ਚੜਿੱਕ ਪਿੰਡ ਦਾ ਇਤਿਹਾਸ | Charik Village History

ਚੜਿੱਕ

ਚੜਿੱਕ ਪਿੰਡ ਦਾ ਇਤਿਹਾਸ |  Charik Village History

ਸਥਿਤੀ :

ਤਹਿਸੀਲ ਮੋਗਾ ਦਾ ਪਿੰਡ ਚੜਿੱਕ, ਮੋਗਾ – ਕੋਟਕਪੂਰਾ ਸੜਕ ਤੋਂ 8 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 11 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਇਸ ਪਿੰਡ ਦਾ ਨਾਂ ‘ਚੜਿੱਕ’ ਪੈਣ ਦਾ ਕਾਰਨ ਇਹ ਹੈ ਕਿ ਇਸ ਪਿੰਡ ਦੀ ਹੱਦ ਚਾਰ ਪਿੰਡਾਂ ਨਾਲ ਲਗਦੀ ਹੈ: ਘੋਲੀਆਂ, ਰਾਮੂਵਾਲਾ, ਮੋਗਾ ਤੇ ਬਾਘਾ ਪੁਰਾਣਾ। ਜਿਸ ਕਰਕੇ ਪਿੰਡ ਦਾ ਨਾਂ ‘ਚੜਿੱਕ’ ਪੈ ਗਿਆ। ਇਸ ਪਿੰਡ ਨੂੰ ਬੱਝਣ ਵਿੱਚ ਬਾਬਾ ਖੁਸ਼ਹਾਲ ਸਿੰਘ ਜੋ ਛੇਵੇਂ ਗੁਰੂ ਦਾ ਸਿੱਖ ਸੀ (ਕੁਝ ਲੋਕਾਂ ਦੇ ਵਿਚਾਰ ਮੂਤਾਬਕ ਦਸਵੇਂ ਗੁਰੂ ਦਾ ਸਿੱਖ ਸੀ) ਦਾ ਬਹੁਤ ਹੱਥ ਹੈ। ਉਸ ਵਕਤ ਤਾਰਾ ਸਿੰਘ ਕੰਗ ਜੋ ਰਾਮੂਵਾਲਾ ਦਾ ਹੁਕਮਰਾਨ ਸੀ ਪਿੰਡ ਬੱਝਣ ਨਹੀਂ ਦੇਂਦਾ ਸੀ ਉਸ ਨਾਲ ਹੋਈ ਸੁਠਭੇੜ ਵਿੱਚ ਬਾਬਾ ਜੀ ਸ਼ਹੀਦ ਹੋ ਗਏ ਤੇ ਤਾਰਾ ਸਿੰਘ ਫੱਟੜ ਹੋ ਗਿਆ। ਕਾਫੀ ਸਮਾਂ ਇਹ ਪਿੰਡ ਸ. ਮਹਿਸੂਰ ਸਿੰਘ ਦੇ ਅਧੀਨ ਰਿਹਾ। ਪਿੰਡ ਚੜਿੱਕ ਕਲਸੀਆਂ ਸਟੇਟ ਦਾ ਵੀ ਹਿੱਸਾ ਸੀ, ਜਿਸ ਦੀ ਰਾਜਧਾਨੀ ਛਛਰੌਲੀ ਸੀ। ਕਲਸੀਆਂ ਸਟੇਟ ਅਧੀਨ ਮੱਲੀਆਂ ਵਾਲਾ, ਚੁੱਪ ਕੀਤੀ, ਸੰਧੂਆਂ ਵਾਲਾ, ਬੁੱਧ ਸਿੰਘ ਵਾਲਾ, ਝੰਡਿਆਣਾ ਤੇ ਮੰਡੀਰਾਂ ਵਾਲਾ ਪਿੰਡ ਸਨ। ਕਲਸੀਆਂ ਸਟੇਟ ਦੇ ਪੁਰਾਣੇ ਕਿਲ੍ਹੇ ਦੇ ਕੁਝ ਖੰਡਰਾਤ ਅਜ ਵੀ ਇਸ ਪਿੰਡ ਵਿੱਚ ਮੌਜੂਦ ਹਨ।

