਾ ਅਤੇ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਪਿੱਛੇ ਪਿੰਡ ਦਾ ਨਾਂ ਚੋਟੀਆਂ ਠੋਬਾ ਪੈ ਗਿਆ। ਪਿੰਡ 260 ਸਾਲ ਪਹਿਲਾਂ ਬੱਝਾ ਅਤੇ ਇਸ ਦੀ ਸਾਰੀ ਜੱਟ ਸਿੱਖ ਵਸੋਂ ਬਰਾੜਾਂ ਦੀ ਹੈ। ਪਿੰਡ ਦੀਆਂ ਦੋ ਪੱਤੀਆਂ ਹਨ ਇੱਕ ਜੱਟ ਸਿੱਖਾਂ ਦੀ ਤੇ ਦੂਸਰੀ ਮਜ਼੍ਹਬੀ ਸਿੱਖਾਂ ਦੀ। ਇੱਕ ਗੁਰਦੁਆਰਾ ਤੇ ਇੱਕ ਮਜ਼੍ਹਬੀ ਸਿੱਖਾਂ ਦੀ ਧਰਮਸ਼ਾਲਾ ਹੈ।
ਪਿੰਡ ਦੇ ਲੋਕਾਂ ਨੇ ਅਜ਼ਾਦੀ ਲਹਿਰ ਵਿੱਚ ਬਹੁਤ ਭਾਰੀ ਹਿੱਸਾ ਪਾਇਆ। 1913. ਦੀ ਗਦਰ ਲਹਿਰ ਵਿੱਚ ਸ. ਹਰੀ ਸਿੰਘ ਗਦਰੀ ਬਾਬੇ ਨੇ ‘ਕਾਮਾਗਾਟਾਮਾਰੂ’ ਜ਼ਹਾਜ਼ ਵਿਚੋਂ ਬਚ ਕੇ ਭਾਰਤੀ ਲੋਕਾਂ ਨੂੰ ਲੜਨ ਲਈ ਪ੍ਰੇਰਤ ਕੀਤਾ ਤੇ ਮਰਨ ਤੱਕ ਜੱਦੋ ਜਹਿਦ ਕਰਦੇ ਰਹੇ। ਪਿੰਡ ਦੇ ਥੰਮਣ ਸਿੰਘ ਤੇ ਮੰਨਾ ਸਿੰਘ ਮਸ਼ਹੂਰ ਹਸਤੀਆਂ ਹੋਈਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