ਇਸ ਪਿੰਡ ਵਿੱਚ ਗਿੱਲ ਤੇ ਸਿੱਧੂ ਗੋਤ ਦੇ ਜ਼ਿਮੀਦਾਰ ਵੱਸਦੇ ਹਨ ਅਤੇ ਹਰੀਜਨਾਂ ਦੀ ਆਬਾਦੀ ਪਿੰਡ ਦਾ ਚੌਥਾ ਹਿੱਸਾ ਹੈ। ਬਾਬਾ ਖੁਸ਼ਹਾਲ ਸਿੰਘ ਦਾ ਗੁਰਦੁਆਰਾ ਪਿੰਡ ਦੇ ਵਿਚਕਾਰ ਬਣਿਆ ਹੋਇਆ ਹੈ। ਪਿੰਡ ਵਿੱਚ ਤਿੰਨ ਪੁਰਾਤਨ ਡੇਰੇ ਵੀ ਹਨ। ਮੋਗਾ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਦੋ ਵਿਦਿਆਰਥੀਆਂ ਦੀ ਯਾਦਗਾਰ ਵੀ ਪਿੰਡ ਦੇ ਬਸ ਸਟੈਂਡ ਕੋਲ ਬਣੀ ਹੋਈ ਹੈ। ਇੱਥੋਂ ਦੇ ਪੰਜ ਪੀਰ ਬਾਬਾ ਖੁਸ਼ਹਾਲ ਸਿੰਘ, ਬਾਬਾ ਲੱਖ, ਅੱਜੂ ਸ਼ਾਹ, ਬਾਘਦੀ ਸ਼ਾਹ ਤੇ ਨੱਪੂ: • ਸ਼ਾਹ ਪ੍ਰਸਿੱਧ ਹਨ। ਕਿਹਾ ਜਾਂਦਾ ਹੈ ਕਿ ਮੁਦਕੀ ਦੀ ਲੜਾਈ ਸਮੇਂ ਇਸ ਪਿੰਡ ਵਿਚੋਂ ਫੌਜ ਗੁਜਰੀ ਸੀ।

ਇਸ ਪਿੰਡ ਦੀ ਮਸ਼ਹੂਰ ਸ਼ਖਸ਼ੀਅਤ ਬਾਬਾ ਇੰਦਰ ਸਿੰਘ ਕਾਮਾਗਾਟਾਮਾਰੂ ਜਹਾਜ਼ ਦਾ ਵਲੰਟੀਅਰ ਸੀ ਜੋ ਇਸੇ ਦੁਖਾਂਤ ਵਿੱਚ ਸ਼ਹੀਦ ਹੋ ਗਿਆ। ਇਸ ਪਿੰਡ ਦੇ ਦੱਸ ਵਿਅਕਤੀ ਅਜ਼ਾਦ ਹਿੰਦ ਫ਼ੌਜ ਵਿੱਚ ਰਹੇ। ਗੁਰੂ ਕੇ ਬਾਗ ਦੇ ਮੋਰਚੇ ਅਤੇ ਜੈਤੋਂ ਦੇ ਮੋਰਚੇ ਵਿੱਚ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰਸਿੱਧ ਸਵਤੰਤਰਾ ਸੰਗਰਾਮੀਏ ਜੀਤਾ ਸਿੰਘ, ਜਥੇਦਾਰ ਨਿਰੰਜਨ ਸਿੰਘ ਅਤੇ ਕਾਮਰੇਡ ਜਗੀਰ ਸਿੰਘ ਵੀ ਇਸ ਪਿੰਡ ਦੇ मठ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!